ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਸੀਡ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਬੀਬੀਐੱਸਐੱਸਐੱਲ) ਦੇ ਰਵਾਇਤੀ/ਮਿੱਠੇ ਬੀਜਾਂ ਦੇ ਸਬੰਧੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ, ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਟਿਡ (ਬੀਬੀਐੱਸਐੱਸਐੱਲ) ਰਵਾਇਤੀ ਬੀਜਾਂ ਦੀ ਸੰਭਾਲ ਅਤੇ ਪ੍ਰਮੋਸ਼ਨ ਲਈ ਨਿਰੰਤਰ ਯਤਨਸ਼ੀਲ ਹੈ
ਸ਼੍ਰੀ ਅਮਿਤ ਸ਼ਾਹ ਨੇ ਖਰੀਫ-2025 ਤੋਂ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਚੁਣੇ ਹੋਏ ਰਵਾਇਤੀ ਬੀਜਾਂ ਦੇ ਜੈਵਿਕ ਉਤਪਾਦਨ ਅਤੇ ਬਜ਼ਾਰ ਵਿੱਚ ਉਨ੍ਹਾਂ ਦੀ ਵਿਆਪਕ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਕੇਂਦਰੀ ਸਹਿਕਾਰਤਾ ਮੰਤਰੀ ਨੇ ਦੇਸ਼ ਭਰ ਵਿੱਚ ਫਲਾਂ, ਸਬਜ਼ੀਆਂ ਅਤੇ ਅਨਾਜ ਦੇ ਸਾਰੇ ਰਵਾਇਤੀ ਬੀਜਾਂ ਦਾ ਇੱਕ ਵਿਸਤ੍ਰਿਤ ਡੇਟਾਬੇਸ ਤਿਆਰ ਕਰਨ ਅਤੇ ਉਨ੍ਹਾਂ ਦੀ ਸੰਭਾਲ ਅਤੇ ਪ੍ਰਮੋਸ਼ਨ ਲਈ ਇੱਕ ਵਿਆਪਕ ਕਾਰਜ ਯੋਜਨਾ ਲਾਗੂ ਕਰਨ 'ਤੇ ਜ਼ੋਰ ਦਿੱਤਾ
Posted On:
25 FEB 2025 8:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਟਿਡ (ਬੀਬੀਐੱਸਐੱਸਐੱਲ) ਦੇ ਰਵਾਇਤੀ/ਮਿੱਠੇ ਬੀਜਾਂ ਸਬੰਧੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ, ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਟਿਡ (ਬੀਬੀਐੱਸਐੱਸਐੱਲ) ਰਵਾਇਤੀ ਬੀਜਾਂ ਦੀ ਸੰਭਾਲ ਅਤੇ ਪ੍ਰਮੋਸ਼ਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਮੀਟਿੰਗ ਦੌਰਾਨ, ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਖਰੀਫ-2025 ਤੋਂ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਚੁਣੇ ਹੋਏ ਰਵਾਇਤੀ ਬੀਜਾਂ ਦੇ ਜੈਵਿਕ ਉਤਪਾਦਨ ਅਤੇ ਬਜ਼ਾਰ ਵਿੱਚ ਉਨ੍ਹਾਂ ਦੀ ਵਿਆਪਕ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਹਨਾਂ ਵਿੱਚੋਂ ਮੁੱਖ ਬੀਜ ਹਨ - ਅਮਰੇਲੀ ਬਾਜਰਾ ਗੁਜਰਾਤ, ਉਤਰਾਖੰਡ ਗਹਤ (Horse Gram), ਉਤਰਾਖੰਡ ਮੰਡੂਆ (Finger Millet), ਬੁੰਦੇਲਖੰਡ ਮੇਥੀ (Fenugreek), ਕਠੀਆ ਕਣਕ, ਮੁਨਸਿਆਰੀ ਰਾਜਮਾਹ, ਕਾਲਾ ਭੱਟ (Kala Bhatt), ਕਾਲਾ ਨਮਕ, ਝੋਨੇ ਦੀਆਂ ਚਾਰ ਕਿਸਮਾਂ, ਜੂਹੀ ਝੋਨਾ (ਬੰਗਾਲ) ਅਤੇ ਗੋਪਾਲ ਭੋਗ ਝੋਨਾ (ਬੰਗਾਲ)।

ਸ਼੍ਰੀ ਅਮਿਤ ਸ਼ਾਹ ਨੇ ਮੀਟਿੰਗ ਵਿੱਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੇ ਹਰ ਕੋਨੇ ਤੋਂ ਫਲਾਂ, ਸਬਜ਼ੀਆਂ ਅਤੇ ਅਨਾਜ ਦੇ ਸਾਰੇ ਰਵਾਇਤੀ/ਮਿੱਠੇ ਬੀਜਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਇੱਕ ਵਿਸਤ੍ਰਿਤ ਡੇਟਾਬੇਸ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਅਤੇ ਪ੍ਰਮੋਸ਼ਨ ਲਈ ਇੱਕ ਵਿਆਪਕ ਕਾਰਜ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ।

*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2106383)
Visitor Counter : 5