ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 25 ਫਰਵਰੀ ਤੋਂ 1 ਮਾਰਚ ਤੱਕ ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦਾ ਦੌਰਾ ਕਰਨਗੇ
प्रविष्टि तिथि:
24 FEB 2025 6:20PM by PIB Chandigarh
ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ 25 ਫਰਵਰੀ ਤੋਂ 1 ਮਾਰਚ, 2025 ਤੱਕ ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦਾ ਦੌਰਾ ਕਰਨਗੇ।
25 ਫਰਵਰੀ ਨੂੰ ਰਾਸ਼ਟਰਪਤੀ ਬਿਹਾਰ ਵਿੱਚ ਪਟਨਾ ਮੈਡੀਕਲ ਕਾਲਜ ਦੇ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲੈਣਗੇ।
26 ਫਰਵਰੀ ਨੂੰ ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਛੱਤਰਪੁਰ ਦੇ ਗੜ੍ਹਾ ਵਿੱਚ ਸ਼੍ਰੀ ਬਾਗੇਸ਼ਵਰ ਜਨ ਸੇਵਾ ਸਮਿਤੀ ਦੁਆਰਾ ਆਯੋਜਿਤ ਸਮੂਹਿਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਰਾਸ਼ਟਰਪਤੀ ਸਟੈਚੂ ਆਫ ਯੂਨਿਟੀ ’ਤੇ ਸ਼ਰਧਾਂਜਲੀ ਭੇਟ ਕਰਨਗੇ ਅਤੇ ਗੁਜਰਾਤ ਦੇ ਕੇਵੜੀਆ ਵਿੱਚ ਨਰਮਦਾ ਆਰਤੀ ਦੇਖਣਗੇ।
ਰਾਸ਼ਟਰਪਤੀ 27 ਫਰਵਰੀ ਨੂੰ ਕੇਵੜੀਆ ਵਿੱਚ ਏਕਤਾ ਕੌਸ਼ਲ ਵਿਕਾਸ ਕੇਂਦਰ ਦਾ ਦੌਰਾ ਕਰਨਗੇ ਅਤੇ ਅਹਿਮਦਾਬਾਦ ਵਿੱਚ ਰਾਸ਼ਟਰੀ ਡਿਜ਼ਾਇਨ ਸੰਸਥਾਨ ਦੇ 44ਵੇਂ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।
ਰਾਸ਼ਟਰਪਤੀ 28 ਫਰਵਰੀ ਨੂੰ ਗਾਂਧੀਨਗਰ ਵਿੱਚ ਰਾਸ਼ਟਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਦੇ ਤੀਸਰੀ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ। ਉਸੇ ਦਿਨ, ਰਾਸ਼ਟਰਪਤੀ ਭੁਜ ਵਿੱਚ ਸਮ੍ਰਿਤੀਵਨ ਭੂਚਾਲ ਸਮਾਰਕ ਦਾ ਦੌਰਾ ਕਰਨਗੇ।
ਰਾਸ਼ਟਰਪਤੀ 1 ਮਾਰਚ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਲ - ਧੋਲਾਵੀਰਾ ਦਾ ਦੌਰਾ ਕਰਨਗੇ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2106002)
आगंतुक पटल : 35