ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦੇ ਉਦਘਾਟਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
21 FEB 2025 7:34PM by PIB Chandigarh
ਪ੍ਰੋਗਰਾਮ ਵਿੱਚ ਹਾਜਰ ਵੱਡੇ ਨੇਤਾ ਸ਼੍ਰੀਮਾਨ ਸ਼ਰਦ ਪਵਾਰ ਜੀ, ਮਹਾਰਾਸ਼ਟਰ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਜੀ, ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦੇ ਪ੍ਰਧਾਨ ਡਾ ਤਾਰਾ ਭਵਾਲਕਰ ਜੀ, ਸਾਬਕਾ ਪ੍ਰਧਾਨ ਡਾ ਰਵਿੰਦਰ ਸ਼ੋਭਨੇ ਜੀ, ਸਾਰੇ ਮੈਂਬਰ ਸਾਹਿਬਾਨ, ਮਰਾਠੀ ਭਾਸ਼ਾ ਦੇ ਸਾਰੇ ਵਿਦਵਾਨਗਣ ਅਤੇ ਹਾਜ਼ਰ ਭਰਾਵੋ ਅਤੇ ਭੈਣੋਂ।
ਹੁਣੇ ਡਾਕਟਰ ਤਾਰਾ ਜੀ ਦਾ ਭਾਸ਼ਣ ਪੂਰਾ ਹੋਇਆ ਤਾਂ ਮੈਂ ਉਂਝ ਹੀ ਕਿਹਾ ਸੀ ਰਛਾਣ (Tharchhan-रछाण), ਤਾਂ ਉਨ੍ਹਾਂ ਨੇ ਮੈਨੂੰ ਗੁਜਰਾਤੀ ਵਿੱਚ ਜਵਾਬ ਦਿੱਤਾ, ਮੈਨੂੰ ਵੀ ਗੁਜਰਾਤੀ ਆਉਂਦੀ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਦੇ ਰਾਜ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਆਏ ਸਾਰੇ ਮਰਾਠੀ ਸਦੀਵੀ ਭਾਈਚਾਰੇ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ। (देशाच्या आर्थिक राजधानीच्या, राज्या तून देशाच्या, राजधानीत आलेल्या सर्वमराठी, सारस्वतांन्ना माझा नमस्कार।)
ਅੱਜ ਦਿੱਲੀ ਦੀ ਧਰਤੀ 'ਤੇ ਮਰਾਠੀ ਭਾਸ਼ਾ ਦੇ ਇਸ ਗੌਰਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਹੋ ਰਿਹਾ ਹੈ। ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਇੱਕ ਭਾਸ਼ਾ ਜਾ ਰਾਜ ਤੱਕ ਸੀਮਤ ਆਯੋਜਨ ਨਹੀਂ ਹੈ, ਮਰਾਠੀ ਸਾਹਿਤਯ ਦੇ ਇਸ ਸੰਮੇਲਨ ਵਿੱਚ ਆਜ਼ਾਦੀ ਦੀ ਲੜਾਈ ਦੀ ਮਹਿਕ ਹੈ, ਇਸ ਵਿੱਚ ਮਹਾਰਾਸ਼ਟਰ ਅਤੇ ਰਾਸ਼ਟਰ ਦੀ ਸੱਭਿਆਚਾਰਕ ਵਿਰਾਸਤ ਹੈ। ਗਿਆਨਬਾ-ਤੁਕਾਰਮ ਦੇ ਮਰਾਠੀ ਅੱਜ ਰਾਜਧਾਨੀ ਦਿੱਲੀ ਨੂੰ ਦਿਲੋਂ ਸਲਾਮ ਕਰਦੀ ਹੈ। (ज्ञानबा-तुकारामांच्यामराठीलाआजराजधानीदिल्लीअतिशयमनापासूनअभिवादनकरते।)
ਭਰਾਵੋ-ਭੈਣੋ,
1878 ਵਿੱਚ ਪਹਿਲੇ ਆਯੋਜਨ ਤੋਂ ਲੈ ਕੇ ਹੁਣ ਤੱਕ ਅਖਿਲ ਭਾਰਤੀਯ ਮਰਾਠੀ ਸਾਹਿਤਯ ਸੰਮੇਲਨ ਦੇਸ਼ ਦੀ 147 ਵਰ੍ਹਿਆਂ ਦੀ ਯਾਤਰਾ ਦਾ ਗਵਾਹ ਰਿਹਾ ਹੈ। ਮਹਾਦੇਵ ਗੋਵਿੰਦ ਰਾਨਾਡੇ ਜੀ, ਹਰਿ ਨਾਰਾਇਣ ਆਪਟੇ ਜੀ, ਮਾਧਵ ਸ਼੍ਰੀਹਰਿ ਅਣੇ ਜੀ, ਸ਼ਿਵਰਾਮ ਪਰਾਂਜਪੇ ਜੀ, ਵੀਰ ਸਾਵਰਕਰ ਜੀ, ਦੇਸ਼ ਦੀਆਂ ਕਿੰਨੀਆਂ ਹੀ ਮਹਾਨ ਸ਼ਖਸ਼ੀਅਤਾਂ ਨੇ ਇਸ ਦੀ ਪ੍ਰਧਾਨਗੀ ਕੀਤੀ ਹੈ। ਸ਼ਰਦ ਜੀ ਦੇ ਸੱਦੇ 'ਤੇ ਅੱਜ ਮੈਨੂੰ ਇਸ ਗੌਰਵਪੂਰਨ ਪਰੰਪਰਾ ਨਾਲ ਜੁੜਨ ਦਾ ਅਵਸਰ ਮਿਲ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਦੇਸ਼ ਦੁਨੀਆ ਦੇ ਸਾਰੇ ਮਰਾਠੀ ਪ੍ਰੇਮੀਆਂ ਨੂੰ ਇਸ ਆਯੋਜਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ। ਤੁਸੀਂ ਦਿੱਲੀ ਵਿੱਚ ਸਾਹਿਤਯ ਸੰਮੇਲਨ ਲਈ ਵੀ ਬਹੁਤ ਵਧੀਆ ਦਿਨ ਚੁਣਿਆ। (आणि आज तरजागतिक मातृभाषा दिवसआहे. तुम्ही दिल्ली तील साहित्य सम्मेलना साठी दिवस सुद्धा अतिशय चांगला निवडला)
ਸਾਥੀਓ,
ਮੈਂ ਜਦ ਮਰਾਠੀ ਦੇ ਬਾਰੇ ਵਿੱਚ ਸੋਚਦਾ ਹਾਂ, ਤਾਂ ਮੈਨੂੰ ਸੰਤ ਗਿਆਨੇਸ਼ਵਰ ਦੇ ਵਚਨ ਯਾਦ ਆਉਣਾ ਬਹੁਤ ਸੁਭਾਵਿਕ ਹੈ। 'माझा मराठी ची बोलू कौतुके। परि अमृता ते हि पैजासी जिंके। ਯਾਨੀ ਕਿ ਮਰਾਠੀ ਭਾਸ਼ਾ ਅੰਮ੍ਰਿਤ ਨਾਲੋਂ ਵੀ ਮਿੱਠੀ ਹੈ। ਇਸ ਲਈ, ਮਰਾਠੀ ਭਾਸ਼ਾ ਅਤੇ ਮਰਾਠੀ ਸੱਭਿਆਚਾਰ ਪ੍ਰਤੀ ਮੇਰਾ ਜੋ ਪਿਆਰ ਹੈ, ਤੁਸੀਂ ਸਾਰੇ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੋ। ਮੈਂ ਆਪ ਵਿਦਵਾਨਾਂ ਦੀ ਤਰ੍ਹਾਂ ਮਰਾਠੀ ਵਿੱਚ ਉੰਨਾ ਮਾਹਰ ਤਾਂ ਨਹੀਂ ਹਾਂ, ਲੇਕਿਨ ਮਰਾਠੀ ਬੋਲਣ ਦੀ ਕੋਸ਼ਿਸ਼, ਮਰਾਠੀ ਦੇ ਨਵੇਂ ਸ਼ਬਦਾਂ ਨੂੰ ਸਿੱਖਣ ਦੀ ਕੋਸ਼ਿਸ਼ ਮੈਂ ਨਿਰੰਤਰ ਕੀਤੀ ਹੈ।
ਸਾਥੀਓ,
ਇਹ ਮਰਾਠੀ ਸੰਮੇਲਨ ਇੱਕ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਤਾਜਪੋਸ਼ੀ ਦੇ 350 ਵਰ੍ਹੇ ਪੂਰੇ ਹੋਏ ਹੈ। ਜਦ ਪੁਣਯ ਸ਼ਲੋਕ ਅਹਿਲਿਆਬਾਈ ਹੋਲਕਰ ਜੀ ਦੀ ਜਨਮ ਜਯੰਤੀ ਦੇ 300 ਵਰ੍ਹੇ ਹੋਏ ਹੈ ਅਤੇ ਕੁਝ ਹੀ ਸਮੇਂ ਪਹਿਲਾਂ ਬਾਬਾ ਸਾਹੇਬ ਅੰਬੇਡਕਰ ਦੇ ਪ੍ਰਯਾਸਾਂ ਨਾਲ ਬਣੇ ਸਾਡੇ ਸੰਵਿਧਾਨ ਨੇ ਵੀ ਆਪਣੇ 75 ਵਰ੍ਹੇ ਪੂਰੇ ਕੀਤੇ ਹਨ।
ਸਾਥੀਓ,
ਅੱਜ ਅਸੀਂ ਇਸ ਗੱਲ 'ਤੇ ਵੀ ਮਾਣ ਕਰਾਂਗੇ ਕਿ ਮਹਾਰਾਸ਼ਟਰ ਦੀ ਧਰਤੀ 'ਤੇ ਮਰਾਠੀ ਭਾਸ਼ੀ ਇੱਕ ਮਹਾਪੁਰਖ ਨੇ 100 ਸਾਲ ਪਹਿਲਾਂ ਰਾਸ਼ਟਰੀ ਸਵੈ ਸੇਵਕ ਸੰਘ ਦਾ ਬੀਜ ਬੀਜਿਆ ਸੀ। ਅੱਜ ਇਹ ਇੱਕ ਬੋਹੜ ਦੇ ਰੁੱਖ ਦੇ ਰੂਪ ਵਿੱਚ ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ ਹੈ। ਵੇਦ ਤੋਂ ਵਿਵੇਕਾਨੰਦ ਤੱਕ ਭਾਰਤ ਦੇ ਮਹਾਨ ਅਤੇ ਪਰੰਪਰਾਗਤ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸੰਸਕਾਰ ਯੱਗ, ਰਾਸ਼ਟਰੀ ਸਵੈ ਸੇਵਕ ਸੰਘ ਪਿਛਲੇ 100 ਵਰ੍ਹਿਆਂ ਤੋਂ ਚੱਲ ਰਿਹਾ ਹੈ। ਮੇਰਾ ਸੁਭਾਗ ਹੈ ਕਿ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਆਰਐੱਸਐੱਸ ਨੇ ਦੇਸ਼ ਦੇ ਲਈ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਅਤੇ ਸੰਘ ਦੇ ਹੀ ਕਾਰਨ ਮੈਨੂੰ ਮਰਾਠੀ ਭਾਸ਼ਾ ਅਤੇ ਮਰਾਠੀ ਪਰੰਪਰਾ ਨਾਲ ਜੁੜਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ। ਇਸੇ ਕਾਲਖੰਡ ਵਿੱਚ ਕੁਝ ਮਹੀਨੇ ਪਹਿਲਾਂ ਮਰਾਠੀ ਭਾਸ਼ਾ ਨੂੰ ਕਲਾਸਿਕ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਦੇਸ਼ ਅਤੇ ਦੁਨੀਆ ਵਿੱਚ 12 ਕਰੋੜ ਤੋਂ ਜ਼ਿਆਦਾ ਮਰਾਠੀ ਭਾਸ਼ਾ ਬੋਲਣ ਵਾਲੇ ਲੋਕ ਹਨ। ਮਰਾਠੀ ਨੂੰ ਕਲਾਸਿਕ ਭਾਸ਼ਾ ਦਾ ਦਰਜਾ ਮਿਲੇ, ਇਸ ਦਾ ਕਰੋੜਾਂ ਮਰਾਠੀ ਭਾਸ਼ਾ ਬੋਲਣ ਵਾਲਿਆਂ ਨੂੰ ਦਹਾਕਿਆਂ ਤੋਂ ਇੰਤਜ਼ਾਰ ਸੀ। ਇਹ ਕੰਮ ਪੂਰਾ ਕਰਨ ਦਾ ਅਵਸਰ ਮੈਨੂੰ ਮਿਲਿਆ, ਮੈਂ ਇਸ ਨੂੰ ਜੀਵਨ ਦਾ ਵੱਡਾ ਸੁਭਾਗ ਮੰਨਦਾ ਹਾਂ।
ਸਤਿਕਾਰਯੋਗ ਸਕਾਲਰਸ, ਤੁਸੀਂ ਜਾਣਦੇ ਹੋ, ਭਾਸ਼ਾ ਕੇਵਲ ਉਸ ਦੇ ਸੰਵਾਦ ਦਾ ਮਾਧਿਅਮ ਮਾਤਰ ਨਹੀਂ ਹੁੰਦੀ ਹੈ। ਸਾਡੀ ਭਾਸ਼ਾ ਸਾਡੀ ਸੰਸਕ੍ਰਿਤੀ ਦੀ ਵਾਹਕ ਹੁੰਦੀ ਹੈ। ਇਹ ਗੱਲ ਸਹੀ ਹੈ ਕਿ ਭਾਸ਼ਾਵਾਂ ਸਮਾਜ ਵਿੱਚ ਜਨਮ ਲੈਂਦੀਆਂ ਹਨ, ਲੇਕਿਨ ਭਾਸ਼ਾ ਸਮਾਜ ਦੇ ਨਿਰਮਾਣ ਵਿੱਚ ਉੰਨੀ ਹੀ ਅਹਿਮ ਭੂਮਿਕਾ ਨਿਭਾਉਂਦੀ ਹੈ। ਸਾਡੀ ਮਰਾਠੀ ਨੇ ਮਹਾਰਾਸ਼ਟਰ ਅਤੇ ਰਾਸ਼ਟਰ ਦੇ ਕਿੰਨੇ ਹੀ ਮਨੁੱਖਾਂ ਦੇ ਵਿਚਾਰਾਂ ਨੂੰ ਪ੍ਰਗਟਾਵਾ ਦੇ ਕੇ ਸਾਡਾ ਸੱਭਿਆਚਾਰਕ ਨਿਰਮਾਣ ਕੀਤਾ ਹੈ। ਇਸ ਲਈ, ਸਮਰਥ ਰਾਮਦਾਸ ਜੀ ਕਹਿੰਦੇ ਸਨ- मराठा तितु का मेळवावा महाराष्ट्र धर्म वाढवावा आहेतित के जतन करावे पुढे आणिक मेळवावे महाराष्ट्र राज्य करावे जिकडेतिकडे, ਮਰਾਠੀ ਇੱਕ ਸੰਪੂਰਨ ਭਾਸ਼ਾ ਹੈ। ਇਸ ਲਈ ਮਰਾਠੀ ਵਿੱਚ ਸ਼ੂਰਤਾ ਵੀ ਹੈ, ਵੀਰਤਾ ਵੀ ਹੈ। ਮਰਾਠੀ ਵਿੱਚ ਸੁੰਦਰਤਾ ਵੀ ਹੈ, ਸੰਵੇਦਨਸ਼ੀਲਤਾ ਵੀ ਹੈ, ਸਮਾਨਤਾ ਵੀ ਹੈ, ਸਮਰਸਤਾ ਵੀ ਹੈ, ਇਸ ਵਿੱਚ ਅਧਿਆਤਮਿਕਤਾ ਦੇ ਸੁਰ ਵੀ ਹਨ ਅਤੇ ਆਧੁਨਿਕਤਾ ਦੀ ਲਹਿਰ ਵੀ ਹੈ। ਮਰਾਠੀ ਵਿੱਚ ਸ਼ਰਧਾ ਵੀ ਹੈ, ਸ਼ਕਤੀ ਵੀ ਹੈ ਅਤੇ ਬੁੱਧੀ ਵੀ ਹੈ। ਤੁਸੀਂ ਦੇਖੋ, ਜਦੋਂ ਭਾਰਤ ਨੂੰ ਅਧਿਆਤਮਿਕ ਊਰਜਾ ਦੀ ਜ਼ਰੂਰਤ ਹੋਈ, ਤਾਂ ਮਹਾਰਾਸ਼ਟਰ ਦੇ ਮਹਾਨ ਸੰਤਾਂ ਨੇ ਰਿਸ਼ੀਆਂ ਦੇ ਗਿਆਨ ਨੂੰ ਮਰਾਠੀ ਭਾਸ਼ਾ ਵਿੱਚ ਸੁਲਭ ਕਰਾਇਆ। ਸੰਤ ਗਿਆਨੇਸ਼ਵਰ, ਸੰਤ ਤੁਕਾਰਾਮ, ਸੰਤ ਰਾਮਦਾਸ, ਸੰਤ ਨਾਮਦੇਵ, ਸੰਤਤੁਕੜੋਜੀ ਮਹਾਰਾਜ, ਗਾਡਗੇ ਬਾਬਾ, ਗੋਰਾ ਕੁੰਭਾਰ ਅਤੇ ਬਹਿਣਆਬਾਈ ਮਹਾਰਾਸ਼ਟਰ ਦੇ ਕਿੰਨੇ ਹੀ ਸੰਤਾਂ ਨੇ ਭਗਤੀ ਅੰਦੋਨਲ ਦੇ ਜ਼ਰੀਏ ਮਰਾਠੀ ਭਾਸ਼ਾ ਵਿੱਚ ਸਮਾਜ ਨੂੰ ਨਵੀਂ ਦਿਸ਼ਾ ਦਿਖਾਈ। ਆਧੁਨਿਕ ਸਮੇਂ ਵਿੱਚ ਵੀ ਗਜਾਨਨ ਦਿਗੰਬਰ ਮਾਡਗੂਲਕਰ ਅਤੇ ਸੁਧੀਰ ਫੜਕੇ ਦੀ ਗੀਤਰਾਮਾਇਣ ਨੇ ਜੋ ਪ੍ਰਭਾਵ ਪਾਇਆ, ਉਹ ਅਸੀਂ ਸਭ ਜਾਣਦੇ ਹਾਂ।
ਸਾਥੀਓ,
ਗੁਲਾਮੀ ਦੇ ਸੈਂਕੜੇ ਵਰ੍ਹਿਆਂ ਦੇ ਲੰਬੇ ਕਾਲਖੰਡ ਵਿੱਚ, ਮਰਾਠੀ ਭਾਸ਼ਾ, ਹਮਲਾਵਰਾਂ ਤੋਂ ਮੁਕਤੀ ਦਾ ਜੈਘੋਸ਼ ਬਣਿਆ। ਛਤਰਪਤੀ ਸ਼ਿਵਾਜੀ ਮਹਾਰਾਜ, ਸੰਭਾਜੀ ਮਹਾਰਾਜ ਅਤੇ ਬਾਜ਼ੀਰਾਓ ਪੇਸ਼ਵਾ ਵਰਗੇ ਮਰਾਠਾ ਵੀਰਾਂ ਨੇ ਦੁਸ਼ਮਣਾਂ ਨੂੰ ਖਦੇੜ ਦਿੱਤਾ, ਉਨ੍ਹਾਂ ਨੂੰ ਮਜਬੂਰ ਕਰ ਦਿੱਤਾ। ਆਜ਼ਾਦੀ ਦੀ ਲੜਾਈ ਵਿੱਚ ਵਾਸੂਦੇਵ ਬਲਵੰਤ ਫੜਕੇ, ਲੋਕਮਾਨਯ ਤਿਲਕ ਅਤੇ ਵੀਰ ਸਾਵਰਕਰ ਵਰਗੇ ਸੈਨਿਕਾਂ ਨੇ ਅੰਗਰੇਜ਼ਾਂ ਦੀ ਨੀਂਦ ਉਡਾ ਦਿੱਤੀ। ਉਨ੍ਹਾਂ ਦੇ ਇਸ ਯੋਗਦਾਨ ਵਿੱਚ ਮਰਾਠੀ ਭਾਸ਼ਾ ਅਤੇ ਮਰਾਠੀ ਸਾਹਿਤਯ ਦਾ ਬਹੁਤ ਵੱਡਾ ਯੋਗਦਾਨ ਸੀ। ਕੇਸਰੀ ਅਤੇ ਮਰਾਠਾ ਜਿਹੇ ਸਮਾਚਾਰ ਪੱਤਰ, ਕਵੀ ਗੋਵਿੰਦਾਗ੍ਰਜ ਦੀਆਂ ਪ੍ਰੇਰਕ ਕਵਿਤਾਵਾਂ, ਰਾਮ ਗਣੇਸ਼ ਗਡਕਰੀ ਦੇ ਨਾਟਕ ਮਰਾਠੀ ਸਾਹਿਤਯ ਤੋਂ ਰਾਸ਼ਟਰ ਪ੍ਰੇਮ ਦੀ ਜੋ ਧਾਰਾ ਨਿਕਲੀ, ਉਸ ਨੇ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਅੰਦੋਲਨ ਨੂੰ ਸਿੰਜਣ ਦਾ ਕੰਮ ਕੀਤਾ। ਲੋਕਮਾਨਯ ਤਿਲਕ ਨੇ ਗੀਤਾ ਰਹੱਸਯ ਵੀ ਮਰਾਠੀ ਵਿੱਚ ਹੀ ਲਿਖੀ ਸੀ। ਲੇਕਿਨ, ਉਨ੍ਹਾਂ ਦੀ ਇਸ ਮਰਾਠੀ ਰਚਨਾ ਨੇ ਪੂਰੇ ਦੇਸ਼ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ ਸੀ।
ਸਾਥੀਓ, ਮਰਾਠੀ ਭਾਸ਼ਾ ਅਤੇ ਮਰਾਠੀ ਸਾਹਿਤਯ ਨੇ ਸਮਾਜ ਦੇ ਸ਼ੋਸ਼ਿਤ, ਵੰਚਿਤ ਵਰਗ ਦੇ ਲਈ ਸਮਾਜਿਕ ਮੁਕਤੀ ਦੇ ਦੁਆਰ ਖੋਲ੍ਹਣ ਦਾ ਵੀ ਅਦਭੁਤ ਕੰਮ ਕੀਤਾ ਹੈ। ਜਯੋਤੀਬਾਫੂਲੇ, ਸਾਵਿਤਰੀਬਾਈ ਫੂਲੇ, ਮਹਾਰਿਸ਼ੀ ਕਰਵੇ, ਬਾਬਾਸਾਹੇਬ ਅੰਬੇਡਕਰ, ਅਜਿਹੇ ਕਿੰਨੇ ਹੀ ਮਹਾਨ ਸਮਾਜ ਸੁਧਾਰਕਾਂ ਨੇ ਮਰਾਠੀ ਭਾਸ਼ਾ ਨੇ ਨਵੇਂ ਯੁੱਗ ਦੀ ਸੋਚ ਨੂੰ ਸਿੰਜਣ ਦਾ ਕੰਮ ਕੀਤਾ ਸੀ। ਦੇਸ਼ ਵਿੱਚ ਮਰਾਠੀ ਭਾਸ਼ਾ ਨੇ ਬਹੁਤ ਸਮ੍ਰਿੱਧ ਦਲਿਤ ਸਾਹਿਤਯ ਵੀ ਸਾਨੂੰ ਦਿੱਤਾ ਹੈ। ਆਪਣੇ ਆਧੁਨਿਕ ਚਿੰਤਨ ਦੇ ਕਾਰਨ ਮਰਾਠੀ ਸਾਹਿਤਯ ਵਿੱਚ ਵਿਗਿਆਨ ਕਥਾਵਾਂ ਦੀਆਂ ਵੀ ਰਚਨਾਵਾਂ ਹੋਈਆਂ ਹਨ। ਅਤੀਤ ਵਿੱਚ ਵੀ, ਆਯੁਰਵੇਦ ਵਿਗਿਆਨ, ਅਤੇ ਤਰਕ ਸ਼ਾਸਤਰ ਵਿੱਚ ਮਹਾਰਾਸ਼ਟਰ ਦੇ ਲੋਕਾਂ ਨੇ ਅਦਭੁਤ ਯੋਗਦਾਨ ਦਿੱਤਾ ਹੈ। ਇਸੇ ਸੰਸਕ੍ਰਿਤੀ ਦੇ ਕਾਰਨ, ਮਹਾਰਾਸ਼ਟਰ ਨੇ ਹਮੇਸ਼ਾ ਨਵੇਂ ਵਿਚਾਰਾਂ ਅਤੇ ਪ੍ਰਤਿਭਾਵਾਂ ਨੂੰ ਵੀ ਸੱਦਾ ਦਿੱਤਾ ਅਤੇ ਮਹਾਰਾਸ਼ਟਰ ਨੇ ਇੰਨੀ ਤਰੱਕੀ ਕੀਤੀ ਹੈ। ਸਾਡਾ ਮੁੰਬਈ ਮਹਾਰਾਸ਼ਟਰ ਹੀ ਨਹੀਂ, ਬਲਕਿ ਪੂਰੇ ਦੇਸ਼ ਦੀ ਆਰਥਿਕ ਰਾਜਧਾਨੀ ਬਣ ਕੇ ਉੱਭਰੀ ਹੈ।
ਅਤੇ ਭਰਾਵੋ ਅਤੇ ਭੈਣੋ,
ਜਦੋਂ ਮੁੰਬਈ ਦਾ ਜ਼ਿਕਰ ਆਉਂਦਾ ਹੈ, ਤਾਂ ਫਿਲਮਾਂ ਦੇ ਬਿਨਾ ਨਾ ਸਾਹਿਤਯ ਦੀ ਗੱਲ ਪੂਰੀ ਹੋਵੇਗੀ, ਅਤੇ ਨਾ ਮੁੰਬਈ ਦੀ! ਇਹ ਮਹਾਰਾਸ਼ਟਰ ਅਤੇ ਮੁੰਬਈ ਹੀ ਹੈ, ਜਿਸ ਨੇ ਮਰਾਠੀ ਫਿਲਮਾਂ ਦੇ ਨਾਲ-ਨਾਲ ਹਿੰਦੀ ਸਿਨੇਮਾ ਨੂੰ ਇਹ ਉਚਾਈ ਦਿੱਤੀ ਹੈ। ਅਤੇ ਇਨੀਂ ਦਿਨੀਂ ਤਾਂ 'ਛਾਵਾ' ਦੀ ਧੂਮ ਮਚੀ ਹੋਈ ਹੈ। ਸਾਂਭਾਜੀ ਮਹਾਰਾਜ ਦੇ ਸ਼ੌਰਯ ਨਾਲ ਇਸ ਰੂਪ ਵਿੱਚ ਜਾਣ-ਪਹਿਚਾਣ ਸ਼ਿਵਾਜੀ ਸਾਵੰਤ ਦੇ ਮਰਾਠੀ ਨਾਵਲ ਨੇ ਹੀ ਕਰਵਾਈ ਹੈ।
ਸਾਥੀਓ,
ਕਵੀ ਕੇਸ਼ਵਾਸੁਤ (Keshavsut) ਨੇ ਇੱਕ ਵਾਰ ਲਿਖਿਆ- “जुनें जाऊंद्या, मरणा लागु निजा ळुनिकिंवा, पुरु निटाकास डतन एक्या ठायी ठाका। ਜਿਸ ਦਾ ਮਤਲਬ ਹੈ ਕਿ ਅਸੀਂ ਆਪਣੀ ਪੁਰਾਣੀ ਸੋਚ ਨਾਲ ਜੁੜੇ ਨਹੀਂ ਰਹਿ ਸਕਦੇ। ਮਨੁੱਖੀ ਸੱਭਿਅਤਾ, ਵਿਚਾਰ ਅਤੇ ਭਾਸ਼ਾ ਲਗਾਤਾਰ evolve ਹੁੰਦੇ ਰਹਿੰਦੇ ਹਨ। ਅੱਜ ਭਾਰਤ ਦੁਨੀਆ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੰਭਾਵਨਾਵਾਂ ਵਿੱਚੋਂ ਇੱਕ ਹੈ। ਕਿਉਂਕਿ, ਅਸੀਂ ਲਗਾਤਾਰ evolve ਹੋਏ ਹਾਂ, ਅਸੀਂ ਲਗਾਤਾਰ ਨਵੇਂ ਵਿਚਾਰਾਂ ਨੂੰ ਜੋੜਿਆ ਹੈ, ਨਵੇਂ ਬਦਲਾਵਾਂ ਦਾ ਸਵਾਗਤ ਕੀਤਾ ਹੈ। ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਭਾਸ਼ਾ ਦੀ ਵਿਭਿੰਨਤਾ ਇਸ ਦਾ ਪ੍ਰਮਾਣ ਹੈ। ਸਾਡੀ ਇਹ ਭਾਸ਼ਾਈ ਵਿਭਿੰਨਤਾ ਹੀ ਸਾਡੀ ਏਕਤਾ ਦਾ ਸਭ ਤੋਂ ਬੁਨਿਆਦੀ ਅਧਾਰ ਵੀ ਹੈ। ਮਰਾਠੀ ਖੁਦ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਕਿਉਂਕਿ, ਸਾਡੀ ਭਾਸ਼ਾ ਉਸ ਮਾਂ ਦੀ ਤਰ੍ਹਾਂ ਹੁੰਦੀ ਹੈ, ਜੋ ਆਪਣੇ ਬੱਚਿਆਂ ਨੂੰ ਨਵੇਂ ਤੋਂ ਨਵਾਂ, ਵੱਧ ਤੋਂ ਵੱਧ ਗਿਆਨ ਦੇਣਾ ਚਾਹੁੰਦੀ ਹੈ। ਮਾਂ ਦੀ ਤਰ੍ਹਾਂ ਹੀ ਭਾਸ਼ਾ ਵੀ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਭਾਸ਼ਾ ਹਰ ਵਿਚਾਰ ਨੂੰ, ਹਰ ਵਿਕਾਸ ਨੂੰ ਅਪਣਾਉਂਦੀ ਹੈ। ਤੁਸੀਂ ਜਾਣਦੇ ਹੋ, ਮਰਾਠੀ ਦਾ ਜਨਮ ਸੰਸਕ੍ਰਿਤ ਤੋਂ ਹੋਇਆ ਹੈ। ਲੇਕਿਨ, ਇਸ ਵਿੱਚ ਉੰਨਾ ਹੀ ਪ੍ਰਭਾਵ ਪ੍ਰਾਕ੍ਰਿਤਕ ਭਾ਼ਸਾ ਦਾ ਵੀ ਹੈ। ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧੀ ਹੈ,ਇਸ ਨੇ ਮਨੁੱਖੀ ਸੋਚ ਨੂੰ ਹੋਰ ਵਧੇਰੇ ਵਿਆਪਕ ਬਣਾਇਆ ਹੈ। ਹਾਲੇ ਮੈਂ ਲੋਕਮਾਨਯ ਤਿਲਕ ਜੀ ਦੀ ਗੀਤਾ ਰਹੱਸਯ ਦਾ ਜ਼ਿਕਰ ਕੀਤਾ। ਗੀਤਾ ਰਹੱਸਯ ਸੰਸਕ੍ਰਿਤ ਗੀਤਾ ਦੀ ਵਿਆਖਿਆ ਹੈ। ਤਿਲਕ ਜੀ ਨੇ ਮੂਲ ਗੀਤਾ ਦੇ ਵਿਚਾਰਾਂ ਨੂੰ ਲਿਆ, ਅਤੇ ਮਰਾਠੀ ਬੋਧ ਤੋਂ ਉਸ ਨੂੰ ਹੋਰ ਜ਼ਿਆਦਾ ਜਨ-ਸੁਲਭ ਬਣਾਇਆ। ਗਿਆਨੇਸ਼ਵਰੀ ਗੀਤਾ ਵਿੱਚ ਵੀ ਸੰਸਕ੍ਰਿਤ ‘ਤੇ ਮਰਾਠੀ ਵਿੱਚ ਟਿੱਪਣੀ ਲਿਖੀ ਗਈ। ਅੱਜ ਉਹੀ ਗਿਆਨੇਸ਼ਵਰੀ ਦੇਸ਼ ਭਰ ਦੇ ਵਿਦਵਾਨਾਂ ਅਤੇ ਸੰਤਾਂ ਦੇ ਲਈ ਗੀਤਾ ਨੂੰ ਸਮਝਣ ਲਈ ਇੱਕ ਮਾਨਕ ਬਣ ਗਈ ਹੈ। ਮਰਾਠੀ ਨੇ ਦੂਸਰੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਤੋਂ ਸਾਹਿਤਯ ਨੂੰ ਲਿਆ ਹੈ, ਅਤੇ ਬਦਲੇ ਵਿੱਚ ਉਨ੍ਹਾਂ ਭਾਸ਼ਾਵਾਂ ਨੂੰ ਵੀ ਸਮ੍ਰਿੱਧ ਕੀਤਾ ਹੈ। ਜਿਵੇਂ ਕਿ ਭਾਰਗਵਰਾਮ ਬਿੱਠਲਵਰੇਰਕਰ ਵਰਗੇ ਮਰਾਠੀ ਸਾਹਿਤਕਾਰਾਂ ਨੇ 'ਆਨੰਦਮਠ' ਵਰਗੀਆਂ ਕ੍ਰਿਤੀਆਂ ਦਾ ਮਰਾਠੀ ਅਨੁਵਾਦ ਕੀਤਾ। ਵਿੰਦਾ ਕਰੰਦੀਕਰ, ਇਨ੍ਹਾਂ ਦੀਆਂ ਰਚਨਾਵਾਂ ਤਾਂ ਕਈ ਭਾਸ਼ਾਵਾਂ ਵਿੱਚ ਆਈਆਂ। ਉਨ੍ਹਾਂ ਨੇ ਪੰਨਾ ਢਾਏ, ਦੁਰਗਾਵਤੀ ਅਤੇ ਰਾਣੀ ਪਦਮਿਨੀ ਦੇ ਜੀਵਨ ਨੂੰ ਅਧਾਰ ਬਣਾ ਕੇ ਰਚਨਾਵਾਂ ਲਿਖੀਆਂ। ਯਾਨੀ, ਭਾਰਤੀ ਭਾਸ਼ਾਵਾਂ ਵਿੱਚ ਕਦੇ ਕੋਈ ਆਪਸੀ ਵੈਰ ਨਹੀਂ ਰਿਹਾ। ਭਾਸ਼ਾਵਾਂ ਨੇ ਹਮੇਸ਼ਾ ਇੱਕ ਦੂਸਰੇ ਨੂੰ ਅਪਣਾਇਆ ਹੈ, ਇੱਕ ਦੂਸਰੇ ਨੂੰ ਸਮ੍ਰਿੱਧ ਕੀਤਾ ਹੈ।
ਸਾਥੀਓ,
ਕਈ ਵਾਰ ਜਦੋਂ ਭਾਸ਼ਾ ਦੇ ਨਾਮ 'ਤੇ ਫਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਸਾਡੀਆਂ ਭਾਸ਼ਾਵਾਂ ਦੀ ਸਾਂਝੀ ਵਿਰਾਸਤ ਹੀ ਉਸ ਦਾ ਸਹੀ ਜਵਾਬ ਦਿੰਦੀ ਹੈ। ਇਨ੍ਹਾਂ ਭਰਮਾਂ ਤੋਂ ਦੂਰ ਰਹਿ ਕੇ ਭਾਸ਼ਾਵਾਂ ਨੂੰ ਸਮ੍ਰਿਧ ਕਰਨਾ, ਉਨ੍ਹਾਂ ਨੇ ਅਪਣਾਉਣਾ, ਇਹ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਲਈ, ਅੱਜ ਅਸੀਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਨੂੰ mainstream language ਦੇ ਰੂਪ ਵਿੱਚ ਦੇਖ ਰਹੇ ਹਾਂ। ਅਸੀਂ ਮਰਾਠੀ ਸਮੇਤ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਹੁਲਾਰਾ ਦੇ ਰਹੇ ਹਾਂ। ਹੁਣ ਮਹਾਰਾਸ਼ਟਰ ਦੇ ਨੌਜਵਾਨ ਮਰਾਠੀ ਵਿੱਚ ਹਾਇਰ ਐਜੂਕੇਸ਼ਨ, ਇੰਜੀਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਉਥੋਂ ਦੇ ਨੌਜਵਾਨ ਅਸਾਨੀ ਨਾਲ ਕਰ ਸਕਣਗੇ। ਅੰਗਰੇਜ਼ੀ ਨਾ ਜਾਨਣ ਦੇ ਕਾਰਨ ਪ੍ਰਤਿਭਾਵਾਂ ਨੂੰ ਨਜ਼ਰਅੰਦਾਜ ਕਰਨ ਵਾਲੀ ਸੋਚ ਨੂੰ ਅਸੀਂ ਬਦਲ ਦਿੱਤਾ ਹੈ।
ਸਾਥੀਓ,
ਅਸੀਂ ਸਭ ਕਹਿੰਦੇ ਹਾਂ ਕਿ ਸਾਡਾ ਸਾਹਿਤਯ ਸਮਾਜ ਦਾ ਦਰਪਣ ਹੁੰਦਾ ਹੈ। ਸਾਹਿਤਯ ਸਮਾਜ ਦਾ ਮਾਰਗਦਰਸ਼ਕ ਵੀ ਹੁੰਦਾ ਹੈ। ਇਸ ਲਈ ਸਾਹਿਤਯ ਸੰਮੇਲਨ ਵਰਗੇ ਪ੍ਰੋਗਰਾਮਾਂ ਦੀ, ਸਾਹਿਤਯ ਨਾਲ ਜੁੜੀਆਂ ਸੰਸਥਾਵਾਂ ਦੀ ਦੇਸ਼ ਵਿੱਚ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਗੋਵਿੰਦ ਰਾਨਡੇਜੀ, ਹਰਿਨਾਰਾਇਣ ਆਪਟੇ ਜੀ, ਆਚਾਰਿਆ ਅਤਰੇ ਜੀ, ਵੀਰ ਸਾਵਰਕਰ ਜੀ, ਇਨ੍ਹਾਂ ਮਹਾਨ ਸ਼ਖਸ਼ੀਅਤਾਂ ਨੇ ਜੋ ਆਦਰਸ਼ ਸਥਾਪਿਤ ਕੀਤੇ, ਮੈਂ ਉਮੀਦ ਕਰਦਾ ਹਾਂ, ਅਖਿਲ ਭਾਰਤੀਯ ਮਰਾਠੀ ਸਾਹਿਤਯ ਮਹਾਮੰਡਲ ਉਨ੍ਹਾਂ ਨੂੰ ਹੋਰ ਅੱਗੇ ਵਧਾਏਗਾ। 2027 ਵਿੱਚ ਸਾਹਿਤਯ ਸੰਮੇਲਨ ਦੀ ਇਸ ਪਰੰਪਰਾ ਦੇ 150 ਸਾਲ ਪੂਰੇ ਹੋਣਗੇ। ਅਤੇ ਉਦੋਂ 100ਵਾਂ ਸੰਮੇਲਨ ਹੋਵੇਗਾ। ਮੈਂ ਚਾਹਾਂਗਾ, ਤੁਸੀਂ ਇਸ ਅਵਸਰ ਨੂੰ ਵਿਸ਼ੇਸ਼ ਬਣਾਓ, ਇਸ ਦੇ ਲਈ ਹੁਣ ਤੋਂ ਤਿਆਰੀ ਕਰੋ। ਕਿੰਨੇ ਹੀ ਨੌਜਵਾਨ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਮਰਾਠੀ ਸਾਹਿਤਯ ਦੀ ਸੇਵਾ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਮੰਚ ਦੇ ਸਕਦੇ ਹੋ, ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣ ਦੇ ਸਕਦੇ ਹੋ। ਜ਼ਿਆਦਾ ਤੋਂ ਜ਼ਿਆਦਾ ਲੋਕ ਮਰਾਠੀ ਸਿੱਖਣ, ਇਸ ਦੇ ਲਈ ਔਨਲਾਈਨ platforms ਨੂੰ, ਭਾਸ਼ਿਣੀ ਵਰਗੇ platforms ਨੂੰ ਹੁਲਾਰਾ ਦਿਓ। ਮਰਾਠੀ ਭਾਸ਼ਾ ਅਤੇ ਸਾਹਿਤਯ ਨੂੰ ਲੈ ਕੇ ਨੌਜਵਾਨਾਂ ਦੇ ਦਰਮਿਆਨ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਜਾ ਸਕਦਾ ਹੈ।
ਮੈਨੂੰ ਵਿਸ਼ਵਾਸ ਹੈ, ਤੁਹਾਡੇ ਇਹ ਪ੍ਰਯਾਸ ਅਤੇ ਮਰਾਠੀ ਸਾਹਿਤਯ ਦੀਆਂ ਪ੍ਰੇਰਨਾਵਾਂ ਵਿਕਸਿਤ ਭਾਰਤ ਦੇ ਲਈ 140 ਕਰੋੜ ਦੇਸ਼ਵਾਸੀਆਂ ਨੂੰ ਨਵੀਂ ਊਰਜਾ ਦੇਣਗੇ, ਨਵੀਂ ਚੇਤਨਾ ਦੇਣਗੇ, ਨਵੀਂ ਪ੍ਰੇਰਣਾ ਦੇਣਗੇ। ਤੁਸੀਂ ਸਾਰੇ ਮਹਾਦੇਵ ਗੋਵਿੰਦ ਰਾਨਡੇ ਜੀ, ਹਰਿ ਨਾਰਾਇਣ ਆਪਟੇ ਜੀ, ਮਾਧਵ ਸ਼੍ਰੀਹਰਿ ਅਣੇ ਜੀ, ਸ਼ਿਵਰਾਮ ਪਰਾਂਜਪੇ ਜੀ, ਵਰਗੀਆਂ ਮਹਾਨ ਸ਼ਖਸ਼ੀਅਤਾਂ ਦੀ ਮਹਾਨ ਪਰੰਪਰਾ ਨੂੰ ਅੱਗੇ ਵਧਾਓ, ਇਸੇ ਕਾਮਨਾ ਦੇ ਨਾਲ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ!
***
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2105594)
Visitor Counter : 5