ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ 24 ਫਰਵਰੀ 2025 ਨੂੰ ਭਾਗਲਪੁਰ, ਬਿਹਾਰ ਵਿੱਚ ਪੀਐੱਮ-ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ
22,000 ਕਰੋੜ ਰੁਪਏ ਤੋਂ ਵੱਧ ਦੇ ਡਾਇਰੈਕਟ ਟ੍ਰਾਂਸਫਰ ਨਾਲ 9.8 ਕਰੋੜ ਤੋਂ ਵੱਧ ਕਿਸਾਨ ਲਾਭਵੰਦ ਹੋਣਗੇ
10,000 ਐੱਫਪੀਓ ਯੋਜਨਾ ਦੇ ਗਠਨ ਅਤੇ ਪ੍ਰੋਮੋਸ਼ਨ ਦੇ ਤਹਿਤ 10,000ਵੇਂ ਐੱਫਪੀਓ ਦਾ ਗਠਨ
ਰਾਸ਼ਟਰੀਯ ਗੋਕੁਲ ਮਿਸ਼ਨ ਦੇ ਤਹਿਤ 33.80 ਕਰੋੜ ਰੁਪਏ ਦੇ ਨਿਵੇਸ਼ ਨਾਲ ਮੋਤਿਹਾਰੀ ਵਿੱਚ ਸਵਦੇਸ਼ੀ ਨਸਲਾਂ ਦੇ ਖੇਤਰੀ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਦਾ ਉਦਘਾਟਨ
113.27 ਕਰੋੜ ਰੁਪਏ ਦੇ ਨਿਵੇਸ਼ ਨਾਲ ਬਰੌਨੀ ਵਿੱਚ ਦੁੱਧ ਉਤਪਾਦ ਪਲਾਂਟ ਦਾ ਉਦਘਾਟਨ
526 ਕਰੋੜ ਰੁਪਏ ਦੇ ਨਿਵੇਸ਼ ਨਾਲ ਵਾਰਿਸਲੀਗੰਜ-ਨਵਾਦਾਹ-ਤਿਲੈਯਾ ਰੇਲ ਸੈਕਸ਼ਨ (36.45 ਕਿਲੋਮੀਟਰ) ਦੇ ਦੋਹਰੀਕਰਣ ਦਾ ਉਦਘਾਟਨ
47 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸਮਾਈਲਪੁਰ-ਰਫੀਗੰਜ ਸੜਕ ਉੱਪਰੀ ਪੁਲ ਦਾ ਉਦਘਾਟਨ
Posted On:
22 FEB 2025 1:19PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਸ਼ੁੱਕਰਵਾਰ ਨੂੰ ਪੀਐੱਮ-ਕਿਸਾਨ ਯੋਜਨਾ ਦੇ ਤਹਿਤ 19ਵੀਂ ਕਿਸ਼ਤ ਜਾਰੀ ਕੀਤੇ ਜਾਣ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ। ਪੀਐੱਮ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ, 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ। ਇਹ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਸ ਵਿੱਚ ਯੋਗ ਕਿਸਾਨ ਪਰਿਵਾਰਾਂ ਨੂੰ 6,000 ਰੁਪਏ ਦੀ ਸਲਾਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਤੱਕ ਦੇਸ਼ ਦੇ 11 ਕਰੋੜ ਤੋਂ ਅਧਿਕ ਕਿਸਾਨ ਪਰਿਵਾਰਾਂ ਨੂੰ 18 ਕਿਸ਼ਤਾਂ ਦੇ ਮਾਧਿਅਮ ਨਾਲ 3.46 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਮੋਦੀ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਇਸ ਦਾ ਉਦੇਸ਼ ਉਤਪਾਦਨ ਵਧਾਉਣਾ, ਉਤਪਾਦਨ ਦੀ ਲਾਗਤ ਘੱਟ ਕਰਨਾ, ਉਪਜ ਦਾ ਉਚਿਤ ਮੁੱਲ ਯਕੀਨੀ ਬਣਾਉਣਾ, ਫਸਲ ਨੁਕਸਾਨ ਦੀ ਭਰਪਾਈ ਕਰਨਾ, ਖੇਤੀਬਾੜੀ ਵਿੱਚ ਵਿਵਿਧਤਾ ਲਿਆਉਣਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 2019 ਵਿੱਚ ਸ਼ੁਰੂ ਕੀਤੀ ਗਈ ਪੀਐੱਮ ਕਿਸਾਨ ਸਨਮਾਨ ਨਿਧੀ ਜਿਹੀਆਂ ਮਹੱਤਵਪੂਰਨ ਯੋਜਨਾਵਾਂ ਦੇ ਮਾਧਿਅਮ ਨਾਲ ਲਾਗਤ ਘੱਟ ਕਰਨਾ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 24 ਫਰਵਰੀ, 2025 ਨੂੰ ਭਾਗਲਪੁਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਕਲਿੱਕ ਦੇ ਮਾਧਿਅਮ ਨਾਲ ਟ੍ਰਾਂਸਫਰ ਕੀਤੀ ਜਾਵੇਗੀ।
ਇਹ ਕਿਸ਼ਤ ਪੀਐੱਮ-ਕਿਸਾਨ ਯੋਜਨਾ ਦੇ ਛੇ (6) ਸਾਲ ਦੇ ਸਫਲ ਲਾਗੂਕਰਨ ਦਾ ਪ੍ਰਤੀਕ ਹੋਵੇਗੀ। ਜੋ ਦੇਸ਼ਭਰ ਦੇ ਕਿਸਾਨਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਖੇਤੀਬਾੜੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਪਸ਼ੂਪਾਲਨ ਅਤੇ ਡੇਅਰੀ ਵਿਭਾਗ (ਏਐੱਚਐਂਡਡੀ), ਭਾਰਤ ਸਰਕਾਰ, ਰੇਲ ਮੰਤਰਾਲਾ, ਭਾਰਤ ਸਰਕਾਰ ਅਤੇ ਬਿਹਾਰ ਸਰਕਾਰ ਦੇ ਤਾਲਮੇਲ ਨਾਲ ਭਾਗਲਪੁਰ, ਬਿਹਾਰ ਵਿੱਚ ਇੱਕ “ਕਿਸਾਨ ਸਨਮਾਨ ਸਮਾਰੋਹ” ਦਾ ਆਯੋਜਨ ਕਰੇਗਾ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੀਐੱਮ-ਕਿਸਾਨ ਦੀ 18ਵੀਂ ਕਿਸ਼ਤ ਜਾਰੀ ਕਰਨ ਦੌਰਾਨ ਲਗਭਗ 9 ਕਰੋੜ 60 ਲੱਖ ਕਿਸਾਨਾਂ ਨੂੰ ਕਿਸ਼ਤ ਜਾਰੀ ਕੀਤੀ ਗਈ। ਖੇਤੀਬਾੜੀ ਮੰਤਰਾਲਾ ਛੁਟੇ ਹੋਏ ਯੋਗ ਕਿਸਾਨਾਂ ਨੂੰ ਜੋੜਨ ਦੇ ਲਈ ਸਰਗਰਮ ਤੌਰ ‘ਤੇ ਨਿਰੰਤਰ ਯਤਨ ਕਰ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਦੇ ਕਾਰਨ 19ਵੀਂ ਕਿਸ਼ਤ ਪਾਉਣ ਵਾਲੇ ਕਿਸਾਨਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। 19ਵੀਂ ਕਿਸ਼ਤ ਜਾਰੀ ਹੋਣ ਨਾਲ ਦੇਸ਼ਭਰ ਵਿੱਚ 2.41 ਕਰੋੜ ਮਹਿਲਾ ਕਿਸਾਨਾਂ ਸਹਿਤ 9.8 ਕਰੋੜ ਤੋਂ ਵੱਧ ਕਿਸਾਨ ਲਾਭਵੰਦ ਹੋਣਗੇ ਜਿਨ੍ਹਾਂ ਨੂੰ ਬਿਨਾ ਕਿਸੇ ਵਿਚੌਲੇ ਦੀ ਭਾਗੀਦਾਰੀ ਦੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਦੇ ਮਾਧਿਅਮ ਨਾਲ 22,000 ਕਰੋੜ ਰੁਪਏ ਨਾਲ ਵੱਧ ਦੀ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ। ਇਹ ਕਿਸਾਨ ਭਲਾਈ ਅਤੇ ਖੇਤੀਬਾੜੀ ਸਮ੍ਰਿੱਧੀ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਕੱਲੇ ਬਿਹਾਰ ਨੂੰ ਪਿਛਲੀਆਂ ਕਿਸ਼ਤਾਂ ਦੇ ਮਾਧਿਅਮ ਨਾਲ 25,497 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ ਹਨ ਜਿਸ ਨਾਲ ਰਾਜ ਦੇ 86.56 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਹੈ। 19ਵੀਂ ਕਿਸ਼ਤ ਵਿੱਚ, ਲਗਭਗ 76.37 ਲੱਖ ਕਿਸਾਨਾਂ ਨੂੰ 1,591 ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲੇਗਾ। ਜਿਸ ਨਾਲ ਬਿਹਾਰ ਵਿੱਚ ਲਾਭਾਰਥੀਆਂ ਨੂੰ ਟ੍ਰਾਂਸਫਰ ਕੁੱਲ ਲਾਭ ਰਾਸ਼ੀ ਲਗਭਗ 27,088 ਕਰੋੜ ਰੁਪਏ ਹੋ ਜਾਵੇਗੀ। ਇਕੱਲੇ ਭਾਗਲਪੁਰ ਵਿੱਚ, ਹੁਣ ਤੱਕ ਪੀਐੱਮ ਕਿਸਾਨ ਦੀਆਂ 18 ਕਿਸ਼ਤਾਂ ਦੇ ਤਹਿਤ ਲਗਭਗ 2.82 ਲੱਖ ਲਾਭਾਰਥੀਆਂ ਨੂੰ 813.87 ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕੀਤੇ ਗਏ ਹਨ। 19ਵੀਂ ਕਿਸ਼ਤ ਵਿੱਚ ਲਗਭਗ 2.48 ਲੱਖ ਲਾਭਾਰਥੀਆਂ ਨੂੰ 51.22 ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਕੁੱਲ ਰਾਸ਼ੀ ਲਗਭਗ 865.09 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।
ਸ਼੍ਰੀ ਚੌਹਾਨ ਨੇ ਦੱਸਿਆ ਕਿ ਭਾਗਲਪੁਰ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਬਿਹਾਰ ਦੇ ਰਾਜਪਾਲ ਸ਼੍ਰੀ ਆਰਿਫ ਮੋਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ, ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਪੰਚਾਇਤੀ ਰਾਜ ਮੰਤਰੀ ਅਤੇ ਮੱਛੀ ਪਾਲਨ, ਪਸ਼ੂ ਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਲਲਨ ਸਿੰਘ ਸਹਿਤ ਹੋਰ ਪਤਵੰਤੇ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਕੇਵਲ ਬਿਹਾਰ ਵਿੱਚ ਹੀ ਨਹੀਂ ਸਗੋਂ ਹਰ ਪੱਧਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਰਾਜ ਸਰਕਾਰਾਂ ਰਾਜ, ਜ਼ਿਲ੍ਹਾ, ਬਲੌਕ ਅਤੇ ਗ੍ਰਾਮ ਪੰਚਾਇਤ ਪੱਧਰ ‘ਤੇ ਸਮਾਨਾਂਤਰ ਤੌਰ ‘ਤੇ ਪ੍ਰੋਗਰਾਮ ਆਯੋਜਿਤ ਕਰਨਗੀਆਂ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਦੇਸ਼ਭਰ ਦੇ 731 ਖੇਤੀਬਾੜੀ ਵਿਗਿਆਨ ਕੇਂਦਰਾਂ (ਕੇਵੀਕੇ) ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਕਿਸ਼ਤ ਜਾਰੀ ਕਰਨ ਦੇ ਦਿਨ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ “ਕਿਸਾਨ ਸਨਮਾਨ ਸਮਾਰੋਹ” ਦੇ ਰੂਪ ਵਿੱਚ ਮਨਾਇਆ ਜਾਵੇਗਾ। ਰਾਜਾਂ ਦੇ ਖੇਤੀਬਾੜੀ ਮੰਤਰੀ, ਸਾਂਸਦ ਅਤੇ ਵਿਧਾਇਕ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਨਮਾਨਿਤ ਮਹਿਮਾਨ ਔਇਲਸੀਡ ਮਿਸ਼ਨ, ਐਗਰੀਕਲਚ੍ਰਲ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ), ਪਰ ਡ੍ਰੋਪ ਮੋਰ ਕ੍ਰੋਪ (ਪੀਡੀਐੱਮਸੀ) ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੇ ਤਹਿਤ ਖੇਤੀਬਾੜੀ ਮਸ਼ੀਨਰੀ ਅਤੇ ਬੀਟ ਕਿਟ ਵੀ ਵੰਡਣਗੇ। ਇਸ ਦੇ ਇਲਾਵਾ, ਐੱਫਪੀਓ ਅਤੇ ਕੇਵੀਕੇ ਦੀ ਅਗਵਾਈ ਵਿੱਚ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਭੁਗੋਲਿਕ ਸੰਕੇਤ (ਜੀਆਈ) ਟੈਗ ਵਾਲੇ ਉਤਪਾਦਾਂ ‘ਤੇ ਕੇਂਦ੍ਰਿਤ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਪ੍ਰਦਰਸ਼ਨੀਆਂ ਇਨੋਵੇਸ਼ਨ ਅਤੇ ਟਿਕਾਊ ਖੇਤੀਬਾਰੀ ਪਧਤੀਆਂ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੀਆਂ ਅਤੇ ਜਾਗਰੂਕਤਾ ਵਧਾਉਣ ਅਤੇ ਟਿਕਾਊ ਖੇਤੀਬਾੜੀ ਟੈਕਨੋਲੋਜੀਆਂ ਨੂੰ ਅਪਣਾਉਣ ਦੇ ਲਈ ਮੁੱਖ ਪ੍ਰੋਗਰਾਮ ਦੇ ਬਾਅਦ 2 ਤੋਂ 3 ਦਿਨਾਂ ਤੱਕ ਜਾਰੀ ਰਹਿਣਗੀਆਂ।
ਸ਼੍ਰੀ ਚੌਹਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 19ਵੀਂ ਕਿਸ਼ਤ ਜਾਰੀ ਕਰਨ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਡੀਡੀ ਕਿਸਾਨ, ਮਾਈਗੋਵ, ਯੂਟਿਊਬ, ਫੇਸਬੁੱਕ ਅਤੇ ਦੇਸ਼ਬਰ ਦੇ 5 ਲੱਖ ਤੋਂ ਵੱਧ ਕੌਮਨ ਸਰਵਿਸ ਸੈਂਟਰਾਂ ‘ਤੇ ਕੀਤਾ ਜਾਵੇਗਾ। ਲਗਭਗ ਢਾਈ ਕਰੋੜ ਕਿਸਾਨ ਇਸ ਪ੍ਰੋਗਰਾਮ ਵਿੱਚ ਪ੍ਰਤੱਖ ਅਤੇ ਵਰਚੁਅਲ ਤੌਰ ‘ਤੇ ਸ਼ਾਮਲ ਹੋਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਨੇ ਛੋਟੇ ਕਿਸਾਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਤਿੰਨ ਕਿਸ਼ਤਾਂ ਵਿੱਚ ਸਿੱਧਾ 6,000 ਰੁਪਏ ਦਿੱਤੇ ਜਾਂਦੇ ਹਨ। ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 3.46 ਲੱਖ ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ। 19ਵੀਂ ਕਿਸ਼ਤ ਜਾਰੀ ਹੋਣ ਦੇ ਨਾਲ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 3.68 ਲੱਖ ਕਰੋੜ ਰੁਪਏ ਪਹੁੰਚ ਜਾਣਗੇ। ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਬਿਜਾਈ ਦੇ ਸਮੇਂ ਬੀਜ ਅਤੇ ਖਾਦ ਖਰੀਦਣ ਵਿੱਚ ਸਮੱਸਿਆ ਹੁੰਦੀ ਸੀ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੂੰ ਵਿਆਜ ‘ਤੇ ਕਰਜ਼ ਲੈਣਾ ਪੈਂਦਾ ਸੀ ਲੇਕਿਨ ਹੁਣ ਉਹ ਇਸ ਨਿਧੀ ਨਾਲ ਜ਼ਰੂਰੀ ਖਰਚ ਪੂਰਾ ਕਰ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਈਐੱਫਪੀਆਰਆਈ ਨੇ ਪੀਐੱਮ-ਕਿਸਾਨ ਦਾ ਸੁਤੰਤਰ ਅਧਿਐਨ ਕੀਤਾ, ਜਿਸ ਵਿੱਚ ਪਾਇਆ ਗਿਆ ਕਿ ਇਸ ਯੋਜਨਾ ਦੇ ਤਹਿਤ ਮਿਲੀ ਧਨਰਾਸ਼ੀ ਨਾਲ ਕਿਸਾਨਾਂ ਨੂੰ ਕਰਜ਼ ਦੀਆਂ ਸਮੱਸਿਆਵਾਂ ਤੋਂ ਉਭਰਨ ਵਿੱਚ ਸਹਾਇਤਾ ਮਿਲੀ ਹੈ ਅਤੇ ਉਨ੍ਹਾਂ ਦੀ ਜੋਖਿਮ ਉਠਾਉਣ ਦੀ ਸਮਰੱਥਾ ਵਧੀ ਹੈ। ਸ਼੍ਰੀ ਚੌਹਾਨ ਨੇ ਇਹ ਵੀ ਦੱਸਿਆ ਕਿ ਕਿਸਾਨ ਕ੍ਰੈਡਿਟ ਕਾਰਡ ‘ਤੇ ਕਿਸਾਨਾਂ ਨੂੰ ਪਹਿਲਾਂ ਵੱਧ ਤੋਂ ਵੱਧ 3 ਲੱਖ ਰੁਪਏ ਮਿਲਦੇ ਸੀ ਲੇਕਿਨ ਹੁਣ ਇਹ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਇਲਾਵਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਗਲਪੁਰ ਵਿੱਚ ਕੁੱਝ ਹੋਰ ਪਹਿਲਕਦਮੀਆਂ ਨੂੰ ਵੀ ਲਾਂਚ ਕਰਨਗੇ। ਬਿਹਾਰ ਦੇ ਬਰੌਨੀ ਵਿੱਚ ਬਰੌਨੀ ਡੇਅਰੀ 113.27 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਅਤਿਆਧੁਨਿਕ ਡੇਅਰੀ ਉਤਪਾਦ ਪਲਾਂਟ ਦੀ ਸ਼ੁਰੂਆਤ ਕਰੇਗੀ, ਜਿਸ ਦੀ ਦੁੱਧ ਪ੍ਰੋਸੈੱਸਿੰਗ ਸਮਰੱਥਾ ਲਗਭਗ 2 ਲੱਖ ਲੀਟਰ ਹੋਵੇਗੀ। ਇਹ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰੀਯ ਗੋਕੁਲ ਮਿਸ਼ਨ ਦੇ ਤਹਿਤ ਮੋਤਿਹਾਰੀ ਵਿੱਚ 33.80 ਕਰੋੜ ਰੁਪਏ ਦੇ ਨਿਵੇਸ਼ ਨਾਲ ਖੇਤਰੀ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਦਾ ਵੀ ਉਦਘਾਟਨ ਕਰਨਗੇ ਤਾਕਿ ਮਵੇਸ਼ੀ ਪ੍ਰਜਨਨ ਅਤੇ ਡੇਅਰੀ ਉਤਪਾਦਕਤਾ ਨੂੰ ਵਧਾਇਆ ਜਾ ਸਕੇ।
ਸ਼੍ਰੀ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਬਿਹਾਰ ਵਿੱਚ 10,000ਵੇਂ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਦਾ ਉਦਘਾਟਨ ਕਰਨਗੇ ਜੋ 2020 ਵਿੱਚ ਸ਼ੁਰੂ ਕੀਤੀ ਗਈ ਯੋਜਨਾ ਦੇ ਤਹਿਤ ਨਿਰਧਾਰਿਤ 10,000-ਐੱਫਪੀਓ ਲਕਸ਼ ਦੀ ਪ੍ਰਾਪਤੀ ਨੂੰ ਚਿਨ੍ਹਿਤ ਕਰੇਗਾ। ਇਹ ਮੀਲ ਦਾ ਪੱਥਰ ਕਿਸਾਨਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਬਜ਼ਾਰ ਪਹੁੰਚ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕੀਤੀ ਗਈ ਪਹਿਲ ਦੀ ਸਫਲ ਸਿੱਟੇ ਨੂੰ ਦਰਸਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਫਰਵਰੀ 2020 ਨੂੰ 2027-28 ਤੱਕ 6,865 ਕਰੋੜ ਰੁਪਏ ਦੇ ਬਜਟ ਖਰਚ ਦੇ ਨਾਲ ਕੀਤੀ ਸੀ। ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋ, 4.761 ਐੱਫਪੀਓ ਨੂੰ ਸਮਾਨ ਅਨੁਦਾਨ ਵਿੱਚ 254.4 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ 1,900 ਐੱਫਪੀਓ ਨੂੰ 453 ਕਰੋੜ ਰੁਪਏ ਦਾ ਕ੍ਰੈਡਿਟ ਗਰੰਟੀ ਕਵਰ ਜਾਰੀ ਕੀਤਾ ਗਿਆ ਹੈ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਉਪਰੋਕਤ ਪਹਿਲਕਦਮੀਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਖੇਤਰ ਵਿੱਚ ਕਨੈਕਟੀਵਿਟੀ ਵਧਾਉਣ ਅਤੇ ਸੁਗਮ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਵਾਰਿਸਲੀਗੰਜ-ਨਵਾਦਾਹ-ਤਿਲੈਯਾ ਰੇਲ ਸੈਕਸ਼ਨ ਦਾ ਦੋਹਰੀਕਰਣ ਹੈ ਜਿਸ ਨੂੰ 526 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ ਅਤੇ ਇਹ 36.45 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦਾ ਹੈ। ਇਸ ਵਿਸਤਾਰ ਨਾਲ ਰੇਲ ਸਮਰੱਥਾ ਵਿੱਚ ਸੁਧਾਰ ਹੋਵੇਗਾ, ਭੀੜਭਾੜ ਘੱਟ ਹੋਵੇਗੀ ਅਤੇ ਯਾਤਰੀਆਂ ਅਤੇ ਮਾਲ ਦੀ ਨਿਰਵਿਘਨ ਆਵਾਜਾਈ ਯਕੀਨੀ ਬਣੇਗੀ। ਇਹ ਪ੍ਰਮੁੱਖ ਖੇਤਰਾਂ ਦੀ ਕਨੈਕਟੀਵਿਟੀ ਨੂੰ ਵਧਾਵੇਗਾ, ਸਥਾਨਕ ਯਾਤਰੀਆਂ, ਵਪਾਰੀਆਂ ਅਤੇ ਬਿਜ਼ਨਸਾਂ ਨੂੰ ਤੇਜ਼ ਅਤੇ ਵੱਧ ਕੁਸ਼ਲ ਰੇਲ ਸੇਵਾਵਾਂ ਪ੍ਰਦਾਨ ਕਰਕੇ ਲਾਭਵੰਦ ਕਰੇਗਾ।
ਇਸ ਦੇ ਇਲਾਵਾ, 47 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਸਮਾਈਲਪੁਰ-ਰਫੀਗੰਜ ਸੜਕ ਉੱਪਰੀ ਪੁਲ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਖੇਤਰ ਵਿੱਚ ਸੜਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ। ਸ਼੍ਰੀ ਚੌਹਾਨ ਨੇ ਪ੍ਰੈੱਸ ਨੂੰ ਦੱਸਿਆ ਕਿ ਬਿਹਾਰ ਵਿੱਚ ਮਖਾਨਾ ਇੱਕ ਪ੍ਰਮੁੱਖ ਫਸਲ ਹੈ। ਮਖਾਨਾ ਉਤਪਾਦਕਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਮਖਾਨਾ ਬੋਰਡ ਦੀ ਸਥਾਪਨਾ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ 23 ਤਰੀਕ ਨੂੰ ਬਿਹਾਰ ਆਉਣਗੇ ਅਤੇ ਮਖਾਨਾ ਉਤਪਾਦਕਾਂ ਵਿੱਚ ਸਿੱਧਾ ਚਰਚਾ ਕਰਨਗੇ ਕਿ ਮਖਾਨਾ ਉਤਪਾਦਕ ਕਿਸਾਨਾਂ ਨੂੰ ਹੋਰ ਅਧਿਕ ਸੁਵਿਧਾਵਾਂ ਕਿਵੇਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਚਰਚਾ ਕਿਸੇ ਹਾਲ ਵਿੱਚ ਨਹੀਂ ਬਲਕਿ ਤਲਾਬਾਂ ਦੇ ਕਿਨਾਰੇ ਹੋਵੇਗੀ। ਸ਼੍ਰੀ ਚੌਹਾਨ ਨੇ ਪ੍ਰੈੱਸ ਕਾਨਫਰੰਸ ਦਾ ਸਮਾਪਨ ਕਰਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਪ੍ਰਾਥਮਿਕ ਧਿਆਨ ਦੇਸ਼ ਦੇ ਕਿਸਾਨਾਂ ਦੀ ਭਲਾਈ ‘ਤੇ ਹੈ।
ਕਿਸਾਨ-ਕ੍ਰੈਡਿਟ ਡਿਜੀਟਲ ਇਨਫ੍ਰਾਸਟ੍ਰਕਚਰ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਯੋਜਨਾ ਦਾ ਲਾਭ ਦੇਸ਼ਭਰ ਦੇ ਸਾਰੇ ਯੋਗ ਕਿਸਾਨਾਂ ਤੱਕ ਵਿਚੌਲਿਆਂ ਦੀ ਕਿਸੇ ਵੀ ਭਾਗੀਦਾਰੀ ਦੇ ਬਿਨਾ ਪਹੁੰਚੇ। ਇਹ ਯੋਜਨਾ ਕਿਸਾਨ ਦੀ ਯੋਗਤਾ ਦੇ ਸਵੈ-ਪ੍ਰਮਾਣਨ ਅਤੇ ਰਾਜ ਸਰਕਾਰ ਦੁਆਰਾ ਇਸ ਦੀ ਵੈਰੀਫਿਕੇਸ਼ਨ ਦੇ ਅਧਾਰ ‘ਤੇ ਇੱਕ ਵਿਸ਼ਵਾਸ-ਅਧਾਰਿਤ ਪ੍ਰਣਾਲੀ ‘ਤੇ ਸ਼ੁਰੂ ਹੋਈ। ਇਸ ਦੇ ਇਲਾਵਾ, ਲਾਭਾਰਥੀਆਂ ਨੂੰ ਇਲੈਕਟ੍ਰੌਨਿਕ ਤੌਰ ‘ਤੇ ਵੈਰੀਫਾਈ ਕਰਨ ਅਤੇ ਵੈਲੀਡੇਟ ਕਰਨ ਦੇ ਲਈ ਦੇਸ਼ ਵਿੱਚ ਉਪਲਬਧ ਡਿਜੀਟਲ ਪ੍ਰਣਾਲੀਆਂ ਦੇ ਬਾਅਦ ਦੇ ਅਤੇ ਕ੍ਰਮਿਕ ਉਪਯੋਗ ਨੇ ਅੰਤਿਮ ਵਿਅਕਤੀ ਤੱਕ ਪਹੁੰਚ ਅਤੇ ਯੋਜਨਾ ਦੇ ਲਾਗੂਕਰਨ ਵਿੱਚ ਵੱਧ ਕੁਸ਼ਲਤਾ ਅਤੇ ਪਾਰਦਰਸ਼ਿਤਾ ਯਕੀਨੀ ਕੀਤੀ ਹੈ। ਇਨ੍ਹਾਂ ਵਿੱਚ ਪੀਐੱਫਐੱਮਐੱਸ ਪੋਰਟਲ, ਯੂਆਈਡੀਏਆਈ ਪੋਰਟਲ, ਇਨਕਮ ਟੈਕਸ ਪੋਰਟਲ ਆਦਿ ਦੇ ਨਾਲ ਏਕੀਕਰਣ ਸ਼ਾਮਲ ਹੈ। ਪੀਐੱਮ ਕਿਸਾਨ ਵਿੱਚ ਡੇਟਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਪੀਐੱਮ ਕਿਸਾਨ ਯੋਜਨਾ ਵਿੱਚ ਲਾਜ਼ਮੀ ਜਾਂਚ ਲਾਗੂ ਕੀਤੀ ਗਈ ਹੈ।
*****
ਐੱਮਜੀ/ਆਰਐੱਨ
(Release ID: 2105535)
Visitor Counter : 7