ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਮਹਾਕੁੰਭ ਮੇਲੇ ਦੇ ਅੰਤਿਮ ਹਫ਼ਤੇ ਵਿੱਚ ਯਾਤਰੀਆਂ ਦੀ ਵਧਦੀ ਸੰਖਿਆ ਨੂੰ ਸੰਭਾਲਣ ਲਈ ਤਿਆਰ

Posted On: 20 FEB 2025 8:19PM by PIB Chandigarh

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਪਿਛਲੇ ਸ਼ਨੀਵਾਰ ਨੂੰ ਹੋਈ ਮੰਦਭਾਗੀ ਭਗਦੜ ਦੀ ਘਟਨਾ ਦੇ ਬਾਅਦ ਭਾਰਤੀ ਰੇਲਵੇ ਨੇ ਕਈ ਸਖ਼ਤ ਕਦਮ ਚੁੱਕੇ ਹਨ। ਅਯੋਧਿਆ, ਵਾਰਾਣਸੀ, ਗਾਜ਼ੀਆਬਾਦ, ਨਵੀਂ ਦਿੱਲੀ ਅਤੇ ਆਨੰਦ ਵਿਹਾਰ ਸਮੇਤ ਪ੍ਰਮੁੱਖ ਸਟੇਸ਼ਨਾਂ ‘ਤੇ ਯਾਤਰੀਆਂ ਦੀ ਸੁਰੱਖਿਆ ਵਧਾਉਣ ਲਈ ਵਿਸ਼ੇਸ਼ ਹੋਲਡਿੰਗ ਏਰੀਆ ਅਤੇ ਵਾਧੂ ਆਰਪੀਐੱਫ ਦੀ ਤੈਨਾਤੀ ਕੀਤੀ ਗਈ ਹੈ। ਗਾਜ਼ੀਆਬਾਦ ਸਟੇਸ਼ਨ ‘ਤੇ ਇੱਕ ਹੋਲਡਿੰਗ ਏਰੀਆ ਬਣਾਇਆ ਗਿਆ ਹੈ। ਪਲੈਟਫਾਰਮ ‘ਤੇ ਟ੍ਰੇਨ ਆਉਣ ਦੌਰਾਨ ਕਿਸੇ ਨੂੰ ਵੀ ਰੱਸੀਆਂ (ਸੁਰੱਖਿਆ ਖੇਤਰ) ਨੂੰ ਪਾਰ ਕਰਨ ਤੋਂ ਰੋਕਣ ਲਈ ਵੀ ਹੋਰ ਸੁੱਰਖਿਆ ਉਪਾਅ ਲਾਗੂ ਕੀਤੇ ਗਏ ਹਨ। ਇਸ ਦੇ ਲਈ ਪਲੈਟਫਾਰਮ ‘ਤੇ ਰੱਸੀਆਂ ਦੇ ਨਾਲ ਆਰਪੀਐੱਫ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਯਾਤਰੀ ਟ੍ਰੇਨ ਦੇ ਪੂਰੀ ਤਰ੍ਹਾਂ ਨਾਲ ਰੁਕਣ ਤੋਂ ਪਹਿਲਾਂ ਉਸ ਦੇ ਕੋਲ ਨਾ ਜਾਣ।

ਗਾਜ਼ੀਆਬਾਦ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਉਪਾਅ

ਭਾਰਤੀ ਰੇਲਵੇ ਮਹਾਕੁੰਭ ਮੇਲੇ ਦੇ ਅੰਤਿਮ ਹਫ਼ਤੇ ਦੌਰਾਨ ਯਾਤਰੀਆਂ ਦੀ ਵਧਦੀ ਸੰਖਿਆ ਨੂੰ ਸੰਭਾਲਣ ਲਈ ਉੱਤਰੀ ਰੇਲਵੇ, ਉੱਤਰ ਮੱਧ ਰੇਲਵੇ, ਉੱਤਰ -ਪੂਰਬ  ਰੇਲਵੇ ਅਤੇ ਪੂਰਬ ਮੱਧ ਰੇਲਵੇ ਦੇ ਵਿਭਿੰਨ ਸਟੇਸ਼ਨਾਂ ‘ਤੇ ਹੋਲਡਿੰਗ ਏਰੀਆ ਬਣਿਆ ਰਿਹਾ ਹੈ। ਇਹ ਹੋਲਡਿੰਗ ਏਰੀਆ ਪਲੈਟਫਾਰਮਾਂ ਦੇ ਬਾਹਰ ਸਥਿਤ ਹਨ, ਤਾਕਿ ਯਾਤਰੀ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਭੀੜ-ਭਾੜ ਨੂੰ ਰੋਕਣ ਵਿੱਚ ਮਦਦ ਮਿਲ ਸਕੇ। ਯਾਤਰੀਆਂ ਨੂੰ ਉਨ੍ਹਾਂ ਦੀ ਟ੍ਰੇਨ ਦੇ ਨਿਰਧਾਰਿਤ ਰਵਾਨਗੀ ਸਮੇਂ ਦੇ ਅਧਾਰ ‘ਤੇ ਪਲੈਟਫਾਰਮ ਵਿੱਚ ਪ੍ਰਵੇਸ਼ ਕਰਨ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਇਸ ਪਹਿਲ ਦਾ ਉਦੇਸ਼ ਭੀੜ ਪ੍ਰਬੰਧਨ ਵਿੱਚ ਸੁਧਾਰ ਕਰਨਾ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣਾ ਹੈ ਖਾਸ ਕਰਕੇ ਪੀਕ ਸਮੇ ਅਤੇ ਤਿਉਹਾਰੀ ਮੌਸਮ ਦੌਰਾਨ।

ਨਵੀਂ ਦਿੱਲੀ ਸਟੇਸ਼ਨ ‘ਤੇ ਹੋਲਡਿੰਗ ਏਰੀਆ

ਉੱਤਰ ਰੇਲਵੇ ਨੇ ਗਾਜ਼ੀਆਬਾਦ ਵਿੱਚ 4200 ਵਰਗ ਫੁੱਟ, ਆਨੰਦ ਵਿਹਾਰ ਵਿੱਚ 3800 ਵਰਗ ਫੁੱਟ, ਨਵੀਂ ਦਿੱਲੀ ਵਿੱਚ 12710 ਵਰਗ ਫੁੱਟ, ਅਯੋਧਿਆ ਧਾਮ ਵਿੱਚ 3024 ਵਰਗ ਮੀਟਰ ਅਤੇ ਬਨਾਰਸ ਵਿੱਚ 1280 ਵਰਗ ਮੀਟਰ ਅਤੇ 875 ਵਰਗ ਮੀਟਰ ਦੇ ਵਿਸ਼ਾਲ ਹੋਲਡਿੰਗ ਖੇਤਰ ਬਣਾਏ ਹਨ।

ਆਨੰਦ ਵਿਹਾਰ ਟਰਮੀਨਲ, ਦਿੱਲੀ ਵਿੱਚ ਹੋਲਡਿੰਗ ਏਰੀਆ

ਉੱਤਰ -ਪੂਰਬ  ਰੇਲਵੇ ਨੇ ਬਨਾਰਸ ਵਿੱਚ 2200 ਵਰਗ ਫੁੱਟ, ਸਿਵਾਨ ਵਿੱਚ 5250 ਵਰਗ ਫੁੱਟ, ਬਲੀਆ ਵਿੱਚ 8000 ਵਰਗ ਫੁੱਟ, ਦੇਵਰੀਆ ਵਿੱਚ 3600 ਵਰਗ ਫੁੱਟ, ਛਪਰਾ ਵਿੱਚ 10000 ਵਰਗ ਫੁੱਟ, ਗੋਰਖਪੁਰ ਵਿੱਚ 2500 ਵਰਗ ਫੁੱਟ ਦੇ ਹੋਲਡਿੰਗ ਏਰੀਆ ਵੀ ਬਣਾਏ ਹਨ।

ਅਯੋਧਿਆ ਧਾਮ ਵਿੱਚ ਹੋਲਡਿੰਗ ਏਰੀਆ

ਪੂਰਬ ਮੱਧ ਰੇਲਵੇ ਨੇ ਰਾਜੇਂਦਰ ਨਗਰ ਟਰਮੀਨਲ ‘ਤੇ ਦੋ ਹੋਲਡਿੰਗ ਏਰੀਆ ਬਣਾਏ ਹਨ: 2700 ਵਰਗ ਫੁੱਟ ਅਤੇ 800 ਵਰਗ ਫੁੱਟ, ਪਟਨਾ ਜੰਕਸ਼ਨ 2700 ਵਰਗ ਫੁੱਟ ਅਤੇ 2700 ਵਰਗ ਫੁੱਟ, ਦਾਨਾਪੁਰ 2700 ਵਰਗ ਫੁੱਟ ਅਤੇ 2400 ਵਰਗ ਫੁੱਟ। ਇਸ ਤੋਂ ਇਲਾਵਾ, ਆਰਾ 3375 ਵਰਗ ਫੁੱਟ, ਬਕਸਰ: 900 ਵਰਗ ਫੁੱਟ, ਮੁੱਜ਼ਫਰਪੁਰ: 2400 ਵਰਗ ਫੁੱਟ, ਹਾਜੀਪੁਰ: 2400 ਵਰਗ ਫੁੱਟ, ਬਰੌਨੀ: 2400 ਵਰਗ ਫੁੱਟ, ਸਮਸਤੀਪੁਰ 2400 ਵਰਗ ਫੁੱਟ, ਜੈਨਗਰ: 2000 ਵਰਗ ਫੁੱਟ, ਮਧੂਬਨੀ: 2000 ਵਰਗ ਫੁੱਟ, ਰਕਸੌਲ: 2000 ਵਰਗ ਫੁੱਟ, ਸਕਰੀ: 2000 ਵਰਗ ਫੁੱਟ, ਦਰਭੰਗਾ: 2400 ਵਰਗ ਫੁੱਟ, ਸਹਰਸਾ: 2400 ਵਰਗ ਫੁੱਟ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ: 2400 ਵਰਗ ਫੁੱਟ, ਸਾਸਾਰਾਮ: 2000 ਵਰਗ ਫੁੱਟ, ਗਯਾ: 2000 ਵਰਗ ਫੁੱਟ

ਉੱਤਰ-ਮੱਧ ਰੇਲਵੇ ਨੇ ਪ੍ਰਯਾਗਰਾਜ ਜੰਕਸ਼ਨ ‘ਤੇ 10,737 ਵਰਗ ਮੀਟਰ, ਨੈਨੀ ‘ਤੇ 10,637 ਵਰਗ ਮੀਟਰ, ਪ੍ਰਯਾਗਰਾਜ ਛਿਵਕੀ ‘ਤੇ 7500 ਵਰਗ ਮੀਟਰ ਹੋਲਡਿੰਗ ਏਰੀਆ ਵੀ ਬਣਾਇਆ ਹੈ।

ਕੁੰਭ ਖੇਤਰ ਦੇ ਇੱਕ ਹਿੱਸੇ ਵਜੋਂ, ਉੱਤਰ ਰੇਲਵੇ ਅਤੇ ਉੱਤਰ -ਪੂਰਬ  ਰੇਲਵੇ ਨੇ ਪ੍ਰਯਾਗ ਜੰਕਸ਼ਨ: 10,000 ਵਰਗ ਮੀਟਰ, ਫਾਫਾਮਊ ਜੰਕਸ਼ਨ: 8775 ਵਰਗ ਮੀਟਰ, ਝੂਸੀ: 18,000 ਵਰਗ ਮੀਟਰ ਅਤੇ ਪ੍ਰਯਾਗਰਾਜ ਰਾਮਬਾਗ: 4000 ਵਰਗ ਮੀਟਰ ਵਿੱਚ ਸਥਾਈ/ਅਸਥਾਈ ਹੋਲਡਿੰਗ ਖੇਤਰ ਵੀ ਬਣਾਏ ਹਨ।

ਵਾਰਾਣਸੀ ਰੇਲਵੇ ਸਟੇਸ਼ਨ ‘ਤੇ ਹੋਲਡਿੰਗ ਏਰੀਆ

ਪ੍ਰਯਾਗਰਾਜ ਖੇਤਰ ਦੇ ਰੇਲਵੇ ਸਟੇਸ਼ਨਾਂ ‘ਤੇ ਅਜਿਹੇ ਹੋਲਡਿੰਗ ਏਰੀਆ ਅਤੇ ਭੀੜ ਪ੍ਰਬੰਧਨ ਉਪਾਅ ਪਹਿਲਾਂ ਤੋਂ ਹੀ ਲਾਗੂ ਹਨ। ਇਹ ਉਪਾਅ ਯਾਤਰੀਆਂ ਨੂੰ ਆਪਣੀ ਟ੍ਰੇਨ ਵਿੱਚ ਚੜ੍ਹਨ ਦੌਰਾਨ ਵੱਧ ਸੁਵਿਧਾ ਪ੍ਰਦਾਨ ਕਰਨ ਲਈ ਹਨ ਜੋ ਛਠ ਅਤੇ ਦਿਵਾਲੀ ਜਿਹੇ ਸਭ ਤੋਂ ਜ਼ਿਆਦਾ ਯਾਤਰਾ ਕਰਨ ਦੇ ਦਿਨਾਂ ਦੌਰਾਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੇ ਸਮਾਨ ਹਨ।

ਭਾਰਤੀ ਰੇਲਵੇ ਯਾਤਰੀਆਂ ਤੋਂ ਸਹਿਯੋਗ ਕਰਨ ਅਤੇ ਸੁਚਾਰੂ ਅਤ ਸੁਰੱਖਿਅਤ ਯਾਤਰਾ ਸੰਚਾਲਨ ਯਕੀਨੀ ਬਣਾਉਣ ਲਈ ਅਧਿਕਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ। ਅੱਗੇ ਦੀ ਅੱਪਡੇਟ ਲਈ, ਯਾਤਰੀਆਂ ਨੂੰ ਅਧਿਕਾਰਿਤ ਚੈਨਲ ਰਾਹੀਂ ਸੂਚਿਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

************

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ


(Release ID: 2105234) Visitor Counter : 8