ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਨਸਮਤੇ ਯੋਜਨਾ ਦੇ ਤਹਿਤ ਜੰਮੂ ਵਿੱਚ ਸੀਵਰ ਅਤੇ ਸੈਪਟਿਕ ਟੈਂਕ ਵਰਕਰਾਂ ਨੂੰ ਪੀਪੀਈ ਕਿੱਟਾਂ ਅਤੇ ਆਯੁਸ਼ਮਾਨ ਕਾਰਡ ਵੰਡੇ

Posted On: 14 FEB 2025 2:21PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕੇਂਦਰ ਸਾਸ਼ਿਤ ਪ੍ਰਦੇਸ਼ ਵਿੱਚ ਮੰਤਰਾਲੇ ਦੀਆਂ ਯੋਜਨਾਵਾਂ ਦੇ ਲਾਗੂਕਰਨ ਦੇ ਸਿਲਸਿਲੇ ਵਿੱਚ ਜੰਮੂ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਨੈਸ਼ਨਲ ਐਕਸ਼ਨ ਫਾਰ ਮਕੈਨਾਈਜ਼ਡ ਸੈਨੀਟੇਸ਼ਨ ਈਕੋਸਿਸਟਮ (ਨਮਸਤੇ) ਦੀ ਪ੍ਰਮੁੱਖ ਯੋਜਨਾ ਦੇ ਤਹਿਤ ਸੀਵਰ ਅਤੇ ਸੈਪਟਿਕ ਟੈਂਕ ਵਰਕਰਸ (ਐੱਸਐੱਸਡਬਲਿਊ) (ਸਫ਼ਾਈ ਮਿੱਤਰਾਂ) ਨੂੰ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਅਤੇ ਆਯੁਸ਼ਮਾਨ ਹੈਲਥ ਕਾਰਡ ਵੰਡੇ।

 

ਸਰਕਾਰ ਨੇ ਸਫ਼ਾਈ ਕਰਮਚਾਰੀਆਂ ਨੂੰ ਸਨਮਾਨ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ  ‘ਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਨਮਸਤੇ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਸਫਾਈ ਵਰਕਰਾਂ ਦੀ ਸੁਰੱਖਿਆ ਅਤੇ ਸਨਮਾਨ ਸੁਨਿਸ਼ਚਿਤ ਕਰਨਾ, ਸਮਰੱਥਾ ਨਿਰਮਾਣ ਅਤੇ ਪੀਪੀਈ ਕਿੱਟਾਂ, ਸੁਰੱਖਿਆ ਉਪਕਰਣਾਂ ਅਤੇ ਮਸ਼ੀਨਾਂ ਤੱਕ ਬਿਹਤਰ ਪਹੁੰਚ ਰਾਹੀਂ ਉਨ੍ਹਾਂ ਦੀ ਕਿੱਤਾਮੁਖੀ ਸੁਰੱਖਿਆ ਨੂੰ ਵਧਾਉਣਾ ਹੈ।

 

ਪੀਪੀਈ ਕਿੱਟਾਂ ਵਿੱਚ ਵਿਭਿੰਨ ਸੁਰੱਖਿਆਤਮਕ ਗਾਰਮੈਂਟਸ ਅਤੇ ਸਹਾਇਕ ਉਪਕਰਣ ਸ਼ਾਮਲ ਹੁੰਦੇ ਹਨ ਜੋ ਵਿਅਕਤੀਆਂ ਨੂੰ ਸੰਭਾਵਿਤ ਸਿਹਤ ਖਤਰਿਆਂ ਜਾਂ ਸੰਕਰਮਣਾਂ ਤੋਂ ਬਚਾਉਣ ਲਈ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ ਕਿੱਟਾਂ ਵਿੱਚ ਆਮ ਤੌਰ ‘ਤੇ ਮਾਸਕ, ਦਸਤਾਨੇ, ਗੋਗਲਸ, ਫੇਸ ਸ਼ੀਲਡ, ਗਾਊਨ ਅਤੇ ਸ਼ੂਅ ਕਵਰ ਜਿਹੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਉਹ ਫਰੰਟਲਾਈਨ ਵਰਕਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮਹੱਤਵਪੂਰਨ ਹਨ, ਖਾਸ ਕਰਕੇ ਉਹ ਸਫ਼ਾਈ ਕਰਮਚਾਰੀ ਜੋ ਖਤਰਨਾਕ ਵਾਤਾਵਰਣ ਜਾਂ ਸੰਕਰਮਣ ਬਿਮਾਰੀਆਂ ਦੇ ਸੰਪਰਕ ਵਿੱਚ ਆਉਂਦੇ ਹਨ, ਜਿਵੇਂ ਸੀਵਰ ਅਤੇ ਸੈਪਟਿਕ ਟੈਂਕ ਵਰਕਰਸ।

 

ਆਯੁਸ਼ਮਾਨ ਹੈਲਥ ਕਾਰਡ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦੇ ਤਹਿਤ ਜਾਰੀ ਕੀਤਾ ਜਾਣ ਵਾਲਾ ਪਹਿਚਾਣ-ਪੱਤਰ ਹੈ, ਜੋ ਦੇਸ਼ ਵਿੱਚ ਸਰਕਾਰ ਦੁਆਰਾ ਸਪਾਂਸਰਡ ਸਿਹਤ ਬੀਮਾ ਯੋਜਨਾ ਹੈ। ਇਹ ਲਾਭਾਰਥੀਆਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ਲੈਸ ਅਤੇ ਪੇਪਰਲੈਸ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਕਾਰਡ ਵਿੱਚ ਲਾਭਾਰਥੀ ਬਾਰੇ ਜ਼ਰੂਰੀ ਜਾਣਕਾਰੀ ਹੁੰਦੀ ਹੈ, ਜਿਸ ਵਿੱਚ ਉਨ੍ਹਾਂ ਦਾ ਵਿਸ਼ੇਸ਼ ਪਹਿਚਾਣ ਨੰਬਰ ਅਤੇ ਸ਼ਾਮਲ ਕੀਤੀਆਂ ਗਈਆਂ ਸਿਹਤ ਸੰਭਾਲ਼ ਸੇਵਾਵਾਂ ਦਾ ਵੇਰਵਾ ਸ਼ਾਮਲ ਹੁੰਦਾ ਹੈ।

ਇਸ ਯਾਤਰਾ ਦੌਰਾਨ, ਡਾ. ਕੁਮਾਰ ਨੇ ਨਸ਼ੀਲੀ ਦਵਾਈਆਂ ਦੀ ਮੰਗ ਵਿੱਚ ਕਮੀ ਲਈ ਨੈਸ਼ਨਲ ਐਕਸ਼ਨ ਪਲਾਨ (ਐੱਨਏਪੀਡੀਡੀਆਰ) ਦੇ ਤਹਿਤ ਜੰਮੂ ਵਿੱਚ ਗੈਰ ਸਰਕਾਰੀ ਸੰਗਠਨ ‘ਜੇਕੇ ਸੋਸਾਇਟੀ ਫਾਰ ਦਿ ਪ੍ਰਮੋਸ਼ਨ ਆਫ਼ ਯੂਥ ਐਂਡ ਮਾਸਿਸ’ ਦੁਆਰਾ ਸੰਚਾਲਿਤ ਆਊਟਰੀਚ ਐਂਡ ਡ੍ਰੌਪ ਇਨ ਸੈਂਟਰ (ਓਡੀਆਈਸੀ) ਦਾ ਵੀ ਦੌਰਾ ਕੀਤਾ।

ਇਸ ਈਵੈਂਟ ਵਿੱਚ ਸਰਕਾਰ ਦੀ ‘ਵੰਚਿਤਾਂ ਨੂੰ ਵਰੀਅਤਾ’ ਦੇ ਪ੍ਰਤੀ ਪ੍ਰਤੀਬੱਧਤਾ ਦੀ ਇੱਕ ਵਾਰ ਫਿਰ ਪੁਸ਼ਟੀ ਕੀਤੀ ਗਈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਜੋ ਲੋਕ ਇਤਿਹਾਸਿਕ ਤੌਰ ‘ਤੇ ਵੰਚਿਤ ਜਾਂ ਅਣਦੇਖੇ ਰਹੇ ਹਨ, ਉਨ੍ਹਾਂ ਨੂੰ ਉਹ ਧਿਆਨ ਅਤੇ ਸਹਾਇਤਾ ਦਿੱਤਾ ਜਾਵੇ ਜਿਸ ਦੇ ਉਹ ਹੱਕਦਾਰ ਹਨ। ਹਾਸ਼ੀਏ ‘ਤੇ ਰਹਿ ਰਹੇ ਲੋਕਾਂ ਨੂੰ ਪ੍ਰਾਥਮਿਕਤਾ ਦੇਣ ਦੇ ਪ੍ਰਤੀ ਇਹ ਸਮਰਪਣ ਸਰਕਾਰ ਦੇ ‘ਵਿਕਸਿਤ ਭਾਰਤ’ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿੱਥੇ ਹਰੇਕ ਵਿਅਕਤੀ ਨੂੰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਦੇਣ ਅਤੇ ਉਸ ਤੋਂ ਲਾਭ ਉਠਾਉਣ ਦਾ ਮੌਕਾ ਮਿਲਦਾ ਹੈ। ਸਹਿਯੋਗਾਤਮਕ ਪ੍ਰਯਾਸਾਂ ਅਤੇ ਠੋਸ ਪਹਿਲਕਦਮੀਆਂ ਰਾਹੀਂ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਕਿਸੇ ਨੂੰ ਵੀ ਪਿੱਛੇ ਨਾ ਛੱਡੇ ਅਤੇ ਵਧੇਰੇ ਬਰਾਬਰੀ ਵਾਲਾ ਅਤੇ ਸਸ਼ਕਤ ਸਮਾਜ ਬਣਾਉਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ੍ਹ ਹੈ।

ਇਸ ਮੌਕੇ ‘ਤੇ ਜੰਮੂ-ਕਸ਼ਮੀਰ ਦੀ ਸਿੱਖਿਆ, ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਸਮਾਜ ਭਲਾਈ ਵਿਭਾਗ ਦੀ ਮੰਤਰੀ ਸੁਸ਼੍ਰੀ ਸਕੀਨਾ ਮਸੂਦ (ਇਟੂ), ਵਿਧਾਇਕ (ਜੰਮੂ-ਕਸ਼ਮੀਰ) ਸ਼੍ਰੀ ਸ਼ਯਾਮ ਲਾਲ ਸ਼ਰਮਾ, ਵਿਧਾਇਕ (ਜੰਮੂ-ਕਸ਼ਮੀਰ) ਸ਼੍ਰੀ ਯੁੱਧਵੀਰ ਸੇਠੀ, ਵਿਧਾਇਕ (ਜੰਮੂ-ਕਸ਼ਮੀਰ) ਸ਼੍ਰੀ ਅਰਵਿੰਦ ਗੁਪਤਾ, ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਕੇਐੱਫਡੀਸੀ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਭਾਤ ਕੁਮਾਰ ਸਿੰਘ, ਕਮਿਸ਼ਨਰ (ਜੰਮੂ ਨਗਰ ਨਿਗਮ) ਸ਼੍ਰੀ ਦੇਵਾਂਸ਼ ਯਾਦਵ ਵੀ ਮੌਜੂਦ ਸਨ।

 

*****

ਵੀਐੱਮ


(Release ID: 2103552) Visitor Counter : 14


Read this release in: English , Urdu , Hindi , Tamil