ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰੀਕਸ਼ਾ ਪੇ ਚਰਚਾ 2025 ਦੇ ਪਹਿਲੇ ਸੰਸਕਰਣ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ


ਸ਼ੋਨਾਲੀ ਸਭਰਵਾਲ, ਰੁਜੁਤਾ ਦਿਵੇਕਰ ਅਤੇ ਰੇਵੰਤ ਹਿਮਤਸਿੰਗਕਾ ਨੇ ਪਰੀਕਸ਼ਾ ਪੇ ਚਰਚਾ 2025 ਦੇ ਚੌਥੇ ਸੰਸਕਰਣ ਵਿੱਚ ਹਿੱਸਾ ਲਿਆ

Posted On: 14 FEB 2025 7:59PM by PIB Chandigarh

ਪਰੀਕਸ਼ਾ ਪੇ ਚਰਚਾ 2025 ਨੇ ਵਿਦਿਆਰਥੀ ਜੁੜਾਅ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ, ਜੋ ਇੱਕ ਗਤੀਸ਼ੀਲ, ਇੰਟਰਐਕਟਿਵ ਅਨੁਭਵ ਵਿੱਚ ਬਦਲ ਰਿਹਾ ਹੈ ਜੋ ਦੇਸ਼ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਨਾਲ ਗਹਿਰਾਈ ਨਾਲ ਜੁੜਿਆ ਰਿਹਾ ਹੈ। ਪਰੰਪਰਾਗਤ ਟਾਊਨ ਹਾਲ ਫਾਰਮੈਟ ਤੋਂ ਅੱਗੇ ਵਧਦੇ ਹੋਏ, ਇਹ ਸੰਸਕਰਣ ਸਾਰਥਕ, ਦੋ-ਤਰਫ਼ਾ ਗੱਲਬਾਤ ਨੂੰ ਉਤਸ਼ਾਹਿਤ ਕਰਦਾ ਹੈ, ਯੁਵਾ ਦਿਮਾਗ ਨੂੰ ਵਿਵਹਾਰਿਕ ਰਣਨੀਤੀਆਂ, ਜੀਵਨ ਕੌਸ਼ਲ ਅਤੇ ਅਧਿਐਨ ਬਾਰੇ ਇੱਕ ਨਵਾਂ ਵਿਜ਼ਨ ਪ੍ਰਦਾਨ ਕਰਦਾ ਹੈ।

ਅੱਠਵੇ ਸੰਸਕਰਣ ਦੀ ਸ਼ੁਰੂਆਤ 10 ਫਰਵਰੀ 2025 ਨੂੰ ਸੁੰਦਰ ਨਰਸਰੀ, ਨਵੀਂ ਦਿੱਲੀ ਦੇ ਸ਼ਾਂਤ ਵਾਤਾਵਰਣ ਵਿੱਚ ਹੋਈ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੂਰੇ ਭਾਰਤ ਦੇ 36 ਵਿਦਿਆਰਥੀਆਂ ਨਾਲ ਗੱਲ ਕੀਤੀ। ਇੱਕ ਮੁਕਤ-ਪ੍ਰਵਾਹ ਵਾਲੀ, ਵਿਵਹਾਰਿਕ ਚਰਚਾ ਵਿੱਚ, ਉਨ੍ਹਾਂ ਨੇ ਪੋਸ਼ਣ ਅਤੇ ਭਲਾਈ, ਦਬਾਅ ‘ਤੇ ਕਾਬੂ ਪਾਉਣ, ਅਗਵਾਈ ਅਤੇ 360º ਵਿਕਾਸ ਜਿਹੇ ਵਿਸ਼ਿਆਂ ਬਾਰੇ ਜਾਣਕਾਰੀ ਲੈ ਕੇ ਆਤਮਵਿਸ਼ਵਾਸ ਦੇ ਨਾਲ ਅਕਾਦਮਿਕ ਚੁਣੌਤੀਆਂ ਦਾ ਸਾਹਮਣਾ ਕਰਨ ‘ਤੇ ਅਸਲ ਦੁਨੀਆ ਦਾ ਗਿਆਨ ਪ੍ਰਦਾਨ ਕੀਤਾ।

ਅੱਜ ਦੇ ਚੌਥੇ ਦਿਲਚਸਪ ਸੰਸਕਰਣ ਵਿੱਚ, ਪ੍ਰਮੁੱਖ ਪੋਸ਼ਣ ਮਾਹਿਰ ਸ਼ੋਨਾਲੀ ਸਭਰਵਾਲ, ਰੁਜੁਤਾ ਦਿਵੇਕਰ ਅਤੇ ਰੇਵੰਤ ਹਿਮਤਸਿੰਗਕਾ, ਜਿਨ੍ਹਾਂ ਨੂੰ ਫੂਡ ਫਾਰਮਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ- ਨੇ ਵਿਦਿਆਰਥੀਆਂ ਨਾਲ ਪ੍ਰੀਖਿਆਵਾਂ ਦੌਰਾਨ ਸਿਹਤ ਅਤੇ ਤਣਾਅ ਮੁਕਤ ਰਹਿਣ ਵਿੱਚ ਪੋਸ਼ਣ ਦੀ ਮਹੱਤਵਪੂਰਨ ਭੂਮਿਕਾ ‘ਤੇ ਚਰਚਾ ਕੀਤੀ।

ਉਨ੍ਹਾਂ ਨੇ ਜਵਾਰ, ਬਾਜਰਾ ਅਤੇ ਰਾਗੀ ਜਿਹੇ ਸੁਪਰਫੂਡ ਦੀ ਸ਼ਕਤੀ ‘ਤੇ ਜ਼ੋਰ ਦਿੱਤਾ, ਜੋ ਫਾਈਬਰ, ਪ੍ਰੋਟੀਨ ਅਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਅਨਾਜ ਊਰਜਾ ਦੇ ਪੱਧਰ ਨੂੰ ਬਣਾਏ ਰੱਖਣ ਅਤੇ ਧਿਆਨ ਨੂੰ ਤੇਜ਼ ਕਰਨ ਵਿੱਚ ਮਦਦ ਕਰਦੇ ਹਨ, ਇਸ ਲਈ ਇਹ ਹਰ ਵਿਦਿਆਰਥੀ ਦੀ ਖੁਰਾਕ ਵਿੱਚ ਹੋਣਾ ਲਾਜ਼ਮੀ ਹੈ।

 

ਸ਼ੋਨਾਲੀ ਸਭਰਵਾਲ ਨੇ ਸੰਤੁਲਿਤ ਖੁਰਾਕ, ਚੰਗੀ ਨੀਂਦ ਅਤੇ ਇਕਾਗਰਤਾ ਦਰਮਿਆਨ ਸਬੰਧ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧਿਆਨ ਕੇਂਦ੍ਰਿਤ ਕਰਨ ਅਤੇ ਸੁਸਤੀ ਤੋਂ ਬਚਣ ਲਈ ਹਲਕਾ, ਪੌਸ਼ਟਿਕ ਭੋਜਨ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਦਾ ਮੂਲਭੂਤ ਸਿਧਾਂਤ? ਘਰ ਦਾ ਖਾਣਾ ਹਮੇਸ਼ਾ ਸਭ ਤੋਂ ਚੰਗਾ ਹੁੰਦਾ ਹੈ! ਉਨ੍ਹਾਂ ਨੇ ਗੈਰ-ਸਿਹਤਮੰਦ ਸਨੈਕਸ ਲਈ ਸਮਾਰਟ ਸਵੈਪ ਦਾ ਵੀ ਸੁਝਾਅ ਦਿੱਤਾ, ਜਿਵੇਂ ਸੋਡੇ ਦੀ ਬਜਾਏ ਚੁਕੰਦਰ ਦਾ ਜੂਸ ਅਤੇ ਪੈਕ ਕੀਤੇ ਸਨੈਕਸ ਦੀ ਬਜਾਏ ਸ਼ਕਰਕੰਦੀ ਦੇ ਚਿਪਸ।

ਰੁਜੁਤਾ ਦਿਵੇਕਰ ਨੇ ਚੌਲਾਂ ਦੇ ਲਾਭਾਂ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਸੁਆਦੀ, ਪਰੀਖਿਆ-ਅਨੁਕੂਲ ਪਕਵਾਨ ਪਰੋਸੇ। ਵੈਜੀਟੇਬਲ ਬਿਰਿਆਨੀ ਅਤੇ ਦਹੀ ਚੌਲ ਤੋਂ ਲੈ ਕੇ ਘਰ ਦੀ ਬਣੀ ਚਕਲੀ ਅਤੇ ਛਾਛ/ਲੱਸੀ ਤੱਕ, ਉਨ੍ਹਾਂ ਨੇ ਦੱਸਿਆ ਕਿ ਇਹ ਪੌਸ਼ਟਿਕ ਖੁਰਾਕ ਪਦਾਰਥ ਊਰਜਾ ਅਤੇ ਮਾਨਸਿਕ ਸਪਸ਼ਟਤਾ ਬਣਾਏ ਰੱਖਣ ਲਈ ਆਦਰਸ਼ ਕਿਉਂ ਹਨ।

ਰੇਵੰਤ ਹਿਮਤਸਿੰਗਕਾ ਨੇ ਪਰੀਖਿਆ ਦੀ ਤਿਆਰੀ ਦੇ ਇੱਕ ਹੋਰ ਮਹੱਤਵਪੂਰਨ ਪਹਿਲੂ ਬਾਰੇ ਗੱਲ ਕੀਤੀ- ਵਾਸਤਵਿਕ ਟੀਚਾ ਨਿਰਧਾਰਿਤ ਕਰਨਾ। ਉਨ੍ਹਾਂ ਨੇ ਅਵਿਸ਼ਵਾਸੀ ਉਮੀਦਾਂ ਦੇ ਤਣਾਅ ਅਤੇ ਨਿਰਾਸ਼ਾ ਦੇ ਵਿਰੁੱਧ ਚੇਤਾਵਨੀ ਦਿੱਤੀ, ਵਿਦਿਆਰਥੀਆਂ ਨੂੰ ਇਸ ਦੀ ਬਜਾਏ ਇੱਕ ਵਿਵਹਾਰਿਕ, ਕਦਮ-ਦਰ-ਕਦਮ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਿਆਣਪ ਨੂੰ ਦੁਹਰਾਇਆ, ਜੋ ਯੁਵਾ ਦਿਮਾਗ ਨੂੰ ਪ੍ਰਾਪਤ ਕਰਨ ਯੋਗ ਟੀਚੇ ਨਿਰਧਾਰਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੋਤਸਾਹਿਤ ਕਰਦੇ ਹਨ।

ਇਸ ਸੈਸ਼ਨ ਵਿੱਚ ਭਾਰਤ ਤੋਂ ਬਾਹਰ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਮਾਹਿਰਾਂ ਨੇ ਦਿੱਤੇ। ਬਾਅਦ ਵਿੱਚ ਕਈ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ, ਉਨ੍ਹਾਂ ਨੇ ਸ਼ੈਸਨ ਨੂੰ ਅੱਖਾਂ ਖੋਲ੍ਹਣ ਵਾਲਾ, ਆਨੰਦਦਾਇਕ ਅਤੇ ਪਰੀਖਿਆ ਦੀ ਸਫ਼ਲਤਾ ਵਿੱਚ ਚੰਗੇ ਪੋਸ਼ਣ ਦੀ ਭੂਮਿਕਾ ਨੂੰ ਸਮਝਣ ਵਿੱਚ ਮਦਦਗਾਰ ਦੱਸਿਆ।

12 ਫਰਵਰੀ 2025 ਨੂੰ ਪ੍ਰਸਿੱਧ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਪਰੀਕਸ਼ਾ ਪੇ ਚਰਚਾ ਦੇ 8ਵੇਂ ਸੰਸਕਰਣ ਦੇ ਦੂਸਰੇ, ਐਪੀਸੋਡ ਵਿੱਚ ਲਗਭਗ 60 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਦੀਪਿਕਾ ਨੇ ਦੱਸਿਆ ਕਿ ਮੈਂਟਲ ਹੈਲਥ ਚੁਣੌਤੀਆਂ ਦਾ ਸਾਹਮਣਾ ਕਰਨਾ ਕਿਵੇਂ ਸਸ਼ਕਤ ਹੋ ਸਕਦਾ ਹੈ ਅਤੇ ਉਨ੍ਹਾਂ ਨੇ ਆਪਣੇ ਸੰਘਰਸ਼ਾਂ ਤੋਂ ਸਿੱਖੇ ਗਏ ਕੀਮਤੀ ਸਬਕ ਦੇ ਬਾਰੇ ਵਿੱਚ ਦੱਸਿਆ।

13 ਫਰਵਰੀ 2025 ਨੂੰ, ਤਕਨੀਕ ਅਤੇ ਵਿੱਤ ਨੇ ਕੇਂਦਰ ਵਿੱਚ ਜਗ੍ਹਾ ਬਣਾਈ, ਜਦੋਂ ਗੌਰਵ ਚੌਧਰੀ (ਤਕਨੀਕੀ ਗੁਰੂਜੀ) ਅਤੇ ਰਾਧਿਕਾ ਗੁਪਤਾ (ਐੱਮਡੀ ਅਤੇ ਸੀਈਓ, ਐਡਲਵਾਈਸ ਮਿਊਚੁਅਲ ਫੰਡ) ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਚੈਟਜੀਪੀਟੀ ਅਤੇ ਏਆਈ-ਸੰਚਾਲਿਤ ਇਮੇਜ ਜੈਨਰੇਸ਼ਨ ਸਮੇਤ ਏਆਈ ਟੂਲਸ ਦੇ ਵਿਵਹਾਰਿਕ ਐਪਲੀਕੇਸ਼ਨਾਂ ਦੀ ਖੋਜ ਕੀਤੀ, ਨਾਲ ਹੀ ਵਿੱਤੀ ਸਾਖਰਤਾ ‘ਤੇ ਵੀ ਚਰਚਾ ਕੀਤੀ, ਜੋ ਭਵਿੱਖ ਦੀ ਸਫ਼ਲਤਾ ਲਈ ਇੱਕ ਮਹੱਤਵਪੂਰਨ ਕੌਸ਼ਲ ਹੈ।

 

ਪਹਿਲਾ ਐਪੀਸੋਡ ਦੇਖਣ ਲਈ ਲਿੰਕ:

 https://www.youtube.com/watch?v=G5UhdwmEEls

ਦੂਸਰਾ ਐਪੀਸੋਡ ਦੇਖਣ ਲਈ ਲਿੰਕ:

 https://www.youtube.com/watch?v=DrW4c_ttmew

ਤੀਸਰਾ ਐਪੀਸੋਡ ਦੇਖਣ ਲਈ ਲਿੰਕ:

 https://www.youtube.com/watch?v=wgMzmDYShXw

ਚੌਥਾ ਐਪੀਸੋਡ ਦੇਖਣ ਲਈ ਲਿੰਕ:

 https://www.youtube.com/watch?v=3CfR4-5v5mk

 

*****

ਐੱਮਵੀ/ਏਵੀ


(Release ID: 2103549) Visitor Counter : 16


Read this release in: Odia , English , Urdu , Marathi , Hindi