ਰਾਸ਼ਟਰਪਤੀ ਸਕੱਤਰੇਤ
ਭਾਰਤੀ ਸਿਵਲ ਲੇਖਾ ਸੇਵਾ, ਭਾਰਤੀ ਡਾਕ ਅਤੇ ਦੂਰਸੰਚਾਰ (ਵਿੱਤ ਅਤੇ ਲੇਖਾ) ਸੇਵਾ, ਭਾਰਤੀ ਰੇਲਵੇ ਪ੍ਰਬੰਧਨ ਸੇਵਾ (ਲੇਖਾ) ਅਤੇ ਭਾਰਤੀ ਡਾਕ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
13 FEB 2025 12:20PM by PIB Chandigarh
ਭਾਰਤੀ ਸਿਵਲ ਲੇਖਾ ਸੇਵਾ, ਭਾਰਤੀ ਡਾਕ ਅਤੇ ਦੂਰਸੰਚਾਰ (ਵਿੱਤ ਅਤੇ ਲੇਖਾ) ਸੇਵਾ, ਭਾਰਤੀ ਰੇਲਵੇ ਪ੍ਰਬੰਧਨ ਸੇਵਾ (ਲੇਖਾ) ਅਤੇ ਭਾਰਤੀ ਡਾਕ ਸੇਵਾ ਦੇ ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੇ ਅੱਜ (13 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਚਾਹੇ ਜਨਤਕ ਵਿੱਤ ਪ੍ਰਬੰਧਨ ਹੋਵੇ ਜਾਂ ਪੂਰੇ ਦੇਸ਼ ਵਿੱਚ ਨਿਰਵਿਘਨ ਸੰਪਰਕ ਅਤੇ ਸੰਚਾਰ ਸੁਨਿਸ਼ਚਿਤ ਕਰਨਾ ਹੋਵੇ, ਯੁਵਾ ਅਧਿਕਾਰੀਆਂ ਦੇ ਪਾਸ ਆਪਣੇ ਕੰਮਕਾਜ ਦੇ ਜ਼ਰੀਏ ਰਾਸ਼ਟਰ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਪ੍ਰਤੱਖ ਤੌਰ ‘ਤੇ ਯੋਗਦਾਨ ਦੇਣ ਦਾ ਅਵਸਰ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿਵੇਂ-ਜਿਵੇਂ ਭਾਰਤ ਇਨੋਵੇਸ਼ਨ ਅਤੇ ਡਿਜੀਟਲ ਪਹਿਲਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੀ ਤਰਫ਼ ਵਧ ਰਿਹਾ ਹੈ, ਉਨ੍ਹਾਂ ਜਿਹੇ ਯੁਵਾ ਲੋਕ ਸੇਵਕਾਂ ਦੇ ਪਾਸ ਮਹੱਤਵਪੂਰਨ ਜ਼ਿੰਮੇਦਾਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਵਿੱਚ ਤੁਰੰਤ ਸਰਵਿਸ ਡਿਲਿਵਰੀ ਅਤੇ ਦਕਸ਼ਤਾ ਦੇ ਨਾਲ-ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਅਪੇਖਿਆ ਲਗਾਤਾਰ ਵਧ ਰਹੀ ਹੈ। ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਸਰਕਾਰੀ ਵਿਭਾਗਾਂ ਨੂੰ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ਦਾ ਉਪਯੋਗ ਕਰਕੇ ਆਪਣੇ ਸਿਸਟਮਸ ਨੂੰ ਆਧੁਨਿਕ ਅਤੇ ਡਿਜੀਟਲ ਬਣਾਉਣਾ (to modernize and digitize) ਜ਼ਰੂਰੀ ਹੈ। ਅਜਿਹੀਆਂ ਟੈਕਨੋਲੋਜੀਆਂ ਵਿੱਚ ਮਸ਼ੀਨ ਲਰਨਿੰਗ, ਡੇਟਾ ਐਨਾਲਿਟਿਕਸ, ਬਲੌਕਚੇਨ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ (machine learning, data analytics, blockchain technology and artificial intelligence) ਸ਼ਾਮਲ ਹਨ। ਉਨ੍ਹਾਂ ਨੇ ਯੁਵਾ ਅਧਿਕਾਰੀਆਂ ਨੂੰ ਉੱਨਤ ਟੈਕਨੋਲੋਜੀਆਂ ਅਤੇ ਕੌਸ਼ਲ ਦੀ ਜਾਣਕਾਰੀ ਰੱਖਣ ਅਤੇ ਹੋਰ ਅਧਿਕ ਨਾਗਰਿਕ-ਕੇਂਦ੍ਰਿਤ(citizen-centric), ਕੁਸ਼ਲ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਪ੍ਰਯਾਸ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਯੁਵਾ ਅਧਿਕਾਰੀ ਆਪਣੇ ਵਿਅਕਤੀਗਤ ਕਰੀਅਰ ਵਿੱਚ ਸਫ਼ਲਤਾ ਹਾਸਲ ਕਰਨ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੀ ਪ੍ਰਭਾਵੀ ਡਿਲਿਵਰੀ (effective delivery) ਵਿੱਚ ਯੋਗਦਾਨ ਦੇਣ ਦੇ ਲਈ ਭੀ ਪ੍ਰਯਾਸ ਕਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ-
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2102929)
Visitor Counter : 16