ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਏਕੀਕ੍ਰਿਤ ਸਿਹਤ ਸਮਾਧਾਨ ਦੇ ਲਈ ਯੂਨਾਨੀ ਚਿਕਿਤਸਾ ਵਿੱਚ ਇਨੋਵੇਸ਼ਨ – ਇੱਕ ਨਵੀਂ ਦਿਸ਼ਾ ‘ਤੇ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ
Posted On:
11 FEB 2025 6:08PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਯੂਨਾਨੀ ਦਿਵਸ (Unani Day) ‘ਤੇ ਅੱਜ (11 ਫਰਵਰੀ, 2025) ਨਵੀਂ ਦਿੱਲੀ ਵਿੱਚ ਏਕੀਕ੍ਰਿਤ ਸਿਹਤ ਸਮਾਧਾਨ ਦੇ ਲਈ ਯੂਨਾਨੀ ਚਿਕਿਤਸਾ ਵਿੱਚ ਇਨੋਵੇਸ਼ਨ -ਇੱਕ ਨਵੀਂ ਦਿਸ਼ਾ ‘ਤੇ ਇੰਟਰਨੈਸ਼ਨਲ ਕਾਨਫਰੰਸ (International conference on innovation in Unani Medicine for Integrative Health Solutions – A Way Forward) ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦਾ ਦਿਨ ਹਕੀਮ ਅਜਮਲ ਖਾਨ (Hakim Ajmal Khan) ਨੂੰ ਯਾਦ ਕਰਨ ਦਾ ਅਵਸਰ ਹੈ, ਜਿਨ੍ਹਾਂ ਦੇ ਸਨਮਾਨ ਵਿੱਚ, 2016 ਤੋਂ ਇਸ ਦਿਨ ਨੂੰ ਯੂਨਾਨੀ ਦਿਵਸ (Unani Day) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਕੀਮ ਅਜਮਲ ਖਾਨ ਨੇ ਭਾਰਤ ਵਿੱਚ ਯੂਨਾਨੀ ਚਿਕਿਤਸਾ ਪੱਧਤੀ (Unani system of medicine) ਦਾ ਪ੍ਰਸਾਰ ਕੀਤਾ। ਉਨ੍ਹਾਂ ਨੇ ਇਨੋਵੇਸ਼ਨ ਦੀਆਂ ਕਈ ਉਦਾਹਰਣਾਂ ਪ੍ਰਸਤੁਤ ਕੀਤੀਆਂ। ਉਨ੍ਹਾਂ ਦੇ ਪ੍ਰਯਾਸਾਂ ਦੇ ਕਾਰਨ, ਭਾਰਤ ਵਿੱਚ ਯੂਨਾਨੀ ਚਿਕਿਤਸਾ ਪੱਧਤੀ (Unani system of medicine) ਨੂੰ ਵਿਆਪਕ ਤੌਰ ‘ਤੇ ਅਪਣਾਇਆ ਗਿਆ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਸਿੱਖਿਆ, ਖੋਜ, ਹੈਲਥਕੇਅਰ ਅਤੇ ਯੂਨਾਨੀ ਪੱਧਤੀ (Unani system) ਵਿੱਚ ਔਸ਼ਧੀਆਂ ਦੇ ਨਿਰਮਾਣ ਦੇ ਮਾਮਲੇ ਵਿੱਚ ਦੁਨੀਆ ਵਿੱਚ ਮੋਹਰੀ ਹੈ। ਉਨ੍ਹਾਂ ਨੂੰ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਯੂਨਾਨੀ ਪੱਧਤੀ ਨਾਲ ਜੁੜੇ ਖੋਜਾਰਥੀ ਅਤੇ ਡਾਕਟਰ ਆਧੁਨਿਕ ਪੱਧਤੀਆਂ ਅਤੇ ਟੈਕਨੋਲੋਜੀ ਦੇ ਉਪਯੋਗੀ ਆਯਾਮਾਂ ਨੂੰ ਆਪਣਾ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਕਾਨਫਰੰਸ ਵਿੱਚ ਯੂਨਾਨੀ ਮੈਡੀਸਿਨ ਵਿੱਚ ਸਬੂਤ ਅਧਾਰਿਤ ਆਧੁਨਿਕ ਖੋਜ ਪ੍ਰਵਿਰਤੀਆਂ (Evidence-based Recent Research Trends in Unani Medicine) ਅਤੇ ਆਯੁਸ਼/ਟ੍ਰੈਡਿਸ਼ਨਲ ਮੈਡੀਸਿਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਉਪਯੋਗ: ਸੰਭਾਵਨਾਵਾਂ ਅਤੇ ਚੁਣੌਤੀਆਂ ਜਿਹੇ ਸਮਕਾਲੀਨ ਵਿਸ਼ਿਆਂ ‘ਤੇ ਚਰਚਾ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਨੇ ਸਿਹਤ ਦੇ ਪ੍ਰਤੀ ਸੰਪੂਰਨ ਪਹੁੰਚ (holistic approach) ਅਪਣਾਈ ਹੈ। ਵਿਭਿੰਨ ਮੈਡੀਕਲ ਪ੍ਰਣਾਲੀਆਂ ਨੂੰ ਉਚਿਤ ਸਨਮਾਨ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿਹਤ ਨੀਤੀ 2017 (National Health Policy 2017) ਦੇ ਅਨੁਸਾਰ, ਯੂਨਾਨੀ ਸਹਿਤ ਆਯੁਸ਼ ਮੈਡੀਕਲ ਪ੍ਰਣਾਲੀਆਂ (AYUSH medical systems, including Unani) ਨੂੰ ਮੁੱਖਧਾਰਾ ਵਿੱਚ ਲਿਆਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੈਡੀਕਲ ਸਿਸਟਮ ਦੇ ਲਈ ਨੈਸ਼ਨਲ ਕਮਿਸ਼ਨ ਦੇ ਮਾਰਗਦਰਸ਼ਨ ਵਿੱਚ ਕਈ ਯੂਨਾਨੀ ਮੈਡੀਕਲ ਸਿੱਖਿਆ ਸੰਸਥਾਵਾਂ (Unani medical educational institutions) ਵਿੱਚ ਅਧਿਐਨ ਅਤੇ ਖੋਜ ਕਾਰਜ ਚਲ ਰਹੇ ਹਨ। ਯੂਨਾਨੀ ਮੈਡੀਕਲ ਕਾਲਜਾਂ(Unani Medical Colleges) ਵਿੱਚ ਐੱਮਡੀ ਅਤੇ ਪੀਐੱਚਡੀ ਪ੍ਰੋਗਰਾਮ (MD and PhD programs) ਭੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਨਾਨੀ ਮੈਡੀਕਲ ਸਾਇੰਸ ਨੂੰ ਅੱਗੇ ਵਧਾਉਣ ਵਾਲੀਆਂ ਨਵੀਆਂ ਪੀੜ੍ਹੀਆਂ ਗਿਆਨ ਅਤੇ ਅਨੁਭਵ ਦੀ ਪ੍ਰਾਚੀਨ ਵਿਰਾਸਤ ਨੂੰ ਮਜ਼ਬੂਤ ਬਣਾਉਣਗੀਆਂ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
***
ਐੱਮਜੇਪੀਐੱਸ/ਐੱਸਆਰ
(Release ID: 2102332)
Visitor Counter : 20