ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਘਾਟਨੀ ਭਾਸ਼ਣ

Posted On: 11 FEB 2025 3:41PM by PIB Chandigarh

 

 

ਮਹਾਨੁਭਾਵੋ,

ਮਿੱਤਰੋ,

 

 

ਮੈਂ ਇੱਕ ਸਰਲ ਪ੍ਰਯੋਗ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ।

ਜੇਕਰ ਆਪ (ਤੁਸੀਂ) ਆਪਣੀ ਮੈਡੀਕਲ ਰਿਪੋਰਟ ਕਿਸੇ ਆਰਟੀਫਿਸ਼ਲ ਇੰਟੈਲੀਜੈਂਸ ਐਪ (AI app) ‘ਤੇ ਅਪਲੋਡ ਕਰਦੇ ਹੋ, ਤਾਂ ਇਹ ਕਿਸੇ ਭੀ ਸ਼ਬਦਜਾਲ ਤੋਂ ਮੁਕਤ ਹੋ ਕੇ ਸਰਲ ਭਾਸ਼ਾ ਵਿੱਚ ਸਮਝਿਆ ਜਾ ਸਕਦਾ ਹੈ ਕਿ ਤੁਹਾਡੀ ਸਿਹਤ ਦੇ ਲਈ ਇਸ ਦਾ ਕੀ ਮਤਲਬ ਹੈ। ਲੇਕਿਨ, ਜੇਕਰ ਆਪ (ਤੁਸੀਂ) ਉਸੇ ਐਪ ਨਾਲ ਕਿਸੇ ਵਿਅਕਤੀ ਨੂੰ ਉਸ ਦੇ ਖੱਬੇ ਹੱਥ ਨਾਲ ਲਿਖਦੇ ਹੋਏ ਚਿਤ੍ਰਿਤ ਕਰਨ ਦੇ ਲਈ ਕਹਿੰਦੇ ਹੋ, ਤਾਂ ਸਭ ਤੋਂ ਅਧਿਕ ਸੰਭਾਵਨਾ ਹੈ ਕਿ ਐਪ ਕਿਸੇ ਵਿਅਕਤੀ ਨੂੰ ਉਸ ਦੇ ਸੱਜੇ ਹੱਥ ਨਾਲ ਲਿਖਦੇ ਹੋਏ ਚਿਤ੍ਰਿਤ ਕਰੇਗਾ। ਕਿਉਂਕਿ ਟ੍ਰੇਨਿੰਗ ਡੇਟਾ ਵਿੱਚ ਇਹੀ ਬਾਤ ਹਾਵੀ ਹੈ।

 

 

ਇਹ ਦਰਸਾਉਂਦਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਕਾਰਾਤਮਕ ਸਮਰੱਥਾ (positive potential of AI) ਬਿਲਕੁਲ ਅਦਭੁਤ ਹੈ, ਲੇਕਿਨ ਇਸ ਵਿੱਚ ਕਈ ਪੱਖਪਾਤ ਭੀ ਹਨ ਜਿਨ੍ਹਾਂ ਬਾਰੇ ਸਾਨੂੰ ਸਾਵਧਾਨੀ ਨਾਲ ਸੋਚਣ ਦੀ ਜ਼ਰੂਰਤ ਹੈ। ਇਸ ਲਈ ਮੈਂ ਇਸ ਸਮਿਟ ਦੀ ਮੇਜ਼ਬਾਨੀ ਕਰਨ ਅਤੇ ਮੈਨੂੰ ਇਸ ਦੀ ਸਹਿ-ਪ੍ਰਧਾਨਗੀ (co-chair) ਦੇ ਲਈ ਸੱਦਣ ਦੇ ਲਈ ਆਪਣੇ ਮਿੱਤਰ ਰਾਸ਼ਟਰਪਤੀ ਮੈਕ੍ਰੋਂ ਦਾ ਆਭਾਰੀ ਹਾਂ।

 

 

ਮਿੱਤਰੋ,

ਆਰਟੀਫਿਸ਼ਲ ਇੰਟੈਲੀਜੈਂਸ (AI) ਪਹਿਲੇ ਤੋਂ ਹੀ ਸਾਡੀ ਰਾਜਨੀਤੀ(our polity), ਸਾਡੀ ਅਰਥਵਿਵਸਥਾ, ਸਾਡੀ ਸੁਰੱਖਿਆ ਅਤੇ ਇੱਥੋਂ ਤੱਕ ਕਿ ਸਾਡੇ ਸਮਾਜ ਨੂੰ ਨਵਾਂ ਆਕਾਰ ਦੇ ਰਿਹਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਇਸ ਸਦੀ ਵਿੱਚ ਮਾਨਵਤਾ ਦੇ ਲਈ ਕੋਡ ਲਿਖ ਰਿਹਾ ਹੈ। ਲੇਕਿਨ, ਇਹ ਮਾਨਵ ਇਤਿਹਾਸ ਵਿੱਚ ਹੋਰ ਟੈਕਨੋਲੋਜੀ ਉਪਲਬਧੀਆਂ (technology milestones) ਤੋਂ ਬਹੁਤ ਅਲੱਗ ਹੈ।

 

 

ਆਰਟੀਫਿਸ਼ਲ ਇੰਟੈਲੀਜੈਂਸ (AI) ਅਭੂਤਪੂਰਵ ਪੈਮਾਨੇ ਅਤੇ ਗਤੀ ਨਾਲ ਵਿਕਸਿਤ ਹੋ ਰਿਹਾ ਹੈ। ਇਸ ਨੂੰ ਹੋਰ ਭੀ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਸੀਮਾਵਾਂ ਦੇ ਪਾਰ ਭੀ ਗਹਿਰੀ ਅੰਤਰ-ਨਿਰਭਰਤਾ(inter-dependence) ਹੈ। ਇਸ ਲਈ, ਸ਼ਾਸਨ ਅਤੇ ਮਿਆਰਾਂ ਨੂੰ ਸਥਾਪਿਤ ਕਰਨ ਦੇ ਲਈ ਸਮੂਹਿਕ ਆਲਮੀ ਪ੍ਰਯਾਸਾਂ ਦੀ ਜ਼ਰੂਰਤ ਹੈ, ਜੋ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ, ਜੋਖਮਾਂ ਨਾਲ ਨਿਪਟਣ ਅਤੇ ਭਰੋਸੇ ਦਾ ਨਿਰਮਾਣ ਕਰਨ।

 

 

ਲੇਕਿਨ, ਸ਼ਾਸਨ(Governance) ਕੇਵਲ ਜੋਖਮਾਂ ਅਤੇ ਦੁਸ਼ਮਣੀਆਂ ਨਾਲ ਨਿਪਟਣ ਬਾਰੇ ਨਹੀਂ ਹੈ। ਇਹ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਇਸ ਨੂੰ ਵਿਸ਼ਵ ਕਲਿਆਣ ਦੇ ਲਈ ਤੈਨਾਤ ਕਰਨ ਬਾਰੇ ਭੀ ਹੈ। ਇਸ ਲਈ, ਸਾਨੂੰ ਇਨੋਵੇਸ਼ਨ ਅਤੇ ਸ਼ਾਸਨ (innovation and governance) ਬਾਰੇ ਗਹਿਰਾਈ ਨਾਲ ਸੋਚਣਾ ਚਾਹੀਦਾ ਹੈ ਅਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ।

ਸ਼ਾਸਨ (Governance) ਦਾ ਮਤਲਬ ਸਭ ਦੇ ਲਈ ਪਹੁੰਚ ਸੁਨਿਸ਼ਚਿਤ ਕਰਨਾ ਭੀ ਹੈ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ(Global South) ਵਿੱਚ। ਇਹ ਉਹ ਜਗ੍ਹਾ ਹੈ ਜਿੱਥੇ ਸਮਰੱਥਾਵਾਂ ਦੀ ਸਭ ਤੋਂ ਅਧਿਕ ਕਮੀ ਹੈ- ਚਾਹੇ ਉਹ ਕੰਪਿਊਟ ਸ਼ਕਤੀ(compute power) ਹੋਵੇ, ਪ੍ਰਤਿਭਾ ਹੋਵੇ, ਡੇਟਾ ਹੋਵੇ ਜਾਂ ਵਿੱਤੀ ਸੰਸਾਧਨ ਹੋਣ।

 

 

ਮਿੱਤਰੋ,

ਆਰਟੀਫਿਸ਼ਲ ਇੰਟੈਲੀਜੈਂਸ (AI) ਸਿਹਤ ਸਿੱਖਿਆ, ਖੇਤੀਬਾੜੀ ਅਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਸੁਧਾਰ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਇੱਕ ਅਜਿਹੀ ਦੁਨੀਆ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਜਿਸ ਵਿੱਚ ਟਿਕਾਊ ਵਿਕਾਸ ਲਕਸ਼ਾਂ(Sustainable Development Goals) ਨੂੰ ਤੇਜ਼ੀ ਅਤੇ ਅਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ।

 

ਐਸਾ ਕਰਨ ਦੇ ਲਈ, ਸਾਨੂੰ ਸੰਸਾਧਨਾਂ ਅਤੇ ਪ੍ਰਤਿਭਾਵਾਂ ਨੂੰ ਇਕੱਠਿਆਂ ਲਿਆਉਣਾ ਹੋਵੇਗਾ। ਸਾਨੂੰ ਓਪਨ-ਸੋਰਸ ਪ੍ਰਣਾਲੀਆਂ ਵਿਕਸਿਤ ਕਰਨੀਆਂ ਹੋਣਗੇ ਤਾਕਿ ਵਿਸ਼ਵਾਸ ਅਤੇ ਪਾਰਦਰਸ਼ਤਾ ਵਧ ਸਕੇ। ਸਾਨੂੰ ਪੱਖਪਾਤ ਤੋਂ ਮੁਕਤ ਗੁਣਵੱਤਾ ਵਾਲੇ ਡੇਟਾ ਸੈੱਟ ਬਣਾਉਣੇ ਹੋਣਗੇ। ਸਾਨੂੰ ਟੈਕਨੋਲੋਜੀ ਨੂੰ ਸਭ ਦੇ ਲਈ ਸੁਲਭ ਕਰਨਾ ਚਾਹੀਦਾ ਹੈ ਅਤੇ ਜਨ-ਕੇਂਦ੍ਰਿਤ ਐਪਲੀਕੇਸ਼ਨਸ (people-centric applications) ਬਣਾਉਣੀਆਂ ਚਾਹੀਦੀਆਂ ਹਨ। ਸਾਨੂੰ ਸਾਇਬਰ ਸੁਰੱਖਿਆ, ਗਲਤ ਸੂਚਨਾ ਅਤੇ ਡੀਪ ਫੇਕ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨਾ ਚਾਹੀਦਾ ਹੈ। ਸਾਨੂੰ ਇਹ ਭੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਟੈਕਨੋਲੋਜੀ ਸਥਾਨਕ ਈਕੋਸਿਸਟਮਸ ਵਿੱਚ ਨਿਹਿਤ ਹੋਵੇ ਤਾਕਿ ਇਹ ਪ੍ਰਭਾਵੀ ਅਤੇ ਉਪਯੋਗੀ ਹੋ ਸਕੇ।

 

ਮਿੱਤਰੋ,

ਨੌਕਰੀਆਂ ਦਾ ਨੁਕਸਾਨ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਭ ਤੋਂ ਭਿਆਨਕ ਪੱਖ ਹੈ। (Loss of jobs is AI’s most feared disruption.) ਲੇਕਿਨ, ਇਤਿਹਾਸ ਦੱਸਦਾ ਹੈ ਕਿ ਟੈਕਨੋਲੋਜੀ ਦੇ ਕਾਰਨ ਕੰਮ ਖ਼ਤਮ ਨਹੀਂ ਹੁੰਦਾ ਹੈ। ਇਸ ਦੀ ਪ੍ਰਕ੍ਰਿਤੀ ਬਦਲਦੀ ਹੈ ਅਤੇ ਨਵੇਂ ਪ੍ਰਕਾਰ ਦੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ। ਸਾਨੂੰ ਆਰਟੀਫਿਸ਼ਲ ਇੰਟੈਲੀਜੈਂਸ-ਸੰਚਾਲਿਤ ਭਵਿੱਖ (AI-driven future) ਦੇ ਲਈ ਆਪਣੇ ਲੋਕਾਂ ਨੂੰ ਸਕਿੱਲਿੰਗ ਅਤੇ ਰੀਸਕਿੱਲਿੰਗ (skilling and re-skilling) ਪ੍ਰਦਾਨ ਕਰਨ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ।

ਮਿੱਤਰੋ,

ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਉੱਚ ਊਰਜਾ ਤੀਬਰਤਾ (high energy intensity of AI) ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਭਵਿੱਖ ਨੂੰ ਹੁਲਾਰਾ ਦੇਣ ਦੇ ਲਈ ਹਰਿਤ ਊਰਜਾ (green power) ਦੀ ਜ਼ਰੂਰਤ ਹੋਵੇਗੀ।

 

 

ਭਾਰਤ ਅਤੇ ਫਰਾਂਸ ਨੇ ਸੂਰਜ ਦੀ ਸ਼ਕਤੀ ਦਾ ਦੋਹਨ ਕਰਨ ਦੇ ਲਈ ਇੰਟਰਨੈਸ਼ਨਲ ਸੋਲਰ ਅਲਾਇੰਸ (International Solar Alliance) ਜਿਹੀਆਂ ਪਹਿਲਾਂ ਦੇ ਜ਼ਰੀਏ ਵਰ੍ਹਿਆਂ ਤੱਕ ਇਕੱਠਿਆਂ ਕੰਮ ਕੀਤਾ ਹੈ। ਜਿਵੇਂ-ਜਿਵੇਂ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਲਈ ਆਪਣੀ ਸਾਂਝੇਦਾਰੀ (our partnership to AI) ਨੂੰ ਅੱਗੇ ਵਧਾਉਂਦੇ ਹਾਂ, ਇਹ ਇੱਕ ਬਿਹਤਰ ਅਤੇ ਜ਼ਿੰਮੇਦਾਰ ਭਵਿੱਖ ਨੂੰ ਆਕਾਰ ਦੇਣ ਦੇ ਲਈ ਸਥਿਰਤਾ ਨਾਲ ਇਨੋਵੇਸ਼ਨ ਦੀ ਤਰਫ਼ ਇੱਕ ਸੁਭਾਵਿਕ ਪ੍ਰਗਤੀ ਹੈ।

 

 

ਨਾਲ ਹੀ, ਟਿਕਾਊ ਆਰਟੀਫਿਸ਼ਲ ਇੰਟੈਲੀਜੈਂਸ (Sustainable AI) ਦਾ ਮਤਲਬ ਕੇਵਲ ਸਵੱਛ ਊਰਜਾ ਦਾ ਉਪਯੋਗ ਕਰਨਾ ਨਹੀਂ ਹੈ। ਆਰਟੀਫਿਸ਼ਲ ਇੰਟੈਲੀਜੈਂਸ ਨੂੰ ਮਾਡਲ (AI models) ਆਕਾਰ, ਡੇਟਾ ਜ਼ਰੂਰਤਾਂ ਅਤੇ ਸੰਸਾਧਾਨ ਜ਼ਰੂਰਤਾਂ ਵਿੱਚ ਭੀ ਕੁਸ਼ਲ ਅਤੇ ਟਿਕਾਊ ਹੋਣਾ ਚਾਹੀਦਾ ਹੈ। ਆਖਰਕਾਰ, ਮਾਨਵ ਮਸਤਕ ਜ਼ਿਆਦਾਤਰ ਲਾਇਟਬਲਬਾਂ (lightbulbs) ਦੀ ਤੁਲਨਾ ਵਿੱਚ ਘੱਟ ਬਿਜਲੀ ਦਾ ਉਪਯੋਗ ਕਰਕੇ ਕਵਿਤਾ ਦੀ ਰਚਨਾ ਅਤੇ ਪੁਲਾੜ ਯਾਨ ਡਿਜ਼ਾਈਨ ਕਕਰਨ ਦਾ ਸਮਰੱਥ ਰੱਖਦਾ ਹੈ।

ਮਿੱਤਰੋ,

ਭਾਰਤ ਨੇ ਬਹੁਤ ਘੱਟ ਲਾਗਤ ‘ਤੇ 1.4 ਅਰਬ ਤੋਂ ਅਧਿਕ ਲੋਕਾਂ ਦੇ ਲਈ ਸਫ਼ਲਤਾਪੂਰਵਕ ਇੱਕ ਡਿਜੀਟਲ ਜਨਤਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਹੈ। ਇਹ ਇੱਕ ਖੁੱਲ੍ਹੇ ਅਤੇ ਸੁਲਭ ਨੈੱਟਵਰਕ ਦੇ ਆਸਪਾਸ ਬਣਾਇਆ ਗਿਆ ਹੈ। ਇਸ ਵਿੱਚ ਨਿਯਮ ਹਨ, ਅਤੇ ਸਾਡੀ ਅਰਥਵਿਵਸਥਾ ਨੂੰ ਆਧੁਨਿਕ ਬਣਾਉਣ, ਸ਼ਾਸਨ ਵਿੱਚ ਸੁਧਾਰ ਕਰਨ ਅਤੇ ਸਾਡੇ ਲੋਕਾਂ ਦੇ ਜੀਵਨ ਨੂੰ ਬਿਹਤਰ ਕਰਨ (to modernize our economy, reform governance and transform the lives of our people) ਵਿੱਚ ਅਨੁਪ੍ਰਯੋਗਾਂ ਦੀ ਇੱਕ ਵਿਆਪਕ ਰੇਂਜ (wide range of applications) ਹੈ।

 

 

ਅਸੀਂ ਆਪਣੇ ਡੇਟਾ ਸਸ਼ਕਤੀਕਰਣ ਅਤੇ ਸੰਭਾਲ਼ ਵਾਸਤੁਕਲਾ (Data Empowerment and Protection Architecture) ਦੇ ਜ਼ਰੀਏ ਡੇਟਾ ਦੀ ਸ਼ਕਤੀ ਨੂੰ ਉਜਾਗਰ ਕੀਤਾ ਹੈ। ਅਤੇ, ਅਸੀਂ ਡਿਜੀਟਲ ਵਣਜ (digital commerce) ਨੂੰ ਸਭ ਦੇ ਲਈ ਲੋਕਤੰਤਰੀ ਅਤੇ ਸੁਲਭ ਬਣਾਇਆ ਹੈ। ਇਹ ਵਿਜ਼ਨ ਭਾਰਤ ਦੇ ਰਾਸ਼ਟਰੀ ਆਰਟੀਫਿਸਲ ਇੰਟੈਲੀਜੈਂਸ ਮਿਸ਼ਨ ਦੀ ਨੀਂਹ ਹੈ।(This vision is the foundation of India’s National AI Mission.)

ਇਹੀ ਵਜ੍ਹਾ ਹੈ ਕਿ ਆਪਣੀ ਜੀ-20 ਪ੍ਰਧਾਨਗੀ (our G20 Presidency) ਦੇ ਦੌਰਾਨ ਅਸੀਂ ਜ਼ਿੰਮੇਦਾਰੀ ਨਾਲ, ਬਿਹਤਰੀ ਦੇ ਲਈ ਅਤੇ ਸਭ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਕਰਨ (Harnessing AI Responsibly, for Good, and for All) ‘ਤੇ ਆਮ ਸਹਿਮਤੀ ਬਣਾਈ। ਅੱਜ, ਭਾਰਤ ਆਰਟੀਫਿਸ਼ਲ ਇੰਟੈਲੀਜੈਂਸ ਅਪਣਾਉਣ (AI adoption) ਅਤੇ ਡੇਟਾ ਗੋਪਨੀਅਤਾ ‘ਤੇ ਤਕਨੀਕੀ-ਕਾਨੂੰਨੀ ਸਮਾਧਾਨਾਂ (techno-legal solutions on data privacy) ਵਿੱਚ ਮੋਹਰੀ ਹੈ।

 

 

ਅਸੀਂ ਜਨਤਕ ਹਿਤ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਨੁਪ੍ਰਯੋਗ (AI applications) ਵਿਕਸਿਤ ਕਰ ਰਹੇ ਹਾਂ। ਸਾਡੇ ਪਾਸ ਭੀ ਆਰਟੀਫਿਸ਼ਲ ਇੰਟੈਲੀਜੈਂਸ ਪ੍ਰਤਿਭਾਵਾਂ (AI talent pools) ਦੀ ਕੋਈ ਕਮੀ ਨਹੀਂ ਹੈ। ਭਾਰਤ ਆਪਣੀ ਵਿਵਿਧਤਾ ਨੂੰ ਦੇਖਦੇ ਹੋਏ ਆਪਣਾ ਖ਼ੁਦ ਦਾ ਬੜਾ ਭਾਸ਼ਾ ਮਾਡਲ (Large Language Model) ਬਣਾ ਰਿਹਾ ਹੈ। ਸਾਡੇ ਪਾਸ ਕੰਪਿਊਟਰ ਪਾਵਰ ਜਿਹੇ ਸੰਸਾਧਨਾਂ ਨੂੰ ਪੂਲ ਕਰਨ ਦੇ ਲਈ ਇੱਕ ਅਨੂਠਾ ਜਨਤਕ-ਨਿਜੀ ਭਾਗੀਦਾਰੀ ਮਾਡਲ (unique public-private partnership model) ਭੀ ਹੈ। ਇਹ ਸਾਡੇ ਸਟਾਰਟ-ਅਪ ਅਤੇ ਖੋਜਕਾਰਾਂ (start-ups and researchers) ਨੂੰ ਸਸਤੀ ਕੀਮਤ ‘ਤੇ ਉਪਲਬਧ ਕਰਵਾਇਆ ਜਾਂਦਾ ਹੈ। ਅਤੇ, ਭਾਰਤ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਅਨੁਭਵ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੇ ਲਈ ਤਿਆਰ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਭਵਿੱਖ ਅੱਛੇ ਦੇ ਲਈ ਅਤੇ ਸਭ ਦੇ ਲਈ ਹੋਵੇ(AI future is for Good, and for All.)।

 

 

ਮਿੱਤਰੋ,

ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਯੁਗ ਦੀ ਸ਼ੁਰੂਆਤ (dawn of the AI age) ਵਿੱਚ ਹਾਂ ਜੋ ਮਾਨਵਤਾ ਦੀ ਦਿਸ਼ਾ (course of humanity) ਨੂੰ ਆਕਾਰ ਦੇਵੇਗਾ। ਕੁਝ ਲੋਕਾਂ ਨੂੰ ਇੰਟੈਲੀਜੈਂਸ ਵਿੱਚ ਮਸ਼ੀਨਾਂ ਨੂੰ ਇਨਸਾਨਾਂ ਤੋਂ ਬਿਹਤਰ ਹੋਣ ਦੀ ਚਿੰਤਾ ਹੈ। ਲੇਕਿਨ, ਸਾਡੇ ਸਮੂਹਿਕ ਭਵਿੱਖ ਅਤੇ ਸਾਂਝੀ ਨੀਅਤੀ ਦੀ ਕੁੰਜੀ ਅਸੀਂ ਇਨਸਾਨਾਂ ਦੇ ਇਲਾਵਾ ਕਿਸੇ ਹੋਰ ਦੇ ਪਾਸ ਨਹੀਂ ਹੈ।

ਜ਼ਿੰਮੇਦਾਰੀ ਦੀ ਉਸ ਭਾਵਨਾ ਨੂੰ ਸਾਡਾ ਮਾਰਗਦਰਸ਼ਨ

ਕਰਨਾ ਚਾਹੀਦਾ ਹੈ।

ਧੰਨਵਾਦ।

***

ਐੱਮਜੇਪੀਐੱਸ/ਐੱਸਆਰ


(Release ID: 2101998) Visitor Counter : 6