ਭਾਰਤ ਦਾ ਲੋਕਪਾਲ
16 ਜਨਵਰੀ ਨੂੰ ਪਹਿਲਾ ਲੋਕਪਾਲ ਸਥਾਪਨਾ ਦਿਵਸ ਸਮਾਰੋਹ ਆਯੋਜਿਤ
ਭਾਰਤ ਦੇ ਲੋਕਪਾਲ ਦਾ ਪਹਿਲਾ ਸਥਾਪਨਾ ਦਿਵਸ ਸਮਾਰੋਹ 16 ਜਨਵਰੀ ਨੂੰ ਮਾਨੇਕਸ਼ਾ ਸੈਂਟਰ, ਨਵੀਂ ਦਿੱਲੀ ਵਿਖੇ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਸੰਜੀਵ ਖੰਨਾ ਦੀ ਗਰਿਮਾਮਾਈ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ ।
ਇਸ ਦਿਨ, 16 ਜਨਵਰੀ, 2014 ਨੂੰ, ਲੋਕਪਾਲ ਅਤੇ ਲੋਕਾਯੁਕਤ ਐਕਟ, 2013 ਦੀ ਧਾਰਾ 3 ਦੇ ਲਾਗੂ ਹੋਣ ਨਾਲ ਭਾਰਤ ਦੇ ਲੋਕਪਾਲ ਦੀ ਸਥਾਪਨਾ ਕੀਤੀ ਗਈ ਸੀ।
Posted On:
17 JAN 2025 11:56AM by PIB Chandigarh
ਇਸ ਮੌਕੇ 'ਤੇ ਹਾਜ਼ਰ ਪਤਵੰਤਿਆਂ ਵਿੱਚ ਸ਼੍ਰੀ ਜਸਟਿਸ ਐਨ. ਸੰਤੋਸ਼ ਹੇਗੜੇ, ਸਾਬਕਾ ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਸਾਬਕਾ ਲੋਕਾਯੁਕਤ, ਕਰਨਾਟਕ, ਪਦਮ ਭੂਸ਼ਣ ਸ਼੍ਰੀ ਅੰਨਾ ਹਜ਼ਾਰੇ, ਸ਼੍ਰੀ ਆਰ. ਵੈਂਕਟਰਮਣੀ, ਅਟਾਰਨੀ ਜਨਰਲ ਆਫ਼ ਇੰਡੀਆ, ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟਾਂ ਦੇ ਮੁੱਖ ਜੱਜ, ਹਾਈ ਕੋਰਟਾਂ ਦੇ ਜੱਜ, ਰਾਜਾਂ ਦੇ ਲੋਕਾਯੁਕਤ, ਭਾਰਤ ਦੇ ਲੋਕਪਾਲ ਦੇ ਸਾਬਕਾ ਅਤੇ ਮੌਜੂਦਾ ਮੈਂਬਰ, ਬਾਰ ਕੌਂਸਲ ਆਫ਼ ਇੰਡੀਆ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਸੁਪਰੀਮ ਕੋਰਟ ਐਡਵੋਕੇਟ ਆਨ ਰਿਕਾਰਡ ਐਸੋਸੀਏਸ਼ਨ ਅਤੇ ਦਿੱਲੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ, ਪ੍ਰਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਦਿੱਲੀ ਨਿਆਂਪਾਲਿਕਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਾਮਲ ਸਨ।

ਪਦਮ ਭੂਸ਼ਣ ਸ਼੍ਰੀ ਅੰਨਾ ਹਜ਼ਾਰੇ ਨੇ ਵਰਚੁਅਲ ਮਾਧਿਅਮ ਰਾਹੀਂ ਸਮਾਰੋਹ ਵਿੱਚ ਹਿੱਸਾ ਲਿਆ
ਇਸ ਮੌਕੇ 'ਤੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ), ਕੇਂਦਰੀ ਜਾਂਚ ਬਿਊਰੋ (ਸੀਬੀਆਈ), ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਸੀਵੀਓ ਵਰਗੀਆਂ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਸਮਾਗਮ ਦੀ ਸ਼ੁਰੂਆਤ ਜੱਜ ਜਸਟਿਸ ਸੰਜੀਵ ਖੰਨਾ ਦੇ ਸਵਾਗਤ ਨਾਲ ਹੋਈ। ਮੁੱਖ ਮਹਿਮਾਨ, ਪਤਵੰਤਿਆਂ ਅਤੇ ਡੈਲੀਗੇਟਾਂ ਦਾ ਸੁਆਗਤ ਕਰਦੇ ਹੋਏ, ਲੋਕਪਾਲ ਮੈਂਬਰ ਜਸਟਿਸ ਲਿੰਗੱਪਾ ਨਾਰਾਇਣ ਸਵਾਮੀ ਨੇ ਆਪਣੇ ਸੰਬੋਧਨ ਵਿੱਚ ਕਿਹਾ - "ਇਹ ਅਵਸਰ ਨਾ ਸਿਰਫ਼ ਚਿੰਤਨ ਦੇ ਦਿਨ ਦੇ ਰੂਪ ਵਿੱਚ, ਬਲਕਿ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਨ : ਪੁਸ਼ਟੀ ਦੇ ਰੂਪ ਵਿੱਚ ਵੀ ਮਹੱਤਵਪੂਰਨ ਮਹੱਤਵ ਰੱਖਦਾ ਹੈ"।

ਲੋਕਪਾਲ ਦੇ ਚੇਅਰਮੈਨ, ਜਸਟਿਸ ਸ਼੍ਰੀ ਏ.ਐਮ. ਖਾਨਵਿਲਕਰ ਨੇ ਆਪਣੇ ਸੰਬੋਧਨ ਵਿੱਚ ਸਪੱਸ਼ਟ ਕੀਤਾ ਕਿ ਲੋਕਪਾਲ ਦਾ ਉਭਾਰ "ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਲੋਕਪਾਲ ਦੀ ਮੰਗ ਕਰਨ ਵਾਲੇ ਪਰਿਵਰਤਨਸ਼ੀਲ ਸਮਾਜ ਦੇ ਅੰਦੋਲਨ ਤੋਂ ਪੈਦਾ ਹੋਇਆ ਇੱਕ ਮਹੱਤਵਪੂਰਨ ਮੀਲ ਪੱਥਰ ਹੈ"। ਉਨ੍ਹਾਂ ਨੇ ਕਿਹਾ – “ਇਹ ਦਿਨ, 16 ਜਨਵਰੀ, ਸਿਰਫ਼ ਇੱਕ ਖੁਦਮੁਖਤਿਆਰ, ਸੁਤੰਤਰ ਅਤੇ ਵਿਲੱਖਣ ਸੰਸਥਾ ਵਜੋਂ ਲੋਕਪਾਲ ਦੀ ਸਥਾਪਨਾ ਦਾ ਉਤਸਵ ਨਹੀਂ ਹੈ। "ਇਹ ਸਾਡੇ ਲੋਕਤੰਤਰ ਦੀ ਨੀਂਹ ਰੱਖਣ ਵਾਲੇ ਸਮਾਨ ਵਿਚਾਰਾਂ ਵਾਲੇ ਲੋਕਾਂ ਦੀਆਂ ਮੂਲ ਕਦਰਾਂ-ਕੀਮਤਾਂ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਅਤੇ ਹਰ ਪੱਧਰ 'ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਸਮਰਥਨ ਕਰਨੇ ਬਾਰੇ ਵੀ ਹੈ।" ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ "ਲੋਕਪਾਲ ਜਨਤਕ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਚੱਲ ਰਹੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ," ਜਸਟਿਸ ਖਾਨਵਿਲਕਰ ਨੇ ਰੇਖਾਂਕਿਤ ਕੀਤਾ ਕਿ "ਲੋਕਪਾਲ ਦੇ ਸਾਹਮਣੇ ਚੁਣੌਤੀਆਂ ਲਗਾਤਾਰ ਵਿਕਸਤ ਹੋ ਰਹੀਆਂ ਹਨ। ਕਿਉਂਕਿ ਭ੍ਰਿਸ਼ਟਾਚਾਰ ਦਾ ਪੈਟਰਨ ਵਿਕਸਿਤ ਹੋ ਰਿਹਾ ਹੈ। ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਵਪਾਰਕ ਹਿੱਤਾਂ ਵਿਚਾਲੇ ਗਠਜੋੜ ਹੋਰ ਵੀ ਮਜ਼ਬੂਤ ਹੋ ਗਿਆ ਹੈ। "ਇਸ ਲਈ ਨਿਰੰਤਰ ਚੌਕਸੀ ਅਤੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਸਫਾਈ ਪ੍ਰਣਾਲੀਆਂ ਦੀ ਜ਼ਰੂਰਤ ਹੈ।"
ਜਸਟਿਸ ਖਾਨਵਿਲਕਰ ਨੇ ਆਪਣੇ ਭਾਸ਼ਣ ਵਿੱਚ ਲੋਕਪਾਲ ਦੇ ਕੰਮਕਾਜ ਨੂੰ ਲੈ ਕੇ ਆਪਣੇ ਦ੍ਰਿਸ਼ਟੀਕੋਣ ਬਾਰੇ ਬੋਲਦਿਆਂ ਕਿਹਾ ਕਿ ਲੋਕਪਾਲ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਲਈ ਬਹੁ-ਪੱਖੀ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਹਨ। ਜਿਵੇਂ ਕਿ, ਸ਼ਿਕਾਇਤਾਂ ਦਾਇਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਇਸ ਨੂੰ ਹਿੱਸੇਦਾਰਾਂ ਦੇ ਅਨੁਕੂਲ ਬਣਾਉਣਾ, ਪ੍ਰਕਿਰਿਆਵਾਂ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਵਧਾਉਣ ਲਈ ਅਤਿ-ਆਧੁਨਿਕ ਤਕਨਾਲੋਜੀ ਅਤੇ ਪ੍ਰਣਾਲੀਆਂ ਦਾ ਏਕੀਕਰਣ, ਕੁਸ਼ਲ ਡੇਟਾ ਪ੍ਰਬੰਧਨ ਅਤੇ ਵਿਸ਼ਲੇਸ਼ਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਦੀ ਵਰਤੋਂ ਕਰਨਾ, ਭ੍ਰਿਸ਼ਟਾਚਾਰ ਦੀ ਵਧਦੀ ਗੁੰਝਲਦਾਰ ਪ੍ਰਕਿਰਤੀ ਨਾਲ ਨਜਿੱਠਣ ਲਈ ਫੋਰੈਂਸਿਕ ਲੇਖਾਕਾਰੀ ਅਤੇ ਸਾਈਬਰ ਜਾਂਚਾਂ ਸਮੇਤ ਵਿਸ਼ੇਸ਼ ਮੁਹਾਰਤ ਵਾਲੇ ਕਰਮਚਾਰੀਆਂ ਦੀ ਭਰਤੀ ਨੂੰ ਤਰਜੀਹ ਦੇਣਾ। ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਵਿੱਚ ਇੱਕ ਤਾਲਮੇਲ ਅਤੇ ਸੰਯੁਕਤ ਮੋਰਚਾ ਬਣਾਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਸੀਬੀਆਈ), ਵਿਜੀਲੈਂਸ ਕਮਿਸ਼ਨ (ਸੀਵੀਸੀ ਅਤੇ ਸੀਵੀਓ), ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਿਆਂਪਾਲਿਕਾ ਨਾਲ ਵਧੇ ਹੋਏ ਸਹਿਯੋਗ ਦਾ ਪ੍ਰਚਾਰ ਕਰਨਾ ।
ਜਸਟਿਸ ਖਾਨਵਿਲਕਰ ਨੇ ਜਾਗਰੂਕ ਜਨਤਾ ਦੀ ਮਹੱਤਤਾ ਨੂੰ ਸਵੀਖਾਰ ਕਰਦੇ ਹੋਏ ਅੱਗੇ ਕਿਹਾ ਕਿ "ਸਾਡਾ ਮੰਨਣਾ ਹੈ ਕਿ ਇੱਕ ਅਜਿਹਾ ਸਮਾਜ ਜੋ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਵਾਲੀਆਂ ਸੰਸਥਾਵਾਂ ਤੱਕ ਆਸਾਨ ਪਹੁੰਚ ਰੱਖਦਾ ਹੈ, ਉਹ ਇੱਕ ਅਜਿਹਾ ਵਾਤਾਵਰਣ ਬਨਾਉਣ ਦੀ ਦਿਸ਼ਾ ਵੱਲ ਇੱਕ ਕਦਮ ਅੱਗੇ ਹੈ ਜੋ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗਾ।”
ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਭਰੋਸਾ ਦਿੰਦੇ ਹੋਏ ਚੇਅਰਪਰਸਨ ਨੇ ਭਰੋਸਾ ਦਿਵਾਇਆ ਕਿ ਲੋਕਪਾਲ ਆਪਣੀ ਪਹੁੰਚ ਦਾ ਵਿਸਤਾਰ ਕਰਨ , ਆਪਣੇ ਕੰਮਕਾਜ ਵਿੱਚ ਸੁਧਾਰ ਕਰੇਗਾ ਅਤੇ ਸੰਸਥਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ।
ਇਸ ਤੋਂ ਬਾਅਦ ਮੁੱਖ ਮਹਿਮਾਨ ਜਸਟਿਸ ਐੱਨ. ਸੰਤੋਸ਼ ਹੇਗੜੇ ਅਤੇ ਸ਼੍ਰੀ ਆਰ. ਵੈਂਕਟਾਰਮਨੀ ਨੂੰ ਸਨਮਾਨਿਤ ਕੀਤਾ ਗਿਆ। ਰਾਲੇਗਾਂਵ ਸਿੱਧੀ ਵਿਖੇ ਮੁੱਖ ਮਹਿਮਾਨ ਦੀ ਤਰਫੋਂ ਭਾਰਤ ਦੇ ਲੋਕਪਾਲ ਦੇ ਅੰਡਰ ਸੈਕਟਰੀ ਸ਼੍ਰੀ ਬਿਨੋਦ ਕੁਮਾਰ ਦੁਆਰਾ ਪਦਮ ਭੂਸ਼ਣ ਸ਼੍ਰੀ ਅੰਨਾ ਹਜ਼ਾਰੇ ਨੂੰ ਸਨਮਾਨਿਤ ਕੀਤਾ ਗਿਆ।
ਜਸਟਿਸ ਸੰਜੀਵ ਖੰਨਾ ਨੇ ਹਾਲ ਹੀ ਦੇ ਸਮੇਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਸਭ ਤੋਂ ਵੱਡੇ ਜਨ ਅੰਦੋਲਨਾਂ ਵਿੱਚੋਂ ਇੱਕ ਦੀ ਅਗਵਾਈ ਕਰਨ ਵਿੱਚ ਪਦਮ ਭੂਸ਼ਣ ਅੰਨਾ ਹਜ਼ਾਰੇ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਲੋਕਪਾਲ ਸਾਡੇ ਲੋਕਤੰਤਰ ਦੇ ਮੂਲ ਸਿਧਾਂਤ ਨੂੰ ਕਾਇਮ ਰੱਖਦਾ ਹੈ - ਕਿ ਸ਼ਕਤੀ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। ਇਹ ਨਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਨੈਤਿਕਤਾ, ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਪਾਲ ਸਾਡੀ ਸੰਵਿਧਾਨਕ ਯੋਜਨਾ ਲਈ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ ਦੇ ਜ਼ਹਿਰ ਦਾ ਮੁਕਾਬਲਾ ਕਰਦਾ ਹੈ, ਇੱਕ ਅਜਿਹਾ ਖ਼ਤਰਾ ਜਿਸਨੇ ਦੁਨੀਆ ਭਰ ਦੇ ਲੋਕਤੰਤਰਾਂ ਨੂੰ ਗ੍ਰਸਿਤ ਕਰ ਰੱਖਿਆ ਹੈ।

ਜਨਤਾ ਦੇ ਵਿਸ਼ਵਾਸ ਅਤੇ ਇਸਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਚੀਫ਼ ਜਸਟਿਸ ਨੇ ਕਿਹਾ ਕਿ ਇਹ ਭਰੋਸਾ ਕਿ ਸਰਕਾਰਾਂ ਨਿਰਪੱਖਤਾ ਨਾਲ ਅਤੇ ਜਨਤਕ ਹਿੱਤ ਵਿੱਚ ਕੰਮ ਕਰਨਗੀਆਂ, ਲੋਕਤੰਤਰ ਅਤੇ ਚੰਗੇ ਸ਼ਾਸਨ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਤੋਂ ਬਿਨਾਂ, ਕੋਈ ਵੀ ਪ੍ਰਣਾਲੀ, ਭਾਵੇਂ ਕਿੰਨੀ ਵੀ ਗੁੰਝਲਦਾਰ ਜਾਂ ਚੰਗੀ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੋਵੇ, ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਸੁਰਖੀਆਂ ਵਿੱਚ ਆਉਣ ਵਾਲੇ ਘੁਟਾਲਿਆਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਰੋਜ਼ਾਨਾ ਜੀਵਨ ਵਿੱਚ ਵਿਆਪਕ ਹੈ, ਜੋ ਸਭ ਤੋਂ ਵੱਧ ਪਛੜੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਰੋਤਾਂ ਦੀ ਅਨੁਚਿਤ ਵੰਡ ਹੁੰਦੀ ਹੈ, ਜੋ ਸਮਾਨਤਾ ਨੂੰ ਕਮਜ਼ੋਰ ਕਰਦੀ ਹੈ। ਭ੍ਰਿਸ਼ਟਾਚਾਰ ਦਾ ਹਰ ਕੰਮ ਜਨਤਾ ਦੇ ਵਿਸ਼ਵਾਸ ਨੂੰ ਖਤਮ ਕਰਦਾ ਹੈ।
ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਭਾਰਤ ਦੇ ਚੀਫ਼ ਜਸਟਿਸ ਨੇ ਕਿਹਾ ਕਿ ਉਹ ਨਾਗਰਿਕਾਂ ਅਤੇ ਜਨਤਕ ਪ੍ਰਸ਼ਾਸਨ ਵਿਚਕਾਰ ਵਿਚੋਲਗੀ ਕਰਦੇ ਹਨ।
ਉਨ੍ਹਾਂ ਲੋਕਪਾਲ ਦੇ ਸਾਹਮਣੇ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵਰਗੀਆਂ ਸੰਸਥਾਵਾਂ ਨਾਲ ਸੁਚਾਰੂ ਤਾਲਮੇਲ ਬਹੁਤ ਮਹੱਤਵਪੂਰਨ ਹੈ।
ਭਾਰਤ ਦੇ ਚੀਫ਼ ਜਸਟਿਸ ਨੇ ਕਿਹਾ ਕਿ ਜਨਤਾ ਦਾ ਵਿਸ਼ਵਾਸ ਲੋਕਪਾਲ ਦੀ ਆਜ਼ਾਦੀ, ਨਿਰਪੱਖਤਾ ਅਤੇ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਨਤਾ ਨੂੰ ਉਨ੍ਹਾਂ ਦੀ ਭੂਮਿਕਾ ਬਾਰੇ ਸਿੱਖਿਅਤ ਕਰਨਾ ਜ਼ਰੂਰੀ ਹੈ।
ਇਸ ਮੌਕੇ 'ਤੇ ਲੋਕਪਾਲ ਦੇ ਆਈਟੀ ਸੈਕਸ਼ਨ ਦੁਆਰਾ ਤਿਆਰ ਕੀਤੀ ਗਈ ਲੋਕਪਾਲ ਦੀ ਯਾਤਰਾ 'ਤੇ ਇੱਕ ਵੀਡੀਓ ਫਿਲਮ ਵੀ ਦਿਖਾਈ ਗਈ, ਜੋ ਲੋਕਪਾਲ ਦੇ ਵਿਕਾਸ ਅਤੇ ਭਵਿੱਖ ਨੂੰ ਦਰਸਾਉਂਦੀ ਹੈ। ਇਸ ਤੋਂ ਬਾਅਦ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਲੋਕਪਾਲ ਦੇ ਕੰਮ ਨੂੰ ਦਰਸਾਉਂਦੀ ਇੱਕ ਛੋਟੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।

ਲੋਕਪਾਲ ਦੇ ਮੈਂਬਰ ਜਸਟਿਸ ਸ਼੍ਰੀ ਸੰਜੇ ਯਾਦਵ ਨੇ ਰਸਮੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਸਥਾਪਨਾ ਦਿਵਸ ਸਮਾਰੋਹ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ।
***
ਐੱਨਕੇਆਰ/ਪੀਐੱਸਐੱਮ
(Release ID: 2101784)
Visitor Counter : 44