ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਮਹਾਕੁੰਭ ਮੇਲਾ ਖੇਤਰ ਵਿੱਚ ਗ੍ਰਾਮੀਣ ਵਿਕਾਸ ਵਿਭਾਗ, ਭਾਰਤ ਸਰਕਾਰ ਅਤੇ ਗ੍ਰਾਮ ਵਿਕਾਸ ਵਿਭਾਗ, ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਅਹਿਮ ਯੋਜਨਾ ਦੇ ਲਾਗੂ ਕਰਨ ਨੂੰ ਲੈ ਕੇ ਪ੍ਰਦਰਸ਼ਨੀ


ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਸਕੀਆਂ ਦੇ ਮਾਡਲ ਹਾਊਸਿੰਗ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਆਵਾਸ ਦੇ ਬਦਲਦੇ ਸਰੂਪ ਦੇ ਹਰੇਕ ਪਰਿਵਾਰ ਦੇ ਆਪਣੇ ਪੱਕੇ ਮਕਾਨ ਦੇ ਸੰਕਲਪ ਨੂੰ ਧਰਤੀ ਉੱਪਰ ਉਤਾਰਣ ਦੀ ਕੀਤੀ ਗਈ ਕੋਸ਼ਿਸ਼

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨੇ ਪੇਂਡੂ ਬਸਤੀਆਂ ਨੂੰ ਜੋੜ ਕੇ ਪੇਂਡੂ ਸੰਪਰਕ ਵਿੱਚ ਸੁਧਾਰ ਨੂੰ ਦਰਸਾਇਆ

Posted On: 06 FEB 2025 5:38PM by PIB Chandigarh

ਚੱਲ ਰਹੇ ਮਹਾਕੁੰਭ ਮੇਲਾ ਖੇਤਰ ਵਿੱਚ ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਪੇਂਡੂ ਵਿਕਾਸ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਲਾਗੂਕਰਨ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੇਂਡੂ ਖੇਤਰਾਂ ਦੇ ਬਦਲਦੇ ਵਾਤਾਵਰਣ ਨੂੰ ਦਰਸਾਉਣ ਲਈ, ਮਹਾਕੁੰਭ ਮੇਲੇ ਦੇ ਸੈਕਟਰ 07 ਵਿਖੇ ਪੇਂਡੂ ਭਾਰਤ ਦਾ ਚਿਹਰਾ ਬਦਲਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ 'ਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ।

ਇਨ੍ਹਾਂ ਵਿੱਚੋਂ ਮਹੱਤਵਪੂਰਨ ਯੋਜਨਾਵਾਂ ਹਨ:

1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ)

2. ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (NRLM)

3. ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ)

4. ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (PMGSY)

5. ਏਕੀਕ੍ਰਿਤ ਵਾਟਰਸ਼ੈੱਡ ਮੈਨੇਜਮੈਂਟ ਸਿਸਟਮ

6. ਸਵੱਛ ਭਾਰਤ ਮਿਸ਼ਨ-ਗ੍ਰਾਮੀਣ

 

ਮਨਰੇਗਾ ਸਕੀਮ ਅਧੀਨ ਕੀਤੇ ਗਏ ਕੰਮਾਂ ਜਿਵੇਂ ਕਿ ਅੰਮ੍ਰਿਤ-ਸਰੋਵਰ ਦਾ ਨਿਰਮਾਣ, ਸੋਕ ਪਿਟ, ਰੂਫਟੌਪ ਰੇਨ ਵਾਟਰ ਹਾਰਵੈਸਟਿੰਗ, ਅੰਦਰੂਨੀ ਗਲੀਆਂ ਅਤੇ ਨਾਲੀਆਂ ਦੀ ਉਸਾਰੀ, ਰੁੱਖ ਲਗਾਉਣਾ ਅਤੇ ਯਾਦਗਾਰੀ ਬਗੀਚਿਆਂ ਦਾ ਨਿਰਮਾਣ, ਪਸ਼ੂਆਂ ਦੇ ਸ਼ੈੱਡ, ਵਰਮੀਕੰਪੋਸਟ ਐਂਡ ਐੱਨਏਡੀਈਪੀ (ਨਾਡੇਫ), ਪੰਚਾਇਤ ਭਵਨ ਦੀ ਉਸਾਰੀ, ਪੋਸ਼ਣ ਉਤਪਾਦਨ ਯੂਨਿਟ ਦਾ ਨਿਰਮਾਣ, ਪ੍ਰੇਰਨਾ ਕੰਟੀਨ, ਅੰਨਪੂਰਨਾ ਰਾਸ਼ਨ ਦੀ ਦੁਕਾਨ ਅਤੇ ਖੇਡ ਦੇ ਮੈਦਾਨ ਦਾ ਨਿਰਮਾਣ ਅਤੇ ਹੋਰ ਕੰਮਾਂ ਰਾਹੀਂ ਪੇਂਡੂ ਖੇਤਰਾਂ ਦੇ ਬਦਲਦੇ ਸਰੂਪ  ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸਮਾਜਿਕ ਆਡਿਟ ਰਾਹੀਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਦੀ ਇੱਕ ਪਾਰਦਰਸ਼ੀ ਪ੍ਰਣਾਲੀ ਅਪਣਾ ਕੇ ਗ੍ਰਾਮ ਸਵਰਾਜ ਦੀ ਧਾਰਨਾ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦਾ ਉਦੇਸ਼ ਪੇਂਡੂ ਗਰੀਬੀ ਘਟਾਉਣਾ, ਟਿਕਾਊ ਆਜੀਵਿਕਾ ਦੇ ਮੌਕੇ ਪ੍ਰਦਾਨ ਕਰਨਾ, ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਵਿੱਤੀ ਸਮਾਵੇਸ਼ ਨੂੰ ਗਤੀ ਦੇਣਾ ਹੈ। ਸਰਸ ਹਾਟ ਰਾਹੀਂ, ਵੱਖ-ਵੱਖ ਜ਼ਿਲ੍ਹਿਆਂ ਦੇ ਸਮੂਹਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਦੀਦੀਆਂ ਦੇ ਉਤਪਾਦਾਂ ਦੀ ਬ੍ਰਾਂਡਿੰਗ, ਪ੍ਰਮੋਸ਼ਨ ਅਤੇ ਮਾਰਕੀਟਿੰਗ ਲਈ ਇੱਕ ਬਿਹਤਰ ਪਲੈਟਫਾਰਮ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਉਤਪਾਦਾਂ ਦੇ ਪ੍ਰਚਾਰ ਅਤੇ ਵਿਕਰੀ ਰਾਹੀਂ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵਧਾਇਆ ਜਾ ਸਕੇ। ਬੀਸੀ ਸਖੀ, ਡਰੋਨ ਸਖੀ ਆਦਿ ਨਾਲ ਸਬੰਧਿਤ ਗਤੀਵਿਧੀਆਂ ਰਾਹੀਂ, ਮਹਿਲਾਵਾਂ ਦੇ ਜੀਵਨ ਵਿੱਚ ਹੋਈ ਆਰਥਿਕ ਉੱਨਤੀ ਅਤੇ ਸਮਾਜਿਕ ਸਥਿਤੀ ਵਿੱਚ ਬਦਲਾਅ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਸਸ਼ਕਤ ਗ੍ਰਾਮ ਅਤੇ ਸਸ਼ਕਤ ਭਾਰਤ ਦੀ ਧਾਰਨਾ ਨੂੰ ਸਾਕਾਰ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਤੇ ਮੁੱਖ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਮਾਡਲ ਘਰਾਂ ਰਾਹੀਂ, ਪੇਂਡੂ ਖੇਤਰਾਂ ਵਿੱਚ ਰਿਹਾਇਸ਼ ਦੇ ਬਦਲਦੇ ਸਰੂਪ  ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਹਰੇਕ ਪਰਿਵਾਰ ਨੂੰ ਆਪਣਾ ਪੱਕਾ ਘਰ ਪ੍ਰਦਾਨ ਕਰਨ ਦੇ ਸੰਕਲਪ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 250 ਤੋਂ ਵੱਧ ਆਬਾਦੀ ਵਾਲੀਆਂ ਬਸਤੀਆਂ ਨੂੰ ਹਰ ਮੌਸਮ ਵਿੱਚ ਸੜਕ ਸੰਪਰਕ ਪ੍ਰਦਾਨ ਕਰਕੇ ਪੇਂਡੂ ਖੇਤਰਾਂ ਵਿੱਚ ਸ਼ਾਨਦਾਰ ਪ੍ਰਭਾਵ ਦਿਖਾਇਆ ਹੈ। 

ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਵਿਕਾਸ ਵਿਭਾਗਾਂ ਨੇ ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (RSETI) ਮਾਡਲ ਰਾਹੀਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਆਪਣੀ ਮੁੱਖ ਭੂਮਿਕਾ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਨੂੰ ਮਹਾਕੁੰਭ-2025 ਵਿੱਚ ਹੋਰ ਉਜਾਗਰ ਕੀਤਾ ਗਿਆ ਸੀ, ਜਿੱਥੇ ਮਾਡਲਾਂ ਅਤੇ ਪ੍ਰਦਰਸ਼ਨੀਆਂ ਨੇ ਪੇਂਡੂ ਖੇਤਰਾਂ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਦੇ ਸਮਾਜਿਕ-ਆਰਥਿਕ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ।

ਤੀਰਥ ਸਥਾਨ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਮਹਾਕੁੰਭ-2025 ਆਪਣੇ ਧਾਰਮਿਕ, ਅਧਿਆਤਮਿਕ, ਸੱਭਿਆਚਾਰਕ, ਪੇਂਡੂ ਅਤੇ ਸ਼ਹਿਰੀ ਆਭਾ ਦੇ ਨਾਲ ਅਨੇਕਤਾ ਵਿੱਚ ਏਕਤਾ ਦਾ ਇੱਕ ਸ਼ਾਨਦਾਰ ਸੰਗਮ ਹੈ। ਦੇਸ਼ ਦੀ ਜ਼ਿਆਦਾਤਰ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ, ਇਸੇ ਕਰਕੇ ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ। ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਪੇਂਡੂ ਵਿਕਾਸ ਵਿਭਾਗਾਂ ਦੀਆਂ ਯੋਜਨਾਵਾਂ ਪਿੰਡ ਦੇ ਸਮਾਜਿਕ-ਆਰਥਿਕ ਅਤੇ ਢਾਂਚਾਗਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

*******

ਐੱਮਜੀ/ਕੇਐੱਸਆਰ


(Release ID: 2100588) Visitor Counter : 26