ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਏਬੀ-ਪੀਐੱਮਜੇਏਵਾਈ ਦੇ ਤਹਿਤ ਸਿਹਤ ਸੰਭਾਲ ਦੀ ਪਹੁੰਚ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮ
ਨਿਜੀ ਹਸਪਤਾਲਾਂ ਦੀ ਬਿਹਤਰ ਤਸਦੀਕ ਅਤੇ ਸਮੇਂ-ਸਮੇਂ ‘ਤੇ ਸਮੀਖਿਆ ਲਈ ਐੱਨਐੱਚਏ ਦੁਆਰਾ ਹਸਪਤਾਲ ਅੰਗੇਜਮੈਂਟ ਮੌਡਿਊਲ ਦਾ ਨਵਾਂ ਉੱਨਤ ਸੰਸਕਰਣ ਲਾਂਚ ਕੀਤਾ ਗਿਆ
ਸਿਹਤ ਸੰਭਾਲ਼ ਸੇਵਾਵਾਂ ਦਾ ਉਪਯੋਗ ਕਰਨ ਵਿੱਚ ਲਾਭਾਰਥੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਲਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਤਿੰਨ ਪਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਗਈ
Posted On:
04 FEB 2025 2:55PM by PIB Chandigarh
ਭਾਰਤ ਸਰਕਾਰ ਨੇ ਆਯੁਸ਼ਮਾਨ ਭਾਰਤ –ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਤਹਿਤ ਹਸਪਤਾਲਾਂ ਨੂੰ ਸੂਚੀਬੱਧ ਕਰਨ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਦੇ ਅਨੁਸਾਰ ਸੂਚੀਬੱਧ ਕਰਦੇ ਸਮੇਂ ਹਸਪਤਾਲ ਦੀ ਭੌਤਿਕ ਤਸਦੀਕ ਲਾਜ਼ਮੀ ਹੈ। ਸੂਚੀਬੱਧ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇਨਪੇਸ਼ੈਂਟ ਸੇਵਾਵਾਂ ਵਾਲੇ ਜਨਤਕ ਹਸਪਤਾਲਾਂ ਨੂੰ ਸੂਚੀਬੱਧ ਮੰਨਿਆ ਜਾਂਦਾ ਹੈ।
ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ਹਸਪਤਾਲ ਅੰਗੇਜਮੈਂਟ ਮੌਡਿਊਲ (ਐੱਚਈਐੱਮ 2.0) ਦਾ ਇੱਕ ਉੱਨਤ ਸੰਸਕਰਣ ਲਾਂਚ ਕੀਤਾ ਹੈ, ਜੋ ਨਿਜੀ ਹਸਪਤਾਲਾਂ ਲਈ ਭੌਤਿਕ ਤਸਦੀਕ ਨੂੰ ਲਾਜ਼ਮੀ ਬਣਾਉਂਦਾ ਹੈ, ਜਿਸ ਵਿੱਚ ਅਸਲੀ ਤਸਵੀਰਾਂ, ਹਸਪਤਾਲ ਦੇ ਲੈਟਿਟਿਊਡ-ਲੋਗੀਟਿਊਡ ਵੇਰਵੇ ਦੇ ਨਾਲ-ਨਾਲ ਭੌਤਿਕ ਤਸਦੀਕਕਰਤਾ ਨੂੰ ਵੀ ਪੇਸ਼ ਕਰਨਾ ਸ਼ਾਮਲ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਦੌਰਾ ਹੋਇਆ ਹੈ। ਇਸ ਤੋਂ ਇਲਾਵਾ, ਐੱਚਈਐੱਮ 2.0 ਨੇ ਇੱਕ ਅਜਿਹੀ ਸੁਵਿਧਾ ਵੀ ਸ਼ੁਰੂ ਕੀਤੀ ਹੈ ਜੋ ਹਸਪਤਾਲ ਦੀ ਜਾਣਕਾਰੀ ਨੂੰ ਸਟੀਕ ਬਣਾਏ ਰੱਖਣ ਦੇ ਲਈ ਸਮੇਂ-ਸਮੇਂ ‘ਤੇ ਸਮੀਖਿਆ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਪੈਨਲ ਵਿੱਚ ਸ਼ਾਮਲ ਹੋਣ ਦੀਆਂ ਸ਼ਰਤਾਂ ਦੇ ਅਨੁਸਾਰ, ਹਸਪਤਾਲਾਂ ਨੂੰ ਏਬੀ-ਪੀਐੱਮਜੇਏਵਾਈ ਦੇ ਤਹਿਤ ਯੋਗ ਲਾਭਾਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਲਾਜ਼ਮੀ ਹੈ। ਜੇਕਰ ਪੈਨਲ ਵਿੱਚ ਸ਼ਾਮਲ ਹਸਪਤਾਲ ਦੁਆਰਾ ਯੋਜਨਾ ਦੇ ਤਹਿਤ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਹਨ, ਤਾਂ ਲਾਭਾਰਥੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ। ਏਬੀ- ਪੀਐੱਮਜੇਏਵਾਈ ਦੇ ਤਹਿਤ, ਸਿਹਤ ਸੇਵਾਵਾਂ ਦਾ ਉਪਯੋਗ ਕਰਨ ਵਿੱਚ ਲਾਭਾਰਥੀਆਂ ਦੁਆਰਾ ਸਾਹਮਣਾ ਕੀਤੀਆਂ ਜਾਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਇੱਕ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਗਈ ਹੈ। ਹਰੇਕ ਪੱਧਰ ‘ਤੇ, ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇੱਕ ਸਮਰਪਿਤ ਨੋਡਲ ਅਧਿਕਾਰੀ ਅਤੇ ਸ਼ਿਕਾਇਤ ਨਿਵਾਰਣ ਕਮੇਟੀਆਂ ਹਨ।
ਵੈੱਬ ਅਧਾਰਿਤ ਪੋਰਟਲ, ਕੇਂਦਰੀਕ੍ਰਿਤ ਸ਼ਿਕਾਇਤ ਨਿਵਾਰਣ ਪ੍ਰਬੰਧਨ ਪ੍ਰਣਾਲੀ (ਸੀਜੀਆਰਐੱਮਐੱਸ), ਕੇਂਦਰੀ ਅਤੇ ਰਾਜ ਕਾਲ ਸੈਂਟਰ (14,555), ਈ-ਮੇਲ, ਐੱਸਐੱਚਏ ਨੂੰ ਲਾਭਾਰਥੀ, ਪੱਤਰ ਆਦਿ ਸਮੇਤ ਵੱਖ-ਵੱਖ ਮਾਧਿਅਮਾਂ ਦੀ ਵਰਤੋਂ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸ਼ਿਕਾਇਤ ਦੀ ਪ੍ਰਕਿਰਤੀ ਦੇ ਅਧਾਰ ‘ਤੇ, ਸ਼ਿਕਾਇਤਾਂ ਦੇ ਸਮਾਧਾਨ ਲਈ ਯੋਜਨਾ ਦੇ ਤਹਿਤ ਇਲਾਜ ਪ੍ਰਾਪਤ ਕਰਨ ਵਿੱਚ ਲਾਭਾਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਸਮੇਤ ਜ਼ਰੂਰੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ, ਢੁਕਵੇਂ ਮਾਮਲਿਆਂ ਵਿੱਚ, ਧੋਖਾਧੜੀ ਕਰਨ ਵਾਲੀਆਂ ਸੰਸਥਾਵਾਂ ਦੇ ਵਿਰੁੱਧ ਸਖ਼ਤ ਕਾਰਵਾਈ (ਜਿਵੇਂ ਪੈਨਲ ਤੋਂ ਹਟਾਉਣਾ, ਦੋਸ਼ੀ ਹਸਪਤਾਲਾਂ ‘ਤੇ ਜ਼ੁਰਮਾਨਾ ਲਗਾਉਣਾ, ਮੁਅੱਤਲ ਕਰਨਾ, ਚੇਤਾਵਨੀ ਪੱਤਰ ਜਾਰੀ ਕਰਨਾ, ਐੱਫਆਈਆਰ ਦਰਜ ਕਰਨਾ) ਕਰਨ ਦੇ ਪ੍ਰਾਵਧਾਨ ਰਾਜ ਅਥਾਰਿਟੀਆਂ ਦੇ ਕੋਲ ਉਪਲਬਧ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
(Release ID: 2100171)
Visitor Counter : 21