ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਯੁਸ਼ਮਾਨ ਵਯ ਵੰਦਨਾ ਯੋਜਨਾ ਬਾਰੇ ਅੱਪਡੇਟ
ਹੀਮੋਡਾਇਲਿਸਿਸ/ਪੈਰੀਟੋਨੀਅਲ ਡਾਇਲਿਸਿਸ, ਐਕਿਊਟ ਇਸਕੇਮਿਕ ਸਟ੍ਰੋਕ, ਐਲੀਵੇਟਿਡ ਹਾਈਪਰਟੈਨਸ਼ਨ, ਟੋਟਲ ਹਿੱਪ ਰਿਪਲੇਸਮੈਂਟ, ਟੋਟਲ ਨਿ ਰਿਪਲੇਸਮੈਂਟ, ਪਰਕਿਊਟੇਨੀਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜੀਓਪਲਾਸਟੀ (ਪੀਟੀਸੀਏ), ਡਾਇਗਨੌਸਟਿਕ ਐਂਜੀਓਗ੍ਰਾਮ ਸਮੇਤ ਸਿੰਗਲ ਚੈਂਬਰ ਪਰਮਾਨੈਂਟ ਪੇਸਮੇਕਰ ਇਮਪਲਾਂਟੇਸ਼ਨ, ਡਬਲ ਚੈਂਬਰ ਪਰਮਾਨੈਂਟ ਪੇਸਮੇਕਰ ਇਮਪਲਾਂਟੇਸ਼ਨ ਵਰਗੀਆਂ ਵੱਖ-ਵੱਖ ਇਲਾਜ ਸੇਵਾਵਾਂ ਯੋਗ ਸੀਨੀਅਰ ਨਾਗਰਿਕਾਂ ਲਈ ਉਪਲਬਧ ਹਨ
ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਾਭਪਾਤਰੀ 13,352 ਨਿਜੀ ਹਸਪਤਾਲਾਂ ਸਮੇਤ 30,072 ਤੋਂ ਵੱਧ ਹਸਪਤਾਲਾਂ ਵਿੱਚ ਯੋਜਨਾ ਦਾ ਲਾਭ ਲੈਣ ਦੇ ਯੋਗ ਹਨ
Posted On:
04 FEB 2025 2:54PM by PIB Chandigarh
ਭਾਰਤ ਸਰਕਾਰ ਨੇ 29.10.2024 ਨੂੰ ਕਬਾਇਲੀ ਭਾਈਚਾਰਿਆਂ ਸਮੇਤ 70 ਵਰ੍ਹੇ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦੇ ਬਾਵਜੂਦ ਸਲਾਨਾ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਨ ਦੇ ਲਈ ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (AB-PMJAY) ਦਾ ਵਿਸਤਾਰ ਕੀਤਾ ਹੈ।
ਰਾਸ਼ਟਰੀ ਸਿਹਤ ਅਥਾਰਟੀ (NHA) ਨੇ ਸਿਹਤ ਲਾਭ ਸੇਵਾਵਾਂ ਨਾਲ ਸਬੰਧਿਤ, ਸਿਹਤ ਲਾਭ ਪੈਕੇਜ (HBP) ਦੇ ਨਵੀਨਤਮ ਰਾਸ਼ਟਰੀ ਮਾਸਟਰ ਨੂੰ ਪਰਿਭਾਸ਼ਿਤ ਕੀਤਾ ਹੈ। ਇਸ ਦੇ ਤਹਿਤ, ਜਨਰਲ ਮੈਡੀਸਨ, ਜਨਰਲ ਸਰਜਰੀ, ਆਰਥੋਪੈਡਿਕਸ, ਕਾਰਡੀਓਲੋਜੀ, ਓਨਕੋਲੌਜੀ ਆਦਿ ਸਮੇਤ 27 ਵਿਸ਼ੇਸ਼ ਮੈਡੀਕਲ ਖੇਤਰਾਂ ਵਿੱਚ 1961 ਪ੍ਰਕਿਰਿਆਵਾਂ ਨਾਲ ਸਬੰਧਿਤ ਕੈਸ਼ਲੈਂਸ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਵੱਖ-ਵੱਖ ਉਮਰ ਸਮੂਹਾਂ ਦੇ ਲੋਕ ਲੈ ਸਕਦੇ ਹਨ। ਇਨ੍ਹਾਂ ਵਿੱਚ ਹੀਮੋਡਾਇਲਿਸਿਸ/ਪੈਰੀਟੋਨੀਅਲ ਡਾਇਲਿਸਿਸ, ਐਕਿਊਟ ਇਸਕੇਮਿਕ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਟੋਟਲ ਹਿੱਪ ਰਿਪਲੇਸਮੈਂਟ, ਟੋਟਲ ਨਿ ਰਿਪਲੇਸਮੈਂਟ, ਪੀਟੀਸੀਏ, ਡਾਇਗਨੌਸਟਿਕ ਐਂਜੀਓਗ੍ਰਾਮ, ਸਿੰਗਲ ਚੈਂਬਰ ਪਰਮਾਨੈਂਟ ਪੇਸਮੇਕਰ ਇਮਪਲਾਂਟੇਸ਼ਨ, ਡਬਲ ਚੈਂਬਰ ਪਰਮਾਨੈਂਟ ਪੇਸਮੇਕਰ ਇਮਪਲਾਂਟੇਸ਼ਨ ਆਦਿ ਇਲਾਜ ਸੇਵਾਵਾਂ ਯੋਗ ਸੀਨੀਅਰ ਨਾਗਰਿਕਾਂ ਲਈ ਉਪਲਬਧ ਹਨ। ਇਸ ਤੋਂ ਇਲਾਵਾ, ਰਾਜਾਂ ਨੂੰ ਸਥਾਨਕ ਤੌਰ 'ਤੇ ਸਿਹਤ ਲਾਭ ਪੈਕੇਜਾਂ ਨੂੰ ਹੋਰ ਅਨੁਕੂਲਿਤ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
ਏਬੀ-ਪੀਐੱਮਜੇਏਵਾਈ ਦੇ ਤਹਿਤ, ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਾਭਪਾਤਰੀ 13,352 ਨਿਜੀ ਹਸਪਤਾਲਾਂ ਸਮੇਤ 30,072 ਤੋਂ ਵੱਧ ਹਸਪਤਾਲਾਂ ਵਿੱਚ ਯੋਜਨਾ ਦੇ ਲਾਭ ਪ੍ਰਾਪਤ ਕਰਨ ਦੇ ਯੋਗ ਹਨ।
ਏਬੀ-ਪੀਐੱਮਜੇਏਵਾਈ ਅਧੀਨ ਪੇਂਡੂ ਅਤੇ ਪਛੜੇ ਖੇਤਰਾਂ ਦੇ ਲਾਭਪਾਤਰੀਆਂ ਦੇ ਅਧਿਕਾਰਾਂ ਅਤੇ ਯੋਗਤਾ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਆਪਕ ਮੀਡੀਆ ਅਤੇ ਆਊਟਰੀਚ ਰਣਨੀਤੀ ਅਪਣਾਈ ਗਈ ਹੈ। ਇਸ ਵਿੱਚ ਅਖ਼ਬਾਰਾਂ, ਕਮਿਊਨਿਟੀ ਰੇਡੀਓ, ਨੁੱਕੜ ਨਾਟਕਾਂ, ਡਿਜੀਟਲ ਡਿਸਪਲੇ, ਰੇਡੀਓ ਅਭਿਯਾਨ, ਜਨਤਕ ਸੰਦੇਸ਼ਾਂ ਅਤੇ ਦੂਰਦਰਸ਼ਨ ਆਦਿ ਰਾਹੀਂ ਲਾਭਪਾਤਰੀਆਂ ਦੇ ਤਜ਼ਰਬਿਆਂ ਦੇ ਪ੍ਰਸਾਰਣ ਸਮੇਤ ਪਰੰਪਰਾਗਤ ਮੀਡੀਆ ਪਲੈਟਫਾਰਮਾਂ 'ਤੇ ਵਿਗਿਆਪਨ ਸ਼ਾਮਲ ਹਨ। ਇਸ ਤੋਂ ਇਲਾਵਾ, ਰਾਜ ਦੀਆਂ ਸਿਹਤ ਏਜੰਸੀਆਂ ਨੇ ਫਰੰਟਲਾਈਨ ਸਿਹਤ ਸੰਭਾਲ ਵਰਕਰਾਂ - ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰਾਂ (ਆਸ਼ਾ), ਆਂਗਣਵਾੜੀ ਵਰਕਰਾਂ (ਏਡਬਲਿਊਡਬਲਿਊ) ਅਤੇ ਗ੍ਰਾਮ ਪੱਧਰ ਦੇ ਉੱਦਮੀਆਂ ਦੇ ਵਿਆਪਕ ਨੈਟਵਰਕ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਹੈ, ਜੋ ਜ਼ਮੀਨੀ ਪੱਧਰ 'ਤੇ ਵਿਆਪਕ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ, ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਾਭਪਾਤਰੀ ਕਿਸੇ ਵੀ ਸਹਾਇਤਾ/ਜਾਣਕਾਰੀ ਲਈ ਹੈਲਪਲਾਈਨ ਨੰਬਰ 1800-110-770 'ਤੇ ਮਿਸਡ ਕਾਲ ਦੇ ਸਕਦੇ ਹਨ ਜਾਂ 24X7 ਕਾਲ ਸੈਂਟਰ ਵਿੱਚ 14555 'ਤੇ ਕਾਲ ਕਰ ਸਕਦੇ ਹਨ।
ਸਰਕਾਰ ਨੇ ਰਾਜਾਂ ਨੂੰ 70 ਵਰ੍ਹੇ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਦੇ ਲ਼ਈ ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਵਿਸਥਾਰ ਬਾਰੇ ਜਾਗਰੂਕਤਾ ਵਧਾਉਣ ਲਈ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (IEC) ਗਤੀਵਿਧੀਆਂ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
HFW/ Update on Ayushman Vay Vandana Scheme/04 February 2025/5
(Release ID: 2100167)
Visitor Counter : 24