ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸੰਸਦੀ ਸਵਾਲ: ਨੈਨੋ ਬਬਲ ਟੈਕਨੋਲੋਜੀ

Posted On: 03 FEB 2025 3:41PM by PIB Chandigarh

ਨੈਨੋ ਬਬਲ ਟੈਕਨੋਲੋਜੀ ਵਾਟਰ ਟ੍ਰੀਟਮੈਂਟ ਦਾ ਇੱਕ ਤਰੀਕਾ ਹੈ ਜੋ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਛੋਟੇ ਬੁਲਬੁਲੇ ਦਾ ਉਪਯੋਗ ਕਰਦੀ ਹੈ। ਮਹੱਤਵਪੂਰਨ  (ਵਾਤਾਵਰਣਿਕ) ਇਕੋਲੌਜੀਕਲ ਲਾਭ ਦੂਸ਼ਿਤ ਪਦਾਰਥਾਂ ਨੂੰ ਹਟਾਉਣਾ, ਘੁਲਣਸ਼ੀਲ ਔਕਸੀਜਨ ਦੀ ਮਾਤਰਾ ਨੂੰ ਵਧਾਉਣਾ, ਫਾਈਟੋਪਲਾਂਕਟੋਨ (ਐਲਗੀ) ਨੂੰ ਹਟਾਉਣ ਵਿੱਚ ਮਦਦ ਕਰਨਾ, ਬਾਇਓਫਿਲਮ ਨੂੰ ਘੱਟ ਕਰਨਾ ਅਤੇ ਅੰਤ ਵਿੱਚ ਐਕੁਐਟਿਕ ਐਨੀਮਲਜ਼ ਲਈ ਢੁਕਵੇਂ ਪਾਣੀ ਦੇ ਗੁਣਾ ਵਿੱਚ ਸੁਧਾਰ ਕਰਨਾ ਹੈ। ਨੈਨੋ ਬਬਲ ਤਕਨੀਕ ਜਲ ਸਰੋਤਾਂ ਵਿੱਚ ਬੁਲਬੁਲਿਆਂ ਦੇ ਛੋਟੇ ਆਕਾਰ ਅਤੇ ਸਥਿਰਤਾ ਦੇ ਕਾਰਨ ਵਧੇਰੇ ਇਕਸਾਰ ਵੰਡ ਵੱਲ ਲੈ ਜਾ ਸਕਦੀ ਹੈ। ਦੂਸਰੇ ਪਾਸੇ, ਪਰੰਪਰਾਗਤ ਪ੍ਰਣਾਲੀਆਂ ਵੰਡ ਵਿੱਚ ਘੱਟ ਇਕਸਾਰਤਾ ਪ੍ਰਦਰਸ਼ਿਤ ਕਰ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਪਾਣੀ ਦੀ ਮਾਤਰਾ ਵਿੱਚ ਪਰਿਵਰਤਨਸ਼ੀਲ ਔਕਸੀਕਰਣ ਅਤੇ ਕੀਟਾਣੂਨਾਸ਼ਕ ਪ੍ਰਦਰਸ਼ਨ ਹੋ ਸਕਦਾ ਹੈ।

ਐਕੁਐਟਿਕ ਐਨੀਮਲਜ਼ ਵਾਲੇ ਸੁਰੱਖਿਅਤ ਖੇਤਰਾਂ ਸਮੇਤ ਨੈਸ਼ਨਲ ਪਾਰਕਾਂ ਅਤੇ ਸੈਂਚੂਰੀਆਂ ਦਾ ਪ੍ਰਬੰਧਨ ਜੰਗਲੀ (ਵਣਯ) ਜੀਵਨ (ਸੁਰੱਖਿਆ) ਐਕਟ, 1972 ਦੇ ਪ੍ਰਾਵਧਾਨਾਂ ਦੇ ਤਹਿਤ ਤਿਆਰ ਪ੍ਰਬੰਧਨ ਯੋਜਨਾ ਦੇ ਅਨੁਸਾਰ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਪਾਣੀ ਦਾ ਪੱਧਰ ਬਣਾਏ ਰੱਖਣਾ, ਪਾਣੀ ਦਾ ਸੰਚਾਰ ਅਤੇ ਪਤਲਾ ਹੋਣਾ, ਗਾਦ ਕੱਢਣਾ, ਹਵਾ ਭਰਨ ਦਾ ਕੰਮ (aeration) , ਜਲ ਸਰੋਤਾਂ ਦੇ ਕਿਨਾਰਿਆਂ 'ਤੇ ਐੱਸਟੀਪੀ ਸਥਾਪਿਤ ਕਰਨਾ ਅਤੇ ਮਕੈਨੀਕਲ ਅਤੇ ਮੈਨੂਅਲ ਤਰੀਕਿਆਂ ਨਾਲ ਜਲ ਤੋਂ ਘਾਰ-ਸਨੇ  (Weed) ਹਟਾਉਣਾ ਸ਼ਾਮਲ ਹੈ। ਕੇਂਦਰੀ ਚਿੜਿਆਘਰ ਅਥਾਰਿਟੀ ਨੇ ਸੌਂਪੇ ਗਏ ਕਾਰਜਾਂ ਨੂੰ ਪੂਰਾ ਕਰਨ ਵਿੱਚ, ਐਕੂਐਟਿਕ ਐਨੀਮਲਸ ਸਮੇਤ ਚਿੜਿਆਘਰਾਂ ਵਿੱਚ ਸਾਰੇ ਬੰਦੀ ਜਾਨਵਰਾਂ ਦੀ ਉੱਚਿਤ ਸਵੱਛਤਾ ਅਤੇ ਸਿਹਤ ਸਮੇਤ ਮਿਆਰਾਂ ਅਤੇ ਮਾਪਦੰਡਾਂ ਨੂੰ ਲਾਗੂ ਕੀਤਾ, ਜਿਵੇਂ ਕਿ ਕੇਂਦਰ ਸਰਕਾਰ ਦੁਆਰਾ ਜੰਗਲੀ ਜੀਵਨ (ਸੁਰੱਖਿਆ) ਐਕਟ, 1972 ਦੀ ਧਾਰਾ 63 ਦੇ ਤਹਿਤ ਨੋਟੀਫਾਇਡ ਚਿੜਿਆਘਰ ਮਾਨਤਾ ਨਿਯਮ, 2009 ਵਿੱਚ ਨਿਰਧਾਰਿਤ ਹੈ।

ਕਿਉਂਕਿ ਨੈਨੋ ਬਬਲ ਟੈਕਨੋਲੋਜੀ ਦਾ ਉਪਯੋਗ ਭਾਰਤ ਵਿੱਚ ਵਾਟਰ ਟ੍ਰੀਟਮੈਂਟ ਲਈ ਹਾਲ ਹੀ ਵਿੱਚ ਪਾਇਲਟ ਅਧਾਰ ‘ਤੇ ਕੀਤਾ ਗਿਆ ਹੈ, ਇਸ ਲਈ ਪਾਣੀ ਦੀ ਗੁਣਵੱਤਾ ਅਤੇ ਜਾਨਵਰਾਂ ਦੀ ਸਿਹਤ ‘ਤੇ ਇਸ ਟੈਕਨੋਲੋਜੀ ਦੇ ਦੀਰਘਕਾਲੀ ਪ੍ਰਭਾਵ ਦਾ ਪਤਾ ਸਮੇਂ ਦੇ ਨਾਲ ਚਲ ਸਕੇਗਾ।

ਇਹ ਜਾਣਕਾਰੀ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਕੀਰਤੀ ਵਰਧਨ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****


(Release ID: 2099529) Visitor Counter : 33