ਵਿੱਤ ਮੰਤਰਾਲਾ
ਵਿੱਤੀ ਸਸ਼ਕਤੀਕਰਣ ਨੂੰ ਪ੍ਰੋਤਸਾਹਨ
ਪਰਿਵਰਤਨਕਾਰੀ ਯੋਜਨਾਵਾਂ ਨਾਲ ਵਿੱਤੀ ਸਮਾਵੇਸ਼ਨ, ਬੀਮਾ ਅਤੇ ਉੱਦਮਤਾ ਨੂੰ ਪ੍ਰੋਤਸਾਹਨ ਮਿਲਿਆ
Posted On:
01 FEB 2025 2:22PM by PIB Chandigarh
ਪ੍ਰਮੁੱਖ ਸਰਕਾਰੀ ਪਹਿਲਕਦਮੀਆਂ ਨੇ ਵਿੱਤੀ ਸਮਾਵੇਸ਼ਨ ਅਤੇ ਉੱਦਮਤਾ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਲਾਭ ਪ੍ਰਾਪਤ ਹੋਇਆ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਵਿੱਚ 54.58 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਹਨ, ਜਿਨ੍ਹਾਂ ਵਿੱਚ ਜਮ੍ਹਾਂ ਰਾਸ਼ੀ ਜਨਵਰੀ 2025 ਤੱਕ ਵਧ ਕੇ 2.46 ਲੱਖ ਕਰੋੜ ਰੁਪਏ ਹੋ ਗਈ ਹੈ। ਅਟਲ ਪੈਨਸ਼ਨ ਯੋਜਨਾ (ਏਪੀਵਾ) ਵਿੱਚ ਨਾਮਾਂਕਨ ਵਿੱਚ ਦੇਖਿਆ ਗਿਆ ਹੈ, ਜੋ ਜਨਵਰੀ 2025 ਤੱਕ 7.33 ਕਰੋੜ ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਵਿੱਤ ਵਰ੍ਹੇ 2024-25 ਵਿੱਚ 89.95 ਲੱਖ ਤੋਂ ਵੱਧ ਨਵੇਂ ਨਾਮਾਂਕਨ ਹਨ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਨੇ 22.52 ਕਰੋੜ ਵਿਅਕਤੀਆਂ ਨੂੰ ਨਾਮਾਂਕਿਤ ਕੀਤਾ ਹੈ, ਜਿਸ ਵਿੱਚ 8.8 ਲੱਖ ਦਾਅਵਿਆਂ ਦੇ ਲਈ 17,600 ਕਰੋੜ ਰੁਪਏ ਵੰਡੇ ਗਏ ਹਨ। ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਨੇ 49.12 ਕਰੋੜ ਲੋਕਾਂ ਨੂੰ ਕਵਰ ਕੀਤਾ ਹੈ, ਜਿਸ ਵਿੱਚ ਦੁਰਘਟਨਾ ਦਾਅਵਿਆਂ ਦੇ ਲਈ 2,994.75 ਦੀ ਪ੍ਰਕਿਰਿਆ ਕੀਤੀ ਗਈ ਹੈ। ਸਟੈਂਡ-ਅਪ ਇੰਡੀਆ ਯੋਜਨਾ ਨੇ 2.36 ਲੱਖ ਉੱਦਮੀਆਂ ਨੂੰ 53,609 ਕਰੋੜ ਰੁਪਏ ਦੇ ਲੋਨ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿੱਚੋਂ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਮਹਿਲਾਵਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅੰਤ ਵਿੱਚ, ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਨੇ 51.41 ਕਰੋੜ ਦੇ ਲੋਨਸ ਲਈ 32.36 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿੱਚੋਂ 68 ਪ੍ਰਤੀਸ਼ਤ ਲੋਨ ਮਹਿਲਾਵਾਂ ਨੂੰ ਅਤੇ 50 ਪ੍ਰਤੀਸ਼ਤ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪਿਛੜੇ ਵਰਗ ਸ਼੍ਰੇਣੀਆਂ ਨੂੰ ਦਿੱਤੇ ਗਏ ਹਨ। ਇਹ ਪਹਿਲ ਵਿੱਤੀ ਸਸ਼ਕਤੀਕਰਣ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੈ।
ਜਾਣ ਪਹਿਚਾਣ
ਵਿੱਤੀ ਸਮਾਵੇਸ਼ ਸਰਕਾਰ ਦੀ ਇੱਕ ਮੁੱਖ ਤਰਜੀਹ ਬਣੀ ਹੋਈ ਹੈ, ਜੋ ਕਿ ਬੈਂਕਿੰਗ, ਲੋਨ ਅਤੇ ਬੀਮਾ ਸੇਵਾਵਾਂ, ਬਿਨਾਂ ਬੈਂਕ ਵਾਲੇ ਅਤੇ ਵੰਚਿਤ ਲੋਕਾਂ ਨੂੰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਹੋਰ ਪਹਿਲਕਦਮੀਆਂ ਰਾਹੀਂ, ਸਰਕਾਰ ਵਿਅਕਤੀਆਂ ਨੂੰ ਸਸ਼ਕਤ ਬਣਾਉਣ, ਉਨ੍ਹਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ। "ਜਨ ਧਨ ਸੇ ਜਨ ਸੁਰਕਸ਼ਾ ਤੱਕ" ਦਾ ਆਦਰਸ਼ ਵਾਕ ਸਾਰਿਆਂ ਲਈ ਵਿੱਤੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਅਗਸਤ 2014 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਦਾ ਉਦੇਸ਼ ਬੱਚਤ ਖਾਤਿਆਂ, ਕ੍ਰੈਡਿਟ, ਪੈਸੇ ਭੇਜਣ, ਬੀਮਾ ਅਤੇ ਪੈਨਸ਼ਨਾਂ ਤੱਕ ਪਹੁੰਚ ਦਾ ਵਿਸਤਾਰ ਕਰਕੇ ਬੈਂਕਿੰਗ ਸਹੂਲਤਾਂ ਤੋਂ ਵੰਚਿਤ ਲੋਕਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਸ਼ਾਮਲ ਕਰਨਾ ਸੀ। ਪਿਛਲੇ ਇੱਕ ਦਹਾਕੇ ਦੌਰਾਨ, ਇਸ ਨੇ ਕਮਜ਼ੋਰ ਵਰਗਾਂ ਅਤੇ ਘੱਟ ਆਮਦਨੀ ਵਾਲੇ ਸਮੂਹਾਂ ਨੂੰ ਸਸ਼ਕਤ ਬਣਾਇਆ ਹੈ, ਵਿੱਤੀ ਸਮਾਵੇਸ਼ ਅਤੇ ਆਰਥਿਕ ਏਕੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਸ਼ਵ ਬੈਂਕ ਦੇ ਗਲੋਬਲ ਫਾਈਂਡੈਕਸ ਡੇਟਾਬੇਸ 2021 ਦੇ ਅਨੁਸਾਰ, ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਬੈਂਕ ਖਾਤੇ ਦੀ ਮਾਲਕੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ, ਜੋ ਕਿ 2011 ਵਿੱਚ 35 ਪ੍ਰਤੀਸ਼ਤ ਤੋਂ ਵਧ ਕੇ 2021 ਵਿੱਚ 78 ਪ੍ਰਤੀਸ਼ਤ ਹੋ ਗਈ ਹੈ।
ਮੁੱਖ ਪ੍ਰਾਪਤੀਆਂ:
* ਖੋਲ੍ਹੇ ਗਏ ਖਾਤੇ: ਮਾਰਚ 2015 ਵਿੱਚ 14.72 ਕਰੋੜ ਤੋਂ ਵਧ ਕੇ 15 ਜਨਵਰੀ, 2025 ਤੱਕ 54.58 ਕਰੋੜ ਹੋ ਗਏ।
* ਜਮ੍ਹਾਂ ਰਾਸ਼ੀ: ਮਾਰਚ 2015 ਵਿੱਚ 15,670 ਕਰੋੜ ਰੁਪਏ ਤੋਂ ਵਧ ਕੇ ਜਨਵਰੀ 2025 ਤੱਕ 2,46,595 ਕਰੋੜ ਰੁਪਏ ਹੋਈ।
* ਰੁਪੈ ਕਾਰਡ: 15 ਜਨਵਰੀ, 2025 ਤੱਕ ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ 37.29 ਕਰੋੜ ਕਾਰਡ ਜਾਰੀ ਕੀਤੇ ਜਾਣਗੇ, ਜਿਸ ਨਾਲ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਮਿਲੇਗਾ।
ਅਟਲ ਪੈਨਸ਼ਨ ਯੋਜਨਾ (APY)
9 ਮਈ, 2015 ਨੂੰ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਯੋਜਨਾ (APY), ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਗਰੀਬਾਂ ਅਤੇ ਵੰਚਿਤਾਂ ਲਈ ਵਿੱਤੀ ਸਥਿਰਤਾ ਸੁਨਿਸ਼ਚਿਤ ਕਰਦੀ ਹੈ। ਇਹ ਯੋਜਨਾ 1 ਜੂਨ, 2015 ਨੂੰ ਸ਼ੁਰੂ ਕੀਤੀ ਗਈ ਸੀ। ਏਪੀਵਾਈ ਨੂੰ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਇਹ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਢਾਂਚੇ ਦੇ ਅਧੀਨ ਕੰਮ ਕਰਦੀ ਹੈ।
ਮੁੱਖ ਪ੍ਰਾਪਤੀਆਂ:
- ਏਪੀਵਾਈ ਦਾ ਵਾਧਾ: ਅਟਲ ਪੈਨਸ਼ਨ ਯੋਜਨਾ ਵਿੱਚ ਨਾਮਾਂਕਨ ਮਾਰਚ 2019 ਵਿੱਚ 1.54 ਕਰੋੜ ਤੋਂ ਵਧ ਕੇ ਜਨਵਰੀ 2025 ਤੱਕ 7.33 ਕਰੋੜ ਹੋ ਗਿਆ ਹੈ। ਇਸ ਦੀ ਪੂਰਵਗਾਮੀ, ਸਵਾਵਲੰਬਨ ਯੋਜਨਾ ਵਿੱਚ 2010-11 ਤੱਕ 3.01 ਲੱਖ ਨਾਮਾਂਕਨ ਹੋਏ ਸਨ।
- ਵਿੱਤੀ ਵਰ੍ਹੇ 2024-25 ਲਈ ਪ੍ਰਗਤੀ: ਮੌਜੂਦਾ ਵਿੱਤ ਵਰ੍ਹੇ 2024-25 ਵਿੱਚ 89.95 ਲੱਖ ਤੋਂ ਵੱਧ ਨਾਮਾਂਕਨ ਹੋਏ ਹਨ।
Pradhan Mantri Jeevan Jyoti Bima Yojana (PMJJBY)
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY)
9 ਮਈ, 2015 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਇੱਕ ਸਰਕਾਰੀ-ਸਮਰਥਿਤ ਜੀਵਨ ਬੀਮਾ ਯੋਜਨਾ ਹੈ। 2015 ਦੇ ਬਜਟ ਵਿੱਚ ਪ੍ਰਸਤਾਵਿਤ ਇਸ ਯੋਜਨਾ ਦਾ ਉਦੇਸ਼ ਉਸ ਸਮੇਂ ਦੀ 20 ਪ੍ਰਤੀਸ਼ਤ ਆਬਾਦੀ ਤੋਂ ਵੱਧ ਬੀਮਾ ਕਵਰੇਜ ਦਾ ਵਿਸਤਾਰ ਕਰਨਾ ਸੀ। ਇਹ ਯੋਜਨਾ ਕਿਸੇ ਵੀ ਕਾਰਨ ਕਰਕੇ ਮੌਤ ਨੂੰ ਕਵਰ ਕਰਨ ਲਈ ਇੱਕ ਸਾਲ ਦਾ ਨਵਿਆਉਣਯੋਗ ਜੀਵਨ ਬੀਮਾ ਪ੍ਰਦਾਨ ਕਰਦੀ ਹੈ।
ਮੁੱਖ ਪ੍ਰਾਪਤੀਆਂ:
- ਨਾਮਾਂਕਣ: ਵਿੱਤ ਵਰ੍ਹੇ 2016-17 ਵਿੱਚ 3.1 ਕਰੋੜ ਤੋਂ ਵਧ ਕੇ 15 ਜਨਵਰੀ 2025 ਤੱਕ 22.52 ਕਰੋੜ ਹੋ ਜਾਵੇਗਾ।
- ਵੰਡੇ ਗਏ ਦਾਅਵੇ: ਕੁੱਲ 9,13,165 ਪ੍ਰਾਪਤ ਹੋਏ ਦਾਅਵਿਆਂ ਵਿੱਚੋਂ, 8,80,037 ਦਾਅਵਿਆਂ ਦੇ ਮੁਕਾਬਲੇ 17,600 ਕਰੋੜ ਰੁਪਏ ਵੰਡੇ ਗਏ।
ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY)
9 ਮਈ, 2015 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਇੱਕ ਦੁਰਘਟਨਾ ਬੀਮਾ ਯੋਜਨਾ ਹੈ ਜੋ ਮੌਤ ਅਤੇ ਦਿਵਯਾਂਗਤਾ ਨੂੰ ਕਵਰ ਕਰਦੀ ਹੈ। ਇਹ ਇੱਕ ਸਾਲ ਦੀ ਨਵਿਆਉਣਯੋਗ ਪਾਲਿਸੀ ਹੈ ਜਿਸ ਦਾ ਉਦੇਸ਼ ਬੀਮਾ ਪਹੁੰਚ ਨੂੰ ਵਧਾਉਣਾ ਹੈ। ਇਹ ਯੋਜਨਾ 18-70 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਬੱਚਤ ਜਾਂ ਡਾਕਘਰ ਖਾਤੇ ਦੇ ਨਾਲ ਕਵਰੇਜ ਪ੍ਰਦਾਨ ਕਰਦੀ ਹੈ, ਜਿਸ ਨਾਲ ਗਰੀਬਾਂ ਅਤੇ ਵੰਚਿਤਾਂ ਨੂੰ ਲਾਭ ਮਿਲਦਾ ਹੈ।
ਮੁੱਖ ਪ੍ਰਾਪਤੀਆਂ:
- ਨਾਮਾਂਕਨ: 15 ਜਨਵਰੀ 2025 ਤੱਕ ਕੁੱਲ ਨਾਮਾਂਕਨ 49.12 ਕਰੋੜ ਹੋਏ।
- ਪ੍ਰੋਸੈਸ ਕੀਤੇ ਗਏ ਦਾਅਵੇ: ਕੁੱਲ 1,98,446 ਪ੍ਰਾਪਤ ਹੋਏ ਦਾਅਵਿਆਂ ਵਿੱਚੋਂ 1,50,805 ਦਾਅਵਿਆਂ ਦੇ ਲਈ 2,994.75 ਕਰੋੜ ਰੁਪਏ ਵੰਡੇ ਗਏ।
ਸਟੈਂਡ-ਅਪ ਇੰਡੀਆ ਯੋਜਨਾ
5 ਅਪ੍ਰੈਲ, 2016 ਨੂੰ ਸ਼ੁਰੂ ਕੀਤੀ ਗਈ ਸਟੈਂਡ-ਅੱਪ ਇੰਡੀਆ ਯੋਜਨਾ, ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦਰਮਿਆਨ ਉੱਦਮਤਾ ਨੂੰ ਉਤਸ਼ਾਹਿਤ ਕਰਦੀ ਹੈ। ਇਹ ਮੈਨੂਫੈਕਚਰਿੰਗ, ਸੇਵਾਵਾਂ, ਵਪਾਰ ਅਤੇ ਸਹਾਇਕ ਖੇਤੀਬਾੜੀ ਵਿੱਚ ਗ੍ਰੀਨਫੀਲਡ ਉੱਦਮਾਂ ਲਈ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਬੈਂਕ ਲੋਨ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦਾ ਉਦੇਸ਼ ਵਿੱਤੀ ਰੁਕਾਵਟਾਂ ਨੂੰ ਘਟਾ ਕੇ ਖਾਹਿਸ਼ੀ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਹੈ।
ਮੁੱਖ ਪ੍ਰਾਪਤੀਆਂ:
- ਪ੍ਰਗਤੀ: ਮਨਜ਼ੂਰ ਲੋਨ ਦੀ ਰਾਸ਼ੀ ਮਾਰਚ 2018 ਵਿੱਚ 3,683 ਕਰੋੜ ਰੁਪਏ ਤੋਂ ਵਧ ਕੇ ਜੁਲਾਈ 2024 ਤੱਕ 53,609 ਕਰੋੜ ਰੁਪਏ ਹੋ ਗਈ।
- ਲਾਭਪਾਤਰੀ: ਜੁਲਾਈ 2024 ਤੱਕ ਅਨੂਸੁਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਮਹਿਲਾ ਉੱਦਮੀਆਂ ਨੂੰ 2.36 ਲੱਖ ਲੋਨ ਵੰਡੇ ਗਏ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY)
8 ਅਪ੍ਰੈਲ, 2015 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਸਮੌਲ ਅਤੇ ਮਾਈਕ੍ਰੋ ਉੱਦਮਾਂ ਨੂੰ 10 ਲੱਖ ਰੁਪਏ ਤੱਕ ਦੇ ਲੋਨ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਕੇਂਦਰੀ ਬਜਟ 2024-25 ਵਿੱਚ ਲੋਨ ਦੀ ਸੀਮਾ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਸੀ। ਮੁਦਰਾ ਮਾਈਕ੍ਰੋ ਇਕਾਈਆਂ ਨੂੰ ਮੁੜ ਵਿੱਤ ਪ੍ਰਦਾਨ ਕਰਕੇ ਅਤੇ ਖਾਹਿਸ਼ੀ ਉੱਦਮੀਆਂ ਨੂੰ ਸਸ਼ਕਤ ਬਣਾ ਕੇ ਵਿੱਤੀ ਸਮਾਵੇਸ਼ ਦੀ ਸੁਵਿਧਾ ਪ੍ਰਦਾਨ ਕਰਦੀ ਹੈ।
ਮੁੱਖ ਪ੍ਰਾਪਤੀਆਂ:
- ਮਨਜ਼ੂਰ ਕੀਤੇ ਗਏ ਲੋਨ: 51.41 ਕਰੋੜ ਲੋਨਸ ਲਈ ₹32.36 ਲੱਖ ਕਰੋੜ ਮਨਜ਼ੂਰ ਕੀਤੇ ਗਏ (ਜਨਵਰੀ 2025 ਤੱਕ)
- ਕਰਜ਼ਾਧਾਰਕਾਂ ਦੀ ਵੰਡ: 68 ਪ੍ਰਤੀਸ਼ਤ ਲੋਨ ਮਹਿਲਾਵਾਂ ਨੂੰ ਅਤੇ 50 ਪ੍ਰਤੀਸ਼ਤ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਅਤੇ ਹੋਰ ਪੱਛੜੇ ਵਰਗ ਸ਼੍ਰੇਣੀਆਂ ਨੂੰ।
ਸ਼੍ਰੇਣੀਵਾਰ ਬਿਓਰਾ
|
ਵਰਗ
|
ਲੋਨਸ ਦੀ ਸੰਖਿਆ
|
ਮਨਜ਼ੂਰ ਰਾਸ਼ੀ
|
ਸ਼ਿਸ਼ੂ
|
79%
|
36%
|
ਕਿਸ਼ੌਰ
|
19%
|
40%
|
ਤਰੁਣ
|
2%
|
24%
|
ਤਰੁਣ ਪਲੱਸ
|
-
|
-
|
ਕੁੱਲ
|
100%
|
100%
|
ਡੇਟਾ ਸਰੋਤ : ਵਿੱਤ ਮੰਤਰਾਲੇ
ਪੀਡੀਐੱਫ ਡਾਊਨਲੋਡ ਕਰਨ ਦੇ ਲਈ ਇੱਥੇ ਕਲਿੱਕ ਕਰੋ
*****
ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ/ਏਕੇ
(Release ID: 2098890)
Visitor Counter : 13