ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਅੰਮ੍ਰਿਤ ਉਦਯਾਨ (Amrit Udyan) ਦੇ ਉਦਘਾਟਨ ਦੀ ਸ਼ੋਭਾ ਵਧਾਈ


ਅੰਮ੍ਰਿਤ ਉਦਯਾਨ 2 ਫਰਵਰੀ ਤੋਂ ਜਨਤਾ ਦੇ ਲਈ ਖੁੱਲ੍ਹੇਗਾ

Posted On: 01 FEB 2025 1:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਫਰਵਰੀ, 2025) ਅੰਮ੍ਰਿਤ ਉਦਯਾਨ ਸੀਤਕਾਲੀਨ ਵਾਰਸ਼ਿਕ ਸੰਸਕਰਣ 2025 ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ। ਅੰਮ੍ਰਿਤ ਉਦਯਾਨ 2 ਫਰਵਰੀ ਤੋਂ 30 ਮਾਰਚ, 2025 ਤੱਕ ਜਨਤਾ ਦੇ ਲਈ ਖੁੱਲ੍ਹਾ ਰਹੇਗਾ।

 

ਸੋਮਵਾਰ ਨੂੰ ਰੱਖ-ਰਖਾਅ ਦੇ ਦਿਨ ਨੂੰ ਛੱਡ ਕੇ ਲੋਕ ਸਪਤਾਹ ਵਿੱਚ ਛੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਉਦਯਾਨ ਵਿੱਚ ਆ ਸਕਦੇ ਹਨ। ਉਦਯਾਨ 5 ਫਰਵਰੀ (ਦਿੱਲੀ ਵਿਧਾਨ ਸਭਾ ਦੇ ਲਈ ਮਤਦਾਨ ਦੇ ਕਾਰਨ), 20 ਅਤੇ 21 ਫਰਵਰੀ (ਰਾਸ਼ਟਰਪਤੀ ਭਵਨ ਵਿੱਚ ਵਿਜ਼ਿਟਰਸ ਕਾਨਫਰੰਸ ਦੇ ਕਾਰਨ) ਅਤੇ 14 ਮਾਰਚ (ਹੋਲੀ ਦੇ ਕਾਰਨ) ਨੂੰ ਭੀ ਬੰਦ ਰਹੇਗਾ।

ਅੰਮ੍ਰਿਤ ਉਦਯਾਨ ਨਿਮਨਲਿਖਤ ਦਿਨਾਂ ਵਿੱਚ ਵਿਸ਼ੇਸ਼ ਸ਼੍ਰੇਣੀਆਂ ਦੇ ਲਈ ਖੁੱਲਾ ਰਹੇਗਾ:      

  • 26 ਮਾਰਚ – ਦਿੱਵਯਾਂਗਜਨਾਂ ਦੇ ਲਈ (for divyangjan)

  • 27 ਮਾਰਚ- ਰੱਖਿਆ, ਅਰਧਸੈਨਿਕ ਅਤੇ ਪੁਲਿਸ ਬਲਾਂ ਦੇ ਕਰਮੀਆਂ ਦੇ ਲਈ

  • 28 ਮਾਰਚ- ਮਹਿਲਾਵਾਂ ਅਤੇ ਆਦਿਵਾਸੀ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਲਈ

  • 29 ਮਾਰਚ- ਸੀਨੀਅਰ ਸਿਟੀਜ਼ਨਸ ਦੇ ਲਈ(for senior citizens)

 

ਅੰਮ੍ਰਿਤ ਉਦਯਾਨ ਵਿੱਚ ਬੁਕਿੰਗ ਅਤੇ ਪ੍ਰਵੇਸ਼ ਮੁਫ਼ਤ ਹੈ। ਬੁਕਿੰਗ   https://visit.rashtrapatibhavan.gov.in/ 'ਤੇ ਕੀਤੀ ਜਾ ਸਕਦੀ ਹੈ। ਵਾਕ-ਇਨ ਐਂਟਰੀ ਭੀ ਉਪਲਬਧ ਹੈ।

ਸਾਰੇ ਸੈਲਾਨੀਆਂ ਦੇ ਲਈ ਪ੍ਰਵੇਸ਼ ਅਤੇ ਨਿਕਾਸ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 ਤੋਂ ਹੋਵੇਗਾ, ਜੋ ਨੌਰਥ ਐਵੇਨਿਊ ਅਤੇ ਰਾਸ਼ਟਰਪਤੀ ਭਵਨ ਦੇ ਵਿਚਕਾਰ ਦੇ ਸਥਾਨ ਦੇ ਨੇੜੇ ਹੈ। ਸੈਲਾਨੀਆਂ ਦੀ ਸੁਵਿਧਾ ਦੇ ਲਈ, ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ (Central Secretariat Metro Station) ਤੋਂ ਗੇਟ ਨੰਬਰ 35 ਤੱਕ ਸ਼ਟਲ ਬੱਸ ਸੇਵਾ (shuttle bus service) ਸਵੇਰੇ 9.30 ਵਜੇ ਤੋਂ ਸ਼ਾਮ 6.00 ਵਜੇ ਦੇ ਵਿਚਕਾਰ ਹਰ 30 ਮਿੰਟ ਵਿੱਚ ਉਪਲਬਧ ਹੋਵੇਗੀ।

 

ਸੈਲਾਨੀ ਆਪਣੇ ਨਾਲ ਮੋਬਾਈਲ ਫੋਨ, ਇਲੈਕਟ੍ਰੌਨਿਕ ਚਾਬੀਆਂ, ਪਰਸ/ਹੈਂਡਬੈਗ, ਪਾਣੀ ਦੀਆਂ ਬੋਤਲਾਂ ਅਤੇ ਬੱਚਿਆਂ ਦੇ ਲਈ ਦੁੱਧ ਦੀਆਂ ਬੋਤਲਾਂ ਲੈ ਜਾ ਸਕਦੇ ਹਨ। ਸੈਲਾਨੀਆਂ ਦੇ ਲਈ ਵਿਭਿੰਨ ਸਥਾਨਾ ‘ਤੇ ਪੇਅਜਲ(ਪੀਣ ਦਾ ਪਾਣੀ), ਟਾਇਲਟਸ ਅਤੇ ਫਸਟ ਏਡ/ਮੈਡੀਕਲ ਸਹੂਲਤਾਂ ਦਾ ਪ੍ਰਾਵਧਾਨ ਕੀਤਾ ਜਾਵੇਗਾ।

ਸੈਲਾਨੀਆਂ ਦੇ ਲਈ ਮਾਰਗ (Route) ਬਾਲ ਵਾਟਿਕਾ-ਪਲੂਮੇਰੀਆ ਥੀਮ ਗਾਰਡਨ- ਬੋਨਸਾਈ ਗਾਰਡਨ- ਸੈਂਟਰਲ ਲਾਅਨ- ਲੌਂਗ ਗਾਰਡਨ – ਸਰਕੁਲਰ ਗਾਰਡਨ ਰਹੇਗਾ।

ਸੈਲਾਨੀ ਕਿਊਆਰ ਕੋਡਸ(QR codes) ਨੂੰ ਸਕੈਨ ਕਰਕੇ ਕਿਸੇ ਭੀ ਪ੍ਰਦਰਸ਼ਨ (any display)  ਬਾਰੇ  ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਵਰ੍ਹੇ ਟਿਊਲਿਪਸ(tulips) ਦੇ ਨਾਲ-ਨਾਲ ਸੈਲਾਨੀ 140 ਵਿਭਿੰਨ ਪ੍ਰਕਾਰ ਦੇ ਗੁਲਾਬ ਅਤੇ 80 ਤੋਂ ਅਧਿਕ ਹੋਰ ਫੁੱਲ ਦੇਖ ਸਕਣਗੇ।

ਰਾਸ਼ਟਰਪਤੀ ਭਵਨ 6 ਤੋਂ 9 ਮਾਰਚ, 2025 ਤੱਕ ਅੰਮ੍ਰਿਤ ਉਦਯਾਨ ਦੇ ਹਿੱਸੇ ਦੇ ਰੂਪ ਵਿੱਚ (as part of Amrit Udyan) ਵਿਵਿਧਤਾ ਕਾ ਅੰਮ੍ਰਿਤ ਮਹੋਤਸਵ (Vividhta Ka Amrit Mahotsav) ਭੀ ਆਯੋਜਿਤ ਕਰੇਗਾ। ਇਸ ਵਰ੍ਹੇ ਦੇ ਮਹੋਤਸਵ ਵਿੱਚ ਦੱਖਣ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਅਦੁੱਤੀ ਪਰੰਪਰਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਅੰਮ੍ਰਿਤ ਉਦਯਾਨ ਦੇ ਇਲਾਵਾ, ਲੋਕ ਸਪਤਾਹ ਵਿੱਚ ਛੇ ਦਿਨ (ਮੰਗਲਵਾਰ ਤੋਂ ਐਤਵਾਰ ਤੱਕ) ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਭੀ ਦੇਖ ਸਕਦੇ ਹਨ। ਉਹ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਹਰ ਸ਼ਨੀਵਾਰ ਨੂੰ ਚੇਂਜ-ਆਵ੍-ਗਾਰਡ (Change-of-Guard) ਸਮਾਰੋਹ ਭੀ ਦੇਖ ਸਕਦੇ ਹਨ। ਅਧਿਕ ਜਾਣਕਾਰੀ   https://visit.rashtrapatibhavan.gov.in ‘ਤੇ ਉਪਲਬਧ ਹੈ।

***

 

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ


(Release ID: 2098844) Visitor Counter : 10