ਵਿੱਤ ਮੰਤਰਾਲਾ
azadi ka amrit mahotsav

ਨੌਜਵਾਨਾਂ ਦੀ ਮਾਨਸਿਕ ਸਿਹਤ ਭਵਿੱਖ ਦੀ ਆਰਥਵਿਵਸਥਾ ਨੂੰ ਚਲਾਏਗੀ: ਆਰਥਿਕ ਸਰਵੇਖਣ 2024-25


ਲਾਈਫ ਸਟਾਇਲ, ਵਰਕਪਲੇਸ ਕਲਚਰ ਅਤੇ ਪਰਿਵਾਰਕ ਸਥਿਤੀਆਂ ਉਤਪਾਦਕਤਾ ਲਈ ਮਹੱਤਵਪੂਰਨ

ਸੋਸ਼ਲ ਮੀਡੀਆ 'ਤੇ ਖਾਲੀ ਸਮਾਂ ਬਿਤਾਉਣਾ ਜਾਂ ਕਦੇ-ਕਦੇ ਕਸਰਤ ਕਰਨਾ ਜਾਂ ਆਪਣੇ ਪਰਿਵਾਰ ਨਾਲ ਨੇੜਤਾ ਨਾ ਹੋਣਾ ਮਾਨਸਿਕ ਸਿਹਤ ਲਈ ਹਾਨੀਕਾਰਕ

ਮਾਨਸਿਕ ਸਿਹਤ ਦੇ ਸੰਦਰਭ ਵਿੱਚ ਆਪਣੀਆਂ ਜੜ੍ਹਾਂ ਵੱਲ ਵਾਪਸ ਆਉਣਾ ਸਾਨੂੰ ਅੱਗੇ ਵਧਾਏਗਾ: ਆਰਥਿਕ ਸਰਵੇਖਣ

Posted On: 31 JAN 2025 1:34PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2024-25 ਪੇਸ਼ ਕਰਦੇ ਹੋਏ ਕਿਹਾ ਕਿ ਸਿਹਤਮੰਦ ਮਾਨਸਿਕ ਸਿਹਤ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਗਤੀਵਿਧੀਆਂ ਨੂੰ ਅੱਗੇ ਵਧਾਉਣਾ ਮੁੱਖ ਕਾਰਕ ਹੈ। ਸਿਹਤਮੰਦ ਮਾਨਸਿਕ ਸਿਹਤ ਸਾਡੀ ਸਾਰੀ ਭਾਵਨਾਤਮਕ, ਸਮਾਜਿਕ, ਬੌਧਿਕ ਸਮਰੱਥਾ ਨੂੰ ਵਧਾਉਂਦਾ ਹੈ। 

ਲਾਈਫ ਸਟਾਇਲ, ਵਰਕ ਕਲਚਰ ਅਤੇ ਮਾਨਸਿਕ ਸਿਹਤ 

ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਲਾਈਫ ਸਟਾਇਲ ਦੀ ਚੋਣ, ਵਰਕਪਲੇਸ ਕਲਚਰ ਅਤੇ ਪਰਿਵਾਰਕ ਸਥਿਤੀਆਂ ਉਤਪਾਦਕਤਾ ਲਈ ਮਹੱਤਵਪੂਰਣ ਹਨ ਅਤੇ ਜੇਕਰ ਭਾਰਤ ਦੇ ਆਰਥਿਕ ਟੀਚੇ ਨੂੰ ਪੂਰਾ ਕਰਨਾ ਹੈ, ਤਾਂ ਬਚਪਨ/ਕਿਸ਼ੋਰ ਅਵਸਥਾ ਦੌਰਾਨ ਲਾਈਫ ਸਟਾਇਲ ਦੀ ਚੋਣ ਵਿੱਚ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮਾਨਸਿਕ ਸਿਹਤ ਸਬੰਧੀ ਮਾਮਲੇ ਵਧ ਰਹੇ ਹਨ ਜੋ ਇੰਟਰਨੈੱਟ ਅਤੇ ਖਾਸ ਕਰਕੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਜੁੜਿਆ ਹੁੰਦਾ ਹੈ। ਜੋਨਾਥਨ ਹੈਡਿਟਸ ਦੀ ਕਿਤਾਬ 'ਦ ਐਨਕਸ਼ੀਜਸ ਜੇਨਰੇਸ਼ਨ: ਹਾਓ ਦ ਗ੍ਰੇਟ ਰੀਵਾਇਰਿੰਗ ਆਫ਼ ਚਿਲਡਰਨ ਇਜ਼ ਕਾਜ਼ਿੰਗ ਐੱਨ ਐਪੀਡੇਮਿਕ ਆਫ਼ ਮੈਂਟਲ ਇਲਨੈੱਸ' ਦਾ ਹਵਾਲਾ ਦਿੰਦੇ ਹੋਏ, ਸਰਵੇਖਣ ਵਿੱਚ ਜ਼ੋਰ ਦਿੱਤਾ ਕਿ "ਫੋਨ-ਅਧਾਰਿਤ ਬਚਪਨ" ਨਾਲ ਉਮਰ ਵਧਣ ਦੇ ਨਾਲ- ਨਾਲ ਦਾ ਅਨੁਭਵ ਉਲਝ ਰਿਹਾ ਹੈ।

ਆਰਥਿਕ ਸਰਵੇਖਣ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਬਿਹਤਰ ਵਰਕਪਲੇਸ ਕਲਚਰ ਬਿਹਤਰ ਮਾਨਸਿਕ ਸਿਹਤ ਵੱਲ ਲੈ ਜਾਵੇਗੀ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਾਈਫ ਸਟਾਇਲ ਦੀ ਚੋਣ ਅਤੇ ਪਰਿਵਾਰਕ ਸਥਿਤੀਆਂ ਮਾਨਸਿਕ ਸਿਹਤ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਅਲਟਰਾ- ਪ੍ਰੋਸੈਸੱਡ ਜਾਂ ਪੈਕਜ ਜੰਕ ਫੂਡ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੀ ਮਾਨਸਿਕ ਸਿਹਤ ਉਨ੍ਹਾ ਲੋਕਾਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ ਜੋ ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਬਹੁਤ ਘੱਟ ਕਸਰਤ ਕਰਦੇ ਹਨ, ਆਪਣਾ ਖਾਲੀ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਂਦੇ ਹਨ ਜਾਂ ਆਪਣੇ ਪਰਿਵਾਰ ਦੇ ਲੋਕਾਂ ਨਾਲ ਜ਼ਿਆਦਾ ਨਹੀਂ ਮਿਲਦੇ, ਉਨ੍ਹਾਂ ਦੀ ਮਾਨਸਿਕ ਸਿਹਤ ਸਹੀ ਨਹੀਂ ਹੁੰਦੀ ਹੈ ਅਤੇ ਇੱਕ ਹੀ ਥਾਂ ‘ਤੇ ਜ਼ਿਆਦਾ ਸਮਾਂ ਬਿਤਾਉਣ ਵਿੱਚ ਵੀ ਮਾਨਸਿਕ ਸਿਹਤ ‘ਤੇ ਅਸਰ ਪੈਂਦਾ ਹੈ।

ਚਿੱਤਰ 2: ਮਾਨਸਿਕ ਸਿਹਤ ਅਤੇ ਲਾਈਫ ਸਟਾਇਲ

ਸਰਵੇਖਣ ਵਿੱਚ ਉਜਾਗਰ ਕੀਤਾ ਗਿਆ ਹੈ ਕਿ ਮਾਨਸਿਕ ਸਿਹਤ ਦੇ ਪੱਧਰ ਦਾ ਘੱਟ ਹੋਣਾ ਚਿੰਤਾਜਨਕ ਵਿਸ਼ਾ ਹੈ ਅਤੇ ਇਨ੍ਹਾਂ ਰੁਝਾਨਾਂ ਦੇ ਵਧਣ ਨਾਲ ਅਰਥਵਿਵਸਥਾ ਵੀ ਵਿਗੜ ਜਾਂਦੀ ਹੈ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਰਜ ਸੱਭਿਆਚਾਰ ਅਨੁਕੂਲ ਨਾ ਹੋਣਾ ਅਤੇ ਡੈਸਕ 'ਤੇ ਆਪਣੇ ਕਾਰਜ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਅਤੇ ਅਰਥਵਿਵਸਥਾ ਦੇ ਵਿਕਾਸ ਨੂੰ ਰੋਕ ਸਕਦਾ ਹੈ।

ਆਰਥਿਕ ਸਰਵੇਖਣ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਦੋਸਤਾਂ ਦੇ ਨਾਲ ਸਮਾਂ ਬਿਤਾਉਣ, ਬਾਹਰ ਜਾ ਕੇ ਖੇਡਣ, ਪੱਕੇ ਪਰਿਵਾਰਕ ਸਬੰਧ ਬਣਾਉਣ ‘ਤੇ ਸਕੂਲ ਅਤੇ ਪਰਿਵਾਰਕ ਪੱਧਰ 'ਤੇ ਦਖਲਅੰਦਾਜ਼ੀ ਕਰਨ ਦੀ ਖ਼ਾਸ ਜ਼ਰੂਰਤ ਹੈ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਇੰਟਰਨੈੱਟ ਤੋਂ ਦੂਰ ਰੱਖਣ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਕਰੇਗਾ।

ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਆਪਣੀਆਂ ਜੜ੍ਹਾਂ ਵੱਲ ਵਾਪਸ ਆਉਣਾ, ਸਾਨੂੰ ਮਾਨਸਿਕ ਸਿਹਤ ਦੇ ਸੰਦਰਭ ਵਿੱਚ ਨਵੀਂ ਉਚਾਈਆਂ ‘ਤੇ ਲੈ ਜਾਵੇਗਾ। ਆਰਥਿਕ ਸਰਵੇਖਣ 2024-25 ਵਿੱਚ ਕਿਹਾ ਗਿਆ ਹੈ ਕਿ ਮਾਨਸਿਕ ਸਿਹਚ ਨੂੰ ਆਰਥਿਕ ਏਜੰਡੇ ਦੇ ਕੇਂਦਰ ਵਿੱਚ ਰੱਖਣਾ ਰਾਸ਼ਟਰ ਦੀਆਂ ਭਾਵਨਾਵਾਂ ਅਤੇ ਮਨੁੱਖੀ ਭਲਾਈ ਸਿੱਧੇ ਤੌਰ ‘ਤੇ ਜ਼ਰੂਰੀ ਹੈ ਅਤੇ ਇਸ ਸਮੱਸਿਆ ਦਾ ਪੱਧਰ ਬਹੁਤ ਵੱਡਾ ਹੈ। 

ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਲਈ ਵਿਵਹਾਰਕ, ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਅਤੇ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ, ਕਿਉਂਕਿ ਭਾਰਤ ਦਾ ਜਨਸੰਖਿਆ ਲਾਭ ਹੁਨਰ, ਸਿੱਖਿਆ, ਸਰੀਰਕ ਸਿਹਤ ਅਤੇ ਸਭ ਤੋਂ ਵੱਧ ਨੌਜਵਾਨਾਂ ਦੀ ਮਾਨਸਿਕ ਸਿਹਤ ਹੈ।

******

 

ਐੱਨਬੀ/ਕੇਐੱਸਵਾਈ/ਐੱਸਕੇ/ਪੀਆਰ


(Release ID: 2098268) Visitor Counter : 5