ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ
ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਸੁਬਿਆਂਤੋ ਦੀ ਉਪਸਥਿਤੀ ਸਾਡੇ ਦੀਰਘਕਾਲੀ ਸਬੰਧਾਂ ਦਾ ਪ੍ਰਤੀਬਿੰਬ : ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
25 JAN 2025 10:05PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦਾ ਅੱਜ (25 ਜਨਵਰੀ, 2025) ਰਾਸ਼ਟਰਪਤੀ ਭਵਨ ਵਿੱਚ ਸੁਆਗਤ ਕੀਤਾ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਦੇ ਸਨਮਾਨ ਵਿੱਚ ਭੋਜ ਦਾ ਭੀ ਆਯੋਜਨ ਕੀਤਾ।
ਭਾਰਤ ਦੀ ਉਨ੍ਹਾਂ ਦੀ ਪਹਿਲੀ ਸਰਕਾਰੀ ਯਾਤਰਾ (State Visit) ‘ਤੇ ਰਾਸ਼ਟਰਪਤੀ ਸੁਬਿਆਂਤੋ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਸੱਭਿਅਤਾਗਤ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਲਵਾਦ, ਸਮਾਵੇਸ਼ਤਾ ਅਤੇ ਕਾਨੂੰਨ ਦੇ ਸ਼ਾਸਨ (pluralism, inclusiveness and rule of law) ਦੀਆਂ ਕਦਰਾਂ-ਕੀਮਤਾਂ ਦੋਹਾਂ ਦੇਸ਼ਾਂ ਦੇ ਲਈ ਸਮਾਨ (common) ਹਨ ਅਤੇ ਇਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ (these shared values) ਨੇ ਸਾਡੇ ਸਮਕਾਲੀਨ ਸਬੰਧਾਂ ਨੂੰ ਦਿਸ਼ਾ ਦਿੱਤੀ ਹੈ।
ਰਾਸ਼ਟਰਪਤੀ ਨੇ ਸਾਡੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰਨ ਦੇ ਲਈ ਰਾਸ਼ਟਰਪਤੀ ਸੁਬਿਆਂਤੋ ਦਾ ਧੰਨਵਾਦ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਇਤਿਹਾਸਿਕ ਅਵਸਰ ਹੈ, ਕਿਉਂਕਿ 75 ਸਾਲ ਪਹਿਲੇ 1950 ਵਿੱਚ ਸਾਡੇ ਪਹਿਲੇ ਗਣਤੰਤਰ ਦਿਵਸ ‘ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਣੋ (President Sukarno of Indonesia) ਮੁੱਖ ਮਹਿਮਾਨ (Chief Guest) ਸਨ। ਇਹ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਸਬੰਧਾਂ (long-standing ties) ਅਤੇ ਮਜ਼ਬੂਤ ਲੋਕੰਤਤਰੀ ਪਰੰਪਰਾ ਦਾ ਪ੍ਰਤੀਬਿੰਬ ਹੈ।
ਰਾਸ਼ਟਰਪਤੀ ਨੇ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਹਜ਼ਾਰਾਂ ਸਾਲ ਪੁਰਾਣੇ ਸੱਭਿਅਤਾਗਤ ਸਬੰਧਾਂ (millennia old civilisational links) ਨੂੰ ਭੀ ਯਾਦ ਕੀਤਾ, ਜਿਸ ਵਿੱਚ ਓਡੀਸ਼ਾ ਵਿੱਚ ਮਨਾਈ ਗਈ 'ਬਾਲੀ ਜਾਤਰਾ' ('Bali Jatra') ਭੀ ਸ਼ਾਮਲ ਹੈ, ਜੋ ਪ੍ਰਾਚੀਨ ਕਾਲ ਵਿੱਚ ਭਾਰਤੀ ਨਾਵਿਕਾਂ ਅਤੇ ਵਪਾਰੀਆਂ ਦੁਆਰਾ ਭਾਰਤ ਤੋਂ ਬਾਲੀ ਅਤੇ ਹਿੰਦ-ਪ੍ਰਸ਼ਾਂਤ (Indo-Pacific) ਦੇ ਹੋਰ ਖੇਤਰਾਂ ਤੱਕ ਕੀਤੀਆਂ ਗਈਆਂ ਯਾਤਰਾਵਾਂ ਦੀ ਯਾਦ ਦਿਵਾਉਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਮਕਾਲੀਨ ਸਮੇਂ ਵਿੱਚ, ਸਾਡੇ ਵਿਸ਼ਾਲ ਉੱਭਰਦੇ ਬਜ਼ਾਰ, ਭੂਗੋਲਿਕ ਨਿਕਟਤਾ ਅਤੇ ਆਰਥਿਕ ਸੰਰਚਨਾਵਾਂ ਵਿੱਚ ਸਮਾਨਤਾਵਾਂ ਦੁਵੱਲੇ ਵਪਾਰ ਅਤੇ ਨਿਵੇਸ਼ ਦੇ ਵਿਸਤਾਰ ਦੀਆਂ ਅਪਾਰ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ।
ਰਾਸ਼ਟਰਪਤੀ ਨੇ ਇਹ ਭੀ ਕਿਹਾ ਕਿ ਰੱਖਿਆ ਅਤੇ ਪੁਲਾੜ ਸਹਿਯੋਗ ਸਾਡੇ ਦੁਵੱਲੇ ਸਬੰਧਾਂ ਦੇ ਪ੍ਰਮੁੱਖ ਤੱਤਾਂ ਦੇ ਰੂਪ ਵਿੱਚ ਉੱਭਰ ਰਹੇ ਹਨ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਇੰਡੋਨੇਸ਼ੀਆ ਭਾਰਤ ਦੀ ‘ਐਕਟ ਈਸਟ’ ਨੀਤੀ (India's 'Act East' policy) ਅਤੇ ਇੰਡੋ-ਪੈਸਿਫਿਕ ਵਿਜ਼ਨ (Indo-Pacific Vision) ਦਾ ਪ੍ਰਮੁੱਖ ਥੰਮ੍ਹ (key pillar) ਹੈ।
ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਸਾਊਥ ਦੇ ਪ੍ਰਮੁੱਖ ਮੈਬਰਾਂ ਦੇ ਰੂਪ ਵਿੱਚ, ਭਾਰਤ ਅਤੇ ਇੰਡੋਨੇਸ਼ੀਆ ਜੀ-20 (G-20) ਅਤੇ ਆਸੀਆਨ (ASEAN) ਦੇ ਜ਼ਰੀਏ ਵਿਭਿੰਨ ਬਹੁਪੱਖੀ ਮੰਚਾਂ (various multilateral platforms) ‘ਤੇ ਨਿਕਟ ਸਹਿਯੋਗ ਕਰਦੇ ਹਨ। ਉਨ੍ਹਾਂ ਨੇ ਬ੍ਰਿਕਸ ਵਿੱਚ ਸਥਾਈ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਣ ਲਈ ਇੰਡੋਨੇਸ਼ੀਆ ਨੂੰ ਵਧਾਈ ਭੀ ਦਿੱਤੀ।
ਦੋਨੋਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਵਿਆਪਕ ਰਣਨੀਤਕ ਸਾਂਝੇਦਾਰਾਂ (Comprehensive Strategic Partners) ਦੇ ਰੂਪ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਕਈ ਨਵੇਂ ਖੇਤਰਾਂ ਵਿੱਚ ਸਹਿਯੋਗ ਵਧਾ ਰਹੇ ਹਨ, ਜੋ ਇਸ ਯਾਤਰਾ ਦੁਆਰਾ ਹੋਰ ਮਜ਼ਬੂਤ ਹੋਵੇਗਾ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ-
*********
ਐੱਮਜੇਪੀਐੱਸ/ਐੱਸਆਰ
(Release ID: 2096464)
Visitor Counter : 20