ਸੱਭਿਆਚਾਰ ਮੰਤਰਾਲਾ
ਮਹਾਕੁੰਭ 2025: ਸ਼ਾਨਦਾਰ ਡ੍ਰੋਨ ਸ਼ੋਅ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ : ਸਮੁੰਦਰ ਮੰਥਨ ਅਤੇ ਦੇਵਤਾਵਾਂ ਨੂੰ ਅੰਮ੍ਰਿਤ ਕਲਸ਼ ਪੀਂਦੇ ਹੋਏ ਦਰਸਾਇਆ ਗਿਆ
Posted On:
25 JAN 2025 7:22PM by PIB Chandigarh
ਪ੍ਰਯਾਗਰਾਜ ਵਿੱਚ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਟੂਰਿਜ਼ਮ ਡਿਪਾਰਟਮੈਂਟ ਦੁਆਰਾ ਇੱਕ ਸ਼ਾਨਦਾਰ ਡ੍ਰੋਨ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਡ੍ਰੋਨ ਅਸਮਾਨ ਵਿੱਚ ਵਾਈਬ੍ਰੈਂਟ ਸ਼ੇਪਸ ਬਣਾਉਂਦੇ ਹੋਏ ਨਜ਼ਰ ਆਏ। ਸਮੁੰਦਰ ਮੰਥਨ ਅਤੇ ਦੇਵਤਾਵਾਂ ਦੁਆਰਾ ਅੰਮ੍ਰਿਤ ਕਲਸ਼ ਪੀਣ ਦੇ ਸ਼ਾਨਦਾਰ ਦ੍ਰਿਸ਼ ਨੂੰ ਦੇਖ ਕੇ ਸ਼ਰਧਾਲੂ ਮੰਤਰ ਮੁਗਧ ਹੋ ਗਏ। ਉੱਤਰ ਪ੍ਰਦੇਸ਼ ਦਿਵਸ ‘ਤੇ ਰਾਜ ਦੀ ਸੱਭਿਆਚਾਰਕ ਝਾਂਕੀ ਨੇ ਸ਼ੋਅ ਦੀ ਸ਼ੁੰਦਰਤਾ ਵਿੱਚ ਚਾਰ ਚੰਨ ਲਗਾ ਦਿੱਤੇ।
ਡ੍ਰੋਨ ਪ੍ਰਦਰਸ਼ਨ ਦੇ ਦੌਰਾਨ ਅਸਮਾਨ ਵਿੱਚ ਮਹਾਕੁੰਭ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਲੋਕਾਂ ਨੂੰ ਵੀ ਖੂਬਸੂਰਤੀ ਨਾਲ ਦਰਸਾਇਆ ਗਿਆ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸ਼ੰਖ ਵਜਾਉਂਦੇ ਹੋਏ ਸਾਧੂ-ਸੰਤਾਂ ਅਤੇ ਸੰਗਮ ਵਿੱਚ ਇਸ਼ਨਾਨ ਕਰਦੇ ਹੋਏ ਤਪਸਵੀਆਂ ਦੀਆਂ ਤਸਵੀਰਾਂ ਵੀ ਕਾਫੀ ਮਨਮੋਹਕ ਸਨ।
ਤਿਰੰਗਾ ਅਸਮਾਨ ਵਿੱਚ ਲਹਿਰਾਉਂਦਾ ਹੈ
ਡ੍ਰੋਨ ਸ਼ੋਅ ਦਾ ਮੁੱਖ ਆਕਰਸ਼ਣ ਵਿਧਾਨ ਸਭਾ ਭਵਨ ‘ਤੇ ਲਹਿਰਾਉਂਦਾ ਹੋਇਆ ਤਿਰੰਗਾ ਸੀ। ਇਹ ਦ੍ਰਿਸ਼ ਦੇਸ਼ ਭਗਤੀ ਅਤੇ ਮਾਣ ਨਾਲ ਭਰਿਆ ਹੋਇਆ ਸੀ। ਇਸ ਡ੍ਰੋਨ ਸ਼ੋਅ ਦੇ ਜ਼ਰੀਏ ਮਹਾਕੁੰਭ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ।
*****
ਏਡੀ/ਵੀਐੱਮ
(Release ID: 2096383)
Visitor Counter : 14