ਸੱਭਿਆਚਾਰ ਮੰਤਰਾਲਾ
ਮਹਾਕੁੰਭ 2025: AI ਚੈਟਬੌਟ ਦਾ ਨਵਾਂ ਅਵਤਾਰ ਸ਼ਰਧਾਲੂਆਂ ਨੂੰ 1 ਕਿਲੋਮੀਟਰ ਦੇ ਦਾਇਰੇ ਵਿੱਚ ਪਾਰਕਿੰਗ, ਫੂਡ ਕੋਰਟ ਅਤੇ ਹਸਪਤਾਲਾਂ ਦੇ ਬਾਰੇ ਜਾਣਕਾਰੀ ਦੇਵੇਗਾ
ਏਆਈ ਚੈਟਬੌਟ ਤਿੰਨ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਮਹਾਕੁੰਭ ਦਾ ਸਟੀਕ ਮੈਪਿੰਗ ਕਰਕੇ ਹਰੇਕ ਸੈਕਟਰ ਏਰੀਆ, ਦੀ ਵਿਆਖਿਆ ਕਰੇਗਾ ਸੰਖੇਪ ਜਾਣਕਾਰੀ ਦੇ ਨਾਲ ਰੀਅਲ ਟਾਈਮ ਪੀਡੀਐੱਫ ਅਤੇ ਭਗਤਾਂ ਦੇ ਨਾਲ ਸਾਂਝਾ ਕੀਤੇ ਜਾਣ ਵਾਲੇ ਗੂਗਲ ਮੈਪ ਲਿੰਕ
ਕਿਊਆਰ ਸਕੈਨ ਨਾਲ ਸ਼ੌਚਾਲਯ, ਪ੍ਰਦਰਸ਼ਨੀ ਅਤੇ ਖੋਇਆ ਪਾਇਆ ਕੇਂਦਰਾਂ ਤੱਕ ਤੁਰੰਤ ਪਹੁੰਚ, ਬੈਂਕਿੰਗ, ਜਨਤਕ ਜਲ ਏਟੀਐੱਮ, ਆਯੋਜਨਾਂ, ਆਕਰਸ਼ਣਾਂ ਅਤੇ ਟ੍ਰਾਂਸਪੋਰਟ ਇਨਫਰਮੇਸ਼ਨ ਦੇ ਲਈ ਹੁਣ ਭਟਕਣਾ ਨਹੀਂ ਪਵੇਗਾ
Posted On:
25 JAN 2025 7:25PM by PIB Chandigarh
ਮਹਾਕੁੰਭ 2025 ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਸੇਵਾਵਾਂ ਜਾਂ ਜਾਣਕਾਰੀ ਦੀ ਭਾਲ ਵਿੱਚ ਇੱਧਰ-ਉੱਧਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਚੈਟਬੌਟ ਦੇ ਨਵੇਂ ਅਵਤਾਰ ਨੂੰ ਸ਼ਰਧਾਲੂਆਂ ਦੀ ਸਹਾਇਤਾ ਦੇ ਲਈ ਤਿੰਨ ਵਾਧੂ ਵਿਸ਼ੇਸ਼ਤਾਵਾਂ ਦੇ ਨਾਲ ਤਿਆਰ ਕੀਤਾ ਗਿਆ ਹੈ। AI ਅਧਾਰਿਤ ਚੈਟਬੌਟ ਸ਼ਰਧਾਲੂਆਂ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਪਾਰਕਿੰਗ, ਫੂਡ ਕੋਰਟ ਅਤੇ ਹਸਪਤਾਲਾਂ ਦੇ ਬਾਰੇ ਸਟੀਕ ਜਾਣਕਾਰੀ ਦੇਵੇਗਾ।
ਮਹਾਕੁੰਭ ਮੈਪਿੰਗ ਅਤੇ ਸੈਕਟਰ ਮਾਰਗਦਰਸ਼ਨ ਸਹਾਇਤਾ
AI ਚੈਟਬੌਟ ਨਾ ਕੇਵਲ ਮਹਾਕੁੰਭ ਦੀ ਪੂਰੀ ਮੈਪਿੰਗ ਉਪਲਬਧ ਕਰਵਾਏਗਾ ਬਲਕਿ ਗੂਗਲ ਮੈਪ ਲਿੰਕ ਦੇ ਨਾਲ ਹਰੇਕ ਸੈਕਟਰ ਦੇ ਬਾਰੇ ਵਿਸ਼ੇਸ਼ ਵੇਰਵਾ ਵੀ ਸਾਂਝਾ ਕਰੇਗਾ। ਐਡੀਸ਼ਨਲ ਮੇਲਾ ਅਧਿਕਾਰੀ ਸ਼੍ਰੀ ਵਿਵੇਕ ਚਤੁਰਵੇਦੀ ਨੇ ਦੱਸਿਆ ਕਿ ਇਸ ਚੈਟਬੌਟ ਦੇ ਜ਼ਰੀਏ ਸ਼ਰਧਾਲੂ ਪਾਰਕਿੰਗ, ਟ੍ਰਾਂਸਪੋਰਟ, ਬੈਂਕਿੰਗ, ਜਨਤਕ ਜਲ ਏਟੀਐੱਮ ਅਤੇ ਹੋਰ ਸੇਵਾਵਾਂ ਦੇ ਬਾਰੇ ਸਕਿੰਟਾਂ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਰੀਅਲ ਟਾਈਮ ਪੀਡੀਐੱਫ ਅਤੇ ਕਿਊਆਰ ਸਕੈਨ ਸੁਵਿਧਾ
ਚੈਟਬੌਟ ਦੇ ਜ਼ਰੀਏ, ਸ਼ਰਧਾਲੂ ਆਪਣੀ ਪਸੰਦ ਦੇ ਮੁਤਾਬਕ ਸ਼ੌਚਾਲਯ, ਖੋਇਆ-ਪਾਇਆ ਕੇਂਦਰ, ਪ੍ਰਦਰਸ਼ਨੀਆਂ ਅਤੇ ਹੋਰ ਜ਼ਰੂਰੀ ਸਥਾਨਾਂ ਦੇ ਬਾਰੇ ਜਾਣਕਾਰੀ ਵਾਲੀ ਰੀਅਲ-ਟਾਈਮ ਪੀਡੀਐੱਫ ਡਾਊਨਲੋਡ ਕਰ ਸਕਦੇ ਹੋ। ਕਿਊਆਰ ਕੋਡ ਨੂੰ ਸਕੈਨ ਕਰਨ ਨਾਲ ਮੋਬਾਈਲ ‘ਤੇ ਸਿੱਧੇ ਪ੍ਰਮੁੱਖ ਸਥਾਨਾਂ ਦੇ ਬਾਰੇ ਜਾਣਕਾਰੀ ਮਿਲ ਜਾਵੇਗੀ।
ਟੈਕਨੋਲੋਜੀ ਅਤੇ ਆਸਥਾ ਦਾ ਸੰਗਮ ਦੁਨੀਆ ਦੇ ਸਭ ਤੋਂ ਵੱਡੇ ਆਯੋਜਨ ਨੂੰ ਇੱਕ ਸਹਿਜ ਅਨੁਭਵ ਬਣਾਉਂਦਾ ਹੈ
ਲੱਖਾਂ ਸ਼ਰਧਾਲੂ ਪਹਿਲਾਂ ਹੀ ਇਸ AI ਚੈਟਬੌਟ ਦੀ ਵਰਤੋਂ ਕਰ ਚੁੱਕੇ ਹਨ। ਆਪਣੇ ਪ੍ਰਭਾਵੀ ਅਤੇ ਉਪਯੋਗਕਰਤਾ ਲਈ ਅਨੁਕੂਲ ਡਿਜ਼ਾਈਨ ਦੇ ਨਾਲ, ਇਹ ਮਹਾਕੁੰਭ ਵਿੱਚ ਆਉਣ ਵਾਲਿਆਂ ਦੇ ਲਈ ਸੁਵਿਧਾ ਨੂੰ ਹੋਰ ਵਧਾ ਰਿਹਾ ਹੈ। ਇਸ ਚੈਟਬੌਟ ਦੇ ਜ਼ਰੀਏ ਟੈਕਨੋਲੋਜੀ ਅਤੇ ਆਸਥਾ ਦਾ ਵਿਲਯ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਨੂੰ ਅਸਾਨ ਅਤੇ ਵਧੇਰੇ ਸੁਚਾਰੂ ਬਣਾ ਰਿਹਾ ਹੈ। ਇਹ ਨਾ ਸਿਰਫ ਜਾਣਕਾਰੀ ਪ੍ਰਦਾਨ ਕਰਦਾ ਹੈ ਸਗੋਂ ਇਹ ਭਗਤਾਂ ਦੇ ਸਮੁੱਚੇ ਅਨੁਭਵ ਨੂੰ ਵੀ ਵਧਾਉਂਦਾ ਹੈ।
*****
ਏਡੀ/ਵੀਐੱਮ
(Release ID: 2096382)
Visitor Counter : 14