ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦੂਰਦਰਸ਼ਨ ਦੇ ਲਈ ਮਾਣ ਦਾ ਪਲ: ਇਲੈਕਟ੍ਰੌਨਿਕ ਮੀਡੀਆ (ਟੀਵੀ) ਸ਼੍ਰੇਣੀ ਵਿੱਚ ਮਤਦਾਤਾ ਜਾਗਰੂਕਤਾ ਦੇ ਲਈ ਈਸੀਆਈ ਮੀਡੀਆ ਅਵਾਰਡ ਨਾਲ ਹੋਇਆ ਸਨਮਾਨਿਤ


ਸੂਚਿਤ ਅਤੇ ਜ਼ਿੰਮੇਦਾਰੀ ਭਰੇ ਮਤਦਾਨ ਨੂੰ ਪ੍ਰੋਤਸਾਹਨ ਦੇਣ ਲਈ ਲੋਕ ਸਭਾ ਚੋਣਾਂ 2024 ਦੇ ਦੌਰਾਨ ‘ਚੁਣਾਵ ਕਾ ਪਰਵ ਦੇਸ਼ ਕਾ ਗਰਵ’ (Chunav Ka Parv Desh Ka Garv) ਲੜੀ ਦੇ ਨਾਲ ਇਸ ਦੀ ਪ੍ਰਭਾਵਸ਼ਾਲੀ ਕਵਰੇਜ਼ ਨੂੰ ਮਾਨਤਾ ਮਿਲੀ

Posted On: 25 JAN 2025 7:47PM by PIB Chandigarh

ਦੂਰਦਰਸ਼ਨ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਇਸ ਨੂੰ ਮਤਦਾਤਾ ਜਾਗਰੂਕਤਾ ਅਤੇ ਸਿੱਖਿਆ ‘ਤੇ 360-ਡਿਗਰੀ ਵਿਆਪਕ ਅਭਿਯਾਨ ਦੇ ਲਈ ਇਲੈਕਟ੍ਰੌਨਿਕ ਮੀਡੀਆ ਕੈਟੇਗਰੀ ਵਿੱਚ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2024 ਦੇ ਦੌਰਾਨ ਸ਼ਾਮਲ ‘ਚੁਣਾਵ ਕਾ ਪਰਵ ਦੇਸ਼ ਕਾ ਗਰਵ’ (Chunav Ka Parv Desh Ka Garv) ਲੜੀ, ਜਿਸ ਵਿੱਚ ਸੂਚਿਤ ਅਤੇ ਜ਼ਿੰਮੇਦਾਰ ਮਤਦਾਨ ਦੀ ਮਹੱਤਤਾ ‘ਤੇ ਚਾਨਣਾ ਪਾਇਆ ਗਿਆ ਹੈ, ‘ਤੇ ਦੂਰਦਰਸ਼ਨ ਨੂੰ ਉਸ ਦੀ ਪ੍ਰਭਾਵਸ਼ਾਲੀ ਕਵਰੇਜ਼ ਦੇ ਲਈ ਮਾਨਤਾ ਮਿਲੀ ਹੈ।

ਦੂਰਦਰਸ਼ਨ ਡਾਇਰੈਕਟਰ ਜਨਰਲ, ਸੁਸ਼੍ਰੀ ਕੰਚਨ ਪ੍ਰਸਾਦ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ

 ਸੰਸਦੀ ਚੋਣਾਂ 2024 ਦੇ ਦੌਰਾਨ ਦੇਸ਼ ਭਰ ਵਿੱਚ ਚਲਾਏ ਗਏ ਅਭਿਯਾਨ ਨੇ ਦੂਰਦਰਸ਼ਨ ਦੀ ਸੂਚਿਤ ਅਤੇ ਸਰਗਰਮ ਨਾਗਰਿਕਤਾ ਨੂੰ ਪ੍ਰੋਤਸਾਹਨ ਦੇਣ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕੀਤਾ। ਇਸ ਵਿੱਚ ਸ਼ਾਮਲ ਹਨ:

 

  • ਇਨੋਵੇਟਿਵ ਪ੍ਰੋਗਰਾਮਿੰਗ : 30 ਮਤਦਾਤਾ ਐਜੂਕੇਸ਼ਨ ਸ਼ੌਰਟ ਫਿਲਮਾਂ ਦਾ ਨਿਰਮਾਣ ਅਤੇ ਪ੍ਰਸਾਰਣ।

  • ਮਲਟੀਲਿੰਗੁਅਲ ਆਊਟਰੀਚ: ਡੀਡੀ ਨੈਸ਼ਨਲ, ਡੀਡੀ ਇੰਡੀਆ ਅਤੇ ਡੀਡੀ ਨਿਊਜ਼ ਚੈਨਲਾਂ ‘ਤੇ ਵਿਆਪਕ ਪ੍ਰਸਾਰ, ਇਹ ਸੁਨਿਸ਼ਚਿਤ ਕਰਨਾ ਕਿ ਸੰਦੇਸ਼ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।

  • ਆਕਰਸ਼ਕ ਵਿਗਿਆਪਨ : ਆਕਰਸ਼ਕ ਐੱਲ-ਬੈਂਡ ਵਿਗਿਆਪਨ, ਮਗ ਬ੍ਰਾਂਡਿੰਗ ਅਤੇ ਵਿਗਿਆਪਨ (45 ਸੈਕਿੰਡ/ਸਪੌਟ) ਦਾ ਉਦੇਸ਼ ਸੁਨਿਸ਼ਚਿਤ ਕਰਨਾ ਕਿ ਸੰਦੇਸ਼ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।

ਆਪਣੇ ਰਚਨਾਤਮਕ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਦੇ ਜ਼ਰੀਏ , ਦੂਰਦਰਸ਼ਨ ਨੇ ਦੇਸ਼ ਭਰ ਦੇ ਮਤਦਾਤਾਵਾਂ, ਵਿਸ਼ੇਸ਼ ਤੌਰ ‘ਤੇ ਪਹਿਲੀ ਵਾਰ ਹਿੱਸਾ ਲੈਣ ਵਾਲਿਆਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਯੋਗਦਾਨ ਦੇਣ ਦੇ ਲਈ ਸਫਲਤਾਪੂਰਵਕ ਸਸ਼ਕਤ ਬਣਾਇਆ।

ਇਹ ਸਨਮਾਨ ਪਾ ਕੇ ਦੂਰਦਰਸ਼ਨ ਲੋਕਾਂ ਦੀ ਭਰੋਸੇਮੰਦ ਆਵਾਜ਼ ਬਣੇ ਰਹਿ ਕੇ ਰਾਸ਼ਟਰ ਨਿਰਮਾਣ ਦੇ ਪ੍ਰਤੀ ਆਪਣੇ ਸਮਰਪਣ ਦੀ ਪੁਸ਼ਟੀ ਕਰਦਾ ਹੈ।

*****

ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ


(Release ID: 2096381) Visitor Counter : 10