ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਈਆਈਐੱਮਸੀ ਵਿਖੇ ਸਰਸਵਤੀ ਬੁਯਾਲਾ ਦੀ ਅਗਵਾਈ ਵਾਲੀ ਸਟੋਰੀ ਟੈਲਿੰਗ ਵਰਕਸ਼ਾਪ ਵਿੱਚ ਆਈਕੌਨਿਕ ਫਿਲਮਾਂ ਦੇ ਰਹੱਸਾਂ ਨੂੰ ਉਜਾਗਰ ਕੀਤਾ ਗਿਆ
ਆਕਰਸ਼ਕ ਕਹਾਣੀਆਂ ਰਾਹੀਂ ਨਿਵੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ, ਅਤੇ ਗਲੋਬਲ ਕਨੈਕਸ਼ਨ ਬਣਾਉਣ ਲਈ ਉੱਭਰਦੇ ਫਿਲਮ ਨਿਰਮਾਤਾਵਾਂ ਅਤੇ ਰਚਨਾਕਾਰਾਂ ਨੂੰ ਸਸ਼ਕਤ ਬਣਾਉਣ ਲਈ ਵਰਕਸ਼ਾਪ
Posted On:
23 JAN 2025 7:49PM by PIB Chandigarh
ਡਾਂਸਿੰਗ ਅਟੌਮਸ, ਜੋ ਕਿ WAVES 2025 ਦੇ ਤਹਿਤ Create in India Challenge ਸੀਜ਼ਨ-1 ਦੇ ਰੂਪ ਵਜੋਂ ਐਨੀਮੇਸ਼ਨ ਫਿਲਮਮੇਕਰਸ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ, ਨੇ 23 ਜਨਵਰੀ, 2025 ਨੂੰ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (IIMC), ਨਵੀਂ ਦਿੱਲੀ ਵਿਖੇ ਇੱਕ ਸਟੋਰੀ ਟੈਲਿੰਗ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ। ਪ੍ਰਸਿੱਧ ਲੇਖਕ-ਨਿਰਦੇਸ਼ਕ ਸਰਸਵਤੀ ਬੁਯਾਲਾ ਨੇ ਇਸ ਇਮਰਸਿਵ ਸੈਸ਼ਨ ਦੀ ਅਗਵਾਈ ਕੀਤੀ, ਜੋ ਕਿ ਇਛੁੱਕ ਫਿਲਮ ਮੇਕਰਸ ਨੂੰ ਉਨ੍ਹਾਂ ਦੀਆਂ ਕਹਾਣੀਆਂ ਨਾਲ ਮੋਹਿਤ ਕਰਨ ਦੇ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਸੀ।

ਵਿਜ਼ਨ ਦੇ ਅਨੁਸਾਰ: ਭਾਰਤ ਵਿੱਚ ਡਿਜ਼ਾਈਨ, ਦੁਨੀਆ ਲਈ ਡਿਜ਼ਾਈਨ
ਆਪਣੇ 114ਵੇਂ 'ਮਨ ਕੀ ਬਾਤ' ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੇਮਿੰਗ, ਐਨੀਮੇਸ਼ਨ ਅਤੇ ਫਿਲਮ ਨਿਰਮਾਣ ਵਰਗੇ ਰਚਨਾਤਮਕ ਖੇਤਰਾਂ ਵਿੱਚ ਵਿਕਸਿਤ ਹੋ ਰਹੇ ਨੌਕਰੀ ਦੇ ਦ੍ਰਿਸ਼ ਅਤੇ ਵਧ ਰਹੇ ਮੌਕਿਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਰਚਨਾਕਾਰਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਕ੍ਰਿਏਟ ਇਨ ਇੰਡੀਆ' ਚੁਣੌਤੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਨ੍ਹਾਂ ਚੁਣੌਤੀਆਂ ਦਾ ਉਦੇਸ਼ "ਭਾਰਤ ਵਿੱਚ ਡਿਜ਼ਾਈਨ ਕਰੋ, ਦੁਨੀਆ ਲਈ ਡਿਜ਼ਾਈਨ ਕਰੋ" ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਇਕਸਾਰ ਹੋ ਕੇ, ਵੱਖ-ਵੱਖ ਖੇਤਰਾਂ ਵਿੱਚ ਟੈਲੈਂਟ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ।
ਵਰਕਸ਼ਾਪ ਬਾਰੇ
ਇਸ ਵਰਕਸ਼ਾਪ ਨੇ ਭਾਗੀਦਾਰਾਂ ਨੂੰ ਦਿਲਚਸਪ ਕਥਾਵਾਂ ਤਿਆਰ ਕਰਨ ਅਤੇ ਪਿੱਚ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਵਿਵਹਾਰਕ ਜਾਣਕਾਰੀ ਪ੍ਰਦਾਨ ਕੀਤੀ। ਪ੍ਰਤੀਭਾਗੀਆਂ ਨੇ ਸ਼ਕਤੀਸ਼ਾਲੀ ਲੌਗਲਾਈਨਾਂ ਬਣਾਉਣ, ਪੱਧਰ ਯੁਕਤ ਕਿਰਦਾਰ ਬਣਾਉਣ ਅਤੇ ਪਿੱਚ ਡੈੱਕਸ ਦੀ ਬਣਤਰ ਬਣਾਉਣ ਵਰਗੀਆਂ ਤਕਨੀਕਾਂ ਦਾ ਵੀ ਪਤਾ ਲਗਾਇਆ ਜੋ ਉਨ੍ਹਾਂ ਦੇ ਪ੍ਰੋਜੈਕਟਾਂ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹਨ।
ਵਰਕਸ਼ਾਪ ਦੇ ਮੁੱਖ ਨੁਕਤੇ
• ਪਿਚਿੰਗ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਇੱਕ ਨਿਜੀ ਵਰਕਸ਼ਾਪ, ਜੋ ਫਿਲਮ ਨਿਰਮਾਤਾਵਾਂ ਨੂੰ ਦਿਲਚਸਪ ਕਹਾਣੀਆਂ ਨਾਲ ਨਿਵੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਮੋਹਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।
· https://wavesindia.org 'ਤੇ ਪ੍ਰੋਜੈਕਟ ਜਮ੍ਹਾਂ ਕਰੋ ਅਤੇ Create in India Challenge ਵਿੱਚ ਹਿੱਸਾ ਲਓ। ਜਾਣੋ ਕਿ WAVES India ਪਲੈਟਫਾਰਮ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਿਵੇਂ ਮਦਦ ਕਰ ਸਕਦਾ ਹੈ।
WAVES 2025 ਪਹਿਲਕਦਮੀ ਨਾਲ ਜੁੜਨਾ, ਕਹਾਣੀਕਾਰਾਂ ਨੂੰ ਵਿਸ਼ਵਵਿਆਪੀ ਨਿਰਮਾਤਾਵਾਂ ਅਤੇ ਨਿਵੇਸ਼ਕਾਂ ਨਾਲ ਜੋੜਨ ਵਾਲਾ ਇੱਕ ਪਲੈਟਫਾਰਮ ਹੈ।
• ਕਹਾਣੀ ਸੁਣਾਉਣ ਦੇ ਰਹੱਸਾਂ ਨੂੰ ਉਜਾਗਰ ਕਰਨ ਲਈ ਟੌਇ ਸਟੋਰੀ, 3 ਇਡੀਅਟਸ ਅਤੇ ਬਾਹੂਬਲੀ ਵਰਗੀਆਂ ਪ੍ਰਸਿੱਧ ਫਿਲਮਾਂ ਦੇ ਕੇਸ ਸਟਡੀਜ਼ ‘ਤੇ ਵਿਚਾਰ ਕਰੋ।
ਸਟੋਰੀ ਟੈਲਿੰਗ ਅਤੇ ਫਿਲਮ ਨਿਰਮਾਣ ਦੀ ਕਲਾ ਨੂੰ ਸਮਰਪਿਤ ਇਸ ਇਮਰਸਿਵ ਵਰਕਸ਼ਾਪ ਲਈ ਉਤਸ਼ਾਹੀ ਫਿਲਮ ਨਿਰਮਾਤਾਵਾਂ, ਲੇਖਕਾਂ, ਪਟਕਥਾ ਲੇਖਕਾਂ ਅਤੇ ਫਿਲਮ ਉਤਸ਼ਾਹੀ ਲੋਕਾਂ ਦਾ ਇੱਕ ਵਿਭਿੰਨ ਸਮੂਹ ਇਕੱਠਾ ਹੋਇਆ। ਭਾਗੀਦਾਰਾਂ ਨੇ ਇੱਕ ਗਤੀਸ਼ੀਲ ਸਿੱਖਣ ਦੇ ਅਨੁਭਵ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਜ਼ਰੂਰੀ ਸਟੋਰੀ ਟੈਲਿੰਗ ਦੇ ਜ਼ਰੂਰੀ ਸਿਧਾਂਤਾਂ ਅਤੇ ਵਿਵਹਾਰਕ ਫਿਲਮ ਨਿਰਮਾਣ ਤਕਨੀਕਾਂ ਨਾਲ ਲੈਸ ਕੀਤਾ।
ਇਸ ਵਰਕਸ਼ਾਪ ਨੇ ਉੱਭਰਦੇ ਫਿਲਮ ਨਿਰਮਾਤਾਵਾਂ ਨੂੰ ਇਸ ਕਲਾ ਵਿੱਚ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ, ਜਿਸ ਵਿੱਚ ਲੇਖਕਾਂ ਅਤੇ ਸਕ੍ਰੀਨ ਰਾਈਟਰਾਂ ਨੇ ਆਪਣੇ ਕਥਾ ਕੌਸ਼ਲ ਨੂੰ ਨਿਖਾਰਿਆ, ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਭਾਵਸ਼ਾਲੀ ਕਿਰਦਾਰਾਂ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਦੀ ਸਿਰਜਣਾ 'ਤੇ ਧਿਆਨ ਕੇਂਦ੍ਰਿਤ ਕੀਤਾ। ਇਸ ਦੌਰਾਨ, ਫਿਲਮ ਪ੍ਰੇਮੀਆਂ ਨੇ ਸਟੋਰੀ ਟੈਲਿੰਗ ਅਤੇ ਕਿਰਦਾਰ ਵਿਕਾਸ ਦੀਆਂ ਪੇਚੀਦਗੀਆਂ ਦੀ ਖੋਜ ਕੀਤੀ, ਜਿਸ ਨਾਲ ਉਨ੍ਹਾਂ ਦੀ ਸਿਨੇਮਾ ਲਈ ਸ਼ਲਾਘਾ ਹੋਰ ਵਧੀ।
ਸਰਸਵਤੀ ਬੁਯਾਲਾ: ਆਸਕਰ-ਜੇਤੂ ਵਿਜ਼ੂਅਲ ਮਾਸਟਰਪੀਸ ਦੇ ਪਿੱਛੇ ਰਚਨਾਕਾਰ
ਸਰਸਵਤੀ ਬੁਯਾਲਾ ਇੱਕ ਲੇਖਕ-ਨਿਰਦੇਸ਼ਕ ਹੈ ਜਿਸ ਨੂੰ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਸ, ਕੌਮਿਕਸ, ਅਤੇ ਏਆਰ/ਵੀਆਰ ਵਿੱਚ ਮੁਹਾਰਤ ਹਾਸਲ ਹੈ। ਉਸ ਨੇ ਕਈ ਪ੍ਰਸ਼ੰਸਾਯੋਗ, ਔਸਕਰ-ਜੇਤੂ ਫਿਲਮਾਂ ਵਿੱਚ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਲਾਈਫ ਆਫ਼ ਪਾਈ, ਦ ਕ੍ਰੌਨਿਕਲਜ਼ ਆਫ਼ ਨਾਰਨਿਆ ਅਤੇ ਦ ਗੋਲਡਨ ਕੰਪਾਸ ਸ਼ਾਮਲ ਹਨ। ਉਸ ਦਾ ਕੰਮ ਸਟੋਰੀ ਟੈਲਿੰਗ ਲਈ ਇੱਕ ਡੂੰਘੇ ਜਨੂੰਨ ਅਤੇ ਅਤਿ-ਆਧੁਨਿਕ ਵਿਜ਼ੂਅਲ ਤਕਨੀਕਾਂ ਦੀ ਮੁਹਾਰਤ ਨੂੰ ਦਰਸਾਉਂਦਾ ਹੈ।
ਵਧੇਰੇ ਜਾਣਕਾਰੀ ਲਈ
https://wavesindia.org/ ‘ਤੇ ਜਾਓ, ਆਪਣੀ ਰਚਨਾਤਮਕਤਾ ਨੂੰ ਨਿਖਰਣ ਦਿਓ, ਅਤੇ ਆਪਣੇ ਪ੍ਰੋਜੈਕਟ ਨੂੰ ਦੁਨੀਆ ਸਾਹਮਣੇ ਲਿਆਓ!
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
(Release ID: 2096111)
Visitor Counter : 26