ਰੱਖਿਆ ਮੰਤਰਾਲਾ
azadi ka amrit mahotsav

'ਰਕਸ਼ਾ ਕਵਚ'- ਬਹੁ- ਖ਼ੇਤਰੀ ਖਤਰਿਆਂ ਵਿਰੁੱਧ ਬਹੁ-ਪੱਧਰੀ ਸੁਰੱਖਿਆ ਬਾਰੇ ਡੀਆਰਡੀਓ ਗਣਤੰਤਰ ਦਿਵਸ ਪਰੇਡ 2025 ਦੌਰਾਨ ਪ੍ਰਮੁੱਖ ਇਨੋਵੇਸ਼ਨਸ ਦਾ ਪ੍ਰਦਰਸ਼ਨ ਕਰੇਗਾ

Posted On: 23 JAN 2025 12:56PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਅਤਿ-ਆਧੁਨਿਕ ਟੈਕਨੋਲੋਜੀਆਂ ਨਾਲ ਭਾਰਤ ਨੂੰ ਸਸ਼ਕਤ ਬਣਾਉਣ ਅਤੇ ਰੱਖਿਆ ਖੇਤਰ ਵਿੱਚ 'ਆਤਮਨਿਰਭਰਤਾ' ਹਾਸਲ ਕਰਨ ਦੇ ਮੰਤਵ ਨਾਲ, 26 ਜਨਵਰੀ, 2025 ਨੂੰ ਨਵੀਂ ਦਿੱਲੀ ਦੇ ਕਰਤਵਯ ਪਖ  ਵਿਖੇ ਹੋਣ ਵਾਲੀ 76ਵੀਂ ਗਣਤੰਤਰ ਦਿਵਸ ਪਰੇਡ ਦੌਰਾਨ ਕੌਮੀ ਸੁਰੱਖਿਆ ਨਾਲ ਸਬੰਧਿਤ , ਆਪਣੇ ਕੁਝ ਪ੍ਰਮੁੱਖ ਇਨੋਵੇਸ਼ਨਸ ਦਾ ਪ੍ਰਦਰਸ਼ਨ ਕਰੇਗਾ। 

ਡੀਆਰਡੀਓ ਦੀ ਝਾਂਕੀ ਦਾ ਵਿਸ਼ਾ 'ਰਕਸ਼ਾ ਕਵਚ - ਬਹੁ- ਖੇਤਰੀ ਖਤਰਿਆਂ ਵਿਰੁੱਧ ਬਹੁ-ਪੱਧਰੀ ਸੁਰੱਖਿਆ' ਘੇਰਾ ਹੋਵੇਗਾ ਜਿਸ ਵਿੱਚ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਾਲੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (Surface-to-air-Missile); ਏਅਰਬੋਰਨ ਅਰਲੀ ਚੇਤਾਵਨੀ ਅਤੇ ਕੰਟਰੋਲ ਸਿਸਟਮ; 155 ਮਿਮੀ/52 ਕੈਲ ਐਡਵਾਂਸਡ ਟੋਇਡ ਆਰਟਿਲਰੀ ਗਨ ਸਿਸਟਮ; ਡਰੋਨ ਦਾ ਪਤਾ ਲਗਾਉਣਾ, ਰੋਕਣਾ ਅਤੇ ਨਸ਼ਟ ਕਰਨਾ; ਸੈਟੇਲਾਈਟ-ਅਧਾਰਿਤ ਨਿਗਰਾਨੀ ਪ੍ਰਣਾਲੀਆਂ; ਮੀਡੀਅਮ ਪਾਵਰ ਰਾਡਾਰ - ਅਰੁਧਰਾ; ਉੱਨਤ ਹਲਕੇ ਭਾਰ ਵਾਲੇ ਟਾਰਪੀਡੋ; ਇਲੈਕਟ੍ਰਾਨਿਕ ਯੁੱਧ ਪ੍ਰਣਾਲੀ - ਧਰਮਸ਼ਕਤੀ; ਲੇਜ਼ਰ-ਅਧਾਰਿਤ ਨਿਰਦੇਸ਼ਿਤ ਊਰਜਾ ਹਥਿਆਰ; ਬਹੁਤ ਘੱਟ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ; ਸਵਦੇਸ਼ੀ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ; ਸੁਰੱਖਿਆ ਬਲਾਂ ਲਈ ਵੀ/ਯੂ ਐਚ ਐਫ਼ ਮੈਨਪੈਕ ਸਾਫਟਵੇਅਰ ਰਾਹੀਂ ਪਰਿਭਾਸ਼ਿਤ ਰੇਡੀਓ; ਸਵਦੇਸ਼ੀ ਤੌਰ 'ਤੇ ਵਿਕਸਿਤ ਸੁਰੱਖਿਅਤ ਸੈਟੇਲਾਈਟ ਫੋਨ ਅਤੇ ਉਗਰਮ ਅਸਾਲਟ ਰਾਈਫਲ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ, ਡੀਆਰਡੀਓ ਦੀਆਂ 2024 ਲਈ ਪ੍ਰਮੁੱਖ ਪ੍ਰਾਪਤੀਆਂ ਨੂੰ ਵੀ ਝਾਂਕੀ ਦੇ ਪੋਸਟਰਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਲੰਬੀ ਦੂਰੀ ਦੀ ਹਾਈਪਰਸੋਨਿਕ ਐਂਟੀ-ਸ਼ਿਪ ਮਿਜ਼ਾਈਲ ; ਹਲਕੇ ਭਾਰ ਵਾਲੀ ਬੁਲੇਟ ਪਰੂਫ਼ ਜੈਕੇਟ 'ਅਭੇਦ'; ਦਿਵਯਾਸਤਰ - ਕਈ ਸੁਤੰਤਰ ਤੌਰ 'ਤੇ ਨਿਸ਼ਾਨਾ ਬਣਾਉਣ ਯੋਗ ਮੁੜ-ਪ੍ਰਵੇਸ਼ ਵਾਹਨ; 'ਜ਼ੋਰਾਵਰ' ਹਲਕੀ ਟੈਂਕ ਅਧਾਰਿਤ ਇਲੈਕਟ੍ਰੌਨਿਕ ਯੁੱਧ ਪ੍ਰਣਾਲੀ, ਸਾਫਟਵੇਅਰ ਪਰਿਭਾਸ਼ਿਤ ਰੇਡੀਓ ਅਤੇ ਡੋਰਨੀਅਰ ਦੇ ਇਲੈਕਟ੍ਰੋ-ਓਪਟੀਕਲ (ਸ਼ੇਰਨ) (Shyen) ਨਾਲ ਡੋਜਿਅਰ ਦਾ ਰਡਾਰ ਦੇ ਨਾਲ ਇੱਕ ਮਿਡ-ਲਾਈਫ ਅਪਗ੍ਰੇਡ ਸ਼ਾਮਲ ਹੈ।

ਸਟੀਕਤਾ, ਆਤਮ-ਨਿਰਭਰਤਾ ਅਤੇ ਕੌਮੀ ਸੁਰੱਖਿਆ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਡੀਆਰਡੀਓ ਸਰਫੇਸ-ਟੂ-ਸਰਫੇਸ ਤੱਕ ਮਾਰ ਕਰਨ ਵਾਲੀ ਰਣਨੀਤਕ ਮਿਜ਼ਾਈਲ ਪ੍ਰਲਯ ਹਥਿਆਰ ਪ੍ਰਣਾਲੀ ਦਾ ਵੀ ਪ੍ਰਦਰਸ਼ਨ ਕਰੇਗਾ, ਜਿਸ ਨੂੰ ਅਤਿ-ਆਧੁਨਿਕ ਟੈਕਨੋਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਜੋ ਇਸ ਦੀ ਤਾਕ਼ਤ ਨੂੰ ਹੋਰ ਵਧਾਉਂਦੀਆਂ ਹਨ। ਡੀਆਰਡੀਓ ਵੱਲੋਂ ਵਿਕਸਿਤ ਕਈ ਹੋਰ ਪ੍ਰਣਾਲੀਆਂ - ਨਾਗ ਮਿਜ਼ਾਈਲ ਸਿਸਟਮ, ਪਿਨਾਕਾ, ਬ੍ਰਹਮੋਸ, ਸ਼ੌਰਟ ਸਪੈਨ ਬ੍ਰਿਜਿੰਗ ਸਿਸਟਮ 10 ਮੀਟਰ ਅਤੇ ਆਕਾਸ਼ ਹਥਿਆਰ ਪ੍ਰਣਾਲੀ - ਪਰੇਡ ਦੌਰਾਨ ਵੱਖ-ਵੱਖ ਹਥਿਆਰਬੰਦ ਸੈਨਾਵਾਂ ਦੀਆਂ ਟੁਕੜੀਆਂ ਵਲੋਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਡੀਆਰਡੀਓ ਮੁੱਖ ਤੌਰ 'ਤੇ 'ਮੇਕ ਇਨ ਇੰਡੀਆ ਐਂਡ ਮੇਕ ਫਾਰ ਦ ਵਰਲਡ' ਦੇ ਟੀਚੇ ਨੂੰ ਸਾਕਾਰ ਕਰਨ ਲਈ ਕਈ ਅਤਿ-ਆਧੁਨਿਕ ਫੌਜੀ ਪ੍ਰਣਾਲੀਆਂ ਅਤੇ ਟੈਕਨੋਲੋਜੀਆਂ ਦੀ ਪ੍ਰਣਾਲੀ ਪਰਿਭਾਸ਼ਾ, ਡਿਜ਼ਾਈਨ ਅਤੇ ਵਿਕਾਸ ਵਿੱਚ ਰੁੱਝਿਆ ਹੋਇਆ ਹੈ। ਡੀਆਰਡੀਓ ਅਹਿਮ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਅਤੇ ਆਤਮ ਨਿਰਭਰ ਭਾਰਤ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਸਿੱਖਿਆ ਮਾਹਰਾਂ,  ਸਨਅੱਤ, ਸਟਾਰਟਅੱਪਸ ਅਤੇ ਸੇਵਾਵਾਂ ਸਮੇਤ ਰੱਖਿਆ ਈਕੋਸਿਸਟਮ ਦੇ ਸਾਰੇ ਹਿਤਧਾਰਕਾਂ ਨਾਲ ਭਾਗੀਦਾਰੀ ਕਰ ਰਿਹਾ ਹੈ।

 

****

ਐੱਸਆਰ/ਸੈਵੀ


(Release ID: 2095822) Visitor Counter : 41