ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਦੇ ਪ੍ਰਤੀ ਸੱਚੀ ‘ਕਾਰਯਾਂਜਲੀ’ (Kaaryanjali) ਦੇ ਰੂਪ ਵਿੱਚ ਰਾਸ਼ਟਰ ਨੂੰ ‘ਵਿਕਸਿਤ ਭਾਰਤ’ ਦੇ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ
ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ ਦੇ ਮੌਕੇ ‘ਤੇ ਕਟਕ ਦੇ ਬਾਰਾਬਤੀ ਕਿਲ੍ਹੇ (Barabati Fort) ਵਿੱਚ ਪਰਾਕ੍ਰਮ ਦਿਵਸ ਧੂਮਧਾਮ ਨਾਲ ਮਨਾਇਆ ਗਿਆ
Posted On:
23 JAN 2025 9:38PM by PIB Chandigarh
ਓਡੀਸ਼ਾ ਦੇ ਕਟਕ ਵਿੱਚ ਬਾਰਾਬਤੀ ਕਿਲ੍ਹੇ ਵਿੱਚ 23 ਜਨਵਰੀ 2025 ਨੂੰ ਪਰਾਕ੍ਰਮ ਦਿਵਸ ਦਾ ਸ਼ਾਨਦਾਰ ਸਮਾਰੋਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ ਦੇ ਮੌਕੇ ‘ਤੇ ਸ਼ੁਰੂ ਹੋਇਆ। ਉਨ੍ਹਾਂ ਦੇ ਜਨਮ ਸਥਾਨ ‘ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਨੇਤਾਜੀ ਦੇ ਨਾਲ ਓਡੀਸ਼ਾ ਦੇ ਸਬੰਧ ਅਤੇ ਨੇਤਾਜੀ ਦੀਆਂ ਸ਼ੁਰੂਆਤੀ ਸੰਵੇਦਨਾਵਾਂ ਨੂੰ ਵਿਕਸਿਤ ਕਰਨ ਵਿੱਚ ਰਾਜ ਦੇ ਪ੍ਰਭਾਵ ਨੂੰ ਵੀ ਯਾਦ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਵੀਡੀਓ ਸੰਦੇਸ਼ ਸੀ, ਜਿਸ ਵਿੱਚ ਉਨ੍ਹਾਂ ਨੇ ਨੇਤਾਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਰਾਸ਼ਟਰਵਾਦੀ ਉਦੇਸ਼ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਨੇਤਾਜੀ ਦੀ ਪ੍ਰੇਰਣਾਦਾਈ ਜੀਵਨ ਯਾਤਰਾ ਨੂੰ ਯਾਦ ਕੀਤਾ ਅਤੇ ਓਡੀਸ਼ਾ ਦੇ ਨਾਲ ਨੇਤਾਜੀ ਦੇ ਸ਼ੁਰੂਆਤੀ ਜੁੜਾਅ ‘ਤੇ ਵੀ ਜ਼ੋਰ ਦਿੱਤਾ। ਨੇਤਾਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ‘ਆਜ਼ਾਦ ਹਿੰਦ’ (Azaad Hind) ਦੇ ਸੁਪਨੇ ਦੇ ਪ੍ਰਤੀ ਨੇਤਾਜੀ ਦੇ ਦ੍ਰਿੜ੍ਹ ਸੰਕਲਪ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਭਿੰਨਤਾ ਵਿੱਚ ਏਕਤਾ ਦੀ ਇੱਕ ਸਦੀਵੀਂ ਉਦਾਹਰਣ ਵਜੋਂ ਆਜ਼ਾਦ ਹਿੰਦ ਫੌਜ ਦੀ ਸ਼ਲਾਘਾ ਕੀਤੀ ਅਤੇ ਦੇਸ਼ ਨੂੰ ‘ਵਿਕਸਿਤ ਭਾਰਤ’ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਭਾਰਤ ਨੂੰ ਇੱਕ ਆਲਮੀ ਮਹਾਸ਼ਕਤੀ ਬਣਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਨੇਤਾਜੀ ਦੀ ਸੱਚੀ ‘ਕਾਰਯਾਂਜਲੀ’ ਵਜੋਂ ‘ਵਿਕਸਿਤ ਭਾਰਤ’ (Viksit Bharat) ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਯਾਦਗਾਰੀ ਸਮਾਰੋਹ ਦੇ ਪਹਿਲੇ ਦਿਨ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਨੇਤਾਜੀ ਜਨਮ ਸਥਾਨ ਮਿਊਜ਼ੀਅਮ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਨੇਤਾਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਹ ਮਿਊਜ਼ੀਅਮ ਉਸ ਘਰ ਵਿੱਚ ਸਥਿਤ ਹੈ ਜਿੱਥੇ 1897 ਵਿੱਚ ਨੇਤਾ ਜੀ ਦਾ ਜਨਮ ਹੋਇਆ ਸੀ। ਮਿਊਜ਼ੀਅਮ ਤੋਂ, ਮੁੱਖ ਮੰਤਰੀ ਬਾਰਾਬਤੀ ਕਿਲ੍ਹੇ ਲਈ ਰਵਾਨਾ ਹੋਏ ਜਿੱਥੇ ਉਨ੍ਹਾਂ ਨੇ ਨੇਤਾਜੀ ਦੇ ਜੀਵਨ 'ਤੇ ਕੇਂਦ੍ਰਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਇਸ ਮੌਕੇ ‘ਤੇ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਨੇਤਾਜੀ ਦੀ ਜੀਵਨ ਯਾਤਰਾ, ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੇਸ਼ਭਗਤੀ ਅਤੇ ਬਹਾਦਰੀ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਕੇ ਰਾਸ਼ਟਰ ਦੇ ਲਈ ਨੇਤਾਜੀ ਦੇ ਵਡਮੁੱਲੇ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਮਹਾਨ ਰਾਸ਼ਟਰ ਵੱਲੋਂ ਆਈਐੱਨਏ ਦੇ ਦਿੱਗਜ ਸ਼੍ਰੀ ਆਰ ਮਾਧਵਨ ਪਿੱਲਈ ਨੂੰ ਵੀ ਸਨਮਾਨਿਤ ਕੀਤਾ, ਜੋ ਇਸ ਵਰ੍ਹੇ ਮਾਰਚ ਵਿੱਚ 99 ਵਰ੍ਹੇ ਦੇ ਹੋ ਜਾਣਗੇ, ਲੇਕਿਨ ਫਿਰ ਵੀ ਆਪਣੀ ਉਪਸਥਿਤੀ ਨਾਲ ਇਸ ਅਵਸਰ ਦੀ ਸ਼ੋਭਾ ਵਧਾਈ।
ਇਸ ਵਰ੍ਹੇ ਪਰਾਕ੍ਰਮ ਦਿਵਸ (Parakram Diwas) ਸਮਾਰੋਹ ਵਿੱਚ ਨੇਤਾਜੀ ਨੂੰ ਸਮਰਪਿਤ ਇੱਕ ‘ਪੁਸਤਕ, ਫੋਟੋ ਅਤੇ ਪੁਰਾਲੇਖ ਪ੍ਰਦਰਸ਼ਨੀ (Archival Exhibition) ਸ਼ਾਮਲ ਹੈ, ਜਿਸ ਵਿੱਚ ਉਨ੍ਹਾਂ ਦੀ ਕ੍ਰਾਂਤੀਕਾਰੀ ਯਾਤਰਾ ‘ਤੇ ਚਾਨਣਾ ਪਾਉਣ ਵਾਲੀਆਂ ਦੁਰਲਭ ਤਸਵੀਰਾਂ, ਕਿਤਾਬਾਂ ਅਤੇ ਪੁਰਾਲੇਖ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ ਹੈ। ਵਿਜ਼ੀਟਰਾਂ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜ਼ਿਕਰਯੋਗ ਜੀਵਨ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ AR/VR ਡਿਸਪਲੇ ਵੀ ਲਗਾਇਆ ਗਿਆ ਹੈ। ਇਸ ਮੌਕੇ ‘ਤੇ ਇੱਕ ਸ਼ਾਨਦਾਰ ਰੇਤ ਦੀ ਮੂਰਤੀ ਸਹਿਤ ਨੇਤਾਜੀ ਦੀਆਂ ਕਈ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਵਿੱਚ ਨੇਤਾਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਸੱਠ ਫੁੱਟ ਲੰਬੀ ਪੇਂਟਿੰਗ ਵੀ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਮੌਕੇ ‘ਤੇ ਨੇਤਾਜੀ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਓਡੀਸ਼ਾ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੱਭਿਆਚਾਰਕ ਪ੍ਰਦਰਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਨੇਤਾਜੀ ਦੀ ਜ਼ਿਕਰਯੋਗ ਯਾਤਰਾ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੀ ਗਹਿਰੀ (ਡੂੰਘੀ) ਸਮਝ ਲਈ ਨੇਤਾਜੀ ਦੇ ਜੀਵਨ ‘ਤੇ ਅਧਾਰਿਤ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਜਨਤਾ ਦੀ ਉਤਸ਼ਾਹਪੂਰਣ ਪ੍ਰਤੀਕਿਰਿਆ ਨੂੰ ਦੇਖਦੇ ਹੋਏ, ਮੂਲ ਰੂਪ ਵਿੱਚ ਤਿੰਨ ਦਿਨਾਂ ਪ੍ਰੋਗਰਾਮ ਨੂੰ ਇੱਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ ਅਤੇ ਹੁਣ ਇਹ 26 ਜਨਵਰੀ, 2025 ਤੱਕ ਜਾਰੀ ਰਹੇਗਾ। ਇਸ ਵਿੱਚ ਵਿਜ਼ੀਟਰਾਂ ਲਈ ਪ੍ਰਦਰਸ਼ਨੀ, ਸੱਭਿਆਚਾਰਕ ਸਮਾਗਮ, ਨਾਟਕ ਪ੍ਰਦਰਸ਼ਨ ਅਤੇ ਨੇਤਾਜੀ ‘ਤੇ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ।
****
ਸੁਨੀਲ ਕੁਮਾਰ ਤਿਵਾਰੀ
(Release ID: 2095821)
Visitor Counter : 11