ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸ਼੍ਰੀ ਬਾਬੂਲਾਲ ਰੂਪਚੰਦ ਸ਼ਾਹ ਮਹਾਵੀਰ ਕੈਂਸਰ ਹਸਪਤਾਲ ਅਤੇ ਸ਼੍ਰੀ ਫੂਲਚੰਦਭਾਈ ਜੈਕਿਸ਼ਨਦਾਸ ਵਖਾਰੀਆ ਸੈਨੇਟੋਰੀਅਮ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਵਿਆਪਕ ਦ੍ਰਿਸ਼ਟੀਕੋਣ ਨਾਲ ਭਾਰਤ ਦੇ ਸਿਹਤ ਖੇਤਰ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਹੈ
ਮੋਦੀ ਜੀ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਕੰਮ ਕੀਤੇ ਹਨ, ਪਰ ਉਨ੍ਹਾਂ ਵਿੱਚੋਂ ਸਭ ਤੋਂ ਵਧੀਆ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਹੈ।
ਦੇਸ਼ ਵਿੱਚ ਲਗਭਗ 1.75 ਲੱਖ ਆਯੁਸ਼ਮਾਨ ਅਰੋਗਿਆ ਮੰਦਿਰ ਬਣਾਏ ਗਏ ਹਨ, ਜਿਨ੍ਹਾਂ ਦੀ ਕੁੱਲ ਫੁੱਟਫਾਲ 317 ਕਰੋੜ ਹੈ
ਸਵੱਛ ਭਾਰਤ ਮਿਸ਼ਨ, ਫਿੱਟ ਇੰਡੀਆ, ਖੇਲੋ ਇੰਡੀਆ ਅਤੇ ਜਲ ਜੀਵਨ ਮਿਸ਼ਨ ਵਰਗੀਆਂ ਯੋਜਨਾਵਾਂ ਰਾਹੀਂ ਮੋਦੀ ਜੀ ਨੇ ਲੋਕ ਅਸਵਸਥ ਨਾ ਹੋਣ, ਇਸ ਗੱਲ ਦੀ ਚਿੰਤਾ ਕੀਤੀ
ਸਾਲ 2013-2014 ਵਿੱਚ ਭਾਰਤ ਦੇ ਸਿਹਤ ਖੇਤਰ ਦਾ ਬਜਟ 37 ਹਜ਼ਾਰ ਕਰੋੜ ਰੁਪਏ ਸੀ, ਜੋ ਹੁਣ ਤਿੰਨ ਗੁਣਾ ਵਧ ਕੇ 98 ਹਜ਼ਾਰ ਕਰੋੜ ਰੁਪਏ ਹੋ ਚੁੱਕਿਆ ਹੈ
ਸੂਰਤ ਨੇ ਸਿਹਤ ਖੇਤਰ ਦੇ ਇੱਕ ਕੇਂਦਰ ਵਜੋਂ ਦੇਸ਼ ਭਰ ਵਿੱਚ ਆਪਣੀ ਪਹਿਚਾਣ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
Posted On:
23 JAN 2025 7:09PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸ਼੍ਰੀ ਬਾਬੂਲਾਲ ਰੂਪਚੰਦ ਸ਼ਾਹ ਮਹਾਵੀਰ ਕੈਂਸਰ ਹਸਪਤਾਲ ਅਤੇ ਸ਼੍ਰੀ ਫੂਲਚੰਦਭਾਈ ਜੈਕਿਸ਼ਨਦਾਸ ਵਖਾਰੀਆ ਸੈਨੇਟੋਰੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸੂਰਤ ਨੂੰ ਸ਼੍ਰੀ ਬਾਬੂਲਾਲ ਰੂਪਚੰਦ ਸ਼ਾਹ ਮਹਾਵੀਰ ਕੈਂਸਰ ਹਸਪਤਾਲ ਅਤੇ ਸ਼੍ਰੀ ਫੂਲਚੰਦਭਾਈ ਜੈਕਿਸ਼ਨਦਾਸ ਵਖਾਰੀਆ ਸੈਨੇਟੋਰੀਅਮ ਦੇ ਰੂਪ ਵਿੱਚ ਸਭ ਤੋਂ ਵਧੀਆ ਸਹੂਲਤਾਂ ਵਾਲੀਆਂ ਮੈਡੀਕਲ ਸੰਸਥਾਵਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿੱਚ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਸਾਰੀਆਂ ਆਧੁਨਿਕ ਸਹੂਲਤਾਂ ਇੱਕੋ ਛੱਤ ਹੇਠਾਂ ਉਪਲਬਧ ਹੋਣਗੀਆਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੂਰਤ ਇੱਕ ਮਸ਼ਹੂਰ ਸ਼ਹਿਰ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਸ ਸ਼ਹਿਰ ਵਿੱਚ ਬਹੁਤ ਸਾਰੇ ਉਦਯੋਗ ਸਥਾਪਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੂਰਤ ਨਾ ਸਿਰਫ਼ ਗੁਜਰਾਤ ਸਗੋਂ ਪੂਰੇ ਪੱਛਮੀ ਭਾਰਤ ਦੀਆਂ ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕਿਆ ਹੈ। ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕੇ ਸ਼ਹਿਰ ਵਿੱਚ ਆਬਾਦੀ ਦਾ ਵਧਣਾ ਸੁਭਾਵਿਕ ਹੈ, ਪਰ ਆਬਾਦੀ ਵਧਣ ਦੇ ਬਾਵਜੂਦ, ਸੂਰਤ ਨੇ ਸ਼ਹਿਰ ਵਿੱਚ ਸਵੱਛਤਾ ਦਾ ਰਿਕਾਰਡ ਕਾਇਮ ਰੱਖਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੂਰਤ ਵਿੱਚ ਕਈ ਨਵੇਂ ਹਸਪਤਾਲਾਂ, ਖਾਸ ਕਰਕੇ ਸਰਕਾਰੀ ਹਸਪਤਾਲਾਂ ਦੇ ਨਿਰਮਾਣ ਨਾਲ, ਡਾਕਟਰੀ ਸਹੂਲਤਾਂ ਵਿੱਚ ਵਾਧਾ ਹੋਇਆ ਹੈ ਅਤੇ ਸੂਰਤ ਨੇ ਸਿਹਤ ਖੇਤਰ ਦੇ ਇੱਕ ਕੇਂਦਰ ਵਜੋਂ ਪੂਰੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਲਗਭਗ 250 ਕਰੋੜ ਰੁਪਏ ਦੀ ਲਾਗਤ ਨਾਲ 2 ਲੱਖ 75 ਹਜ਼ਾਰ ਵਰਗ ਫੁੱਟ ਵਿੱਚ ਬਣਿਆ ਅਤੇ 110 ਬਿਸਤਰਿਆਂ ਦੀਆਂ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਆਉਣ ਵਾਲੇ ਦਿਨਾਂ ਵਿੱਚ ਘੱਟ ਆਮਦਨ ਵਾਲੇ ਲੋਕਾਂ ਲਈ ਕੈਂਸਰ ਦੇ ਇਲਾਜ ਦਾ ਕੇਂਦਰ ਬਣ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਹਸਪਤਾਲ ਦੇ ਨਾਲ ਵੱਖਰੀ ਕੀਮੋਥੈਰੇਪੀ ਯੂਨਿਟ, ਆਈਸੋਲੇਸ਼ਨ ਬੈੱਡ, ਹਾਈ-ਟੈਕ ਆਪ੍ਰੇਸ਼ਨ ਥੀਏਟਰ, ਰੈਡੀਏਸ਼ਨ ਥੈਰੇਪੀ, ਕੈਂਸਰ ਨਾਲ ਸਬੰਧਿਤ ਸਰਜਰੀਆਂ, ਬੋਨ ਮੈਰੋ ਟ੍ਰਾਂਸਪਲਾਂਟ, ਨਿਊਕਲੀਅਰ ਮੈਡੀਸਿਨ, ਪੁਨਰਵਾਸ ਸਹਿਤ ਕਈ ਹੋਰ ਅਤਿ-ਆਧੁਨਿਕ ਸਹੂਲਤਾਂ ਇਸ ਨਵੇਂ ਹਸਪਤਾਲ ਵਿੱਚ ਉਪਲਬਧ ਕਰਵਾਈਆਂ ਗਈਆਂ ਹਨ। ਜਿਸ ਕਾਰਨ ਸੂਰਤ ਸ਼ਹਿਰ ਕੈਂਸਰ ਦੇ ਇਲਾਜ ਦੇ ਖੇਤਰ ਵਿੱਚ ਆਤਮਨਿਰਭਰ ਬਣ ਗਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸ਼੍ਰੀ ਫੂਲਚੰਦਭਾਈ ਜੈਕਿਸ਼ਨਦਾਸ ਵਖਾਰੀਆ ਸੈਨੇਟੋਰੀਅਮ ਵਿੱਚ ਆਮ ਲੋਕਾਂ ਲਈ ਡਾਕਟਰੀ ਸਹੂਲਤਾਂ ਨਾਲ ਲੈਸ 36 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੈਂਸਰ ਦੇ ਇਲਾਜ ਲਈ ਮੁੰਬਈ ਅਤੇ ਅਹਿਮਦਾਬਾਦ ਜਾਣਾ ਪੈਂਦਾ ਸੀ, ਉਹ ਹੁਣ ਆਪਣੇ ਹੀ ਸ਼ਹਿਰ ਦੇ ਇੱਕ ਵਧੀਆ ਢੰਗ ਨਾਲ ਲੈਸ ਹਸਪਤਾਲ ਵਿੱਚ ਪ੍ਰਭਾਵੀ ਇਲਾਜ ਕਰਵਾ ਸਕਣਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਹਾਵੀਰ ਹੈਲਥ ਐਂਡ ਮੈਡੀਕਲ ਰਿਲੀਫ ਸੋਸਾਇਟੀ ਨੇ ਵਰ੍ਹੇ 1978 ਤੋਂ ਮਹਾਵੀਰ ਜਨਰਲ ਹਸਪਤਾਲ, ਬੀ ਡੀ ਮਹਿਤਾ ਆਰਟ ਇੰਸਟੀਟਿਊਟ, ਆਰ ਬੀ ਸ਼ਾਹ ਸੁਪਰ ਸਪੈਸ਼ਿਅਲਿਟੀ ਹਸਪਤਾਲ, ਲਕਸ਼ਮੀਪਤੀ ਮਹਾਵੀਰ ਨਰਸਿੰਗ ਸਕੂਲ ਅਤੇ ਹੁਣ ਬੀ ਆਰ ਸ਼ਾਹ ਮਹਾਵੀਰ ਕੈਂਸਰ ਹਸਪਤਾਲ ਦੇ ਰੂਪ ਵਿੱਚ ਸਿਹਤ ਖੇਤਰ ਨਾਲ ਸਬੰਧਿਤ ਸੰਸਥਾਵਾਂ ਦੀ ਇੱਕ ਪੂਰੀ ਲੜੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਹਸਪਤਾਲ ਵਿੱਚ ਮਾਂ ਕਾਰਡ ਅਤੇ ਆਯੁਸ਼ਮਾਨ ਕਾਰਡ ਰਾਹੀਂ ਗਰੀਬ ਲੋਕਾਂ ਦੇ ਇਲਾਜ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਕੰਮ ਕੀਤੇ ਹਨ, ਪਰ ਉਨ੍ਹਾਂ ਵਿੱਚੋਂ ਸਭ ਤੋਂ ਵਧੀਆ ਕੰਮ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਨੂੰ ਉਚਿਤ ਇਲਾਜ ਦੇ ਘਰ ਪਰਤਣ ਲਈ ਮਜ਼ਬੂਰ ਹੁੰਦੇ ਹਨ ਅਤੇ ਹਸਪਤਾਲ ਦੇ ਵੱਡੇ ਬਿਲ ਦੇਖ ਕੇ ਦੁਖੀ ਹੁੰਦੇ ਹਨ, ਤਾਂ ਅਜਿਹੀ ਸਥਿਤੀ ਵਿੱਚ, ਆਪਣੇ ਰਿਸ਼ਤੇਦਾਰਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਬੇਵੱਸ ਹੋ ਕੇ ਮਰਦੇ ਦੇਖਣ ਤੋਂ ਵੱਧ ਦੁਖਦਾਈ ਹੋਰ ਕੁਝ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 5 ਲੱਖ ਰੁਪਏ ਤੱਕ ਦੇ ਪੂਰੇ ਇਲਾਜ ਨੂੰ ਮੁਫ਼ਤ ਕਰਕੇ ਲਗਭਗ 12 ਕਰੋੜ ਪਰਿਵਾਰਾਂ ਯਾਨੀ 60 ਕਰੋੜ ਲੋਕਾਂ ਨੂੰ ਇਸ ਬਦਕਿਸਮਤੀ ਤੋਂ ਮੁਕਤ ਕੀਤਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ਦੀਆਂ ਸਹੂਲਤਾਂ ਨੂੰ ਜੋੜਨ ‘ਤੇ ਹੁਣ ਕਿਸੇ ਵੀ ਵਿਅਕਤੀ ਦੀ ਮੌਤ ਬਿਨਾ ਇਲਾਜ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਅਰੋਗਿਆ ਮੰਦਿਰ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਲਗਭਗ 1.75 ਲੱਖ ਆਯੁਸ਼ਮਾਨ ਅਰੋਗਿਆ ਮੰਦਿਰ ਬਣਾਏ ਗਏ ਹਨ, ਜਿਨ੍ਹਾਂ ਦੀ ਕੁੱਲ ਫੁੱਟਫਾਲ 317 ਕਰੋੜ ਹੈ। ਉਨ੍ਹਾਂ ਨੇ ਕਿਹਾ ਕਿ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਪੂਰੇ ਯੋਰੂਪ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਤੋਂ ਵੱਧ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਤੱਕ 71 ਕਰੋੜ ਆਭਾ ਕਾਰਡ ਬਣਾਏ ਜਾ ਚੁੱਕੇ ਹਨ। ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ, ਬੁਨਿਆਦੀ ਢਾਂਚਾ ਬਣਾਉਣ 'ਤੇ ਲਗਭਗ 64 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦਵਾਈਆਂ ਲਈ ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰੋਜੈਕਟ ਹੈ, ਜਿਸ ਵਿੱਚ ਦਸ ਹਜ਼ਾਰ ਦੁਕਾਨਾਂ ਦੇਸ਼ ਭਰ ਵਿੱਚ ਕੰਮ ਕਰ ਰਹੀਆਂ ਹਨ। ਸਾਰੀਆਂ ਜ਼ਰੂਰੀ ਦਵਾਈਆਂ ਜਨ ਔਸ਼ਧੀ ਕੇਂਦਰਾਂ 'ਤੇ ਲਗਭਗ 20 ਤੋਂ 50 ਪ੍ਰਤੀਸ਼ਤ ਦੀ ਛੁੱਟ 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਨਾਲ ਗਰੀਬਾਂ ਨੂੰ ਲਗਭਗ 25 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਇਆ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵੀ ਵਧੀ ਹੈ। ਆਜ਼ਾਦੀ ਤੋਂ ਲੈ ਕੇ 2014 ਤੱਕ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ, ਜਦੋਂ ਕਿ ਪਿਛਲੇ 10 ਸਾਲਾਂ ਵਿੱਚ ਇਹ ਗਿਣਤੀ ਵੱਧ ਕੇ 766 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਰ ਵਰ੍ਹੇ 51 ਹਜ਼ਾਰ ਡਾਕਟਰ ਪੜ੍ਹ ਕੇ ਨਿਕਲਦੇ ਸਨ, ਪਰ ਹੁਣ ਹਰ ਵਰ੍ਹੇ ਇੱਕ ਲੱਖ 15 ਹਜ਼ਾਰ ਨੌਜਵਾਨਾਂ ਨੂੰ ਐੱਮ.ਬੀ.ਬੀ.ਐੱਸ. ਦੀ ਡਿਗਰੀ ਅਤੇ 73 ਹਜ਼ਾਰ ਨੌਜਵਾਨਾਂ ਨੂੰ ਐੱਮਡੀ ਜਾਂ ਐੱਮਐੱਸ ਦੀ ਡਿਗਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮੁੱਚੇ ਦ੍ਰਿਸ਼ਟੀਕੋਣ ਨਾਲ ਭਾਰਤ ਦੇ ਸਿਹਤ ਖੇਤਰ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਸਥ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਹੈ। ਸਿਹਤ ਖੇਤਰ ਵਿੱਚ ਇੱਕ ਵੱਡਾ ਬਦਲਾਅ ਲਿਆਉਂਦੇ ਹੋਏ ਮੋਦੀ ਜੀ ਨੇ ਹਰ ਘਰ ਵਿੱਚ ਪਖਾਨੇ ਬਣਾਉਣ ਲਈ ਸਵੱਛ ਭਾਰਤ ਮਿਸ਼ਨ, ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨ ਲਈ ਫਿੱਟ ਇੰਡੀਆ ਮਿਸ਼ਨ ਸ਼ੁਰੂ ਕੀਤਾ, ਬੱਚਿਆਂ ਨੂੰ ਪੌਸ਼ਣਯੁਕਤ ਬਣਾਉਣ ਲਈ ਪੋਸ਼ਣ ਮਿਸ਼ਨ, ਬੱਚਿਆਂ ਨੂੰ ਹਰ ਤਰ੍ਹਾਂ ਦੇ ਟੀਕੇ ਲਗਾਉਣ ਲਈ ਮਿਸ਼ਨ ਇੰਦਰਧਨੁਸ਼, ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਲਾਗੂ ਕੀਤਾ ਗਿਆ ਹੈ ਅਤੇ ਨਾਲ ਹੀ ਆਯੁਰਵੇਦ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਦੁਨੀਆ ਕੋਲ ਬਿਮਾਰੀਆਂ ਦੇ ਖਾਤਮੇ ਲਈ ਆਯੁਰਵੇਦ ਤੋਂ ਵਧੀਆ ਇਲਾਜ ਨਹੀਂ ਹੈ। ਮੋਦੀ ਜੀ ਨੇ ਨਿਯਮਿਤ ਯੋਗਾ ਅਤੇ ਖੇਲੋ ਇੰਡੀਆ ਰਾਹੀਂ ਲੋਕਾਂ ਨੂੰ ਮਜ਼ਬੂਤ ਅਤੇ ਸਿਹਤਮੰਦ ਸਰੀਰ ਬਣਾਉਣ ਲਈ ਪ੍ਰੇਰਿਤ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2013-2014 ਵਿੱਚ ਭਾਰਤ ਦਾ ਸਿਹਤ ਬਜਟ 37 ਹਜ਼ਾਰ ਕਰੋੜ ਰੁਪਏ ਦਾ ਸੀ, ਪਰ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦਾ ਸਿਹਤ ਬਜਟ 98 ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਿਹਤ ਬਜਟ ਵਿੱਚ ਲਗਭਗ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 130 ਕਰੋੜ ਲੋਕ ਮੱਧ ਵਰਗ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਹਨ ਅਤੇ ਮੋਦੀ ਜੀ ਨੇ ਹਮੇਸ਼ਾ ਇਨ੍ਹਾਂ ਸਾਰੇ ਲੋਕਾਂ ਦੀ ਚਿੰਤਾ ਕੀਤੀ ਹੈ।
****
ਰਾਜ/ਵਿਵੇਕ/ਪ੍ਰਿਯਾਭਾਂਸ਼ੂ/ਪੰਕਜ
(Release ID: 2095820)
Visitor Counter : 5