ਸੱਭਿਆਚਾਰ ਮੰਤਰਾਲਾ
azadi ka amrit mahotsav

ਅਧਿਆਤਮ ਦੀ ਮਹਾਨਤਾ: ਮਹਾਕੁੰਭ 2025 ਵਿੱਚ ਅਖਾੜੇ

Posted On: 22 JAN 2025 4:02PM by PIB Chandigarh

ਮਹਾਕੁੰਭ ਵਿੱਚ ਅਖਾੜੇ ਲੰਬੇ ਸਮੇਂ ਤੋਂ ਸਨਾਤਨ ਧਰਮ ਦੀਆਂ ਵਿਭਿੰਨ ਪਰੰਪਰਾਵਾਂ ਅਤੇ ਭਾਈਚਾਰਿਆਂ ਦਾ ਪ੍ਰਤੀਨਿਧਤਾ ਕਰਦੇ ਹੋਏ ਇਸ ਆਯੋਜਨ ਦਾ ਕੇਂਦਰ ਰਹੇ ਹਨ। ‘ਅਖਾੜਾ’ ਸ਼ਬਦ ‘ਅਖੰਡ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਅਵਿਭਾਜਿਤ। ਇਹ ਧਾਰਮਿਕ ਆਦੇਸ਼, ਜਿਨ੍ਹਾਂ ਦੀ ਉਤਪਤੀ 6ਵੀਂ ਸ਼ਤਾਬਦੀ ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਦੇ ਸਮੇਂ ਤੋਂ ਮੰਨੀ ਜਾਂਦੀ ਹੈ, ਅਧਿਆਤਮਿਕ ਪ੍ਰਥਾਵਾਂ ਅਤੇ ਅਨੁਸ਼ਠਾਨਾਂ ਦੇ ਰਖਵਾਲੇ ਰਹੇ ਹਨ, ਜਿਨ੍ਹਾਂ ਨੇ ਕੁੰਭ ਮੇਲੇ ਨੂੰ ਆਕਾਰ ਦਿੱਤਾ ਹੈ। ਆਪਣੇ ਵਿਸ਼ੇਸ਼ ਰੀਤੀ-ਰਿਵਾਜਾਂ ਅਤੇ ਲੀਡਰਸ਼ਿਪ ਢਾਂਚਿਆਂ ਦੇ ਨਾਲ ਅਖਾੜੇ ਇਸ ਆਯੋਜਨ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਦੁਨੀਆ ਭਰ ਤੋਂ ਲੱਖਾਂ ਭਗਤਾਂ ਨੂੰ ਆਕਰਸ਼ਿਤ ਕਰਦੇ ਹਨ।

ਕੁੰਭ ਵਿੱਚ ਅਖਾੜੇ ਨਾ ਕੇਵਲ ਪੂਜਾ ਸਥਾਨ ਦੇ ਰੂਪ ਵਿੱਚ ਕੰਮ ਕਰਦੇ ਹਨ, ਬਲਕਿ ਅਧਿਆਤਮਿਕ ਸਿੱਖਿਆ ਅਤੇ ਸਰੀਰਕ ਟ੍ਰੇਨਿੰਗ ਦੇ ਕੇਂਦਰ ਦੇ ਰੂਪ ਵਿੱਚ ਵੀ ਕੰਮ ਕਰਦੇ ਹਨ। ਅਖਾੜਾ ਪ੍ਰਣਾਲੀ ਦੀ ਸਥਾਪਨਾ ਦੋਹਰੇ ਉਦੇਸ਼ਾਂ ਨੂੰ ਹੁਲਾਰਾ ਦੇਣ ਲਈ ਕੀਤੀ ਗਈ ਸੀ-ਸ਼ਾਸਤਰਾਂ ਰਾਹੀਂ ਅਧਿਆਤਮਿਕ ਸਿੱਖਿਆ ਅਤੇ ਯੁੱਧ ਕਲਾ ਰਾਹੀਂ ਸਰੀਰਕ ਰੱਖਿਆ। ਅੱਜ ਵੀ ਇਹ ਅਖਾੜੇ ਬਦਲਦੇ ਸਮੇਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਇਨ੍ਹਾਂ ਸਿਧਾਂਤਾਂ ਨੂੰ ਕਾਇਮ ਰੱਖਦੇ ਹਨ। ਅਖਾੜੇ ਦੀ ਅਗਵਾਈ ਕਰਨ ਵਾਲੇ ਮਹਾਮੰਡੇਲਸ਼ਵਰ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿ ਅਖਾੜਿਆਂ ਦੇ ਅਧਿਆਤਮਿਕ ਅਤੇ ਸੰਗਠਨਾਮਤਕ ਦੋਵਾਂ ਪਹਿਲੂਆਂ ਨੂੰ ਠੀਕ ਤਰ੍ਹਾਂ ਨਾਲ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਦੀ ਅਗਵਾਈ ਉਨ੍ਹਾਂ ਅਨੁਸ਼ਠਾਨਾਂ ਅਤੇ ਜਲੂਸਾਂ ਦਾ ਕੇਂਦਰ ਬਿੰਦੂ ਹੈ ਜੋ ਕੁੰਭ ਦੇ ਅਨੁਭਵ ਨੂੰ ਪਰਿਭਾਸ਼ਿਤ ਕਰਦੇ ਹਨ।

13 ਅਖਾੜਿਆਂ ਵਿੱਚੋਂ, ਸ਼ੈਵ, ਵੈਸ਼ਣਵ ਅਤੇ ਉਦਾਸੀਨ ਸੰਪਰਦਾ ਆਪਣੇ ਡੂੰਘੇ ਅਧਿਆਤਮਿਕ ਮਹੱਤਵ ਦੇ ਲਈ ਜਾਣੇ ਜਾਂਦੇ ਹਨ। ਇਹ ਅਖਾੜੇ ਕੁੰਭ ਦੀ ਸਮ੍ਰਿੱਧ ਵਿਵਿਧਤਾ ਵਿੱਚ ਯੋਗਦਾਨ ਦਿੰਦੇ ਹਨ ਅਤੇ ਇਨ੍ਹਾਂ ਵਿੱਚੋਂ ਹਰੇਕ ਭਗਤੀ, ਪੂਜਾ ਅਤੇ ਭਾਈਚਾਰਕ ਜੀਵਨ ‘ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਲੈ ਕੇ ਆਉਂਦਾ ਹੈ। ਉਦਾਹਰਣ ਲਈ, ਸ਼ੈਵ ਅਖਾੜਿਆਂ ਦੀ ਅਗਵਾਈ ਨਾਗਾ ਸੰਨਿਆਸੀਆਂ ਦੁਆਰਾ ਕੀਤੀ ਜਾਂਦੀ ਹੈ, ਜੋ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਅਤੇ ਆਪਣੇ ਅਧਿਆਤਮਿਕ ਅਤੇ ਯੁੱਧ ਕੌਸ਼ਲ ਲਈ ਜਾਣੇ ਜਾਂਦੇ ਹਨ। ਭਾਲੇ ਅਤੇ ਤਲਵਾਰ ਜਿਹੇ ਪਰੰਪਰਾਗਤ ਹਥਿਆਰ ਰੱਖਣ ਵਾਲੇ ਇਹ ਨਾਗਾ ਸੰਨਿਆਸੀ ਕੁੰਭ ਦੇ ਸ਼ਾਨਦਾਰ ਜਲੂਸਾਂ ਅਤੇ ਅਨੁਸ਼ਠਾਨਾਂ ਵਿੱਚ, ਵਿਸ਼ੇਸ਼ ਤੌਰ ‘ਤੇ ਸ਼ਾਹੀ ਇਸ਼ਨਾਨ ਸਮਾਰੋਹਾਂ ਦੌਰਾਨ ਇੱਕ ਅਣਿਖੱੜਵੀਂ ਭੂਮਿਕਾ ਨਿਭਾਉਂਦੇ ਹਨ।

ਸ਼ੈਵ ਅਖਾੜਿਆਂ, ਵਿਸ਼ੇਸ਼ ਤੌਰ ‘ਤੇ ਜੂਨਾ ਅਖਾੜੇ ਦੇ ਨਾਗਾ ਸੰਨਿਆਸੀ, ਕੁੰਭ ਦੇ ਸਭ ਤੋਂ ਸਨਮਾਨਿਤ ਪ੍ਰਤੀਭਾਗੀਆਂ ਵਿੱਚੋਂ ਹਨ। ਆਪਣੇ ਸਖ਼ਤ ਤਪ, ਸਾਧਨਾ ਅਤੇ ਯੁੱਧ ਕਲਾ ਵਿੱਚ ਮੁਹਾਰਤ ਲਈ ਜਾਣੇ ਜਾਣ ਵਾਲੇ ਨਾਗਾ ਸੰਨਿਆਸੀ ਕੁੰਭ ਮੇਲੇ ਦੇ ਅਧਿਆਤਮਿਕ ਯੋਧਿਆਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹਨ। ਜੂਨਾ ਅਖਾੜਾ ਆਪਣੇ ਵੱਡੀ ਸੰਖਿਆ ਵਿੱਚ ਦੀਕਸ਼ਿਤ ਨਾਗਾ ਸੰਨਿਆਸੀਆਂ ਦੇ ਨਾਲ ਕੁੰਭ ਵਿੱਚ ਇੱਕ ਪ੍ਰਮੁੱਖ ਅਧਿਆਤਮਿਕ ਸ਼ਕਤੀ ਹੈ, ਜੋ ਅਧਿਆਤਮਿਕ ਗਿਆਨ ਅਤੇ ਸਰੀਰਕ ਅਨੁਸ਼ਾਸਨ ਦੋਹਾਂ ਨੂੰ ਚਾਹੁਣ ਵਾਲੇ ਭਗਤਾਂ ਨੂੰ ਆਕਰਸ਼ਿਤ ਕਰਦਾ ਹੈ।

ਇਤਿਹਾਸਿਕ ਦ੍ਰਿਸ਼ਟੀ ਨਾਲ ਸਭ ਤੋਂ ਮਹੱਤਵਪੂਰਨ ਅਖਾੜਿਆਂ ਵਿੱਚੋਂ ਇੱਕ ਸ਼੍ਰੀ ਪੰਚ ਦਸ਼ਨਾਮ ਆਵਾਹਨ ਅਖਾੜਾ ਹੈ, ਜੋ 1,200 ਵਰ੍ਹਿਆਂ ਤੋਂ ਕੁੰਭ ਮੇਲੇ ਦਾ ਹਿੱਸਾ ਰਿਹਾ ਹੈ। ਮਹੰਤ ਗੋਪਾਲ ਗਿਰੀ ਦੀ ਅਗਵਾਈ ਵਿੱਚ ਇਸ ਅਖਾੜੇ ਨੇ ਛੜੀ ਯਾਤਰਾ ਦੀ ਪਵਿੱਤਰ ਪਰੰਪਰਾ ਨੂੰ ਕਾਇਮ ਰੱਖਿਆ ਹੈ, ਜਿਸ ਵਿੱਚ ਦੈਵੀ ਸੱਤਾ ਦਾ ਪ੍ਰਤੀਕ ਪਵਿੱਤਰ ਛੜੀ ਨੂੰ ਲਿਜਾਇਆ ਜਾਂਦਾ ਹੈ। ਕੁੰਭ ਵਿੱਚ ਆਵਾਹਨ ਅਖਾੜੇ ਦਾ ਯੋਗਦਾਨ ਪ੍ਰਾਚੀਨ ਪ੍ਰਥਾਵਾਂ ਨੂੰ ਸੰਭਾਲਣ ਲਈ ਅਤੇ ਆਧੁਨਿਕ ਜ਼ਰੂਰਤਾਂ ਦੇ ਅਨੁਰੂਪ ਢਲਣ ਵਿੱਚ ਨਿਹਿਤ ਹੈ। ਇਸ ਦੀ ਨਿਰੰਤਰ ਮੌਜੂਦਗੀ ਸਨਾਤਨ ਧਰਮ ਦੀ ਅਧਿਆਤਮਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਅਖਾੜਿਆਂ ਦੀ ਸਦੀਵੀ ਸਾਰਥਕਤਾ (ਪ੍ਰਾਸਂਗਿਕਤਾ) ਨੂੰ ਰੇਖਾਂਕਿਤ ਕਰਦੀ ਹੈ।

ਸ਼੍ਰੀ ਪੰਚ ਨਿਰਮੋਹੀ ਅਨੀ ਅਖਾੜਾ, ਸ਼੍ਰੀ ਪੰਚ ਨਿਰਵਾਣੀ ਅਨੀ ਅਖਾੜਾ ਅਤੇ ਸ਼੍ਰੀ ਪੰਚ ਦਿਗੰਬਰ ਅਨੀ ਅਖਾੜੇ ਸਮੇਤ ਵੈਸ਼ਣਵ ਅਖਾੜੇ ਵੀ ਕੁੰਭ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਅਖਾੜੇ ਭਗਵਾਨ ਵਿਸ਼ਣੂ ਦੀ ਪੂਜਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਵਿਸ਼ੇਸ਼ ਤੌਰ ‘ਤੇ ਭਗਵਾਨ ਹਨੂੰਮਾਨ ਦੇ ਰੂਪ ਵਿੱਚ ਉਨ੍ਹਾਂ ਦੇ ਅਵਤਾਰ ‘ਤੇ। ਭਗਵਾਨ ਹਨੂੰਮਾਨ ਦੀ ਮੂਰਤੀ ਵਾਲੇ ਧਰਮ ਧਵਜਾਂ (ਧਾਰਮਿਕ ਝੰਡੇ) ਨੂੰ ਲਹਿਰਾਉਣਾ ਭਗਤਾਂ ‘ਤੇ ਬ੍ਰਹਮ ਸੁਰੱਖਿਆ ਅਤੇ ਅਸ਼ਰੀਵਾਦ ਦਾ ਪ੍ਰਤੀਕ ਹੈ, ਜੋ ਇਸ ਆਯੋਜਨ ਦੇ ਅਧਿਆਤਮਿਕ ਮਾਹੌਲ ਨੂੰ ਹੋਰ ਵੀ ਵਧਾ ਦਿੰਦਾ ਹੈ।

ਇਹ ਮਹਾਕੁੰਭ ਅਧਿਆਤਮਿਕ ਲੈਂਡਸਕੇਪ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਪ੍ਰਤੀਕ ਹੈ, ਕਿਉਂਕਿ ਪਹਿਲੀ ਵਾਰ 1,000 ਤੋਂ ਵੱਧ ਮਹਿਲਾਵਾਂ ਦੇ ਮਹਾਕੁੰਭ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਅਖਾੜਿਆਂ ਵਿੱਚ ਦਿਕਸ਼ਾ (ਦੀਖਿਆ) ਲੈਣ ਦੀ ਉਮੀਦ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਪਹਿਲਾਂ ਹੀ ਸੰਨਿਆਸ ਵਿੱਚ ਦੀਖਿਆ ਲੈ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੰਸਕ੍ਰਿਤ ਵਿੱਚ ਪੀਐੱਚ.ਡੀ.  ਉਮੀਦਵਾਰ ਰਾਧੇਨੰਦ ਭਾਰਤੀ ਜਿਹੀਆਂ ਮਹਿਲਾਵਾਂ ਵੀ ਸ਼ਾਮਲ ਹਨ । ਅਖਾੜਿਆਂ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨਾ ਅਧਿਆਤਮਿਕ ਜੀਵਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਵਧਦੀ ਮਾਨਤਾ ਨੂੰ ਦਰਸਾਉਂਦਾ ਹੈ, ਕੁਝ ਅਖਾੜਿਆਂ ਨੇ ਤਾਂ ਮਹਿਲਾ ਭਿਕਸ਼ੂਆਂ ਦੇ ਲਈ ਵੱਖਰੇ ਸਥਾਨ ਵੀ ਬਣਾਏ ਹਨ। 

ਕੁੰਭ ਵਿੱਚ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਅਖਾੜਿਆਂ ਵਿੱਚੋਂ ਇੱਕ ਸ਼੍ਰੀ ਪੰਚਦਸ਼ਨਾਮ ਜੂਨਾ ਅਖਾੜਾ ਹੈ। ਇਸ ਅਖਾੜੇ ਨੇ 200 ਤੋਂ ਵੱਧ ਮਹਿਲਾਵਾਂ ਨੂੰ ਸੰਨਿਆਸ ਦੀ ਦੀਕਸ਼ਾ ਦਿੱਤੀ ਹੈ ਅਤੇ ਇਹ ਸੰਖਿਆ ਹੋਰ ਜ਼ਿਆਦਾ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਜੂਨਾ ਅਖਾੜੇ ਨੇ ਹਾਲ ਹੀ ਵਿੱਚ ਆਪਣੀਆਂ ਮਹਿਲਾ ਸੰਨਿਆਸੀਆਂ ਦੇ ਸੰਗਠਨ ਦਾ ਨਾਮ ਬਦਲ ਕੇ ਸੰਨਿਆਸਿਨੀ ਸ਼੍ਰੀ ਪੰਚਦਸ਼ਨਾਮ ਜੂਨਾ ਅਖਾੜਾ ਕਰ ਦਿੱਤਾ ਹੈ, ਜਿਸ ਨਾਲ ਇਸ ਨੂੰ ਅਧਿਆਤਮਿਕ ਭਾਈਚਾਰੇ ਦੇ ਅੰਦਰ ਇੱਕ ਸਰਕਾਰੀ ਅਤੇ ਸਨਮਾਨਿਤ ਪਹਿਚਾਣ ਮਿਲ ਗਈ ਹੈ। ਜੈਂਡਰ ਸਮਾਨਤਾ ਨੂੰ ਅਪਣਾਉਣ ਦੇ ਲਈ ਇਹ ਅਖਾੜੇ ਨਾ ਸਿਰਫ ਆਪਣੀਆਂ ਅੰਦਰੂਨੀ ਸੰਰਚਨਾਵਾਂ ਨੂੰ ਨਵੇਂ ਸਰੂਪ ਦੇ ਰਹੇ ਹਨ, ਬਲਕਿ ਮਹਿਲਾਵਾਂ ਨੂੰ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਤਾਣੇ-ਬਾਣੇ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇਣ ਦੇ ਲਈ ਸਸ਼ਕਤ ਵੀ ਬਣਾ ਰਹੇ ਹਨ। 

------------

ਮਹਾ ਨਿਰਵਾਣੀ ਅਖਾੜਾ ਸਭ ਤੋਂ  ਅਮੀਰ ਅਤੇ ਪ੍ਰਭਾਵਸ਼ਾਲੀ ਅਖਾੜਿਆਂ ਵਿੱਚੋਂ ਇੱਕ ਹੈ ਅਤੇ ਇਹ ਜੈਂਡਰ ਸਸ਼ਕਤੀਕਰਣ ਦੇ ਮਾਮਲੇ ਵਿੱਚ ਵੀ ਮੋਹਰੀ ਹੈ। ਮਹਿਲਾਵਾਂ ਦੇ ਲਈ ਮਹਾਮੰਡਲੇਸ਼ਵਰ ਦਾ ਅਹੁਦਾ ਸਥਾਪਿਤ ਕਰਨ ਵਾਲੇ ਪਹਿਲੇ ਅਖਾੜੇ ਦੇ ਰੂਪ ਵਿੱਚ ਇਹ ਅਧਿਆਤਮਿਕ ਖੇਤਰ ਵਿੱਚ ਜੈਂਡਰ ਸਮਾਨਤਾ ਨੂੰ ਅਗਲੇ ਪੱਧਰ ‘ਤੇ ਲੈ ਜਾ ਰਿਹਾ ਹੈ। ਸਾਧਵੀ ਗੀਤਾ ਭਾਰਤੀ ਅਤੇ ਸੰਤੋਸ਼ ਪੁਰੀ ਜਿਹੀਆਂ ਮਹਿਲਾ ਮਹਾਮੰਡਲੇਸ਼ਵਰਾਂ ਦੀ  ਭਾਗੀਦਾਰੀ, ਅਖਾੜੇ ਦੀ ਇਸ ਪ੍ਰਤੀਬੱਧਤਾ ਨੂੰ ਹੋਰ ਉਜਾਗਰ ਕਰਦੀ ਹੈ ਕਿ ਮਹਿਲਾਵਾਂ ਨੂੰ ਅਧਿਆਤਮਿਕ ਭਾਈਚਾਰੇ ਦੀ ਅਗਵਾਈ ਅਤੇ ਮਾਰਗਦਰਸ਼ਨ ਕਰਨ ਲਈ ਬਰਾਬਰ ਅਵਸਰ ਦਿੱਤੇ ਜਾਣ। 

ਜੈਂਡਰ ਸਮਾਨਤਾ ਦੇ ਇਲਾਵਾ ਮਹਾ ਨਿਰਵਾਣੀ ਅਖਾੜਾ ਵਾਤਾਵਰਣ ਦੀ ਸੰਭਾਲ ‘ਤੇ ਵੀ ਜ਼ੋਰ ਦਿੰਦਾ ਹੈ, ਜੋ ਸਮਾਜਿਕ ਅਤੇ ਅਧਿਆਤਮਿਕ ਜ਼ਿੰਮੇਦਾਰੀ ਦੇ ਪ੍ਰਤੀ ਅਖਾੜੇ ਦੀ ਵਿਆਪਕ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸਥਿਰਤਾ ‘ਤੇ ਇਹ ਧਿਆਨ ਅਧਿਆਤਮਿਕ ਏਕਤਾ ਦੇ ਪ੍ਰਤੀਕ ਵਜੋਂ ਕੁੰਭ ਦੀ ਭੂਮਿਕਾ ਦੇ ਅਨੁਰੂਪ ਹੈ, ਜਿੱਥੇ ਵਾਤਾਵਰਣ ਚੇਤਨਾ ਨੂੰ ਆਯੋਜਨ ਦੇ ਅਨੁਸ਼ਠਾਨਾਂ ਅਤੇ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਏਕੀਕ੍ਰਿਤ ਕੀਤਾ ਜਾ ਰਿਹਾ ਹੈ। 

ਕੁੰਭ ਵਿੱਚ ਇੱਕ ਹੋਰ ਮਹੱਤਵਪੂਰਨ ਵਿਕਾਸ ਕਿੰਨਰ ਅਖਾੜਿਆਂ (Kinnar Akharas) ਦੀ ਵਧਦੀ ਉਪਸਥਿਤੀ ਹੈ। ਕੁੰਭ ਇੱਕ ਸਮਾਵੇਸ਼ੀ ਸਥਾਨ ਹੈ ਜੋ ਰਸਮੀ ਤੌਰ ‘ਤੇ ਸਮਾਜ ਵਿੱਚ ਹਾਸ਼ੀਏ ‘ਤੇ ਰਹਿ ਰਹੇ ਕਿੰਨਰ ਭਾਈਚਾਰੇ ਦਾ ਸੁਆਗਤ ਕਰਦਾ ਹੈ। ਪਹਿਲੀ ਵਾਰ ਕਿੰਨਰ ਅਖਾੜਾ ਮਹਾਕੁੰਭ ਵਿੱਚ ਹਿੱਸਾ ਲੈ ਰਿਹਾ ਹੈ, ਜੋ ਆਯੋਜਨ ਅਤੇ ਭਾਈਚਾਰਾ ਦੋਵਾਂ ਲਈ ਮਹੱਤਵਪੂਰਨ ਅਵਸਰ ਹੈ। ਇਹ ਅਖਾੜਾ, ਸਮਾਨਤਾ ਅਤੇ ਸਨਮਾਨ ਦੇ ਸਿਧਾਂਤਾਂ ਦਾ ਪ੍ਰਤੀਕ ਹੈ, ਜੋ ਕਿੰਨਰ ਭਾਈਚਾਰੇ ਨੂੰ ਸਨਾਤਨ ਧਰਮ ਦੇ ਹੋਰ ਭਾਈਚਾਰਿਆਂ ਦੇ ਨਾਲ ਅਧਿਆਤਮਿਕ ਅਭਿਆਸ ਵਿੱਚ ਸਾਮਲ ਹੋਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। 

ਵਿਸ਼ੇਸ਼ ਕਰਕੇ 2025 ਵਿੱਚ ਆਯੋਜਿਤ ਹੋਣ ਵਾਲਾ ਕੁੰਭ ਮੇਲਾ ਭਾਰਤ ਦੇ ਅਧਿਆਤਮਿਕ ਜੀਵਨ ਵਿੱਚ ਅਖਾੜਿਆਂ ਦੀ ਸਥਾਈ ਪ੍ਰਾਸੰਗਿਕਤਾ ਦਾ ਪ੍ਰਮਾਣ ਹੈ। ਇਹ ਸੰਸਥਾਵਾਂ ਨਾ ਸਿਰਫ ਸਨਾਤਨ ਧਰਮ ਦੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਸੰਭਾਲ ਕਰਦੀਆਂ ਹਨ, ਬਲਕਿ ਆਧੁਨਿਕ ਸੰਵੇਦਨਾਵਾਂ ਨੂੰ ਅਪਣਾਉਂਦੇ ਹੋਏ ਸਮਾਵੇਸ਼ਿਤਾ ਅਤੇ ਸਮਾਨਤਾ ਨੂੰ ਵੀ ਅਪਣਾਉਂਦੀਆਂ ਹਨ। ਮਹਾਕੁੰਭ ਵਿੱਚ ਅਖਾੜੇ ਲੱਖਾਂ ਸ਼ਰਧਾਲੂਆਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਅਧਿਆਤਮਿਕ ਵਿਕਾਸ, ਅਨੁਸ਼ਾਸਨ ਅਤੇ ਏਕਤਾ ਦਾ ਰਾਹ ਦਿਖਾਉਂਦੇ ਹਨ। ਜਿਵੇਂ-ਜਿਵੇਂ ਸ਼ਾਨਦਾਰ ਜਲੂਸ ਨਿਕਲਦੇ ਹਨ ਅਤੇ ਪਵਿੱਤਰ ਅਨੁਸ਼ਠਾਨ ਸੰਪੰਨ ਹੁੰਦੇ ਹਨ, ਅਖਾੜੇ ਮਹਾਕੁੰਭ ਦੀ ਆਤਮਾ ਬਣ ਜਾਂਦੇ ਹਨ ਅਤੇ ਸ਼ਰਧਾਲੂਆਂ ਨੂੰ ਪ੍ਰਮਾਤਮਾ ਅਤੇ ਇੱਕ-ਦੂਸਰੇ ਦੇ ਨਾਲ ਗਹਿਰੇ ਅਧਿਆਤਮਿਕ ਸਬੰਧਾਂ ਵੱਲ ਲੈ ਜਾਂਦੇ ਹਨ। 

ਸੰਦਰਭ 

ਸੂਚਨਾ ਅਤੇ ਜਨਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ 

https://kumbh.gov.in/en/spiritualgurus

 

ਮਹਾਕੁੰਭ ਸੀਰੀਜ਼ : 18/ਫੀਚਰ 

Click here to see in PDF:

 

***********

ਸੰਤੋਸ਼ ਕੁਮਾਰ/ਸਰਲਾ ਮੀਨਾ/ਰਿਸ਼ਿਤਾ ਅਗਰਵਾਲ 


(Release ID: 2095506) Visitor Counter : 13