ਗ੍ਰਹਿ ਮੰਤਰਾਲਾ
ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ (INCOIS), ਨੂੰ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2025 (Subhash Chandra Bose Aapda Prabandhan Puraskar-2025) ਲਈ ਚੁਣਿਆ ਗਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ਕੀਤੇ ਗਏ ਵਡਮੁੱਲੇ ਯੋਗਦਾਨ ਅਤੇ ਨਿਰਸੁਆਰਥ ਸੇਵਾ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸਥਾਪਨਾ ਕੀਤੀ ਹੈ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਦੇਸ਼ ਨੇ ਆਪਦਾ ਪ੍ਰਬੰਧਨ ਦੀਆਂ ਪ੍ਰਣਾਲੀਆਂ, ਤਿਆਰੀਆਂ, ਆਪਦਾ ਘਟਾਉਣ ਅਤੇ ਆਪਦਾ ਨਾਲ ਨਜਿੱਠਣ ਦੇ ਤੌਰ –ਤਰੀਕਿਆਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਕੁਦਰਤੀ ਆਫਤਾਂ ਦੌਰਾਨ ਹੋਏ ਜ਼ਖਮੀਆਂ ਦੀ ਸੰਖਿਆ ਵਿੱਚ ਕਾਫੀ ਕਮੀ ਆਈ ਹੈ
ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ ਨੂੰ ਆਪਦਾ ਪ੍ਰਬੰਧਨ ਵਿੱਚ ਸ਼ਾਨਦਾਰ ਕੰਮ ਕਰਨ ਦੇ ਲਈ ਸੰਸਥਾਗਤ ਸ਼੍ਰੇਣੀ ਵਿੱਚ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ -2025 ਦੇ ਲਈ ਚੁਣਿਆ ਗਿਆ ਹੈ।
Posted On:
23 JAN 2025 9:18AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ, ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ਕੀਤੇ ਗਏ ਵਡਮੁੱਲੇ ਯੋਗਦਾਨ ਅਤੇ ਨਿਰਸੁਆਰਥ ਸੇਵਾ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੇ ਨਾਮ ਨਾਲ ਇੱਕ ਸਲਾਨਾ ਪੁਰਸਕਾਰ ਦੀ ਸਥਾਪਨਾ ਕੀਤੀ ਹੈ। ਇਸ ਪੁਰਸਕਾਰ ਦਾ ਐਲਾਨ ਹਰ ਵਰ੍ਹੇ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ‘ਤੇ ਕੀਤਾ ਜਾਂਦਾ ਹੈ। ਪੁਰਸਕਾਰ ਦੇ ਤਹਿਤ ਸੰਸਥਾ ਦੇ ਲਈ 51 ਲੱਖ ਰੁਪਏ ਨਗਦ ਅਤੇ ਸਰਟੀਫਿਕੇਟ ਅਤੇ ਵਿਅਕਤੀ ਦੇ ਲਈ 5 ਲੱਖ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਦੇਸ਼ ਨੇ ਆਪਦਾ ਪ੍ਰਬੰਧਨ ਦੀਆਂ ਪ੍ਰਣਾਲੀਆਂ, ਤਿਆਰੀਆਂ, ਆਪਦਾ ਘਟਾਉਣ ਅਤੇ ਆਪਦਾ ਨਾਲ ਨਜਿੱਠਣ ਦੇ ਤੌਰ ਤਰੀਕਿਆਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਕੁਦਰਤੀ ਆਫਤਾਂ ਦੌਰਾਨ ਹੋਏ ਜ਼ਖਮੀਆਂ ਦੀ ਸੰਖਿਆ ਵਿੱਚ ਕਾਫੀ ਕਮੀ ਆਈ ਹੈ।
ਵਰ੍ਹੇ 2025 ਦੇ ਪੁਰਸਕਾਰ ਦੇ ਲਈ, 1 ਜੁਲਾਈ 2024 ਤੋਂ ਨਾਮਾਂਕਨ ਮੰਗੇ ਗਏ ਸਨ। ਪੁਰਸਕਾਰ ਯੋਜਨਾ ਦਾ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਆਪਕ ਪ੍ਰਚਾਰ ਕੀਤਾ ਗਿਆ। ਪੁਰਸਕਾਰ ਲਈ ਸੰਸਥਾਵਾਂ ਅਤੇ ਵਿਅਕਤੀਆਂ ਤੋਂ 297 ਨਾਮਾਂਕਨ ਪ੍ਰਾਪਤ ਹੋਏ।
ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਰ੍ਹੇ 2025 ਦੇ ਪੁਰਸਕਾਰ ਜੇਤੂ ਦੇ ਉਤਕ੍ਰਿਸ਼ਟ ਕੰਮਾਂ ਦਾ ਸਾਰ:
ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ (INCOIS) ਦੀ ਸਥਾਪਨਾ 1999 ਵਿੱਚ ਹੈਦਰਾਬਾਦ, ਤੇਲੰਗਾਨਾ ਵਿੱਚ ਕੀਤੀ ਗਈ ਸੀ। INCOIS ਭਾਰਤ ਦੀ ਆਪਦਾ ਪ੍ਰਬੰਧਨ ਰਣਨੀਤੀ ਦਾ ਅਣਿੱਖੜਵਾਂ ਅੰਗ ਹੈ, ਜੋ ਸਮੁੰਦਰ ਨਾਲ ਸਬੰਧਿਤ ਖਤਰਿਆਂ ਦੇ ਲਈ ਸ਼ੁਰੂਆਤੀ ਚੇਤਾਵਨੀ ਦੇਣ ਵਿੱਚ ਕੁਸ਼ਲ ਹੈ। ਇਸ ਨੇ ਭਾਰਤੀ ਸੁਨਾਮੀ ਪੂਰਵ ਚੇਤਾਵਨੀ ਕੇਂਦਰ (ITEWC) ਦੀ ਸਥਾਪਨਾ ਕੀਤੀ, ਜੋ ਭਾਰਤ ਅਤੇ ਹਿੰਦ ਮਹਾਸਾਗਰ ਦੇ 28 ਤਟਵਰਤੀ ਦੇਸ਼ਾਂ ਨੂੰ ਸੇਵਾ ਪ੍ਰਦਾਨ ਕਰਦੇ ਹੋਏ 10 ਮਿੰਟ ਦੇ ਅੰਦਰ ਸੁਨਾਮੀ ਦੀ ਚੇਤਾਵਨੀ ਦਿੰਦਾ ਹੈ। ਇਸ ਨੂੰ UNESCO ਦੁਆਰਾ ਟੌਪ ਸੁਨਾਮੀ ਸਰਵਿਸ ਪ੍ਰੋਵਾਈਡਰ ਵਜੋਂ ਮਾਨਤਾ ਦਿੱਤੀ ਗਈ ਹੈ। ਭੂਚਾਲ ਸਟੇਸ਼ਨਾਂ, ਜਵਾਰ (Tide) ਗੇਜ਼ ਅਤੇ ਹੋਰ ਮਹਾਸਾਗਰ ਸੈਂਸਰ ਦੇ ਇੱਕ ਨੈੱਟਵਰਕ ਦੀ ਸਹਾਇਤਾ ਨਾਲ ਇਹ ਉੱਚੀਆਂ ਲਹਿਰਾਂ (High Wave), ਚਕਰਵਾਤ (Cyclone) ਅਤੇ ਤੂਫਾਨ (Storm Surge) ਦਾ ਪੂਰਵ ਅਨੁਮਾਨ ਵੀ ਪ੍ਰਦਾਨ ਕਰਦਾ ਹੈ ਜਿਸ ਨਾਲ ਤਟਵਰਤੀ ਖੇਤਰਾਂ ਅਤੇ ਸਮੁੰਦਰੀ ਸੰਚਾਲਨ ਦੀ ਸੁਰੱਖਿਆ ਵਿੱਚ ਮਦਦ ਮਿਲਦੀ ਹੈ। INCOIS ਨੇ 2013 ਦੇ ਫੈਲਿਨ (Phailin) ਅਤੇ 2014 ਦੇ ਹੁਦਹੁਦ (Hudhud) ਚਕਰਵਾਤ ਦੌਰਾਨ ਐਡਵਾਇਜ਼ਰੀ ਜਾਰੀ ਕਰਨ ਵਿੱਚ ਸਹਾਇਤਾ ਕੀਤੀ ਜਿਸ ਨਾਲ ਲੋਕਾਂ ਨੂੰ ਸਮੇਂ ‘ਤੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਅਤੇ ਤਟਵਰਤੀ ਆਬਾਦੀ ਦੇ ਜੋਖਮ ਨੂੰ ਘਟਾਇਆ ਗਿਆ। INCOIS ਨੇ ਸਮੁੰਦਰ ਵਿੱਚ ਗੁਆਚੇ ਹੋਏ ਵਿਅਕਤੀਆਂ ਜਾਂ ਵਸਤੂਆਂ ਦਾ ਪਤਾ ਲਗਾਉਣ ਵਿੱਚ ਭਾਰਤੀ ਤਟ ਰੱਖਿਅਕ ਬਲ, ਜਲ ਸੈਨਾ ਅਤੇ ਤਟਵਰਤੀ ਸੁਰੱਖਿਆ ਪੁਲਿਸ ਦੀ ਸਹਾਇਤਾ ਲਈ ਸਰਚ ਐਂਡ ਰੈਸਕਿਊ ਐਡਿਡ ਟੂਲ (SARAT) ਵਿਕਸਿਤ ਕੀਤਾ ਹੈ। INCOIS ਨੇ SynOPS ਵਿਜ਼ੁਅਲਾਈਜ਼ੇਸ਼ਨ ਪਲੈਟਫਾਰਮ ਵੀ ਸਥਾਪਿਤ ਕੀਤਾ ਹੈ ਜੋ ਅਤਿਅੰਤ ਤੀਬਰ ਘਟਨਾਵਾਂ (Extreme Events) ਦੌਰਾਨ ਇਨ੍ਹਾਂ ਨਾਲ ਨਜਿੱਠਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਲਈ ਰੀਅਲ ਟਾਈਮ ਡੇਟਾ ਨੂੰ ਏਕੀਕ੍ਰਿਤ ਕਰਦਾ ਹੈ। INCOIS ਨੇ ਵਰ੍ਹੇ 2024 ਵਿੱਚ ਜਿਓਸਪੈਸ਼ਲ ਵਰਲਡ ਐਕਸੀਲੈਂਸ ਇਨ ਮੈਰੀਟਾਈਮ ਸਰਵਿਸਿਜ਼ ਅਵਾਰਡ ਅਤੇ 2021 ਵਿੱਚ ਡਿਜ਼ਾਸਟਰ ਰਿਸਕ ਰਿਡਕਸ਼ਨ ਐਕਸੀਲੈਂਸ ਅਵਾਰਡ ਪ੍ਰਾਪਤ ਕੀਤਾ।
*****
ਰਾਜ/ਵਿਵੇਕ/ਪ੍ਰਿਯਾਭਾਂਸ਼ੂ/ਪੰਕਜ
(Release ID: 2095437)
Visitor Counter : 10