ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਦੀ 27ਵੀਂ ਮੀਟਿੰਗ ਵਿੱਚ ਭਾਰਤ ਵਿੱਚ ਸੈੱਲ ਅਤੇ ਜੀਨ ਥੈਰੇਪੀ (Cell and Gene Therapy) ‘ਤੇ ਚਰਚਾ ਹੋਈ
ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਦੀ 27ਵੀਂ ਮੀਟਿੰਗ ਅੱਜ, 21 ਜਨਵਰੀ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨੀ ਸਲਾਹਕਾਰ, ਪ੍ਰੋ. ਅਜੈ ਕੁਮਾਰ ਸੂਦ ਦੀ ਪ੍ਰਧਾਨਗੀ ਵਿੱਚ ਹੋਈ।
Posted On:
21 JAN 2025 7:35PM by PIB Chandigarh
ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਦੀ 27ਵੀਂ ਮੀਟਿੰਗ ਅੱਜ, 21 ਜਨਵਰੀ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨੀ ਸਲਾਹਕਾਰ, ਪ੍ਰੋ. ਅਜੈ ਕੁਮਾਰ ਸੂਦ ਦੀ ਪ੍ਰਧਾਨਗੀ ਵਿੱਚ ਹੋਈ।
ਇਸ ਮੀਟਿੰਗ ਵਿੱਚ ਪੀਐੱਮ-ਐੱਸਟੀਆਈਏਸੀ ਮੈਂਬਰਾਂ ਦੇ ਨਾਲ, ਪ੍ਰਮੁੱਖ ਸਰਕਾਰੀ ਅਧਿਕਾਰੀ, ਉਦਯੋਗ ਜਗਤ ਦੇ ਦਿੱਗਜ, ਸਿਹਤ ਪੇਸ਼ੇਵਰ ਅਤੇ ਅਕਾਦਮੀ ਭਾਰਤ ਵਿੱਚ ਸੈੱਲ ਅਤੇ ਜੀਨ ਥੈਰੇਪੀ (Cell and Gene Therapy) ‘ਤੇ ਚਰਚਾ ਕਰਨ ਦੇ ਲਈ ਇੱਕ ਮੰਚ ‘ਤੇ ਆਏ।
ਮੀਟਿੰਗ ਵਿੱਚ ਡਾ. ਵੀਕੇ ਪੌਲ, ਮੈਂਬਰ (ਸਿਹਤ) ਨੀਤੀ ਆਯੋਗ; ਡਾ. ਪਰਵਿੰਦਰ ਮੈਨੀ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨੀ ਸਲਾਹਕਾਰ ਦੇ ਦਫ਼ਤਰ ਵਿੱਚ ਵਿਗਿਆਨੀ ਸਕੱਤਰ; ਡਾ. ਰਾਜੇਸ਼ ਐੱਸ. ਗੋਖਲੇ, ਬਾਇਓ ਟੈਕਨੋਲੋਜੀ ਵਿਭਾਗ ਦੇ ਸਕੱਤਰ; ਡਾ. ਰਾਜੀਵ ਬਹਿਲ, ਸਿਹਤ ਰਿਸਰਚ ਵਿਭਾਗ ਦੇ ਸਕੱਤਰ; ਡਾ. ਸਮੀਰ ਵੀ. ਕਾਮਤ, ਸਕੱਤਰ, ਰੱਖਿਆ ਰਿਸਰਚ ਅਤੇ ਵਿਕਾਸ ਵਿਭਾਗ ਅਤੇ ਚੇਅਰਮੈਨ, ਡੀਆਰਡੀਓ; ਡਾ. ਵੀ. ਨਾਰਾਇਣਨ, ਪੁਲਾੜ ਵਿਭਾਗ ਦੇ ਸਕੱਤਰ; ਡਾ. ਅਜੀਤ ਕੁਮਾਰ ਮੋਹੰਤੀ, ਪਰਮਾਣੂ ਊਰਜਾ ਵਿਭਾਗ ਦੇ ਸਕੱਤਰ, ਅਤੇ ਪ੍ਰੋ ਅਭੈ ਕਰੰਦੀਕਰ, ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਵੀ ਮੌਜੂਦ ਹੋਏ।
ਆਪਣੇ ਉਦਘਾਟਨ ਭਾਸਣ ਵਿੱਚ, ਪ੍ਰੋ. ਅਜੈ ਕੁਮਾਰ ਸੂਦ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਲਗਭਗ ਸੱਤ ਕਰੋੜ ਲੋਕ ਦੁਰਲਭ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਬਿਮਾਰੀਆਂ ਦੀ ਪ੍ਰਕ੍ਰਿਤੀ ਜੈਨੇਟਿਕ ਹੈ। ਉਨ੍ਹਾਂ ਨੇ ਦੇਸ਼ ਵਿੱਚ ਮਹੱਤਵਪੂਰਨ ਬਿਮਾਰੀ ਦੇ ਬੋਝ ਦੀ ਗੱਲ ਕੀਤੀ, ਜਿਸ ਵਿੱਚ ਕੈਂਸਰ ਮਾਮਲਿਆਂ ਵਿੱਚ ਵਾਧਾ ਸ਼ਾਮਲ ਹੈ। ਸ਼੍ਰੀ ਸੂਦ ਨੇ ਇਨ੍ਹਾਂ ਮਹੱਤਵਪੂਰਨ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੈੱਲ ਅਤੇ ਜੀਨ ਥੈਰੇਪੀ (ਸੀਜੀਟੀ) ਦੀਆਂ ਅਪਾਰ ਸੰਭਾਵਨਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਜੀਨੋਮ ਇੰਡੀਆ ਪ੍ਰੋਜੈਕਟ ਜਿਹੀ ਪ੍ਰਗਤੀ ਭਾਰਤ ਨੂੰ ਵਿਅਕਤੀਗਤ ਜੀਨ ਉਪਚਾਰਾਂ ਵਿੱਚ ਅਗਵਾਈ ਪ੍ਰਦਾਨ ਕਰਨ ਵਿੱਚ ਵਿਸ਼ਿਸ਼ਟ ਬਣਾਉਂਦੀ ਹੈ। ਪ੍ਰੋ. ਸੂਦ ਨੇ ਜ਼ਿਕਰ ਕੀਤਾ ਕਿ ਹੀਮੋਫਿਲਿਆ ਦੇ ਲਈ ਸੀਏਆਰ-ਟੀ ਸੈੱਲ ਅਤੇ ਜੀਨ ਥੈਰੇਪੀ ਦੀਆਂ ਸਫਲਤਾਵਾਂ ‘ਤੇ ਨਿਰਮਾਣ ਯਤਨਾਂ ਦੇ ਨਤੀਜੇ ਸਦਕਾ ਸਿਹਤ ਸੇਵਾਵਾਂ ਸਸਤੀਆਂ ਅਤੇ ਸੁਲਭ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵੀ ਲਾਗੂਕਰਨ ਦੇ ਲਈ ਲਾਗਤ, ਵਿਨਿਯਮ, ਇਨਫ੍ਰਾਸਟ੍ਰਕਚਰ ਅਤੇ ਜਨਤਕ ਧਾਰਣਾ ਨੂੰ ਸੰਬੋਧਨ ਕਰਨ ਦੇ ਲਈ ਇੱਕ ਸਮੁੱਚੇ ਪ੍ਰੋਗਰਾਮ ਦੇ ਨਾਲ-ਨਾਲ ਸਰਕਾਰ, ਸਿਹਤ ਸੇਵਾ ਪ੍ਰਦਾਤਾਵਾਂ, ਰਿਸਰਚਰਾਂ ਅਤੇ ਉਦਯੋਗ ਜਗਤ ਦਰਮਿਆਨ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।
ਡਾ. ਵੀਕੇ ਪੌਲ, ਨੀਤੀ ਆਯੋਗ ਦੇ ਮੈਂਬਰ ਨੇ ਭਾਰਤ ਵਿੱਚ ਸੀਜੀਟੀ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਰਕਾਰ ਵੱਲੋਂ ਮਜ਼ਬੂਤ ਸਮਰਥਨ ਦੇ ਨਾਲ-ਨਾਲ ਸਿੱਖਿਆ ਅਤੇ ਉਦਯੋਗ ਦਰਮਿਆਨ ਤਾਲਮੇਲ ਦੇ ਮਹੱਤਵ ‘ਤੇ ਚਾਨਣਾ ਪਾਇਆ। ਡਾ. ਪੌਲ ਨੇ ਰਵਾਇਤੀ ਇਲਾਜ ਵਿਧੀਆਂ ਦੀ ਤੁਲਨਾ ਵਿੱਚ ਸੀਜੀਟੀ ਦੀ ਉਤਸ਼ਾਹਜਨਕ ਸਫਲਤਾ ਦਰ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਜ਼ਰ ਦੇ ਕੇ ਕਿਹਾ ਕਿ ਸਰਕਾਰ, ਉਦਯੋਗ, ਸਟਾਰਟ-ਅੱਪ, ਨਿਯਾਮਕਾਂ ਅਤੇ ਅਕਾਦਮੀਆਂ ਦਰਮਿਆਨ ਸਹਿਯੋਗ ਦੇ ਮਾਧਿਅਮ ਨਾਲ, ਸੀਜੀਟੀ ਇਲਾਜ ਨੂੰ ਜ਼ਿਆਦਾ ਸਸਤਾ ਅਤੇ ਸੁਲਭ ਬਣਾਇਆ ਜਾ ਸਕਦਾ ਹੈ।
ਪ੍ਰਸਤੁਤੀਆਂ ਦੇ ਪਹਿਲੇ ਸੈਸ਼ਨ ਵਿੱਚ ਸੈੱਲ ਅਤੇ ਜੀਨ ਥੈਰੇਪੀ ਦੇ ਵਿਕਾਸ ਵਿੱਚ ਬਾਇਓ ਟੈਕਨੋਲੋਜੀ ਵਿਭਾਗ, ਵਿਗਿਆਨੀ ਅਤੇ ਉਦਯੋਗਿਕ ਰਿਸਰਚ ਪਰਿਸ਼ਦ (ਸੀਐੱਸਆਈਆਰ), ਭਾਰਤੀ ਮੈਡੀਕਲ ਰਿਸਰਚ ਪਰਿਸ਼ਦ (ਆਈਸੀਐੱਮਆਰ) ਅਤੇ ਫਾਰਮਾਸਿਊਟੀਕਲ ਵਿਭਾਗ ਦੀ ਪਹਿਲਕਦਮੀ, ਪ੍ਰਗਤੀ ਅਤੇ ਪ੍ਰੋਗਰਾਮਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਆਈਆਈਟੀ ਬੌਂਬੇ ਦੇ ਡਾ. ਰਾਹੁਲ ਪੁਰਵਾਰ ਅਤੇ ਸੇਂਚ ਜੌਨਸ ਹਸਪਤਾਲ, ਬੰਗਲੁਰੂ ਦੇ ਡਾ. ਅਲੋਕ ਸ੍ਰੀਵਾਸਤਵ ਨੇ ਹੀਮੋਫਿਲਿਆ ਦੇ ਲਈ ਕ੍ਰਮਵਾਰ: ਭਾਰਤ ਦੀ ਪਹਿਲੀ ਸਵਦੇਸ਼ੀ ਸੀਏਆਰ-ਟੀ ਥੈਰੇਪੀ ਅਤੇ ਜੀਨ ਥੈਰੇਪੀ ਦੇ ਵਿਕਾਸ ‘ਤੇ ਆਪਣੀ ਅੰਤਰਦ੍ਰਿਸ਼ਟੀ ਸਾਂਝਾ ਕੀਤੀ।
ਇਮਿਊਨਲ ਥੈਰੇਪਿਊਟਿਕਸ, ਮਾਈਕ੍ਰੋ ਸੀਆਰਆਈਐੱਸਪੀਆਰ, ਲੌਰਸ ਲੈਬਸ ਲਿਮਿਟੇਡ ਅਤੇ ਇੰਟਾਸ ਫਾਰਮਾ ਦੀ ਉਦਯੋਗ ਪ੍ਰਸਤੁਤੀਆਂ ਨੇ ਸੀਜੀਟੀ ਵਿੱਚ ਆਪਣੇ ਕਾਰਜਾਂ ਦਾ ਪ੍ਰਦਰਸ਼ਨ ਕੀਤਾ। ਇਸ ਦੇ ਇਲਾਵਾ, ਪ੍ਰਸਤੁਤੀਆਂ ਵਿੱਚ ਨਿਯਾਮਕ ਸੁਧਾਰਾਂ, ਕੱਚੇ ਮਾਲ ਦਾ ਸਵਦੇਸ਼ੀਕਰਣ, ਕਲੀਨੀਕਲ ਟ੍ਰਾਇਲਸ ਅਤੇ ਰਿਸਰਚ ਦੇ ਲਈ ਐਡਵਾਂਸਡ ਇਨਫ੍ਰਾਸਟ੍ਰਕਚਰ ਅਤੇ ਉਦਯੋਗ ਜਗਤ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੁਸ਼ਲ ਮਾਨਵ ਸੰਸਾਧਨ ਵਿਕਸਿਤ ਕਰਨ ਦੇ ਲਈ ਸਮਰੱਥਾ ਨਿਰਮਾਣ ਦੀ ਜ਼ਰੂਰਤ ‘ਤੇ ਬਲ ਦਿੱਤਾ ਗਿਆ।
ਭਾਰਤ ਦੇ ਔਸ਼ਧੀ ਕੰਟ੍ਰੋਲਰ ਜਨਰਲ (ਡੀਸੀਜੀਆਈ), ਡਾ. ਰਾਜੀਵ ਰਘੁਵੰਸ਼ੀ ਨੇ ਸੀਜੀਟੀ ਦਵਾ ਵਿਕਾਸ ਅਤੇ ਵਰਤਮਾਨ ਨਿਯਾਮਕ ਢਾਂਚੇ ਦੇ ਲਈ ਮੌਜੂਦਾ ਮਾਰਗਦਰਸ਼ਨ ਪੇਸ਼ਾ ਕੀਤਾ। ਉਨ੍ਹਾਂ ਨੇ ਅਨੁਮੋਦਨ ਪ੍ਰਕਿਰਿਆ ਨੂੰ ਵਧਾਉਣ ਦੇ ਉਦੇਸ਼ ਨਾਲ ਚਲ ਰਹੇ ਸੁਧਾਰਾਂ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਕਰਨ ਦੇ ਲਈ ਡਿਜੀਟਲੀਕਰਣ, ਵਿਗਿਆਨੀ ਮਾਹਿਰ ਕਮੇਟੀਆਂ (ਐੱਸਈਸੀ) ਨੂੰ ਮਜ਼ਬੂਤ ਕਰਨਾ ਅਤੇ ਸਖਤ ਸੁਰੱਖਿਆ ਮਿਆਰਾਂ ਨੂੰ ਬਣਾਏ ਰੱਖਦੇ ਹੋਏ ਸੀਜੀਟੀ ਨੂੰ ਅੱਗੇ ਵਧਾਉਣ ਦੀ ਸਮਰੱਥਾ ਦਾ ਨਿਰਮਾਣ ਕਰਨਾ ਸ਼ਾਮਲ ਹੈ।
ਪ੍ਰਸਤੁਤੀਆਂ ਦੇ ਬਾਅਦ, ਚੇਅਰਪਰਸਨ ਨੇ ਵਿਸ਼ੇਸ਼ ਸੱਦੇਦਾਰਾਂ ਤੋਂ ਦਖਲਅੰਦਾਜ਼ੀ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਬੁਲਾਰਿਆਂ ਦੇ ਸੁਝਾਵਾਂ ਅਤੇ ਨਤੀਜਿਆਂ ਨੂੰ ਦੁਹਰਾਇਆ।
ਪੀਐੱਮ-ਐੱਸਟੀਆਈਏਸੀ ਦੇ ਮੈਂਬਰਾਂ ਨੇ ਕੈਂਸਰ ਸਹਿਤ ਵਿਭਿੰਨ ਬਿਮਾਰੀਆਂ ਦੇ ਇਲਾਜ ਵਿੱਚ ਸੈੱਲ ਅਤੇ ਜੀਨ ਥੈਰੇਪੀ (ਸੀਜੀਟੀ) ਦੀ ਵਿਆਪਕ ਸਮਰੱਥਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਖੇਤਰ ਵਿੱਚ ਪ੍ਰਗਤੀ ਦੇ ਲਈ ਸੀਜੀਟੀ ‘ਤੇ ਇੱਕ ਰਾਸ਼ਟਰੀ ਮਿਸ਼ਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਚਰਚਾਵਾਂ ਵਿੱਚ ਇੱਕ ਕੇਂਦਰੀਕ੍ਰਿਤ ਡੇਟਾਬੇਸ ਦਾ ਨਿਰਮਾਣ ਸ਼ਾਮਲ ਸੀ, ਜਿਸ ਨਾਲ ਯਤਨਾਂ, ਸੰਸਾਧਨਾਂ ਅਤੇ ਰੋਗ ਡੇਟਾ ‘ਤੇ ਜਾਣਕਾਰੀ ਸ਼ਾਮਲ ਕੀਤੀ ਜਾ ਸਕੇ, ਜੋ ਭਾਰਤ ਵਿੱਚ ਪ੍ਰਾਸੰਗਿਕ ਬਿਮਾਰੀਆਂ ਨੂੰ ਪ੍ਰਾਥਮਿਕਤਾ ਦੇਣ ਵਿੱਚ ਮਦਦ ਕਰਦਾ ਹੈ। ਮੀਟਿੰਗ ਵਿੱਚ ਟੈਸਟਿੰਗ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਲਈ ਸਰਕਾਰੀ ਹਸਪਤਾਲਾਂ ਦੇ ਨਾਲ ਸਹਿ-ਸਥਾਨੀਕ੍ਰਿਤ ਸੀਜੀਟੀ ਕਲੀਨਿਕ ਸਥਾਪਿਤ ਕਰਨ ਦਾ ਵੀ ਸੁਝਾਅ ਦਿੱਤਾ ਗਿਆ। ਉਦਯੋਗ ਜਗਤ ਦੀ ਭਾਗੀਦਾਰੀ ਅਤੇ ਵਪਾਰੀਕਰਣ ਨੂੰ ਹੁਲਾਰਾ ਦੇਣ ਦੇ ਲਈ, ਉਦਯੋਗ ਪ੍ਰੋਤਸਾਹਨ ਦੇ ਉਪਾਅ ਪ੍ਰਸਤਾਵਿਤ ਕੀਤੇ ਗਏ। ਦੇਸ਼ ਦੀ ਸਿਹਤ ਸਬੰਧੀ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦੇ ਲਈ ਸਮਰੱਥਾ ਅਤੇ ਪਹੁੰਚ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਮਰੱਥਾ ਨਿਰਮਾਣ ਦੇ ਲਈ ਉਤਕ੍ਰਿਸ਼ਟਤਾ ਕੇਂਦਰਾਂ ਦੇ ਮਹੱਤਵ ‘ਤੇ ਬਲ ਦਿੱਤਾ ਗਿਆ।
ਡਾ. ਪੌਲ ਨੇ ਸੀਜੀਟੀ ਉਤਪਾਦਾਂ ਵਿੱਚ ਦੇਸ਼ ਦੀ ਸਮਰੱਥਾ ਨੂੰ ਹੁਲਾਰਾ ਦੇਣ ਦੇ ਲਈ ਜ਼ਰੂਰੀ ਪ੍ਰਮੁੱਖ ਕਾਰਜਾਂ ਦੀ ਪਹਿਚਾਣ ਕਰਕੇ ਚਰਚਾ ਨੂੰ ਸੰਖੇਪ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਟੈਕਨੋਲੋਜੀ ਸਾਂਝਾ ਕਰਨ ਅਤੇ ਸਿੱਖਿਆ ਤੋਂ ਉਦਯੋਗ ਤੱਕ ਟ੍ਰਾਂਸਫਰ ਅਤੇ ਉਤਪਾਦ ਵਿਕਾਸ ਵਿੱਚ ਹਿਤਧਾਰਕਾਂ ਦੀਆਂ ਸਮਰੱਥਾਵਾਂ ਦੇ ਪੂਰਾ ਹੋਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਇਸ ਦੇ ਇਲਾਵਾ, ਉਨ੍ਹਾਂ ਨੇ ਲਾਗਤ ਪ੍ਰਭਾਵੀ ਵਿਸ਼ਲੇਸ਼ਣ ਦੇ ਮਾਧਿਅਮ ਨਾਲ ਪਹੁੰਚ ਅਤੇ ਸਮਰੱਥ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਡਾ. ਪੌਲ ਨੇ ਇਨ੍ਹਾਂ ਯਤਨਾਂ ਨੂੰ ਅੱਗੇ ਵਧਾਉਣ ਦੇ ਲਈ ਧਨ ਸੁਰੱਖਿਅਤ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ।
ਆਪਣੇ ਸਮਾਪਨ ਭਾਸ਼ਣ ਵਿੱਚ, ਪ੍ਰੋ. ਸੂਦ ਨੇ ਭਾਰਤ ਵਿੱਚ ਸੀਜੀਟੀ ਨੂੰ ਅੱਗੇ ਵਧਾਉਣ ਦੇ ਲਈ ਮਿਸ਼ਨ-ਮੋਡ ਦ੍ਰਿਸ਼ਟੀਕੋਣ ਅਪਣਾਉਣ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਪ੍ਰਤਿਭਾਗੀਆਂ ਦੇ ਸੁਝਾਵਾਂ ਨੂੰ ਦੁਹਰਾਇਆ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਸੀਜੀਟੀ ਸਪਲਾਈ ਚੇਨ ਦੇ ਸਾਰੇ ਪਹਿਲੂਆਂ ਨੂੰ ਸਵਦੇਸ਼ੀ ਬਣਾਉਣ ਅਤੇ ਨਵੀਆਂ ਟੈਕਨੋਲੋਜੀਆਂ ਦੇ ਵਿਕਾਸ ਦੇ ਲਈ ਇਹ ਦ੍ਰਿਸ਼ਟੀਕੋਣ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਸੀਡੀਐੱਸਸੀਓ ਦੀ ਮਹੱਤਵਪੂਰਨ ਭੂਮਿਕਾ ਅਤੇ ਸੀਜੀਟੀ ਦੇ ਲਈ ਨਿਯਾਮਕ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਕਰਨ ਵਿੱਚ ਚਲ ਰਹੇ ਯਤਨਾਂ ‘ਤੇ ਚਾਨਣਾ ਪਾਇਆ। ਇਸ ਦੇ ਇਲਾਵਾ, ਪ੍ਰੋ. ਸੂਦ ਨੇ ਸਾਰੇ ਪ੍ਰਾਸੰਗਿਕ ਹਿਤਧਾਰਕਾਂ ਦਰਮਿਆਨ ਤਾਲਮੇਲ ਨੂੰ ਹੁਲਾਰਾ ਦੇਣ ਦੇ ਲਈ ਇੱਕ ਕੇਂਦਰੀਕ੍ਰਿਤ ਡੈਸ਼ਬੋਰਡ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ ਸੂਦ ਨੇ ਅੱਗੇ ਵਧਣ ਦੇ ਲਈ, ਸੈੱਲ ਅਤੇ ਜੀਨ ਥੈਰੇਪੀ ਦੇ ਲਈ ਰੋਡਮੈਪ ਤਿਆਰ ਕਰਨ ਦੇ ਲਈ ਡੀਬੀਟੀ ਅਤੇ ਹੋਰ ਏਜੰਸੀਆਂ ਦੇ ਵਿਚਾਰ-ਵਟਾਂਦਰੇ ਨਾਲ ਆਈਸੀਐੱਮਆਰ ਦੁਆਰਾ ਇੱਕ ਵਿਆਪਕ ਮਿਸ਼ਨ ਦਸਤਾਵੇਜ਼ ਦਾ ਨਿਰਮਾਣ ਕਰਨ ਦੀ ਸਿਫਾਰਿਸ਼ ਕੀਤੀ।
***
ਐੱਮਜੇਪੀਐੱਸ/ਐੱਸਟੀ
(Release ID: 2095121)
Visitor Counter : 5