ਰਾਸ਼ਟਰਪਤੀ ਸਕੱਤਰੇਤ
ਅੰਮ੍ਰਿਤ ਉਦਯਾਨ (AMRIT UDYAN) 2 ਫਰਵਰੀ ਤੋਂ ਆਮ ਲੋਕਾਂ ਦੇ ਲਈ ਖੁੱਲ੍ਹੇਗਾ
Posted On:
21 JAN 2025 11:55AM by PIB Chandigarh
ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਯਾਨ (AMRIT UDYAN) 2 ਫਰਵਰੀ ਤੋਂ 30 ਮਾਰਚ, 2025 ਤੱਕ ਆਮ ਜਨਤਾ ਦੇ ਲਈ ਖੁੱਲ੍ਹਾ ਰਹੇਗਾ। ਲੋਕ ਸਪਤਾਹ ਵਿੱਚ ਛੇ ਦਿਨ ਮੰਗਲਵਾਰ ਤੋਂ ਐਤਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਦੇ ਵਿੱਚ ਉਦਯਾਨ (UDYAN) ਵਿੱਚ ਘੁੰਮਣ ਆ ਸਕਦੇ ਹਨ, ਸਿਵਾਏ ਸੋਮਵਾਰ ਦੇ, ਜੋ ਰੱਖ-ਰਖਾਅ ਦਾ ਦਿਨ ਹੁੰਦਾ ਹੈ। ਇਹ ਉਦਯਾਨ (UDYAN) 5 ਫਰਵਰੀ (ਦਿੱਲੀ ਵਿਧਾਨ ਸਭਾ ਲਈ ਵੋਟਾਂ ਪੈਣ ਕਾਰਨ), 20 ਅਤੇ 21 ਫਰਵਰੀ (ਰਾਸ਼ਟਰਪਤੀ ਭਵਨ ਵਿੱਚ ਸੈਲਾਨੀਆਂ ਦੇ ਸੰਮੇਲਨ ਦੇ ਕਾਰਨ) ਅਤੇ 14 ਮਾਰਚ (ਹੋਲੀ ਦੇ ਕਾਰਨ) ਨੂੰ ਭੀ ਬੰਦ ਰਹੇਗਾ।
ਸਾਰੇ ਸੈਲਾਨੀਆਂ ਦਾ ਪ੍ਰਵੇਸ਼ ਅਤੇ ਨਿਕਾਸ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 ਤੋਂ ਹੋਵੇਗਾ। ਇਹ ਗੇਟ ਨੌਰਥ ਐਵੇਨਿਊ ਅਤੇ ਰਾਸ਼ਟਰਪਤੀ ਭਵਨ ਦੇ ਦਰਮਿਆਨ ਹੈ। ਸੈਲਾਨੀਆਂ ਦੀ ਸੁਵਿਧਾ ਦੇ ਲਈ, ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਸ਼ਟਲ ਬੱਸ ਸੇਵਾ (shuttle bus service) ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਹਰ 30 ਮਿੰਟ ਵਿੱਚ ਉਪਲਬਧ ਹੋਵੇਗੀ।
ਅੰਮ੍ਰਿਤ ਉਦਯਾਨ (Amrit Udyan) ਨਿਮਨਲਿਖਤ ਦਿਨਾਂ ਵਿੱਚ ਵਿਸ਼ੇਸ਼ ਸ਼੍ਰੇਣੀਆਂ ਦੇ ਲਈ ਖੁੱਲ੍ਹਾ ਰਹੇਗਾ:
· 26 ਮਾਰਚ – ਦਿੱਵਯਾਂਗ ਵਿਅਕਤੀਆਂ (differently-abled persons) ਦੇ ਲਈ
· 27 ਮਾਰਚ – ਰੱਖਿਆ, ਅਰਧਸੈਨਿਕ ਅਤੇ ਪੁਲਿਸ ਬਲਾਂ ਦੇ ਕਰਮੀਆਂ ਦੇ ਲਈ
· 28 ਮਾਰਚ – ਮਹਿਲਾਵਾਂ ਅਤੇ ਆਦਿਵਾਸੀ ਮਹਿਲਾ ਐੱਸਐੱਚਜੀ (SHGs) ਦੇ ਲਈ
· 29 ਮਾਰਚ – ਸੀਨੀਅਰ ਨਾਗਰਿਕਾਂ ਦੇ ਲਈ
ਗਾਰਡਨ (Garden) ਵਿੱਚ ਬੁਕਿੰਗ ਅਤੇ ਪ੍ਰਵੇਸ਼ ਮੁਫ਼ਤ ਹੈ। ਬੁਕਿੰਗ https://visit.rashtrapatibhavan.gov.in/ ‘ਤੇ ਕੀਤੀ ਜਾ ਸਕਦੀ ਹੈ। ਵਾਕ-ਇਨ ਐਂਟਰੀ (Walk-in entry) ਭੀ ਉਪਲਬਧ ਹੈ।
ਰਾਸ਼ਟਰਪਤੀ ਭਵਨ 6 ਤੋਂ 9 ਮਾਰਚ, 2025 ਤੱਕ ਅੰਮ੍ਰਿਤ ਉਦਯਾਨ ਦੇ ਹਿੱਸੇ ਦੇ ਰੂਪ (as part of Amrit Udyan) ਵਿੱਚ ਵਿਵਿਧਤਾ ਕਾ ਅੰਮ੍ਰਿਤ ਮਹੋਤਸਵ (Vividhta Ka Amrit Mahotsav) ਭੀ ਆਯੋਜਿਤ ਕਰੇਗਾ। ਇਸ ਵਰ੍ਹੇ ਦੇ ਮਹੋਤਸਵ (This year’s Mahotsav) ਵਿੱਚ ਦੱਖਣ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਵਿਲੱਖਣ ਪਰੰਪਰਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
***
ਐੱਮਜੇਪੀਐੱਸ/ਐੱਸਆਰ
(Release ID: 2094930)
Visitor Counter : 10