ਸੱਭਿਆਚਾਰ ਮੰਤਰਾਲਾ
azadi ka amrit mahotsav

15 ਲੱਖ ਵਿਦੇਸ਼ੀ ਟੂਰਿਸਟਾਂ ਸਹਿਤ 45 ਕਰੋੜ ਤੋਂ ਅਧਿਕ ਸ਼ਰਧਾਲੂਆਂ ਦੇ ਆਉਣ ਦੀ ਉਮੀਦ; ਕਿੰਨਰ ਅਖਾੜਾ ਸਹਿਤ 13 ਅਖਾੜੇ ਮਹਾਕੁੰਭ 2025 ਵਿੱਚ ਹਿੱਸਾ ਲੈ ਰਹੇ ਹਨ


ਇਹ ਆਯੋਜਨ ਭਾਰਤੀ ਅਰਥਵਿਵਸਥਾ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦਾ ਮਹੱਤਵਪੂਰਨ ਯੋਗਦਾਨ ਦੇਵੇਗਾ; ਜਾਤੀ, ਧਰਮ ਅਤੇ ਸੱਭਿਆਚਾਰਕ ਵਿਵਿਧਤਾ ਵਿੱਚ ਏਕਤਾ ਨੂੰ ਹੁਲਾਰਾ ਦੇਵੇਗਾ

प्रविष्टि तिथि: 20 JAN 2025 8:30PM by PIB Chandigarh

ਅੱਜ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਜਵਾਹਰਲਾਲ ਨਹਿਰੂ ਭਵਨ ਵਿੱਚ ਵਿਦੇਸ਼ੀ ਪੱਤਰਕਾਰਾਂ ਨੂੰ ਮਹਾਕੁੰਭ ਦੇ ਅਧਿਆਤਮਿਕ, ਸੱਭਿਆਚਾਰਕ ਅਤੇ ਆਰਥਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇਸ ਬ੍ਰੀਫਿੰਗ ਵਿੱਚ ਵਿਦੇਸ਼ ਮੰਤਰਾਲੇ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਇਸ ਆਯੋਜਨ ਵਿੱਚ ਦੁਨੀਆ ਭਰ ਤੋਂ ਦੱਸ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਹ ਧਰਮ, ਸੱਭਿਆਚਾਰ ਅਤੇ ਆਤਮ-ਖੋਜ ਦਾ ਪ੍ਰਤੀਕ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਮਹਾਕੁੰਭ 2025 ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ, ਅਤੇ ਦੁਨੀਆ ਵਿੱਚ ਸਭ ਤੋਂ ਵੱਡੇ ਧਾਰਮਿਕ ਸਮਾਗਮ ਦੇ ਰੂਪ ਵਿੱਚ ਇਸ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਵਿਦੇਸ਼ ਮੰਤਰਾਲਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਇਸ ਪ੍ਰੋਗਰਾਮ ਨੇ ਮਹਾਕੁੰਭ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ‘ਤੇ ਚਾਨਣਾ ਪਾਇਆ ਗਿਆ। ਇਹ ਆਯੋਜਨ 13 ਜਨਵਰੀ ਤੋਂ 26 ਫਰਵਰੀ, 2025 ਤੱਕ ਚਲੇਗਾ। ਇਸ ਦੀ ਉਤਪਤੀ ਪੁਰਾਣਿਕ ਸਮੁੰਦਰ ਮੰਥਨ ਤੋਂ ਹੋਈ ਹੈ, ਜਿੱਥੇ ਪ੍ਰਯਾਗਰਾਜ, ਹਰਿਦਵਾਰ, ਉੱਜੈਨ ਅਤੇ ਨਾਸਿਕ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਗਿਰੀਆਂ ਸਨ। ਮਹਾਕੁੰਭ ਆਤਮਾ ਦੀ ਸ਼ੁੱਧੀ ਅਤੇ ਆਤਮ-ਬੋਧ ਦਾ ਪ੍ਰਤੀਕ ਹੈ।

ਸਰਕਾਰ ਦੇ ਅਨੁਮਾਨ ਮੁਤਾਬਿਕ, 2025 ਦੇ ਮਹਾਕੁੰਭ ਵਿੱਚ 45 ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਸ ਵਿੱਚ ਕਰੀਬ 15 ਲੱਖ ਵਿਦੇਸ਼ੀ ਟੂਰਿਸਟ ਸ਼ਾਮਲ ਹੋਣਗੇ। ਇਸ ਦੀ ਤੁਲਨਾ ਵਿੱਚ 2019 ਦੇ ਕੁੰਭ ਮੇਲੇ ਵਿੱਚ 25 ਕਰੋੜ ਲੋਕ ਸ਼ਾਮਲ ਹੋਏ ਸਨ। ਇਸ ਆਯੋਜਨ ਨੂੰ ਏਕਤਾ ਅਤੇ ਸਮਾਨਤਾ ਦੇ ਮੰਚ ਦੇ ਰੂਪ ਵਿੱਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ, ਜੋ ਵਿਭਿੰਨ ਸੱਭਿਆਚਾਰਾਂ ਅਤੇ ਪਰੰਪਰਾਵਾਂ ਦੇ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ।

 

ਵਿਦੇਸ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਮਹਾਕੁੰਭ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਦੇ ਮਾਮੇਲ ਵਿੱਚ ਇਹ ਹੋਰ ਪ੍ਰਮੁੱਖ ਗਲੋਬਲ ਆਯੋਜਨਾਂ ਤੋਂ ਅੱਗੇ ਨਿਕਲ ਜਾਵੇਗਾ। ਰੀਓ ਕਾਰਨੀਵਲ ਵਿੱਚ 70 ਲੱਖ, ਹਜ ਵਿੱਚ 25 ਲੱਖ ਅਤੇ ਅਕਟੂਬਰਫੇਸਟ ਵਿੱਚ 72 ਲੱਖ ਲੋਕਾਂ ਦੇ ਆਉਣ ਦੇ ਨਾਲ, ਮਹਾਕੁੰਭ 2025 ਵਿੱਚ 45 ਕਰੋੜ ਲੋਕਾਂ ਦੇ ਆਉਣ ਦਾ ਅਨੁਮਾਨ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਆਯੋਜਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਇਸ ਦੇ ਬੇਮਿਸਾਲ ਪੈਮਾਨੇ ਅਤੇ ਗਲੋਬਲ ਮਹੱਤਵ ਨੂੰ ਦਰਸਾਉਂਦਾ ਹੈ।

 

ਮਹਾਕੁੰਭ 2025 ਤੋਂ ਭਾਰਤ ਦੀ ਅਰਥਵਿਵਸਥਾ ਵਿੱਚ 2 ਲੱਖ ਕਰੋੜ ਰੁਪਏ ਤੱਕ ਦਾ ਯੋਗਦਾਨ ਹੋਵੇਗਾ ਜਿਸ ਨਾਲ ਮਹੱਤਵਪੂਰਨ ਆਰਥਿਕ ਵਾਧਾ ਹੋਵੇਗਾ। ਉੱਤਰ ਪ੍ਰਦੇਸ਼ ਦੀ ਜੀਡੀਪੀ ਵਿੱਚ 1% ਤੋਂ ਵੱਧ ਦਾ ਵਾਧਾ ਹੋਣ ਦੀ ਉਮੀਦ ਹੈ। ਰੋਜ਼ਾਨਾ ਜ਼ਰੂਰੀ ਵਸਤੂਆਂ ਦਾ ਵਪਾਰ 17,310 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਹੋਟਲ ਅਤੇ ਯਾਤਰਾ ਖੇਤਰ 2,800 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਧਾਰਮਿਕ ਸਮੱਗਰੀ ਅਤੇ ਫੁੱਲਾਂ ਤੋਂ ਕ੍ਰਮਵਾਰ 2,000 ਕਰੋੜ ਰੁਪਏ ਅਤੇ 800 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ।

 

ਪ੍ਰਯਾਗਰਾਜ ਵਿੱਚ ਸੁਚਾਰੂ ਅਤੇ ਸੁਰੱਖਿਅਤ ਆਯੋਜਨ ਸੁਨਿਸ਼ਚਿਤ ਕਰਨ ਦੇ ਲਈ ਵਿਆਪਕ  ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ। ਪ੍ਰਮੁੱਖ ਪ੍ਰੋਜੈਕਟਾਂ ਵਿੱਚ 14 ਨਵੇਂ ਫਲਾਈਓਵਰ, 9 ਸਥਾਈ ਘਾਟ, 7 ਨਵੇਂ ਬੱਸ ਸਟੇਸ਼ਨ ਅਤੇ 12 ਕਿਲੋਮੀਟਰ ਲੰਬੇ ਅਸਥਾਈ ਘਾਟ ਸ਼ਾਮਲ ਹਨ। ਸੁਰੱਖਿਆ ਉਪਾਵਾਂ ਨੂੰ ਵਧਾ ਦਿੱਤਾ ਗਿਆ ਹੈ, ਜਿਸ ਵਿੱਚ 37,000 ਪੁਲਿਸਕਰਮੀ, 14,000 ਹੋਮਗਾਰਡ ਅਤੇ 2,750 ਏਆਈ-ਅਧਾਰਿਤ ਸੀਸੀਟੀਵੀ ਕੈਮਰੇ ਤੈਨਾਤ ਕੀਤੇ ਗਏ ਹਨ।

 

ਸਿਹਤ ਸੇਵਾਵਾਂ ਵਿੱਚ 6,000 ਬੈਂਡਾਂ, 43 ਹਸਪਤਾਲ ਅਤੇ ਏਅਰ ਐਂਬੁਲੈਂਸ ਸ਼ਾਮਲ ਹਨ। ਇਸ ਦੇ ਇਲਾਵਾ, ਪ੍ਰੋਗਰਾਮ ਦੌਰਾਨ ਸਫਾਈ ਬਣਾਏ ਰੱਖਣ ਦੇ ਲਈ 10,200 ਸਫਾਈ ਕਰਮਚਾਰੀ ਅਤੇ 1,800 ਗੰਗਾ ਸੇਵਾਦੂਤ ਤੈਨਾਤ ਕੀਤੇ ਗਏ ਹਨ।

 

ਮਹਾਕੁੰਭ 2025 ਵਿੱਚ 13 ਅਖਾੜੇ ਵੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਕਿੰਨਰ ਅਖਾੜਾ, ਦਸ਼ਨਾਮ ਸੰਨਿਆਸਿਨੀ ਅਖਾੜਾ ਅਤੇ ਮਹਿਲਾ ਅਖਾੜੇ ਸ਼ਾਮਲ ਹਨ। ਇਹ ਅਖਾੜੇ ਜੈਂਡਰ ਸਮਾਨਤਾ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਦੇ ਪ੍ਰਤੀਕ ਹਨ ਅਤੇ ਇਹ ਆਯੋਜਨ ਜਾਤੀ, ਧਰਮ ਅਤੇ ਸੱਭਿਆਚਾਰਕ ਵਿਵਿਧਤਾ ਦਰਮਿਆਨ ਏਕਤਾ ਨੂੰ ਹੁਲਾਰਾ ਦੇਵੇਗਾ। ਆਪਣੇ ਧਾਰਮਿਕ ਮਹੱਤਵ ਤੋਂ ਪਰੇ, ਮਹਾਕੁੰਭ ਗਲੋਬਲ ਮੰਚ ‘ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਆਰਥਿਕ ਸਮ੍ਰਿੱਧੀ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੰਚ ਪ੍ਰਦਾਨ ਕਰਦਾ ਹੈ।

*****

ਏਡੀ/ਵੀਐੱਮ


(रिलीज़ आईडी: 2094826) आगंतुक पटल : 87
इस विज्ञप्ति को इन भाषाओं में पढ़ें: हिन्दी , Gujarati , English , Urdu , Marathi , Nepali , Bengali , Assamese , Malayalam