ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ‘ਇੰਟਰਨੈਸ਼ਨਲ ਇਨਕਮਿੰਗ ਸਪੂਫੈਡ ਕਾਲਸ ਪ੍ਰੀਵੈਨਸ਼ਨ ਸਿਸਟਮ’ ਲਾਂਚ ਕੀਤਾ

Posted On: 22 OCT 2024 6:28PM by PIB Chandigarh

ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧੀਆ ਨੇ ਅੱਜ ‘ਇੰਟਰਨੈਸ਼ਨਲ ਇਨਕਮਿੰਗ ਸਪੂਫੈਡ ਕਾਲ ਪ੍ਰੀਵੈਂਸ਼ਨ ਸਿਸਟਮ’ ਲਾਂਚ ਕੀਤਾ। ਇਸ ਅਵਸਰ ‘ਤੇ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇਮਾਸਾਨੀ ਚੰਦਰਸ਼ੇਖਰ, ਦੂਰਸੰਚਾਰ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਉਹ ਸੁਰੱਖਿਅਤ ਡਿਜੀਟਲ ਸਪੇਸ ਬਣਾਉਣ ਅਤੇ ਨਾਗਰਿਕਾਂ ਨੂੰ ਸਾਈਬਰ ਅਪਰਾਧ ਤੋਂ ਬਚਾਉਣ ਦੀ ਦਿਸ਼ਾ ਵਿੱਚ ਦੂਰਸੰਚਾਰ ਵਿਭਾਗ ਦੇ ਪ੍ਰਯਾਸਾਂ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।

ਹਾਲ ਹੀ ਵਿੱਚ, ਸਾਈਬਰ ਅਪਰਾਧੀ ਭਾਰਤੀ ਮੋਬਾਈਲ ਨੰਬਰ (+91-xxxxxxxxx) ਨੂੰ ਮੋਬਾਈਲ ਸਕ੍ਰੀਨ ‘ਤੇ ਦਿਖਾ ਕੇ ਇੰਟਰਨੈਸ਼ਨਲ ਸਪੂਫੈਡ ਕਾਲ ਕਰਕੇ ਸਾਈਬਰ ਅਪਰਾਧ ਕਰ ਰਹੇ ਹਨ। ਅਜਿਹਾ ਲਗਦਾ ਹੈ ਕਿ ਇਹ ਕਾਲਾਂ ਭਾਰਤ ਤੋਂ ਹੀ ਕੀਤੀਆਂ ਜਾ ਰਹੀਆਂ ਹਨ, ਲੇਕਿਨ ਅਸਲ ਵਿੱਚ, ਕਾਲਿੰਗ ਲਾਈਨ ਆਈਡੈਂਟਿਟੀ (ਸੀਐੱਲਆਈ) ਯਾਨੀ ਫੋਨ ਨੰਬਰ ਵਿੱਚ ਹੇਰਫੇਰ ਕਰਕੇ ਇਹ ਕਾਲ ਵਿਦੇਸ਼ਾਂ ਤੋਂ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਸਪੂਫੈਡ ਕਾਲਾਂ ਦਾ ਇਸਤੇਮਾਲ ਵਿੱਤੀ ਘੋਟਾਲਿਆਂ, ਸਰਕਾਰੀ ਅਧਿਕਾਰੀ ਦੇ ਰੂਪ ਵਿੱਚ ਆਪਣੀ ਪਹਿਚਾਣ ਕਰਵਾ ਕੇ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਹੈ। ਦੂਰਸੰਚਾਰ ਵਿਭਾਗ/ਟ੍ਰਾਈ ਅਧਿਕਾਰੀਆਂ ਦੁਆਰਾ ਮੋਬਾਈਲ ਨੰਬਰ ਬੰਦ ਕਰਨ, ਸਪੂਫੈਡ ਡਿਜੀਟਲ ਗ੍ਰਿਫਤਾਰੀਆਂ, ਕੁਰੀਅਰ ਵਿੱਚ ਡਰੱਗਸ/ਨਸ਼ੀਲੇ ਪਦਾਰਥ, ਪੁਲਿਸ ਅਧਿਕਾਰੀ ਬਣ ਕੇ ਠਗੀ ਕਰਨ ਅਤੇ ਸੈਕਸ ਰੈਕੇਟ ਵਿੱਚ ਗ੍ਰਿਫਤਾਰੀ ਕਰਵਾਉਣ ਸਬੰਧੀ ਧਮਕੀ ਵਾਲੇ ਸਾਈਬਰ ਅਪਰਾਧ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਡਿਪਾਰਟਮੈਂਟ ਆਫ਼ ਕਮਿਊਨੀਕੇਸ਼ਨ (ਡੀਓਟੀ) ਅਤੇ ਟੈਲੀਕੌਮ ਸਰਵਿਸ (ਟੀਐੱਸਪੀ) ਨੇ ਮਿਲ ਕੇ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਹੈ, ਜਿਸ ਦੇ ਰਾਹੀਂ ਅਜਿਹੀਆਂ ਇੰਟਰਨੈਸ਼ਨਲ ਸਪੂਫੈਡ ਕਾਲਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਭਾਰਤੀ ਦੂਰਸੰਚਾਰ ਗ੍ਰਾਹਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕਦਾ ਹੈ। ਇਸ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਅਤੇ ਇਹ ਦੇਖਿਆ ਗਿਆ ਕਿ ਇਸ ਸਿਸਟਮ ਦੇ ਚਾਲੂ ਹੋਣ ਦੇ 24 ਘੰਟਿਆਂ ਦੀ ਮਿਆਦ ਵਿੱਚ,

ਭਾਰਤੀ ਫੋਨ ਨੰਬਰਾਂ ‘ਤੇ ਆਉਣ ਵਾਲੀਆਂ ਸਾਰੀਆਂ ਇੰਟਰਨੈਸ਼ਨਲ ਕਾਲਾਂ ਵਿੱਚੋਂ ਲਗਭਗ 1.35 ਕਰੋੜ ਯਾਨੀ 90 ਪ੍ਰਤੀਸ਼ਤ ਸਪੂਫੈਡ ਕਾਲਾਂ ਦੀ ਪਹਿਚਾਣ ਕੀਤੀ ਗਈ ਅਤੇ ਟੀਐੱਸਪੀ ਦੁਆਰਾ ਉਨ੍ਹਾਂ ਨੂੰ ਭਾਰਤ ਦੂਰਸੰਚਾਰ ਗ੍ਰਾਹਕਾਂ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਸ ਸਿਸਟਮ ਦੇ ਲਾਗੂ ਹੋਣ ਨਾਲ ਭਾਰਤੀ ਦੂਰਸੰਚਾਰ ਗ੍ਰਾਹਕਾਂ ਨੂੰ +91-xxxxxxx ਨੰਬਰਾਂ ਤੋਂ ਆਉਣ ਵਾਲੀਆਂ ਅਜਿਹੀਆਂ ਸਪੂਫੈਡ ਕਾਲਾਂ ਵਿੱਚ ਮਹੱਤਵਪੂਰਨ ਕਮੀ ਦੇਖਣ ਨੂੰ ਮਿਲੇਗੀ।

ਇਨ੍ਹਾਂ ਬਿਹਤਰੀਨ ਪ੍ਰਯਾਸਾਂ ਦੇ ਬਾਵਜੂਦ, ਅਜਿਹੇ ਮਾਮਲੇ ਸਾਹਮਣੇ ਆ ਸਕਦੇ ਹਨ ਜਿੱਥੇ ਧੋਖੇਬਾਜ਼ ਦੂਸਰੇ ਤਰੀਕਿਆਂ ਨਾਲ ਠਗੀ ਕਰ ਸਕਦੇ ਹਨ। ਅਜਿਹੀ ਕਾਲ ਲਈ, ਤੁਸੀਂ ਸੰਚਾਰ ਸਾਥੀ (www.sancharsaasthi,gov.in )  ‘ਤੇ ਚਕਸ਼ੂ ਸੁਵਿਧਾ ‘ਤੇ ਅਜਿਹੀ ਸ਼ੱਕੀ ਧੋਖਾਧੜੀ ਸੰਚਾਰ ਦੀ ਰਿਪੋਰਟ ਦਰਜ ਕਰਕੇ ਮਦਦ ਕਰ ਸਕਦੇ ਹੋ। ਦੂਰਸੰਚਾਰ ਵਿਭਾਗ ਸਰਗਰਮ ਤੌਰ ‘ਤੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ।

ਜੋ ਲੋਕ ਪਹਿਲਾਂ ਹੀ ਪੈਸਾ ਗੁਆ ਚੁੱਕੇ ਹਨ ਜਾਂ ਸਾਈਬਰ ਅਪਰਾਧ ਦੇ ਸ਼ਿਕਾਰ ਹੋਏ ਹਨ, ਕਿਰਪਾ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਜਾਂ ਵੈੱਬਸਾਈਟ https://www.cybercrime.gov.in ‘ਤੇ ਘਟਨਾ ਦੀ ਰਿਪੋਰਟ ਕਰੋ।

 

<><><>

ਨਿਯਮਿਤ ਅੱਪਡੇਟ ਲਈ, ਦੂਰ ਸੰਚਾਰ ਵਿਭਾਗ ਦੇ ਹੈਂਡਲਸ ਫੋਲੋ ਕਰੋ

X - https://x.com/DoT_India

Insta--https://www.instagram.com/department_of_telecomigsh=MXUxbHFjd3llZTU0YQ==

Fb- https://www.facebook.com/DoTIndia

YT- https://www.youtube.com/@departmentoftelecom

 

******

ਐੱਸਬੀ/ਡੀਪੀ/ਏਆਰਜੇ


(Release ID: 2094793) Visitor Counter : 5