ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ ਦੀਆਂ ਉਪਲਬਧੀਆਂ, ਯੋਜਨਾਵਾਂ, ਨੀਤੀਆਂ ਅਤੇ ਲੋਕ ਭਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਮਹਾਕੁੰਭ ਨਗਰ ਵਿੱਚ ਵਿਭਿੰਨ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ
Posted On:
17 JAN 2025 9:27PM by PIB Chandigarh
ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਤ੍ਰਿਵੇਣੀ ਮਾਰਗ ‘ਤੇ ਵਿਭਿੰਨ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਪ੍ਰਦਰਸਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਖੇਤਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਸਰਕਾਰ ਦੀਆਂ ਉਪਲਬਧੀਆਂ, ਯੋਜਨਾਵਾਂ, ਨੀਤੀਆਂ ਅਤੇ ਜਨ ਭਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਆਮ ਜਨ ਤੱਕ ਪਹੁੰਚਾਉਣ ਦੇ ਲਈ ਡਿਜੀਟਲ ਪ੍ਰਦਰਸ਼ਨੀ ਪੰਡਾਲ ਲਗਾਇਆ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ, ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਮੰਡਪਾਂ ਦੇ ਨਾਲ-ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਪ੍ਰਕਾਸ਼ਨ ਵਿਭਾਗ ਦੇ ਵੀ ਸਟਾਲ ਲਗਾਏ ਗਏ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਡਿਜੀਟਲ ਪ੍ਰਦਰਸ਼ਨੀ ਵਿੱਚ ਐਨਾਮੌਰਫਿਕ ਵਾਲ, ਐੱਲਈਡੀ ਟੀਵੀ ਸਕ੍ਰੀਨ, ਐੱਲਈਡੀ ਵਾਲ, ਹੋਲੋਗ੍ਰਾਫਿਕ ਸਿਲੰਡਰ ਦੇ ਮਾਧਿਅਮ ਨਾਲ ਵਿਭਿੰਨ ਜਨ ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੀ ਡਿਜੀਟਲ ਪ੍ਰਦਰਸ਼ਨੀ ਵਿੱਚ ਵਿਭਿੰਨ ਕੰਪਨੀਆਂ, ਉਪਕ੍ਰਮਾਂ ਵਿੱਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਮ ਜਨਤਾ ਨੂੰ ਸਮਝਾਇਆ ਜਾ ਰਹੀ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਦੀ ਪ੍ਰਦਰਸ਼ਨੀ ਵਿੱਚ ਹੜ੍ਹ, ਅੱਗ, ਭੂਚਾਲ, ਠੰਡ, ਜੰਗਲਾਂ ਦੀ ਅੱਗ ਅਤੇ ਹੋਰ ਕੁਦਰਤੀ ਅਤੇ ਮਾਨਵ ਨਿਰਮਿਤ ਆਫਤਾਂ ਤੋਂ ਬਚਾਵ ਦੇ ਉਪਾਅ ਡਿਜੀਟਲ ਮਾਧਿਅਮ ਨਾਲ ਦੱਸੇ ਅਤੇ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੇ ਸਟਾਲ ‘ਤੇ ਮਹੱਤਵਪੂਰਨ ਵਿਸ਼ਿਆਂ ਅਤੇ ਮਹਾਪੁਰਸ਼ਾਂ ਦੇ ਜੀਵਨ ‘ਤੇ ਅਧਾਰਿਤ ਪੁਸਤਕਾਂ ਉਪਲਬਧ ਹਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਟਾਲ ‘ਤੇ ਸੈਲਾਨੀਆਂ ਦੇ ਲਈ ਬਾਜਰਾ ਉਤਪਾਦ ਅਤੇ ਸਬਜੀ ਦੇ ਬੀਜ ਵੀ ਉਪਲਬਧ ਹਨ।

ਮਹਾਕੁੰਭ ਵਿੱਚ ਆਉਣ ਵਾਲੇ ਹਜ਼ਾਰਾਂ ਲੋਕ ਇਨ੍ਹਾਂ ਸਾਰੇ ਸਟਾਲਾਂ ਦਾ ਅਵਲੋਕਨ ਕਰ ਰਹੇ ਹਨ। ਦਰਸ਼ਕ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਪ੍ਰਦਰਸ਼ਿਤ ਚਿੱਤਰਾਂ, ਫਿਲਮਾਂ ਦੇ ਮਾਧਿਅਮ ਨਾਲ ਦਿੱਤੀ ਜਾ ਰਹੀ ਜਾਣਕਾਰੀ ਦੀ ਸਰਾਹਨਾ ਕਰਦੇ ਹੋਏ ਡਿਜੀਟਲ ਪ੍ਰਦਰਸ਼ਨੀ ਨੂੰ ਗਿਆਨਵਰਧਕ ਅਤੇ ਸਿੱਖਿਆਪ੍ਰਦ ਦੱਸ ਰਹੇ ਹਨ।
ਮਹਾਕੁੰਭ ਨਗਰ, ਤ੍ਰਿਵੇਣੀ ਮਾਰਗ ਪ੍ਰਦਰਸ਼ਨੀ ਪਰਿਸਰ ਵਿੱਚ ਆਯੋਜਿਤ ਇਹ ਪ੍ਰਦਰਸ਼ਨੀਆਂ 26 ਫਰਵਰੀ, 2025 ਤੱਕ ਜਨਤਾ ਦੇ ਅਵਲੋਕਨ ਦੇ ਲਈ ਮੁਫਤ ਖੁੱਲੀ ਰਹਿਣਗੀਆਂ।
*****
ਏਡੀ/ਵਾਈਐੱਮ
(Release ID: 2094198)