ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸਾਲ ਦੇ ਅੰਤ ਦੀ ਸਮੀਖਿਆ 2024: ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਭਾਗ-1)
ਸਰਕਾਰ ਨੇ ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਤਹਿਤ ਦੇਸ਼ ਵਿੱਚ ਚਾਰ (4) ਸੈਮੀਕੰਡਕਟਰ ਮੈਨੂਫੈਕਚਰਿੰਗ ਯੂਨਿਟਾਂ ਨੂੰ ਮਨਜ਼ੂਰੀ ਦਿੱਤੀ
ਭਾਰਤ ਨੇ ਨਵੀਂ ਦਿੱਲੀ ਵਿੱਚ ਜੀਪੀਏਆਈ ਮੰਤਰੀ ਪਰਿਸ਼ਦ ਦੀ 6ਵੀਂ ਮੀਟਿੰਗ ਦੀ ਮੇਜ਼ਬਾਨੀ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਜੀਪੀਏਆਈ) ’ਤੇ ਵਿਸ਼ਵ ਭਾਗੀਦਾਰੀ ਵਿੱਚ ਮੋਹਰੀ ਭੂਮਿਕਾ ਨਿਭਾਈ; 2025 ਵਿੱਚ ਨਿਵਰਤਮਾਨ ਪਰਿਸ਼ਦ ਪ੍ਰਧਾਨ ਬਣਨ ਦੀ ਤਿਆਰੀ
ਇਲੈਕਟ੍ਰਾਨਿਕ ਉਪਕਰਣਾਂ ਅਤੇ ਸੈਮੀਕੰਡਕਟਰਾਂ (ਐੱਸਪੀਈਸੀਐੱਸ) ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਦੇ ਤਹਿਤ 9 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ 15,710 ਨੌਕਰੀਆਂ ਪੈਦਾ ਹੋਣਗੀਆਂ
ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ (ਪੀਐੱਮਦਿਕਸ਼ਾ) ਦੇ ਤਹਿਤ 6.39 ਕਰੋੜ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਗਈ
ਰੋਜ਼ਗਾਰ ਅਤੇ ਉੱਦਮਤਾ ਦੇ ਲਈ 81 ਅਭਿਲਾਸ਼ੀ ਜ਼ਿਲ੍ਹਿਆਂ ਵਿੱਚ 18,209 ਐੱਸਸੀ/ਐੱਸਟੀ ਅਤੇ ਈਡਬਲਿਊਐੱਸ (ਮਹਿਲਾਵਾਂ) ਦੇ ਲਈ ਕੌਸ਼ਲ ਵਿਕਾਸ ਟ੍ਰੇਨਿੰਗ ਦਿੱਤੀ ਗਈ
50 ਤੋਂ ਵੱਧ ਹਿੱਤਧਾਰਕਾਂ ਦੇ ਨਾਲ, ਭਾਸ਼ਿਣੀ ਸੁਲਭ ਡਿਜੀਟਲ ਸੇਵਾਵਾਂ ਦੇ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਹੀ ਹੈ; ਭਾਸ਼ਿਣੀ ਵਿੱਚ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਉਪਲਬਧ
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਖੋਜ ਅਤੇ ਇਨੋਵੇਸ਼ਨ ਦੇ ਲਈ ਤਿੰਨ (3) ਪਰਮ ਰੁਦਰ ਸੁਪਰ ਕੰਪਿਊਟਰ ਲਾਂਚ ਕੀਤੇ; ਇਸ ਨਾਲ ਭੌਤਿਕ, ਧਰਤੀ
Posted On:
27 DEC 2024 9:52AM by PIB Chandigarh
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ 2024 ਵਿੱਚ ਭਾਰਤ ਦੇ ਡਿਜੀਟਲ ਵਿਕਾਸ ਨੂੰ ਕਾਇਮ ਰੱਖਣ ਦੇ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਇਸ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਕੌਸ਼ਲ ਵਿਕਾਸ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ। ਇਨ੍ਹਾਂ ਯਤਨਾਂ ਦਾ ਉਦੇਸ਼ ਟੈਕਨੋਲੋਜੀ ਨੂੰ ਵਧੇਰੇ ਪਹੁੰਚਯੋਗ ਬਣਾਉਣਾ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਵਿਸ਼ਵ ਟੈਕਨੋਲੋਜੀ ਪਲੈਟਫਾਰਮ ’ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਤਹਿਤ ਸੈਮੀਕੰਡਕਟਰ ਨਿਰਮਾਣ
1. ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ (ਟੀਈਪੀਐੱਲ) ਦੇ ਭਾਰਤ ਵਿੱਚ 91,526 ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਮੀਕੰਡਕਟਰ ਫੈਬ ਸੁਵਿਧਾ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਫ਼ਰਵਰੀ 2024 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਹ ਫੈਬ ਸੁਵਿਧਾ ਪੀਐੱਸਐੱਮਸੀ, ਤਾਈਵਾਨ ਦੇ ਨਾਲ ਟੈਕਨੋਲੋਜੀ ਸਾਂਝੇਦਾਰੀ ਵਿੱਚ ਸਥਾਪਿਤ ਕੀਤੀ ਜਾਵੇਗੀ। ਪੀਐੱਸਐੱਮਸੀ ਇੱਕ ਮਸ਼ਹੂਰ ਸੈਮੀਕੰਡਕਟਰ ਕੰਪਨੀ ਹੈ ਜਿਸ ਦੀਆਂ ਤਾਈਵਾਨ ਵਿੱਚ 6 ਸੈਮੀਕੰਡਕਟਰ ਫਾਊਂਡਰੀਆਂ ਹਨ। ਇਸ ਪ੍ਰੋਜੈਕਟ ਦੀ ਉਤਪਾਦਨ ਸਮਰੱਥਾ ਲਗਭਗ 50,000 ਵੇਫਰ ਸਟਾਰਟ ਪ੍ਰਤੀ ਮਹੀਨਾ (ਡਬਲਿਊਐੱਸਪੀਐੱਮ) ਹੋਵੇਗੀ।
2. ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ (ਟੀਈਪੀਐੱਲ) ਦੇ ਭਾਰਤ ਵਿੱਚ 27,120 ਕਰੋੜ ਰੁਪਏ ਦੇ ਨਿਵੇਸ਼ ਨਾਲ ਓਐੱਸਏਟੀ ਸੁਵਿਧਾ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਫ਼ਰਵਰੀ 2024 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਹ ਸੁਵਿਧਾ 48 ਮਿਲੀਅਨ ਯੂਨਿਟ ਪ੍ਰਤੀ ਦਿਨ ਦੀ ਉਤਪਾਦਨ ਸਮਰੱਥਾ ਦੇ ਨਾਲ ਸਵਦੇਸ਼ੀ ਸੈਮੀਕੰਡਕਟਰ ਪੈਕੇਜਿੰਗ ਟੈਕਨੋਲੋਜੀਆਂ ਦੀ ਵਰਤੋਂ ਕਰੇਗੀ।
3. ਫ਼ਰਵਰੀ 2024 ਵਿੱਚ ਸੀਜੀ ਪਾਵਰ ਐਂਡ ਇੰਡਸਟਰੀਅਲ ਸਲਿਊਸ਼ਨਜ਼ ਲਿਮਿਟਿਡ ਦੇ ਭਾਰਤ ਵਿੱਚ 7,584 ਕਰੋੜ ਰੁਪਏ ਦੇ ਨਿਵੇਸ਼ ਨਾਲ ਓਐੱਸਏਟੀ ਸੁਵਿਧਾ ਕੇਂਦਰ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ। ਇਹ ਸੁਵਿਧਾ ਰੇਨੇਸਾਸ ਇਲੈਕਟ੍ਰੌਨਿਕਸ ਅਮਰੀਕਾ ਇੰ, ਯੂਐੱਸਏ ਅਤੇ ਸਟਾਰਸ ਮਾਈਕ੍ਰੋਇਲੈਕਟ੍ਰੌਨਿਕਸ, ਥਾਈਲੈਂਡ ਦੇ ਨਾਲ ਸੰਯੁਕਤ ਉੱਦਮ ਸਾਂਝੇਦਾਰੀ ਦੇ ਰੂਪ ਵਿੱਚ ਸਥਾਪਿਤ ਕੀਤੀ ਜਾਵੇਗੀ। ਇਸ ਸੁਵਿਧਾ ਦੇ ਲਈ ਟੈਕਨੋਲੋਜੀ ਰੇਨੇਸਾਸ ਇਲੈਕਟ੍ਰੌਨਿਕਸ ਕਾਰਪੋਰੇਸ਼ਨ, ਜਪਾਨ ਅਤੇ ਸਟਾਰਸ ਮਾਈਕ੍ਰੋਇਲੈਕਟ੍ਰੌਨਿਕਸ, ਥਾਈਲੈਂਡ ਦੁਆਰਾ ਪ੍ਰਦਾਨ ਕੀਤੀ ਜਾਵੇਗੀ। ਇਸਦੀ ਉਤਪਾਦਨ ਸਮਰੱਥਾ ਲਗਭਗ 15.07 ਮਿਲੀਅਨ ਯੂਨਿਟ ਪ੍ਰਤੀ ਦਿਨ ਹੋਵੇਗੀ।
4. ਗੁਜਰਾਤ ਦੇ ਸਾਣੰਦ ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਸੁਵਿਧਾ ਸਥਾਪਿਤ ਕਰਨ ਲਈ ਵਾਇਰ ਬਾਂਡ ਇੰਟਰਕਨੈਕਟਸ, ਸਬਸਟ੍ਰੇਟ ਅਧਾਰਿਤ ਪੈਕੇਜ ਦੇ ਲਈ ਕੇਨੇਸ ਟੈਕਨੋਲੋਜੀ ਇੰਡੀਆ ਲਿਮਿਟਿਡ (ਕੇਟੀਆਈਐੱਲ) ਦੇ ਪ੍ਰਸਤਾਵ ਨੂੰ ਸਤੰਬਰ, 2024 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਹ ਤਕਨੀਕ ਆਈਐੱਸਓ ਟੈਕਨੋਲੋਜੀ Sdn.Bhd. ਅਤੇ ਐਪਟੋਸ ਟੈਕਨੋਲੋਜੀ ਇੰਕ ਦੁਆਰਾ ਪ੍ਰਦਾਨ ਕੀਤੀ ਜਾਵੇਗੀ। ਇਹ ਸੁਵਿਧਾ 3,307 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਇਸ ਸੁਵਿਧਾ ਵਿੱਚ ਪ੍ਰਤੀ ਦਿਨ 6.33 ਮਿਲੀਅਨ ਤੋਂ ਵੱਧ ਚਿਪਸ ਦਾ ਉਤਪਾਦਨ ਕਰਨ ਦੀ ਸਮਰੱਥਾ ਹੋਵੇਗੀ।
ਇੰਡੀਆਏਆਈ ਮਿਸ਼ਨ
1. ਰਾਸ਼ਟਰੀ ਏਆਈ ਪੋਰਟਲ (ਇੰਡੀਆਏਆਈ) ਦਾ ਡਿਜ਼ਾਈਨ, ਵਿਕਾਸ ਅਤੇ ਤੈਨਾਤੀ
ਇੰਡੀਆਏਆਈ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ, ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਅਤੇ ਨੈਸਕਾਮ ਦਾ ਇੱਕ ਸਾਂਝਾ ਉੱਦਮ ਹੈ, ਜਿਸਦੀ ਸਥਾਪਨਾ ਦੇਸ਼ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਦੇ ਲਈ ਤਿਆਰ ਕਰਨ ਦੇ ਲਈ ਕੀਤੀ ਗਈ ਹੈ। ਇਸ ਨੂੰ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਗਤੀਵਿਧੀਆਂ, ਸੰਸਾਧਨਾਂ ਦੇ ਅਦਾਨ-ਪ੍ਰਦਾਨ, ਸਟਾਰਟ-ਅੱਪਸ ਦੇ ਵੇਰਵਿਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਨਿਵੇਸ਼ ਫੰਡ, ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਕੰਪਨੀਆਂ ਅਤੇ ਅਕਾਦਮਿਕ ਸੰਸਥਾਨਾਂ ਆਦਿ ਦੇ ਲਈ ਵਨ ਸਟਾਪ ਔਨਲਾਈਨ ਪੋਰਟਲ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ।
ਇਸ ਪੋਰਟਲ ਵਿੱਚ ਵਰਤਮਾਨ ਵਿੱਚ ਹੇਠ ਲਿਖੇ ਮੁੱਖ ਭਾਗ ਹਨ - ਖ਼ਬਰਾਂ, ਲੇਖ, ਕੇਸ ਸਟੱਡੀਜ਼, ਖੋਜ ਰਿਪੋਰਟਾਂ, ਸਟਾਰਟਅੱਪਸ ਦੀ ਸੂਚੀ, ਨਿਵੇਸ਼ ਫੰਡਾਂ ਦੀ ਸੂਚੀ, ਕਾਲਜ, ਕੰਪਨੀਆਂ, ਦੇਸ਼, ਲੋਕ, ਵੀਡੀਓ, ਡੇਟਾਸੈੱਟ, ਕੋਰਸਾਂ ਅਤੇ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ ਦੀ ਪਹਿਲ।
ਰਾਸ਼ਟਰੀ ਏਆਈ ਪੋਰਟਲ ’ਤੇ ਹੁਣ ਤੱਕ 2,806 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਲੇਖ, 1,175 ਖ਼ਬਰਾਂ, 334 ਵੀਡੀਓ, 164 ਖੋਜ ਰਿਪੋਰਟਾਂ, 472 ਸਟਾਰਟਅੱਪ, 99 ਕੇਸ ਸਟੱਡੀ ਅਤੇ 184 ਸਰਕਾਰੀ ਪਹਿਲਾਂ ਸੂਚੀਬੱਧ ਹਨ।
2. ਏਆਈ ਖੋਜ ਵਿਸ਼ਲੇਸ਼ਣ ਅਤੇ ਗਿਆਨ ਪ੍ਰਸਾਰ ਮੰਚ ਦੇ ਲਈ ਪੀਓਸੀ (ਏਆਈਆਰਏਡਬਲਿਊਏਟੀ)
ਸਰਕਾਰ ਨੇ ਏਆਈ ਖੋਜ ਅਤੇ ਗਿਆਨ ਆਤਮਸਾਤ ਕਰਨ ਦੇ ਲਈ ਇੱਕ ਸਾਂਝਾ ਕੰਪਿਊਟ ਪਲੈਟਫਾਰਮ ਪ੍ਰਦਾਨ ਕਰਨ ਦੇ ਲਈ ਏਆਈਆਰਏਡਬਲਿਊਏਟੀ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਏਆਈ ਕੰਪਿਊਟਿੰਗ ਇਨਫ੍ਰਾਸਟ੍ਰਕਚਰ ਦੀ ਵਰਤੋਂ ਸਾਰੇ ਟੈਕਨੋਲੋਜੀ ਇਨੋਵੇਸ਼ਨ ਕੇਂਦਰਾਂ,ਰਿਸਰਚ ਲੈਬਸ, ਵਿਗਿਆਨਕ ਸਮੁਦਾਇ, ਉਦਯੋਗ, ਸਟਾਰਟ-ਅੱਪਸ ਅਤੇ ਰਾਸ਼ਟਰੀ ਗਿਆਨ ਨੈੱਟਵਰਕ ਦੇ ਤਹਿਤ ਸੰਸਥਾਨਾਂ ਦੁਆਰਾ ਕੀਤੀ ਜਾਵੇਗੀ। ਏਆਈਆਰਏਡਬਲਿਊਏਟੀ ਦੇ ਲਈ ਸੰਕਲਪ ਦਾ ਸਬੂਤ, 200 ਪੇਟਾਫਲੌਪਸ ਮਿਸ਼ਰਤ ਸ਼ੁੱਧਤਾ ਏਆਈ ਮਸ਼ੀਨ ਦੇ ਨਾਲ ਵਿਕਸਿਤ ਕੀਤਾ ਜਾਵੇਗਾ ਜੋ 790 ਏਆਈ ਪੇਟਾਫਲੌਪਸ ਦੀ ਵੱਧ ਤੋਂ ਵੱਧ ਗਣਨਾ ਦੇ ਲਈ ਹਿਸਾਬ ਨਾਲ ਹੋਵੇਗਾ।
ਏਆਈਆਰਏਡਬਲਿਊਏਟੀ ਨੇ ਜਰਮਨੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਸੁਪਰਕੰਪਿਊਟਿੰਗ ਸੰਮੇਲਨ (ਆਈਐੱਸਸੀ 2023) ਵਿੱਚ ਐਲਾਨੀ ਗਈ ਟੌਪ ਦੀ 500 ਵਿਸ਼ਵ ਸੁਪਰਕੰਪਿਊਟਿੰਗ ਸੂਚੀ ਵਿੱਚ 75ਵਾਂ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਭਾਰਤ ਦੁਨੀਆ ਭਰ ਵਿੱਚ ਏਆਈ ਸੁਪਰਕੰਪਿਊਟਿੰਗ ਦੇਸ਼ਾਂ ਵਿੱਚ ਟੌਪ ’ਤੇ ਪਹੁੰਚ ਗਿਆ ਹੈ।
3. ਦੇਸ਼ ਵਿੱਚ ਰੋਬੋਟਿਕਸ ਪ੍ਰਣਾਲੀ ਦੇ ਵਿਕਾਸ ਦੇ ਲਈ ਅੰਤਰ-ਮੰਤਰਾਲਾ ਕਮੇਟੀ ਦਾ ਗਠਨ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਇੱਕ ਅੰਤਰ-ਮੰਤਰਾਲਾ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਦੂਰਸੰਚਾਰ ਵਿਭਾਗ (ਡੀਓਟੀ), ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਅਤੇ ਨੀਤੀ ਆਯੋਗ ਦੇ ਸਕੱਤਰ ਮੈਂਬਰ ਹੋਣਗੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸੰਯੋਜਕ ਹੋਣਗੇ।
ਕਮੇਟੀ ਆਪਣੇ ਘਰੇਲੂ ਰੋਬੋਟਿਕਸ ਉਦਯੋਗ ਦੀ ਸਹਾਇਤਾ ਦੇ ਲਈ ਸਰਕਾਰ ਦੀ ਭੂਮਿਕਾ ’ਤੇ ਸਰਵਉੱਚ ਵਿਵਸਥਾਵਾਂ ਦਾ ਅਧਿਐਨ ਕਰੇਗੀ ਅਤੇ ਸਮਰਥਨ ਦੇਣ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਸਭ ਤੋਂ ਵਧੀਆ ਅਭਿਆਸਾਂ ਦਾ ਅਧਿਐਨ ਕਰੇਗੀ ਅਤੇ ਖੋਜ, ਡਿਜ਼ਾਈਨ, ਮੈਨੂਫੈਕਚਰਿੰਗ, ਪ੍ਰੋਟੋਟਾਈਪਿੰਗ ਅਤੇ ਮੈਨੂਫੈਕਚਰਿੰਗ ਵਿੱਚ ਵਰਤੋਂ ਸਮੇਤ ਰੋਬੋਟਿਕਸ ’ਤੇ ਕੇਂਦ੍ਰਿਤ ਇੱਕ ਐਂਡ-ਟੂ-ਐਂਡ ਵਿਧੀ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਗੇ ਦਾ ਰਸਤਾ ਸੁਝਾਏਗੀ। ਦਸਤਾਵੇਜ਼ ਨੂੰ ਜਨਤਕ ਸਲਾਹ-ਮਸ਼ਵਰੇ ਦੇ ਲਈ ਰੱਖਿਆ ਗਿਆ ਹੈ।
4. ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਰਾਸ਼ਟਰੀ ਪ੍ਰੋਗਰਾਮ
ਇੰਡੀਆਏਆਈ ਪ੍ਰੋਗਰਾਮ ਨੂੰ ਮੰਤਰਾਲੇ ਦੁਆਰਾ ਇੱਕ ਵਿਆਪਕ ਪ੍ਰੋਗਰਾਮ ਦੇ ਰੂਪ ਵਿੱਚ ਦੇਖਿਆ ਗਿਆ ਹੈ ਜਿਸਦਾ ਉਦੇਸ਼ ਸਮਾਜਿਕ ਪ੍ਰਭਾਵ ਦੇ ਲਈ ਸਮਾਵੇਸ਼, ਇਨੋਵੇਸ਼ਨ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੇ ਲਈ ਪਰਿਵਰਤਨਸ਼ੀਲ ਟੈਕਨੋਲੋਜੀਆਂ ਦਾ ਲਾਭ ਉਠਾਉਣਾ ਹੈ। ਇੰਡੀਆਏਆਈ ਦੇ ਥੰਮ੍ਹਾਂ ਵਿੱਚ ਏਆਈ ਦੇ ਲਈ ਡੇਟਾ, ਕੌਸ਼ਲ, ਏਆਈ ਨੈਤਿਕਤਾ ਅਤੇ ਸ਼ਾਸਨ, ਕੰਪਿਊਟ, ਏਆਈ ਖੋਜ ਅਤੇ ਵਿਕਾਸ, ਏਆਈ ਦੇ ਲਈ ਰਾਸ਼ਟਰੀ ਕੇਂਦਰ ਆਦਿ ਸ਼ਾਮਲ ਹਨ।
ਇੰਡੀਆਏਆਈ ਦੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ “ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਰਾਸ਼ਟਰੀ ਪ੍ਰੋਗਰਾਮ” ਨੂੰ ਲਾਗੂ ਕਰਨ ਦਾ ਜ਼ਿੰਮਾ ਚੁੱਕਿਆ ਹੈ ਜਿਸਦਾ ਉਦੇਸ਼ ਸਮਾਜਿਕ ਪ੍ਰਭਾਵ ਦੇ ਲਈ ਸਮਾਵੇਸ਼, ਇਨੋਵੇਸ਼ਨ ਅਤੇ ਨਵੀਂ ਟੈਕਨੋਲੋਜੀ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੇ ਲਈ ਪਰਿਵਰਤਨਸ਼ੀਲ ਟੈਕਨੋਲੋਜੀਆਂ ਦਾ ਲਾਭ ਉਠਾਉਣ ਦੇ ਲਈ ਇੱਕ ਵਿਆਪਕ ਪ੍ਰੋਗਰਾਮ ਦੀ ਸਥਾਪਨਾ ਕਰਨਾ ਹੈ। ਇਸ ਵਿੱਚ ਏਆਈ ਵਿਧੀ ਦੇ ਚਾਰ ਥੰਮ੍ਹ ਸ਼ਾਮਲ ਹਨ, ਜਿਨ੍ਹਾਂ ਵਿੱਚ ਏਆਈ ਵਿੱਚ ਕੌਸ਼ਲ, ਜ਼ਿੰਮੇਦਾਰ ਏਆਈ, ਡੇਟਾ ਪ੍ਰਬੰਧਨ ਦਫ਼ਤਰ ਅਤੇ ਏਆਈ ’ਤੇ ਰਾਸ਼ਟਰੀ ਕੇਂਦਰ ਸ਼ਾਮਲ ਹਨ।
5. ਇੰਡੀਆਏਆਈ ਰਿਪੋਰਟ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਇੰਡੀਆਏਆਈ ਪ੍ਰੋਗਰਾਮ ਨੂੰ ਸਮਾਜਿਕ ਪ੍ਰਭਾਵ ਦੇ ਲਈ ਸਮਾਵੇਸ਼, ਇਨੋਵੇਸ਼ਨ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੇ ਲਈ ਪਰਿਵਰਤਨਸ਼ੀਲ ਟੈਕਨੋਲੋਜੀਆਂ ਦਾ ਲਾਭ ਉਠਾਉਣ ਦੇ ਲਈ ਇੱਕ ਮਿਸ਼ਨ-ਕ੍ਰੇਂਦਿਤ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਦੇਖਦਾ ਹੈ। ਇੰਡੀਆਏਆਈ ਦੇ ਥੰਮ੍ਹਾਂ ਵਿੱਚ ਸ਼ਾਸਨ ਵਿੱਚ ਏਆਈ, ਏਆਈ ਆਈਪੀ ਅਤੇ ਇਨੋਵੇਸ਼ਨ, ਏਆਈ ਕੰਪਿਊਟ ਅਤੇ ਸਿਸਟਮ, ਏਆਈ ਦੇ ਲਈ ਡੇਟਾ, ਏਆਈ ਵਿੱਚ ਕੌਸ਼ਲ, ਅਤੇ ਏਆਈ ਨੈਤਿਕਤਾ ਅਤੇ ਸ਼ਾਸਨ ਸ਼ਾਮਲ ਹਨ। ‘ਭਾਰਤ ਵਿੱਚ ਏਆਈ ਅਤੇ ਭਾਰਤ ਦੇ ਲਈ ਏਆਈ’ ਦੇ ਨਿਰਮਾਣ ਦੇ ਤਹਿਤ ਮੰਤਰਾਲੇ ਨੇ ਭਾਰਤ ਦੇ ਹਰੇਕ ਏਆਈ ਥੰਮ੍ਹ ਦੇ ਲਈ ਦ੍ਰਿਸ਼ਟੀ, ਉਦੇਸ਼ਾਂ, ਨਤੀਜਿਆਂ ਅਤੇ ਡਿਜ਼ਾਈਨ ’ਤੇ ਸਹਿਯੋਗ ਦੇ ਰੂਪ ਨਾਲ ਵਿਚਾਰ-ਵਟਾਂਦਰਾ ਕਰਨ ਦੇ ਲਈ ਸੱਤ ਮਾਹਰ ਸਮੂਹ ਬਣਾਏ ਹਨ।
ਰਿਪੋਰਟ ਵਿੱਚ ਇੰਡੀਆਏਆਈ ਦੇ ਥੰਮ੍ਹਾਂ ਦੇ ਉਦੇਸ਼ਾਂ ਨੂੰ ਵਿਆਪਕ ਰੂਪ ਨਾਲ ਪੇਸ਼ ਕੀਤਾ ਗਿਆ ਹੈ ਅਤੇ ਸਮਾਜਿਕ ਵਿਕਾਸ ਦੇ ਲਈ ਏਆਈ ਦੀ ਸਮਰੱਥਾ ਨੂੰ ਵਰਤਣ ਅਤੇ ‘ਸਭ ਦੇ ਲਈ ਏਆਈ’ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਅਗਲੀ ਕਾਰਜ-ਪ੍ਰਣਾਲੀ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ (ਜੀਪੀਏਆਈ) ’ਤੇ ਵਿਸ਼ਵ ਭਾਗੀਦਾਰੀ
ਏਆਈ ਦੀ ਦੌੜ ਵਿੱਚ ਮੋਹਰੀ ਸਭ ਤੋਂ ਵੱਡੀਆਂ ਵਿਸ਼ਵ ਦੱਖਣੀ ਅਰਥਵਿਵਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਨੇ ਜੀਪੀਏਆਈ ਦੇ ਅਗਲੇ ਕੌਂਸਲ ਪ੍ਰਧਾਨ ਦੇ ਅਹੁਦੇ ਦੇ ਲਈ ਖੁਦ ਨੂੰ ਨਾਮਜ਼ਦ ਕੀਤਾ ਹੈ। ਭਾਰਤ ਨੂੰ ਦੋ-ਤਿਹਾਈ ਤੋਂ ਵੱਧ ਪਹਿਲੀ ਤਰਜੀਹ ਦੀਆਂ ਵੋਟਾਂ ਮਿਲੀਆਂ ਅਤੇ ਇਸ ਲਈ ਨਵੰਬਰ 2022 ਵਿੱਚ ਅਗਲੇ ਕੌਂਸਲ ਪ੍ਰਧਾਨ ਦੇ ਰੂਪ ਵਿੱਚ ਚੁਣਿਆ ਗਿਆ। ਭਾਰਤ 2023 ਵਿੱਚ- ਅਗਲੇ ਪ੍ਰਧਾਨ ਦੇ ਰੂਪ ਵਿੱਚ ਕੰਮ ਕਰੇਗਾ, ਉਸ ਤੋਂ ਬਾਅਦ 2024 ਵਿੱਚ ਪ੍ਰਮੁੱਖ ਪ੍ਰਧਾਨ ਅਤੇ 2025 ਵਿੱਚ ਨਿਵਰਤਮਾਨ ਪ੍ਰਧਾਨ ਦੇ ਰੂਪ ਵਿੱਚ ਕੰਮ ਕਰੇਗਾ।
ਜੀਪੀਏਆਈ ਮੰਤਰੀ ਪਰਿਸ਼ਦ ਦੀ ਛੇਵੀਂ ਮੀਟਿੰਗ 3 ਜੁਲਾਈ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਗਈ।
2024 ਜੀਪੀਏਆਈ ਨਵੀਂ ਦਿੱਲੀ ਮੀਟਿੰਗ ਅਤੇ ਜੀਪੀਏਆਈ ਦੇ ਭਵਿੱਖ ’ਤੇ ਬਣੀ ਆਮ ਸਹਿਮਤੀ ਵਿਸ਼ਵ ਏਆਈ ਚਰਚਾ ਵਿੱਚ ਭਾਰਤ ਦੀ ਅਗਵਾਈ ਨੂੰ ਰੇਖਾਂਕਿਤ ਕਰਦੀ ਹੈ, ਜੋ ਏਆਈ ਦੇ ਨੈਤਿਕ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਨੂੰ ਪੁਖ਼ਤਾ ਕਰਦੀ ਹੈ। ਇਹ ਏਆਈ ਦੀ ਸਮਰੱਥਾ ਦਾ ਲਾਭ ਸਾਰਿਆਂ ਦੇ ਲਈ ਉਠਾਉਣ ਦੇ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਨਵੇਂ ਸਿਰੇ ਤੋਂ ਏਕੀਕ੍ਰਿਤ ਭਾਗੀਦਾਰੀ ਦਾ ਰਾਹ ਪੱਧਰਾ ਕਰੇਗਾ। ( https://gpai.ai/ )
ਸੰਸ਼ੋਧਿਤ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲੱਸਟਰ (ਈਐੱਮਸੀ 2.0) ਯੋਜਨਾ
1. ਈਐੱਮਸੀ ਯੋਜਨਾ 2.0
ਕੇਂਦਰੀ ਕੈਬਨਿਟ ਦੀ ਮਨਜ਼ੂਰੀ ਦੇ ਨਾਲ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਪ੍ਰਮੁੱਖ ਇਲੈਕਟ੍ਰੌਨਿਕਸ ਨਿਰਮਾਤਾਵਾਂ ਨੂੰ ਉਨ੍ਹਾਂ ਦੀ ਸਪਲਾਈ ਚੇਨ ਦੇ ਨਾਲ ਅਜਿਹੇ ਸਮੂਹਾਂ ਦੇ ਮਾਧਿਅਮ ਰਾਹੀਂ ਆਪਣੀ ਮੈਨੂਫੈਕਚਰਿੰਗ ਸੁਵਿਧਾ ਸਥਾਪਿਤ ਕਰਨ ਦੇ ਲਈ ਆਕਰਸ਼ਿਤ ਕਰਨ ਦੇ ਲਈ ਪਲੱਗ ਐਂਡ ਪਲੇ ਸੁਵਿਧਾਵਾਂ ਸਮੇਤ ਆਮ ਸੁਵਿਧਾਵਾਂ ਦੇ ਨਾਲ ਉਦਯੋਗ-ਅਧਾਰਿਤ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ 01 ਅਪ੍ਰੈਲ 2020 ਨੂੰ ਈਐੱਮਸੀ 2.0 ਯੋਜਨਾ ਨੂੰ ਸੂਚਿਤ ਕੀਤਾ ਸੀ।
ਇਹ ਯੋਜਨਾ ਮਾਰਚ, 2024 ਤੱਕ ਅਰਜ਼ੀਆਂ ਪ੍ਰਾਪਤ ਕਰਨ ਦੇ ਲਈ ਖੁੱਲ੍ਹੀ ਸੀ ਅਤੇ ਪ੍ਰਵਾਨਿਤ ਪ੍ਰੋਜੈਕਟਾਂ ਨੂੰ ਮਾਰਚ, 2028 ਤੱਕ ਫੰਡ ਵੰਡੇ ਜਾਣਗੇ।
ਜਨਵਰੀ 2024 ਤੋਂ ਹੁਣ ਤੱਕ ਹੇਠ ਲਿਖੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ:
- ਹੈਦਰਾਬਾਦ ਨਾਲੇਜ ਸਿਟੀ, ਤੇਲੰਗਾਨਾ ਵਿੱਚ ਸੀਐਫਸੀ ਪ੍ਰੋਜੈਕਟ (ਸਭ ਤੋਂ ਵੱਡੀਆਂ ਪ੍ਰੋਟੋਟਾਈਪਿੰਗ ਸੁਵਿਧਾਵਾਂ ਵਿੱਚੋਂ ਇੱਕ) ਨੂੰ ਮੈਸਰਜ਼ ਟੀ-ਵਰਕਸ ਫਾਊਂਡੇਸ਼ਨ ਦੁਆਰਾ ਲਾਗੂ ਕੀਤਾ ਜਾਵੇਗਾ ਜਿਸਦੀ ਪ੍ਰੋਜੈਕਟ ਲਾਗਤ 104.63 ਕਰੋੜ ਰੁਪਏ ਹੋਵੇਗੀ ਇਸ ਵਿੱਚ 75 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਸਹਾਇਤਾ ਵੀ ਸ਼ਾਮਲ ਹੈ ਤਾਕਿ ਉਦਯੋਗ ਨੂੰ ਡਿਜ਼ਾਈਨਿੰਗ, ਇੰਜੀਨੀਅਰਿੰਗ, ਪ੍ਰੋਟੋਟਾਈਪਿੰਗ ਤੋਂ ਲੈ ਕੇ ਟੈਸਟਿੰਗ ਅਤੇ ਪ੍ਰਮਾਣਿਕਤਾ ਆਦਿ ਤੱਕ ਦੇ ਲਈ ਵਨ-ਸਟਾਪ ਹੱਲ ਪ੍ਰਦਾਨ ਕੀਤਾ ਜਾ ਸਕੇ।
- ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਦਿਵਤੀਪੱਲੀ ਪਿੰਡ ਵਿੱਚ 377.65 ਏਕੜ ਖੇਤਰ ਵਿੱਚ ਈਐੱਮਸੀ (ਨਵਾਂ ਊਰਜਾ ਪਾਰਕ) ਵਿਕਸਿਤ ਕੀਤਾ ਜਾਵੇਗਾ, ਜਿਸਨੂੰ ਮੈਸਰਜ਼ ਤੇਲੰਗਾਨਾ ਇੰਡਸਟਰੀਅਲ ਇਨਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਿਟਿਡ (ਟੀਜੀਆਈਆਈਸੀ) ਦੁਆਰਾ ਵਿਕਸਿਤ ਕੀਤਾ ਜਾਵੇਗਾ। ਇਸ ਦੀ ਪ੍ਰੋਜੈਕਟ ਲਾਗਤ 569.66 ਕਰੋੜ ਰੁਪਏ ਹੈ ਜਿਸ ਵਿੱਚ 258.10 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਸਹਾਇਤਾ ਸ਼ਾਮਲ ਹੈ। ਇਹ ਇਲੈਕਟ੍ਰੌਨਿਕਸ ਪਾਰਕ ਪੂਰੀ ਤਰ੍ਹਾਂ ਨਾਲ ਵਰਤੋਂ ਵਿੱਚ ਹੈ ਅਤੇ ਇਸ ਨੇ 10,574 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਇਸ ਵਿੱਚ 19,164 ਲੋਕਾਂ ਨੂੰ ਰੋਜ਼ਗਾਰ ਮਿਲਣ ਦਾ ਅਨੁਮਾਨ ਹੈ। ਪੂਰੀ ਤਰ੍ਹਾਂ ਨਾਲ ਚਾਲੂ ਹੋਣ ਤੋਂ ਬਾਅਦ ਦਿਵਤੀਪੱਲੀ ਈਐੱਮਸੀ ਵਿੱਚ ਉਤਪਾਦਨ ਦੀ ਕੁੱਲ ਕੀਮਤ ਲਗਭਗ 22,500 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਨਿਰਯਾਤ ਦਾ ਅਨੁਮਾਨ 4,500 ਕਰੋੜ ਰੁਪਏ ਤੋਂ ਵੱਧ ਹੈ।
- ਮੈਸਰਜ਼ ਸਟੇਟ ਇੰਡਸਟਰੀਜ਼ ਪ੍ਰਮੋਸ਼ਨ ਕਾਰਪੋਰੇਸ਼ਨ ਆਵ੍ ਤਮਿਲ ਨਾਡੂ (ਐੱਸਆਈਪੀਸੀਓਟੀ) ਨੇ 13 ਨਵੰਬਰ, 2024 ਨੂੰ ਤਮਿਲ ਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਤਾਲੁਕ ਦੇ ਪਿੱਲਾਈਪੱਕਮ ਪਿੰਡ ਵਿੱਚ 379.30 ਏਕੜ ਖੇਤਰ ਵਿੱਚ ਈਐੱਮਸੀ ਦੀ ਸਥਾਪਨਾ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਲਾਗਤ 424.55 ਕਰੋੜ ਰੁਪਏ ਹੈ ਜਿਸ ਵਿੱਚ 212.27 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਸ਼ਾਮਲ ਹੈ। ਇਸ ਈਐੱਮਸੀ ਤੋਂ 8,737 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ, ਜਿਸ ਨਾਲ 36,300 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਈਐੱਮਸੀ ਦਾ 66 ਪ੍ਰਤੀਸ਼ਤ ਹਿੱਸਾ 4 ਕੰਪਨੀਆਂ ਨੂੰ ਅਲਾਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਅਮਰੀਕੀ ਫਰਮ ਮੈਸਰਜ਼ ਫਸਟ ਸੋਲਰ ਵੀ ਸ਼ਾਮਲ ਹੈ ਜਿਸਨੇ 4,941 ਕਰੋੜ ਰੁਪਏ ਦੇ ਨਿਵੇਸ਼ ਨਾਲ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ 1,463 ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ।
- ਮੈਸਰਜ਼ ਕਰਨਾਟਕ ਉਦਯੋਗਿਕ ਖੇਤਰ ਵਿਕਾਸ ਬੋਰਡ (ਕੇਆਈਏਡੀਬੀ) ਨੇ 14 ਨਵੰਬਰ, 2024 ਨੂੰ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਕੋਚਾਨਾਹੱਲੀ ਪਿੰਡ ਵਿੱਚ 235.55 ਏਕੜ ਖੇਤਰ ਵਿੱਚ ਈਐੱਮਸੀ ਦੀ ਸਥਾਪਨਾ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਲਾਗਤ 221.54 ਕਰੋੜ ਰੁਪਏ ਹੈ ਜਿਸ ਵਿੱਚ 110.77 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਸ਼ਾਮਲ ਹੈ। ਇਸ ਈਐੱਮਸੀ ਵਿੱਚ 1,560 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ ਜਿਸ ਨਾਲ 19,500 ਲੋਕਾਂ ਨੂੰ ਰੋਜ਼ਗਾਰ ਮਿਲੇਗਾ। 3 ਕੰਪਨੀਆਂ ਨੇ ਪਹਿਲਾਂ ਹੀ 1,591 ਕਰੋੜ ਰੁਪਏ ਦੇ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ, ਜਿਸ ਨਾਲ 2,490 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
- ਸਰਕਾਰ ਨੇ ਇਲੈਕਟ੍ਰਾਨਿਕ ਉਪਕਰਣਾਂ ਅਤੇ ਸੈਮੀਕੰਡਕਟਰਾਂ ਦੀ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ (ਐੱਸਪੀਈਸੀਐੱਸ) ਦੇ ਤਹਿਤ ਇਲੈਕਟ੍ਰਾਨਿਕ ਉਪਕਰਣਾਂ ਦੀ ਮੈਨੂਫੈਕਚਰਿੰਗ ਦੇ ਲਈ 9 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਕੁੱਲ 7,960 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਸ਼ਾਮਲ ਹੈ। ਇਸ ਨਾਲ ਕੁੱਲ 15,710 ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਇਹਨਾਂ ਵਿੱਚ ਪ੍ਰਮੁੱਖ ਹਨ - ਮੈਸਰਜ਼ ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ, ਮੈਸਰਜ਼ ਟੀਡੀਕੇ ਇੰਡੀਆ ਪ੍ਰਾਈਵੇਟ ਲਿਮਿਟਿਡ, ਮੈਸਰਜ਼ ਮਦਰਸਨ ਇਲੈਕਟ੍ਰਾਨਿਕ ਕੰਪੋਨੈਂਟਸ ਪ੍ਰਾਈਵੇਟ ਲਿਮਿਟਿਡ ਅਤੇ ਮੈਸਰਜ਼ ਭਾਰਤ ਇਨੋਵੇਟਿਵ ਗਲਾਸ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ।
ਸਮਰੱਥਾ ਨਿਰਮਾਣ
ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ (ਪੀਐੱਮਦਿਕਸ਼ਾ) ਫ਼ਰਵਰੀ 2017 ਵਿੱਚ ਦੇਸ਼ ਭਰ ਵਿੱਚ 6 ਕਰੋੜ ਗ੍ਰਾਮੀਣ ਪਰਿਵਾਰਾਂ (ਪ੍ਰਤੀ ਪਰਿਵਾਰ ਇੱਕ ਵਿਅਕਤੀ) ਤੱਕ ਡਿਜੀਟਲ ਸਾਖਰਤਾ ਪਹੁੰਚਾਉਣ ਦੇ ਲਈ ਸ਼ੁਰੂ ਕੀਤਾ ਗਿਆ ਸੀ।
ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨਐੱਸਐੱਸਓ) ਨੇ ਆਪਣੇ 79ਵੇਂ ਦੌਰ (ਜੁਲਾਈ, 2022 ਤੋਂ ਜੂਨ, 2023) ਵਿੱਚ ‘ਵਿਆਪਕ ਸਲਾਨਾ ਮਾਡਿਊਲਰ ਸਰਵੇਖਣ’ (ਸੀਏਐੱਮਐੱਸ) ਆਯੋਜਿਤ ਕੀਤਾ ਅਤੇ ਇਸਦੀ ਰਿਪੋਰਟ ਦੇ ਅੰਕੜਿਆਂ ਨੇ ਭਾਰਤ ਦੇ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਡਿਜੀਟਲ ਸਾਖਰਤਾ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਰੁਝਾਨ ਦਾ ਸੰਕੇਤ ਦਿੱਤਾ। 31 ਮਾਰਚ, 2024 ਤੱਕ ਦੇਸ਼ ਭਰ ਵਿੱਚ 6 ਕਰੋੜ ਦੇ ਮੁਕਾਬਲੇ 6.39 ਕਰੋੜ ਵਿਅਕਤੀਆਂ ਨੂੰ ਟ੍ਰੇਂਡ ਕੀਤੇ ਜਾਣ ਤੋਂ ਬਾਅਦ ਇਹ ਯੋਜਨਾ ਸਮਾਪਤ ਹੋ ਗਈ ਹੈ। ਉਪਰੋਕਤ ਰਿਪੋਰਟਾਂ ਤੋਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਸਮਾਰਟ-ਫੋਨ ਦੀ ਵਰਤੋਂ, ਇੰਟਰਨੈੱਟ ਦੀ ਪਹੁੰਚ ਅਤੇ ਡਿਜੀਟਲ ਕਨੈਕਟੀਵਿਟੀ ਵਿੱਚ ਜ਼ਿਕਰਯੋਗ ਵਾਧੇ ਨੂੰ ਦੇਖਦੇ ਹੋਏ ਯੋਜਨਾ ਦੇ ਉਦੇਸ਼ਾਂ ਨੂੰ ਸਫ਼ਲਤਾਪੂਰਵਕ ਪ੍ਰਾਪਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਰਕਾਰ ਨੇ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ (ਈਐੱਸਡੀਐੱਮ) ਖੇਤਰ ਵਿੱਚ ਕੌਸ਼ਲ ਵਿਕਾਸ ਦੇ ਲਈ ਹੇਠ ਲਿਖੀਆਂ ਦੋ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ – “ਈਐੱਸਡੀਐੱਮ ਖੇਤਰ ਵਿੱਚ ਕੌਸ਼ਲ ਵਿਕਾਸ ਦੇ ਲਈ ਚੁਣੇ ਹੋਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਦੇ ਲਈ ਯੋਜਨਾ” (ਯੋਜਨਾ-1) ਅਤੇ “ਡਿਜੀਟਲ ਇੰਡੀਆ ਦੇ ਲਈ ਈਐੱਸਡੀਐੱਮ ਵਿੱਚ ਕੌਸ਼ਲ ਵਿਕਾਸ” (ਯੋਜਨਾ-2)। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਦੇਸ਼ ਭਰ ਵਿੱਚ ਈਐੱਸਡੀਐੱਮ ਖੇਤਰ ਦੇ ਵਿਕਾਸ ਦੇ ਲਈ ਇੱਕ ਵਿਧੀ ਦਾ ਨਿਰਮਾਣ ਕਰਨਾ ਹੈ। ਦੋਵਾਂ ਯੋਜਨਾਵਾਂ ਦਾ ਸੰਚਤ ਕੌਸ਼ਲ ਲਕਸ਼ ਐੱਲ1 ਤੋਂ ਐੱਲ5 ਪੱਧਰਾਂ ’ਤੇ ਐੱਨਐੱਸਕਿਊਐਫ ਅਨੁਕੂਲ ਕੋਰਸਾਂ ਦੇ ਮਾਧਿਅਮ ਰਾਹੀਂ 4,18,000 ਉਮੀਦਵਾਰਾਂ (ਯੋਜਨਾ 1 - 90,000 ਅਤੇ ਯੋਜਨਾ 2 - 3,28,000) ਦਾ ਹੈ।
ਕੋਰ ਟੈਕਨੋਲੋਜੀ ਅਤੇ ਭਵਿੱਖ ਦੀ ਟੈਕਨੋਲੋਜੀ ਦੇ ਖੇਤਰ ਵਿੱਚ ਅਸੈਂਬਲੀ ਅਤੇ ਮੈਨੂਫੈਕਚਰਿੰਗ ਵਿੱਚ ਉਦਯੋਗ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਨ੍ਹਾਂ ਯੋਜਨਾਵਾਂ ਦੇ ਤਹਿਤ ਕੁੱਲ 99 ਰਾਸ਼ਟਰੀ ਕੌਸ਼ਲ ਯੋਗਤਾ ਫਰੇਮਵਰਕ (ਐੱਨਐੱਸਕਿਊਐਫ) ਨਾਲ ਜੁੜੇ ਕੋਰਸ (ਕੋਰ ਟੈਕਨੋਲੋਜੀ ਕੋਰਸ-61 ਅਤੇ ਭਵਿੱਖ ਦਾ ਟੈਕਨੋਲੋਜੀ ਕੋਰਸ-38) ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੁੱਲ 320 ਉਦਯੋਗਾਂ ਨੇ ਉਦਯੋਗ ਨਾਲ ਜੁੜੀ ਮੰਗ-ਅਧਾਰਿਤ ਇਰਾਦਾ ਪੱਤਰ ਵਿਵਸਥਾ ਅਰਥਾਤ “ਪਲੇਸ ਐਂਡ ਟ੍ਰੇਨ” ਮਾਡਲ ਵਿੱਚ ਹਿੱਸਾ ਲਿਆ ਹੈ। ਇਨ੍ਹਾਂ ਯੋਜਨਾਵਾਂ ਦੇ ਤਹਿਤ ਲਕਸ਼ ਨਿਰਧਾਰਿਤ ਕੀਤੇ ਗਏ 4,18,000 ਉਮੀਦਵਾਰਾਂ ਦੇ ਮੁਕਾਬਲੇ 4,93,926 ਨੂੰ ਟ੍ਰੇਂਡ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 3,71,113 ਉਮੀਦਵਾਰਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਲਗਭਗ 1,36,059 ਉਮੀਦਵਾਰਾਂ ਨੂੰ ਯੋਜਨਾਵਾਂ ਦੇ ਤਹਿਤ ਰੱਖਿਆ ਗਿਆ ਹੈ।
ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਆਈਟੀ ਫਾਰ ਮਾਸਿਜ਼ ਪ੍ਰੋਗਰਾਮ ਮਹਿਲਾਵਾਂ, ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਸੀਨੀਅਰ ਨਾਗਰਿਕਾਂ, ਦਿਵਿਆਂਗ ਵਿਅਕਤੀਆਂ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗਾਂ (ਈਡਬਲਿਊਐੱਸ) ਦੇ ਲੋਕਾਂ ਦੇ ਲਈ ਆਈਸੀਟੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਡਿਜੀਟਲ ਪਾੜੇ ਨੂੰ ਖਤਮ ਕਰਨ ਦਾ ਯਤਨ ਕਰਦਾ ਹੈ। ਉੱਤਰ-ਪੂਰਬੀ ਖੇਤਰ, ਪਿੱਛੜੇ ਜ਼ਿਲ੍ਹਿਆਂ ਅਤੇ ਬਲਾਕਾਂ ਅਤੇ 40 ਪ੍ਰਤੀਸ਼ਤ ਤੋਂ ਵੱਧ ਐੱਸਸੀ/ਐੱਸਟੀ ਆਬਾਦੀ ਵਾਲੇ ਜ਼ਿਲ੍ਹਿਆਂ ਸਮੇਤ ਘੱਟ ਸੇਵਾ ਵਾਲੇ ਖੇਤਰਾਂ ਦੇ ਲਈ ਵੀ ਇਹ ਪ੍ਰੋਗਰਾਮ ਜਾਰੀ ਹੈ। ਇਹ ਪ੍ਰੋਗਰਾਮ ਇਨਫ੍ਰਾਸਟ੍ਰਕਚਰ ਦੇ ਵਿਕਾਸ, ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਉੱਦਮਤਾ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਸਮਾਵੇਸ਼ੀ ਆਈਟੀ ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਵਿੱਤ ਵਰ੍ਹੇ 2006-07 ਤੋਂ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਪੂਰੇ ਭਾਰਤ ਵਿੱਚ 124 ਪ੍ਰੋਜੈਕਟਾਂ ਨੂੰ ਫੰਡ ਦਿੱਤਾ ਹੈ, ਜਿਸ ਨਾਲ ਲਗਭਗ 5.56 ਲੱਖ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਦੇ 1.12 ਲੱਖ ਅਤੇ ਅਨੁਸੂਚਿਤ ਜਨਜਾਤੀ ਦੇ 0.59 ਲੱਖ ਵਿਅਕਤੀਆਂ ਨੂੰ ਸਿੱਧਾ ਲਾਭ ਹੋਇਆ ਹੈ।
ਭਾਰਤ ਵਿੱਚ ਮਜ਼ਬੂਤ ਡਿਜੀਟਲ ਵਿਵਸਥਾ ਦੇ ਲਈ ਸਾਈਬਰ ਸੁਰੱਖਿਆ
ਸਾਈਬਰ ਸੁਰੱਖਿਅਤ ਭਾਰਤ (ਸੀਬੀਐੱਸ) ਪ੍ਰੋਗਰਾਮ ਦੇ ਤਹਿਤ ਮੰਤਰਾਲੇ ਨੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀਆਂ (ਸੀਆਈਐੱਸਓ) ਦੇ 45ਵੇਂ ਬੈਚ ਦੇ ਲਈ ਤਹਿਤ ਤੀਬਰ ਟ੍ਰੇਨਿੰਗ ਦਾ ਆਯੋਜਨ ਕੀਤਾ। ਇਸ ਪਹਿਲ ਦਾ ਉਦੇਸ਼ ਸਰਕਾਰੀ ਖੇਤਰਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਵਿੱਤੀ ਸੰਸਥਾਨਾਂ ਦੇ ਸੀਆਈਐੱਸਓ ਅਤੇ ਆਈਟੀ ਅਧਿਕਾਰੀਆਂ ਨੂੰ ਲੋੜੀਂਦੇ ਸਾਈਬਰ ਸੁਰੱਖਿਆ ਹੁਨਰਾਂ ਨਾਲ ਲੈਸ ਕਰਨਾ ਅਤੇ ਭਾਰਤ ਦੀ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ 388 ਸੰਗਠਨਾਂ ਨੂੰ ਸਾਈਬਰ ਸਵੱਛਤਾ ਕੇਂਦਰ ਵਿੱਚ ਸ਼ਾਮਲ ਕਰਕੇ ਅਤੇ ਸਵਾਸਥ ਖੇਤਰ ਦੇ ਲਈ ਸਾਈਬਰ ਸੁਰੱਖਿਆ ਅਭਿਆਸ ਆਯੋਜਿਤ ਕਰਕੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
ਡਿਜੀਟਲ ਇੰਡੀਆ ਭਾਸ਼ਿਣੀ: ਭਾਸ਼ਾ ਅਨੁਵਾਦ ਮੰਚ
ਭਾਸ਼ਿਣੀ ਦਾ ਉਦੇਸ਼ ਭਾਸ਼ਾ ਨਾਲ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦੇ ਹੋਏ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਨਾਗਰਿਕ ਨੂੰ ਆਪਣੀ ਭਾਸ਼ਾ ਵਿੱਚ ਡਿਜੀਟਲ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚਾ ਸਕੀਏ। ਆਵਾਜ਼ ਨੂੰ ਮਾਧਿਅਮ ਦੇ ਰੂਪ ਵਿੱਚ ਵਰਤਦੇ ਹੋਏ, ਭਾਸ਼ਿਣੀ ਵਿੱਚ ਭਾਸ਼ਾ ਦੇ ਨਾਲ-ਨਾਲ ਡਿਜੀਟਲ ਪਾੜੇ ਨੂੰ ਖਤਮ ਕਰਨ ਦੀ ਸਮਰੱਥਾ ਹੈ। ਜੁਲਾਈ 2022 ਵਿੱਚ ਰਾਸ਼ਟਰੀ ਭਾਸ਼ਾ ਟੈਕਨੋਲੋਜੀ ਮਿਸ਼ਨ ਦੇ ਤਹਿਤ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੀ ਗਈ ਭਾਸ਼ਿਣੀ ਦਾ ਲਕਸ਼ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਵਿੱਚ ਟੈਕਨੋਲੋਜੀ ਅਨੁਵਾਦ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਵਿੱਚ 17 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਦੀ ਸੁਵਿਧਾ ਹੈ।
ਪ੍ਰਮੁੱਖ ਸਫ਼ਲਤਾਵਾਂ:
- ਪ੍ਰਤੀ ਮਹੀਨਾ 100 ਮਿਲੀਅਨ ਤੋਂ ਵੱਧ ਅਨੁਮਾਨ: ਭਾਸ਼ਿਣੀ ਨੇ ਸਫ਼ਲਤਾਪੂਰਵਕ 100 ਮਿਲੀਅਨ ਮਾਸਿਕ ਅਨੁਮਾਨ ਦੀ ਹੱਦ ਨੂੰ ਪਾਰ ਕਰ ਲਿਆ ਹੈ, ਜੋ ਏਆਈ ਭਾਸ਼ਾ ਟੈਕਨੋਲੋਜੀ ਖੇਤਰ ਵਿੱਚ ਇਸਦੀ ਵਧਦੀ ਪਹੁੰਚ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ।
- 50 ਤੋਂ ਵੱਧ ਹਿੱਤਧਾਰਕ ਸ਼ਾਮਲ: ਪ੍ਰਮੁੱਖ ਸਰਕਾਰੀ ਸੰਸਥਾਵਾਂ (ਐੱਨਪੀਸੀਆਈ, ਆਰਬੀਆਈਐੱਚ, ਗ੍ਰਾਮੀਣ ਵਿਕਾਸ ਮੰਤਰਾਲਾ, ਲੋਕ ਸਭਾ, ਰਾਜ ਸਭਾ, ਆਦਿ) ਅਤੇ ਨਿੱਜੀ ਖੇਤਰ ਦੇ ਭਾਗੀਦਾਰਾਂ ਸਮੇਤ 50 ਤੋਂ ਵੱਧ ਹਿੱਤਧਾਰਕ ਹੁਣ ਭਾਸ਼ਿਣੀ ਦੇ ਨਾਲ ਸਹਿਯੋਗ ਕਰ ਰਹੇ ਹਨ।
- 700,000+ ਮੋਬਾਈਲ ਐਪ ਡਾਊਨਲੋਡ: ਭਾਸ਼ਿਣੀ-ਸੰਚਾਲਿਤ ਮੋਬਾਈਲ ਐਪ ਨੂੰ 500,000 ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ, ਜੋ ਇਸਦੀ ਵਿਆਪਕ ਸਵੀਕ੍ਰਿਤੀ ਅਤੇ ਪਹੁੰਚ ਨੂੰ ਦਰਸਾਉਂਦਾ ਹੈ।
- 100+ ਵਰਤੋਂ ਦੇ ਮਾਮਲੇ: ਭਾਸ਼ਿਣੀ 100 ਤੋਂ ਵੱਧ ਵਿਭਿੰਨ ਵਰਤੋਂ ਦੇ ਲਈ ਸਮਰੱਥ ਹੈ, ਜੋ ਉਦਯੋਗਾਂ ਅਤੇ ਖੇਤਰਾਂ ਵਿੱਚ ਇਸ ਪਲੈਟਫਾਰਮ ਦੀ ਅਨੁਕੂਲਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
- 17 ਭਾਸ਼ਾਵਾਂ ਦਾ ਸਮਰਥਨ: ਵਰਤਮਾਨ ਵਿੱਚ ਭਾਸ਼ਿਣੀ 17 ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਦੀ ਹੈ, ਜਿਸ ਨਾਲ ਵਿਆਪਕ ਸ਼੍ਰੇਣੀ ਦੇ ਭਾਸ਼ਾਈ ਭਾਈਚਾਰਿਆਂ ਦੇ ਲਈ ਸਮਾਵੇਸ਼ਿਤਾ ਸੰਭਵ ਹੋ ਪਾਉਂਦੀ ਹੈ।
- 300 ਤੋਂ ਵੱਧ ਏਆਈ-ਅਧਾਰਿਤ ਮਾਡਲ: ਇਹ ਪਲੈਟਫਾਰਮ 300 ਤੋਂ ਵੱਧ ਏਆਈ-ਅਧਾਰਿਤ ਭਾਸ਼ਾ ਮਾਡਲ ਹੋਸਟ ਕਰਦਾ ਹੈ, ਜੋ ਏਆਈ ਭਾਸ਼ਾ ਟੈਕਨੋਲੋਜੀ ਖੇਤਰ ਵਿੱਚ ਅਤਿ-ਆਧੁਨਿਕ ਹੱਲਾਂ ਦੇ ਵਿਕਾਸ ਨੂੰ ਅੱਗੇ ਵਧਾਉਂਦਾ ਹੈ।
ਪੁਰਸਕਾਰ ਅਤੇ ਸਵੀਕਾਰਤਾ
- ਭਾਸ਼ਿਣੀ ਦੇ ਯੋਗਦਾਨ ਨੂੰ ਵਿਭਿੰਨ ਮੰਚਾਂ ’ਤੇ ਮਾਨਤਾ ਮਿਲੀ ਹੈ। ਇਸ ਨਾਲ ਏਆਈ, ਡਿਜੀਟਲ ਪਰਿਵਰਤਨ ਅਤੇ ਸਮਾਵੇਸ਼ਿਤਾ ਵਿੱਚ ਅਗਵਾਈ ਦੀ ਸਮਰੱਥਾ ਪ੍ਰਦਰਸ਼ਿਤ ਹੁੰਦੀ ਹੈ। ਪੁਰਸਕਾਰਾਂ ਅਤੇ ਸਨਮਾਨਾਂ ਵਿੱਚ ਸ਼ਾਮਲ ਹਨ:
- ਐਕਸਪ੍ਰੈਸ ਕੰਪਿਊਟਰ ਦੁਆਰਾ ਡਿਜੀਟਲ ਟ੍ਰੇਲਬਲੇਜ਼ਰ ਪੁਰਸਕਾਰ: ਭਾਰਤ ਵਿੱਚ ਏਆਈ ਤੰਤਰ ਵਿੱਚ ਸ਼ਾਨਦਾਰ ਯੋਗਦਾਨ।
- ਅਲੇਟਸ ਆਤਮਨਿਰਭਰ ਪੁਰਸਕਾਰ: ਸਰਕਾਰੀ ਵਿਭਾਗਾਂ ਦੁਆਰਾ ਏਆਈ, ਐੱਮਐੱਲ ਅਤੇ ਆਈਓਟੀ ਪਹਿਲਾਂ ਦੇ ਲਈ ਡਿਜੀਟਲ ਗਵਰਨੈਂਸ ਦੀ ਸ਼੍ਰੇਣੀ ਦੇ ਤਹਿਤ ਪ੍ਰਦਾਨ ਕੀਤਾ ਗਿਆ।
- ਸਾਲ ਦਾ ਇਮਪੈਕਟ ਲੀਡਰ: ਗਲੋਬਲ ਸਪਿਨ ਇਨੋਵੇਸ਼ਨ ਸੰਮੇਲਨ 2024
- ਏਆਈ ਵਿੱਚ ਅਗਵਾਈ, ਪਰਿਵਰਤਨ ਕਾਰਕ ਅਤੇ ਇਨੋਵੇਸ਼ਨ ਪੁਰਸਕਾਰ: ਏਆਈ-ਸੰਚਾਲਿਤ ਇਨੋਵੇਸ਼ਨ ਅਤੇ ਅਗਵਾਈ ਵਿੱਚ ਉੱਤਮਤਾ ਨੂੰ ਮਾਨਤਾ।
- ਏਆਈ, ਡੇਟਾ ਐਨਾਲਿਟਿਕਸ ਅਤੇ ਪ੍ਰੀਡਿਕਟਿਵ ਟੈਕਨੋਲੋਜੀਜ ਦੇ ਲਈ ਈਟੀ ਗਵਰਮੈਂਟ ਅਵਾਰਡ: ਸਾਖਰਤਾ, ਭਾਸ਼ਾ ਅਤੇ ਡਿਜੀਟਲ ਪਾੜੇ ਨੂੰ ਖਤਮ ਕਰਨ ਦੇ ਲਈ ਮਾਨਤਾ।
- ਅਲੇਟਸ ਐਜੂਕੇਸ਼ਨ ਇਨੋਵੇਸ਼ਨ ਅਵਾਰਡ: ਏਆਈ ਦੇ ਮਾਧਿਅਮ ਰਾਹੀਂ ਪਹੁੰਚਯੋਗ ਅਤੇ ਸਮਾਵੇਸ਼ੀ ਸਿੱਖਿਆ ਪ੍ਰਦਾਨ ਕਰਨ ਦੇ ਲਈ।
- ਰਾਸ਼ਟਰੀ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ)
ਮਾਣਯੋਗ ਪ੍ਰਧਾਨ ਮੰਤਰੀ ਨੇ 26 ਸਤੰਬਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤਿੰਨ ਪਰਮ ਰੁਦਰ ਸੁਪਰਕੰਪਿਊਟਰ ਰਾਸ਼ਟਰ ਨੂੰ ਸਮਰਪਿਤ ਕੀਤੇ। ਐੱਨਐੱਸਐੱਮ ਦੇ ਤਹਿਤ ਵਿਕਸਿਤ ਇਹ ਸੁਪਰਕੰਪਿਊਟਰ ਨਵੀਂ ਦਿੱਲੀ ਵਿੱਚ ਇੰਟਰ-ਯੂਨੀਵਰਸਿਟੀ ਐਕਸਲੇਟਰ ਸੈਂਟਰ (ਆਈਯੂਏਸੀ) (3 ਪੇਟਾਫਲੌਪ), ਪੁਣੇ ਵਿੱਚ ਨੈਸ਼ਨਲ ਸੈਂਟਰ ਫਾਰ ਰੇਡੀਓ ਐਸਟ੍ਰੋਫਿਜ਼ਿਕਸ (ਐੱਨਸੀਆਰਏ) ਵਿੱਚ ਜਾਇੰਟ ਮੀਟਰਵੇਵ ਰੇਡੀਓ ਟੈਲੀਸਕੋਪ (ਜੀਐੱਮਆਰਟੀ) (1 ਪੇਟਾਫਲੌਪ) ਅਤੇ ਕੋਲਕਾਤਾ ਵਿੱਚ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ (838 ਟੈਰਾਫਲੌਪ) ਵਿੱਚ ਸਥਾਪਿਤ ਕੀਤੇ ਗਏ ਹਨ।
- ਇਨ੍ਹਾਂ ਸੁਪਰਕੰਪਿਊਟਰਾਂ ਨੂੰ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਅਤੇ ਨਿਰਮਿਤ ਉੱਚ ਪ੍ਰਦਰਸ਼ਨ ਵਾਲੇ ਕੰਪਿਊਟਿੰਗ ਸਰਵਰ, “ਰੁਦਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਨਾਲ-ਨਾਲ, ਸਥਾਨਕ ਰੂਪ ਨਾਲ ਵਿਕਸਿਤ ਸੌਫਟਵੇਅਰ ਸਟੈਕ ਦੀ ਵੀ ਵਰਤੋਂ ਇਸ ਵਿੱਚ ਕੀਤੀ ਗਈ ਹੈ। ਪਰਮ ਰੁਦਰ ਸੁਪਰਕੰਪਿਊਟਰ ਭਾਰਤ ਵਿੱਚ ਯੁਵਾ ਵਿਗਿਆਨਿਕਾਂ ਦੇ ਲਈ ਖੋਜ ਸਮਰੱਥਾਵਾਂ ਨੂੰ ਮਹੱਤਵਪੂਰਨ ਰੂਪ ਨਾਲ ਵਧਾਏਗਾ, ਜਿਸ ਨਾਲ ਭੌਤਿਕ, ਧਰਤੀ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਵਿੱਚ ਉੱਨਤ ਅਧਿਐਨਾਂ ਦੀ ਸੁਵਿਧਾ ਮਿਲੇਗੀ।
- ਉਪਰੋਕਤ ਤਿੰਨ ਪਰਮ ਰੁਦਰ ਸੁਪਰਕੰਪਿਊਟਰਾਂ ਦੇ ਚਾਲੂ ਹੋਣ ਦੇ ਨਾਲ, ਹੁਣ ਤੱਕ 32 ਪੇਟਾਫਲੌਪ ਦੀ ਸੰਯੁਕਤ ਗਣਨਾ ਸਮਰੱਥਾ ਵਾਲੇ ਕੁੱਲ 33 ਸੁਪਰ ਕੰਪਿਊਟਰ ਵਿਭਿੰਨ ਅਕਾਦਮਿਕ ਸੰਸਥਾਨਾਂ, ਖੋਜ ਸੰਗਠਨਾਂ ਅਤੇ ਖੋਜ ਅਤੇ ਵਿਕਾਸ ਲੈਬ ਵਿੱਚ ਤੈਨਾਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਆਈਆਈਐੱਸਸੀ, ਆਈਆਈਟੀ, ਸੀ-ਡੈਕ ਜਿਹੇ ਪ੍ਰਮੁੱਖ ਸੰਸਥਾਨ ਅਤੇ ਐੱਨਐੱਸਐੱਮ ਦੇ ਤਹਿਤ ਦੇਸ਼ ਦੇ ਸ਼੍ਰੇਣੀ-2 ਅਤੇ ਸ਼੍ਰੇਣੀ-3 ਸ਼ਹਿਰਾਂ ਦੇ ਹੋਰ ਸੰਸਥਾਨ ਸ਼ਾਮਲ ਹਨ।
- ਇਹ ਸੁਪਰਕੰਪਿਊਟਰ ਦੇਸ਼ ਭਰ ਦੇ 200 ਤੋਂ ਵੱਧ ਅਕਾਦਮਿਕ ਸੰਸਥਾਨਾਂ ਅਤੇ ਖੋਜ ਅਤੇ ਵਿਕਾਸ ਲੈਬਸ ਦੇ 1,700 ਤੋਂ ਵੱਧ ਪੀਐੱਚਡੀ ਵਿਦਵਾਨਾਂ ਸਮੇਤ 10,000 ਤੋਂ ਵੱਧ ਖੋਜਕਰਤਾਵਾਂ ਨੂੰ ਸੁਵਿਧਾ ਪ੍ਰਦਾਨ ਕਰਦੇ ਹਨ। ਐੱਨਐੱਸਐੱਮ ਨੇ ਅਤਿ-ਆਧੁਨਿਕ ਸੁਪਰਕੰਪਿਊਟਿੰਗ ਸੁਵਿਧਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਸ਼੍ਰੇਣੀ-2 ਅਤੇ ਸ਼੍ਰੇਣੀ-3 ਸ਼ਹਿਰਾਂ ਦੇ ਖੋਜਕਰਤਾਵਾਂ ਦੇ ਲਈ ਖੋਜ ਦੇ ਅਵਸਰ ਪੈਦਾ ਕੀਤੇ ਹਨ।
*****
ਧਰਮੇਂਦਰ ਤਿਵਾੜੀ/ ਕਸ਼ਿਤਿਜ ਸਿੰਘਾ
(Release ID: 2094079)
Visitor Counter : 27