ਸੰਸਦੀ ਮਾਮਲੇ
ਜਵਾਹਰ ਨਵੋਦਯ ਵਿਦਿਆਲਯ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਦਾ ਪੁਰਸਕਾਰ ਵੰਡ ਸਮਾਰੋਹ ਕੱਲ੍ਹ
Posted On:
15 JAN 2025 12:03PM by PIB Chandigarh
ਜਵਾਹਰ ਨਵੋਦਯ ਵਿਦਿਆਲਯ ਦੇ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਦਾ ਪੁਰਸਕਾਰ ਵੰਡ ਸਮਾਰੋਹ ਵੀਰਵਾਰ, 16 ਜਨਵਰੀ, 2025 ਨੂੰ ਜੀਐੱਮਸੀ ਬਾਲਯੋਗੀ ਔਡੀਟੋਰੀਅਮ, ਸੰਸਦ ਲਾਇਬ੍ਰੇਰੀ ਭਵਨ, ਸੰਸਦ ਭਵਨ ਕੰਪੈਲਕਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਪ੍ਰਤੀਯੋਗਿਤਾ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਿਆਲਿਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ।
ਇਸ ਅਵਸਰ ‘ਤੇ ਜਵਾਹਰ ਨਵੋਦਯ ਵਿਦਿਆਲਿਆਂ ਲਈ 25ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2023-24 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ “ਜਵਾਹਰ ਨਵੋਦਯ ਵਿਦਿਆਲਯ, ਚੰਦ੍ਰਪੁਰ, ਮਹਾਰਾਸ਼ਟਰ (ਪੁਣੇ ਖੇਤਰ)” ਦੇ ਵਿਦਿਆਰਥੀ “ਯੁਵਾ ਸੰਸਦ” ਦਾ ਪੁਨਰ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਸੰਸਦੀ ਮਾਮਲੇ ਮੰਤਰਾਲਾ ਪਿਛਲੇ 28 ਵਰ੍ਹਿਆਂ ਤੋਂ ਜਵਾਹਰ ਨਵੋਦਯ ਵਿਦਿਆਲਿਆਂ ਵਿੱਚ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਆਯੋਜਿਤ ਕਰ ਰਿਹਾ ਹੈ। ਜਵਾਹਰ ਨਵੋਦਯ ਵਿਦਿਆਲਿਆਂ ਦੇ ਲਈ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ ਦੀ ਯੋਜਨਾ ਦੇ ਤਹਿਤ ਲੜੀ ਦੀ 25ਵੀਂ ਪ੍ਰਤੀਯੋਗਿਤਾ 2023-24 ਦੌਰਾਨ ਪੂਰੇ ਭਾਰਤ ਵਿੱਚ ਨਵੋਦਯ ਵਿਦਿਆਲਯ ਸਮਿਤੀ ਦੇ 8 ਖੇਤਰਾਂ ਵਿੱਚ ਫੈਲੇ 80 ਵਿਦਿਆਲਿਆਂ ਦਰਮਿਆਨ ਆਯੋਜਿਤ ਕੀਤੀ ਗਈ।
ਯੁਵਾ ਸੰਸਦ ਯੋਜਨਾ ਦਾ ਉਦੇਸ਼ ਯੁਵਾ ਪੀੜ੍ਹੀ ਵਿੱਚ ਆਤਮ (ਸਵੈ)-ਅਨੁਸ਼ਾਸਨ ਦੀ ਭਾਵਨਾ, ਵਿਭਿੰਨ ਵਿਚਾਰਾਂ ਦੇ ਪ੍ਰਤੀ ਸਹਿਣਸ਼ੀਲਤਾ, ਵਿਚਾਰਾਂ ਦੀ ਸਹੀ ਅਭਿਵਿਅਕਤੀ ਅਤੇ ਲੋਕਤੰਤਰੀ ਜੀਵਨ ਸ਼ੈਲੀ ਦੇ ਹੋਰ ਗੁਣਾਂ ਨੂੰ ਵਿਕਸਿਤ ਕਰਨਾ ਹੈ। ਇਸ ਦੇ ਇਲਾਵਾ ਇਹ ਯੋਜਨਾ ਵਿਦਿਆਰਥੀਆਂ ਨੂੰ ਸੰਸਦ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ, ਚਰਚਾ ਅਤੇ ਬਹਿਸ ਦੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਉਂਦੀ ਹੈ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ, ਅਗਵਾਈ ਦੀ ਗੁਣਵੱਤਾ ਅਤੇ ਪ੍ਰਭਾਵੀ (ਪ੍ਰਭਾਵਸ਼ਾਲੀ) ਭਾਸ਼ਣ ਦੀ ਕਲਾ ਅਤੇ ਕੌਸ਼ਲ ਦਾ ਵਿਕਾਸ ਕਰਦੀ ਹੈ।
ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟ੍ਰੌਫੀ ਜਵਾਹਰ ਨਵੋਦਯ ਵਿਦਿਆਲਯ, ਚੰਦ੍ਰਪੁਰ, ਮਹਾਰਾਸ਼ਟਰ (ਪੁਣੇ ਖੇਤਰ) ਨੂੰ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਇਲਾਵਾ ਮੰਤਰੀ ਦੁਆਰਾ ਹੇਠ ਲਿਖੇ 7 ਵਿਦਿਆਲਿਆਂ ਨੂੰ ਉਨ੍ਹਾਂ ਦੇ ਸਬੰਧਿਤ ਖੇਤਰਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਮੈਰਿਟ ਟ੍ਰੌਫੀ ਵੀ ਪ੍ਰਦਾਨ ਕੀਤੀ ਜਾਵੇਗੀ:-
ਲੜੀ ਨੰਬਰ
|
ਵਿਦਿਆਲਿਆਂ ਦਾ ਨਾਮ
|
ਖੇਤਰ
|
1.
|
ਜਵਾਹਰ ਨਵੋਦਯ ਵਿਦਿਆਲਯ, ਪਟਿਆਲਾ
|
ਚੰਡੀਗੜ੍ਹ
|
2.
|
ਜਵਾਹਰ ਨਵੋਦਯ ਵਿਦਿਆਲਯ, ਕੋਜ਼ੀਕੋਡ, ਕੇਰਲ
|
ਹੈਦਰਾਬਾਦ
|
3.
|
ਜਵਾਹਰ ਨਵੋਦਯ ਵਿਦਿਆਲਯ, ਜਗਤਸਿੰਘਪੁਰ, ਓਡੀਸ਼ਾ
|
ਭੋਪਾਲ
|
4.
|
ਜਵਾਹਰ ਨਵੋਦਯ ਵਿਦਿਆਲਯ, ਸਹਾਰਨਪੁਰ, ਉੱਤਰ ਪ੍ਰਦੇਸ਼
|
ਲਖਨਊ
|
5.
|
ਜਵਾਹਰ ਨਵੋਦਯ ਵਿਦਿਆਲਯ, ਰਾਜਗੀਰ, ਬਿਹਾਰ
|
ਪਟਨਾ
|
6.
|
ਜਵਾਹਰ ਨਵੋਦਯ ਵਿਦਿਆਲਯ, ਈਸਟ ਖਾਸੀ ਹਿਲਸ-I, ਮੇਘਾਲਿਆ
|
ਸ਼ਿਲੌਂਗ
|
7.
|
ਜਵਾਹਰ ਨਵੋਦਯ ਵਿਦਿਆਲਯ, ਬਾੜਮੇਰ ਰਾਜਸਥਾਨ
|
ਜੈਪੁਰ
|
****
ਐੱਸਐੱਸ/ਐੱਨਐੱਸਕੇ
(Release ID: 2093743)
Visitor Counter : 26