ਸਿੱਖਿਆ ਮੰਤਰਾਲਾ
azadi ka amrit mahotsav

ਪਰੀਕਸ਼ਾ ਪੇ ਚਰਚਾ ਦੇ 8ਵੇਂ ਆਯੋਜਨ ਦੇ ਲਈ ਰਿਕਾਰਡ 3.5 ਕਰੋੜ ਤੋਂ ਵੱਧ ਐਪਲੀਕੇਸ਼ਨਾਂ ਨਾਲ ਰਜਿਸਟ੍ਰੇਸ਼ਨ ਸੰਪੰਨ

Posted On: 14 JAN 2025 4:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਮੁੱਖ ਪਹਿਲ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਰਪ੍ਰਸਤਾਂ ਦੇ ਰਿਕਾਰਡ  ਤਿੰਨ ਕਰੋੜ ਪੰਜਾਹ ਲੱਖ ਤੋਂ ਵੱਧ ਦੀ ਸੰਖਿਆ ਵਿੱਚ ਹਿੱਸਾ ਲੈਣ ਦੇ ਲਈ ਐਪਲੀਕੇਸ਼ਨਾਂ ਨਾਲ ਰਜਿਸਟ੍ਰੇਸ਼ਨ ਪੂਰੀ ਹੋ ਗਈ ਹੈ। ਇਹ ਇੰਟਰਐਕਟਿਵ ਪ੍ਰੋਗਰਾਮ ਸਿੱਖਿਆ ਨਾਲ ਸਬੰਧਿਤ ਤਣਾਅ ਨੂੰ ਸਿੱਖਣ ਅਤੇ ਉਤਸਵ ਦੇ ਮਾਹੌਲ ਵਿੱਚ ਬਦਲਣ ਦਾ ਰਾਸ਼ਟਰਵਿਆਪੀ ਅੰਦੋਲਨ ਹੈ। 8ਵੇਂ ਪਰੀਕਸ਼ਾ ਪੇ ਚਰਚਾ 2025 ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਰਪ੍ਰਸਤਾਂ ਨੇ ਵੱਡੀ ਸੰਖਿਆ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਕੀਰਤੀਮਾਨ ਸਥਾਪਿਤ ਕੀਤਾ ਹੈ। ਪਰੀਕਸ਼ਾ ਪੇ ਚਰਚਾ ਵਿੱਚ ਸ਼ਾਮਲ ਹੋਣ ਦੇ ਲਈ ਜ਼ਿਕਰਯੋਗ ਰਿਸਪੌਂਸ ਇੱਕ ਸੱਚੇ ਜਨ ਅੰਦੋਲਨ ਦੇ ਰੂਪ ਵਿੱਚ ਪ੍ਰੋਗਰਾਮ ਦੀ ਵਧਦੀ ਲੋਕਪ੍ਰਿਯਤਾ ਨੂੰ ਰੇਖਾਂਕਿਤ ਕਰਦੀ ਹੈ।

 

ਪਰੀਕਸ਼ਾ ਪੇ ਚਰਚਾ 2025 ਦੇ ਲਈ ਔਨਲਾਈਨ ਰਜਿਸਟ੍ਰੇਸ਼ਨ 14 ਦਸੰਬਰ 2024 ਤੋਂ 14 ਜਨਵਰੀ 2025 ਤੱਕ MyGov.in ‘ਤੇ ਪੋਰਟਲ ‘ਤੇ ਸੰਚਾਲਿਤ ਕੀਤਾ ਗਿਆ। ਪ੍ਰੋਗਰਾਮ ਦੀ ਅਪਾਰ ਲੋਕਪ੍ਰਿਯਤਾ ਵਿਦਿਆਰਥੀਆਂ ਨੂੰ ਮਾਨਸਿਕ ਮਜ਼ਬੂਤੀ ਪ੍ਰਦਾਨ ਕਰਨ ਅਤੇ ਪ੍ਰੀਖਿਆ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦੀ ਇਸ ਦੀ ਸਫਲਤਾ ਦਰਸਾਉਂਦੀ ਹੈ।

 

ਸਿੱਖਿਆ ਮੰਤਰਾਲੇ ਦੇ ਤਹਿਤ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਪ੍ਰਤੀ ਵਰ੍ਹੇ ਇਹ ਸੰਵਾਦਮੂਲਕ ਪ੍ਰੋਗਰਾਮ ਆਯੋਜਿਤ ਕਰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਇਹ ਇੱਕ ਬਹੁਤ ਹੀ ਉਡੀਕੇ ਜਾਣ ਵਾਲਾ ਉਤਸਵ ਬਣ ਗਿਆ ਹੈ। 2024 ਵਿੱਚ ਪਰੀਕਸ਼ਾ ਪੇ ਚਰਚਾ ਦਾ 7ਵਾਂ ਆਯੋਜਨ ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਟਾਊਨ ਹਾਲ ਫਾਰਮੈੱਟ ਵਿੱਚ ਕੀਤਾ ਗਿਆ ਸੀ ਅਤੇ ਇਸ ਦੀ ਵਿਆਪਕ ਸਰਾਹਨਾ ਹੋਈ ਸੀ।

 

ਪੀਪੀਸੀ ਦੀ ਭਾਵਨਾ ਦੇ ਅਨੁਰੂਪ, 12 ਜਨਵਰੀ 2025 (ਰਾਸ਼ਟਰੀ ਯੁਵਾ ਦਿਵਸ) ਨੂੰ ਸਕੂਲ ਪੱਧਰ ਦੀਆਂ ਗਤੀਵਿਧੀਆਂ ਦੀ ਲੜੀ ਸ਼ੁਰੂ ਹੋਈ ਹੈ ਜੋ 23 ਜਨਵਰੀ 2025 (ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ) ਤੱਕ ਚਲੇਗੀ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਅਤੇ ਉਨ੍ਹਾਂ ਨੂੰ ਪ੍ਰੀਖਿਆ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ ਦੇ ਲਈ ਪ੍ਰੇਰਿਤ ਕਰਨਾ ਹੈ।

ਇਨ੍ਹਾਂ ਵਿੱਚ ਨਿਮਨਲਿਖਿਤ ਗਤੀਵਿਧੀਆਂ ਸ਼ਾਮਲ ਹਨ:

     ਸਵਦੇਸ਼ੀ ਖੇਡ ਸੈਸ਼ਨ

  • ਮੈਰਾਥੌਨ ਦੌੜ

  • ਮੀਮ ਕੰਪੀਟੀਸ਼ਨਸ (ਨਕਲ ਉਤਾਰਣਾ)

  • ਨੁੱਕੜ ਨਾਟਕ

   ਯੋਗ ਅਤੇ ਧਿਆਨ ਸੈਸ਼ਨ

  • ਪੋਸਟਰ ਬਣਾਉਣ ਦੀਆਂ ਪ੍ਰਤੀਯੋਗਿਤਾਵਾਂ

  • ਪ੍ਰੇਰਣਾਦਾਇਕ ਫਿਲਮਾਂ ਦਾ ਪ੍ਰਦਰਸ਼ਨ

  • ਮਾਨਸਿਕ ਸਿਹਤ ਵਰਕਸ਼ਾਪਸ ਅਤੇ ਕਾਊਸਲਿੰਗ ਸੈਸ਼ਨਸ

  • ਸੀਬੀਐੱਸਈ, ਕੇਵੀਐੱਸ ਅਤੇ ਐੱਨਵੀਐੱਸ ਦੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ

ਇਨ੍ਹਾਂ ਗਤੀਵਿਧੀਆਂ ਦੁਆਰਾ ਪਰੀਕਸ਼ਾ ਪੇ ਚਰਚਾ 2025 ਸਿੱਖਣ ਵਿੱਚ ਅਨੁਕੂਲਨ, ਸਕਾਰਾਤਮਕਤਾ ਅਤੇ ਪ੍ਰਸੰਨਤਾ ਦੇ ਸੰਦੇਸ਼ ਨੂੰ ਬਲ ਦਿੰਦਾ ਹੈ ਅਤੇ ਸੁਨਿਸ਼ਚਿਤ ਕਰਦਾ ਹੈ ਕਿ ਸਿੱਖਿਆ ਨੂੰ ਦਬਾਅ ਵਾਲੇ ਕੰਮ ਦੀ ਬਜਾਏ ਜੀਵਨ-ਯਾਤਰਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਮਨਾਇਆ ਜਾਵੇ।

*****

ਐੱਮਵੀ/ਏਕੇ


(Release ID: 2093003) Visitor Counter : 6