ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਬੀ.ਐੱਲ.ਵਰਮਾ ਨੇ ਵਡੋਦਰਾ ਵਿੱਚ ਆਯੋਜਿਤ 23ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ, ਗੁਜਰਾਤ ਦੇ 30 ਦਿਵਯਾਂਗਜਨਾਂ ਨੂੰ ਇੱਕ ਕਰੋੜ ਰੁਪਏ ਦੇ ਲੋਨਸ ਦੀ ਵੰਡ ਕੀਤੀ ਗਈ
ਇਸ 11 ਦਿਨਾਂ ਦੇ ਸਮਾਗਮ ਵਿੱਚ ਦਿਵਯਾਂਗਜਨਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਮਾਰਕੀਟਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ; ਇਸ ਮੇਲੇ ਦੇ ਹਿੱਸੇ ਵਜੋਂ ਦਿਵਯਾਂਗਜਨਾਂ ਲਈ ਵਿਸ਼ੇਸ਼ ਨੌਕਰੀ ਮੇਲਾ 17 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ
Posted On:
09 JAN 2025 8:05PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਬੀ.ਐੱਲ,ਵਰਮਾ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਖੇ ਅਕੋਟਾ ਸਟੇਡੀਅਮ ਵਿੱਚ ਆਯੋਜਿਤ 23ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਪਤਵੰਤਿਆਂ ਵਿੱਚ ਵਡੋਦਰਾ ਦੇ ਸਾਂਸਦ ਡਾ. ਹਿਮਾਂਗ ਜੋਸ਼ੀ, ਵਿਧਾਇਕ ਸ਼੍ਰੀ ਚੈਤਨਯ ਮਕਰੰਦ ਭਾਈ ਦੇਸਾਈ, ਵਡੋਦਰਾ ਦੇ ਜ਼ਿਲ੍ਹਾ ਕਲੈਕਟਰ ਸ਼੍ਰੀ ਵਿਜੁਲ ਸ਼ਾਹ, ਦਿਵਿਯਾਂਗਤਾ ਮਾਮਲਿਆਂ ਦੇ ਕਮਿਸ਼ਨਰ ਸ਼੍ਰੀ ਵੀ.ਜੇ. ਰਾਜਪੂਤ ਰਾਸ਼ਟਰੀ ਦਿਵਿਯਾਂਗਜਨ ਵਿੱਤ ਅਤੇ ਵਿਕਾਸ ਨਿਗਮ (ਐੱਨਡੀਐੱਫਡੀਸੀ) ਦੇ ਸੀਐੱਮਡੀ ਸ਼੍ਰੀ ਨਵੀਨ ਸ਼ਾਹ ਅਤੇ ਮੰਤਰਾਲੇ ਦੇ ਪ੍ਰਤੀਨਿਧੀ ਸ਼ਾਮਲ ਸਨ।

ਕੇਂਦਰੀ ਮੰਤਰੀ ਨੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਦਿਵਯਾਂਗਜਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿਵਿਯਾਂਗ ਵਿਅਕਤੀਆਂ ਦੇ ਪ੍ਰਤੀ ਸਕਾਰਾਤਮਕ ਸਮਾਜਿਕ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਿਵਿਯਾਂਗ ਸ਼ਬਦ ਦੀ ਸ਼ੁਰੂਆਤ ਕੀਤੀ। ਸ਼੍ਰੀ ਵਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿਵਯਾਂਗਜਨਾਂ ਦਰਮਿਆਨ ਉੱਦਮਤਾ ਅਤੇ ਸ਼ਿਲਪਕਾਰੀ ਕੌਸ਼ਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਇਹ ਪਹਿਲਾਂ ਉਨ੍ਹਾਂ ਨੂੰ ਟ੍ਰੇਨਿੰਗ, ਕੌਸ਼ਲ ਅਤੇ ਵਿੱਤੀ ਮਦਦ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ। ਸਰਕਾਰੀ ਯੋਜਨਾਵਾਂ ਦੇ ਤਹਿਤ ਦਿਵਯਾਂਗਜਨਾਂ ਦੀ ਸ਼੍ਰੇਣੀਆਂ 7 ਤੋਂ ਵਧ ਕੇ 21 ਕਰ ਦਿੱਤੀ ਗਈ ਹੈ ਅਤੇ ਸਰਕਾਰੀ ਨੌਕਰੀਆਂ ਅਤੇ ਐਜ਼ੂਕੇਸ਼ਨ ਇੰਸਟੀਟਿਊਟਸ ਵਿੱਚ ਦਿਵਯਾਂਗਜਨਾਂ ਲਈ ਰਿਜ਼ਰਵੇਸ਼ਨ ਕ੍ਰਮਵਾਰ 4 ਪ੍ਰਤੀਸ਼ਤ ਤੋਂ 5 ਪ੍ਰਤੀਸ਼ਤ ਤੱਕ ਵਧ ਗਈ ਹੈ।

ਸੀਐੱਮਡੀ (ਐੱਨਡੀਐੱਫਡੀਸੀ) ਸ਼੍ਰੀ ਨਵੀਨ ਸ਼ਾਹ ਨੇ ਦੱਸਿਆ ਕਿ ਦੇਸ਼ ਭਰ ਦੇ ਹਰ ਪ੍ਰਮੁੱਖ ਸ਼ਹਿਰ ਵਿੱਚ ਦਿਵਯ ਕਲਾ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ, 22 ਰਾਸ਼ਟਰੀ ਮੇਲੇ ਸ਼ਫ਼ਲਤਾਪੂਰਵਕ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਵਡੋਦਰਾ ਵਿੱਚ ਆਯੋਜਿਤ ਸਮਾਗਮ ਇਸ ਲੜੀ ਦਾ 23ਵਾਂ ਐਡੀਸ਼ਨ ਹੈ। ਐੱਨਡੀਐੱਫਡੀਸੀ ਦੀ ਪਹਿਲ ਦੇ ਹਿੱਸੇ ਵਜੋਂ, ਇਸ ਸਮਾਗਮ ਦੌਰਾਨ 11 ਦਿਵਯਾਂਗਜਨਾਂ ਨੂੰ ਇਰਕੌਨ ਦੀ ਸੀਐੱਸਆਰ ਯੋਜਨਾ ਦੇ ਮਾਧਿਅਮ ਨਾਲ ਫੰਡ ਪ੍ਰਾਪਤ ਮੋਟਰਾਈਜ਼ਡ ਟ੍ਰਾਈਸਾਈਕਲਾਂ ਨੂੰ ਵੰਡਿਆ ਜਾਵੇਗਾ। ਇਸ ਤੋਂ ਇਲਾਵਾ, ਐੱਨਡੀਐੱਫਡੀਸੀ ਦੀ ਯੋਜਨਾਵਾਂ ਤਹਿਤ ਲੋਨ ਸਵਿਕ੍ਰਿਤੀ ਪੱਤਰਾਂ ਲਈ ਗੁਜਰਾਤ ਦੇ ਦਿਵਿਯਾਂਗ ਲਾਭਾਰਥੀਆਂ ਨੂੰ ਟੋਕਨ ਸੌਂਪੇ ਗਏ। ਇਸ ਮੇਲੇ ਦੇ ਹਿੱਸੇ ਵਜੋਂ, 17 ਜਨਵਰੀ ਨੂੰ ਦਿਵਯਾਂਗਜਨਾਂ ਲਈ ਇੱਕ ਵਿਸ਼ੇਸ਼ ਨੌਕਰੀ ਮੇਲਾ ਆਯੋਜਿਤ ਕੀਤਾ ਜਾਵੇਗਾ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ 9 ਤੋਂ ਲੈ ਕੇ 19 ਜਨਵਰੀ, 2025 ਦੌਰਾਨ ਵਡੋਦਰਾ ਦੇ ਅਕੋਟਾ ਸਟੇਡੀਅਮ ਵਿੱਚ ਦਿਵਯ ਕਲਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਜੰਮੂ ਅਤੇ ਕਸ਼ਮੀਰ ਅਤੇ ਉੱਤਰ-ਪੂਰਬ ਰਾਜਾਂ ਸਮੇਤ ਦੇਸ਼ ਭਰ ਦੇ ਦਿਵਿਯਾਂਗ ਕਾਰੀਗਰਾਂ ਅਤੇ ਉੱਦਮੀਆਂ ਦੇ ਸ਼ਾਨਦਾਰ ਹੁਨਰ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਹੈਂਡੀਕ੍ਰਾਫਟਸ, ਹੈਂਡਲੂਮਾਂ,ਕਢਾਈ ਕਾਰਜ ਅਤੇ ਪੈਕੇਜ਼ਡ ਫੂਡ ਪਦਾਰਥ ਵਰਗੇ ਉੱਤਪਾਦ ਵਿਕਰੀ ਲਈ ਉਪਲਬਧ ਹੋਣਗੇ।
ਇਹ ਪਹਿਲ ਦਿਵਯਾਂਗਜਨਾਂ ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਅਨੋਖਾ ਕਦਮ ਹੈ, ਜੋ ਉਨ੍ਹਾਂ ਨੂੰ ਆਪਣੇ ਕੌਸ਼ਲ ਅਤੇ ਉਤਪਾਦਾਂ ਦੀ ਮਾਰਕੀਟਿੰਗ ਅਤੇ ਪ੍ਰਦਰਸ਼ਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ, ਦਿੱਲੀ, ਮੁੰਬਈ, ਭੋਪਾਲ, ਇੰਦੌਰ, ਗੁਵਾਹਾਟੀ, ਜੈਪੁਰ, ਵਾਰਾਣਸੀ, ਅਹਿਮਦਾਬਾਦ ਅਤੇ ਸੂਰਤ ਵਰਗੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਸਮਾਗਮ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਮੇਲਿਆਂ ਦੇ ਆਯੋਜਨ ਲਈ ਐੱਨਡੀਐੱਫਡੀਸੀ ਨੂੰ ਨੋਡਲ ਏਜੰਸੀ ਵਜੋਂ ਮਨੋਨੀਤ ਕੀਤਾ ਗਿਆ ਹੈ।
ਇਸ ਮੇਲੇ ਵਿੱਚ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 100 ਦਿਵਿਯਾਂਗ ਕਾਰੀਗਰਾਂ,ਸ਼ਿਲਪਕਾਰਾਂ ਅਤੇ ਉੱਦਮੀ ਹਿੱਸਾ ਲੈ ਰਹੇ ਹਨ। ਇਹ ਮੇਲਾ ਦਿਵਿਯਾਂਗ ਕਾਰੀਗਰਾਂ ਦੁਆਰਾ ਬਣਾਏ ਗਏ ਉਤਪਾਦਾਂ ਲਈ ਇੱਕ ਨੈਸ਼ਨਲ ਪਲੈਟਫਾਰਮ ਪ੍ਰਦਾਨ ਕਰਕੇ ‘ਵੋਕਲ ਫਾਰ ਲੋਕਲ’ ਦੀ ਧਾਰਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕਰਦਾ ਹੈ। ਇਹ ਮੇਲਾ ਹਰ ਰੋਜ਼ ਸਵੇਰੇ 11:00 ਵਜੇ ਤੋਂ ਰਾਤ 9:00 ਵਜੇ ਤੱਕ ਵਿਜ਼ਿਟਰਾਂ ਦੇ ਲਈ ਖੁੱਲ੍ਹਾ ਰਹੇਗਾ। ਪ੍ਰਦਰਸ਼ਨੀ ਦੇ ਨਾਲ-ਨਾਲ, ਭਾਰਤ ਦੇ ਵੱਖ-ਵੱਖ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਸਿੱਧ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਅਤੇ ਫੂਡ ਸਟਾਲ ਇਸ ਸਮਾਗਮ ਦੇ ਮੁੱਖ ਆਕਰਸ਼ਨ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਵਿਜ਼ਿਟਰਾਂ ਲਈ ਕਈ ਆਕਰਸ਼ਕ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।
ਉਦਘਾਟਨੀ ਸਮਾਹੋਰ ਦਾ ਵੀਡੀਓ ਲਿੰਕ: https://www.youtube.com/live/9p8n-K7TWqQ?si=HGNbLtGSn-UbEu3h
*****
ਵੀਐੱਮ
(Release ID: 2092587)