ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਸਾਲ ਦੇ ਅੰਤ ਦੀ ਸਮੀਖਿਆ 2024- ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀਆਂ ਉਪਲਬਧੀਆਂ ਅਤੇ ਪਹਿਲਕਦਮੀਆਂ
Posted On:
27 DEC 2024 2:30PM by PIB Chandigarh
ਫੂਡ ਪ੍ਰੋਸੈੱਸਿੰਗ ਸੈਕਟਰ ਖੇਤੀਬਾੜੀ ਆਮਦਨ ਵਧਾਉਣ ਅਤੇ ਖੇਤੀਬਾੜੀ ਤੋਂ ਬਾਹਰ ਰੋਜ਼ਗਾਰ ਸਿਰਜਿਤ ਕਰਨ, ਸੰਭਾਲ ਅਤੇ ਪ੍ਰੋਸੈੱਸਿੰਗ ਇਨਫ੍ਰਾਸਟ੍ਰਕਚਰ ਵਿੱਚ ਖੇਤੀਬਾੜੀ ਅਤੇ ਸਬੰਧਿਤ ਖੇਤਰ ਦੇ ਉਤਪਾਦਨ ਵਿੱਚ ਫਸਲ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਅਨੁਸਾਰ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਦੇਸ਼ ਵਿੱਚ ਫੂਡ ਪ੍ਰੋਸੈੱਸਿੰਗ ਸੈਕਟਰ ਦੇ ਵਿਕਾਸ ਨੂੰ ਗਤੀ ਦੇਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਵਰ੍ਹੇ 2024 ਦੌਰਾਨ ਆਪਣੀਆਂ ਯੋਜਨਾਵਾਂ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।
ਪਿਛਲੇ ਵਰ੍ਹੇ ਦੀਆਂ ਜ਼ਿਕਰਯੋਗ ਉਪਲਬਧੀਆਂ ਇਸ ਪ੍ਰਕਾਰ ਹਨ:-
- ਐਗਰੀ-ਫੂਡ ਨਿਰਯਾਤ ਵਿੱਚ ਪ੍ਰੋਸੈੱਸਡ ਫੂਡ ਨਿਰਯਾਤ ਦੀ ਹਿੱਸੇਦਾਰੀ 2014-15 ਵਿੱਚ 13.7 ਪ੍ਰਤੀਸ਼ਤ ਤੋਂ ਵਧ ਕੇ 2023-24 ਵਿੱਚ 23.4 ਪ੍ਰਤੀਸ਼ਤ ਹੋ ਗਈ।
- ਸਲਾਨਾ ਉਦਯੋਗ ਸਰਵੇਖਣ (ਏਐੱਸਆਈ), 2022-23 ਦੀ ਰਿਪਰੋਟ ਦੇ ਅਨੁਸਾਰ, ਫੂਡ ਪ੍ਰੋਸੈੱਸਿੰਗ ਖੇਤਰ ਕੁੱਲ ਰਜਿਸਟਰਡ/ਸੰਗਠਿਤ ਖੇਤਰ ਵਿੱਚ 12.41 ਪ੍ਰਤੀਸ਼ਤ ਰੋਜ਼ਗਾਰ ਦੇ ਨਾਲ ਸੰਗਠਿਤ ਮੈਨੂਫੈਕਚਰਿੰਗ ਸੈਕਟਰ ਵਿੱਚ ਸਭ ਤੋਂ ਵੱਡੇ ਰੋਜ਼ਗਾਰ ਪ੍ਰੋਵਾਈਡਰਸ ਵਿੱਚੋਂ ਇੱਕ ਹੈ।
- ਜਨਵਰੀ 2024 ਤੋਂ, ਪੀਐੱਮਐੱਫਐੱਮਈ ਯੋਜਨਾ ਦੇ ਕ੍ਰੈਡਿਟ ਲਿੰਕਡ ਸਬਸਿਡੀ ਕੰਪੋਨੈਂਟ ਦੇ ਤਹਿਤ ਕੁੱਲ 46,643 ਲੋਨ ਸਵੀਕ੍ਰਿਤ ਕੀਤੇ ਗਏ ਹਨ।
ਪਿਛਲੇ ਵਰ੍ਹੇ ਦੀਆਂ ਹੋਰ ਜ਼ਿਕਰਯੋਗ ਉਪਲਬਧੀਆਂ ਇਸ ਪ੍ਰਕਾਰ ਹਨ:-
- ਮੰਤਾਰਲੇ ਦੇ ਬਜਟ ਰਾਹੀਂ ਖੇਤਰਵਾਰ ਸਹਾਇਤਾ ਵਿੱਚ ਵਾਧਾ-
ਭਾਰਤ ਸਰਕਾਰ ਨੇ ਵਰ੍ਹੇ 2024-25 ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਦੇ ਵਿਕਾਸ ਲਈ ਮੰਤਰਾਲੇ ਨੂੰ 3290 ਕਰੋੜ ਰੁਪਏ ਦਾ ਬਜਟ ਅਨੁਮਾਨ ਅਲਾਟ ਕੀਤਾ ਹੈ, ਜੋ 2023-24 ਦੇ ਸੰਸ਼ੋਧਿਤ ਅਨੁਮਾਨ (ਆਰਈ) 2527.06 ਕਰੋੜ ਰੁਪਏ ਤੋਂ ਲਗਭਗ 30-19 ਪ੍ਰਤੀਸ਼ਤ ਵੱਧ ਹੈ।
- ਖੇਤਰੀ ਉਪਲਬਧੀਆਂ ਵਿੱਚ ਜ਼ਿਕਰਯੋਗ ਵਾਧਾ-
- ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਗ੍ਰੌਸ ਵੈਲਿਊ ਐਡਿਡ (ਜੀਵੀਏ) ਪਹਿਲੇ ਸੰਸ਼ੋਧਿਤ ਅਨੁਮਾਨ ਦੇ ਅਨੁਸਾਰ 2014-15 ਵਿੱਚ 1.34 ਲੱਖ ਕਰੋੜ ਰੁਪਏ ਤੋਂ ਵਧ ਕੇ 2022-23 ਵਿੱਚ 1.92 ਲੱਖ ਕਰੋੜ ਰੁਪਏ ਹੋ ਗਿਆ ਹੈ।
- ਅਪ੍ਰੈਲ 2014 ਤੋਂ ਮਾਰਚ 2024 ਦੌਰਾਨ ਖੇਤਰ ਨੇ 6.793 ਬਿਲੀਅਨ ਅਮਰੀਕੀ ਡਾਲਰ ਦਾ ਵਿਦੇਸ਼ੀ ਪ੍ਰਤੱਖ ਨਿਵੇਸ਼ ਆਕਰਸ਼ਿਤ ਕੀਤਾ ਹੈ।
- ਐਗਰੀ-ਫੂਡ ਨਿਰਯਾਤ ਵਿੱਚ ਪ੍ਰੋਸੈੱਸਡ ਫੂਡ ਨਿਰਯਾਤ ਦੀ ਭਾਗੀਦਾਰੀ 2014-15 ਵਿੱਚ 13.7 ਪ੍ਰਤੀਸ਼ਤ ਤੋਂ ਵਧ ਕੇ 2023-24 ਵਿੱਚ 23.4 ਪ੍ਰਤੀਸ਼ਤ ਹੋ ਗਈ।
- ਸਲਾਨਾ ਉਦਯੋਗ ਸਰਵੇਖਣ (ਏਐੱਸਆਈ), 2022-23 ਦੀ ਰਿਪੋਰਟ ਦੇ ਅਨੁਸਾਰ, ਫੂਡ ਪ੍ਰੋਸੈੱਸਿੰਗ ਖੇਤਰ ਕੁੱਲ ਰਜਿਸਟਰਡ/ਸੰਗਠਿਤ ਖੇਤਰ ਵਿੱਚ 12.41 ਪ੍ਰਤੀਸ਼ਤ ਰੋਜ਼ਗਾਰ ਦੇ ਨਾਲ ਸੰਗਠਿਤ ਮੈਨੂਫੈਕਚਰਿੰਗ ਸੈਕਟਰ ਵਿੱਚ ਸਭ ਤੋਂ ਵੱਡਾ ਰੋਜ਼ਗਾਰ ਪ੍ਰੋਵਾਈਡਰ ਹੈ।
- ਯੋਜਨਾਵਾਂ ਦੇ ਤਹਿਤ ਉਪਲਬਧੀਆਂ-
- ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ)
- ਪੀਐੱਮਕੇਐੱਸਵਾਈ ਨੂੰ 14ਵੇਂ ਵਿੱਤ ਕਮਿਸ਼ਨ ਦੇ ਚੱਕਰ ਲਈ 2016-20 (ਜਿਸ ਨੂੰ 2020-21 ਤੱਕ ਵਧਾਇਆ ਗਿਆ ਹੈ) ਦੀ ਮਿਆਦ ਲਈ 6 ਹਜ਼ਾਰ ਕਰੋੜ ਰੁਪਏ ਦੀ ਅਲਾਟਮੈਂਟ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਅਤੇ 5520 ਕਰੋੜ ਰੁਪਏ ਦੀ ਅਲਾਟਮੈਂਟ ਦੇ ਨਾਲ 15ਵੇਂ ਵਿੱਤ ਕਮਿਸ਼ਨ ਦੇ ਸਾਇਕਿਲ ਦੌਰਾਨ ਪੁਨਰਗਠਨ ਦੇ ਬਾਅਦ ਇਸ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।
- ਜਨਵਰੀ 2024 ਤੋਂ, ਪੀਐੱਮਕੇਐੱਸਵਾਈ ਦੀਆਂ ਵਿਭਿੰਨ ਕੰਪੋਨੈਂਟ ਯੋਜਨਾਵਾਂ ਦੇ ਤਹਿਤ 143 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 69 ਪ੍ਰੋਜੈਕਟਸ ਸ਼ੁਰੂ ਹੋ ਗਏ ਹਨ, ਜਿਸ ਦੇ ਨਤੀਜੇ ਵਜੋਂ 14.41 ਲੱਖ ਮੀਟ੍ਰਿਕ ਟਨ ਦੀ ਪ੍ਰੋਸੈੱਸਿੰਗ ਅਤੇ ਸੰਭਾਲ਼ ਸਮਰੱਥਾ ਵਿੱਚ ਵਾਧਾ ਹੋਇਆ। ਸਵੀਕ੍ਰਿਤ ਪ੍ਰੋਜੈਕਟਾਂ ਦੇ ਸ਼ੁਰੂ ਹੋਣ ‘ਤੇ 2303.24 ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਮਿਲਣ ਦੀ ਆਸ਼ਾ ਹੈ, ਜਿਸ ਨਾਲ ਲਗਭਗ 3.53 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ 0.57 ਲੱਖ ਤੋਂ ਵੱਧ ਪ੍ਰਤੱਖ/ਅਪ੍ਰਤੱਖ ਰੋਜ਼ਗਾਰ ਸਿਰਜਿਤ ਹੋਣ ਦੀ ਆਸ਼ਾ ਹੈ।
- ਕੁੱਲ ਮਿਲਾ ਕੇ, ਹੁਣ ਤੱਕ ਪੀਐੱਮਕੇਐੱਸਵਾਈ ਦੀਆਂ ਵਿਭਿੰਨ ਕੰਪੋਨੈਂਟ ਯੋਜਨਾਵਾਂ ਦੇ ਤਹਿਤ 1646 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਉਨ੍ਹਾਂ ਦੇ ਸ਼ੁਰੂ ਹੋਣ ਦੀਆਂ ਸਬੰਧਿਤ ਮਿਤੀਆਂ ਤੋਂ ਹਨ। ਇਨ੍ਹਾਂ ਵਿੱਚੋਂ 1087 ਪ੍ਰੋਜੈਕਟਸ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਨਤੀਜੇ ਵਜੋਂ 241.94 ਲੱਖ ਮੀਟ੍ਰਿਕ ਟਨ ਦੀ ਪ੍ਰੋਸੈੱਸਿੰਗ ਅਤੇ ਸੰਭਾਲ ਸਮਰੱਥਾ ਵਿੱਚ ਵਾਧਾ ਹੋਇਆ ਹੈ। ਸਵੀਕ੍ਰਿਤ ਪ੍ਰੋਜੈਕਟਾਂ ਦੇ ਸ਼ੁਰੂ ਹੋਣ ‘ਤੇ 22778.60 ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਮਿਲਣ ਦੀ ਉਮੀਦ ਹੈ, ਜਿਸ ਨਾਲ ਲਗਭਗ 51 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ 7.46 ਲੱਖ ਤੋਂ ਵੱਧ ਪ੍ਰਤੱਖ/ਅਪ੍ਰਤੱਖ ਰੋਜ਼ਗਾਰ ਸਿਰਜਿਤ ਹੋਣ ਦੀ ਉਮੀਦ ਹੈ।
- ਪੀਐੱਮਕੇਐੱਸਵਾਈ ਨੇ ਖੇਤੀਬਾੜੀ ਉਪਜ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਉਸ ਦੇ ਨੁਕਸਾਨ ਵਿੱਚ ਕਮੀ ਦੇ ਸੰਦਰਭ ਵਿੱਚ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਪਾਇਆ ਹੈ। ਕੋਲਡ ਚੇਨ ਪ੍ਰੋਜੈਕਟਾਂ ‘ਤੇ ਨੈਬਕੌਨ ਦੀ ਮੁਲਾਂਕਣ ਅਧਿਐਨ ਰਿਪੋਰਟ ਤੋਂ ਪਤਾ ਚਲਿਆ ਹੈ ਕਿ ਸਵੀਕ੍ਰਿਤ ਪ੍ਰੋਜੈਕਟਾਂ ਵਿੱਚੋਂ 70 ਪ੍ਰਤੀਸ਼ਤ ਦੇ ਪੂਰੇ ਹੋਣ ਨਾਲ ਮੱਛੀ ਪਾਲਣ ਦੇ ਸਬੰਧ ਵਿੱਚ 70 ਪ੍ਰਤੀਸ਼ਤ ਤੱਕ ਅਤੇ ਡੇਅਰੀ ਉਤਪਾਦਾਂ ਦੇ ਮਾਮਲੇ ਵਿੱਚ 85 ਪ੍ਰਤੀਸ਼ਤ ਤੱਕ ਵੇਸਟ ਵਿੱਚ ਕਮੀ ਆਈ ਹੈ।
- ਵਿੱਤ ਵਰ੍ਹੇ 2024-25 ਲਈ 22 ਜੁਲਾਈ 2024 ਨੂੰ ਸਲਾਨਾ ਵਿੱਤੀ ਵੇਰਵੇ ਦੀ ਪੇਸ਼ਕਾਰੀ ਦੌਰਾਨ, ਵਿੱਤ ਮੰਤਰੀ ਨੇ ਧਾਰਾ 49 ਵਿੱਚ ਹੇਠ ਲਿਖੇ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਦੇ ਪ੍ਰਾਵਧਾਨ ਦਾ ਐਲਾਨ ਕੀਤਾ।
- 50 ਬਹੁ-ਉਤਪਾਦ ਫੂਡ ਇਰੈਡੀਏਸ਼ਨ ਪ੍ਰੋਜੈਕਟਸ। 50 ਇਰੈਡੀਏਸ਼ਨ ਪ੍ਰੋਜੈਕਟਾਂ ਦੇ ਸਬੰਧ ਵਿੱਚ ਵਿੱਤ ਮੰਤਰਾਲੇ ਦੀ ਸਿਧਾਂਤਕ ਸਵੀਕ੍ਰਿਤੀ ਪ੍ਰਾਪਤ ਹੋਈ। 07.08.2024 ਨੂੰ ਦਿਲਚਸਪੀ ਦੇ ਪ੍ਰਗਟਾਵੇ ਜਾਰੀ ਕੀਤੇ ਗਏ ਅਤੇ 20 ਪ੍ਰਸਤਾਵ ਪ੍ਰਾਪਤ ਹੋਏ।
- ਐੱਨਏਬੀਐੱਲ ਮਾਨਤਾ ਪ੍ਰਾਪਤ 100 ਫੂਡ ਗੁਣਵੱਤਾ ਅਤੇ ਸੁਰੱਖਿਆ ਜਾਂਚ ਲੈਬਸ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਸ ਅਨੁਸਾਰ, ਅਗਲੇ ਦੋ ਵਰ੍ਹਿਆਂ ਵਿੱਚ 100 ਫੂਡ ਟੈਸਟਿੰਗ ਲੈਬਸ ਦੀ ਸਥਾਪਨਾ ਦੇ ਸਬੰਧ ਵਿੱਚ ਈਐੱਫਸੀ ਨੋਟ ਤਿਆਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਐਂਟਰਪ੍ਰਾਈਜ਼ ਸਕੀਮ ਦਾ ਰਸਮੀਕਰਣ
- ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਫੂਡ ਪ੍ਰੋਸੈੱਸਿੰਗ ਉਦਯੋਗ ਮਤੰਰਾਲੇ ਨੇ ਜੂਨ, 2020 ਵਿੱਚ ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਐਂਟਰਪ੍ਰਾਈਜ਼ ਸਕੀਮ (ਪੀਐੱਮਐੱਫਐੱਮਈ) ਨਾਮਕ ਇੱਕ ਕੇਂਦਰ ਸਪਾਂਸਰਡ ਸਕੀਮ ਸ਼ੁਰੂ ਕੀਤੀ ਸੀ, ਜਿਸ ਦਾ ਉਦੇਸ਼ ਇਸ ਖੇਤਰ ਵਿੱਚ ‘ਵੋਕਲ ਫਾਰ ਲੋਕਲ’ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਯੋਜਨਾ ਦੇ ਲਈ ਵਿੱਤੀ ਵਰ੍ਹੇ 2020-2025 ਦੀ ਮਿਆਦ ਵਿੱਚ ਕੁੱਲ 10 ਹਜ਼ਾਰ ਕਰੋਰ ਰੁਪਏ ਦਾ ਖਰਚਾ ਨਿਰਧਾਰਿਤ ਕੀਤਾ ਗਿਆ ਹੈ। ਯੋਜਨਾ ਨੂੰ ਵਿੱਤ ਵਰ੍ਹੇ 2025-26 ਤੱਕ ਵਧਾ ਦਿੱਤਾ ਗਿਆ ਹੈ।
- ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਲਈ ਇਹ ਪਹਿਲੀ ਸਰਕਾਰੀ ਯੋਜਨਾ ਹੈ ਅਤੇ ਇਸ ਦਾ ਟੀਚਾ ਕ੍ਰੈਡਿਟ ਲਿੰਕਡ ਸਬਸਿਡੀ ਅਤੇ ਇੱਕ ਜ਼ਿਲ੍ਹਾ ਇੱਕ ਉਤਪਾਦ ਦੇ ਦ੍ਰਿਸ਼ਟੀਕੋਣ ਨੂੰ ਅਪਣਾ ਕੇ 2 ਲੱਖ ਉੱਦਮਾਂ ਨੂੰ ਲਾਹੇਵੰਦ ਕਰਨਾ ਹੈ।
- ਜਨਵਰੀ 2024 ਤੋਂ ਹੁਣ ਤੱਕ ਪੀਐੱਮਐੱਫਐੱਮਈ ਯੋਜਨਾ ਦੇ ਕ੍ਰੈਡਿਟ ਲਿੰਕਡ ਸਬਸਿਡੀ ਕੰਪੋਨੈਂਟ ਦੇ ਤਹਿਤ ਕੁੱਲ 46,643 ਲੋਨ ਮਨਜ਼ੂਰ ਕੀਤੇ ਗਏ ਹਨ। 71,714 ਸਵੈ ਸਹਾਇਤਾ ਸਮੂਹ (ਐੱਸਐੱਚਜੀ) ਮੈਂਬਰਾਂ ਨੂੰ ਸ਼ੁਰੂਆਤੀ ਪੂੰਜੀ ਸਹਾਇਤਾ ਦੇ ਰੂਪ ਵਿੱਚ 254.87 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਮਿਆਦ ਦੌਰਾਨ 2 ਇਨਕਿਊਬੇਸ਼ਨ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 11 ਇਨਕਿਊਬੇਸ਼ਨ ਕੇਂਦਰਾਂ ਦਾ ਨਿਰਮਾਣ ਪੂਰਨ/ ਉਦਘਾਟਨ/ ਸ਼ੁਰੂ ਹੋ ਚੁੱਕਿਆ ਹੈ, ਜਿਸ ਨਾਲ ਜ਼ਮੀਨੀ ਪੱਧਰ ਦੇ ਸੂਖਮ ਉੱਦਮਾਂ ਨੂੰ ਉਤਪਾਦ ਵਿਕਾਸ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸੂਖਮ ਉੱਦਮਾਂ ਨੂੰ ਬ੍ਰਾਂਡਿੰਗ ਸਹਾਇਤਾ ਪ੍ਰਦਾਨ ਕਰਨ ਲਈ ਮਾਰਕੀਟਿੰਗ ਅਤੇ ਬ੍ਰਾਂਡਿੰਗ ਦੇ 4 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੀਐੱਮਐੱਫਐੱਮਈ ਯੋਜਨਾ ਦੇ ਕ੍ਰੈਡਿਟ ਲਿੰਕਡ ਸਬਸਿਡੀ ਕੰਪੋਨੈਂਟ ਦੇ ਤਹਿਤ ਨਿਜੀ ਲਾਭਾਰਥੀਆਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਅਤੇ ਉਤਪਾਦਕ ਸਹਿਕਾਰੀ ਕਮੇਟੀਆਂ ਨੂੰ ਕੁੱਲ1,14,388 ਲੋਨ ਮਨਜ਼ੂਰ ਕੀਤੇ ਗਏ ਹਨ। 3.10 ਲੱਖ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਦੇ ਮੈਂਬਰਾਂ ਨੂੰ ਕਿਸੇ ਕਾਰੋਬਾਰ ਜਾਂ ਨਵੇਂ ਉਤਪਾਦ ਲਈ ਪੂੰਜੀ ਸਹਾਇਤਾ ਦੇ ਰੂਪ ਵਿੱਚ 1032.31 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਓਡੀਓਪੀ ਪ੍ਰੋਸੈੱਸਿੰਗ ਲਾਈਨਾਂ ਅਤੇ ਸਬੰਧਿਤ ਉਤਪਾਦ ਲਾਈਨਾਂ ਵਿੱਚ 206.95 ਕਰੋੜ ਰੁਪਏ ਦੇ ਖਰਚੇ ਨਾਲ 76 ਇਨਕਿਊਬੇਸ਼ਨ ਕੇਂਦਰਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। 15 ਇਨਕਿਊਬੇਸ਼ਨ ਕੇਂਦਰਾਂ ਦਾ ਨਿਰਮਾਣ ਪੂਰਾ/ਉਦਘਾਟਨ/ਸ਼ੁਰੂ ਹੋ ਚੁੱਕਿਆ ਹੈ।
- 2 ਰਾਸ਼ਟਰੀ ਪੱਧਰ ਦੇ ਪ੍ਰਸਤਾਵ (ਨੇਫੇਡ ਫੇਜ਼ 1 ਅਤੇ ਫੇਜ਼ 2) ਅਤੇ 15 ਰਾਜ ਪੱਧਰੀ ਪ੍ਰਸਤਾਵਾਂ ਸਮੇਤ ਮਾਰਕੀਟਿੰਗ ਅਤੇ ਬ੍ਰਾਂਡਿੰਗ ਦੇ 17 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਫੂਡ ਪ੍ਰੋਸੈੱਸਿੰਗ ਉਦਯੋਗਾਂ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ)
- ਦੇਸ਼ ਦੇ ਕੁਦਰਤੀ ਸੰਸਾਧਨਾਂ ਦੇ ਅਨੁਰੂਪ ਗਲੋਬਲ ਫੂਡ ਮੈਨੂਫੈਕਚਰਿੰਗ ਚੈਂਪੀਅਨ ਬਣਾਉਣ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਫੂਡ ਉਤਪਾਦਾਂ ਦੇ ਭਾਰਤੀ ਬ੍ਰਾਂਡਾਂ ਦਾ ਸਹਿਯੋਗ ਕਰਨ ਲਈ, ਕੇਂਦਰੀ ਖੇਤਰ ਯੋਜਨਾ-ਫੂਡ ਪ੍ਰੋਸੈੱਸਿੰਗ ਉਦਯੋਗ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫ)” ਨੂੰ ਕੇਂਦਰੀ ਕੈਬਨਿਟ ਦੁਆਰਾ 31.03.2021 ਨੂੰ 10,900 ਕਰੋੜ ਰੁਪਏ ਦੇ ਖਰਚੇ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ। ਯੋਜਨਾ ਨੂੰ ਵਰ੍ਹੇ 2021-22 ਤੋਂ ਵਰ੍ਹੇ 2026-27 ਤੱਕ ਦੇ ਛੇ ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
- ਇਸ ਯੋਜਨਾ ਦੇ ਕੰਪੋਨੈਂਟ ਹਨ- ਚਾਰ ਪ੍ਰਮੁੱਖ ਫੂਡ ਉਤਪਾਦ ਸੈਕਸ਼ਨਾਂ ਅਰਥਾਤ ਬਾਜਰਾ ਅਧਾਰਿਤ ਉਤਪਾਦਾਂ, ਪ੍ਰੋਸੈੱਸਡ ਫਲ ਅਤੇ ਸਬਜ਼ੀਆਂ, ਸਮੁੰਦਰੀ ਉਤਪਾਦ ਅਤੇ ਮੋਜ਼ੇਰੈਲਾ ਚੀਜ਼ (ਸ਼੍ਰੇਣੀ।) ਸਮੇਤ ਰੈਡੀ ਟੂ ਕੁੱਕ/ਰੈਡੀ ਟੂ ਈਟ (ਆਰਟੀਸੀ/ਆਰਟੀਈ) ਖੁਰਾਕ ਪਦਾਰਥਾਂ ਦੀ ਮੈਨੂਫੈਕਚਰਿੰਗ ਨੂੰ ਪ੍ਰੋਤਸਾਹਿਤ ਕਰਨਾ। ਦੂਸਰਾ ਕੰਪੋਨੈਂਟ ਐੱਸਐੱਮਈ (ਸ਼੍ਰੇਣੀ-।।) ਦੇ ਅਭਿਨਵ/ਜੈਵਿਕ ਉਤਪਾਦਾਂ ਦੇ ਉਤਪਾਦਨ ਨਾਲ ਸਬੰਧਿਤ ਹੈ। ਤੀਸਰਾ ਕੰਪੋਨੈਂਟ ਇਨ-ਸਟੋਰ- ਬ੍ਰਾਂਡਿੰਗ, ਸ਼ੈਲਫ ਸਪੇਸ ਰੇਟਿੰਗ ਅਤੇ ਮਾਰਕੀਟਿੰਗ ਲਈ ਮਜ਼ਬੂਤ ਭਾਰਤੀ ਬ੍ਰਾਂਡਸ ਦੇ ਉਭਰਨ ਨੂੰ ਪ੍ਰੋਤਸਾਹਿਤ ਕਰਨ ਲਈ ਵਿਦੇਸ਼ਾਂ ਵਿੱਚ ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ ਸਹਿਯੋਗੀ ਨਾਲ ਸਬੰਧਿਤ ਹੈ।
- ਪੀਐੱਲਆਈਐੱਸਐੱਫਪੀਆਈ ਦੇ ਤਹਿਤ ਬੱਚਤ ਨਾਲ, ਆਰਟੀਸੀ/ਆਰਟੀਈ ਉਤਪਾਦਾਂ ਵਿੱਚ ਬਾਜਰੇ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਇਸ ਦੇ ਉਤਪਾਦਨ, ਵੈਲਿਊ ਐਡਿਡ ਅਤੇ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਪੀਐੱਲਆਈ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਬਾਜਰਾ ਅਧਾਰਿਤ ਉਤਪਾਦਾਂ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਮਬੀਪੀ) ਲਈ ਇੱਕ ਕੰਪੋਨੈਂਟ ਵੀ ਯੋਜਨਾ ਵਿੱਚ ਜੋੜਿਆ ਗਿਆ ਸੀ।
- ਫੂਡ ਪ੍ਰੋਸੈੱਸਿੰਗ ਸੈਕਟਰ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ) ਦੀਆਂ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਕੁੱਲ 171 ਪ੍ਰਸਤਾਵਾਂ ਨੂੰ ਵਰਤਮਾਨ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ 8910 ਕਰੋੜ ਰੁਪਏ ਦਾ ਕੁੱਲ ਨਿਵੇਸ਼ ਕੀਤਾ ਗਿਆ ਹੈ, ਜਿਸ ਨਾਲ 2.89 ਲੱਖ ਰੋਜ਼ਗਾਰ ਦੇ ਅਵਸਰ ਸਿਰਜਿਤ ਹੋਏ ਹਨ। 85 ਯੋਗ ਮਾਮਲਿਆਂ ਦੇ ਤਹਿਤ ਹੁਣ ਤੱਕ 1084.011 ਕਰੋੜ ਰੁਪਏ ਦੀ ਕੁੱਲ ਪ੍ਰੋਤਸਾਹਨ ਰਾਸ਼ੀ ਦੀ ਵੰਡ ਕੀਤੀ ਗਈ ਹੈ।
- ਮੰਤਰਾਲੇ ਦੀਆਂ ਯੋਜਨਾਵਾਂ ਬਾਰੇ ਵਿਭਿੰਨ ਹਿਤਧਾਰਕਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਅਤੇ ਫੂਡ ਪ੍ਰੋਸੈੱਸਿੰਗ ਸੈਕਟਰ ਦੇ ਵਿਕਾਸ ਲਈ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਦੇਸ਼ ਭਰ ਵਿੱਚ ਸੈਮੀਨਾਰ, ਵਰਕਸ਼ਾਪ, ਸੰਮੇਲਨ, ਪ੍ਰਦਰਸ਼ਨੀ ਆਦਿ ਆਯੋਜਿਤ ਕਰਨ ਲਈ ਵਿਭਿੰਨ ਯੋਗ ਸੰਗਠਨਾਂ ਨੂੰ ਵਿੱਤੀ ਸਹਾਇਤਾ ਅਤੇ ਲੋਗੋ ਸਹਿਯੋਗ ਪ੍ਰਦਾਨ ਕੀਤਾ ਹੈ। ਵਿਭਿੰਨ ਜ਼ਿਲ੍ਹਿਆਂ ਵਿੱਚ ਕੁੱਲ 64 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
- ਇਨ੍ਹਾਂ ਵਿੱਚ ਮੁੰਬਈ (ਮਹਾਰਾਸ਼ਟਰ), ਇੰਦੌਰ (ਮੱਧ ਪ੍ਰਦੇਸ਼), ਸਿਲੀਗੁੜੀ (ਪੱਛਮੀ ਬੰਗਾਲ), ਕੋਹਿਮਾ (ਨਾਗਾਲੈਂਡ), ਭੁਵਨੇਸ਼ਵਰ (ਓਡੀਸ਼ਾ), ਰਾਂਚੀ (ਝਾਰਖੰਡ), ਦਿੱਲੀ, ਮੋਨ (ਨਾਗਾਲੈਂਡ), ਜਾਮਨਗਰ (ਗੁਜਰਾਤ), ਅਹਿਮਦਾਬਾਦ (ਗੁਜਰਾਤ) , ਪੈਰੰਬਲੂਰ (ਤਮਿਲ ਨਾਡੂ), ਚੇਨਈ (ਤਮਿਲ ਨਾਡੂ), ਗੁਵਾਹਾਟੀ (ਅਸਾਮ), ਹੈਦਰਾਬਾਦ (ਤੇਲੰਗਾਨਾ), ਕੋਚੀ (ਕੇਰਲ), ਬੰਗਲੁਰੂ (ਕਰਨਾਟਕ), ਅਗਰਤਲਾ (ਤ੍ਰਿਪੁਰਾ), ਈਟਾਨਗਰ (ਅਰੁਣਾਚਲ ਪ੍ਰਦੇਸ਼), ਆਈਜ਼ੌਲ (ਮਿਜ਼ੋਰਮ), ਪਟਨਾ (ਬਿਹਾਰ), ਵਿਜਯਵਾੜਾ (ਆਂਧਰ ਪ੍ਰਦੇਸ਼), ਕੋਲਕਾਤਾ (ਪੱਛਮੀ ਬੰਗਾਲ), ਭੋਪਾਲ (ਮੱਧ ਪ੍ਰਦੇਸ਼), ਲੁਧਿਆਣਾ (ਪੰਜਾਬ), ਜੈਪੁਰ (ਰਾਜਸਥਾਨ), ਸ਼ਿਲੌਂਗ (ਮੇਘਾਲਿਆ), ਰਾਏਗੜ੍ਹ (ਓਡੀਸ਼ਾ), ਉਖਰੂਲ (ਮਣੀਪੁਰ), ਲਖਨਊ (ਉੱਤਰ ਪ੍ਰਦੇਸ਼), ਗਯਾ (ਬਿਹਾਰ), ਉਂਝਾ (ਗੁਜਰਾਤ), ਨਾਗਪੁਰ (ਮਹਾਰਾਸ਼ਟਰ), ਰਾਜਕੋਟ (ਗੁਜਰਾਤ), ਸਿਲਚਰ (ਅਸਾਮ), ਗੰਗਟੋਕ (ਸਿੱਕਮ), ਸਹਾਰਨਪੁਰ (ਉੱਤਰ ਪ੍ਰਦੇਸ਼), ਪੁਣੇ (ਮਹਾਰਾਸ਼ਟਰ)।
“ਵਰਲਡ ਫੂਡ ਇੰਡੀਆ-2024” ਦੇ ਤਹਿਤ ਗਤੀਵਿਧੀਆਂ/ਉਪਲਬਧੀਆਂ-
- ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ 19 ਤੋਂ 22 ਸਤੰਬਰ, 2024 ਦੌਰਾਨ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਇੱਕ ਗਲੋਬਲ ਫੂਡ ਪ੍ਰੋਗਰਾਮ “ਵਰਲਡ ਫੂਡ ਇੰਡੀਆ (ਡਬਲਿਊਐੱਫਆਈ)” ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੇ ਉਤਪਾਦਕਾਂ, ਫੂਡ ਪ੍ਰੋਸੈੱਸਰਾਂ, ਉਪਕਰਣ ਨਿਰਮਾਤਾਵਾਂ, ਲੌਜਿਸਟਿਕਸ ਖਿਡਾਰੀਆਂ, ਕੋਲਡ ਚੇਨ ਖਿਡਾਰੀਆਂ, ਟੈਕਨੋਲੋਜੀ ਪ੍ਰੋਵਾਈਡਰਾਂ, ਸਟਾਰਟ-ਅੱਪਸ ਅਤੇ ਇਨੋਵੇਟਰਸ, ਫੂਡ ਰਿਟੇਲਰਾਂ ਆਦਿ ਦਰਮਿਆਨ ਗੱਲਬਾਤ ਅਤੇ ਤਾਲਮੇਲ ਲਈ ਮੰਚ ਪ੍ਰਦਾਨ ਕੀਤਾ ਅਤੇ ਦੇਸ਼ ਨੂੰ ਸ਼੍ਰੀਅੰਨ ਦੀਆਂ ਸੰਭਾਵਨਾਵਾਂ ਸਮੇਤ ਫੂਡ ਪ੍ਰੋਸੈੱਸਿੰਗ ਲਈ ਨਿਵੇਸ਼ ਡੈਸਟੀਨੇਸ਼ਨ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ।
- ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 70,000 ਵਰਗ ਮੀਟਰ ਦੇ ਖੇਤਰ ਵਿੱਚ ਆਯੋਜਿਤ ਕੀਤਾ ਗਿਆ ਸੀ। ਭਾਰਤ ਮੰਡਪਮ ਵਿੱਚ ਉਦਘਾਟਨੀ ਸੈਸ਼ਨ ਦੇ ਇਲਾਵਾ ਤਕਨੀਕੀ ਸੈਸ਼ਨ, ਮੰਤਰੀ ਪੱਧਰੀ ਮੀਟਿੰਗਾਂ, ਉਦਯੋਗ ਗੋਲਮੇਜ਼ ਸੰਮੇਲਨ ਆਯੋਜਿਤ ਕੀਤੇ ਗਏ। ਇਹ ਪ੍ਰੋਗਰਾਮ ਸੀਨੀਅਰ ਸਰਕਾਰੀ ਪਤਵੰਤਿਆਂ, ਗਲੋਬਲ ਨਿਵੇਸ਼ਕਾਂ ਅਤੇ ਪ੍ਰਮੁੱਖ ਗਲੋਬਲ ਅਤੇ ਘਰੇਲੂ ਐਗਰੀ-ਫੂਡ ਕੰਪਨੀਆਂ ਦੇ ਵਪਾਰਕ ਨੇਤਾਵਾਂ ਦਾ ਸਭ ਤੋਂ ਵੱਡਾ ਸਮਾਗਮ ਸੀ। ਪ੍ਰੋਗਰਾਮ ਦੇ ਪ੍ਰਮੁੱਖ ਕੰਪੋਨੈਂਟ ਸਨ-ਪ੍ਰਦਰਸ਼ਨੀ, ਸੰਮੇਲਨ ਅਤੇ ਗਿਆਨ ਸੈਕਸ਼ਨ, ਫੂਡ ਸਟ੍ਰੀਟ, ਭਾਰਤੀ ਜਾਤੀ ਫੂਡ ਉਤਪਾਦ ਅਤੇ ਵਿਸ਼ੇਸ਼ ਮੰਡਪ ਸੈਕਸ਼ਨ ਜੋ (ਏ) ਫਲ ਅਤੇ ਸਬਜ਼ੀਆਂ; (ਬੀ) ਡੇਅਰੀ ਅਤੇ ਵੈਲਿਊ ਐਡਿਡ ਡੇਅਰੀ ਉਤਪਾਦ; (ਸੀ) ਮਸ਼ੀਨਰੀ ਅਤੇ ਪੈਕੇਜਿੰਗ; (ਡੀ) ਰੀਡ ਟੂ ਈਟ/ਰੈਡੀ ਟੂ ਕੁੱਕ, (ਈ) ਟੈਕਨੋਲੋਜੀ ਅਤੇ ਇਨੋਵੇਸ਼ਨ ਅਤੇ (ਐੱਫ) ਪਾਲਤੂ ਪਸ਼ੂ ਖੁਰਾਕ ਉਤਪਾਦ ਆਦਿ ‘ਤੇ ਕੇਂਦ੍ਰਿਤ ਸਨ।
- ਵਰਲਡ ਫੂਡ ਇੰਡੀਆ- 2024 ਦਾ ਉਦਘਾਟਨ ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਦੁਆਰਾ 19 ਸਤੰਬਰ, 2024 ਨੂੰ ਭਾਰਤ ਮੰਡਪਮ ਦੇ ਪਲੈਨਰੀ ਹਾਲ ਵਿੱਚ ਸੰਯੁਕਤ ਤੌਰ ‘ਤੇ ਕੀਤਾ ਗਿਆ।
- 19 ਸਤੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਸਥਿਤ ਸਮਿਟ ਹਾਲ ਵਿੱਚ ਇੱਕ ਉੱਚ ਪੱਧਰੀ ਉਦਯੋਗ ਗੋਲਮੇਜ਼ ਚਰਚਾ ਆਯੋਜਿਤ ਕੀਤੀ ਗੀ। ਇਸ ਦੀ ਸਹਿ-ਪ੍ਰਧਾਨਗੀ ਕੇਂਦਰੀ ਵਪਾਰਕ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਕੀਤੀ। ਫੂਡ ਪ੍ਰੋਸੈੱਸਿੰਗ ਉਦਯੋਗ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਇਸ ਗੋਲਮੇਜ਼ ਵਿੱਚ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ (ਵਿੱਤ ਮੰਤਰਾਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਐੱਫਐੱਸਐੱਸਏਆਈ (FSSAI), ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇਨਟਰਨਲ ਟ੍ਰੇਡ, ਮੱਛੀ ਪਾਲਣ ਵਿਭਾਗ, ਵਣਜ ਵਿਭਾਗ, ਐੱਮਐੱਸਐੱਮਈ ਮੰਤਰਾਲੇ ਦੇ ਸਕੱਤਰਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਹੀ ਬ੍ਰਿਟਾਨੀਆ, ਕੋਕਾ-ਕੋਲਾ, ਆਈਟੀਸੀ, ਮੋਂਡੇਲੇਜ਼, ਪੈਪਸੀਕੋ, ਟੈਟਰਾਪੈਕ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਸੀਈਓ ਸਮੇਤ 100 ਤੋਂ ਵੱਧ ਪ੍ਰਤਿਸ਼ਠਿਤ ਉਦਯੋਗ ਜਗਤ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ। ਉੱਚ ਪੱਧਰੀ ਸੀਈਓ ਗੋਲਮੇਜ਼ ਸੰਮੇਲਨ ਦਾ ਮੁੱਖ ਉਦੇਸ਼ ਐਗਰੀ-ਫੂਡ ਸੈਕਟਰ ਦੇ ਪ੍ਰਮੁੱਖ ਉਦਯੋਗ ਨੇਤਾਵਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਦਰਮਿਆਨ ਰਣਨੀਤਕ ਸੰਵਾਦ ਨੂੰ ਸੁਗਮ ਬਣਾਉਣਾ ਸੀ। ਇਸ ਵਿਸ਼ੇਸ਼ ਫੋਰਮ ਦਾ ਉਦੇਸ਼ ਸਰਕਾਰੀ ਸਬਸਿਡੀ ਢਾਂਚੇ, ਟੈਕਸੇਸ਼ਨ ਸਟ੍ਰਕਚਰ, ਵਪਾਰ ਵਰਗੀਕਰਣ ਅਤੇ ਰੈਗੂਲੇਟਰੀ ਜਟਿਲਤਾਵਾਂ ਸਮੇਤ ਮਹੱਤਵਪੂਰਨ ਉਦਯੋਗ ਚੁਣੌਤੀਆਂ ਦਾ ਸਮਾਧਾਨ ਕਰਨਾ ਸੀ।
- ਮੈਗਾ ਫੂਡ ਈਵੈਂਟ ਨੂੰ ਭਾਰਤ ਸਰਕਾਰ ਦੇ 09 ਮੰਤਰਾਲਿਆਂ/ਵਿਭਾਗਾਂ, 8 ਸਹਿਯੋਗੀ ਸੰਸਥਾਵਾਂ ਅਤੇ 26 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ 1557 ਪ੍ਰਦਰਸ਼ਕਾਂ, 20 ਦੇਸ਼ ਮੰਡਪਾਂ ਅਤੇ 108 ਦੇਸ਼ਾਂ ਦੇ 809 ਖਰੀਦਦਾਰਾਂ ਅਤੇ 2390 ਵਿਦੇਸ਼ੀ ਪ੍ਰਤੀਨਿਧੀਆਂ ਦੀ ਜ਼ਿਕਰਯੋਗੀ ਭਾਗੀਦਾਰੀ ਦੀ ਜ਼ਿਕਰਯੋਗ ਮੌਜੂਦਗੀ ਸੀ। 13 ਰਾਜ ਮੰਤਰੀਆਂ ਅਤੇ 4 ਕੇਂਦਰੀ ਮੰਤਰੀਆਂ ਨੇ ਵਰਲਡ ਫੂਡ ਇੰਡੀਆ 2024 ਦੀ ਸ਼ੋਭਾ ਵਧਾਈ। 9 ਪ੍ਰਦਰਸ਼ਨੀ ਹਾਲਾਂ ਵਿੱਚ 70,000 ਵਰਗ ਮੀਟਰ ਦੇ ਵਿਸਤ੍ਰਿਤ ਖੇਤਰ ਵਿੱਚ ਫੈਲੇ ਇਸ ਪ੍ਰੋਗਰਾਮ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਵਿੱਚ ਨਵੀਨਤਮ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵਿਆਪਕ ਮੰਚ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਇੱਕ ਜ਼ਿਲ੍ਹਾ ਇੱਕ ਉਤਪਾਦ ਪ੍ਰਦਰਸ਼ਿਤ ਕੀਤੇ ਗਏ।
- ਇਸ ਪ੍ਰੋਗਰਾਮ ਵਿੱਚ 06 ਮੰਤਰੀ ਪੱਧਰੀ ਵਫ਼ਦਾਂ ਸਮੇਤ 16 ਅੰਤਰਰਾਸ਼ਟਰੀ ਵਫ਼ਦਾਂ ਨੇ ਹਿੱਸਾ ਲਿਆ। ਜਪਾਨ ਨੇ ਭਾਗੀਦਾਰ ਦੇਸ਼ ਦੇ ਰੂਪ ਵਿੱਚ ਹਿੱਸਾ ਲਿਆ ਜਦਕਿ ਈਰਾਨ ਅਤੇ ਵੀਅਤਨਾਮ ਨੇ ਫੋਕਸ ਦੇਸ਼ਾਂ ਦੇ ਰੂਪ ਵਿੱਚ ਹਿੱਸਾ ਲਿਆ। ਪ੍ਰਦਰਸ਼ਨੀ, ਟੈਕਨੋਲੋਜੀ, ਮਸ਼ੀਨਰੀ, ਉਪ-ਖੇਤਰਾਂ ਆਦਿ ‘ਤੇ ਵਿਸ਼ੇਸ਼ ਮੰਡਪ, 18000 ਤੋਂ ਵੱਧ ਬੀ2ਬੀ, ਬੀ2ਜੀ ਮੀਟਿੰਗਾਂ, 40 ਸੰਮੇਲਨ/ਸੈਮੀਨਾਰ ਜਿਹੀਆਂ ਵਿਭਿੰਨ ਗਤੀਵਿਧੀਆਂ ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਸਨ।
- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੇ ਵਰਲਡ ਫੂਡ ਇੰਡੀਆ-2024 ਦੇ ਇੱਕ ਹਿੱਸੇ ਵਜੋਂ ਗਲਬੋਲ ਫੂਡ ਰੈਗੂਲੇਟਰ ਸਮਿਟ (ਜੀਐੱਫਆਰਐੱਸ)-2024 ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਵਣਜ ਵਿਭਾਗ ਅਤੇ ਉਸ ਨਾਲ ਸਬੰਧਿਤ ਸੰਸਥਾਵਾਂ ਯਾਨੀ ਏਪੀਈਡੀਏ, ਮੀਪੀਈਡੀਏ/ਕਮੋਡਿਟੀ ਬੋਰਡ ਦੇ ਸਹਿਯੋਗ ਨਾਲ ਇੱਕ ਰਿਵਰਸ ਬਾਇਰ ਸੈਲਰ ਮੀਟ (ਆਰਬੀਐੱਸਐੱਸ) ਦਾ ਵੀ ਆਯੋਜਨ ਕੀਤਾ ਗਿਆ।
- ਵਰਲਡ ਫੂਡ ਇੰਡੀਆ 2024 ਦੇ ਇੱਕ ਹਿੱਸੇ ਵਜੋਂ ਪੀਐੱਮਐੱਫਐੱਮਈ ਯੋਜਨਾ ਦੇ ਤਹਿਤ ਗਤੀਵਿਧੀਆਂ/ਉਪਲਬਧੀਆਂ
- 19-22 ਸਤੰਬਰ 2024 ਨੂੰ ਆਯੋਜਿਤ ਵਰਲਡ ਫੂਡ ਇੰਡੀਆ 2024 ਦੇ ਉਦਘਾਟਨੀ ਸਮਾਰੋਹ ਦੌਰਾਨ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਉਪਭੋਗਤਾ ਮਾਮਲੇ, ਫੂਡ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਅਤੇ ਰਾਜ ਮੰਤਰੀ, ਐੱਫਪੀਆਈ ਨੇ 70,000 ਐੱਸਐੱਚਜੀ ਮੈਂਬਰਾਂ ਲਈ 245 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ।
- ਪੀਐੱਮਐੱਫਐੱਮਈ ਯੋਜਨਾ ਦੇ 25 ਹਜ਼ਾਰ ਲਾਭਾਰਥੀਆਂ ਨੂੰ 701 ਕਰੋੜ ਰੁਪਏ ਦੀ ਕ੍ਰੈਡਿਟ ਲਿੰਕਡ ਬੈਂਕ-ਐਂਡ ਸਬਸਿਡੀ ਜਾਰੀ ਕੀਤੀ ਗਈ।
- ਦੇਸ਼ ਭਰ ਤੋਂ ਅਚਾਰ ਦੀਆਂ ਲਗਭਗ 1100 ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਨਾਲ ਹੀ ਭਾਰਤ ਦੇ ਮੈਪ ਦਾ ਇੱਕ ਇੰਟਰਐਕਟਿਵ ਡਿਸਪਲੇਅ ਵੀ ਦਿਖਾਇਆ ਗਿਆ, ਜਿਸ ਵਿੱਚ ਅਚਾਰ ਨਿਰਮਾਤਾਵਾਂ ਦੇ ਰਾਜਵਾਰ ਵੇਰਵੇ ਨੂੰ ਹੋਰ ਵਿਸਤ੍ਰਿਤ ਕੀਤਾ ਗਿਆ। ਉੱਦਮਾਂ ਨੂੰ ਬਜ਼ਾਰ ਨਾਲ ਜੋੜਨ ਦੇ ਉਦੇਸ਼ ਨਾਲ, ਸਾਰੇ 1100 ਅਚਾਰਾਂ ਨੂੰ ਕਿਊਆਰ ਕੋਡ ਕੀਤਾ ਗਿਆ ਸੀ, ਜਿਸ ਦੇ ਰਾਹੀਂ 4 ਦਿਨਾਂ ਡਬਲਿਊਐੱਫਆਈ ਪ੍ਰੋਗਰਾਮ ਦੌਰਾਨ ਵਿਜ਼ਿਟਰਾਂ ਦੁਆਰਾ ਉਤਪਾਦ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ।
- ਪੀਐੱਮਐੱਫਐੱਮਈ ਉਤਪਾਦ ਡਿਸਪਲੇਅ ਵੌਲ (display wall) ‘ਤੇ ਲਗਭਗ 550 ਓਡੀਓਪੀ ਉਤਪਾਦ ਅਤੇ 200 ਗੈਰ-ਓਡੀਓਪੀ ਉਤਪਾਦਾਂ ਨੂੰ ਕਿਊਆਰ ਕੋਡ ਏਕੀਕਰਣ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਇਛੁੱਕ ਖਰੀਦਦਾਰਾਂ ਲਈ ਉੱਦਮ ਅਤੇ ਉਤਪਾਦ ਦੀ ਜਾਣਕਾਰੀ ਪ੍ਰਦਰਸ਼ਿਤ ਕੀਤੀ ਗਈ।
*****
ਐੱਸਟੀਕੇ
(Release ID: 2092493)
|