ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੱਲ ਪ੍ਰਯਾਗਰਾਜ ਵਿੱਚ ਆਲ ਇੰਡੀਆ ਰੇਡੀਓ ਦੇ ਵਿਸ਼ੇਸ਼ ‘ਕੁੰਭਵਾਣੀ’ ਚੈਨਲ ਅਤੇ ‘ਕੁੰਭ ਮੰਗਲ’ ਧਵਨੀ ਦਾ ਉਦਘਾਟਨ ਕਰਨਗੇ।
ਕੁੰਭ ਮਹੋਤਸਵ ਦੌਰਾਨ, ਆਲ ਇੰਡੀਆ ਰੇਡੀਓ ਦਾ ਕੁੰਭਵਾਣੀ ਚੈਨਲ ਪ੍ਰਯਾਗਰਾਜ ਤੋਂ ਦੇਸ਼ ਅਤੇ ਦੁਨੀਆ ਤੱਕ ਲਾਈਵ ਅੱਪਡੇਟਸ ਪਹੁੰਚਾ ਕੇ ਮਹਾਕੁੰਭ ਦੀ ਪਰੰਪਰਾਂ ਨੂੰ ਹੁਲਾਰਾ ਦੇਵੇਗਾ ਅਤੇ ਸ਼ਰਧਾਲੂਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੇਗਾ।
Posted On:
09 JAN 2025 7:17PM by PIB Chandigarh
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੱਲ੍ਹ ਪ੍ਰਯਾਗਰਾਜ ਦੇ ਸਰਕਿਟ ਹਾਊਸ ਵਿੱਚ ਮਹਾਕੁੰਭ 2025 ਨੂੰ ਸਮਰਪਿਤ ਆਲ ਇੰਡੀਆ ਰੇਡੀਓ ਦੇ ਵਿਸ਼ੇਸ਼ ਕੁੰਭਵਾਣੀ ਚੈਨਲ (ਐੱਫਐੱਮ 103.5 MHz ) ਦਾ ਉਦਘਾਟਨ ਕਰਨਗੇ। ਇਸ ਇਤਿਹਾਸਕ ਮੌਕੇ 'ਤੇ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਵੀ ਇੱਕ ਔਨਲਾਈਨ ਪਲੈਟਫਾਰਮ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਸਮਾਗਮ ਦੌਰਾਨ, ਮੁੱਖ ਮੰਤਰੀ ਕੁੰਭ ਮੰਗਲ ਧਵਨੀ ਦਾ ਵੀ ਉਦਘਾਟਨ ਕਰਨਗੇ।
ਕੁੰਭਵਾਣੀ ਦੁਆਰਾ ਪ੍ਰਸਾਰਿਤ ਲਾਈਵ ਅਪਡੇਟਸ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੋਣਗੇ ਜੋ ਪ੍ਰਯਾਗਰਾਜ ਵਿਖੇ ਕੁੰਭ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹ ਇਸ ਇਤਿਹਾਸਕ ਮਹਾਕੁੰਭ ਦੇ ਮਾਹੌਲ ਨੂੰ ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ। ਦੇਸ਼ ਵਿੱਚ ਜਨ ਸੇਵਾ ਪ੍ਰਸਾਰਕ, ਪ੍ਰਸਾਰ ਭਾਰਤੀ, ਨਾ ਸਿਰਫ ਭਾਰਤ ਦੀਆਂ ਇਤਿਹਾਸਕ ਧਾਰਮਿਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਲਈ, ਬਲਕਿ ਸ਼ਰਧਾਲੂਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਬੈਠੇ ਹੀ ਇੱਕ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਨ ਲਈ ਇਹ ਪਹਿਲ ਕਰ ਰਿਹਾ ਹੈ।
ਕੁੰਭਵਾਣੀ ਇੱਕ ਨਜ਼ਰ 'ਤੇ
ਕੁੰਭਵਾਣੀ ਚੈਨਲ: ਜਾਣ-ਪਹਿਚਾਣ ਅਤੇ ਪ੍ਰਸਾਰਣ ਮਿਆਦ
ਕੁੰਭਵਾਣੀ 'ਤੇ ਵਿਸ਼ੇਸ਼ ਪ੍ਰੋਗਰਾਮ:
ਸਿੱਧਾ ਪ੍ਰਸਾਰਣ:
-
ਪ੍ਰਮੁੱਖ ਇਸ਼ਨਾਨ ਤਿਉਹਾਰਾਂ ਦੀ ਅਸਲ-ਸਮੇਂ ਦੀ ਕਵਰੇਜ (14 ਜਨਵਰੀ, 29 ਜਨਵਰੀ, 3 ਫਰਵਰੀ)।
-
ਕੁੰਭ ਖੇਤਰ ਦੀਆਂ ਦੀਆਂ ਗਤੀਵਿਧੀਆਂ ‘ਤੇ ਰੋਜ਼ਾਨਾ ਲਾਈਵ ਰਿਪੋਰਟਿੰਗ।
3. ਸੱਭਿਆਚਾਰਕ ਵਿਰਾਸਤ ‘ਤੇ ਵਿਸ਼ੇਸ਼ ਪੇਸ਼ਕਾਰੀ:
3. ਟਾਕ ਸ਼ੋਅ:
4. ਵਿਸ਼ੇਸ਼ ਸਿਹਤ ਸਲਾਹ-ਮਸ਼ਵਰੇ:
5. ਕੁੰਭ ਸਮਾਚਾਰ:
6. ਵਿਸ਼ੇਸ਼ ਕਵਰੇਜ਼:
-
ਰਾਜ ਸਰਕਾਰ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਦੀ ਕਵਰੇਜ਼।
-
ਨੌਜਵਾਨਾਂ, ਮਹਿਲਾਵਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ 'ਤੇ ਵਿਸ਼ੇਸ਼ ਪ੍ਰੋਗਰਾਮ।
ਮਹੱਤਵਪੂਰਨ ਜਾਣਕਾਰੀ:
-
ਯਾਤਰਾ, ਸਿਹਤ, ਸਫਾਈ, ਗੁੰਮਸ਼ੁਦਾ ਅਤੇ ਲੱਭਿਆ (ਮਿਲਿਆ), ਅਤੇ ਕੀ ਕਰਨਾ ਹੈ - ਕੀ ਨਹੀਂ ਕਰਨਾ ਹੈ ਬਾਰੇ ਜਾਣਕਾਰੀ।
ਆਲ ਇੰਡੀਆ ਰੇਡੀਓ ਨੇ ਹਮੇਸ਼ਾ ਇੱਕ ਜਨ ਸੇਵਾ ਪ੍ਰਸਾਰਕ ਵਜੋਂ ਮੁੱਖ ਭੂਮਿਕਾ ਨਿਭਾਈ ਹੈ, ਭਾਰਤੀ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕੀਤਾ ਹੈ। ਕੁੰਭਵਾਣੀ ਚੈਨਲ ਨੇ 2013 ਵਿੱਚ ਕੁੰਭ ਅਤੇ 2019 ਵਿੱਚ ਅਰਧ ਕੁੰਭ ਦੌਰਾਨ ਸਰੋਤਿਆਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਇਸ ਵਿਸ਼ੇਸ਼ ਚੈਨਲ ਨੂੰ ਮਹਾਕੁੰਭ 2025 ਲਈ ਮੁੜ ਸਥਾਪਿਤ ਕੀਤਾ ਗਿਆ ਹੈ।
ਇਸ ਸਮਾਰੋਹ ਵਿੱਚ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾ. ਨਵਨੀਤ ਕੁਮਾਰ ਸਹਿਗਲ, ਸੀਈਓ ਗੌਰਵ ਦ੍ਵਿਵੇਦੀ, ਆਲ ਇੰਡੀਆ ਰੇਡੀਓ ਦੀ ਡਾਇਰੈਕਟਰ-ਜਨਰਲ ਡਾ. ਪਰਗਿਆ ਪਾਲੀਵਾਲ ਗੌੜ, ਦੂਰਦਰਸ਼ਨ ਦੀ ਡਾਇਰੈਕਟਰ-ਜਨਰਲ ਕੰਚਨ ਪ੍ਰਸਾਦ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
****
ਧਰਮੇਂਦਰ ਤਿਵਾਰੀ/ ਸ਼ਤਰੁੰਜੈ ਕੁਮਾਰ
(Release ID: 2092489)