ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾ ਕੁੰਭ 2025 ਵਿੱਚ ਸੁਰੱਖਿਆ ਵਿਵਸਥਾ


ਸੁਰੱਖਿਅਤ ਅਤੇ ਬ੍ਰਹਮ ਅਨੁਭਵ ਸੁਨਿਸ਼ਚਿਤ ਕਰਨਾ

Posted On: 07 JAN 2025 6:46PM by PIB Chandigarh

 

ਜਾਣ-ਪਹਿਚਾਣ

ਪ੍ਰਯਾਗਰਾਜ ਵਿੱਚ 2025 ਦਾ ਮਹਾ ਕੁੰਭ ਵਿਸ਼ਵ ਦਾ ਸਭ ਤੋਂ ਵੱਡਾ ਸੱਭਿਆਚਾਰਕ ਅਤੇ ਅਧਿਆਤਮਿਕ ਸਮਾਗਮ ਹੋਣ ਜਾ ਰਿਹਾ ਹੈ, ਜਿਸ ਵਿੱਚ 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਕਿ ਇਹ ਆਯੋਜਨ ਸੁਰੱਖਿਅਤ, ਮਹਿਫੂਜ਼ ਅਤੇ ਯਾਦਗਾਰ ਹੋਵੇ। ਸ਼ਰਧਾਲੂਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਮਹਾ ਕੁੰਭ ਨਗਰ ਵਿੱਚ ਮੰਦਿਰਾਂ ਅਤੇ ਪ੍ਰਮੁੱਖ ਸਥਲਾਂ ‘ਤੇ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ। ਮਹਾ ਕੁੰਭ ਮੇਲਾ ਖੇਤਰ, ਪ੍ਰਯਾਗਰਾਜ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਖੁਫੀਆ ਸਿਸਟਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ਵਾਲੇ ਹਰੇਕ ਵਿਅਕਤੀ ਦੀ ਸਕ੍ਰੀਨਿੰਗ ਦੇ ਲਈ ਕਈ ਚੈੱਕਪੁਆਇੰਟ ਸਥਾਪਿਤ ਕੀਤੇ ਗਏ ਹਨ। ਖੁਫੀਆ ਦਸਤਾਂ ਨੂੰ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਅਤੇ ਪੂਰੇ ਖੇਤਰ ਵਿੱਚ ਚੌਕਸੀ ਬਣਾਏ ਰੱਖਣ ਦੇ ਲਈ ਵੀ ਤੈਨਾਤ ਕੀਤਾ ਗਿਆ ਹੈ। ਸਨਾਤਨ ਧਰਮ ਵਿੱਚ ਕੁੰਭ ਮੇਲੇ ਨੂੰ ਸਭ ਤੋਂ ਵੱਡਾ ਅਧਿਆਤਮਿਕ ਆਯੋਜਨ ਬਣਾਉਣ ਦੇ ਲਈ ਪ੍ਰਤੀਬੱਧ, ਉੱਤਰ ਪ੍ਰਦੇਸ਼ ਸਰਕਾਰ ਨੇ ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਦੇ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ।

ਅੱਗ ਸੁਰੱਖਿਆ: ਅੱਗ-ਦੁਰਘਟਨਾ-ਮੁਫਤ ਮਹਾ ਕੁੰਭ ਦੇ ਲਈ ਐਡਵਾਂਸਡ ਉਪਾਅ

ਮਹਾ ਕੁੰਭ 2025 ਦੀਆਂ ਤਿਆਰੀਆਂ ਤੇਜ਼ ਹੋਣ ਦੇ ਨਾਲ ਹੀ, ਉੱਤਰ ਪ੍ਰਦੇਸ਼ ਫਾਇਰ ਅਤੇ ਐਮਰਜੈਂਸੀ ਸੇਵਾ ਵਿਭਾਗ ਨੇ ਮੇਲਾ ਖੇਤਰ ਵਿੱਚ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਉਨ੍ਹਾਂ ਨਾਲ ਨਿਪਟਣ ਦੇ ਲਈ ਐਡਵਾਂਸਡ ਸੁਵਿਧਾਵਾਂ ਨਾਲ ਲੈਸ ਚਾਰ ਆਰਟਿਕੁਲੇਟਿੰਗ ਵਾਟਰ ਟਾਵਰ (ਏਡਬਲਿਊਟੀ) ਤੈਨਾਤ ਕੀਤੇ ਹਨ। ਏਡਬਲਿਊਟੀ ਇੱਕ ਆਧੁਨਿਕ ਫਾਇਰਫਾਈਟਿੰਗ ਵਾਹਨ ਹੈ ਜਿਸ ਨੂੰ ਵਿਸ਼ੇਸ਼ ਤੌਰ ‘ਤੇ ਬਹੁਮੰਜ਼ਿਲਾ ਸੰਰਚਨਾਵਾਂ ਅਤੇ ਵੱਡੇ ਟੈਂਟ ਵਿੱਚ ਅੱਗ ਨਾਲ ਨਿਪਟਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਟਾਵਰਾਂ ਨੂੰ ਵਿਸ਼ਾਲ ਟੈਂਟ ਸਿਟੀ ਅਤੇ ਵਿਆਪਕ ਟੈਂਟ ਸੈਟਅਪ ਨੂੰ ਦੇਖਦੇ ਹੋਏ ਤੈਨਾਤ ਕੀਤਾ ਗਿਆ ਹੈ।

  • ਏਡਬਲਿਊਟੀ ਐਡਵਾਂਸਡ ਵੀਡੀਓ ਅਤੇ ਥਰਮਲ ਇਮੇਜਿੰਗ ਕੈਮਰਿਆਂ ਨਾਲ ਲੈਸ ਹਨ।
  • ਇਹ ਟਾਵਰ 35 ਮੀਟਰ ਤੱਕ ਦੀ ਉਚਾਈ ਅਤੇ 30 ਮੀਟਰ ਦੀ ਹੌਰੀਜ਼ੋਂਟਲ ਦੂਰੀ ਤੇ ਕੰਮ ਕਰ ਸਕਦੇ ਹਨ।
  • ਏਡਬਲਿਊਟੀ ਫਾਇਰਫਾਈਟਰ ਕਰਮੀਆਂ ਦੇ ਜੀਵਨ ਦੀ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਉੱਚ ਜੋਖਮ ਵਾਲੀਆਂ ਘਟਨਾਵਾਂ ਦੌਰਾਨ ਇੱਕ ਸੁਰੱਖਿਆਤਮਕ ਢਾਲ ਦੇ ਰੂਪ ਵਿੱਚ ਕੰਮ ਕਰਨਗੇ।
  • ਅੱਗ ਸੁਰੱਖਿਆ ਦੇ ਲਈ ਕੁੱਲ 131.48 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਨਾਲ 351 ਫਾਇਰਫਾਈਟਿੰਗ ਵਾਹਨਾਂ, 50+ ਤੋਂ ਵੱਧ ਫਾਇਰ ਸਟੇਸ਼ਨਸ, 2,000 ਤੋਂ ਵੱਧ ਟ੍ਰੇਂਡ ਕਰਮੀ, 20 ਫਾਇਰ ਪੋਸਟਸ ਦੀ ਤੈਨਾਤੀ ਅਤੇ ਹਰੇਕ ਤੰਬੂ ਵਿੱਚ ਫਾਇਰ ਉਪਕਰਣ ਲਗਾਏ ਜਾ ਸਕਣਗੇ।

 

ਹਾਈਟੈੱਕ ਸੁਰੱਖਿਆ ਇਨਫ੍ਰਾਸਟ੍ਰਕਚਰ

ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਵਰ੍ਹੇ ਦੇ ਮਹਾ ਕੁੰਭ ਨੂੰ “ਡਿਜੀਟਲ ਮਹਾਕੁੰਭ” ਬਣਾਉਣ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਵਿੱਚ ਉੱਚ-ਤਕਨੀਕੀ ਸੁਰੱਖਿਆ ਉਪਾਵਾਂ ਦਾ ਉਪਯੋਗ ਸ਼ਾਮਲ ਹੈ, ਜਿਵੇਂ:

ਏਆਈ ਅਤੇ ਡ੍ਰੋਨ ਨਿਗਰਾਨੀ: ਵਿਸ਼ਾਲ ਮਹਾਕੁੰਭ ਖੇਤਰ ਦੀ ਨਿਗਰਾਨੀ ਦੇ ਲਈ, ਏਆਈ-ਸੰਚਾਲਿਤ ਕੈਮਰੇ, ਡ੍ਰੋਨ, ਐਂਟੀ-ਡ੍ਰੋਨ ਅਤੇ ਟੈਥਰਡ ਡ੍ਰੋਨ ਕੰਮ ਕਰ ਰਹੇ ਹਨ।

 

ਅੰਡਰਵਾਟਰ ਡ੍ਰੋਨ: ਪਹਿਲੀ ਵਾਰ, ਪਾਣੀ ਦੇ ਅੰਦਰ ਡ੍ਰੋਨ ਨਦੀਆਂ ਦੇ ਹੇਠਾਂ 24/7 ਨਿਗਰਾਨੀ ਕਰਨਗੇ, ਜਿਸ ਨਾਲ ਪਵਿੱਤਰ ਸੰਗਮ ਇਸ਼ਨਾਨ ਦੌਰਾਨ ਸੁਰੱਖਿਆ ਸੁਨਿਸ਼ਚਿਤ ਹੋਵੇਗੀ। ਵਿਸ਼ੇਸ਼ ਤੌਰ ‘ਤੇ, ਇਹ ਡ੍ਰੋਨ ਐਡਵਾਂਸਡ ਟੈਕਨੋਲੋਜੀ ਨਾਲ ਲੈਸ ਹਨ ਜੋ ਉਨ੍ਹਾਂ ਨੂੰ ਘੱਟ ਰੌਸ਼ਨੀ ਦੀ ਸਥਿਤੀ ਵਿੱਚ ਪ੍ਰਭਾਵੀ ਢੰਗ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ, ਜਿਸ ਨਾਲ ਲਕਸ਼ਾਂ ਦੀ ਸਟੀਕ ਟ੍ਰੈਕਿੰਗ ਸੁਨਿਸ਼ਚਿਤ ਹੁੰਦੀ ਹੈ। ਇਹ ਅਤਿਆਧੁਨਿਕ ਪਾਣੀ ਦੇ ਅੰਦਰ ਡ੍ਰੋਨ 100 ਮੀਟਰ ਤੱਕ ਦੀ ਗਹਿਰਾਈ ਤੱਕ ਕੰਮ ਕਰਦੇ ਹਨ ਅਤੇ ਏਕੀਕ੍ਰਿਤ ਕਮਾਨ ਅਤੇ ਨਿਯੰਤਰਣ ਕੇਂਦਰ ਨੂੰ ਰੀਅਲ ਟਾਈਮ ਦੀ ਰਿਪੋਰਟ ਭੇਜਦੇ ਹਨ। ਇਨ੍ਹਾਂ ਨੂੰ ਅਸੀਮਿਤ ਦੂਰੀ ‘ਤੇ ਸੰਚਾਲਿਤ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਸ਼ੱਕੀ ਪਾਣੀ ਦੇ ਅੰਦਰ ਦੀ ਗਤੀਵਿਧੀ ਜਾਂ ਘਟਨਾ ਬਾਰੇ ਸਟੀਕ ਜਾਣਕਾਰੀ ਪ੍ਰਦਾਨ ਕਰਦੇ ਹਨ, ਜਿਸ ਨਾਲ ਤਤਕਾਲ ਕਾਰਵਾਈ ਕੀਤੀ ਜਾ ਸਕੇ।

ਸਾਈਬਰ ਸੁਰੱਖਿਆ: ਡਿਜੀਟਲ ਮਹਾ ਕੁੰਭ ਦੀ ਸੁਰੱਖਿਆ

ਡਿਜੀਟਲ ਮਹਾ ਕੁੰਭ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ, ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਈਬਰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਇੱਕ ਮਜ਼ਬੂਤ ਸਾਈਬਰ ਸੁਰੱਖਿਆ ਟੀਮ ਸਥਾਪਿਤ ਕੀਤੀ ਗਈ ਹੈ।

 

 

ਬਹੁ-ਆਪਦਾ ਪ੍ਰਤੀਕਿਰਿਆ ਅਤੇ ਐਮਰਜੈਂਸੀ ਤਤਪਰਤਾ

ਅਤਿਆਧੁਨਿਕ ਉਪਕਰਣ: ਨਵਾਂ ਤੈਨਾਤ ਕੀਤਾ ਗਿਆ ਬਹੁ-ਆਪਦਾ ਪ੍ਰਤੀਕਿਰਿਆ ਵਾਹਨ ਪੀੜ੍ਹਤਾਂ ਦਾ ਪਤਾ ਲਗਾਉਣ ਵਾਲੇ ਕੈਮਰਿਆਂ, ਉਠਾਉਣ ਦੇ ਉਪਕਰਣਾਂ ਅਤੇ ਕੱਟਣ ਦੇ ਉਪਕਰਣਾਂ ਨਾਲ ਲੈਸ ਹੈ ਤਾਕਿ ਐਮਰਜੈਂਸੀ ਸਥਿਤੀਆਂ ਨਾਲ ਕੁਸ਼ਲਤਾਪੂਰਵਕ ਨਿਪਟਿਆ ਜਾ ਸਕੇ। ਇਸ ਵਾਹਨ ਵਿੱਚ ਕੁਦਰਤੀ ਆਪਦਾਵਾਂ ਤੋਂ ਲੈ ਕੇ ਸੜਕ ਦੁਰਘਟਨਾਵਾਂ ਤੱਕ ਦੀਆਂ ਸਥਿਤੀਆਂ ਨਾਲ ਨਿਪਟਣ ਵਿੱਚ ਸਮਰੱਥ ਅਤਿਆਧੁਨਿਕ ਉਪਕਰਣ ਹਨ। ਇਸ ਵਿੱਚ 10 ਤੋਂ 20 ਟਨ ਦੀ ਸਮਰੱਥਾ ਵਾਲਾ ਇੱਕ ਲਿਫਟਿੰਗ ਬੈਗ ਸ਼ਾਮਲ ਹੈ, ਜੋ ਮਲਬੇ ਵਿੱਚ ਦਬੇ ਵਿਅਕਤੀਆਂ ਨੂੰ ਬਚਾਉਣ ਵਿੱਚ ਸਮਰੱਥ ਹੈ, ਅਤੇ 1.5 ਟਨ ਤੱਕ ਵਜਨੀ ਭਾਰੀ ਵਸਤੂਆਂ ਨੂੰ ਉਠਾਉਣ ਅਤੇ ਉਨ੍ਹਾਂ ਨੂੰ ਹਟਾਉਣ ਦੇ ਲਈ ਵਿਸ਼ੇਸ਼ ਮਸ਼ੀਨਾਂ ਹਨ। ਇਸ ਦੇ ਇਲਾਵਾ, ਵਾਹਨ ਐਮਰਜੈਂਸੀ ਸਥਿਤੀ ਦੌਰਾਨ ਮਜ਼ਬੂਤ ਮਲਬੇ ਨੂੰ ਕੱਟਣ ਅਤੇ ਫੈਲਾਉਣ ਦੇ ਉਪਕਰਣਾਂ ਨਾਲ ਲੈਸ ਹੈ। ਪੀੜਤਾਂ ਦਾ ਪਤਾ ਲਗਾਉਣ ਵਾਲਾ ਕੈਮਰਾ ਵਿਸ਼ੇਸ਼ ਤੌਰ ‘ਤੇ ਨਾਕਾਮ ਹੋਈਆਂ ਸੰਰਚਨਾਵਾਂ ਵਿੱਚ ਫਸੇ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਪ੍ਰਭਾਵੀ ਹੈ। ਇੱਕ ਇਨਬਿਲਟ ਜਨਰੇਟਰ ਚੁਣੌਤੀਪੂਰਣ ਸਥਿਤੀਆਂ ਵਿੱਚ ਵੀ ਇਲੈਕਟ੍ਰਿਕ ਉਪਕਰਣਾਂ ਦੇ ਨਿਰਵਿਘਨ ਸੰਚਾਲਨ ਨੂੰ ਸੁਨਿਸ਼ਚਿਤ ਕਰਦਾ ਹੈ। ਵਾਹਨ ਵਿੱਚ ਲਾਈਫ ਜੈਕੇਟ, ਲਾਈਫ ਰਿੰਗ ਅਤੇ ਜੀਵਨ ਰੱਖਿਅਕ ਪੇਟੀ ਜਿਹੇ ਸੁਰੱਖਿਆਤਮਕ ਉਪਕਰਣ ਵੀ ਹੈ। ਇੱਕ ਤਾਪਮਾਨ ਮਾਪਣ ਵਾਲਾ ਉਪਕਰਣ ਅੱਗ ਦੀਆਂ ਘਟਨਾਵਾਂ ਦੌਰਾਨ ਸਟੀਕ ਤਾਪਮਾਨ ਰੀਡਿੰਗ ਪ੍ਰਦਾਨ ਕਰਕੇ ਇਸ ਦੀ ਉਪਯੋਗਿਤਾ ਨੂੰ ਹੋਰ ਵਧਾਉਂਦਾ ਹੈ।

ਰਿਮੋਟ ਕੰਟ੍ਰੋਲਡ ਜੀਵਨਰੱਖਿਆ ਪੇਟੀ: ਸੁਰੱਖਿਆ ਵਧਾਉਣ ਦੇ ਲਈ ਰਿਮੋਟ ਕੰਟ੍ਰੋਲਡ ਜੀਵਨ ਰੱਖਿਅਕ ਪੇਟੀਆਂ ਦੀ ਵੱਡੇ ਪੈਮਾਨੇ ‘ਤੇ ਤੈਨਾਤੀ ਸ਼ੁਰੂ ਕੀਤੀ ਗਈ ਹੈ। ਇਹ ਉਪਕਰਣ ਐਮਰਜੈਂਸੀ ਸਥਿਤੀ ਵਿੱਚ ਕਿਸੇ ਵੀ ਸਥਾਨ ‘ਤੇ ਤੇਜ਼ੀ ਨਾਲ ਪਹੁੰਚ ਸਕਦੇ ਹਨ ਅਤੇ ਵਿਅਕਤੀਆਂ ਨੂੰ ਸੁਰੱਖਿਆ ਤੱਕ ਪਹੁੰਚਾ ਸਕਦੇ ਹਨ, ਜਿਸ ਨਾਲ ਦੁਨੀਆ ਭਰ ਤੋਂ ਆਉਣ ਵਾਲੇ ਤੀਰਥਯਾਤਰੀਆਂ ਦੀ ਭਲਾਈ ਸੁਨਿਸ਼ਚਿਤ ਹੁੰਦੀ ਹੈ।

ਇੰਸੀਡੈਂਟ ਰਿਸਪੋਂਸ ਸਿਸਟਮ (ਆਈਆਰਐੱਸ): ਇੱਕ ਵਿਵਸਥਿਤ ਦ੍ਰਿਸ਼ਟੀਕੋਣ ਐਮਰਜੈਂਸੀ ਸਥਿਤੀ ਦੌਰਾਨ ਤੇਜ਼ ਅਤੇ ਤਾਲਮੇਲ ਕਾਰਵਾਈ ਸੁਨਿਸ਼ਚਿਤ ਕਰਦਾ ਹੈ, ਜਿਸ ਵਿੱਚ ਮੇਲੇ ਦੇ ਮੈਦਾਨ ਦੇ ਪ੍ਰਬੰਧਨ ਦੇ ਵਿਭਿੰਨ ਪੱਧਰਾਂ ‘ਤੇ ਨਾਮਿਤ ਕਮਾਂਡਰ ਹੁੰਦੇ ਹਨ। ਇਸ ਪ੍ਰਣਾਲੀ ਦੇ ਤਹਿਤ ਮੰਡਲ, ਜ਼ਿਲ੍ਹਾ ਅਤੇ ਮੇਲਾ ਪੱਧਰ ‘ਤੇ ਜ਼ਿੰਮੇਦਾਰੀਆਂ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤੀਆਂ ਗਈਆਂ ਹਨ। ਮੇਲਾ ਖੇਤਰ ਦੇ ਅੰਦਰ ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ, ਨਾਮਿਤ ਰਿਸਪੌਂਸ ਟੀਮ ਨੂੰ ਤੁਰੰਤ ਸਰਗਰਮ ਕਰ ਦਿੱਤਾ ਜਾਵੇਗਾ।

 

ਸੱਤ-ਪੱਧਰਾਂ ਦਾ ਸੁਰੱਖਿਆ ਢਾਂਚਾ

ਲੇਅਰਡ ਸੁਰੱਖਿਆ: ਬਾਹਰੀ ਘੇਰੇ ਤੋਂ ਲੈ ਕੇ ਅੰਦਰੂਨੀ ਗਰਭ ਗ੍ਰਹਿ ਤੱਕ, ਇੱਕ ਸੱਤ-ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਪ੍ਰਯਾਗਰਾਜ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵਿਆਪਕ ਤਲਾਸ਼ੀ ਅਭਿਯਾਨ ਚਲਾਏ ਗਏ ਹਨ, ਨਾਲ ਹੀ ਹੋਟਲ, ਰੈਸਟੋਰੈਂਟ, ਸੜਕ ਵਿਕ੍ਰੇਤਾਵਾਂ ਅਤੇ ਅਨਅਧਿਕ੍ਰਿਤ ਬਸਤੀਆਂ ਦਾ ਗਹਿਰਾ ਨਿਰੀਖਣ ਕੀਤਾ ਗਿਆ ਹੈ। ਮੇਲਾ ਮੈਦਾਨਾਂ ਅਤੇ ਪ੍ਰਯਾਗਰਾਜ ਵਿੱਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਦੀ ਸਖਤ ਜਾਂਚ ਕੀਤੀ ਜਾਵੇਗੀ, ਜਦਕਿ ਬਿਨਾ ਲਾਇਸੈਂਸ ਵਾਲੇ ਵਾਹਨਾਂ ‘ਤੇ ਪ੍ਰਤੀਬੰਧ ਰਹੇਗਾ।

ਮਜ਼ਬੂਤ ਬੁਨਿਆਦੀ ਢਾਂਚਾ: ਪ੍ਰਯਾਗਰਾਜ ਪੁਲਿਸ ਨੇ ਸ਼ਹਿਰੀ ਅਤੇ ਗ੍ਰਾਮੀਣ ਦੋਨੋਂ ਖੇਤਰਾਂ ਵਿੱਚ ਅਸਥਾਈ ਪੁਲਿਸ ਸਟੇਸ਼ਨ ਅਤੇ ਚੈੱਕਪੁਆਇੰਟ ਸਥਾਪਿਤ ਕਰਕੇ ਆਪਣੇ ਬੁਨਿਆਦੀ ਢਾਂਚੇ ਅਤੇ ਕਰਮੀਆਂ ਦਾ ਵਿਸਤਾਰ ਕੀਤਾ ਹੈ। 57 ਪੁਲਿਸ ਸਟੇਸ਼ਨਾਂ, 13 ਅਸਥਾਈ ਸਟੇਸ਼ਨਾਂ ਅਤੇ 23 ਚੈੱਕਪੁਆਇੰਟ ਦੇ ਨਾਲ, ਪ੍ਰਯਾਗਰਾਜ ਪੁਲਿਸ ਤੀਰਥਯਾਤਰੀਆਂ ਦੀ ਭਾਰੀ ਭੀੜ ਨੂੰ ਸੰਭਾਲਣ ਦੇ ਲਈ ਲੈਸ ਹੈ।

ਵਿਆਪਕ ਸੁਰੱਖਿਆ ਬਲ ਤੈਨਾਤੀ: 10,000 ਤੋਂ ਵੱਧ ਪੁਲਿਸ ਕਰਮੀਆਂ ਦੇ ਨਾਲ-ਨਾਲ ਪੀਐੱਸਸੀ, ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ (ਐੱਨਡੀਆਰਐੱਫ), ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਇਕਾਈਆਂ ਪੂਰੇ ਪ੍ਰੋਗਰਾਮ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨਗੀਆਂ। ਝੰਡਿਆਂ ਨਾਲ ਲੈਸ 700 ਤੋਂ ਵੱਧ ਕਿਸ਼ਤੀਆਂ ਤੇ ਪੀਏਸੀ, ਐੱਨਡੀਆਰਐੱਫ ਅਤੇ ਰਾਜ ਆਪਦਾ ਪ੍ਰਤੀਕਿਰਿਆ ਬਲ (ਐੱਸਡੀਆਰਐੱਫ) ਦੇ ਕਰਮੀ 24/7 ਤੈਨਾਤ ਰਹਿਣਗੇ। ਇਸ ਦੇ ਇਲਾਵਾ, ਅਰਧਸੈਨਿਕ ਬਲ, ਪੀਏਸੀ, ਬੰਬ ਡਿਸਪੋਸਲ ਸਕੁਐਡਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਜਾਵੇਗਾ।

ਪ੍ਰਯਾਗਰਾਜ ਪੁਲਿਸ ਕਮਿਸ਼ਨਰੇਟ ਦੇ ਸਥਾਈ ਅਤੇ ਅਸਥਾਈ ਇਨਫ੍ਰਾਸਟ੍ਰਕਚਰ ਵਿੱਚ 8 ਜ਼ੋਨ, 18 ਸੈਕਟਰ, 13 ਅਸਥਾਈ ਸਟੇਸ਼ਨ, 33 ਅਸਥਾਈ ਚੈੱਕਪੁਆਇੰਟ, ਪੀਏਸੀ ਦੀਆਂ 5 ਕੰਪਨੀਆਂ, ਐੱਨਡੀਆਰਐੱਫ ਦੀਆਂ 4 ਟੀਮਾਂ, ਏਐੱਸ ਚੈੱਕ ਦੀਆਂ 12 ਟੀਮਾਂ ਅਤੇ ਬੀਡੀਟੀ ਦੀਆਂ 4 ਟੀਮਾਂ ਸ਼ਾਮਲ ਹਨ।

 

ਜਲ ਪੁਲਿਸ ਦੁਆਰਾ ਨਦੀ ਸੁਰੱਖਿਆ ਵਧਾਈ ਗਈ

ਗੰਗਾ ਅਤੇ ਯਮੁਨਾ ਨਦੀਆਂ ਦੇ ਕਿਨਾਰੇ, ਵਿਸ਼ੇਸ਼ ਤੌਰ ‘ਤੇ ਸੰਗਮ ਖੇਤਰ ਵਿੱਚ, ਕਰੋੜਾਂ ਸ਼ਰਧਾਲੂਆਂ ਦੀ ਸੁਰੱਖਿਆ ਸੁਨਿਸ਼ਿਚਤ ਕਰਨ ਦੇ ਲਈ, ਉੱਤਰ ਪ੍ਰਦੇਸ਼ ਸਰਕਾਰ ਨੇ ਅਤਿਆਧੁਨਿਕ ਟੈਕਨੋਲੋਜੀ ਨਾਲ ਲੈਸ ਜਲ ਪੁਲਿਸ ਕਰਮੀਆਂ ਦੀ ਇੱਕ ਵੱਡੀ ਟੁਕੜੀ ਤੈਨਾਤ ਕੀਤੀ ਹੈ।

ਮੁੱਖ ਉਪਾਅ:

  • ਐਡਵਾਂਸਡ ਨਿਗਰਾਨੀ: ਚੌਵੀ ਘੰਟੇ ਨਿਗਰਾਨੀ ਦੇ ਲਈ ਪਾਣੀ ਦੇ ਅੰਦਰ ਡ੍ਰੋਨ ਅਤੇ ਸੋਨਾਰ ਸਿਸਟਮ ਦਾ ਉਪਯੋਗ ਕੀਤਾ ਜਾ ਰਿਹਾ ਹੈ।
  • ਵਿਆਪਕ ਤੈਨਾਤੀ: 2,500 ਜਲ ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ, ਅਤੇ ਪ੍ਰੋਗਰਾਮ ਤੋਂ ਪਹਿਲਾਂ 1,300 ਹੋਰ ਜੁੜਨਗੇ, ਜਿਸ ਨਾਲ ਕੁੱਲ ਸੰਖਿਆ 3,800 ਹੋ ਜਾਵੇਗੀ।
  • ਐਮਰਜੈਂਸੀ ਪ੍ਰਤੀਕਿਰਿਆ ਉਪਕਰਣ: ਸੰਗਮ ਖੇਤਰ ਦੀ ਲਗਾਤਾਰ ਗਸ਼ਤ ਦੇ ਲਈ 11 ਐੱਫਆਰਪੀ ਸਪੀਡ ਮੋਟਰ ਬੋਟਸ ਤੈਨਾਤ ਕੀਤੀਆਂ ਗਈਆਂ ਹਨ। ਛੇ ਸੀਟਾਂ ਵਾਲੀਆਂ ਕਿਸ਼ਤੀਆਂ ਲਗਾਤਾਰ ਚੌਕਸੀ ਅਤੇ ਐਮਰਜੈਂਸੀ ਸਥਿਤੀ ਵਿੱਚ ਤੇਜ਼ ਪ੍ਰਤੀਕਿਰਿਆ ਸੁਨਿਸ਼ਚਿਤ ਕਰਦੀਆਂ ਹਨ। ਇਸ ਦੇ ਨਾਲ ਹੀ 25 ਰਿਚਾਰਜੇਬਲ ਮੋਬਾਈਲ ਰਿਮੋਟ ਏਰੀਆ ਲਾਈਟਿੰਗ ਸਿਸਟਮ ਲਗਾਏ ਗਏ ਹਨ। ਇਸ ਦੇ ਇਲਾਵਾ, ਚੇਂਜਿੰਗ ਰੂਮ ਨਾਲ ਲੈਸ ਚਾਰ ਐਨਾਕੋਂਡਾ ਮੋਟਰਬੋਟਸ ਵੀ ਤੈਨਾਤ ਕੀਤੀਆਂ ਗਈਆਂ ਹਨ।
  • ਸਮਰਪਿਤ ਬੁਨਿਆਦੀ ਢਾਂਚਾ: ਤਿੰਨ ਜਲ ਪੁਲਿਸ ਸਟੇਸ਼ਨ ਅਤੇ ਦੋ ਫਲੋਟਿੰਗ ਰੈਸਕਿਊ ਸਟੇਸ਼ਨ 24/7 ਸਤਰਕਤਾ ਵਧਾਉਣ ਦੇ ਲਈ ਕੰਮ ਕਰਦੇ ਹਨ।
  • ਮੈਡੀਕਲ ਤਿਆਰੀ: ਆਧੁਨਿਕ ਮੈਡੀਕਲ ਸੁਵਿਧਾਵਾਂ ਨਾਲ ਲੈਸ ਚਾਰ ਵਾਟਰ ਐਂਬੁਲੈਂਸ ਰਣਨੀਤਕ ਤੌਰ ਤੇ ਤੈਨਾਤ ਹਨ।
  • ਗਹਿਰੇ ਪਾਣੀ ਦੀ ਬੈਰੀਕੇਡਿੰਗ: 8 ਕਿਲੋਮੀਟਰ ਦੇ ਖੇਤਰ ਵਿੱਚ ਗਹਿਰੇ ਪਾਣੀ ਦੀ ਬੈਰੀਕੇਡਿੰਗ ਲਾਗੂ ਕੀਤੀ ਗਈ ਹੈ, ਜਿਸ ਨੂੰ ਦੋ ਫਲੋਟਿੰਗ ਰੈਸਕਿਊ ਸਟੇਸ਼ਨਾਂ ਦੁਆਰਾ ਸਮਰਥਿਤ ਕੀਤਾ ਗਿਆ ਹੈ, ਜਿੱਥੇ ਕਿਸੇ ਵੀ ਘਟਨਾ ਤੇ ਤੁਰੰਤ ਪ੍ਰਤੀਕਿਰਿਆ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਟ੍ਰੇਂਡ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ।

 

ਜਲ ਪੁਲਿਸ 100 ਡਾਇਵਿੰਗ ਕਿਟ, 440 ਲਾਇਫਬੋਏ, 3,000 ਤੋਂ ਵੱਧ ਲਾਈਫ ਜੈਕੇਟਸ ਅਤੇ ਹੋਰ ਅਤਿਆਧੁਨਿਕ ਉਪਕਰਣਾਂ ਨਾਲ ਵੀ ਲੈਸ ਹੈ, ਜੋ ਵਿਆਪਕ ਸੁਰੱਖਿਆ ਕਵਰੇਜ ਸੁਨਿਸ਼ਚਿਤ ਕਰਦੀ ਹੈ।

ਜ਼ਮੀਨ, ਪਾਣੀ ਅਤੇ ਹਵਾ ਵਿੱਚ ਸੁਰੱਖਿਆ ਤਿਆਰੀ

ਪੁਲਿਸ ਅਤੇ ਏਟੀਐੱਸ ਟੀਮਾਂ ਦੁਆਰਾ ਮੌਕ ਡ੍ਰਿਲ, ਬੁਨਿਆਦੀ ਢਾਂਚੇ ਦਾ ਨਿਰੀਖਣ ਅਤੇ ਐਡਵਾਂਸਡ ਉਪਕਰਣਾਂ ਦਾ ਪ੍ਰਦਰਸ਼ਨ ਤਿਆਰੀਆਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਸੀ।

 

ਇੰਟਰਸੈਪਟਰ ਅਤੇ ਟੈਥਰਡ ਡ੍ਰੋਨਸ, ਐਂਟੀ-ਡ੍ਰੋਨ ਸਿਸਟਮਸ ਅਤੇ ਐਡਵਾਂਸਡ ਉਪਕਰਣਾਂ ਦੀ ਤੈਨਾਤੀ।

ਪਿਛਲੇ ਕੁੰਭ ਮੇਲੇ ਦੀ ਤੁਲਨਾ ਵਿੱਚ 40% ਵਾਧੂ ਬਲਾਂ ਦੀ ਤੈਨਾਤੀ

ਰੇਲਵੇ ਅਤੇ ਟ੍ਰਾਫਿਕ ਮੈਨੇਜਮੈਂਟ ਸਿਸਟਮਸ ਦੇ ਨਾਲ ਬਿਹਤਰ ਤਾਲਮੇਲ।

 

ਖੋਇਆ-ਪਾਇਆ ਕੇਂਦਰ

ਮੇਲਾ ਅਥਾਰਿਟੀ, ਪੁਲਿਸ ਵਿਭਾਗ ਦੇ ਨਾਲ ਮਿਲ ਕੇ, ਪੂਰੇ ਮੇਲਾ ਖੇਤਰ ਵਿੱਚ ਉੱਚ-ਤਕਨੀਕ ਨਾਲ ਲੈਸ ਖੋਇਆ-ਪਾਇਆ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕਰ ਰਿਹਾ ਹੈ। ਇਹ ਸੁਵਿਧਾ ਸਾਰੇ ਕੇਂਦਰਾਂ ‘ਤੇ ਖੋਏ ਹੋਏ ਤੀਰਥਯਾਤਰੀਆਂ ਦਾ ਡਿਜੀਟਲ ਰਜਿਸਟ੍ਰੇਸ਼ਨ ਪ੍ਰਦਾਨ ਕਰੇਗੀ ਅਤੇ ਤਾਰਥਯਾਤਰੀਆਂ ਨੂੰ ਉਨ੍ਹਾਂ ਦੇ ਪਰਿਜਨਾਂ ਨਾਲ ਮਿਲਾਉਣ ਵਿੱਚ ਸਹਾਇਤਾ ਕਰੇਗੀ। ਜਿਨ੍ਹਾਂ ਖੋਏ ਹੋਏ ਵਿਅਕਤੀਆਂ ਦੇ ਕੋਲ ਮੋਬਾਈਲ ਨਹੀਂ ਹੈ, ਉਹ ਕਾਲ ਕਰਕੇ ਆਪਣੇ ਪਰਿਵਾਰ/ਦੋਸਤਾਂ ਨਾਲ ਜੁੜ ਸਕਦੇ ਹਨ। ਖੋਏ/ਲਾਪਤਾ ਵਿਅਕਤੀ ਦੀ ਜਾਣਕਾਰੀ, ਜਿਸ ਵਿੱਚ ਕੇਂਦਰ ਦਾ ਨਾਂ/ਸਥਾਨ ਵੀ ਸ਼ਾਮਲ ਹੈ, ਜਿੱਥੇ ਵਿਅਕਤੀ ਸਥਿਤ ਹੈ, ਲਾਪਤਾ ਵਿਅਕਤੀ/ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਪਰਿਵਾਰ/ਦੋਸਤਾਂ ਦੀ ਮਦਦ ਕਰਨ ਦੇ ਲਈ ਹਰੇਕ ਖੋਇਆ-ਪਾਇਆ ਕੇਂਦਰ ‘ਤੇ ਪ੍ਰਦਰਸ਼ਿਤ ਕੀਤੀ ਜਾਵੇਗੀ।

 

ਸਾਰੇ ਖੋਏ/ਲਾਪਤਾ ਲੋਕਾਂ ਦੇ ਲਈ ਕੇਂਦਰਾਂ ‘ਤੇ ਜਨਤਕ ਅਨਾਉਂਸਮੈਂਟਸ ਕੀਤੀਆਂ ਜਾਣਗੀਆਂ। ਖੋਏ ਅਤੇ ਪਾਏ ਗਏ ਵਿਅਕਤੀਆਂ ਦੀ ਸੋਸ਼ਲ ਮੀਡੀਆ (ਫੇਸਬੁਕ ਅਤੇ ਟਵੀਟਰ) ਤੇ ਪੋਸਟਿੰਗ ਕੀਤੀ ਜਾਵੇਗੀ। ਅੰਤ ਵਿੱਚ, ਜੇਕਰ 12 ਘੰਟੇ ਦੇ ਅੰਤਰ ਖੋਏ ਹੋਏ ਵਿਅਕਤੀ/ਵਿਅਕਤੀਆਂ ਦਾ ਦਾਅਵਾ ਉਨ੍ਹਾਂ ਦੇ ਪਰਿਵਾਰ/ਦੋਸਤਾਂ ਦੁਆਰਾ ਨਹੀਂ ਕੀਤਾ ਜਾਂਦਾ ਹੈ ਤਾਂ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸਿੱਟਾ

ਮਹਾ ਕੁੰਭ 2025 ਸੁਰੱਖਿਆ, ਅਧਿਆਤਮਿਕਤਾ ਅਤੇ ਕੁਸ਼ਲ ਪ੍ਰਬੰਧਨ ਦੇ ਪ੍ਰਤੀ ਉੱਤਰ ਪ੍ਰਦੇਸ਼ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਐਡਵਾਂਸਡ ਟੈਕਨੋਲੋਜੀਜ਼, ਰਣਨੀਤਕ ਯੋਜਨਾ ਅਤੇ ਵਿਆਪਕ ਸੰਸਾਧਨਾਂ ਦੇ ਨਾਲ, ਇਹ ਆਯੋਜਨ ਦੁਨੀਆ ਭਰ ਦੇ ਲੱਖਾਂ ਸ਼ਰਧਾਲੂਆਂ ਨੂੰ ਇੱਕ ਸੁਰੱਖਿਅਤ ਅਤੇ ਦਿਵਯ ਅਨੁਭਵ ਪ੍ਰਦਾਨ ਕਰਨ ਦੇ ਲਈ ਤਿਆਰ ਹੈ।

 

ਸੰਦਰਭ

ਸੂਚਨਾ ਅਤੇ ਜਨਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ

https://kumbh.gov.in/

ਕਿਰਪਾ ਕਰਕੇ ਪੀਡੀਐੱਫ ਫਾਈਲ ਦੇਖੋ

****

ਸੰਤੋਸ਼ ਕੁਮਾਰ/ਸਰਲਾ ਮੀਨਾ/ਰਿਸ਼ਿਤਾ ਅਗ੍ਰਵਾਲ
 


(Release ID: 2092480) Visitor Counter : 53