ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਐੱਚਐੱਮਪੀਵੀ ‘ਤੇ ਅੱਪਡੇਟ


ਆਈਸੀਐੱਮਆਰ- ICMR ਨੇ ਨਿਯਮਿਤ ਨਿਗਰਾਨੀ ਦੇ ਮਾਧਿਅਮ ਨਾਲ ਕਰਨਾਟਕ ਵਿੱਚ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ-HMPV) ਦੇ ਦੋ ਮਾਮਲਿਆਂ ਦਾ ਪਤਾ ਲਗਾਇਆ

ਨਿਗਰਾਨੀ ਪ੍ਰਣਾਲੀ ਮਜਬੂਤ, ਦੇਸ਼ ਵਿੱਚ ਆਈਐੱਲਆਈ-ILI ਜਾ ਐੱਸਏਆਰਆਈ-SARI ਮਾਮਲਿਆਂ ਵਿੱਚ ਕੋਈ ਅਸਾਧਾਰਨ ਵਾਧਾ ਨਹੀਂ

Posted On: 06 JAN 2025 11:35AM by PIB Chandigarh

ਕਰਨਾਟਕ ਵਿੱਚ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ- HMPV)  ਦੇ ਕੁਝ ਮਾਮਲਿਆਂ ਦੀ ਜਾਣਕਾਰੀ ਮਿਲਣ ਨਾਲ ਜੁੜੀਆਂ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ। ਭਾਰਤੀ ਸਿਹਤ ਖੋਜ ਪਰਿਸ਼ਦ (ਆਈਸੀਐੱਮਆਰ-ICMR) ਨੇ ਕਰਨਾਟਕ ਵਿੱਚ ਹਿਊਮਨ ਮੇਟਾਨਿਊਮੋਵਾਇਰਸ (ਐੱਚਐੱਮਪੀਵੀ- HMPV) ਦੇ ਦੋ ਮਾਮਲਿਆਂ ਦਾ ਪਤਾ ਲਗਾਇਆ ਹੈ। ਦੋਵਾਂ ਮਾਮਲਿਆਂ ਦੀ ਪਹਿਚਾਣ ਕਈ ਪ੍ਰਕਾਰ ਦੇ ਸਾਹ ਵਾਇਰਲ ਰੋਗਾਣੂਆਂ ਦੇ ਲਈ ਨਿਯਮਿਤ ਨਿਗਰਾਨੀ ਦੇ ਮਾਧਿਅਮ ਨਾਲ ਕੀਤੀ ਗਈ ਸੀ। ਇਹ ਦੇਸ਼ਭਰ ਵਿੱਚ ਸਾਹ ਸਬੰਧੀ ਰੋਗਾਂ ਦੀ ਨਿਗਰਾਨੀ ਦੇ ਲਈ ਆਈਸੀਐੱਮਆਰ- ICMR ਦੇ ਜਾਰੀ ਯਤਨਾਂ ਦਾ ਹਿੱਸਾ ਹੈ। 

ਜ਼ਿਕਰਯੋਗ ਹੈ ਕਿ ਐੱਚਐੱਮਪੀਵੀ-HMPV ਪਹਿਲਾਂ ਤੋਂ ਹੀ ਭਾਰਤ ਸਹਿਤ ਵਿਸ਼ਵ ਭਰ ਵਿੱਚ ਦੇਖਣ ਨੂੰ ਮਿਲਿਆ ਹੈ ਅਤੇ ਐੱਚਐੱਮਪੀਵੀ-HMPV ਨਾਲ ਜੁੜੀਆਂ ਸਾਹ ਸਬੰਧੀ ਬਿਮਾਰੀਆਂ ਦੇ ਮਾਮਲੇ ਕਈ ਦੇਸ਼ਾਂ ਵਿੱਚ ਸਾਹਮਣੇ ਆਏ ਹਨ। ਇਸ ਦੇ ਇਲਾਵਾ, ਆਈਸੀਐੱਮਆਰ-ICMR ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ- IDSP) ਨੈੱਟਵਰਕ ਦੇ ਮੌਜੂਦਾ ਅੰਕੜਿਆਂ ਦੇ ਅਧਾਰ ‘ਤੇ, ਦੇਸ਼ ਵਿੱਚ ਇਨਫਲੂਐਂਜਾ ਵਰਗੀ ਬਿਮਾਰੀ (ਆਈਐੱਲਆਈ- ILI) ਜਾਂ ਗੰਭੀਰ ਸਾਹ ਦੀ ਬਿਮਾਰੀ (ਐੱਸਏਆਰਆਈ- SARI) ਦੇ ਮਾਮਲਿਆਂ ਵਿੱਚ ਕੋਈ ਅਸਾਧਾਰਨ ਵਾਧਾ ਨਹੀਂ ਹੋਇਆ ਹੈ। 

ਪਤਾ ਲਗਾਏ ਗਏ ਐੱਚਐੱਮਪੀਵੀ- HMPV ਮਾਮਲਿਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

 

  1. 3 ਮਹੀਨੇ ਦੀ ਬੱਚੀ ਨੂੰ ਐੱਚਐੱਮਪੀਵੀ- HMPV ਹੋਣ ਦਾ ਪਤਾ ਲਗਿਆ ਸੀ, ਜਿਸ ਨੂੰ ਬ੍ਰੌਨ੍ਹਕੋਨਿੳਮੋਨਿਆ (bronchopneumonia) ਦੀ ਬਿਮਾਰੀ ਦੇ ਨਾਲ ਬੈਂਗਲੁਰੂ ਦੇ ਬੈਪਟਿਸਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। 

 

2. 3 ਜਨਵਰੀ, 2025 ਨੂੰ ਐੱਚਐੱਮਪੀਵੀ- HMPV ਦੇ ਪਾਜਿਟਿਵ ਟੈਸਟ ਦੇ ਨਾਲ 8 ਮਹੀਨਿਆਂ ਦਾ ਇੱਕ ਬੱਚੇ ਨੂੰ ਬ੍ਰੌਨਕੋਪਨੂਮੋਨੀਆ (bronchopneumonia) ਦੀ ਪਹਿਲਾਂ ਤੋਂ ਜੁੜੀ ਬਿਮਾਰੀ ਦੇ ਨਾਲ ਬੈਪਟਿਸਟ ਹਸਪਤਾਲ, ਬੈਂਗਲੂਰੂ ਵਿੱਚ ਭਰਤੀ ਕਰਵਾਇਆ ਗਿਆ ਸੀ। ਬੱਚਾ ਹੁਣ ਸਿਹਤਮੰਦ ਹੋ ਰਿਹਾ ਹੈ। 

 

ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਪ੍ਰਭਾਵਿਤ ਰੋਗੀਆਂ ਵਿਚੋਂ ਕਿਸੇ ਦਾ ਵੀ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। 

 

ਕੇਂਦਰੀ ਸਿਹਤ ਮੰਤਰਾਲਾ ਸਾਰੇ ਉਪਲਬਧ ਨਿਗਰਾਨੀ ਚੈਨਲਾਂ ਦੇ ਮਾਧਿਅਮ ਨਾਲ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਆਈਸੀਐੱਮਆਰ-ICMR ਪੂਰੇ ਸਾਲ ਐੱਚਐੱਮਪੀਵੀ-HMPV ਸਰਕੂਲੇਸ਼ਨ ਦੇ ਰੁਝਾਨਾਂ ‘ਤੇ ਨਜ਼ਰ ਰੱਖਣਾ ਜਾਰੀ ਰੱਖੇਗਾ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਪਹਿਲਾਂ ਤੋਂ ਹੀ ਚੀਨ ਵਿੱਚ ਸਥਿਤੀ ਦੇ ਬਾਰੇ ਵਿੱਚ ਸਮੇਂ-ਸਮੇਂ ‘ਤੇ ਅੱਪਡੇਟ ਦੇ ਰਿਹਾ ਹੈ ਤਾਕਿ ਵਰਤਮਾਨ ਵਿੱਚ ਜਾਰੀ ਉਪਾਵਾਂ ਦੇ ਬਾਰੇ ਵਿੱਚ ਹੋਰ ਜਾਣਕਾਰੀ ਮਿਲ ਸਕੇ। 

ਦੇਸ਼ ਭਰ ਵਿੱਚ ਹਾਲ ਹੀ ਵਿੱਚ ਕੀਤੀ ਗਈਆਂ ਤਿਆਰੀਆਂ ਦੇ ਅਭਿਆਸ ਤੋਂ ਪਤਾ ਚਲਿਆ ਹੈ ਕਿ ਭਾਰਤ ਸਾਹ ਸਬੰਧੀ ਬਿਮਾਰੀਆਂ ਵਿੱਚ ਕਿਸੇ ਵੀ ਸੰਭਾਵਿਤ ਵਾਧੇ ਨਾਲ ਨਜਿੱਠਣ ਦੇ ਲਈ ਬਿਹਤਰ ਤਰੀਕੇ ਨਾਲ ਤਿਆਰ ਹੈ ਅਤੇ ਜ਼ਰੂਰਤ ਪੈਣ ‘ਤੇ ਜਨਤਕ ਸਿਹਤ ਦਖਲਅੰਦਾਜ਼ੀ ਜਲਦੀ ਹੀ ਲਾਗੂ ਕੀਤੀ ਜਾ ਸਕਦੀ ਹੈ। 

************

ਐੱਮਵੀ


(Release ID: 2090601) Visitor Counter : 42