ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ‘ਜੰਮੂ-ਕਸ਼ਮੀਰ ਅਤੇ ਲੱਦਾਖ: ਥਰੂ ਦ ਏਜਿਸ: ਏ ਵਿਜ਼ੂਅਲ ਨੈਰੇਟਿਵ ਆਫ ਕੰਟੀਨਿਊਟੀਜ਼ ਐਂਡ ਲਿੰਕੇਜਿਸ' ਬੁੱਕ ਜਾਰੀ ਕੀਤੀ
ਇਸ ਬੁੱਕ ਨੇ ਕਸ਼ਮੀਰ ਦੇ ਬਾਰੇ ਦੇਸ਼ ਵਿੱਚ ਪ੍ਰਚਲਿਤ ਮਿੱਥਕਾਂ ਨੂੰ ਤੋੜ੍ਹ ਕੇ, ਇਤਿਹਾਸ ਨੂੰ ਸੱਚ ਅਤੇ ਪ੍ਰਮਾਣ ਨਾਲ ਪੇਸ਼ ਕੀਤਾ
ਮੋਦੀ ਸਰਕਾਰ ਕਸ਼ਮੀਰ ਦੇ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ, ਅਤੇ ਜੋ ਅਸੀਂ ਗੁਆ ਚੁੱਕੇ ਹਾਂ, ਉਸ ਨੂੰ ਜਲਦੀ ਹੀ ਹਾਸਲ ਕਰ ਲਵਾਂਗੇ
ਮੋਦੀ ਸਰਕਾਰ ਨੇ ਕਸ਼ਮੀਰ ਨੇ ਆਤੰਕਵਾਦ ਦੇ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰਕੇ, ਸ਼ਾਂਤੀ ਅਤੇ ਸਥਿਰਤਾ ਨੂੰ ਮਜ਼ਬੂਤੀ ਦਿੱਤੀ
ਸ਼ਾਸਕਾਂ ਨੂੰ ਖੁਸ਼ ਕਰਨ ਲਈ ਲਿਖੇ ਗਏ ਇਤਿਹਾਸ ਤੋਂ ਮੁਕਤੀ ਪਾਉਣ ਦਾ ਸਮਾਂ ਆ ਗਿਆ ਹੈ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਅੱਜ ਦੇਸ਼ ਕੋਲ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜੋ ਰਾਸ਼ਟਰ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਦੁਆਰਾ ਸੰਚਾਲਿਤ ਹੈ
ਕਸ਼ਮੀਰ ਭਾਰਤ ਦਾ ਅਣਿਖੱੜਵਾਂ ਅੰਗ ਸੀ, ਹੈ ਅਤੇ ਰਹੇਗਾ; ਇਸ ਨੂੰ ਕਾਨੂੰਨ ਦੀ ਕੋਈ ਧਾਰਾ ਨਹੀਂ ਬਦਲ ਸਕਦੀ ਅਤੇ ਜਿਸ ਧਾਰਾ ਨੇ ਇਸ ਨੂੰ ਬਦਲਣ ਦਾ ਪ੍ਰਯਾਸ ਕੀਤਾ, ਸਮੇਂ ਨੇ ਉਸੇ ਧਾਰਾ ਨੂੰ ਹਟਾ ਦਿੱਤਾ
ਦੇਸ਼ ਵਿੱਚ ਇੱਕ ਦੌਰ ਆਇਆ ਸੀ, ਜਦੋਂ ਦਿੱਲੀ ਦੇ ਦਰੀਬਾ ਤੋਂ ਬੱਲੀਮਾਰਾਨ (Dariba to Ballimaran) ਅਤੇ ਲੁਟਿਯੰਸ ਤੋਂ ਜਿਮਖਾਨਾ (Lutyens to Gymkhana) ਤੱਕ ਇਤਿਹਾਸ ਨੂੰ ਸੀਮਤ ਕਰਕੇ ਦੇਖਿਆ ਗਿਆ
ਇਹ ਬੁੱਕ ਪ੍ਰਮਾਣਿਤ ਕਰਦੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਬਿਖਰੀ ਹੋਈ ਸਮ੍ਰਿੱਧ ਵਿਰਾਸਤ ਹਜ਼ਾਰਾਂ ਵਰ੍ਹਿਆਂ ਤੋਂ
Posted On:
02 JAN 2025 8:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ‘ਜੰਮੂ-ਕਸ਼ਮੀਰ ਅਤੇ ਲੱਦਾਖ: ਥਰੂ ਦ ਏਜਿਸ: ਏ ਵਿਜ਼ੂਅਲ ਨੈਰੇਟਿਵ ਆਫ ਕੰਟੀਨਿਊਟੀਜ਼ ਐਂਡ ਲਿੰਕੇਜਿਸ' ਬੁੱਕ ਜਾਰੀ ਕੀਤੀ। ਇਸ ਮੌਕੇ ‘ਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਭਾਰਤੀ ਇਤਿਹਾਸ ਖੋਜ ਪਰਿਸ਼ਦ (ICHR) ਅਤੇ ਬੁੱਕ ਦੇ ਸੰਪਾਦਕ ਪ੍ਰੋਫੈਸਰ ਰਘੁਵੇਂਦ੍ਰ ਤੰਵਰ ਸਮੇਤ ਕਈ ਪਤਵੰਤੇ ਮੌਜੂਦ ਸਨ।
ਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨੈਸ਼ਨਲ ਬੁੱਕ ਟਰੱਸਟ (NBT) ਨੇ ਇਸ ਬੁੱਕ ਦੇ ਜ਼ਰੀਏ ਲੰਬੇ ਸਮੇਂ ਤੋਂ ਦੇਸ਼ ਵਿੱਚ ਚੱਲ ਰਹੇ ਮਿੱਥਾਂ ਨੂੰ ਤੱਥਾਂ ਅਤੇ ਪ੍ਰਮਾਣਾਂ ਦੇ ਅਧਾਰ ‘ਤੇ ਤੋੜ੍ਹ ਕੇ ਸੱਚ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਿੱਥ ਸੀ ਕਿ ਭਾਰਤ ਕਦੇ ਇੱਕ ਸੀ ਹੀ ਨਹੀਂ ਅਤੇ ਇਸ ਦੇਸ਼ ਦੀ ਆਜ਼ਾਦੀ ਦੀ ਕਲਪਨਾ ਹੀ ਬੇਈਮਾਨੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਝੂਠ ਨੂੰ ਸਵੀਕਾਰਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਦੀ ਹੋਂਦ ਜਿਓਪੌਲਿਟਿਕਲ ਹੈ, ਲੇਕਿਨ ਸਿਰਫ਼ ਭਾਰਤ ਦੁਨੀਆ ਦਾ ਇਕੱਲਾ ਦੇਸ਼ ਹੈ ਜੋ ਜਿਓਕਲਚਰ ਹੈ ਅਤੇ ਜਿਸ ਦੀ ਹੱਦ ਸੱਭਿਆਚਾਰ ਨਾਲ ਬਣੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਬੰਗਾਲ ਤੋਂ ਗੁਜਰਾਤ ਤੱਕ ਸਾਡਾ ਦੇਸ਼ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਆਖਿਆ ਉਹ ਲੋਕ ਨਹੀਂ ਕਰ ਸਕਦੇ ਜਿਨ੍ਹਾਂ ਦੇ ਮਨ ਵਿੱਚ ਦੇਸ਼ ਦੀ ਵਿਆਖਿਆ ਜਿਓਪੌਲਿਟਿਕਲ ਦੇਸ਼ ਦੇ ਰੂਪ ਵਿੱਚ ਹੈ, ਬਲਕਿ ਭਾਰਤ ਨੂੰ ਉਹੀ ਸਮਝ ਸਕਦੇ ਹਨ, ਜਿਨ੍ਹਾਂ ਦੇ ਮਨ ਵਿੱਚ ਜਿਓਕਲਚਰ ਦੇਸ਼ ਦੀ ਕਲਪਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸਮਝਣ ਦਾ ਪ੍ਰਯਾਸ ਤਦ ਹੀ ਸੱਚਾ ਹੋ ਸਕਦਾ ਹੈ ਜਦੋਂ ਅਸੀਂ ਦੇਸ਼ਾਂ ਦੀ ਜਿਓਕਲਚਰ ਪਰਿਭਾਸ਼ਾ ਨੂੰ ਸਮਝੀਏ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਇਤਿਹਾਸ ਅਤੇ ਇਸ ਦੀ ਖੋਜ ਕਰਨ ਵਾਲੀਆਂ ਸੰਸਥਾਵਾਂ ਇਸ ਥਿਊਰੀ ਨੂੰ ਇਤਿਹਾਸਿਕ ਤੱਥਾਂ ਦੇ ਨਾਲ ਦੁਨੀਆ ਦੇ ਸਾਹਮਣੇ ਨਹੀਂ ਰੱਖਣਗੀਆਂ, ਤਦ ਤੱਕ ਕੋਈ ਭਾਰਤ ਨੂੰ ਨਹੀਂ ਸਮਝ ਸਕੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸਮਝਣ ਦੇ ਲਈ ਭਾਰਤੀ ਦ੍ਰਿਸ਼ਟੀਕੋਣ ਨਾਲ ਸਾਡੇ ਦੇਸ਼ ਨੂੰ ਜੋੜਨ ਵਾਲੇ ਤੱਥਾਂ ਨੂੰ ਸਮਝਣਾ ਹੋਵੇਗਾ।
ਸ਼੍ਰੀ ਅਮਿਤ ਸਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਇਤਿਹਾਸ ਦੇ ਨਾਲ ਵੀ ਇਹੀ ਹੋਇਆ। ਉਨ੍ਹਾਂ ਨੇ ਕਿਹਾ ਕਿ ਕਈ ਗੱਲਾਂ ਦੇ ਅਧਾਰ ‘ਤੇ ਤੱਥਾਂ ਨੂੰ ਤੋੜ-ਮਰੋੜ ਕੇ ਕਸ਼ਮੀਰ ਅਤੇ ਲੱਦਾਖ ਦਾ ਵਿਸ਼ਲੇਸ਼ਣ ਕਰਨਾ ਬੇਈਮਾਨੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸਿਰਫ ਇਤਿਹਾਸਕਾਰ ਹੀ ਕਰ ਸਕਦੇ ਹਨ ਕਿਉਂਕਿ ਜਿਨ੍ਹਾਂ ਦੀ ਯਾਦ ਵਿੱਚ ਸਾਡਾ ਗੌਰਵਸ਼ਾਲੀ ਇਤਿਹਾਸ ਹੈ, ਹ ਅਜਿਹੀ ਗਲਤੀ ਨਹੀਂ ਕਰ ਸਕਦੇ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਇਸ ਬੁੱਕ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਸਾਡੇ ਦੇਸ਼ ਦੇ ਹਰ ਹਿੱਸੇ ਵਿੱਚ ਮੌਜੂਦ ਸੱਭਿਆਚਾਰ, ਭਾਸ਼ਾਵਾਂ, ਲਿਪੀਆਂ, ਅਧਿਆਤਮਿਕ ਵਿਚਾਰ, ਤੀਰਥ ਸਥਾਨਾਂ ਦੀਆਂ ਕਲਾਵਾਂ, ਵਣਜ ਅਤੇ ਵਪਾਰ, ਹਜ਼ਾਰਾਂ ਵਰ੍ਹੇ ਤੋਂ ਕਸ਼ਮੀਰ ਵਿੱਚ ਉਪਸਥਿਤ ਸਨ ਅਤੇ ਉੱਥੋਂ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਪਹੁੰਚੇ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਤਾਂ ਕਸ਼ਮੀਰ ਦਾ ਭਾਰਤ ਦੇ ਨਾਲ ਜੁੜਾਅ ਦਾ ਇਹ ਸੁਆਲ ਆਪਣੇ ਆਪ ਹੀ ਅਪ੍ਰਾਸੰਗਿਕ ਹੋ ਜਾਂਦਾ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਬੁੱਕ ਪ੍ਰਮਾਣਿਤ ਕਰਦੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲੀ ਹੋਈ ਸਾਡੀ ਸਮ੍ਰਿੱਧ ਵਿਰਾਸਤ ਹਜ਼ਾਰਾਂ ਵਰ੍ਹਿਆਂ ਤੋਂ ਕਸ਼ਮੀਰ ਵਿੱਚ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਇਸ ਬੁੱਕ ਵਿੱਚ ਲਗਭਗ 8 ਹਜ਼ਾਰ ਵਰ੍ਹੇ ਪੁਰਾਣੇ ਗ੍ਰੰਥਾਂ ਵਿੱਚੋਂ ਕਸ਼ਮੀਰ ਦਾ ਜ਼ਿਕਰ ਕੱਢ ਕੇ ਸ਼ਾਮਲ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਪਹਿਲਾਂ ਵੀ ਭਾਰਤ ਦਾ ਅਟੁੱਟ ਹਿੱਸਾ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਦੀ ਧਾਰਾ ਇਸ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨ ਦਾ ਪ੍ਰਯਾਸ ਕੀਤਾ ਵੀ ਗਿਆ ਸੀ, ਲੇਕਿਨ ਸਮੇਂ ਨੇ ਉਸ ਧਾਰਾ ਨੂੰ ਹੀ ਹਟਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਦੇ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੁੜ ਸਰੁਜੀਤ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ, ਅਤੇ ਜੋ ਅਸੀਂ ਗੁਆ ਚੁੱਕੇ ਹਾਂ, ਉਸ ਨੂੰ ਜਲਦੀ ਹੀ ਪ੍ਰਾਪਤ ਕਰ ਲਵਾਂਗੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਬੁੱਕ ਅਤੇ ਪ੍ਰਦਰਸ਼ਨੀ ਵਿੱਚ ਕਸ਼ਮੀਰ, ਲੱਦਾਖ ਅਤੇ ਸ਼ੈਵ (Shaivism) ਅਤੇ ਬੁੱਧ ਧਰਮ ਦਾ ਸਬੰਧ ਬਹੁਤ ਚੰਗੇ ਢੰਗ ਨਾਲ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਿਪੀ, ਗਿਆਨ ਪ੍ਰਣਾਲੀ, ਅਧਿਆਤਮ, ਸੱਭਿਆਚਾਰ ਅਤੇ ਭਾਸ਼ਾਵਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਇਸ ਬੁੱਕ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ। ਇਸ ਬੁੱਕ ਦੇ ਅੰਦਰ ਇੱਕ ਤਰ੍ਹਾਂ ਨਾਲ ਬੁੱਧ ਧਰਮ ਦੀ ਨੇਪਾਲ ਤੋਂ ਕਾਸ਼ੀ ਹੋ ਕੇ ਬਿਹਾਰ ਤੱਕ ਅਤੇ ਉੱਥੇ ਤੋਂ ਕਸ਼ਮੀਰ ਹੋ ਕੇ ਅਫ਼ਗਾਨੀਸਤਾਨ ਤੱਕ ਦੀ ਪੂਰੀ ਯਾਤਰਾ ਦੱਸੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੁੱਧ ਧਰਮ ਅੰਦਰ ਭਗਵਾਨ ਬੁੱਧ ਤੋਂ ਬਾਅਦ ਸੁਧਾਰੇ ਗਏ ਸਿਧਾਂਤਾਂ ਦਾ ਜਨਮ ਸਥਾਨ ਵੀ ਕਸ਼ਮੀਰ ਸੀ ਅਤੇ ਅੱਜ ਦੇ ਬੁੱਧ ਧਰਮ ਦੇ ਮੌਜੂਦ ਸਿਧਾਂਤਾਂ ਦੀ ਜਨਮਭੂਮੀ ਵੀ ਕਸ਼ਮੀਰ ਹੀ ਸੀ। ਉਨ੍ਹਾਂ ਨੇ ਕਿਹਾ ਕਿ ਦ੍ਰਾਸ (Drass) ਅਤੇ ਲੱਦਾਖ ਦੀ ਮੂਰਤੀਕਲਾ, ਸਤੂਪਾਂ ਦੀ ਚਰਚਾ ਅਤੇ ਚਿੱਤਰ, ਹਮਲਾਵਰਾਂ ਦੁਆਰਾ ਤਬਾਹ ਕੀਤੇ ਗਏ ਮੰਦਿਰਾਂ ਦੇ ਖੰਡਹਰਾਂ ਦੇ ਚਿੱਤਰ ਅਤੇ ਜੰਮੂ-ਕਸ਼ਮੀਰ ਵਿੱਚ ਸੱਭਿਆਚਾਰ ਦੇ ਉਪਯੋਗ ਦਾ ਰਾਜਤਰਿੰਗਿਣੀ (Rajatarangini) ਵਿੱਚ ਵਰਣਨ ਆਦਿ ਦਾ ਕਸ਼ਮੀਰ ਦਾ 8 ਹਜ਼ਾਰ ਵਰ੍ਹੇ ਦਾ ਇਤਿਹਾਸ ਇਸ ਬੁੱਕ ਵਿੱਚ ਇੱਕ ਬਰਤਨ ਵਿੱਚ ਗੰਗਾ ਨੂੰ ਸਮੇਟਣ ਵਰਗਾ ਬਹੁਤ ਵੱਡਾ ਪ੍ਰਯਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਬਹੁਤ ਵਿਆਪਕ ਅਤੇ ਕੜਵਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ 150 ਵਰ੍ਹੇ ਦਾ ਇੱਕ ਕਾਲਖੰਡ ਆਇਆ ਜਦੋਂ ਕੁਝ ਲੋਕਾਂ ਦੇ ਇਤਿਹਾਸ ਦਾ ਮਤਲਬ ਦਿੱਲੀ ਦੇ ਦਰੀਬੇ ਤੋਂ ਬੱਲੀਮਾਰਾਨ ਅਤੇ ਲੁਟਿਯੰਸ ਤੋਂ ਜਿਮਖਾਨਾ ਤੱਕ ਸਿਮਟ ਕੇ ਰਹਿ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇੱਥੇ ਬੈਠ ਕੇ ਨਹੀਂ ਲਿਖਿਆ ਜਾਂਦਾ, ਬਲਕਿ ਲੋਕਾਂ ਦਰਮਿਆਨ ਜਾ ਕੇ ਉਨ੍ਹਾਂ ਨੂੰ ਸਮਝਣਾ ਪੈਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਾਸਕਾਂ ਨੂੰ ਖੁਸ਼ ਕਰਨ ਲਈ ਲਿਖੇ ਗਏ ਇਤਿਹਾਸ ਤੋਂ ਛੁਟਕਾਰਾ ਪਾਉਣ ਦਾ ਸਮਾਂ ਹੁਣ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਤਿਹਾਸਕਾਰਾਂ ਨੂੰ ਭਾਰਤ ਦੇ ਇਤਿਹਾਸ ਨੂੰ ਆਤਮਵਿਸ਼ਵਾਸ, ਪ੍ਰਮਾਣਾਂ, ਤੱਥਾਂ ਅਤੇ ਹਜ਼ਾਰਾਂ ਸਾਲ ਪੁਰਾਣੇ ਸਾਡੇ ਸੱਭਿਆਚਾਰ ਨੂੰ ਸਾਨੂੰ ਸਾਡੇ ਦ੍ਰਿਸ਼ਟੀਕੋਣ ਨਾਲ ਲਿਖਣਾ ਚਾਹੀਦਾ ਹੈ ਅਤੇ ਦੁਨੀਆ ਦੇ ਸਾਹਮਣੇ ਮਾਣ ਨਾਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਸੁੰਤਤਰ ਹੈ ਅਤੇ ਇੱਥੇ ਅਜਿਹਾ ਸ਼ਾਸਨ ਵੀ ਹੈ ਜੋ ਦੇਸ਼ ਦੇ ਵਿਚਾਰਾਂ ਨਾਲ ਚੱਲ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੱਭਿਅਤਾ ਦੀ ਰਚਨਾ ਅਤੇ ਉਸ ਦੀ ਸੰਭਾਲ਼ ਅਤੇ ਤਰੱਕੀ ਦਾ ਕਸ਼ਮੀਰ ਅਤੇ ਲੱਦਾਖ ਕੇਂਦਰ ਸੀ ਅਤੇ ਇਸ ਗੱਲ ਦੀਆਂ ਅਨੇਕ ਉਦਾਹਰਣਾਂ ਇਸ ਬੁੱਕ ਵਿੱਚ ਸਾਨੂੰ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਹਮੇਸ਼ਾ ਤੋਂ ਅਨੇਕ ਮਤਾਂ ਨੂੰ ਸੰਭਾਲਣ ਵਾਲਾ ਉਦਾਰ ਚਰਿੱਤਰ ਵਾਲਾ ਪ੍ਰਦੇਸ਼ ਰਿਹਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਸ਼ਾਵਾਂ ਦੀ ਵਿਭਿੰਨਤਾ, ਜੋ ਭਾਰਤ ਦੀ ਇੱਕ ਬਹੁਤ ਵੱਡੀ ਤਾਕਤ ਹੈ, ਉਸ ਦੀ ਅਨੁਭੂਤੀ ਵੀ ਕਸ਼ਮੀਰ ਵਿੱਚ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਦੋਹਾਂ ਦੀ ਸਰਕਾਰੀ ਭਾਸ਼ਾਵਾਂ ਦਾ ਸਮਾਵੇਸ਼ ਕਰ ਕੇ ਭਾਸ਼ਾਵਾਂ ਨੂੰ ਨਵੀਂ ਉਮਰ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ, ਅੰਗ੍ਰੇਜ਼ੀ ਅਤੇ ਸੰਸਕ੍ਰਿਤ ਨੂੰ ਵੀ ਨਕਾਰਿਆ ਨਹੀਂ ਹੈ, ਲੇਕਿਨ ਇਨ੍ਹਾਂ ਦੇ ਨਾਲ-ਨਾਲ ਇੰਨੀ ਘੱਟ ਗਿਣਤੀ ਵਿੱਚ ਬੋਲੀਆਂ ਜਾਣ ਵਾਲੀਆਂ ਕਸ਼ਮੀਰੀ, ਬਾਲਟੀ, ਡੋਗਰੀ, ਲੱਦਾਖੀ ਅਤੇ ਜ਼ੰਸਕਾਰੀ ਭਾਸ਼ਾਵਾਂ ਨੂੰ ਸ਼ਾਸਨ ਦੀ ਭਾਸ਼ਾ ਬਣਾ ਕੇ ਲੰਬੀ ਉਮਰ ਦੇਣ ਦਾ ਕੰਮ ਪ੍ਰਧਾਨ ਮਤੰਰੀ ਮੋਦੀ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਮੇਸ਼ਾ ਤੋਂ ਤਾਕੀਦ ਸੀ ਕਿ ਕਸ਼ਮੀਰ ਦੀ ਛੋਟੀ ਤੋਂ ਛੋਟੀ ਜਿਹੀ ਆਬਾਦੀ ਵਿੱਚ ਬੋਲੀ ਜਾਣ ਵਾਲੀ ਮੂਲ ਕਸ਼ਮੀਰੀ ਭਾਸ਼ਾ ਨੂੰ ਸਾਨੂੰ ਸਥਾਨ ਦੇਣਾ ਹੈ ਅਤੇ ਉਸ ਨੂੰ ਜੀਵਿਤ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਦੇਸ਼ ਦੀ ਸੰਸਕ੍ਰਿਤੀ ਅਤੇ ਭਾਸ਼ਾਵਾਂ ਦੀ ਸੰਭਾਲ ਦੇ ਪ੍ਰਤੀ ਕਿੰਨੇ ਸੰਵੇਦਨਸ਼ੀਲ ਹਨ, ਇਹ ਇਸ ਦੀ ਇੱਕ ਬਹੁਤ ਬੜੀ ਉਦਾਹਰਣ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਹਮੇਸ਼ਾ ਤੋਂ ਕੱਟੜਪੰਥੀਆਂ, ਲੁੱਟ-ਕਸੁੱਟ ਕਰਨ ਵਾਲਿਆਂ ਅਤੇ ਰਾਜ ਦਾ ਵਿਸਤਾਰ ਕਰਨ ਦੇ ਨਫਰਤ ਭਰੇ ਵਿਚਾਰਾਂ ਵਾਲੇ ਹਮਲਾਵਰਾਂ ਦਾ ਸ਼ਿਕਾਰ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਅਤੇ 35ਏ ਕਸ਼ਮੀਰ ਨੂੰ ਸਾਡੇ ਦੇਸ਼ ਦੇ ਨਾਲ ਇੱਕ ਹੋਣ ਤੋਂ ਰੋਕਣ ਵਾਲੀਆਂ ਰੁਕਾਵਟਾਂ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿੜ੍ਹ ਸੰਕਲਪ ਨੇ 5 ਅਗਸਤ, 2019 ਨੂੰ ਧਾਰਾ ਨੂੰ ਸਮਾਪਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਧਾਰਾ 370 ਨੂੰ ਸਮਾਪਤ ਕਰ ਕੇ ਸਾਡੀ ਆਜ਼ਾਦੀ ਦੇ ਬਾਅਦ ਦੇ ਇਤਿਹਾਸ ਦਾ ਇੱਕ ਕਲੰਕਿਤ ਅਧਿਆਏ ਸਮਾਪਤ ਕਰਨ ਦਾ ਕੰਮ ਕੀਤਾ ਅਤੇ ਉੱਥੇ ਹੀ ਕਸ਼ਮੀਰ ਦਾ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਵਿਕਾਸ ਦਾ ਅਧਿਆਏ ਸ਼ੁਰੂ ਹੋਇਆ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਧਾਰਾ 370 ਨੇ ਕਸ਼ਮੀਰ ਘਾਟੀ ਦੇ ਨੌਜਵਾਨਾਂ ਦੇ ਮਨ ਵਿੱਚ ਵੱਖਵਾਦ ਦੇ ਬੀਜ ਬੋਏ ਸਨ। ਉਨ੍ਹਾਂ ਨੇ ਸਵਾਲ ਕੀਤਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ, ਜਿੱਥੇ ਮੁਸਲਿਮ ਆਬਾਦੀ ਵਧ ਹੈ, ਆਤੰਕਵਾਦ ਕਿਉਂ ਨਹੀਂ ਉਭਰਿਆ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਅਤੇ ਰਾਜਸਥਾਨ ਜਿਹੇ ਰਾਜਾਂ ਦੀਆਂ ਸੀਮਾਵਾਂ ਵੀ ਪਾਕਿਸਤਾਨ ਨਾਲ ਮਿਲਦੀਆਂ ਹਨ, ਫਿਰ ਵੀ ਉੱਥੇ ਆਤੰਕਵਾਦ ਨਹੀਂ ਉਭਰਿਆ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਨੇ ਇਹ ਗਲਤ ਧਾਰਨਾ ਪੈਦਾ ਕੀਤੀ ਕਿ ਭਾਰਤ ਅਤੇ ਕਸ਼ਮੀਰ ਦਰਮਿਆਨ ਸਬੰਧ ਅਸਥਾਈ ਹਨ, ਜਿਸ ਨਾਲ ਵੱਖਵਾਦ ਦੇ ਬੀਜ ਬੋਏ ਜੋ ਅੰਤ ਵਿੱਚ ਆਤੰਕਵਾਦ ਵਿੱਚ ਬਦਲ ਗਏ। ਉਨ੍ਹਾਂ ਨੇ ਇਸ ਮੰਦਭਾਗੀ ਤੱਥ ‘ਤੇ ਖੇਦ ਵਿਅਕਤ ਕੀਤਾ ਕਿ 40,000 ਤੋਂ ਵਧ ਲੋਕ ਆਤੰਕਵਾਦ ਦੇ ਸ਼ਿਕਾਰ ਹੋਏ ਅਤ ਕਸ਼ਮੀਰ ਦਾ ਵਿਕਾਸ ਦਹਾਕਿਆਂ ਪਿੱਛੇ ਚਲਾ ਗਿਆ। ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਤੱਕ ਆਤੰਕਵਾਦ ਨੇ ਇਸ ਖੇਤਰ ਵਿੱਚ ਤਬਾਹੀ ਮਚਾਈ ਅਤੇ ਦੇਸ਼ ਮੂਕ ਦਰਸ਼ਕ ਬਣ ਕੇ ਖੜ੍ਹਾ ਰਿਹਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਆਤੰਕਵਾਦੀ ਘਟਨਾਵਾਂ ਵਿੱਚ 70 ਪ੍ਰਤੀਸ਼ਤ ਤੋਂ ਅਧਿਕ ਦੀ ਕਮੀ ਆਈ ਹੈ, ਜੋ ਸਾਬਤ ਕਰਦੀ ਹੈ ਕਿ ਧਾਰਾ 370 ਆਤੰਕਵਾਦ ਦਾ ਪੋਸ਼ਕ ਸੀ। ਉਨ੍ਹਾਂ ਨੇ ਕਿਹਾ ਕਿ 2018 ਵਿੱਚ ਕਸ਼ਮੀਰ ਵਿੱਚ ਪੱਥਰਬਾਜ਼ੀ ਦੀਆਂ 2100 ਘਟਨਾਵਾਂ ਹੋਈਆਂ, ਜਦਕਿ 2023 ਵਿੱਚ ਅਜਿਹੀ ਇੱਕ ਵੀ ਘਟਨਾ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਸਰਪੰਚ, ਬਲਾਕ ਪੰਚਾਇਤ ਮੈਂਬਰ ਅਤੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਸਮੇਤ 25,000 ਤੋਂ ਵੱਧ ਪੰਚਾਇਤ ਮੈਂਬਰ ਚੁਣੇ ਗਏ ਹਨ ਅਤੇ ਆਪਣੇ ਖੇਤਰਾਂ ਦੇ ਵਿਕਾਸ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ ਕਸ਼ਮੀਰ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ 33 ਵਰ੍ਹਿਆਂ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਵੋਟ ਹੋਈ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਇਸ ਖੇਤਰ ਵਿੱਚ ਉਦਯੋਗ ਸਥਾਪਿਤ ਹੋ ਰਹੇ ਹਨ ਅਤੇ ਪਿਛਲੇ ਸਾਲ 2 ਕਰੋੜ 11 ਲੱਖ ਟੂਰਿਸਟ ਕਸ਼ਮੀਰ ਆਏ। ਇਕੱਲੇ 2023 ਵਿੱਚ ਇਸ ਖੇਤਰ ਵਿੱਚ 324 ਸੀਰੀਅਲ ਜਾਂ ਫਿਲਮਾਂ ਦੀ ਸ਼ੂਟਿੰਗ ਕੀਤੀ ਗਈ। 33 ਸਾਲਾਂ ਵਿੱਚ ਪਹਿਲੀ ਵਾਰ ਕਸ਼ਮੀਰ ਘਾਟੀ ਦੇ ਥੀਏਟਰਾਂ ਵਿੱਚ ਨਾਈਟ ਸ਼ੋਅ ਹੋਏ, ਤਾਜ਼ੀਆ ਜਲੂਸ ਨਿਕਾਲੇ ਗਏ ਅਤੇ ਸ੍ਰੀਨਗਰ ਦੇ ਲਾਲ ਚੌਕ ‘ਤੇ ਕ੍ਰਿਸ਼ਨ ਜਨਮਅਸ਼ਟਮੀ ਦੀ ਝਾਂਕੀ ਦੇਖਣ ਨੂੰ ਮਿਲੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਾਰੇ ਵਿਕਾਸ ਧਾਰਾ 370 ਦੇ ਖਤਮ ਹੋਣ ਦੇ ਬਾਅਦ ਦੇ 5 ਵਰ੍ਹਿਆਂ ਵਿੱਚ ਹੋਏ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਆਰਚ ਬ੍ਰਿਜ, ਏਸ਼ੀਆ ਦੀ ਸਭ ਤੋਂ ਵੱਡੀ ਸੁਰੰਗ, ਕੇਬਲ ਸਟੇਅ ਰੇਲ ਬ੍ਰਿਜ ਕਸ਼ਮੀਰ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ ਆਈਆਈਟੀ, ਆਈਆਈਐੱਮ, 2 ਏਮਸ, 9 ਸਰਕਾਰੀ ਮੈਡੀਕਲ ਕਾਲਜ, 2 ਨਰਸਿੰਗ ਸੰਸਥਾਨ, 2 ਰਾਜ ਕੈਂਸਰ ਸੰਸਥਾਨ, 8 ਕਾਲਜ ਬਣ ਚੁੱਕੇ ਹਨ ਅਤੇ 24 ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 59 ਕਾਲਜਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਾਈਵੇਅ ਟਨਲ ਦਾ ਨਿਰਮਾਣ ਹੋ ਰਿਹਾ ਹੈ ਅਤੇ ਇਹ ਸਭ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਹੈ। ਸ਼੍ਰੀ ਸ਼ਾਹ ਨੇ ਪਿਛਲੀਆਂ ਸਰਕਾਰਾਂ ਨੂੰ ਪੁੱਛਿਆ ਕਿ ਇਸ ਸਭ ਦਾ 10 ਪ੍ਰਤੀਸ਼ਤ ਵੀ ਉਨ੍ਹਾਂ ਦੇ 70 ਵਰ੍ਹਿਆਂ ਦੇ ਸ਼ਾਸਨ ਵਿੱਚ ਕਿਉਂ ਨਹੀਂ ਹੋਇਆ ਅਤੇ ਇਸ ਦਾ ਹਿਸਾਬ ਉਨ੍ਹਾਂ ਨੂੰ ਦੇਸ਼ ਅਤੇ ਕਸ਼ਮੀਰ ਦੀ ਜਨਤਾ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਪ੍ਰਧਾਨ ਮੰਤਰੀ ਮੋਦੀ ਜੀ ਨੇ 80 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਜ਼ਮੀਨ ‘ਤੇ ਉਤਾਰਿਆ ਹੈ ਅਤੇ ਹੁਣ 4ਜੀ ਅਤੇ 5ਜੀ ਨੈੱਟਵਰਕ ਨੂੰ ਵੀ ਖੇਤਰ ਦੇ ਲਗਭਗ 87 ਪ੍ਰਤੀਸ਼ਤ ਪਿੰਡਾਂ ਤੱਕ ਪਹੁੰਚਾਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਾ ਕੇਵਲ ਆਤੰਕਵਾਦ ‘ਤੇ ਕੰਟਰੋਲ ਪਾਇਆ ਹੈ ਬਲਕਿ ਇਸ ਦੇ ਈਕੋਸਿਸਟਮ ਨੂੰ ਵੀ ਘਾਟੀ ਤੋਂ ਪੂਰੀ ਤਰ੍ਹਾਂ ਸਮਾਪਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਭ ਕੁਝ ਇਸ ਭੂਮੀ ਦੇ ਲਈ ਕੀਤਾ ਹੈ ਜਿਸ ਦਾ ਦੇਸ਼ ਅਤੇ ਦੁਨੀਆ ਦੀਆਂ ਸੱਭਿਅਤਾਵਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਭਾਸ਼ਾਵਾਂ, ਵਿਆਕਰਣ, ਕਈ ਪ੍ਰਕਾਰ ਦੇ ਅਨੁਸ਼ਾਸਨਾਂ ਨੂੰ ਕਸ਼ਮੀਰ ਦੇ ਵਿਦਵਾਨਾਂ ਨੇ ਸਮ੍ਰਿੱਧ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਪ੍ਰਯਾਸਾਂ ਦੇ ਕਾਰਨ ਕਸ਼ਮੀਰ ਫਿਰ ਤੋਂ ਇੱਕ ਵਾਰ ਸਾਡੇ ਭੂ-ਸੱਭਿਆਚਾਰਕ ਰਾਸ਼ਟਰ ਭਾਰਤ ਦਾ ਅਨਿਖੜਵਾਂ ਅੰਗ ਬਣ ਕੇ ਪੂਰੇ ਦੇਸ਼ ਦੇ ਨਾਲ ਵਿਕਾਸ ਦੇ ਰਾਹ ‘ਤੇ ਚਲ ਰਿਹਾ ਹੈ ਅਤੇ ਉੱਥੇ ਲੋਕਤੰਤਰ ਸਥਾਪਿਤ ਹੋਇਆ ਹੈ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜੋ ਕੁਝ ਵੀ ਅਸੀਂ ਗੁਆਇਆ ਹੈ, ਉਸ ਨੂੰ ਅਸੀਂ ਜਲਦੀ ਹੀ ਪ੍ਰਾਪਤ ਕਰ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਭੌਤਿਕ ਵਿਕਾਸ, ਬਲਕਿ ਕਸ਼ਮੀਰ ਦੀਆਂ ਸੱਭਿਆਚਾਰਕ ਉਚਾਈਆਂ ਅਤੇ ਚਿਰਪੁਰਾਤਨ ਗੌਰਵ ਨੂੰ ਵੀ ਅਸੀਂ ਜਲਦੀ ਪ੍ਰਾਪਤ ਕਰਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਤਿਹਾਸ ਦੇ ਉਨ੍ਹਾਂ ਅਮਰ ਪੰਨਿਆਂ ਨੂੰ ਸਿਰਜਿਤ ਕਰ ਕੇ ਜ਼ਮੀਨ ‘ਤੇ ਉਤਾਰਨ ਦਾ ਕੰਮ ਵੀ ਕਸ਼ਮੀਰ ਦੀ ਜਨਤਾ ਕਰੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਡਾ. ਸਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਜੰਮੂ ਅਤੇ ਕਸ਼ਮੀਰ ਸਿਰਫ਼ ਭਾਰਤ ਦਾ ਅੰਗ ਨਹੀਂ ਹੈ ਬਲਕਿ ਭਾਰਤ ਦੀ ਆਤਮਾ ਦਾ ਅਨਿੱਖੜਵਾ ਹਿੱਸਾ ਹੈ ਅਤੇ ਇਸ ਬੁੱਕ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਗੱਲ ਨੂੰ ਹੁਣ ਕੋਈ ਨਹੀਂ ਨਕਾਰ ਸਕਦਾ।
*****
ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ
(Release ID: 2090508)
Visitor Counter : 6