ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ, ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ ਦੀ ਮੌਜੂਦਗੀ ਵਿੱਚ ਨਿਮਹੰਸ (NIMHANS), ਬੈਂਗਲੁਰੂ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ
ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਨਿਮਹੰਸ ਦੇ ਪ੍ਰਸ਼ਾਸਨ ਦੁਆਰਾ ਮਾਨਸਿਕ ਸਿਹਤ ਦੇ ਚੰਗੇ ਉਦੇਸ਼ ਲਈ ਪ੍ਰਦਰਸ਼ਿਤ ਕੀਤੇ ਸਮਰਪਣ ਨੇ ਸਾਡੇ ਸਮਾਜ ਵਿੱਚ ਨਿਮਹੰਸ ਨੂੰ ਇੱਕ ਮਿਸਾਲੀ ਭੂਮਿਕਾ ਨਿਭਾਉਣ ਵਿੱਚ ਮਦਦ ਕੀਤੀ ਹੈ: ਸ਼੍ਰੀਮਤੀ ਦ੍ਰੌਪਦੀ ਮੁਰਮੂ
“ਅਸਧਾਰਣ ਮਰੀਜ਼ਾਂ ਦੀ ਦੇਖਭਾਲ ਦੇ ਨਾਲ ਨਵੀਨਤਾਕਾਰੀ ਖੋਜ ਅਤੇ ਸਖ਼ਤ ਅਕਾਦਮਿਕ ਪ੍ਰੋਗਰਾਮ ਨੇ ਨਿਮਹੰਸ ਨੂੰ ਮਾਨਸਿਕ ਸਿਹਤ ਅਤੇ ਨਿਊਰੋ-ਸਾਇੰਸ ਵਿੱਚ ਇੱਕ ਨਿਰਵਿਵਾਦ ਮੋਹਰੀ ਬਣਾਇਆ ਹੈ”
“ਨਿਮਹੰਸ ਦੁਆਰਾ ਕਮਿਊਨਿਟੀ-ਅਧਾਰਿਤ ਮਾਨਸਿਕ ਸਿਹਤ ਸੰਭਾਲ ਦੇ ਬੇਲਾਰੀ ਮਾਡਲ ਨੇ ਮਾਨਸਿਕ ਸਿਹਤ ਸੇਵਾ ਖੇਤਰ ਵਿੱਚ ਮਾਪਦੰਡ ਸਥਾਪਿਤ ਕੀਤੇ ਹਨ”
“ਦ ਟੈਲੀ- ਮਾਨਸ ਪਲੈਟਫਾਰਮ ਨੇ ਦੇਸ਼ ਭਰ ਵਿੱਚ ਆਪਣੇ 53 ਕੇਂਦਰਾਂ ਦੇ ਨਾਲ ਪਿਛਲੇ ਦੋ ਸਾਲਾਂ ਦੌਰਾਨ ਲਗਭਗ 70 ਲੱਖ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾਵਾਂ ਵਿੱਚ ਸੇਵਾ ਪ੍ਰਦਾਨ ਕੀਤੀ ਹੈਂ”
“ਨਿਮਹੰਸ ਮਾਨਸਿਕ ਅਤੇ ਨਿਊਰੋ-ਸਾਇੰਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਯੋਗਾ ਅਤੇ ਆਯੁਰਵੇਦ ਵਰਗੇ ਰਵਾਇਤੀ ਤਰੀਕਿਆਂ ਨਾਲ ਆਧੁਨਿਕ ਸਿਹਤ ਸੰਭਾਲ਼ ਪ੍ਰਣਾਲੀਆਂ ਦੇ ਸਫਲ ਏਕੀਕਰਣ ਦੀ ਉਦਾਹਰਣ ਦਿੰਦਾ ਹੈ”
ਰਾਸ਼ਟਰਪਤੀ ਨੇ ਮਾਨਸਿਕ ਸਿਹਤ ਅਤੇ ਮਨੋਵਿਗਿਆਨ ਵਿੱਚ ਅਤਿ-ਆਧੁਨਿਕ ਸੇਵਾ ਪ੍ਰਦਾਨ ਕਰਨ ਲਈ ਨਿਮਹੰਸ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮਨੋਵਿਗਿਆਨ ਵਿਸ਼ੇਸ਼ਤਾ ਬਲਾਕ, ਕੇਂਦਰੀ ਪ੍ਰਯੋਗਸ਼ਾਲਾ ਕੰਪਲੈਕਸ, ਭੀਮਾ ਹੌਸਟਲ, ਨੈਕਸਟ ਜੈਨਰੇਸ਼ਨ 3ਟੀ ਐੱਮਆਰਆਈ ਸਕੈਨ
Posted On:
03 JAN 2025 2:52PM by PIB Chandigarh
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਬੈਂਗਲੁਰੂ ਵਿੱਚ ਸ਼੍ਰੀ ਜੇਪੀ ਨੱਡਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ ਦੀ ਮੌਜੂਦਗੀ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸ (ਨਿਮਹੰਸ), ਬੈਂਗਲੁਰੂ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਨੇ ਕਿਹਾ, “ ਇਹ ਅਵਸਰ ਨਾ ਸਿਰਫ਼ ਨਿਮਹੰਸ ਲਈ ਸਗੋਂ ਪੂਰੇ ਦੇਸ਼ ਲਈ ਜਸ਼ਨ ਦਾ ਪਲ ਹੈ। ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਨਿਮਹੰਸ ਦੇ ਪ੍ਰਸ਼ਾਸਨ ਦੁਆਰਾ ਮਾਨਸਿਕ ਸਿਹਤ ਦੇ ਚੰਗੇ ਉਦੇਸ਼ ਲਈ ਪ੍ਰਦਰਸ਼ਿਤ ਸਮਰਪਣ ਨੇ ਸਾਡੇ ਸਮਾਜ ਵਿੱਚ ਨਿਮਹੰਸ ਨੇ ਇੱਕ ਮਿਸਾਲੀ ਭੂਮਿਕਾ ਨਿਭਾਉਣ ਵਿੱਚ ਮਦਦ ਕੀਤੀ ਹੈ। ” ਰਾਸ਼ਟਰਪਤੀ ਨੇ ਕਿਹਾ ਕਿ ਮਰੀਜ਼ਾਂ ਦੀ ਅਸਧਾਰਣ ਦੇਖਭਾਲ ਦੇ ਨਾਲ ਨਵੀਨਤਾਕਾਰੀ ਖੋਜ ਅਤੇ ਸਖ਼ਤ ਅਕਾਦਮਿਕ ਪ੍ਰੋਗਰਾਮ ਨੇ ਨਿਮਹੰਸ ਨੂੰ ਮਾਨਸਿਕ ਸਿਹਤ ਅਤੇ ਨਿਊਰੋ-ਸਾਇੰਸ ਵਿੱਚ ਇੱਕ ਮੋਹਰੀ ਬਣਾ ਦਿੱਤਾ ਹੈ। "ਨਿਮਹੰਸ ਦਾ ਇਤਿਹਾਸ 19ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਤਰ੍ਹਾਂ ਸੰਸਥਾ ਦਾ ਵਿਕਾਸ ਭਾਰਤ ਵਿੱਚ ਮਾਨਸਿਕ ਸਿਹਤ ਸੰਭਾਲ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ"
ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ "ਨਿਮਹੰਸ ਦੁਆਰਾ ਕਮਿਊਨਿਟੀ-ਅਧਾਰਿਤ ਮਾਨਸਿਕ ਸਿਹਤ ਸੰਭਾਲ ਦੇ ਬੇਲਾਰੀ ਮਾਡਲ ਨੇ ਮਾਨਸਿਕ ਸਿਹਤ ਡਿਲੀਵਰੀ ਵਿੱਚ ਮਾਪਦੰਡ ਸਥਾਪਿਤ ਕੀਤੇ ਹਨ।" ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਟੈਲੀ-ਮਾਨਸ ਪਲੈਟਫਾਰਮ, ਦੇਸ਼ ਭਰ ਵਿੱਚ ਆਪਣੇ 53 ਕੇਂਦਰਾਂ ਦੇ ਨਾਲ, ਪਿਛਲੇ ਦੋ ਸਾਲਾਂ ਦੌਰਾਨ ਲਗਭਗ 70 ਲੱਖ ਲੋਕਾਂ ਨੂੰ ਉਨ੍ਹਾਂ ਦੀਆਂ ਚੁਣੀਆਂ ਹੋਈਆਂ ਭਾਸ਼ਾਵਾਂ ਵਿੱਚ ਸੇਵਾ ਪ੍ਰਦਾਨ ਕਰ ਰਿਹਾ ਹੈ। "ਇਹ ਪਰਿਵਰਤਨਸ਼ੀਲ ਸੇਵਾ ਪ੍ਰਸ਼ੰਸਾ ਦੀ ਹੱਕਦਾਰ ਹੈ, ਅਤੇ ਮੈਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇਸ ਪਹਿਲਕਦਮੀ ਦੇ ਲਗਾਤਾਰ ਸਮਰਥਨ ਲਈ ਪ੍ਰਸ਼ੰਸਾ ਕਰਦੀ ਹਾਂ"
ਵਿਸ਼ਵ ਸਿਹਤ ਸੰਗਠਨ ਤੋਂ ਸਿਹਤ ਪ੍ਰੋਤਸਾਹਨ ਲਈ ਵੱਕਾਰੀ ਨੈਲਸਨ ਮੰਡੇਲਾ ਪੁਰਸਕਾਰ ਪ੍ਰਾਪਤ ਕਰਨ ਲਈ ਨਿਮਹੰਸ ਨੂੰ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ, "ਇਹ ਮਾਨਤਾ ਸਾਡੇ ਸਮੇਂ ਦੀਆਂ ਮਾਨਸਿਕ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।"
ਇਹ ਨੋਟ ਕਰਦੇ ਹੋਏ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧ ਰਹੀ ਹੈ ਅਤੇ ਟੈਲੀ-ਮਾਨਸ ਵਰਗੀਆਂ ਪਹਿਲਕਦਮੀਆਂ ਨੇ ਵਿਅਕਤੀਆਂ ਨੂੰ ਵਧੇਰੇ ਖੁੱਲ੍ਹ ਕੇ ਮਦਦ ਲੈਣ ਦੇ ਯੋਗ ਬਣਾਇਆ ਹੈ, ਰਾਸ਼ਟਰਪਤੀ ਨੇ ਕਿਹਾ ਕਿ “ਨਿਮਹੰਸ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਵਿੱਚ ਜੈਨੇਟਿਕ ਖੋਜ ਅਤੇ ਨਿਊਰੋ ਡੀ-ਜੈਨਰੇਟਿਵ ਵਿਕਾਰ ਵਿੱਚ ਸਹਿਯੋਗ ਸਮੇਤ ਇਹਨਾਂ ਚਿੰਤਾਵਾਂ ਦਾ ਸਮਾਧਾਨ ਕਰਨ ਵਿੱਚ ਸਭ ਤੋਂ ਅੱਗੇ ਹੈ।"
ਰਾਸ਼ਟਰਪਤੀ ਨੇ ਉਜਾਗਰ ਕੀਤਾ ਕਿ ਨਿਮਹੰਸ ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਨੂੰ ਦੂਰ ਕਰਨ ਲਈ ਯੋਗ ਅਤੇ ਆਯੁਰਵੇਦ ਵਰਗੇ ਰਵਾਇਤੀ ਤਰੀਕਿਆਂ ਨਾਲ ਆਧੁਨਿਕ ਸਿਹਤ ਸੰਭਾਲ ਪ੍ਰਣਾਲੀਆਂ ਦੇ ਸਫਲ ਏਕੀਕਰਣ ਦੀ ਉਦਾਹਰਣ ਦਿੰਦਾ ਹੈ। "ਮੈਂ ਨਿਮਹੰਸ ਵਿਖੇ ਸਕਾਰਾਤਮਕ ਲਿੰਗ ਅਨੁਪਾਤ ਨੂੰ ਦੇਖ ਕੇ ਵੀ ਖੁਸ਼ ਹਾਂ, 79.7% ਅੰਡਰ ਗ੍ਰੈਜੂਏਟ ਵਿਦਿਆਰਥੀ ਅਤੇ 71.4% ਪੋਸਟ ਗ੍ਰੈਜੂਏਟ ਵਿਦਿਆਰਥੀ ਮਹਿਲਾਵਾਂ ਹਨ।"
ਜਸ਼ਨਾਂ ਦੇ ਹਿੱਸੇ ਵਜੋਂ, ਮਾਨਸਿਕ ਸਿਹਤ ਅਤੇ ਨਿਊਰੋ-ਸਾਇੰਸ ਵਿੱਚ ਅਤਿ-ਆਧੁਨਿਕ ਦੇਖਭਾਲ ਪ੍ਰਦਾਨ ਕਰਨ ਦੇ ਨਿਮਹੰਸ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਅੱਜ ਭਾਰਤ ਦੇ ਰਾਸ਼ਟਰਪਤੀ ਦੁਆਰਾ ਵੱਖ-ਵੱਖ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਇਹ ਹਨ: ਮਨੋਵਿਗਿਆਨ ਵਿਸ਼ੇਸ਼ਤਾ ਬਲਾਕ, ਕੇਂਦਰੀ ਪ੍ਰਯੋਗਸ਼ਾਲਾ ਕੰਪਲੈਕਸ, ਭੀਮਾ ਹੌਸਟਲ, ਨੈਕਸਟ ਜੈਨਰੇਸ਼ਨ 3ਟੀ ਐੱਮਆਰਆਈ ਸਕੈਨਰ ਅਤੇ ਐਡਵਾਂਸਡ ਡੀਐੱਸਏ ਸਿਸਟਮ।
ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਜੇਪੀ ਨੱਡਾ ਨੇ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ NIMHANS ਨੂੰ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਬਿਹਤਰ ਬਣਾਉਣ ਲਈ ਵਧਾਈ ਦਿੱਤੀ। “ਮੈਂ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਾਨਸਿਕ ਸਿਹਤ ਸੰਸਥਾ ਤੋਂ ਰਾਸ਼ਟਰੀ ਮਹੱਤਵ ਦੇ ਸੰਸਥਾਨ ਤੱਕ ਨਿਮਹੰਸ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ, “ਨਿਮਹੰਸ ਵਿੱਚ ਮਰੀਜ਼ਾਂ ਦੀ ਗਿਣਤੀ 1970 ਦੇ ਦਹਾਕੇ ਵਿੱਚ 10 ਲੱਖ ਤੋਂ ਪਿਛਲੇ ਦਹਾਕੇ ਵਿੱਚ 50 ਲੱਖ ਤੋਂ ਜ਼ਿਆਦਾ, ਪੰਜ ਗੁਣਾ ਵਧ ਗਈ ਹੈ। ਜਿਸ ਪੈਮਾਨੇ 'ਤੇ NIMHANS ਮਰੀਜ਼ਾਂ ਦੀ ਆਪਣੀ ਵੱਡੀ ਗਿਣਤੀ ਦਾ ਇਲਾਜ ਕਰਦਾ ਹੈ, ਉਹ ਉਨ੍ਹਾਂ ਨੂੰ ਭਾਰਤ ਵਿੱਚ ਗੁਣਵੱਤਾ ਵਾਲੀ ਸਿਹਤ ਸੰਭਾਲ ਵਿੱਚ ਇੱਕ ਮੋਹਰੀ ਬਣਾਉਂਦਾ ਹੈ। ਉਨ੍ਹਾਂ ਨੇ ਰਾਸ਼ਟਰੀ ਮਹੱਤਵ ਦੇ ਸਾਰੇ ਸੰਸਥਾਨਾਂ ਵਿੱਚੋਂ ਪਹਿਲਾ ਐੱਨਏਬੀਐੱਚ ਮਾਨਤਾ ਪ੍ਰਾਪਤ ਹਸਪਤਾਲ ਹੋਣ ਅਤੇ ਵਿਸ਼ਵ ਦੇ ਟੌਪ ਦੇ 200 ਹਸਪਤਾਲਾਂ ਵਿੱਚ ਦਰਜਾਬੰਦੀ ਲਈ ਨਿਮਹੰਸ ਨੂੰ ਵਧਾਈ ਦਿੱਤੀ।
ਸ਼੍ਰੀ ਨੱਡਾ ਨੇ ਕੇਂਦਰ ਸਰਕਾਰ ਦੇ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਜੋ 2022 ਤੋਂ ਕਾਰਜਸ਼ੀਲ ਹੈ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਮਾਨਸਿਕ ਸਿਹਤ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੰਮ ਕਰ ਰਹੀ ਹੈ। "ਸਰਕਾਰ ਟੈਲੀਮਾਨਸ ਸਕੀਮ ਰਾਹੀਂ ਮਾਨਸਿਕ ਸਿਹਤ ਸੰਭਾਲ ਪ੍ਰਦਾਨ ਕਰਨ 'ਤੇ ਕੰਮ ਕਰ ਰਹੀ ਹੈ ਅਤੇ ਟੈਲੀਮਾਨਸ ਦਾ ਸਿਖਰ ਤਾਲਮੇਲ ਕੇਂਦਰ ਹੋਣ ਦੇ ਨਾਤੇ ਨਿਮਹੰਸ ਇਸ ਕੋਸ਼ਿਸ਼ ਵਿੱਚ ਸਭ ਤੋਂ ਅੱਗੇ ਹੈ", ਉਨ੍ਹਾਂ ਨੇ ਵੀ ਨੋਟ ਕੀਤਾ ਕਿ ਨਿਮਹੰਸ 1000 ਤੋਂ ਵੱਧ ਵਿਦਿਆਰਥੀਆਂ ਨੂੰ ਟੈਲੀਮਾਨਸ ਅਤੇ ਕਾਉਂਸਲਿੰਗ ਲਈ ਟ੍ਰੇਨਿੰਗ ਦਿੰਦਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ ਨੇ ਕਿਹਾ, "ਪਿਛਲੇ 5 ਦਹਾਕਿਆਂ ਤੋਂ, ਨਿਮਹੰਸ ਭਾਰਤ ਅਤੇ ਇਸ ਤੋਂ ਬਾਹਰ ਮਾਨਸਿਕ ਸਿਹਤ ਅਤੇ ਨਿਊਰੋਸਾਇੰਸ ਵਿੱਚ ਸ਼ਾਨਦਾਰ ਯੋਗਦਾਨ ਪਾ ਕੇ ਉੱਤਮਤਾ ਅਤੇ ਉਮੀਦ ਦੇ ਪ੍ਰਤੀਕ ਵਜੋਂ ਉਭਰਿਆ ਹੈ।" ਉਨ੍ਹਾਂ ਅੱਗੇ ਕਿਹਾ ਕਿ "ਰਾਸ਼ਟਰੀ ਮਹੱਤਤਾ ਦੇ ਇੱਕ ਸੰਸਥਾਨ ਦੇ ਰੂਪ ਵਿੱਚ ਆਪਣੇ ਲੰਬੇ ਸਫ਼ਰ ਵਿੱਚ, NIMHANS ਕਲੀਨਿਕਲ ਦੇਖਭਾਲ, ਖੋਜ ਅਤੇ ਸਿੱਖਿਆ, ਮਾਨਸਿਕ ਸਿਹਤ ਨੀਤੀਆਂ ਨੂੰ ਆਕਾਰ ਦੇਣ ਅਤੇ ਵਿਸ਼ਵ ਭਰ ਵਿੱਚ ਪ੍ਰੇਰਨਾਦਾਇਕ ਅਭਿਆਸਾਂ ਵਿੱਚ ਇੱਕ ਗਲੋਬਲ ਲੀਡਰ ਬਣ ਗਿਆ ਹੈ।"
ਅੱਜ ਸ਼ੁਰੂ ਕੀਤੀਆਂ ਗਈਆਂ ਨਵੀਆਂ ਸਹੂਲਤਾਂ ਬਾਰੇ ਸੰਖੇਪ ਜਾਣਕਾਰੀ:
ਅੱਜ ਉਦਘਾਟਨ ਕੀਤੀਆਂ ਗਈਆਂ ਨਵੀਆਂ ਸਹੂਲਤਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
ਮਨੋਵਿਗਿਆਨ ਵਿਸ਼ੇਸ਼ਤਾ ਬਲਾਕ: ਮਨੋਵਿਗਿਆਨ ਵਿਸ਼ੇਸ਼ਤਾ ਬਲਾਕ ਮਾਨਸਿਕ ਸਿਹਤ ਦੇ ਕਈ ਵਿਸ਼ੇਸ਼ ਖੇਤਰਾਂ ਵਿੱਚ ਦੇਖਭਾਲ ਅਤੇ ਮਾਨਵ ਸੰਸਾਧਨ ਵਿਕਾਸ ਨੂੰ ਵਧਾਉਣ ਲਈ ਕੰਮ ਕਰੇਗਾ। ਇਹ ਗੰਭੀਰ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਅਤੇ ਆਤਮ ਹੱਤਿਆ ਦੀ ਰੋਕਥਾਮ ਲਈ ਸਹੂਲਤਾਂ ਪ੍ਰਦਾਨ ਕਰੇਗਾ । ਇਹ ਕੇਂਦਰ ਅਨੁਕੂਲ, ਬਹੁ-ਅਨੁਸ਼ਾਸਨੀ ਅਤੇ ਸੰਪੂਰਨ ਦੇਖਭਾਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਮਰੀਜ਼ਾਂ ਨੂੰ ਉਨ੍ਹਾਂ ਦੇ ਰਿਕਵਰੀ ਅਤੇ ਮੁੜ ਵਸੇਬੇ ਦੇ ਮਾਰਗ 'ਤੇ ਸਹਾਇਤਾ ਕਰਦਾ ਹੈ ਅਤੇ ਮਾਨਸਿਕ ਸਿਹਤ ਦੇ ਇਹਨਾਂ ਮਹੱਤਵਪੂਰਨ ਵਿਸ਼ੇਸ਼ ਅਤੇ ਉੱਭਰ ਰਹੇ ਖੇਤਰਾਂ ਵਿੱਚ ਭਾਰਤ ਭਰ ਦੇ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ।
ਕੇਂਦਰੀ ਪ੍ਰਯੋਗਸ਼ਾਲਾ ਕੰਪਲੈਕਸ : ਕੇਂਦਰੀ ਪ੍ਰਯੋਗਸ਼ਾਲਾ ਕੰਪਲੈਕਸ ਪੰਜ ਜ਼ਰੂਰੀ ਪ੍ਰਯੋਗਸ਼ਾਲਾ ਸੇਵਾਵਾਂ ਨੂੰ ਇੱਕ ਛੱਤ ਦੇ ਹੇਠਾਂ ਲਿਆਉਂਦਾ ਹੈ - ਨਿਊਰੋਪੈਥੋਲੋਜੀ, ਨਿਊਰੋਕੈਮਿਸਟਰੀ, ਕਲੀਨਿਕਲ ਪੈਥੋਲੋਜੀ ਅਤੇ ਹੈਮੈਟੋਲੋਜੀ, ਨਿਊਰੋ-ਮਾਈਕ੍ਰੋਬਾਇਓਲੋਜੀ, ਅਤੇ ਨਿਊਰੋਬਾਇਰੋਲੋਜੀ। ਇਹ ਏਕੀਕ੍ਰਿਤ ਸਹੂਲਤ ਦੇਸ਼ ਭਰ ਵਿੱਚ ਗੁੰਝਲਦਾਰ ਨਿਊਰੋਲੋਜੀਕਲ ਅਤੇ ਨਿਊਰੋਸਰਜੀਕਲ ਸਥਿਤੀਆਂ ਵਾਲੇ ਮਰੀਜ਼ਾਂ ਲਈ ਉੱਚ-ਗੁਣਵੱਤਾ, ਸ਼ੁੱਧਤਾ-ਸੰਚਾਲਿਤ ਦੇਖਭਾਲ ਨੂੰ ਯਕੀਨੀ ਬਣਾਉਣ ਵਿੱਚ ਇੱਕ ਵੱਡੀ ਛਲਾਂਗ ਹੈ - ਡਾਇਗਨੌਸਟਿਕ ਉੱਤਮਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਰਾਹ ਪੱਧਰਾ ਕਰਦੀ ਹੈ ਜੋ ਵਿਸ਼ਵ ਪੱਧਰ 'ਤੇ ਇਹਨਾਂ ਵਿਕਾਰਾਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਸਕਦੀ ਹੈ।
ਭੀਮ ਹੌਸਟਲ: ਭੀਮ ਹੋਸਟਲ ਨੂੰ ਨਿਮਹੰਸ ਵਿਖੇ ਵਿਦਿਆਰਥੀਆਂ ਦੀ ਸਾਡੀ ਵਧ ਰਹੀ ਤਾਕਤ ਲਈ ਇੱਕ ਅਨੁਕੂਲ ਰਹਿਣ ਦਾ ਮਾਹੌਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਸਹੂਲਤ ਵਿੱਚ ਇੱਕ ਬੇਸਮੈਂਟ, ਹੇਠਲੀ ਮੰਜ਼ਿਲ ਅਤੇ ਛੇ ਉਪਰਲੀਆਂ ਮੰਜ਼ਿਲਾਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ।
ਨੈਕਸਟ ਜੈਨਰੇਸ਼ਨ ਦਾ 3T MRI ਸਕੈਨਰ: NIMHANS ਵਿਖੇ ਨਵਾਂ 3T ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (MRI) ਸਕੈਨਰ ਇਮੇਜਿੰਗ ਟੈਕਨੋਲੋਜੀ ਦੇ ਸਿਖਰ ਨੂੰ ਦਰਸਾਉਂਦਾ ਹੈ। ਇਹ ਪ੍ਰਣਾਲੀ ਭਾਰਤ ਵਿੱਚ ਕਲੀਨਿਕਲ ਵਰਤੋਂ ਲਈ ਉਪਲਬਧ ਆਪਣੀ ਕਿਸਮ ਦੀ ਸਭ ਤੋਂ ਉੱਨਤ ਹੈ। ਉੱਨਤ ਟੈਕਨੋਲੋਜੀ ਜਿਵੇਂ ਕਿ ਇੱਕ ਸੁਧਾਰੀ ਗਰੇਡੀਐਂਟ ਸਿਸਟਮ, ਉੱਚ ਪੱਧਰੀ ਦਰਾਂ, ਅਤੇ ਇੱਕ ਏਆਈ-ਅਧਾਰਿਤ ਪੁਨਰ ਨਿਰਮਾਣ ਪਲੈਟਫਾਰਮ, ਇਹ ਮਸ਼ੀਨ ਵਧੀਆ ਇਮੇਜਿੰਗ ਗੁਣਵੱਤਾ ਨੂੰ ਕਾਇਮ ਰੱਖਦੇ ਹੋਏ ਤੇਜ਼ੀ ਨਾਲ ਸਕੈਨ ਥ੍ਰਰੂਪੁਟ ਨੂੰ ਯਕੀਨੀ ਬਣਾਉਂਦੀ ਹੈ।
ਐਡਵਾਂਸਡ ਡੀਐੱਸਏ ਸਿਸਟਮ: ਨਵਾਂ ਸਥਾਪਿਤ ਕੀਤਾ ਗਿਆ ਬਾਈਪਲੇਨ ਡਿਜੀਟਲ ਸਬਟ੍ਰੈਕਸ਼ਨ ਐਂਜੀਓਗ੍ਰਾਫੀ (ਡੀਐਸਏ) ਸਿਸਟਮ ਦਿਮਾਗੀ ਵਿਕਾਰ ਦੀ ਇੱਕ ਸੀਮਾ ਦੇ ਨਿਦਾਨ ਅਤੇ ਪ੍ਰਬੰਧਨ ਲਈ ਇੱਕ ਅਨਮੋਲ ਸਾਧਨ ਹੈ। ਇਸ ਦੀਆਂ ਸਮਰੱਥਾਵਾਂ ਦਿਮਾਗ ਨੂੰ ਪੌਸ਼ਟਿਕ ਤੱਤਾਂ ਦੀ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ ਦੀ ਵਿਸਤ੍ਰਿਤ ਸੂਝ ਦੀ ਸਹੂਲਤ ਦਿੰਦੀਆਂ ਹਨ, ਡਾਕਟਰੀ ਕਰਮਚਾਰੀਆਂ ਨੂੰ ਗੁੰਝਲਦਾਰ ਨਿਊਰੋਲੋਜੀਕਲ ਸਥਿਤੀਆਂ ਨੂੰ ਸ਼ੁੱਧਤਾ ਨਾਲ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ। ਕੋਨ ਬੀਮ CT ਅਤੇ 3D ਰੋਟੇਸ਼ਨਲ ਐਂਜੀਓਗ੍ਰਾਫੀ ਸਮੇਤ ਨਵੀਨਤਮ ਤਰੱਕੀ ਨਾਲ ਲੈਸ, ਬੇਮਿਸਾਲ ਵਿਜ਼ੂਅਲਾਈਜ਼ੇਸ਼ਨ ਦੀ ਪੇਸ਼ਕਸ਼ ਕਰਦਾ ਹੈ, ਜੋ ਪ੍ਰਭਾਵੀ ਨਿਦਾਨ ਅਤੇ ਇਲਾਜ ਦੀ ਯੋਜਨਾਬੰਦੀ ਲਈ ਮਹੱਤਵਪੂਰਨ ਹੈ।
ਕਰਨਾਟਕ ਸਰਕਾਰ ਦੇ ਮੈਡੀਕਲ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ, ਉਦਮਸ਼ੀਲਤਾ ਅਤੇ ਆਜੀਵਿਕਾ ਵਿਭਾਗ, ਅਤੇ ਉਪ-ਪ੍ਰਧਾਨ, ਨਿਮਹੰਸ ਡਾ. ਸ਼ਰਨਪ੍ਰਕਾਸ਼ ਆਰ. ਪਾਟਿਲ, ਸਾਂਸਦ ਸ਼੍ਰੀ ਪੀ.ਸੀ.ਮੋਹਨ, ਸ਼੍ਰੀ. ਤੇਜਸਵੀ ਸੂਰਿਆ, ਡਾ.ਸੀ.ਐੱਨ.ਮੰਜੂਨਾਥ, ਅਤੇ ਸ਼੍ਰੀ ਯਦੂਵੀਰ ਕ੍ਰਿਸ਼ਨਦੱਤ ਚਾਮਰਾਜਾ ਵਡਿਆਰ ਅਤੇ ਨਿਮਹੰਸ ਦੀ ਡਾਇਰੈਕਟਰ ਡਾ. ਪ੍ਰਤਿਮਾ ਮੂਰਤੀ ਵੀ ਇਸ ਮੌਕੇ ਮੌਜੂਦ ਸਨ।
****
ਐੱਮ.ਵੀ
(Release ID: 2090418)
Visitor Counter : 5