ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਐੱਨਡੀਐੱਮਸੀ ਦੀ ‘ਐਗਜ਼ਾਮ ਵੌਰੀਅਰ’ ਪਹਿਲ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਲਈ ਲਗਾਤਾਰ ਅਧਿਐਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ


ਪ੍ਰਧਾਨ ਮੰਤਰੀ ਦੇ ‘ਕੁਝ ਬਣਨ ਦੇ ਸੁਪਨੇ ਦੀ ਬਜਾਏ ਕੁਝ ਕਰਨ ਦੇ ਸੁਪਨੇ’ ਨੇ ‘ਐਗਜ਼ਾਮ ਵੌਰੀਅਰ’ ਈਵੈਂਟ ਵਿੱਚ 4000 ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ

ਪਦਮ ਪੁਰਸਕਾਰ ਸਨਮਾਨਿਤ ਵਿਅਕਤੀਆਂ ਸਮੇਤ ਪ੍ਰਸਿੱਧ ਕਲਾਕਾਰਾਂ ਨੇ ‘ਐਗਜ਼ਾਮ ਵੌਰੀਅਰ’ ਈਵੈਂਟ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਪ੍ਰੀਖਿਆ ਵਿੱਚ ਸਫ਼ਲਤਾ ਦੇ ਲਈ ਸਕਾਰਾਤਮਕਤਾ ਅਤੇ ਆਤਮਵਿਸ਼ਵਾਸ ਨੂੰ ਹੁਲਾਰਾ ਦਿੱਤਾ

Posted On: 04 JAN 2025 6:59PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੁਸਤਕ ਤੋਂ ਪ੍ਰੇਰਿਤ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (NDMC)'s ਦੇ ਐਗਜ਼ਾਮ ਵੌਰੀਅਰ ਆਰਟ ਫੈਸਟੀਵਲ ਵਿੱਚ ਹਿੱਸਾ ਲਿਆ। ਇਸ ਪਹਿਲ ਦਾ  ਉਦੇਸ਼ ਵਿਦਿਆਰਥੀਆਂ ਵਿੱਚ ਸਕਾਰਾਤਮਕਤਾ, ਆਤਮਵਿਸ਼ਵਾਸ ਅਤੇ ਰਚਨਾਤਮਕਤਾ ਦਾ ਨਿਰਮਾਣ ਕਰਨਾ ਹੈ ਤਾਕਿ ਉਹ ਸ਼ਾਂਤ ਅਤੇ ਸੰਤੁਲਿਤ ਮਾਨਸਿਕਤਾ ਦੇ ਨਾਲ ਪ੍ਰੀਖਿਆ ਦੇ ਸਕਣ। 

ਪੁਸਤਕ ਦੇ ਸੰਦੇਸ਼ਾਂ ਤੋਂ ਪ੍ਰੇਰਿਤ ਹੋ ਕੇ ਲਗਭਗ 4000 ਵਿਦਿਆਰਥੀਆਂ ਨੇ ਕਲਾ ਦੇ ਜ਼ਰੀਏ ਆਪਣੇ ਵਿਚਾਰ ਸਾਂਝਾ ਕੀਤੇ। ਦਿਵਯਾਂਗ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਦੇ ਮਾਰਗ ਦਰਸ਼ਨ ਵਿੱਚ ਇਸ ਈਵੈਂਟ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ।

ਭਾਰਤ ਦੇ ਪ੍ਰਧਾਨ ਮੰਤਰੀ ਦਾ ਵਿਦਿਆਰਥੀਆਂ ਨੂੰ ‘ਸੁਪਨੇ ਸਾਕਾਰ ਕਰਨ’ ਦਾ ਸੰਦੇਸ਼

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਕਾਰਡ ਕੀਤੇ ਗਏ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਦੇ ਨਾਲ ਇੱਕ ਮਹੱਤਵਪੂਰਨ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਅਸੀਂ ਕੁਝ ਬਣਨ ਦਾ ਸੁਪਨਾ ਦੇਖਦੇ ਹਾਂ ਤਾਂ ਕਦੇ-ਕਦੇ ਨਿਰਾਸ਼ਾ ਹੱਥ ਲਗਦੀ ਹੈ ਲੇਕਿਨ ਜੇਕਰ ਅਸੀਂ ਕੁਝ ਕਰਨ ਦਾ ਸੁਪਨਾ ਦੇਖਦੇ ਹਾਂ, ਤਾਂ ਅਸੀਂ ਆਪਣਾ ਸਰਬਸ਼੍ਰੇਸ਼ਠ ਦੇਣ ਦੇ ਲਈ ਤਿਆਰ ਹੁੰਦੇ ਹਾਂ। ਇਸ ਲਈ, ਕੁਝ ਬਣਨ ਦੇ ਲਕਸ਼ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਸਾਨੂੰ ਕੁਝ ਕਰਨ ਦੇ ਸੁਪਨੇ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਕਦੇ ਵੀ ਪ੍ਰੀਖਿਆਵਾਂ ਦਾ ਦਬਾਅ ਮਹਿਸੂਸ ਨਹੀਂ ਹੋਵੇਗਾ।

ਕਲਾਕਾਰ ਵਿਦਿਆਰਥੀਆਂ ਦੇ ਨਾਲ ਮਿਲ ਕੇ ਰਚਨਾਤਮਕਤਾ ਅਤੇ ਤਣਾਅ ਮੁਕਤ ਪ੍ਰੀਖਿਆ ਦੀ ਤਿਆਰੀ ਨੂੰ ਪ੍ਰੋਤਸਾਹਿਤ ਕਰਦੇ ਹਨ

ਆਪਣੀ ਪੁਸਤਕ ਐਗਜ਼ਾਮ ਵੌਰੀਅਰਸ (Exam Warriors), ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਮੋਰਲ ਬੂਸਟਰ ਦੇ ਮਹੱਤਵ ‘ਤੇ ਚਾਨਣਾ ਪਾਇਆ ਹੈ। ਇਸ ਵਿਚਾਰ ਨੂੰ ਜੀਵਨ ਵਿੱਚ ਸ਼ਾਮਲ ਕਰਨ ਲਈ ਕਈ ਪ੍ਰਤਿਸ਼ਠਿਤ ਕਲਾਕਾਰ ਆਪਣੀ ਰਚਨਾਤਮਕਤਾ ਦੇ ਜ਼ਰੀਏ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਹਨ। 

ਜਤਿਨ ਦਾਸ (ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ), ਜੈ ਪ੍ਰਕਾਸ਼ (ਪਦਮ ਸ਼੍ਰੀ ਨਾਲ ਸਨਮਾਨਿਤ), ਕੰਚਨ ਚੰਦਰ, ਹਰਸ਼ ਵਰਧਨ, ਕਲਿਆਣ ਜੋਸ਼ੀ, ਪ੍ਰਦੋਸ਼ ਸਵੈਨ, ਵਿਜਯ ਭੋਰੇ, ਰੀਨਾ ਸਿੰਘ, ਅਨਸ ਸੁਲਤਾਨ, ਮਨੋਜ ਕੁਮਾਰ ਮੋਹੰਤੀ, ਨਰੇਂਦਰ ਪਾਲ ਸਿੰਘ, ਕਾਂਹੂ ਬੇਹੇਰਾ (Kanhu Behera), ਜਿਹੇ ਪ੍ਰਸਿੱਧ ਕਲਾਕਾਰ, ਅਸਿਤ ਕੁਮਾਰ ਪਟਨਾਇਕ (Asit Kumar Patnaik) ਅਤੇ ਅੰਕਿਤ ਸ਼ਰਮਾ ਨੇ ਇਸ ਈਵੈਂਟ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਕਲਾਕ੍ਰਿਤੀ ਅਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸ ਅਤੇ ਸਕਾਰਾਤਮਕ ਮਾਨਸਿਕਤਾ ਦੇ ਨਾਲ ਪ੍ਰੀਖਿਆ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।

ਵਿਦਿਆਰਥੀਆਂ ਨਾਲ ਗੱਲਬਾਤ

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੌਜੂਦ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਪ੍ਰਸਿੱਧ ਕਲਾਕਾਰਾਂ ਨਾਲ ਮਿਲ ਕੇ ਚਿੱਤਰਕਾਰੀ ਕਰਦੇ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀ ਵੈਸ਼ਣਵ ਨੇ ਵਿਦਿਆਰਥੀਆਂ ਨੂੰ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਤਣਾਅ ਤੋਂ ਬਚਣ ਲਈ ਪੂਰੇ ਸਾਲ ਇੱਕ ਨਿਯਮਿਤ ਅਧਿਐਨ ਦੀ ਰੂਟੀਨ ਬਣਾਏ ਰੱਖਣ ਦੀ ਸਲਾਹ ਦਿੱਤੀ।

ਈਵੈਂਟ ਦੇ ਦੌਰਾਨ, ਐੱਨਡੀਐੱਮਸੀ ਦੇ ਚੇਅਰਪਰਸਨ ਸ਼੍ਰੀ ਕੇਸ਼ਵ ਚੰਦ੍ਰਾ, ਵਾਈਸ ਚੇਅਰਪਰਸਨ ਸ਼੍ਰੀ ਕੁਲਜੀਤ ਚਹਿਲ ਅਤੇ ਸਾਂਸਦ ਸੁਸ਼੍ਰੀ ਬਾਂਸੁਰੀ ਸਵਰਾਜਯ ਵੀ ਮੌਜੂਦ ਸਨ।

 

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


(Release ID: 2090283) Visitor Counter : 10