ਵਿੱਤ ਮੰਤਰਾਲਾ
azadi ka amrit mahotsav

ਵਿੱਤ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਸੰਪੱਤੀਆਂ ਦੀ ਈ-ਨਿਲਾਮੀ ਦੇ ਲਈ ਪੁਨਰਸਥਾਪਿਤ ‘ਬੈਂਕਨੈੱਟ’ ਈ-ਔਕਸ਼ਨ ਪੋਰਟਲ (‘BAANKNET’ e-auction portal) ਦੀ ਸ਼ੁਰੂਆਤ ਕੀਤੀ


ਈ-ਨਿਲਾਮੀ ਪੋਰਟਲ ’ਤੇ ਸੂਚੀਬੱਧ ਰਿਹਾਇਸ਼ੀ ਸੰਪੱਤੀਆਂ ਜਿਵੇਂ ਫਲੈਟ, ਸੁਤੰਤਰ ਮਕਾਨ ਅਤੇ ਖੁੱਲ੍ਹੇ ਪਲਾਟਾਂ ਦੇ ਨਾਲ-ਨਾਲ ਵਪਾਰਕ ਸੰਪੱਤੀਆਂ, ਉਦਯੋਗਿਕ ਭੂਮੀ ਅਤੇ ਭਵਨ, ਦੁਕਾਨਾਂ, ਵਾਹਨ, ਪਲਾਂਟ ਅਤੇ ਮਸ਼ੀਨਰੀ, ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਭੂਮੀ ਵੀ ਸ਼ਾਮਲ ਹਨ

Posted On: 03 JAN 2025 2:22PM by PIB Chandigarh

ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫ਼ਐੱਸ) ਦੇ ਸਕੱਤਰ ਸ਼੍ਰੀ ਐੱਮ ਨਾਗਰਾਜੂ ਨੇ ਅੱਜ ਨਵੀਂ ਦਿੱਲੀ ਵਿੱਚ ਪੁਨਰਸਥਾਪਿਤ ਈ-ਨਿਲਾਮੀ ਪੋਰਟਲ ‘ਬੈਂਕਨੈੱਟ’ (‘BAANKNET’ਦੀ ਸ਼ੁਰੂਆਤ ਕੀਤੀ

ਇਸ ਅਵਸਰ ’ਤੇ ਕਰਜ਼ਾ ਵਸੂਲੀ ਅਪੀਲੀ ਟ੍ਰਿਬਿਊਨਲਾਂ (Debt Recovery Appellate Tribunals) ਦੇ ਚੇਅਰਮੈਨ, ਕਰਜ਼ਾ ਵਸੂਲੀ ਟ੍ਰਿਬਿਊਨਲਾਂ ਦੇ ਪ੍ਰੀਜ਼ਾਈਡਿੰਗ ਅਧਿਕਾਰੀਆਂ, ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੇ ਐੱਮਡੀ ਅਤੇ ਸੀਈਓ, ਇੰਡੀਅਨ ਬੈਂਕ ਐਸੋਸੀਏਸ਼ਨ ਦੇ ਡਿਪਟੀ ਸੀਈਓ, ਪੀਐੱਸਬੀ ਅਲਾਇੰਸ ਲਿਮਟਿਡ ਦੇ ਸੀਨੀਅਰ ਅਧਿਕਾਰੀ ਅਤੇ ਡੀਐੱਫ਼ਐੱਸ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਇਹ ਪਲੈਟਫਾਰਮ ਸਾਰੇ ਪੀਐੱਸਬੀ ਤੋਂ ਈ-ਨਿਲਾਮੀ ਸੰਪੱਤੀਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਨੂੰ ਵਿਭਿੰਨ ਤਰ੍ਹਾਂ ਦੀਆਂ ਸੰਪੱਤੀਆਂ ਦੀ ਖੋਜ ਕਰਨ ਦੇ ਲਈ ਇੱਕ ਸਥਾਨ ’ਤੇ ਸੁਵਿਧਾ ਦਿੰਦਾ ਹੈ। ਸੂਚੀ ਵਿੱਚ ਰਿਹਾਇਸ਼ੀ ਸੰਪੱਤੀਆਂ ਜਿਵੇਂ ਕਿ ਫਲੈਟ, ਸੁਤੰਤਰ ਮਕਾਨ ਅਤੇ ਖੁੱਲ੍ਹੇ ਪਲਾਟਾਂ, ਨਾਲ ਹੀ ਵਪਾਰਕ ਸੰਪੱਤੀਆਂ, ਉਦਯੋਗਿਕ ਭੂਮੀ ਅਤੇ ਭਵਨ, ਦੁਕਾਨਾਂ, ਵਾਹਨ, ਪਲਾਂਟ ਅਤੇ ਮਸ਼ੀਨਰੀ, ਖੇਤੀਬਾੜੀ ਅਤੇ ਗੈਰ- ਖੇਤੀਬਾੜੀ ਭੂਮੀ ਸ਼ਾਮਲ ਹੈ। ਇਹਨਾਂ ਸਾਰੇ ਵੇਰਵਿਆਂ ਨੂੰ ਇੱਕ ਸਥਾਨ ’ਤੇ ਇਕੱਠਾ ਕਰਕੇ, ਇਹ ਸੰਪੱਤੀ ਦੀ ਈ-ਨਿਲਾਮੀ ਖੋਜਣ ਅਤੇ ਉਸ ਵਿੱਚ ਹਿੱਸਾ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ, ਜਿਸ ਨਾਲ ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਦੇ ਲਈ ਅਵਸਰਾਂ ਦੀ ਪਹਿਚਾਣ ਕਰਨਾ ਅਸਾਨ ਹੋ ਜਾਂਦਾ ਹੈ।

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ, ਸ਼੍ਰੀ ਨਾਗਰਾਜੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਮੰਚ ਦੀ ਸ਼ੁਰੂਆਤ ਨਾਲ਼ ਜਨਤਕ ਖੇਤਰ ਦੇ ਬੈਂਕਾਂ ਦੀ ਵਸੂਲੀ ਪ੍ਰਕਿਰਿਆ ਵਿੱਚ ਕਾਫੀ ਸਹਾਇਤਾ ਮਿਲੇਗੀ, ਜਿਸ ਨਾਲ ਬੈਂਕਾਂ ਦੀ ਬੈਲੇਂਸ ਸ਼ੀਟ ਵਿੱਚ ਸੁਧਾਰ ਹੋਵੇਗਾ ਅਤੇ ਕਾਰੋਬਾਰਾਂ ਅਤੇ ਵਿਅਕਤੀਆਂ ਦੇ ਲਈ ਕਰਜ਼ੇ ਦੀ ਉਪਲਬਧਤਾ ਵਧੇਗੀ। ਸ਼੍ਰੀ ਨਾਗਰਾਜੂ ਨੇ ਇਸ ਪਹਿਲ ਵਿੱਚ ਜਨਤਕ ਖੇਤਰ ਦੇ ਬੈਂਕਾਂ, ਆਈਬੀਬੀਆਈ ਅਤੇ ਡੀਆਰਟੀ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਇਸ ਮੰਚ ਦੀ ਸਫ਼ਲਤਾ ਦੀ ਕੁੰਜੀ ਹੈ।

ਸ਼੍ਰੀ ਨਾਗਰਾਜੂ ਨੇ ਕਿਹਾ, “ਇਸ ਮੰਚ ਤੋਂ ਸੰਕਟਗ੍ਰਸਤ ਸੰਪੱਤੀਆਂ ਦਾ ਮੁਲਾਂਕਣ ਕਰਕੇ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾ ਕੇ ਸਮੁੱਚੇ ਆਰਥਿਕ ਮਾਹੌਲ ਨੂੰ ਬਿਹਤਰ ਬਣਾਉਣ ਦੀ ਉਮੀਦ ਹੈ। ਟੈਕਨੋਲੋਜੀ ਦੀ ਵਰਤੋਂ ਨਾਲ ਇਹ ਪ੍ਰਕਿਰਿਆ ਵਧੇਰੇ ਪਾਰਦਰਸ਼ੀ, ਕੁਸ਼ਲ ਅਤੇ ਪਹੁੰਚਯੋਗ ਹੋਵੇਗੀ

ਨਵਾਂ ਪੋਰਟਲ ਉੱਨਤ ਅਤੇ ਬਿਹਤਰ ਸੁਵਿਧਾਵਾਂ ਨਾਲ ਲੈਸ ਹੈ:

·        ਸਰਲ ਉਪਯੋਗਕਰਤਾ ਸੁਵਿਧਾ – ਸਿੰਗਲ ਪੋਰਟਲ, ਜਿਸ ਵਿੱਚ ਸੰਪੂਰਨ ਪ੍ਰੀ -ਔਕਸ਼ਨ, ਨਿਲਾਮੀ ਅਤੇ ਨਿਲਾਮੀ ਤੋਂ ਬਾਅਦ ਦੀ ਸੁਵਿਧਾ ਇੱਕ ਹੀ ਐਪਲੀਕੇਸ਼ਨ ਵਿੱਚ ਉਪਲਬਧ ਹਨ।

·        ਸਵੈਚਾਲਿਤ ਅਤੇ ਏਕੀਕ੍ਰਿਤ ਭੁਗਤਾਨ ਗੇਟਵੇ ਅਤੇ ਕੇਵਾਈਸੀ ਸਾਧਨ

·        ਤੀਜੀ ਧਿਰ ਦੇ ਏਕੀਕਰਣ ਦੇ ਲਈ ਖੁੱਲ੍ਹੇ ਏਪੀਆਈ ਦੇ ਨਾਲ ਮਾਈਕ੍ਰੋ ਸਰਵਿਸਿਜ਼ ਅਧਾਰਿਤ ਵਾਸਤੂਕਲਾ

·        ਇੱਕ ਕਲਿੱਕ ’ਤੇ ‘ਖਰਚ ਵਿਸ਼ਲੇਸ਼ਣ’ ਅਤੇ ਵਿਭਿੰਨ ‘ਐੱਮਆਈਐੱਸ ਰਿਪੋਰਟਾਂ’ ਦੇ ਲਈ ਡੈਸ਼ਬੋਰਡ ਸੁਵਿਧਾ

·        ਗ੍ਰਾਹਕਾਂ ਦੇ ਲਈ ਕਾਲਬੈਕ ਬੇਨਤੀ ਸੁਵਿਧਾ ਦੇ ਨਾਲ ਸਮਰਪਿਤ ਹੈਲਪ ਡੈਸਕ ਅਤੇ ਕਾਲ ਸੈਂਟਰ ਸੁਵਿਧਾ

 

ਡੀਐੱਫ਼ਐੱਸ ਨੇ ਪਹਿਲਾਂ ਹੀ ਸਾਰੇ ਪੀਐੱਸਬੀ ਦੇ ਅਧਿਕਾਰੀਆਂ ਅਤੇ ਡੀਆਰਟੀ ਦੇ ਸਾਰੇ ਵਸੂਲੀ ਅਧਿਕਾਰੀਆਂ ਨੂੰ ‘ਬੈਂਕਨੈੱਟ’ ਪੋਰਟਲ (‘Baanknet’ portal) ਦੀਆਂ ਵਿਸ਼ੇਸ਼ਤਾਵਾਂ ’ਤੇ ਟ੍ਰੇਨਿੰਗ ਪ੍ਰਦਾਨ ਕੀਤੀ ਹੈ, ਜਿਸ ਨਾਲ ਪੋਰਟਲ ਦੀ ਪ੍ਰਭਾਵੀ ਅਤੇ ਕੁਸ਼ਲ ਵਰਤੋਂ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। 1,22,500 ਤੋਂ ਵੱਧ ਸੰਪੱਤੀਆਂ ਨੂੰ ਨਿਲਾਮੀ ਦੇ ਲਈ ਪਹਿਲਾਂ ਹੀ ਨਵੇਂ ਪੋਰਟਲ ’ਤੇ ਮਾਈਗ੍ਰੇਟ ਕੀਤਾ ਜਾ ਚੁੱਕਿਆ ਹੈ।

****

ਐੱਨਬੀਕੇਐੱਮਐੱਨ


(Release ID: 2090175) Visitor Counter : 10