ਰੇਲ ਮੰਤਰਾਲਾ
ਰੇਲਵੇ ਮੰਤਰਾਲਾ: ਸਾਲ ਦੇ ਅੰਤ ਦੀ ਸਮੀਖਿਆ 2024
ਭਾਰਤੀ ਰੇਲਵੇ ਨੇ 2024 ਵਿੱਚ 6,450 ਕਿਲੋਮੀਟਰ ਟ੍ਰੈਕ ਦਾ ਪੂਰਨ ਨਵੀਨੀਕਰਣ ਅਤੇ 8,550 ਵਿਸਤਾਰਿਤ ਮਾਰਗਾਂ (ਟਰਨਆਉਟ) ਦਾ ਨਵੀਨੀਕਰਣ ਕੀਤਾ ਅਤੇ 2,000 ਕਿਲੋਮੀਟਰ ਤੋਂ ਵੱਧ ‘ਤੇ ਗਤੀ 130 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧਾਈ
ਭਾਰਤੀ ਰੇਲਵੇ ਨੇ 2024 ਵਿੱਚ 3,210 ਰੂਟੀਨ ਕਿਲੋਮੀਟਰ (ਆਰਕੇਐੱਮ) ਦਾ ਇਲੈਕਟ੍ਰੀਫਾਈਡ ਕੀਤਾ, ਜਿਸ ਨਾਲ ਇਲਕਟ੍ਰੀਫਾਈਡ ਬੀਜੀ ਨੈੱਟਵਰਕ ਦਾ ਵਿਸਤਾਰ 97 ਪ੍ਰਤੀਸ਼ਤ ਤੱਕ ਹੋ ਗਿਆ ਅਤੇ ਅਖੁੱਟ ਊਰਜਾ ਸਮਰੱਥਾ 2,014 ਮੈਗਾਵਾਟ ਤੱਕ ਪਹੁੰਚ ਗਈ
ਰਿਕਾਰਡ 136 ਵੰਦੇ ਭਾਰਤ ਟ੍ਰੇਨਾਂ ਅਤੇ ਪਹਿਲੀ ਨਮੋ ਭਾਰਤ ਰੈਪਿਡ ਰੇਲ ਸ਼ੁਰੂ ਕੀਤੀ ਗਈ, ਨਾਲ ਹੀ ਪੀਕ ਸੀਜ਼ਨ ਦੌਰਾਨ 21,513 ਸ਼ਪੈਸ਼ਲ ਟ੍ਰੇਨਾਂ ਸ਼ੁਰੂ ਕਰਵਾਈਆਂ ਗਈਆਂ
ਭਾਰਤੀ ਰੇਲਵੇ ਨੇ 2024 ਵਿੱਚ 1,473 ਮੀਟ੍ਰਿਕ ਟਨ ਮਾਲ ਢੁਆਈ ਕੀਤੀ, ਜਿਸ ਨਾਲ 3.86 ਪ੍ਰਤੀਸ਼ਤ ਦਾ ਵਾਧਾ ਹੋਇਆ, ਇਸ ਵਿੱਚ ਏਡੀਐੱਫਸੀ ਅਤੇ ਡਬਲਿਊਡੀਐੱਫਸੀ ਨੇ 72,000 ਤੋਂ ਵੱਧ ਟ੍ਰੇਨਾਂ ਚਲਾਉਣ ਵਿੱਚ ਮਦਦ ਕੀਤੀ
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 1,337 ਸਟੇਸ਼ਨਾਂ ਵਿੱਚੋਂ 1,198 ਸਟੇਸ਼ਨਾਂ ‘ਤੇ ਕੰਮ ਸ਼ੁਰੂ ਹੋਇਆ
10,000 ਲੋਕੋਸ (Locos) ਨੂੰ ਕਵਚ ਸੁਰੱਖਿਆ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ, 9000 ਟੈਕਨੀਸ਼ੀਅਨਾਂ ਨੂੰ ਟ੍ਰੇਂਡ ਕੀਤਾ ਗਿਆ ਅਤੇ 15,000 ਰੂਟੀਨ ਕਿਲੋਮੀਟਰ (ਆਰਕੇਐੱਮ) ਲਈ ਬਿੱਡਸ ਮੰਗੀਆਂ ਗਈਆਂ
ਭਾਰਤੀ ਰੇਲਵੇ ਦੇ 80 ਸਟੇਸ਼ਨਾਂ ਅਤੇ 78 ਸੰਰਚਨਾਵਾਂ ਸਹਿਤ
Posted On:
29 DEC 2024 10:18AM by PIB Chandigarh
- ਇੰਜੀਨੀਅਰਿੰਗ ਪ੍ਰੋਕਿਓਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ) ਟੈਂਡਰਿੰਗ ਮੋਡ ਵਿੱਚ ਅਨਿਸ਼ਚਿਤਤਾਵਾਂ ਨੂੰ ਦੂਰ ਕਰਨ ਲਈ, ਆਈਟਮਾਈਜ਼ਡ ਕੰਮਾਂ ਲਈ ਅਲੱਗ-ਅਲੱਗ ਮਾਤਰਾ ਦੇ ਬਿਲ (ਬੀਓਕਿਊ) ਦੇ ਲਈ ਇੱਕ ਨਵਾਂ “ਸ਼ਡਿਊਲ ਜੀ-1” ਸ਼ਾਮਲ ਕੀਤਾ ਹੈ।
- ਵਿਚੌਲੇ/ਡੀਏਬੀ ਮੈਂਬਰ/ਸੈੱਟ ਮੈਂਬਰ/ਆਰਬਿਟਰੇਟਰ(ਜ) ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਭੁਗਤਾਨ ਯੋਗ ਫੀਸਾਂ ਲਈ ਵਿਵਾਦ ਨਿਵਾਰਣ ਵਿਧੀ ਲਈ ਮਾਸਟਰ ਨੀਤੀ ਜਾਰੀ ਕੀਤੀ ਗਈ ਹੈ।
- ਪ੍ਰੋਜੈਕਟ ਮੈਨੇਜਮੈਂਟ ਸਰਵਿਸਿਜ਼ (ਪੀਐੱਮਐੱਸ)/ਪ੍ਰੋਜੈਕਟ ਸੁਪਰਵਿਜ਼ਨ ਸਰਵਿਸਿਜ਼ ਏਜੰਸੀ (ਪੀਐੱਸਐੱਸਏ) ਦੇ ਅਨੁਬੰਧਾਂ ਦੇ ਮਾਮਲੇ ਵਿੱਚ ਮਾਪ, ਟੈਸਟ ਚੈੱਕ ਸੀਮਾ, ਸਮੱਗਰੀ ਪਾਸਿੰਗ ਅਤੇ ਭੁਗਤਾਨ ਆਦਿ ਲਈ ਪ੍ਰਕਿਰਿਆ ਆਦੇਸ਼ ਜਾਰੀ ਕੀਤਾ ਗਿਆ ਹੈ।
- ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕੰਮ ਦੇ ਟੈਂਡਰਾਂ ਦੀ ਮਨਜ਼ੂਰੀ ਦੇ ਅਧਿਕਾਰ ਨੂੰ ਵੱਖ-ਵੱਖ ਸਵੀਕ੍ਰਿਤ ਅਥਾਰਟੀਆਂ ਤੱਕ ਵਧਾ ਦਿੱਤਾ ਗਿਆ ਹੈ, ਜਿਸ ਵਿੱਚ ਇੰਜੀਨੀਅਰਿੰਗ ਪ੍ਰੋਕਿਓਰਮੈਂਟ ਐਂਡ ਕੰਸਟਰਕਸ਼ਨ (ਈਪੀਸੀ) ਟੈਂਡਰਾਂ ਸਮੇਤ ਸਾਰੇ ਕਾਰਜ ਅਨੁਬੰਧਾਂ ਲਈ ਮੁੱਖ ਪ੍ਰਸ਼ਾਸਨਿਕ ਅਧਿਕਾਰੀ/ਨਿਰਮਾਣ ਨੂੰ ਪੂਰੀਆਂ ਸ਼ਕਤੀਆਂ ਸ਼ਾਮਲ ਹਨ। ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮਾਡਲ ਐੱਸਓਪੀ-2018 ਦੇ ਹੋਰ ਅਧਿਕਾਰ ਵੀ ਫੀਲਡ ਯੂਨਿਟਾਂ ਨੂੰ ਸੌਂਪੇ ਗਏ ਹਨ।
- ਕੰਮ ਦੇ ਟੈਂਡਰਾਂ ਲਈ ਇਲੈਕਟ੍ਰੌਨਿਕ ਰਿਵਰਸ ਨੀਲਾਮੀ (ਈ-ਆਰਏ) ਨੂੰ ਕੇਵਲ ਵਿਕਲਪਿਕ ਬਣਾਇਆ ਗਿਆ ਹੈ।
- ਵੈੱਬ ਅਧਾਰਿਤ ਸੀਆਰਐੱਸ ਸਵੀਕ੍ਰਿਤ ਨਿਗਰਾਣੀ ਪ੍ਰਣਾਲੀ ਲਈ ਚਾਰ ਨਵੇਂ ਮਾਡਿਊਲ ਬਣਾਏ ਗਏ ਹਨ ਜਿਵੇਂ-
- ਰੇਲਵੇ ਦੀਆਂ ਵਾਧੂ ਲਾਈਨਾਂ ਅਤੇ ਡੀਵੀਏਸ਼ਨ ਲਾਈਨਾਂ (ਨਵੀਆਂ ਲਾਈਨਾਂ/ਜੀਸੀ/ਦੋਹਰੀਕਰਣ ਆਦਿ) ਨੂੰ ਖੋਲ੍ਹਣਾ
- ਪ੍ਰਮੁੱਖ ਅਤੇ ਮਹੱਤਵਪੂਰਨ ਪੁਲਾਂ ਦਾ ਪੁਨਰ ਨਿਰਮਾਣ (ਨਵਾਂ, ਸੰਸ਼ੋਧਿਤ)
- ਛੋਟੇ ਕੰਮਾਂ ਦੀ ਸਵੀਕ੍ਰਿਤੀ- ਲੈਵਲ ਕ੍ਰੌਸਿੰਗ (ਮੈਨਿੰਗ, ਅੱਪਗ੍ਰੇਡੇਸ਼ਨ, ਇੰਟਰਲੌਕਿੰਗ, ਨਿਊ ਐੱਲਸੀ, ਸ਼ਿਫਟਿੰਗ, ਐੱਲਐੱਚਐੱਸ)
- ਯਾਰਡਾਂ ਦੀ ਰੀਮਾਡਲਿੰਗ
- ਰੇਲਵੇ (ਯਾਤਰੀਆਂ ਲਈ ਪਬਲਿਕ ਕੈਰੀਏਜ਼ ਖੋਲ੍ਹਣਾ) ਸੰਸ਼ੋਧਨ ਨਿਯਮ, 2024 ਲਈ ਗਜ਼ਟ ਨੋਟੀਫਿਕੇਸ਼ਨ ਦੇ ਸੰਦਰਭ ਵਿੱਚ ਪ੍ਰਿੰਸੀਪਲ ਚੀਫ ਇੰਜੀਨੀਅਰ ਦੁਆਰਾ ਛੋਟੇ ਕੰਮਾਂ ਨੂੰ ਖੋਲ੍ਹਣ ਲਈ ਪ੍ਰਕਿਰਿਆ ਆਦੇਸ਼ ਜਾਰੀ ਕੀਤਾ ਗਿਆ ਹੈ।
- ਟ੍ਰੈਕ ਦਾ ਰੱਖ-ਰਖਾਅ ਕਰਨ ਵਾਲਿਆਂ ਲਈ ਮਾਪਦੰਡ/ਮਾਪਦੰਡਾਂ ਦੇ ਸਬੰਧ ਵਿੱਚ ਸੰਸ਼ੋਧਨ ਐੱਮਸੀਐੱਨਟੀਐੱਮ (ਟ੍ਰੈਕ ਮੈਂਟੇਨਰਸ ਲਈ ਮੈਨਪਾਵਰ ਅਤੇ ਲਾਗਤ ਮਾਪਦੰਡ) ਫਾਰਮੂਲਾ-2024 ਜਾਰੀ ਕੀਤਾ ਗਿਆ ਹੈ।
- ਟ੍ਰੈਕ ਰੱਖ-ਰਖਾਅ ਲਈ ਸ਼੍ਰਮ ਸ਼ਕਤੀ/ਗਤੀਵਿਧੀਆ ਦੀ ਆਊਟਸੋਰਸਿੰਗ ਲਈ ਖਰਚ (ਰੈਵੇਨਿਊ) ਦੀ ਇੱਕ ਨਵੀਂ ਪ੍ਰਾਇਮਰੀ ਯੂਨਿਟ (ਆਬਜੈਕਟਸ) "ਪੀਯੂ- 49" ਨਾਮ ਨਾਲ ਬਣਾਈ ਗਈ ਹੈ।
ਵਰ੍ਹੇ 2024 (ਜਨਵਰੀ ਤੋਂ ਨਵੰਬਰ 2024) ਦੌਰਾਨ ਰੋਡ ਓਵਰ ਬ੍ਰਿਜ (ਆਰਓਬੀ)/ ਰੋਡ ਅੰਡਰ ਬ੍ਰਿਜ (ਆਰਯੂਬੀ) ਦਾ ਨਿਰਮਾਣ ਹੇਠ ਲਿਖੇ ਅਨੁਸਾਰ ਹੈ:
- ਮਨੁੱਖੀ ਕਰੌਸਿੰਗ ਨੂੰ ਹਟਾਉਣਾ - 718
- ਆਰਓਬੀ/ਆਰਯੂਬੀ ਦਾ ਨਿਰਮਾਣ-1024
ਗਤੀ ਸ਼ਕਤੀ ਪ੍ਰੋਜੈਕਟਸ
- ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ
ਕਾਰਗੋ ਟਰਮੀਨਲਾਂ ਦੀ ਸਥਾਪਨਾ ਵਿੱਚ ਉਦਯੋਗ ਨਾਲ ਨਿਵੇਸ਼ ਨੂੰ ਹੁਲਾਰਾ ਦੇਣ ਲਈ, ਦੇਸ਼ ਭਰ ਵਿੱਚ ‘ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ (ਜੀਸੀਟੀ) ਵਿਕਸਿਤ ਕੀਤੇ ਜਾ ਰਹੇ ਹਨ।
- ਹੁਣ ਤੱਕ, ਦੇਸ਼ ਭਰ ਵਿੱਚ 354 ਸਥਾਨਾਂ (ਗੈਰ-ਰੇਲਵੇ ਭੂਮੀ ‘ਤੇ 327 ਅਤੇ ਰੇਲਵੇ ਭੂਮੀ ‘ਤੇ 27) ਦੀ ਪਹਿਚਾਣ ਕੀਤੀ ਗਈ ਹੈ।
- 31.10.2024 ਤੱਕ, 91 ਜੀਸੀਟੀ ਸ਼ੁਰੂ ਕੀਤੀਆਂ ਗਈਆਂ ਹਨ।
- 2024 ਵਿੱਚ ਤਿੰਨ ਆਰਥਿਕ ਕੌਰੀਡੋਰਸ ਨੂੰ ਮਨਜ਼ੂਰੀ
ਇਨ੍ਹਾਂ ਤਿੰਨ ਕੌਰੀਡੋਰਸ ਦੇ ਤਹਿਤ ਅਰਥਾਤ
- ਊਰਜਾ, ਖਣਿਜ ਅਤੇ ਸੀਮੇਂਟ ਕੌਰੀਡੋਰ;
- ਹਾਈ ਟ੍ਰੈਫਿਕ ਘਣਤਾ ਵਾਲੇ ਮਾਰਗ ਅਤੇ
- ਰੇਲ ਸਾਗਰ ਕੌਰੀਡੋਰਸ
ਇਨ੍ਹਾਂ ਤਿੰਨਾਂ ਕੌਰੀਡੋਰਸ ਦੇ ਤਹਿਤ ਲਾਗੂਕਰਣ ਲਈ ਕੁੱਲ 434 ਪ੍ਰੋਜੈਕਟਾਂ ਦੀ ਯੋਜਨਾ ਬਣਾਈ ਗਈ ਹੈ। ਕੈਲੰਡਰ ਵਰ੍ਹੇ 2024 ਵਿੱਚ, ਤਿੰਨ ਆਰਥਿਕ ਕੌਰੀਡੋਰਸ ਦੇ ਕੁੱਲ 434 ਪ੍ਰੋਜੈਕਟਾਂ ਵਿੱਚੋਂ ਕੁੱਲ 58 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ‘ਤੇ ਸੰਯੁਕਤ ਲਾਗਤ ਲਗਭਗ 88,875 ਕਰੋੜ ਰੁਪਏ ਅਤੇ ਕੁੱਲ ਟ੍ਰੈਕ ਦੀ ਲੰਬਾਈ ਲਗਭਗ 4,107 ਕਿਲੋਮੀਟਰ ਹੈ।
- ਊਰਜਾ, ਖਣਿਜ ਅਤੇ ਸੀਮੇਂਟ ਕੌਰੀਡੋਰ ਵਿੱਚ 51 ਪ੍ਰੋਜੈਕਟਸ ਹਨ, ਜਿਨ੍ਹਾਂ ਦੀ ਲੰਬਾਈ 2,911 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਪੂਰਨ ਲਾਗਤ 57,313 ਕਰੋੜ ਰੁਪਏ ਹੈ।
- ਹਾਈ ਟ੍ਰੈਫਿਕ ਘਣਤਾ ਵਾਲੇ ਮਾਰਗਾਂ ਵਿੱਚ 5 ਪ੍ਰੋਜੈਕਟਸ ਹਨ, ਜਿਨ੍ਹਾਂ ਦੀ ਲੰਬਾਈ ਲਗਭਗ 830 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਲਾਗਤ ਲਗਭਗ 11,280 ਕਰੋੜ ਰੁਪਏ ਹੈ।
- ਰੇਲ ਸਾਗਰ ਕੌਰੀਡੋਰ ਵਿੱਚ 2 ਪ੍ਰੋਜੈਕਟਸ ਹਨ, , ਜਿਨ੍ਹਾਂ ਦੀ ਕੁਲ ਟ੍ਰੈਕ ਲੰਬਾਈ ਲਗਭਗ 366 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਪੂਰਨ ਲਾਗਤ ਲਗਭਗ 20,282 ਕਰੋੜ ਰੁਪਏ ਹੈ।
- 2024 ਵਿੱਚ ਹੁਣ ਤੱਕ ਪੂਰੇ ਹੋਏ ਪ੍ਰੋਜੈਕਟਸ
-
|
ਚਾਲੂ ਕਰਨਾ (ਕਿਲੋਮੀਟਰ)
|
ਨਵੀਂ ਲਾਈਨ
|
1158
|
ਗੇਜ਼ ਪਰਿਵਰਤਨ
|
259
|
ਡਬਲਿੰਗ
|
2016
|
ਕੁੱਲ
|
3433
|
ਭਾਰਤੀ ਰੇਲਵੇ ਨੇ 01.04.2024 ਤੋਂ ਹੁਣ ਤੱਕ ਕੁੱਲ 3433 ਕਿਲੋਮੀਟਰ ਦਾ ਕੰਮ ਪੂਰਾ ਕਰ ਲਿਆ ਹੈ, ਜਿਸ ਵਿੱਚ 1158 ਕਿਲੋਮੀਟਰ ਨਵੀਂ ਲਾਈਨ, 259 ਕਿਲੋਮੀਟਰ ਗੇਜ਼ ਪਰਿਵਰਤਨ ਅਤੇ 2016 ਕਿਲੋਮੀਟਰ ਦੋਹਰੀਕਰਣ ਸ਼ਾਮਲ ਹੈ।
- ਕੈਲੰਡਰ ਵਰ੍ਹਾ 2024 ਦੌਰਾਨ ਇਲੈਕਟ੍ਰੀਫਿਕੇਸ਼ਨ
ਕੈਲੰਡਰ ਵਰ੍ਹੇ 2024 ਦੌਰਾਨ 3,210 ਰੂਟੀਨ ਕਿਲੋਮੀਟਰ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਗਿਆ ਹੈ ਅਤੇ ਭਾਰਤੀ ਰੇਲਵੇ ਦੇ ਬੀਜੀ ਨੈੱਟਵਰਕ ਦਾ 97 ਪ੍ਰਤੀਸ਼ਤ ਤੱਕ ਵਿਸਤਾਰ ਕੀਤਾ ਗਿਆ ਹੈ।
ਸਟੇਸ਼ਨ ਪੁਨਰ ਵਿਕਾਸ:
- ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਪੁਨਰ ਵਿਕਾਸ ਦੇ ਲਈ 1337 ਸਟੇਸ਼ਨਾਂ ਦੀ ਪਹਿਚਾਣ ਕੀਤੀ ਗਈ ਹੈ।
- 1337 ਸਟੇਸ਼ਨਾਂ ਵਿੱਚੋਂ 1198 ਸਟੇਸ਼ਨਾਂ ਲਈ ਟੈਂਡਰਸ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਹੋਰ ਰੇਲਵੇ ਸਟੇਸ਼ਨ ਟੈਂਡਰ ਪ੍ਰਕਿਰਿਆ ਅਤੇ ਯੋਜਨਾਬੰਧੀ ਦੇ ਵਿਭਿੰਨ ਪੜਾਵਾਂ ਵਿੱਚ ਹਨ। ਦੇਸ਼ ਭਰ ਵਿੱਚ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਨਾਲ ਰੋਜ਼ਗਾਰ ਸਿਰਜਣ ਵਿੱਚ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਸੁਧਾਰ ਦੇ ਨਾਲ ਅਰਥਵਿਵਸਥਾ ‘ਤੇ ਗੁਣਾਤਮਕ ਪ੍ਰਭਾਵ ਪਵੇਗਾ।
- ਛੇ ਰੇਲਵੇ ਸਟੇਸ਼ਨਾਂ ਅਰਥਾਤ ਪੱਛਮ ਮੱਧ ਰੇਲਵੇ ਦੇ ਰਾਣੀ ਕਮਲਾਪਤੀ ਸਟੇਸ਼ਨ, ਪੱਛਮ ਰੇਲਵੇ ਦੇ ਗਾਂਧੀਨਗਰ ਕੈਪੀਟਲ ਸਟੇਸ਼ਨ, ਦੱਖਣ ਪੱਛਮ ਰੇਲਵੇ ਦੇ ਸਰ ਐੱਮ. ਵਿਸ਼ਵੇਸ਼ਵਰਯਾ ਟਰਮੀਨਲ ਸਟੇਸ਼ਨ, ਉੱਤਰ-ਪੂਰਬ ਰੇਲਵੇ ਦੇ ਗੋਮਤੀ ਨਗਰ ਰੇਲਵੇ ਸਟੇਸ਼ਨ ਦਾ ਪ੍ਰਥਮ ਪੜਾਅ, ਉੱਤਰ ਰੇਲਵੇ ਦੇ ਅਯੁੱਧਿਆ ਰੇਲਵੇ ਸਟੇਸ਼ਨ ਅਤ ਪੂਰਵੀ ਤਟਵਰਤੀ ਰੇਲਵੇ ਦੇ ਕਟਕ ਰੇਲਵੇ ਸਟੇਸ਼ਨ ਦਾ ਵਿਕਾਸ ਅਤੇ ਸੰਚਾਲਨ ਕੀਤਾ ਜਾ ਚੁੱਕਿਆ ਹੈ।
ਦੂਰਸੰਚਾਰ ਨਾਲ ਸਬੰਧਿਤ ਜਾਣਕਾਰੀ:-
- ਹਾਥੀ ਘੁਸਪੈਠ ਪਹਿਚਾਣ ਪ੍ਰਣਾਲੀ (ਈਆਈਡੀਐੱਸ): ਹਾਥੀਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਐੱਨਐੱਫਆਰ ((ਪੂਰਵ-ਉੱਤਰ ਸਰਹੱਦ ਰੇਲਵੇ) ਵਿੱਚ ਮਹੱਤਵਪੂਰਨ ਸੰਵੇਦਨਸ਼ੀਲ ਸਥਾਨਾਂ ‘ਤੇ ਇਸ ਪ੍ਰਣਾਲੀ ਨੂੰ ਲਗਾਇਆ ਗਿਆ ਹੈ।
- ਇਸ ਉਦੇਸ਼ ਲਈ ਭਾਰਤੀ ਰੇਲਵੇ ਦੇ ਐੱਨਐੱਫਆਰ, ਈਸੀਓਆਰ, ਐੱਸਆਰ, ਐੱਨਆਰ, ਐੱਸਈਆਰ, ਐੱਨਈਆਰ ਅਤੇ ਡਬਲਿਊਆਰ ਰੇਲਵੇ ਸੈਕਟਰਾਂ ਨੂੰ ਕਵਰ ਕਰਦੇ ਹੋਏ 208.02 ਕਰੋੜ ਰੁਪਏ ਦੇ ਕੁੱਲ ਲਾਗਤ ਵਾਲੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, 582.25 ਕਿਲੋਮੀਟਰ (ਐੱਨਐੱਫਆਰ-141 ਆਰਕੇਐੱਮਐੱਸ +ਈਸੀਓਆਰ-349.4 ਆਰਕੇਐੱਮਐੱਸ + ਐੱਸਆਰ-55.85 ਆਰਕੇਐੱਮਐੱਸ + ਐੱਨਈਆਰ-36 ਆਰਕੇਐੱਮਐੱਸ) 'ਤੇ ਕੰਮ ਸੌਂਪਿਆ ਗਿਆ ਹੈ। ਵਰਤਮਾਨ ਵਿੱਚ ਇਹ ਪ੍ਰਣਾਲੀ 141 ਆਰਕੇਐੱਮਐੱਸ ‘ਤੇ ਚਾਲੂ ਹੋ ਚੁੱਕੀ ਹੈ।
- ਐੱਨਟੀਈਐੱਸ ਦੇ ਨਾਲ ਏਕੀਕ੍ਰਿਤ ਕੋਚ ਗਾਈਡੈਂਸ ਸਿਸਟਮ (ਸੀਜੀਐੱਸ) ਅਤੇ ਟ੍ਰੇਨ ਇੰਡੀਕੇਟਰ ਬੋਰਡ (ਟੀਆਈਬੀ) ਦੀ ਨਿਗਰਾਨੀ ਲਈ ਇੱਕ ਐਪਲੀਕੇਸ਼ਨ ਦਾ ਵਿਕਾਸ: ਰੇਲਵੇ ਬੋਰਡ ਨੇ ਸੀਜੀਐੱਸ ਅਤੇ ਟੀਆਈਬੀ ਨੂੰ ਆਰਡੀਐੱਸਓ ਨਿਰਧਾਰਣ ਸੰਸ਼ੋਧਨ-4 ਦੀ ਪਾਲਣਾ ਕਰਦੇ ਹੋਏ ਅਤੇ ਏਪੀਆਈ ਅਧਾਰਿਤ ਇੰਟਰਫੇਸ ਦਾ ਉਪਯੋਗ ਕਰਦੇ ਹੋਏ ਜ਼ੋਨਲ ਰੇਲਵੇ ਅਤ ਕ੍ਰਿਸ ਨੂੰ ਏਕੀਕ੍ਰਿਤ ਕਰਨ ਦੀ ਸਲਾਹ ਦਿੱਤੀ ਹੈ। ਕ੍ਰਿਸ ਨੇ ਐੱਨਟੀਈਐੱਸ ਦੇ ਨਾਲ ਆਈਪੀਆਈਐੱਸ ਦੇ ਏਕੀਕਰਣ ਦੀ ਨਿਗਰਾਨੀ ਲਈ ਇੱਕ ਐਪਲੀਕੇਸ਼ਨ ਵਿਕਸਿਤ ਕੀਤੀ ਹੈ।
3. ਕੇਂਦ੍ਰੀਕ੍ਰਿਤ ਐਲਾਨ ਪ੍ਰਣਾਲੀ: ਪੱਛਮ ਮੱਧ ਰੇਲਵੇ ਦੇ ਤਹਿਤ ਭੋਪਾਲ ਮੰਡਲ ਅਤੇ ਪੂਰਵ ਮੱਧ ਰੇਲਵੇ ਦੇ ਤਹਿਤ ਦੀਨ ਦਿਆਲ ਉਪਾਧਿਆਏ (ਡੀਡੀਯੂ) ਮੰਡਲ ਦੇ ਸਾਰੇ ਸਟੇਸ਼ਨਾਂ ‘ਤੇ ਕੇਂਦਰੀਕ੍ਰਿਤ ਜਨਤਕ ਐਲਾਨ ਪ੍ਰਣਾਲੀ ਉਪਲਬਧ ਕਰਵਾਈ ਗਈ ਹੈ।
4. ਭਾਰਤੀ ਰੇਲਵੇ ਵਿੱਚ ਡਿਜੀਟਲ ਵੀਐੱਚਐੱਫ ਸੈੱਟ ਦਾ ਉਪਯੋਗ: ਲੋਕੋ ਪਾਇਲਟ ਅਤੇ ਗਾਰਡ ਦਰਮਿਆਨ ਸੰਚਾਰ। ਡਿਜੀਟਲ ਟੈਕਨੋਲੋਜੀ ਅਧਾਰਿਤ ਵੀਐੱਚਐੱਫ ਸੈੱਟ ਨਾਲ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਲੈਣ ਲਈ ਰੇਲਵੇ ਬੋਰਡ ਨੇ ਇਸ ਗੱਲ ਦੀ ਮਨਜ਼ੂਰੀ ਦਿੱਤੀ ਹੈ ਕਿ ਭਾਰਤੀ ਰੇਲਵੇ ਵਿੱਚ ਕੇਵਲ ਡਿਜੀਟਲ 5 ਡਬਲਿਊ ਵੌਕੀ-ਟੌਕੀ ਸੈੱਟ ਹੀ ਖਰੀਦੇ ਜਾਣਗੇ।
5. ਟਨਲ ਕਮਿਊਨੀਕੇਸ਼ਨ ਸਿਸਟਮ : ਟਨਲ ਸੰਚਾਰ ਦੇ ਪ੍ਰਾਵਧਾਨ ਲਈ ਪ੍ਰੋਜੈਕਟ ਨੂੰ ਵਿਭਿੰਨ ਰੇਲਵੇ ਵਿੱਚ ਸ਼ੁਰੂ ਕੀਤਾ ਗਿਆ ਹੈ।
6. ਔਪੀਟਕਲ ਫਾਈਬਰ ਕੇਬਲ (ਓਐੱਫਸੀ): ਵਿੱਤ ਵਰ੍ਹੇ 2023-24 ਵਿੱਚ, ਭਾਰਤੀ ਰੇਲਵੇ ਨੇ ਨਵੰਬਰ 2024 ਤੱਕ 1411 ਰੂਟੀਨ ਕਿਲੋਮੀਟਰ (ਆਰਕੇਐੱਮ) ਔਪਟੀਕਲ ਫਾਈਬਰ ਕੇਬਲ ਪ੍ਰਦਾਨ ਕੀਤੀ ਹੈ। ਇਸ ਪ੍ਰਕਾਰ, ਭਾਰਤੀ ਰੇਲਵੇ ਨੈੱਟਵਰਕ ਦਾ ਸੰਚਿਤ ਕੁੱਲ ਲਗਭਗ 66588 ਆਰਕੇਐੱਮ ਤੱਕ ਪਹੁੰਚ ਗਿਆ ਹੈ। ਇਸ ਦੇ ਇਲਾਵਾ, ਨਵੰਬਰ 2024 ਤੱਕ 801 ਆਰਕੇਐੱਮ ਕੁਆਡ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਭਾਰਤੀ ਰੇਲਵੇ ਨੈੱਟਵਰਕ ਦਾ ਕੁੱਲ ਮਿਲਾ ਕੇ ਲਗਭਗ 66271 ਆਰਕੇਐੱਮ ਹੋ ਗਿਆ ਹੈ।
7. ਰੇਲਵੇ ਸਟੇਸ਼ਨਾਂ ‘ਤੇ ਵਾਈ-ਫਾਈ ਸੁਵਿਧਾ ਦਾ ਪ੍ਰਾਵਧਾਨ: ਹੁਣ ਤੱਕ 6112 ਸਟੇਸ਼ਨਾਂ ‘ਤੇ ਵਾਈ-ਫਾਈ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
8. ਰੇਲਵੇ ਸਟੇਸ਼ਨਾਂ ‘ਤੇ ਕਲੋਜ਼ਡ ਸਰਕਿਟ ਟੈਲੀਵਿਜ਼ਨ (ਸੀਸੀਟੀਵੀ): ਭਾਰਤੀ ਰੇਲਵੇ ਨੇ ਹਾਲਟ ਸਟੇਸ਼ਨਾਂ ਨੂੰ ਛੱਡ ਕੇ ਸਾਰੇ ਸਟੇਸ਼ਨਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੱਕ ਕੁੱਲ 1051 ਸਟੇਸ਼ਨਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ।
ਅਖੁੱਟ ਊਰਜਾ ਦੀਆਂ ਪ੍ਰਮੁੱਖ ਉਪਲਬਧੀਆਂ
- ਭਾਰਤੀ ਰੇਲਵੇ ਨੇ 2030 ਤੱਕ ਨੈੱਟ ਜ਼ੀਰੋ ਕਾਰਬਨ ਨਿਕਾਸੀ ਬਣਨ ਦਾ ਟੀਚਾ ਰੱਖਿਆ ਹੈ।
- ਨਵੰਬਰ 2024 ਤੱਕ, ਲਗਭਗ 487 ਮੈਗਾਵਾਟ ਸੋਲਰ ਪਲਾਂਟ (ਛੱਤ ਅਤੇ ਜ਼ਮੀਨ ‘ਤੇ ਲਗੇ ਦੋਨੋਂ) ਅਤੇ ਲਗਭਗ 103 ਮੈਗਾਵਾਟ ਵਿੰਡ ਐਨਰਜੀ ਪਲਾਂਟ ਚਾਲੂ ਹੋ ਚੁੱਕੇ ਹਨ।
- ਇਸ ਦੇ ਇਲਾਵਾ, 100 ਮੈਗਾਵਾਟ ਅਖੁੱਟ ਊਰਜਾ -24 ਘੰਟੇ (ਆਰਈ-ਆਰਟੀਸੀ) ਵੀ ਪ੍ਰਵਾਹਿਤ ਹੋਣ ਲਗੀ ਹੈ।
- ਲਗਭਗ 2014 ਮੈਗਾਵਾਟ ਅਖੁੱਟ ਊਰਜਾ ਸਮਰੱਥਾ ਨੂੰ ਜੋੜਿਆ ਗਿਆ ਹੈ।
ਸਮਰਪਿਤ ਫ੍ਰੈੱਟ ਕੌਰੀਡੋਰ ਪ੍ਰੋਜੈਕਟਸ (ਈਡੀਐੱਫਸੀ ਅਤੇ ਡਬਲਿਊਐੱਫਸੀ) ਹੁਣ ਤੱਕ ਦੀ ਪ੍ਰਗਤੀ
ਚਲਾਈਆਂ ਗਈਆਂ ਟ੍ਰੇਨਾਂ (ਅਕਤੂਬਰ 2024)
ਕੌਰੀਡੋਰ
|
ਚੱਲਣ ਵਾਲੀਆਂ ਟ੍ਰੇਨਾਂ ਦੀ ਗਿਣਤੀ
|
ਜੀਟੀਕੇਐੱਮ (ਮਿਲੀਅਨ ਵਿੱਚ)
|
ਔਸਤ ਗਤੀ (ਕਿਲੋਮੀਟਰ ਪ੍ਰਤੀ ਘੰਟਾ)
|
ਅਕਤੂਬਰ 2024
|
ਸੰਚਿਤ (ਵਿੱਤ ਵਰ੍ਹਾ 24-25)
|
ਅਕਤੂਬਰ 2024
|
ਸੰਚਿਤ (ਵਿੱਤ ਵਰ੍ਹਾ 24-25)
|
ਈਡੀਐੱਫਸੀ
|
5,915
|
41,054
|
11,088
|
73,022
|
44.6
|
ਡਬਲਿਊਡੀਐੱਫਸੀ
|
5,109
|
31,563
|
5,643
|
33,255
|
51.3
|
ਕੁੱਲ
|
11,024
|
72,617
|
16,731
|
1,06,277
|
|
ਟ੍ਰੇਨ ਸੇਵਾਵਾਂ: ਭਾਰਤੀ ਰੇਲਵੇ-ਯਾਤਰੀਆਂ ਦੀ ਮੰਗ ਦੇ ਅਨੁਸਾਰ ਬਦਲਾਅ
ਵੰਦੇ ਭਾਰਤ:
- 26 ਦਸੰਬਰ, 2024 ਤੱਕ, ਭਾਰਤੀ ਰੇਲਵੇ ਨੈੱਟਵਰਕ ‘ਤੇ ਕੁੱਲ 136 ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ।
- ਕੈਲੰਡਰ ਵਰ੍ਹਾ-2024 ਦੌਰਾਨ, ਭਾਰਤੀ ਰੇਲਵੇ ਨੇ 62 ਵੰਦੇ ਭਾਰਤ ਟ੍ਰੇਨਾਂ ਸ਼ੁਰੂ ਕੀਤੀਆਂ।
ਨਮੋ ਭਾਰਤ ਰੈਪਿਡ ਰੇਲ:
- ਅਹਿਮਦਾਬਾਦ ਅਤੇ ਭੁਜ ਦਰਮਿਆਨ ਪਹਿਲੀ ਨਮੋ ਭਾਰਤ ਰੈਪਿਡ ਰੇਲ 17 ਸਤੰਬਰ, 2024 ਨੂੰ ਸ਼ੁਰੂ ਕੀਤੀ ਗਈ ਹੈ।
ਅੰਮ੍ਰਿਤ ਭਾਰਤ ਸੇਵਾਵਾਂ:
- ਅੰਮ੍ਰਿਤ ਭਾਰਤ ਸੇਵਾਵਾਂ ਪੂਰੀ ਤਰ੍ਹਾਂ ਨਾਲ ਗੈਰ-ਏਸੀ ਟ੍ਰੇਨਾਂ ਹਨ। ਇਨ੍ਹਾਂ ਵਿੱਚ ਵਰਤਮਾਨ ਵਿੱਚ 12 ਸਲੀਪਰ ਕਲਾਸ ਕੋਚ ਅਤੇ 8 ਆਮ ਸ਼੍ਰੇਣੀ ਦੇ ਕੋਚ ਹਨ। ਇਨ੍ਹਾਂ ਵਿੱਚ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
- ਕੈਲੰਡਰ ਵਰ੍ਹਾ 2024 ਦੌਰਾਨ, 4 ਅੰਮ੍ਰਿਤ ਭਾਰਤ ਐਕਸਪ੍ਰੈੱਸ ਸੇਵਾਵਾਂ ਦਰਭੰਗਾ-ਆਨੰਦ ਵਿਹਾਰ (ਟੀ) ਐਕਸਪ੍ਰੈੱਸ ਅਤੇ ਮਾਲਦਾ ਟਾਊਨ-ਐੱਸਐੱਮਵੀਟੀ ਬੰਗਲੁਰੂ ਐਕਸਪ੍ਰੈੱਸ ਸ਼ੁਰੂ ਕੀਤੀਆਂ ਗਈਆਂ ਹਨ। ਅੱਗੇ ਅਜਿਹੀਆਂ ਹੋਰ ਵੀ ਟ੍ਰੇਨ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਵਿਸ਼ੇਸ਼ ਟ੍ਰੇਨਾਂ:
- ਭਾਰਤੀ ਰੇਲਵੇ ਨੇ ਵਰ੍ਹੇ 2024 ਦੌਰਾਨ ਰਿਕਾਰਡ ਸੰਖਿਆ ਵਿੱਚ ਵਿਸ਼ੇਸ਼ ਟ੍ਰੇਨਾਂ ਚਲਾਈਆਂ।
- ਹੋਲੀ ਅਤੇ ਗਰਮੀਆਂ ਦੀ ਭੀੜ ਨੂੰ ਦੇਖਦੇ ਹੋਏ, ਪਿਛਲੇ ਵਰ੍ਹੇ ਦੇ 6,896 ਟ੍ਰਿਪ ਦੀ ਤੁਲਨਾ ਵਿੱਚ ਇਸ ਸਾਲ ਕੁੱਲ 13,523 ਟ੍ਰਿਪ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ।
- ਪੂਜਾ/ਦੀਵਾਲੀ/ਛੱਠ ਦੌਰਾਨ, 1 ਅਕਤੂਬਰ, 2024 ਤੋਂ 30 ਨਵੰਬਰ, 2024 ਦਰਮਿਆਨ ਵਿਸ਼ੇਸ਼ ਟ੍ਰੇਨਾਂ ਦੀਆਂ 7990 ਟ੍ਰਿਪਾਂ ਵੀ ਚਲਾਈਆਂ ਗਈਆਂ ਹਨ।
ਭਾਰਤ ਗੌਰਵ ਟੂਰਿਸਟ ਟ੍ਰੇਨਾਂ:
ਭਾਰਤ ਗੌਰਵ ਟੂਰਿਸਟ ਟ੍ਰੇਨਾਂ ਥੀਮ- ਅਧਾਰਿਤ ਟੂਰਿਸਟ ਸਰਕਿਟ ਟ੍ਰੇਨਾਂ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸਿਕ ਸਥਲਾਂ ਦਾ ਪ੍ਰਦਰਸ਼ਨ ਕਰਨਾ ਹੈ।
ਜਨਵਰੀ 2024 ਤੋਂ ਦਸੰਬਰ 2024 ਤੱਕ ਭਾਰਤ ਗੌਰਵ ਟ੍ਰੇਨ ਦਾ ਵੇਰਵਾ
|
|
|
|
ਯਾਤਰਾ ਦੀ ਸੰਖਿਆ
|
|
158
|
104077
|
ਬੁਲੇਟ ਟ੍ਰੇਨ ਪ੍ਰੋਜੈਕਟ
ਬੁਲੇਟ ਟ੍ਰੇਨ ਪ੍ਰੋਜੈਕਟ
- ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਤਹਿਤ 243 ਕਿਲੋਮੀਟਰ ਤੋਂ ਵੱਧ ਮਾਰਗ ਪੁਲ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ 352 ਕਿਲੋਮੀਟਰ ਪੀਅਰ ਦਾ ਕੰਮ ਅਤੇ 362 ਕਿਲੋਮੀਟਰ ਪੀਅਰ ਫਾਊਂਡੇਸ਼ਨ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ।
- 13 ਨਦੀਆਂ ‘ਤੇ ਪੁਲ ਬਣਾਏ ਗਏ ਹਨ, ਅਤੇ ਕਈ ਰੇਲਵੇ ਲਾਈਨਾਂ ਅਤੇ ਹਾਈਵੇਅਜ਼ ਨੂੰ ਪੰਜ ਸਟੀਲ ਪੁਲਾਂ ਅਤੇ ਦੋ ਪੀਐੱਸਸੀ ਪੁਲਾਂ ਰਾਹੀਂ ਪਾਰ ਕੀਤਾ ਗਿਆ ਹੈ।
- ਗੁਜਰਾਤ ਵਿੱਚ ਟ੍ਰੈਕ ਨਿਰਮਾਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਨੰਦ, ਵਡੋਦਰਾ, ਸੂਰਤ ਅਤੇ ਨਵਸਾਰੀ ਜ਼ਿਲ੍ਹਿਆਂ ਵਿੱਚ ਆਰਸੀ (ਰੀਇਨਫੋਰਸਡ ਕੰਕ੍ਰੀਟ) ਟ੍ਰੈਕ ਬੈੱਡ ਦਾ ਨਿਰਮਾਣ ਚਲ ਰਿਹਾ ਹੈ। ਆਰਸੀ ਟ੍ਰੈਕ ਬੈੱਡ ਦਾ 71 ਕਿਲੋਮੀਟਰ ਟ੍ਰੈਕ ਨਿਰਮਾਣ ਪੂਰਾ ਹੋ ਚੁੱਕਿਆ ਹੈ ਅਤੇ ਮਾਰਗ ਪੁਲ਼ ‘ਤੇ ਟ੍ਰੇਨਾਂ ਦੀ ਵੈਲਡਿੰਗ ਸ਼ੁਰੂ ਹੋ ਗਈ ਹੈ।
- ਮਹਾਰਾਸ਼ਟਰ ਵਿੱਚ, ਮੁੰਬਈ, ਬੁਲੇਟ ਟ੍ਰੇਨ ਸਟੇਸ਼ਨ ਲਈ ਪਹਿਲੀ ਕੰਕ੍ਰੀਟ ਬੇਸ-ਸਲੈਬ 32 ਮੀਟਰ ਦੀ ਗਹਿਰਾਈ ‘ਤੇ ਸਫ਼ਲਤਾਪੂਰਵਕ ਪਾਈ ਗਈ ਹੈ। ਇਹ ਗਹਿਰਾਈ 10 ਮੰਜ਼ਿਲਾਂ ਇਮਾਰਤ ਦੇ ਬਰਾਬਰ ਹੈ। ਬਾਂਦ੍ਰਾ-ਕੁਰਲਾ ਕੰਪਲੈਕਸ (ਬੀਕੇਸੀ) ਅਤੇ ਸ਼ਿਲਫਤਾ ਦੇ ਦਰਮਿਆਨ 21 ਕਿਲੋਮੀਟਰ ਲੰਬੀ ਸੁਰੰਗ ‘ਤੇ ਕੰਮ ਚਲ ਰਿਹਾ ਹੈ, ਜਿਸ ਵਿੱਚ ਮੁੱਖ ਸੁਰੰਗ ਨਿਰਮਾਣ ਦੀ ਸੁਵਿਧਾ ਲਈ 394 ਮੀਟਰ ਦੀ ਇੰਟਰਮੀਡੀਏਟ ਸੁਰੰਗ (ਏਡੀਆਈਟੀ) ਪੂਰੀ ਹੋ ਚੁੱਕੀ ਹੈ।
- ਪਾਲਘਰ ਜ਼ਿਲ੍ਹੇ ਵਿੱਚ ਨਿਊ ਔਸਟ੍ਰੀਅਨ ਟਨਲਿੰਗ ਮੈਥਡ (ਐੱਮਏਟੀਐੱਮ) ਦਾ ਉਪਯੋਗ ਕਰਕੇ ਸੱਤ ਪਹਾੜੀ ਸੁਰੰਗਾਂ ਦਾ ਨਿਰਮਾਣ ਪ੍ਰਗਤੀ ‘ਤੇ ਹੈ। ਗੁਜਰਾਤ ਵਿੱਚ ਇਕਲੌਤੀ ਪਹਾੜੀ ਸੁਰੰਗ ਪਹਿਲਾਂ ਤੋਂ ਹੀ ਸਫ਼ਲਤਾਪੂਰਵਕ ਪੂਰੀ ਹੋ ਚੁੱਕੀ ਹੈ।
- ਵਿਸ਼ਾਗਤ ਤੱਤਾਂ ਅਤੇ ਊਰਜਾ-ਕੁਸ਼ਲ ਵਿਸ਼ੇਸ਼ਤਾਵਾਂ ਦੇ ਨਾਲ ਡਿਜ਼ਾਈਨ ਕੀਤੇ ਗਏ ਕੌਰੀਡੋਰ ਦੇ ਨਾਲ 12 ਸਟੇਸ਼ਨ ਤੇਜ਼ੀ ਨਾਲ ਨਿਰਮਾਣ ਅਧੀਨ ਹਨ। ਇਹ ਯਾਤਰਾ ਦੇ ਅਨੁਕੂਲ ਅਤੇ ਊਰਜਾ-ਸਕਾਰਾਤਮਕ ਸਟੇਸ਼ਨ ਸਥਿਰਤਾ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਸ਼ਵ ਪੱਧਰੀ ਯਾਤਰੀ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ।
ਟ੍ਰੇਨਾਂ ਦਾ ਵਿਸਤਾਰ:
- ਜਨਰਲ ਅਤੇ ਨੌਨ-ਏਸੀ ਸਲੀਪਰ ਕੋਚ ਦਾ ਉਪਯੋਗ ਕਰਨ ਵਾਲੇ ਯਾਤਰੀਆਂ ਲਈ, ਮੇਲ/ਐਕਸਪ੍ਰੈੱਸ ਟ੍ਰੇਨਾਂ ਦੀ ਸਰੰਚਨਾ ਦੇ ਸਬੰਧ ਵਿੱਚ ਮੌਜੂਦਾ ਨੀਤੀ ਦੇ ਅਨੁਸਾਰ, 22 ਕੋਚਾਂ ਵਾਲੀਆਂ ਟ੍ਰੇਨਾਂ ਵਿੱਚ 12 ਜਨਰਲ ਕਲਾਸ ਅਤੇ ਸਲੀਪਰ ਕਲਾਸ ਨੌਨ-ਏਸੀ ਕੋਚ ਅਤੇ ਅੱਠ (08) ਏਸੀ ਕੋਚ ਹੁੰਦੇ ਹਨ।
- ਅਣ-ਰਿਜ਼ਰਵਡ ਕੋਚ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ, 2024 ਦੌਰਾਨ ਐੱਲਐੱਚਬੀ (ਲਿੰਕ ਹਾਫਮੈਨ ਬੁਸ਼) ਕੋਚ ਦੇ ਨਾਲ ਚੱਲਣ ਵਾਲੀਆਂ ਮੇਲ/ਐਕਸਪ੍ਰੈੱਸ ਟ੍ਰੇਨਾਂ ਵਿੱਚ 950 ਤੋਂ ਵੱਧ ਜਨਰਲ ਕਲਾਸ ਕੋਚ ਜੋੜੇ ਗਏ ਹਨ।
- ਸਥਾਈ ਅਧਾਰ ‘ਤੇ ਟ੍ਰੇਨ ਸੇਵਾਵਾਂ ਦੇ ਵਿਸਤਾਰ ਦੇ ਲਈ 875 ਤੋਂ ਵੱਧ ਕੋਚਾਂ ਦਾ ਉਪਯੋਗ ਕੀਤਾ ਗਿਆ ਹੈ।
ਆਧੁਨਿਕ ਐੱਲਐੱਚਬੀ ਕੋਚ ਵਾਲੀਆਂ ਵਧੇਰੇ ਟ੍ਰੇਨਾਂ ਦਾ ਸੰਚਾਲਨ:
- ਭਾਰਤੀ ਰੇਲਵੇ ਦੀਆਂ ਉਤਪਾਦਨ ਯੂਨਿਟਾਂ ਅਪ੍ਰੈਲ-2018 ਤੋਂ ਕੇਵਲ ਐੱਲਐੱਚਬੀ ਕੋਚ ਦਾ ਉਤਪਾਦਨ ਕਰ ਰਹੀਆਂ ਹਨ ਅਤੇ ਆਈਸੀਐੱਫ ਕੋਚ ਵਾਲੀਆਂ ਟ੍ਰੇਨਾਂ ਨੂੰ ਐੱਲਐੱਚਬੀ ਕੋਚਾਂ ਦੇ ਨਾਲ ਚਲਾਉਣ ਲਈ ਤਬਦੀਲ ਕੀਤਾ ਜਾ ਰਿਹਾ ਹੈ।
- 2014 ਤੋਂ ਨਵੰਬਰ-2024 ਤੱਕ, 75 ਜੋੜੀਆਂ ਤੋਂ ਵੱਧ ਟ੍ਰੇਨਾਂ ਨੂੰ ਇਸ ਪ੍ਰਕਾਰ ਤਬਦੀਲ ਕੀਤਾ ਗਿਆ ਹੈ।
ਰਿਕਾਰਡ ਮਾਲ ਲੋਡਿੰਗ
- ਜਨਵਰੀ-24 ਤੋਂ ਨਵੰਬਰ 24 ਦੀ ਮਿਆਦ ਦੌਰਾਨ, ਭਾਰਤੀ ਰੇਲਵੇ ‘ਤੇ ਰੈਵੇਨਿਊ ਹਾਸਲ ਕਰਨ ਵਾਲੀ ਮਾਲ ਲੋਡਿੰਗ 1473.05 ਮੀਟ੍ਰਿਕ ਟਨ ਰਹੀ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 3.86 ਪ੍ਰਤੀਸ਼ਤ ਦਾ ਵਾਧਾ ਹੈ।
- ਕਵਚ ਦੇ ਤਹਿਤ ਰੇਲਵੇ ਨੈੱਟਵਰਕ
- ਸਾਊਥ ਸੈਂਟਰਲ ਰੇਲਵੇ ‘ਤੇ 1465 ਰੂਟੀਨ ਕਿਲੋਮੀਟਰ (ਆਰਕੇਐੱਮ) ‘ਤੇ ਕਵਚ ਸੰਸਕਰਣ 3.2 ਦੀ ਤੈਨਾਤੀ ਦੇ ਅਧਾਰ ‘ਤੇ ਬਹੁਤ ਸਾਰੇ ਅਨੁਭਵ ਪ੍ਰਾਪਤ ਹੋਏ। ਇਸ ਦਾ ਉਪਯੋਗ ਕਰਕੇ ਅੱਗੇ ਹੋਰ ਸੁਧਾਰ ਕੀਤੇ ਗਏ। ਅੰਤ ਵਿੱਚ, ਕਵਚ ਨਿਰਧਾਰਨ ਸੰਸਕਰਣ 4.0 ਨੂੰ 16.07.2024 ਨੂੰ ਆਰਡੀਐੱਸਓ ਨੂੰ ਪ੍ਰਵਾਨਗੀ ਦਿੱਤੀ।
ਭਾਰਤੀ ਰੇਲਵੇ ‘ਤੇ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ (ਕਵਚ) ਲਾਗੂਕਰਨ ਦੀ ਵਰਤਮਾਨ ਸਥਿਤੀ ਇਸ ਪ੍ਰਕਾਰ ਹੈ:
ਕਵਚ ਇੱਕ ਸਵਦੇਸ਼ੀ ਤੌਰ ‘ਤੇ ਵਿਕਸਿਤ ਆਟੋਮੈਟਿਕ ਟ੍ਰੇਨ ਸੁਰੱਖਿਆ (ਏਟੀਪੀ) ਪ੍ਰਣਾਲੀ ਹੈ। ਕਵਚ ਇੱਕ ਅਤਿਅਧਿਕ ਟੈਕਨੋਲੋਜੀ ਇਨਟੈਂਸਿਵ ਸਿਸਟਮ ਹੈ, ਜਿਸ ਦੇ ਲਈ ਉੱਚਤਮ ਕ੍ਰਮ (ਐੱਸਆਈਐੱਲ-4) ਦੇ ਸੁਰੱਖਿਆ ਪ੍ਰਮਾਣੀਕਰਣ ਦੀ ਜ਼ਰੂਰਤ ਹੁੰਦੀ ਹੈ।
ਕਵਚ ਪ੍ਰਣਾਲੀ ਦੇ ਲਾਗੂਕਰਨ ਵਿੱਚ ਹੇਠ ਲਿਖਿਆਂ ਪ੍ਰਮੁੱਖ ਗਤੀਵਿਧੀਆਂ ਸ਼ਾਮਲ ਹਨ:
- ਹਰੇਕ ਸਟੇਸ਼ਨ, ਬਲਾਕ ਸੈਕਸ਼ਨ ‘ਤੇ ਸਟੇਸ਼ਨ ਕਵਚ ਦੀ ਸਥਾਪਨਾ।
- ਪੂਰੇ ਟ੍ਰੈਕ ਦੀ ਲੰਬਾਈ ਵਿੱਚ ਆਰਐੱਫਆਈਡੀ ਟੈਗ ਲਗਾਉਣਾ।
- ਪੂਰੇ ਸੈਕਸ਼ਨ ਵਿੱਚ ਟੈਲੀਕੌਮ ਟਾਵਰ ਲਗਾਉਣਾ।
- ਟ੍ਰੈਕ ਦੇ ਨਾਲ ਔਪਟੀਕਲ ਫਾਈਬਰ ਕੇਬਲ ਵਿਛਾਉਣਾ।
- ਭਾਰਤੀ ਰੇਲਵੇ ‘ਤੇ ਚੱਲਣ ਵਾਲੇ ਹਰੇਕ ਲੋਕੋਮੋਟਿਵ ‘ਤੇ ਲੋਕੋਮੋਟਿਵ ‘ਤੇ ਲੋਕੋ ਕਵਚ ਦਾ ਪ੍ਰਾਵਧਾਨ।
ਕਵਚ ਲਾਗੂਕਰਨ ਦੇ ਅਗਲੇ ਪੜਾਅ ਦੀ ਯੋਜਨਾ ਇਸ ਪ੍ਰਕਾਰ ਹੈ:-
ਲੜੀ ਨੰਬਰ
|
ਆਈਟਮਾਂ
|
ਤਰੱਕੀ
|
I
|
ਔਪਟੀਕਲ ਫਾਈਬਰ ਕੇਬਲ ਵਿਛਾਉਣਾ
|
|
|
5,133 ਕਿਲੋਮੀਟਰ Km
|
Ii
|
ਟੈਲੀਕੌਮ ਟਾਵਰਾਂ ਦੀ ਸਥਾਪਨਾ
|
540 ਨੰ.
|
Iii
|
ਸਟੇਸ਼ਨਾਂ ‘ਤੇ ਕਵਚ ਦੀ ਵਿਵਸਥਾ
|
523 ਨੰ.
|
Iv
|
ਲੋਕੋ ਵਿੱਚ ਕਵਚ ਦੀ ਵਿਵਸਥਾ
|
707 ਲੋਕੋਸ
|
v
|
ਟ੍ਰੈਕ ਸਾਈਡ ਉਪਕਰਣ ਦੀ ਸਥਾਪਨਾ
|
3,434 (ਆਰਕੇਐੱਮ)
|
- 10,000 ਲੋਕੋਮੋਟਿਵਾਂ ਨੂੰ ਲੈਸ ਕਰਨ ਦੇ ਪ੍ਰੋਜੈਕਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕਵਚ ਨਾਲ ਲੈਸ ਕਰਨ ਲਈ 69 ਲੋਕੋ ਸ਼ੈੱਡ ਤਿਆਰ ਕੀਤੇ ਗਏ ਹਨ।
- ਲਗਭਗ 15000 ਆਰਕੇਐੱਮ ਲਈ ਕਵਚ ਦੇ ਟ੍ਰੈਕ ਸਾਈਡ ਕੰਮ ਦੇ ਲਈ ਬਿੱਡਸ ਮੰਗੀਆਂ ਗਈਆਂ ਹਨ। ਇਸ ਵਿੱਚ ਭਾਰਤੀ ਰੇਲਵੇ ਦੇ ਸਾਰੇ ਜੀਕਿਊ, ਜੀਡੀ, ਐੱਚਡੀਐੱਨ ਅਤੇ ਚਿੰਨ੍ਹਿਤ ਕੀਤੇ ਗਏ ਸੈਕਸ਼ਨ ਸ਼ਾਮਲ ਹਨ।
- ਕਵਚ ਸਿਸਟਮ ਦੀ ਸਪਲਾਈ ਲਈ 3 ਓਈਐੱਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਵਧੇਰੇ ਓਈਐੱਮ ਦੇ ਟ੍ਰਾਇਲ ਅਤੇ ਪ੍ਰਵਾਨਗੀ ਵਿਭਿੰਨ ਪੜਾਵਾਂ ਵਿੱਚ ਹਨ।
- ਹੁਣ ਤੱਕ 9000 ਤੋਂ ਵੱਧ ਟੈਕਨੀਸ਼ੀਅਨਸ, ਆਪਰੇਟਰਾਂ ਅਤੇ ਇੰਜੀਨੀਅਰਾਂ ਨੂੰ ਕਵਚ ਟੈਕਨੋਲੋਜੀ ‘ਤੇ ਟ੍ਰੇਂਡ ਕੀਤਾ ਜਾ ਚੁੱਕਿਆ ਹੈ। IRISET ਦੇ ਸਹਿਯੋਗ ਨਾਲ ਕੋਰਸ ਤਿਆਰ ਕੀਤੇ ਗਏ ਹਨ।
ਡਿਜੀਟਲ ਪਹਿਲਾਂ-ਯਾਤਰੀਆਂ ਦੇ ਹੱਥਾਂ ਵਿੱਚ ਸੁਵਿਧਾ ਲਿਆਉਣਾ
- ਰਿਜ਼ਰਵਡ ਸੈਕਟਰ ਵਿੱਚ ਈ-ਟਿਕਟਿੰਗ 86 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਅਣ-ਰਿਜ਼ਰਵਡ ਸੈਕਟਰ ਵਿੱਚ ਈ-ਟਿਕਟਿੰਗ ਚਾਲੂ ਵਿੱਤ ਵਰ੍ਹੇ ਦੀ ਸ਼ੁਰੂਆਤ ਵਿੱਚ 28 ਪ੍ਰਤੀਸ਼ਤ ਤੋਂ ਵਧ ਕੇ ਅਕਤੂਬਰ 2024 ਵਿੱਚ ਲਗਭਗ 33 ਪ੍ਰਤੀਸ਼ਤ ਹੋ ਗਈ ਹੈ।
- ਭਾਰਤੀ ਰੇਲਵੇ ਨੇ ਵੀ ਰਿਫੰਡ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਹੈ, ਜਿਸ ਨਾਲ ਯੋਗ ਮਾਮਲਿਆਂ ਵਿੱਚ ਲਗਭਗ 98 ਪ੍ਰਤੀਸ਼ਤ ਮਾਮਲਿਆਂ ਵਿੱਚ 24 ਘੰਟੇ ਦੇ ਅੰਦਰ ਰਿਫੰਡ ਮਿਲ ਸਕਦਾ ਹੈ।
- ਭਾਰਤੀ ਰੇਲਵੇ ਦੇ ਸਾਰੇ ਕਾਊਂਟਰਾਂ ‘ਤੇ ਡਾਇਨਾਮਿਕ ਕਿਊਆਰ ਕੋਡ ਅਧਾਰਿਤ ਭੁਗਤਾਨ ਸਮਰੱਥ ਕੀਤਾ ਗਿਆ ਹੈ। ਇਹ ਸੁਵਿਧਾ ਪਾਰਸਲ ਦਫ਼ਤਰਾਂ ਵਿੱਚ ਵੀ ਫੈਲਾਈ ਜਾ ਰਹੀ ਹੈ ਅਤੇ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਸਾਰੇ ਪਾਰਸਲ ਦਫ਼ਤਰ ਇਸ ਦੇ ਦਾਇਰੇ ਵਿੱਚ ਆ ਜਾਣਗੇ।
ਡਿਜੀਟਲ ਇੰਡੀਆ ਪਹਿਲ-ਮਨੁੱਖੀ ਸੰਸਾਧਨ ਪ੍ਰਬੰਧਨ ਪ੍ਰਣਾਲੀ (ਐੱਚਆਰਐੱਮਐੱਸ)
- ਪ੍ਰਚਾਰ ਸ਼੍ਰੇਣੀਆਂ ਦੇ ਲਈ ਕਮਿਊਨਿਟੀ ਅਧਾਰਿਤ ਰਿਜ਼ਰਵੇਸ਼ਨ ਰੋਸਟਰ:ਉਚਿਤ ਤਸਦੀਕ, ਥਾਲੀ ਸਥਾਨਾਂ ਦੇ ਮੁਲਾਂਕਣ ਅਤੇ ਡੀਐੱਸਸੀ ਹਸਤਾਖਰਾਂ ਦੇ ਨਾਲ 5 ਪੱਧਰੀ ਤਸਦੀਕ ਦੇ ਨਾਲ ਔਨਲਾਈਨ ਰੋਸਟਰ ਬਣਾਉਣ ਦਾ ਪ੍ਰਾਵਧਾਨ।
- ਸਾਰੇ ਕਰਮਚਾਰੀਆਂ ਦੇ ਈ-ਸੇਵਾ ਰਿਕਾਰਡ ਤਿਆਰ ਕਰਨਾ- ਕਰਮਚਾਰੀਆਂ ਦੀ ਪੂਰੀ ਆਵਾਜਾਈ ਨੂੰ ਟ੍ਰੈਕ ਕਰਨ ਲਈ ਇਸ ਨੂੰ ਵਿਆਪਕ ਬਣਾਇਆ ਗਿਆ, ਈ-ਐੱਸਆਰ ਵਿੱਚ ਐਂਟਰੀਆਂ ਨੂੰ ਆਟੋ ਅੱਪਡੇਟ ਕਰਨ ਲਈ ਦਫ਼ਤਰੀ ਆਦੇਸ਼ਾਂ ਨਾਲ ਜੋੜਿਆ ਗਿਆ।
- ਮੈਨਪਾਵਰ ਪਲਾਂਨਿੰਗ: 1.45 ਮਿਲੀਅਨ ਪੋਸਟਾਂ ਵਿੱਚੋਂ ਹਰੇਕ ਲਈ ਇੱਕ ਵਿਆਪਕ ਡੇਟਾਬੇਸ ਅਤੇ ਰੈਵੇਨਿਊ ਪੋਸਟਾਂ ਦੇ ਸਿਰਜਣ, ਪ੍ਰਾਇਮਰੀ ਯੂਨਿਟ ਦੇ ਬਾਹਰ ਪੋਸਟਾਂ ਦੀ ਮੁੜ ਵੰਡ, ਅਹੁਦਿਆਂ ਦਾ ਸਮਰਪਣ ਆਦਿ ਦਾ ਪ੍ਰਾਵਧਾਨ।
- ਨਵੀਨੀਕ੍ਰਿਤ ਟ੍ਰਾਂਸਫਰ ਮਾਡਿਊਲ: ਇਸ ਵਿੱਚ ਐਪਲੀਕੇਸ਼ਨ ਤੋਂ ਲੈ ਕੇ ਨਵੀਆਂ ਯੂਨਿਟਾਂ ਵਿੱਚ ਜੁਆਇਨਿੰਗ ਰਿਪੋਰਟ ਤੱਕ ਸਾਰੇ ਇੰਟਰ-ਰੇਲਵੇ ਅਤੇ ਇੰਟਰ-ਡਿਵੀਜ਼ਨਲ ਟ੍ਰਾਂਸਫਰ ਬੇਨਤੀ ਐਪਲੀਕੇਸ਼ਨ, ਪ੍ਰਸ਼ਾਸਨਿਕ ਟ੍ਰਾਂਸਫਰ ਆਦਿ ਸ਼ਾਮਲ ਹਨ।
- ਡਿਊਟੀ ਪਾਸ:ਨਵੰਬਰ 2024 ਤੋਂ ਪੂਰੇ ਭਾਰਤ ਵਿੱਚ ਪਾਇਲਟ ਅਧਾਰ ‘ਤੇ ਡਿਊਟੀ ਪਾਸ ਮਾਡਿਊਲ ਸ਼ੁਰੂ ਕੀਤਾ ਗਿਆ ਹੈ।
- ਗੁੱਡ ਵਰਕ ਪੋਰਟਲ:ਕਰਮਚਾਰੀਆਂ ਦੇ ਚੰਗੇ ਕੰਮ ਨੂੰ ਐੱਚਆਰਐੱਮਐੱਸ ਵਿੱਚ ਜਮ੍ਹਾਂ ਕਰਨ ਦਾ ਪ੍ਰਾਵਧਾਨ ਹੈ ਜਿਸ ਨੂੰ ਗੁੱਡ ਵਰਕ ਪੋਰਟਲ ‘ਤੇ ਪਾਇਆ ਜਾਵੇਗਾ।
ਕੌਸ਼ਲ ਭਾਰਤ ਪਹਿਲ ਵਿੱਚ ਭਾਰਤੀ ਰੇਲਵੇ ਦਾ ਯੋਗਦਾਨ
- ‘ਮਿਸ਼ਨ ਕਰਮਯੋਗੀ’ ਦੇ ਤਹਿਤ, ਰਾਸ਼ਟਰੀ ਸਿਵਿਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ (ਐੱਨਪੀਸੀਐੱਸਸੀਬੀ), ਰੇਲ ਮੰਤਰਾਲਾ (ਐੱਮਓਆਰ) ਨੇ 2024 ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਆਈਜੀਓਟੀ ਪਲੈਟਫਾਰਮ ‘ਤੇ ਪ੍ਰਮੁੱਖ ਪ੍ਰਦਰਸ਼ਨ ਸੰਕੇਤਕ (ਕੇਪੀਆਈ) ਹੇਠ ਲਿਖੀਆਂ ਉਪਲਬਧੀਆਂ ਨੂੰ ਉਜਾਗਰ ਕਰਦੇ ਹਨ:
ਪ੍ਰਦਰਸ਼ਨ ਸੂਚਕ
|
31.12.2024 ਨੂੰ
|
01.12.2024
ਨੂੰ
|
ਸਵਾਰ ਰੇਲਵੇ ਅਧਿਕਾਰੀਆਂ ਦੀ ਸੰਖਿਆ
|
8,43,087
|
11,92,495
|
ਘੱਟੋ-ਘੱਟ 01 ਕੋਰਸ ਵਿੱਚ ਭਰਤੀ ਹੋਏ ਅਧਿਕਾਰੀਆਂ ਦੀ ਗਿਣਤੀ
|
48,824
|
5,15,532
|
ਕੁੱਲ ਕੋਰਸ ਦਾਖਲੇ
|
2,13,642
|
42,42,409
|
ਕੁੱਲ ਕੋਰਸ ਪੂਰਾ ਹੋਣਾ
|
1,54.053
|
29,30,811
|
- ਰੇਲ ਮੰਤਰਾਲੇ ਨੇ ਕਰਮਯੋਗੀ ਸਪਤਾਹ- 19.10.2024 ਤੋਂ 25.10.2024 ਤੱਕ ਨੈਸ਼ਨਲ ਲਰਨਿੰਗ ਵੀਕ (ਐੱਨਐੱਲਡਬਲਿਊ) ਚਲਾਇਆ। ਇਸ ਦੌਰਾਨ ਭਾਰਤੀ ਰੇਲਵੇ (ਆਈਆਰ) ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਕੁਝ ਪ੍ਰਦਰਸ਼ਨ ਇਸ ਪ੍ਰਕਾਰ ਹਨ:
- ਐੱਨਐੱਲਡਬਲਿਊ ਦੌਰਾਨ ਲਗਭਗ 33 ਪ੍ਰਤੀਸ਼ਤ ਕੋਰਸ ਨਾਮਾਂਕਣ ਅਤੇ ਪੂਰਨਤਾ ਭਾਰਤੀ ਰੇਲ ਤੋਂ ਆਈ।
- ਐੱਨਐੱਲਡਬਲਿਊ ਦੌਰਾਨ ਨਿਊਨਤਮ 4 ਘੰਟੇ ਸਿੱਖਣ ਦੇ ਨਿਸ਼ਾਨ ਨੂੰ ਪਾਰ ਕਰਨ ਵਾਲੇ ਲਗਭਗ 40 ਪ੍ਰਤੀਸ਼ਤ ਉਪਯੋਗਕਰਤਾ ਭਾਰਤੀ ਰੇਲਵੇ ਨਾਲ ਸਨ।
- ਕਰਮਯੋਗੀ ਸਪਤਾਹ ਦਾ ਟੀਚਾ ਪੂਰਾ ਕਰਨ ਵਾਲੇ ਟੌਪ 05 ਐੱਮਡੀਓ ਵਿੱਚੋਂ 04 ਐੱਮਡੀਓ ਭਾਰਤੀ ਰੇਲਵੇ ਤੋਂ ਸਨ, ਜਿਸ ਵਿੱਚ ਐੱਨਸੀਆਰ ਨੰਬਰ 1, ਐੱਨਡਬਲਿਊਆਰ ਨੰਬਰ 3, ਈਆਰ ਨੰਬਰ 4 ਅਤੇ ਡਬਲਿਊਆਰ ਨੰਬਰ 5 ‘ਤੇ ਸੀ।
- ਪੂਰਵੀ ਰੇਲਵੇ (ਈਆਰ) ਦੇ 55,251 ਕਰਮਚਾਰੀਆਂ ਨੇ ਘੱਟ ਤੋਂ ਘੱਟ 1 ਕੋਰਸ ਪੂਰਾ ਕੀਤਾ। ਨਜ਼ਦੀਕੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਐੱਨਸੀਆਰ ਅਤੇ ਡਬਲਿਊਆਰ 37.87 ਹਜ਼ਾਰ ਅਤੇ 37.12 ਹਜ਼ਾਰ ਸਨ।
- ਐੱਨਐੱਲਡਬਲਿਊ ਦੌਰਾਨ ਕੀਤੇ ਗਏ ਟੌਪ 10 ਕੋਰਸਾਂ ਵਿੱਚੋਂ 02 ਕੋਰਸ ਭਾਰਤੀ ਰੇਲਵੇ ਤੋਂ ਸਨ।
- ਰੇਲਵੇ ਸੀਟੀਆਈ/ਜ਼ੈੱਡਆਰਟੀਆਈ ਵੱਲੋਂ 60 ਤੋਂ ਵੱਧ ਲਾਈਵ ਵੈੱਬੀਨਾਰ/ਸੈਮੀਨਾਰ ਆਯੋਜਿਤ ਕੀਤੇ ਗਏ।
ਭਰਤੀ ਅਤੇ ਕਰਮਚਾਰੀ ਪ੍ਰਬੰਧਨ
- ਰੇਲਵੇ ਮੰਤਰਾਲੇ ਨੇ ਸਮੂਹ ‘ਸੀ’ ਅਹੁਦਿਆਂ ਦੀਆਂ ਵਿਭਿੰਨ ਸ਼੍ਰੇਣੀਆਂ ਵਿੱਚ ਭਰਤੀ ਦੇ ਲਈ ਵਰ੍ਹੇ 2024 ਤੋਂ ਸਲਾਨਾ ਕੈਲੰਡਰ ਪ੍ਰਕਾਸ਼ਿਤ ਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ।
- ਉਮੀਦਵਾਰਾਂ ਲਈ ਹੇਠ ਲਿਖੇ ਤਰੀਕਿਆਂ ਨਾਲ ਲਾਭ
- ਹਰ ਸਾਲ ਇਸ ਦੇ ਲਈ ਯੋਗ ਬਣਨ ਵਾਲਿਆਂ ਨੂੰ ਅਵਸਰ;
- ਤੇਜ਼ ਭਰਤੀ ਪ੍ਰਕਿਰਿਆ, ਟ੍ਰੇਨਿੰਗ ਅਤੇ ਨਿਯੁਕਤੀਆਂ;
- ਉਮੀਦਵਾਰਾਂ ਦੇ ਲਈ ਵਧੇਰੇ ਅਵਸਰ;
- ਵਿਭਿੰਨ ਅਹੁਦਿਆਂ ਨੂੰ ਭਰਨ ਲਈ ਜਨਵਰੀ ਤੋਂ ਦਸੰਬਰ 2024 ਦੌਰਾਨ ਲਗਭਗ 92000 ਅਸਾਮੀਆਂ ਲਈ ਦਸ ਕੇਂਦਰੀਕ੍ਰਿਤ ਰੋਜ਼ਗਾਰ ਨੋਟੀਫਿਕੇਸ਼ਨ (ਸੀਈਐੱਨ) ਨੋਟੀਫਾਇਡ ਕੀਤੀਆਂ ਗਈਆਂ/ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਅਤੇ ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ
- ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਗਏ 50 ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਦਾ ਹੋਰ ਪ੍ਰਸਾਰ ਦੇਖਿਆ ਜਾ ਰਿਹਾ ਹੈ।
- ਇੱਕ ਸਟੇਸ਼ਨ ਇੱਕ ਉਤਪਾਦ ਦੇ ਤਹਿਤ,
- ਸਟੇਸ਼ਨਾਂ ਦੀ ਸੰਖਿਆ 1906 ਹੈ।
- ਯੂਨਿਟਾਂ/ਆਉਟਲੇਟਸ ਦੀ ਸੰਖਿਆ 2170 ਹੈ।
ਪੂੰਜੀਗਤ ਖਰਚਾ
- 2024-25 ਲਈ ਕੁੱਲ ਪੂੰਜੀ ਖਰਚਾ 2,65,200 ਕਰੋੜ ਰੁਪਏ ਹੈ, ਜੋ ਬਜਟ ਵਿੱਚ ਅਲਾਟ ਹੁਣ ਤੱਕ ਦੀ ਸਭ ਤੋਂ ਅਧਿਕ ਰਾਸ਼ੀ ਹੈ।
ਸਿਹਤ ਅਤੇ ਸਵੱਛਤਾ
- ਈਟ ਰਾਈਟ ਸਰਟੀਫਿਕੇਸ਼ਨ- ਭਾਰਤੀ ਰੇਲਵੇ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਵੱਲੋਂ ਸ਼ੁਰੂ ਕੀਤੀ ਗਈ “ਈਟ ਰਾਈਟ ਇੰਡੀਆ” ਪਹਿਲ ਦੇ ਤਹਿਤ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਹੁਣ ਤੱਕ, 182 ਸਟੇਸ਼ਨਾਂ ਨੂੰ ਐੱਫਐੱਸਐੱਸਏਆਈ ਨੇ “ਈਟ ਰਾਈਟ” ਦੀ ਮਾਨਤਾ ਪ੍ਰਦਾਨ ਕੀਤੀ ਹੈ।
- ਨਮਸਤੇ ਹੈਲਥ ਐਪ- ਐਮਰਜੈਂਸੀ ਸਥਿਤੀ ਵਿੱਚ ਵੈਸਟਰਨ ਰੇਲਵੇ ਸਬ-ਅਰਬਨ ਯਾਤਰੀਆਂ ਦੇ ਹਿਤ ਵਿੱਚ 16.12.2024ਨੂੰ “ਨਮਸਤੇ ਹੈਲਥ ਐਪ” ਲਾਂਚ ਕੀਤਾ ਗਿਆ ਹੈ।
ਵਿਸ਼ੇਸ਼ ਅਭਿਯਾਨ 4.0:
• ਕਾਰਜਸਥਾਨ ਦੀ ਸਵੱਛਤਾ ਅਤੇ ਰੇਲਵੇ ਸਟੇਸ਼ਨਾਂ ਦੀ ਸਫਾਈ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤੀ ਰੇਲਵੇ ਵਿੱਚ ਕੁਲ 56,168 ਸਵੱਛਤਾ ਅਭਿਯਾਨ ਚਲਾਏ ਗਏ।
- ਇਸ ਵਿੱਚ 12.15 ਲੱਖ ਵਰਗ ਫੁੱਟ ਜਗ੍ਹਾ ਖਾਲੀ ਕਰਾਵਾਈ ਗਈ ਅਤੇ 452.40 ਕਰੋੜ ਰੁਪਏ ਦਾ ਰੈਵੇਨਿਊ ਪੈਦਾ ਕੀਤਾ ਗਿਆ।
ਲੰਬਿਤ ਮਾਮਲਿਆਂ ਵਿੱਚ ਕਮੀ:
- 1065 ਐੱਮਪੀ ਸੰਦਰਭਾਂ ਦਾ ਪੂਰਨ ਸਮਾਧਾਨ ਕੀਤਾ ਗਿਆ।
- ਰਾਜ ਸਰਕਾਰ ਦੇ 138 ਸੰਦਰਭਾਂ ਦਾ ਸਫ਼ਲਤਾਪੂਰਵਕ ਸਮਾਧਾਨ ਕੀਤਾ ਗਿਆ।
- 69 ਪੀਐੱਮਓ ਸੰਦਰਭਾਂ ਵਿੱਚੋਂ 65 ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ।
- 139 ਸੰਸਦੀ ਭਰੋਸਿਆਂ ਵਿੱਚੋਂ 55 ਪੂਰੇ ਕੀਤੇ ਗਏ।
2.5 ਲੱਖ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ।
- 1427 ਜਨਤਕ ਸ਼ਿਕਾਇਤ ਅਪੀਲਾਂ ਦਾ ਸਮਾਧਾਨ ਕੀਤਾ ਗਿਆ।
ਫਾਈਲ ਸਮੀਖਿਆ ਅਤੇ ਪ੍ਰਬੰਧਨ:
- ਰਿਕਾਰਡ ਪ੍ਰਬੰਧਨ ਨੂੰ ਸੂਚਾਰ ਬਣਾਉਣ ਲਈ 89,000 ਤੋਂ ਵੱਧ ਪੁਰਾਣੀਆਂ ਫਾਈਲਾਂ ਨੂੰ ਛਾਂਟਨਾ।
ਸ਼ੋਸ਼ਲ ਮੀਡੀਆ ਸਹਿਭਾਗਿਤਾ:
- 3713 ਟਵੀਟ ਅਤੇ ਕਈ ਰੀਪੋਸਟ ਕੀਤੇ ਗਏ, ਜਿਸ ਨਾਲ ਵਿਆਪਕ ਜਨਤਕ ਦਿਲਚਸਪੀ ਪੈਦਾ ਹੋਈ ਅਤੇ ਸਵੱਛਤਾ ਅੰਦੋਲਨ ਵਿੱਚ ਭਾਗੀਦਾਰੀ ਵਧੀ।
ਭਾਰਤੀ ਰੇਲਵੇ ਦੀ ਵਿਰਾਸਤ
- ਵਰਤਮਾਨ ਵਿੱਚ, 80 ਵਿਰਾਸਤ ਸਟੇਸ਼ਨਾਂ ਅਤੇ 78 ਭਵਨ ਅਤੇ ਸੰਰਚਨਾਵਾਂ ਭਾਰਤੀ ਰੇਲਵੇ ਦੀ ਪ੍ਰਣਾਲੀ ਵਿੱਚ ਮੌਜੂਦ ਹਨ ਜਿਨ੍ਹਾਂ ਨੂੰ ਭਾਰਤੀ ਰੇਲਵੇ ਦੀ ਵੈੱਬਸਾਈਟ ‘ਤੇ ਅੱਪਲੋਡ ਕੀਤਾ ਗਿਆ ਹੈ।
- ਸੀ-ਡੈਕ, ਪੁਣੇ ਦੇ ਸਹਿਯੋਗ ਨਾਲ ਕਿਤਾਬਾਂ, ਤਸਵੀਰਾਂ, ਮੈਪਸ, ਦਸਤਾਵੇਜ਼ਾਂ ਆਦਿ ਸਮੇਤ ਨੈਸ਼ਨਲ ਰੇਲਵੇ ਮਿਊਜ਼ੀਅਮ ਆਰਕਾਈਵਜ਼ ਦਾ ਡਿਜੀਟਲੀਕਰਣ ਕੀਤਾ ਜਾ ਰਿਹਾ ਹੈ। ਰੇਲਵੇ ਵਿਰਾਸਤ ਦੇ ਪ੍ਰਤੀ ਉਤਸ਼ਾਹੀ ਲੋਕ ਸਾਰੇ ਡਿਜੀਟਲ ਦਸਤਾਵੇਜ਼ਾਂ ਨੂੰ ਵੈੱਬਸਾਈਟ "ਇੰਡੀਅਨ ਰੇਲਵੇ ਆਰਕਾਈਵ - ਰੇਲਵੇ ਹੈਰੀਟੇਜ਼ ਪੋਰਟਲ "www.railheritage.in 'ਤੇ ਪੜ੍ਹ ਸਕਦੇ ਹਨ।
- ਨੈਸ਼ਨਲ ਰੇਲ ਮਿਊਜ਼ੀਅਮ ਦੀਆਂ ਵਡਮੁੱਲੀਆਂ ਸੰਪੱਤੀਆਂ ਵਿੱਚੋਂ ਇੱਕ ਜੌਨ ਮੌਰਿਸ ਫਾਇਰ ਇੰਜਣ (1914) ਨੇ 11 ਫਰਵਰੀ, 2024 ਨੂੰ ਦ ਸਟੇਟਸਮੈਨ ਅਤੇ ਵੀਸੀਸੀਆਈ ਦੁਆਰਾ ਆਯੋਜਿਤ 57ਵੀਂ ਸਟੇਟਸਮੈਨ ਵਿੰਟੇਜ਼ ਅਤੇ ਕਲਾਸਿਕ ਕਾਰ ਰੈਲੀ ਵਿੱਚ ਹਿੱਸਾ ਲਿਆ ਅਤੇ ਇੰਡੀਅਨ ਔਇਲ ਦੀ "ਹੈਰੀਟੇਜ਼ ਪ੍ਰੀਜ਼ਰਵੇਸ਼ਨ ਟਰੌਫੀ " (ਸਾਲ ਦਾ ਸਰਬਸ੍ਰੇਸ਼ਠ ਪੁਨਰ ਸਥਾਪਨਾ ਵਾਹਨ) ਪ੍ਰਾਪਤ ਕੀਤਾ।
- 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ 'ਤੇ ਨੈਸ਼ਨਲ ਰੇਲ ਮਿਊਜ਼ੀਅਮ ਵਿੱਚ "ਮਾਉਂਟੇਨ ਰੇਲਵੇ" ਨਾਮਕ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਅਤੇ ਭਾਰਤ ਦੇ ਦੂਸਰੇ ਸਭ ਤੋਂ ਪੁਰਾਣੇ ਸਟੀਮ ਲੋਕੋਮੋਟਿਵ, ਰਾਮਗੋਟੀ (1862) ਦੀ ਇੱਕ ਸਟਾਰ ਪ੍ਰਦਰਸ਼ਨੀ ਦਰਸ਼ਕਾਂ ਲਈ ਆਯੋਜਿਤ ਕੀਤੀ ਗਈ।
- ਰੇਲ ਸੌਵੀਨਰਸ ਦੇ ਸਪਲਾਇਰਾਂ ਨੂੰ ਸੂਚੀਬੱਧ ਕਰਨ, ; ਰੇਲ ਸੌਵੀਨਰਸ ਡਿਜ਼ਾਈਨ, ਵਿਸ਼ੇਸ਼ਤਾਵਾਂ ਅਤੇ ਕੀਮਤਾਂ ਨੂੰ ਕੇਂਦ੍ਰਿਤ/ਮਾਨਕੀਕ੍ਰਿਤ ਕਰਨ; ਅਤੇ ਰੇਲ ਸੌਵੀਨਰਸ ਦੁਕਾਨਾਂ ਦਾ ਪ੍ਰਬੰਧਨ ਕਰਨ ਲਈ 02.09.2024 ਰੇਲ ਸੌਵੀਨਰਸ ‘ਤੇ ਇੱਕ ਨਵੀਂ ਨੀਤੀ ਤਿਆਰ ਕੀਤੀ ਗਈ ਹੈ।
- ਦ੍ਰਿਸ਼ਾਂ ਅਤੇ ਲੈਂਡਸਕੇਪ ਦਾ ਬਿਹਤਰ ਦ੍ਰਿਸ਼ ਪੇਸ਼ ਕਰਨ ਵਾਲੇ ਵਿਸਟਾਡੋਮ ਕੋਚਾਂ ਜਿਵੇਂ ਦਾਰਜ਼ਲਿੰਗ ਹਿਮਾਲਿਅਨ ਰੇਲਵੇ, ਕਾਲਕਾ ਸ਼ਿਮਲਾ ਰੇਲਵੇ, ਨੀਲਗਿਰੀ ਮਾਉਂਟੇਨ ਰੇਲਵੇ, ਕਾਂਗੜਾ ਵੈੱਲੀ ਰੇਲਵੇ, ਮਥੇਰਨ ਲਾਈਟ ਰੇਲਵੇ ਅਤੇ ਪਾਤਾਲ ਪਾਣੀ ਕਾਲਾਕੁੰਡ ਮਾਰਗ ਨੂੰ ਭਾਰਤ ਦੇ ਮਾਉਂਟੇਨ ਰੇਲਵੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਤਾਂਕਿ ਬਿਹਤਰ ਯਾਤਰੀ ਅਨੁਭਵ ਪ੍ਰਦਾਨ ਕੀਤਾ ਜਾ ਸਕੇ ਅਤੇ ਇਨ੍ਹਾਂ ਖੇਤਰਾਂ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲ ਸਕੇ।
- ਦਾਰਜ਼ਲਿੰਗ ਹਿਮਾਲਿਅਨ ਰੇਲਵੇ (ਡੀਐੱਚਆਰ) ਨੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਘੂਮ (ਭਾਰਤ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ) ਅਤੇ ਦਾਰਜ਼ਲਿੰਗ ਰੇਲਵੇ ਸਟੇਸ਼ਨਾਂ 'ਤੇ ਇੱਕ ਮਹੀਨੇ ਤੱਕ ਚੱਲਣ ਵਾਲੇ "ਘੂਮ ਮਹੋਤਸਵ" ਦਾ ਆਯੋਜਨ ਕੀਤਾ। ਇਹ ਮਹੋਤਸਵ 13 ਨਵੰਬਰ, 2024 ਤੋਂ ਸ਼ੁਰੂ ਹੋਇਆ ਅਤੇ 5 ਦਸੰਬਰ, 2024 ਨੂੰ ਸਮਾਪਤ ਹੋਇਆ ਜੋ ਡੀਐੱਚਆਰ ਦਿਵਸ ਵੀ ਹੈ।
- 1881 ਵਿੱਚ ਤਿਆਰ ਸਭ ਤੋਂ ਛੋਟਾ ਭਾਫ ਇੰਜਣ 'ਬੇਬੀ ਸਿਵੋਕ' ਹੁਣ ਮਾਣ ਨਾਲ ਘੂਮ ਸਟੇਸ਼ਨ ‘ਤੇ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਟੂਰਿਸਟਾਂ ਨੂੰ ਰੇਲਵੇ ਦੀ ਸਮ੍ਰਿੱਧ ਵਿਰਾਸਤ ਦੇ ਨਾਲ ਇੱਕ ਠੋਸ ਜੁੜਾਅ ਪ੍ਰਦਾਨ ਕਰਦਾ ਹੈ।
- ਉੱਤਰ ਰੇਲਵੇ ਦੇ ਅਧੀਨ ਵਰ੍ਹੇ 1882 ਵਿੱਚ ਬਣੇ ਕਾਸ਼ੀ ਰੇਲਵੇ ਸਟੇਸ਼ਨ ਨੂੰ ਹੈਰੀਟੇਜ਼ ਰੇਲਵੇ ਸਟੇਸ਼ਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਰ੍ਹੇ 2024 (ਨਵੰਬਰ ਤੱਕ) ਦੌਰਾਨ ਆਰਪੀਐੱਫ ਦੀਆਂ ਉਪਲਬਧੀਆਂ
ਟਵਿੱਟਰ ਅਤੇ ਹੈਲਪਲਾਈਨ ਨੰਬਰ ‘ਤੇ ਸੁਣੀਆਂ ਗਈਆਂ ਸ਼ਿਕਾਇਤਾਂ ਦਾ ਵੇਰਵਾ:
ਸਾਲ
|
ਟਵਿੱਟਰ ‘ਤੇ ਹਾਜ਼ਰ ਹੋਈਆਂ ਸ਼ਿਕਾਇਤਾਂ ਦੀ ਗਿਣਤੀ
|
ਹੈਲਪਲਾਈਨ ਨੰਬਰ ‘ਤੇ ਹਾਜ਼ਰ ਸ਼ਿਕਾਇਤਾਂ ਦੀ ਗਿਣਤੀ
|
ਕੁੱਲ
|
2024 (ਨਵੰਬਰ ਤੱਕ)
|
19,590
|
3,35,720
|
3,55,310
|
- ਰੇਲਵੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਪ੍ਰਯਾਸ
- 1) ਆਪਰੇਸ਼ਨ “ਨੰਨ੍ਹੇ ਫਰਿਸ਼ਤੇ” (ਬੱਚਿਆਂ ਦਾ ਬਚਾਓ):- ਰੇਲ ਮੰਤਰਾਲੇ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਅਕਤੂਬਰ 2024 ਵਿੱਚ ਇੱਕ ਸੰਸ਼ੋਧਿਤ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ।
ਆਰਪੀਐੱਪ ਵੱਲੋਂ ਆਪਰੇਸ਼ਨ “ਨੰਨ੍ਹੇ ਫਰਿਸ਼ਤੇ” (ਬੱਚਿਆ ਦਾ ਬਚਾਅ) ਅਧੀਨ ਬਚਾਏ ਗਏ ਬੱਚਿਆ ਦਾ ਵੇਰਵਾ
|
ਸਾਲ
|
ਆਰਪੀਐੱਫ ਵੱਲੋਂ ਬਚਾਏ ਬੱਚਿਆਂ ਦੀ ਗਿਣਤੀ
|
2024 (ਨਵੰਬਰ ਤੱਕ)
|
13,717
|
2) ਆਪਰੇਸ਼ਨ ‘ਯਾਤਰੀ ਸੁਰੱਖਿਆ’- ਯਾਤਰੀਆਂ ਦੀ ਸੁਰੱਖਿਆ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ।
ਸਾਲ
|
ਆਈਪੀਸੀ ਕੇਸਾਂ ਦਾ ਕੋਈ ਪਤਾ ਨਹੀਂ ਲਗਿਆ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
3,702
|
4,158
|
3) ਆਪਰੇਸ਼ਨ “ਅਮਾਨਤ”- ਯਾਤਰੀਆਂ ਦੇ ਰਹਿ ਗਏ ਸਮਾਨ ਨੂੰ ਸਹੀ ਵਿਅਕਤੀ ਨੂੰ ਸੌਂਪਣ ਦੇ ਮਾਮਲੇ।
ਸਾਲ
|
ਯਾਤਰੀਆਂ ਦੇ ਰਹਿ ਗਏ ਸਾਮਾਨ ਦੀ ਬਰਾਮਦਗੀ ਅਤੇ ਉਸ ਦੀ ਵਾਪਸੀ ਦੇ ਮਾਮਲਿਆਂ ਦੀ ਸੰਖਿਆ
|
|
|
ਬਰਾਮਦ ਕੀਤੀ ਜਾਇਦਾਦ ਦੀ ਕੀਮਤ (ਰੁਪਏ ਵਿੱਚ)
|
2024 (ਨਵੰਬਰ ਤੱਕ)
|
36,026
|
64,22,55,731
|
4) ਆਪਰੇਸ਼ਨ “ ਜੀਵਨ ਰਕਸ਼ਾ”: ਜਿਸ ਵਿੱਚ ਯਾਤਰੀ ਜਲਦੀ ਵਿੱਚ ਚਲਦੀ ਟ੍ਰੇਨ ਵਿੱਚ ਚੜ੍ਹਨ/ਉਤਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਟ੍ਰੇਨ ਦੇ ਪਹੀਏ ਹੇਠ ਆਉਣ ਦੇ ਜੋਖਮ ਨਾਲ ਫਿਸਲ ਜਾਂਦਾ ਹੈ/ਡਿੱਗ ਜਾਂਦਾ ਹੈ ਜਾਂ ਜਾਣ-ਬੁੱਝ ਕੇ ਚਲਦੀ ਟ੍ਰੇਨ ਦੇ ਸਾਹਮਣੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸਾਲ
|
ਟ੍ਰੈਕ ‘ਤੇ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਜੀਵਨ ਬਚਾਉਣਾ
|
ਆਦਮੀ
|
ਮਹਿਲਾ
|
ਕੁੱਲ
|
2024 (ਨਵੰਬਰ ਤੱਕ)
|
2,328
|
970
|
3,298
|
5)ਆਪਰੇਸ਼ਨ “ਸੇਵਾ”-
ਸਾਲ
|
ਆਰਪੀਐੱਫ ਦੁਆਰਾ ਸਹਾਇਤਾ ਪ੍ਰਾਪਤ ਵਿਅਕਤੀਆਂ ਦੀ ਗਿਣਤੀ (ਬਜ਼ੁਰਗ/ਮਹਿਲਾਵਾਂ/ਦਿਵਯਾਂਗਜਨਾਂ/ਬਿਮਾਰ/ਜ਼ਖਮੀ/ ਬੱਚੇ)
|
2024 (ਨਵੰਬਰ ਤੱਕ)
|
16,594
|
6) ਆਪਰੇਸ਼ਨ “ਮਾਤ੍ਰਸ਼ਕਤੀ”- ਮਹਿਲਾ ਆਰਪੀਐੱਫ ਕਰਮਚਾਰੀ ਆਪਰੇਸ਼ਨ ਮਾਤ੍ਰਸ਼ਕਤੀ ਦੇ ਤਹਿਤ ਉਨ੍ਹਾਂ ਗਰਭਵਤੀ ਮਹਿਲਾਵਾਂ ਦੀ ਮਦਦ ਕਰਨ ਲਈ ਅੱਗੇ ਆਉਂਦੀਆਂ ਹਨ, ਜਿਨ੍ਹਾਂ ਨੂੰ ਟ੍ਰੇਨ ਯਾਤਰਾ ਦੌਰਾਨ ਪ੍ਰਸਵ ਪੀੜਾ ਹੁੰਦੀ ਹੈ।
ਸਾਲ
|
ਹਾਜ਼ਰ ਹੋਏ ਕੇਸਾਂ ਦੀ ਗਿਣਤੀ ਅਤੇ ਬੱਚੇ ਦੇ ਜਨਮ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ
|
In Train
ਟ੍ਰੇਨ ਵਿੱਚ
|
In premises
ਅਹਾਤੇ ਵਿੱਚ
|
Total
ਕੁੱਲ
|
2024 (ਨਵੰਬਰ ਤੱਕ)
|
102
|
61
|
163
|
7) ਆਪਰੇਸ਼ਨ ““AAHT” (ਮਨੁੱਖੀ ਤਸਕਰੀ ਦੇ ਵਿਰੁੱਧ ਕਾਰਵਾਈ):
19.03.2024 ਨੂੰ, ਆਰਪੀਐੱਫ ਨੇ ਆਰਪੀਐੱਫ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਟ੍ਰੇਨਿੰਗ ਆਰਗੇਨਾਈਜ਼ਿੰਗ ਵਰਕਸ਼ਾਪਸ ਪ੍ਰਦਾਨ ਕਰਕੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।
ਸਾਲ
|
ਬਚਾਏ ਗਏ ਤਸਕਰੀ ਕੀਤੇ ਵਿਅਕਤੀਆਂ ਦੀ ਗਿਣਤੀ
|
ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਗਿਣਤੀ
|
Juvenile
|
Adult
|
Total
|
ਲੜਕੇ
|
ਲੜਕੀਆਂ
|
ਆਦਮੀ
|
ਮਹਿਲਾ
|
2024 (ਨਵੰਬਰ ਤੱਕ)
|
761
|
61
|
50
|
10
|
882
|
278
|
8) ਆਪਰੇਸ਼ਨ “ਉਪਲਬਧ”- ਆਪਰੇਸ਼ਨ ਉਪਲਬਧ ਦੇ ਤਹਿਤ, ਭਾਰਤੀ ਰੇਲਵੇ ‘ਤੇ ਟਾਊਟਾਂ ਦੇ ਵਿਰੁੱਧ ਆਰਪੀਐੱਫ ਦੁਆਰਾ ਨਿਯਮਿਤ ਅਭਿਯਾਨ ਚਲਾਏ ਜਾਂਦੇ ਹਨ ਅਤੇ ਮੌਜੂਦਾ ਕਾਨੂੰਨੀ ਪ੍ਰਾਵਧਾਨਾਂ ਦੇ ਅਨੁਸਾਰ ਇਸ ਵਿੱਚ ਸ਼ਾਮਲ ਹੋਣ ਜਾਣ ਵਾਲੇ ਲੋਕਾਂ ‘ਤੇ ਕਾਰਵਾਈ ਕੀਤੀ ਜਾਂਦੀ ਹੈ।
(ਏ) ਤੌਲੀਆ ਫੈਲਾਉਣ ਵਾਲਿਆਂ/ਅਧਿਕਾਰਿਤ ਪ੍ਰਵੇਸ਼/ਅਧੀਕ੍ਰਿਤ ਯਾਤਰੀਆਂ ਦੇ ਪ੍ਰਵੇਸ਼ ਦਾ ਵਿਰੋਧ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ।
ਸਾਲ
|
ਰੇਲਵੇ ਐਕਟ ਦੀ ਧਾਰਾ 155 ਅਧੀਨ ਕੇਸ ਦਰਜ
|
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ
|
ਜਾਰੀ ਕੀਤੀ ਗਈ ਜ਼ੁਰਮਾਨੇ ਦੀ ਰਕਮ
|
2024(ਨਵੰਬਰ ਤੱਕ)
|
33,373
|
33,440
|
65,82,565
|
(ਬੀ) ਗੈਰ-ਕਾਨੂੰਨੀ ਟਿਕਟਾਂ ਖਰੀਦਣ ਲਈ ਕਾਰਵਾਈ
ਸਾਲ
|
ਦਰਜ ਕੇਸਾਂ ਦੀ ਗਿਣਤੀ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
ਜ਼ਬਤ ਕੀਤੀ ਗਈ ਟਿਕਟ ਦੀ ਸੰਖਿਆ
|
ਟਿਕਟ ਦੀ ਕੀਮਤ ਜ਼ਬਤ ਕੀਤੀ ਗਈ
|
ਬਲਾਕ ਕੀਤੇ ਆਈਆਰਸੀਟੀਸੀ ਯੂਜ਼ਰ ਆਈਡੀਜ਼ ਦੀ ਗਿਣਤੀ
|
|
ਭਵਿੱਖ ਦੀ ਯਾਤਰਾ
|
ਪਿਛਲੀ ਯਾਤਰਾ
|
ਭਵਿੱਖ ਦੀ ਯਾਤਰਾ
|
ਪਿਛਲੀ ਯਾਤਰਾ
|
|
2024 ਨਵੰਬਰ ਤੱਕ
|
4353
|
5796
|
29,00,035
|
99,155
|
12.2 Cr.
|
39.5 Cr.
|
24,663
|
|
|
|
|
|
|
|
|
|
(ਸੀ) ਦਿਵਯਾਂਗ ਯਾਤਰੀਆਂ ਲਈ ਰਿਜ਼ਰਵਡ ਕੋਚਾਂ ਵਿੱਚ ਅਣ-ਆਰਥੋਰਾਈਜ਼ਡ ਤੌਰ ‘ਤੇ ਯਾਤਰਾ ਸਥਾਨ ‘ਤੇ ਕਬਜ਼ਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਕਾਰਵਾਈ-
ਸਾਲ
|
ਦਰਜ ਕੇਸਾਂ ਦੀ ਗਿਣਤੀ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
86,895
|
87,866
|
• 9) ਆਪਰੇਸ਼ਨ" ਰੇਲ ਸੁਰੱਖਿਆ" – ਰੇਲਵੇ ਸੰਪੱਤੀ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਆਰਪੀਐੱਫ ਨੂੰ ਲਾਜ਼ਮੀ ਕੀਤਾ ਗਿਆ ਹੈ। ਆਰਪੀਐੱਫ ਰੇਲਵੇ ਸੰਪਤੀ ਦੀ ਚੋਰੀ, ਹੇਰਾਫੇਰੀ ਵਿੱਚ ਸ਼ਾਮਲ ਅਪਰਾਧੀਆਂ ֲ‘ਤੇ ਮੁਕੱਦਮਾ ਚਲਾਉਂਦਾ ਹੈ।
ਬੁੱਕ ਕੀਤੀ ਗਈ ਖੇਪ + ਰੇਲਵੇ ਸਮੱਗਰੀ
ਸਾਲ
|
ਦਰਜ ਕੇਸਾਂ ਦੀ ਗਿਣਤੀ
|
ਜਾਇਦਾਦ ਦੀ ਕੀਮਤ ਬਰਾਮਦ ਕੀਤੀ ਗਈ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
5353
|
7.9 Cr.
|
9,785
|
j) ਓਪਰੇਸ਼ਨ ਸਤਰਕ:- ਇਸ ਆਪਰੇਸ਼ਨ ਦਾ ਉਦੇਸ਼ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਕਰਨਾ ਹੈ ਜਿਸ ਦੇ ਤਹਿਤ ਆਰਪੀਐੱਫ ਤੰਬਾਕੂ ਉਤਪਾਦ, ਸ਼ਰਾਬ ਉਤਪਾਦ, ਐੱਫਆਈਸੀਐੱਨ/ਬੇਹਿਸਾਬ ਸੋਨਾ/ਬੇਹਿਸਾਬ ਨਕਦੀ/ਬੇਹਿਸਾਬੀ ਹੋਰ ਕੀਮਤੀ ਮੈਟਲ/ਤਸਕਰੀ ਦਾ ਸਮਾਨ/ ਹਥਿਆਰ ਅਤੇ ਗੋਲਾ ਬਾਰੂਦ/ਵਿਸਫੋਟਕ ਅਤੇ ਪ੍ਰਤੀਬੰਧਿਤ ਦਵਾਈਆਂ ਦੀ ਬਰਾਮਦਗੀ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੀ ਹੈ।
ਸਾਲ
|
ਤੰਬਾਕੂ ਉਤਪਾਦ
|
ਸ਼ਰਾਬ ਉਤਪਾਦ
|
ਐੱਫਆਈਸੀਐੱਨ/ਗੈਰ-ਗਿਣਤੀ ਸੋਨਾ/ਨਕਦ/ਹੋਰ ਤਸਕਰੀ ਕੀਤੇ ਸਮਾਨ ਆਦਿ ਦੀ ਰਿਕਵਰੀ
|
|
ਕੇਸਾਂ ਦਾ ਪਤਾ ਲਗਾਇਆ ਗਿਆ
|
ਕੀਮਤ
|
ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ
|
ਕੇਸਾਂ ਦਾ ਪਤਾ ਲਗਾਇਆ ਗਿਆ
|
ਕੀਮਤ
|
ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ
|
ਕੇਸਾਂ ਦਾ ਪਤਾ ਲਗਾਇਆ ਗਿਆ
|
ਕੀਮਤ
|
ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ
|
2024 ਨਵੰਬਰ ਤੱਕ
|
94
|
3.4
ਕਰੋੜ
|
46
|
2020
|
2.4
ਕਰੋੜ
|
1,332
|
62
|
24.96
ਕਰੋੜ
|
48
|
|
|
|
|
|
|
|
|
|
|
|
|
|
11) ਆਪਰੇਸ਼ਨ ‘ਦੂਸਰਾ’:- ਇਹ ਅਭਿਯਾਨ ਰੇਲਵੇ ਕੈਂਪਸ ਅਤੇ ਟ੍ਰੇਨਾਂ ਵਿੱਚ ਅਣ-ਆਥੋਰਾਈਜ਼ਡ ਤੌਰ ‘ਤੇ ਫੇਰੀ ਲਗਾਉਣ ਅਤੇ ਵੇਚਣ ਦੇ ਖ਼ਤਰੇ ਦੇ ਵਿਰੁੱਧ ਕਾਰਵਾਈ ਲਈ ਸ਼ੁਰੂ ਕੀਤਾ ਗਿਆ ਹੈ।
ਸਾਲ
|
ਦਰਜ ਕੇਸਾਂ ਦੀ ਗਿਣਤੀ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
2,41,923
|
2,42,266
|
12) ਆਪਰੇਸ਼ਨ “ਨਾਰਕੋਸ”- “ਆਪਰੇਸ਼ਨ ਨਾਰਕੋਸ” ਦੇ ਤਹਿਤ ਆਰਪੀਐੱਫ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਅਧਿਕਾਰ ਪ੍ਰਾਪਤ ਏਜੰਸੀਆਂ ਨੂੰ ਸੌਂਪ ਦਿੱਤਾ।
ਐੱਨਡੀਪੀਐੱਸ ਦੀ ਰਿਕਵਰੀ
ਸਾਲ
|
ਖੋਜੇ ਗਏ ਕੇਸਾਂ ਦੀ ਗਿਣਤੀ
|
ਐੱਨਡੀਪੀਐੱਸ ਦੀ ਕੀਮਤ ਬਰਾਮਦ ਹੋਈ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
1295
|
63.7 ਕਰੋੜ
|
1097
|
13) ਆਪਰੇਸ਼ਨ ‘ਵਾਇਲੈਪ’ :- ਇਸ ਅਭਿਯਾਨ ਦੇ ਤਹਿਤ ਆਰਪੀਐੱਫ ਨੇ ਰੇਲਵੇ ਦੇ ਜ਼ਰੀਏ ਜੰਗਲੀ ਜੀਵਾਂ ਦੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਤਸਕਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।
ਸਾਲ
|
Nਖੋਜੇ ਗਏ ਕੇਸਾਂ ਦੀ ਸੰਖਿਆ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
Fauna
ਫੌਨਾ
|
Flora
ਫਲੋਰਾ
|
2024 (ਨਵੰਬਰ ਤੱਕ)
|
35
|
18
|
21
|
ਆਮ ਸੰਸਦੀ ਚੋਣਾਂ-2024 ਦੌਰਾਨ, ਆਰਪੀਐੱਫ ਨੇ 39 ਕਰੋੜ ਰੁਪਏ ਕੀਮਤ ਦੇ ਬੇਹਿਸਾਬ ਨਕਦੀ, ਨਸ਼ੀਲੇ ਪਦਾਰਥ/ਐੱਨਡੀਪੀਐੱਸ (ਗਾਂਜਾ, ਚਰਸ, ਤੰਬਾਕੂ), ਪ੍ਰਤੀਬੰਧਿਤ ਸਮਾਨ (ਸ਼ਰਾਬ), ਬੁਲੀਅਨ (ਸੋਨਾ, ਚਾਂਦੀ ਆਦਿ), ਗ਼ੈਰ-ਕਾਨੂੰਨੀ ਹਥਿਆਰ/ਗੋਲਾ-ਬਾਰੂਦ, ਹੋਰ ਸਮਾਨ (ਸਿਗਰੇਟ, ਪਾਨ ਮਸਾਲਾ ਆਦਿ) ਜ਼ਬਤ ਕੀਤੇ।
14) ਆਪਰੇਸ਼ਨ “ਭੂਮੀ” ਆਰਪੀਐੱਫ ਰੇਲਵੇ ਦੇ ਸਹਿਯੋਗੀ ਵਿਭਾਗਾਂ ਨੂੰ “ਆਪਰੇਸ਼ਨ ਭੂਮੀ” ਦੇ ਤਹਿਤ ਰੇਲਵੇ ਦੀ ਭੂਮੀ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਵਿੱਚ ਸਹਾਇਤਾ ਕਰਦੀ ਹੈ।
ਸਾਲ
|
ਚਲਾਈਆਂ ਗਈਆਂ ਡਰਾਈਵਾਂ ਦੀ ਸੰਖਿਆ
|
ਲੋਕੇਸ਼ਨ ਦੇ ਨਾਲ ਯੂਨਿਟਸ ਨੂੰ ਕਬਜ਼ੇ ਤੋਂ ਹਟਾ ਦਿੱਤਾ ਗਿਆ
|
2024 (ਨਵੰਬਰ ਤੱਕ)
|
1119
|
13605
|
15) ਮੇਰੀ ਸਹੇਲੀ ਪਹਿਲ:
- ਆਰਪੀਐੱਫ ਨੇ ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਆਪਣੀ ਸੰਪੂਰਨ ਯਾਤਰਾ ਯਾਨੀ ਸ਼ੁਰੂਆਤੀ ਸਟੇਸ਼ਨ ਤੋਂ ਮੰਜ਼ਿਲ ਸਟੇਸ਼ਨ ਤੱਕ ਇਕੱਲੀਆਂ ਯਾਤਰਾ ਕਰਨ ਵਾਲੀਆਂ ਮਹਿਲਾ ਯਾਤਰੀਆਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਲਈ ਇਹ ਪਹਿਲ ਸ਼ੁਰੂ ਕੀਤੀ ਹੈ।
- ਇਸ ਪਹਿਲ ਦੀਆਂ ਉਪਲਬਧੀਆਂ ਅਤੇ ਕਮੀਆਂ ਦਾ ਵਿਸ਼ਲੇਸ਼ਣ ਕਰਨ ਲਈ ਮਹਿਲਾ ਯਾਤਰੀਆਂ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ, ਤਾਂ ਜੋ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
- ਮਹਿਲਾਵਾਂ ਲਈ ਰਿਜ਼ਰਵਡ ਡੱਬੀਆਂ ਵਿੱਚ ਪੁਰਸ਼ ਯਾਤਰੀਆਂ ਦੇ ਪ੍ਰਵੇਸ਼ ਦੇ ਵਿਰੁੱਧ ਲਗਾਤਾਰ ਅਭਿਯਾਨ ਚਲਾਏ ਜਾਂਦੇ ਹਨ।
ਰੇਲਵੇ ਐਕਟ ਦੀ ਧਾਰਾ 162 (ਅਣ-ਆਥੋਰਾਈਜ਼ਡ ਤੌਰ ‘ਤੇ ਮਹਿਲਾਵਾਂ ਲਈ ਰਿਜ਼ਰਵਡ ਟ੍ਰੇਨ ਜਾਂ ਹੋਰ ਸਥਾਨ ਵਿੱਚ ਪ੍ਰਵੇਸ਼ ਕਰਨਾ) ਦੇ ਤਹਿਤ ਕੀਤੀ ਗਈ ਕਾਰਵਾਈ
ਸਾਲ
|
ਦਰਜ ਕੇਸਾਂ ਦੀ ਗਿਣਤੀ
|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ
|
2024 (ਨਵੰਬਰ ਤੱਕ)
|
92405
|
95146
|
ਖੇਡ
ਪੈਰਿਸ ਓਲੰਪਿਕ 2024 ਵਿੱਚ ਭਾਰਤੀ ਰੇਲਵੇ ਦਾ ਜਲਵਾ
- ਪੈਰਿਸ ਓਲੰਪਿਕ ਵਿੱਚ ਰੇਲਵੇ ਦੇ ਤਿੰਨ ਖਿਡਾਰੀਆਂ ਨੇ ਮੈਡਲ ਜਿੱਤੇ:
- ਅਮਨ ਸਹਿਰਾਵਤ - ਕਾਂਸੀ (ਕੁਸ਼ਤੀ)
- ਸਵਪਨਿਲ ਕੁਸਾਲੇ – ਕਾਂਸੀ (ਨਿਸ਼ਾਨੇਬਾਜ਼ੀ)
- ਅਮਿਤ ਰੋਹਿਦਾਸ - ਕਾਂਸੀ (ਹਾਕੀ)
*****
ਡੀਟੀ/ਐੱਸਕੇ
(Release ID: 2089929)
Visitor Counter : 8