ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਉਤਪਾਦਨ ਵਿੱਚ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਗੁਣਵੱਤਾ ਕੰਟਰੋਲ ਆਦੇਸ਼ ਉਤਪਾਦਕਾਂ ਨੂੰ ਬੀਆਈਐੱਸ ਲਾਇਸੈਂਸ ਪ੍ਰਾਪਤ ਕਰਨਾ ਜ਼ਰੂਰੀ

Posted On: 02 JAN 2025 4:58PM by PIB Chandigarh

ਸਰਕਾਰ ਦੇਸ਼ ਵਿੱਚ ਸਟੀਲ ਉਤਪਾਦਨ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਸਮੇਂ-ਸਮੇਂ ‘ਤੇ ਕਈ ਕਦਮ ਚੁੱਕਦੀ ਰਹੀ ਹੈ। ਦੇਸ਼ ਵਿੱਚ ਖਪਤ ਹੋਣ ਵਾਲੇ ਸਟੀਲ ਲਈ ਮਿਆਰ ਤਿਆਰ ਕਰਨ ਅਤੇ ਉਨ੍ਹਾਂ ਨੂੰ ਕੁਆਲਿਟੀ ਕੰਟਰੋਲ ਆਰਡਰ (ਕਿਊਸੀਓ) ਵਿੱਚ ਸ਼ਾਮਲ ਕਰਨ ਦੇ ਉਪਾਅ ਕੀਤੇ ਗਏ ਹਨ। ਮਾਨਕੀਕਰਣ ਵਿੱਚ ਸਟੀਲ ਉਤਪਾਦਨ ਲਈ ਇੱਕ ਸਮਾਨ ਨਿਰਧਾਰਨ, ਟੈਸਟਿੰਗ ਵਿਧੀਆਂ ਅਤੇ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਲਾਗੂ ਕਰਨਾ ਸ਼ਾਮਲ ਹੈ। ਇਸ ਨਾਲ ਵਿਭਿੰਨ ਉਤਪਾਦਕਾਂ ਦਰਮਿਆਨ ਸਟੀਲ ਦੀ ਗੁਣਵੱਤਾ ਵਿੱਚ ਇਕਸਾਰਤਾ ਸੁਨਿਸ਼ਚਿਤ ਹੁੰਦੀ ਹੈ। ਇਸ ਪ੍ਰਕਾਰ ਸਟੀਲ ਨੂੰ ਬੀਆਈਐੱਸ ਦੁਆਰਾ ਪਰਿਭਾਸ਼ਿਤ ਮਿਆਰਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਅਤੇ ਘਰੇਲੂ ਅਤੇ ਵਿਦੇਸ਼ੀ ਉਤਪਾਦਕਾਂ ਨੂੰ ਮੈਨੂਫੈਕਚਰਿੰਗ ਲਈ ਬੀਆਈਐੱਸ ਲਾਇਸੈਂਸ ਪ੍ਰਾਪਤ ਕਰਨਾ ਜ਼ਰੂਰੀ ਹੈ। ਕਿਊਸੀਓ ਲਾਗੂ ਕਰਕੇ, ਸਰਕਾਰ ਕੇਵਲ ਗੁਣਵੱਤਾਪੂਰਨ ਉਤਪਾਦ ਦੀ ਸਪਲਾਈ ਨੂੰ ਤੈਅ ਕਰਦੀ ਹੈ। ਹੁਣ ਤੱਕ ਬੀਆਈਐੱਸ ਦੁਆਰਾ ਤਿਆਰ ਕੀਤੇ ਗਏ 151 ਅਜਿਹੇ ਸਟੀਲ ਮਿਆਰਾਂ ਨੂੰ ਕਿਊਸੀਓ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਪ੍ਰਕਿਰਿਆ ਦੇਸ਼ ਵਿੱਚ ਖਪਤ ਹੋਣ ਵਾਲੇ ਸਾਰੇ ਸਟੀਲ ਮਿਆਰ ਤਿਆਰ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜਾਰੀ ਹੈ। ਕਿਸੇ ਵੀ ਘਟੀਆ ਸਟੀਲ ਖੇਪ ਦੀ ਸਪਲਾਈ ਦਾ ਪਤਾ ਲਗਾਉਣ ਲਈ ਸਟੀਲ ਖੇਪ ਦੇ ਆਯਾਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੂਸਰੇ ਪਾਸੇ, ਸਰਕਾਰ ਸਟੀਲ ਖੇਤਰ ਦੇ ਲਈ ਅੰਤਰਰਾਸ਼ਟਰੀ ਬਜ਼ਾਰ ਵਿੱਚ ਮੁਕਾਬਲੇਬਾਜ਼ੀ ਅਤੇ ਸਥਿਰਤਾ ਵਧਾਉਣ ਦੇ ਲਈ ਇੱਕ ਰਣਨੀਤੀ ਵੀ ਤਿਆਰ ਕਰ ਰਹੀ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਸਹਿਯੋਗ ਲਈ ਚਾਰ ਰਣਨੀਤਕ ਖੇਤਰਾਂ ਅਰਥਾਤ ਕੱਚੇ ਮਾਲ, ਨਿਵੇਸ਼, ਟੈਕਨੋਲੋਜੀ ਅਤੇ ਸਟੀਲ ਨਿਰਯਾਤ ‘ਤੇ ਧਿਆਨ ਕੇਂਦ੍ਰਿਤ ਕਰਕੇ ਭਾਰਤ ਦੀ ਸਟੀਲ ਗਲੋਬਲ ਦ੍ਰਿਸ਼ਟੀਕੋਣ ਰਣਨੀਤੀ ਤਿਆਰ ਕਰਨ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਗਿਆ ਹੈ। ਲਕਸ਼ ਦੀ ਪ੍ਰਾਪਤੀ ਲਈ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਬਾਅਦ, ਸਹਿਯੋਗ ਦੇ ਕੇਂਦ੍ਰਿਤ ਖੇਤਰਾਂ ਅਤੇ ਪ੍ਰਾਥਮਿਕਤਾ ਵਾਲੇ ਦੇਸ਼ਾਂ ਲਈ ਕਾਰਜ ਯੋਜਨਾ ਦੀ ਪਹਿਚਾਣ ਕਰਦੇ ਹੋਏ ਰਣਨੀਤੀ ਪੱਤਰ ਤਿਆਰ ਕੀਤਾ ਜਾਵੇਗਾ।

****

ਐੱਮਜੀ/ਕੇਐੱਸਆਰ


(Release ID: 2089886) Visitor Counter : 12