ਟੈਕਸਟਾਈਲ ਮੰਤਰਾਲਾ
ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ 04 ਜਨਵਰੀ 2025 ਨੂੰ ਪੱਛਮ ਬੰਗਾਲ ਵਿੱਚ ਨਾਦੀਆ, ਦੇ ਫੁਲੀਆ ਵਿੱਚ ਇੰਡੀਅਨ ਇੰਸਟੀਟਿਊਟ ਆਫ ਹੈਂਡਲੂਮ ਟੈਕਨੋਲੋਜੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ
Posted On:
03 JAN 2025 10:57AM by PIB Chandigarh
ਮਾਣਯੋਗ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ 04 ਜਨਵਰੀ, 2025 ਨੂੰ ਆਈਆਈਐੱਚਟੀ ਫੁਲੀਆ ਦੇ ਨਵੇਂ ਸਥਾਈ ਕੈਂਪਸ ਦਾ ਉਦਘਾਟਨ ਕਰਨਗੇ। ਹੈਂਡਲੂਮ ਦੀ ਵਿਸ਼ਿਸ਼ਟ ਪਹਿਚਾਣ ਨੂੰ ਕਾਇਮ ਰੱਖਣ ਅਤੇ ਹੈਂਡਲੂਮ ਇੰਡਸਟਰੀ ਦੀ ਟੈਕਨੀਕਲ ਜਨਸ਼ਕਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਭਾਰਤ ਸਰਕਾਰ ਨੇ ਹੈਂਡਲੂਮ ਕੇਂਦ੍ਰਿਤ ਸਥਾਨਾਂ ਜਿਵੇਂ ਸਲੇਮ, ਵਾਰਾਣਸੀ, ਗੁਵਾਹਾਟੀ, ਜੋਧਪੁਰ, ਬਰਗੜ੍ਹ ਅਤੇ ਫੁਲੀਆ ਵਿੱਚ “ਇੰਡੀਅਨ ਇੰਸਟੀਟਿਊਟ ਆਫ਼ ਹੈਂਡਲੂਮ ਟੈਕਨੋਲੋਜੀ” ਦੇ ਨਾਮ ਨਾਲ 06 ਟੈਕਨੀਕਲ ਇੰਸਟੀਟਿਊਟਸ ਸਥਾਪਿਤ ਕੀਤੇ ਹਨ। ਇਹ ਸਾਰੇ ਛੇ ਇੰਸਟੀਟਿਊਟਸ ਡਿਵੈਲਪਮੈਂਟ ਕਮਿਸ਼ਨਰ (ਹੈਂਡਲੂਮ), ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕੰਮ ਕਰ ਰਹੇ ਹਨ।
ਭਾਰਤ ਸਰਕਾਰ ਨੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਨਵੇਂ ਅਤਿ-ਆਧੁਨਿਕ ਭਵਨ ਦੇ ਨਿਰਮਾਣ ਲਈ 75.95 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਸ ਭਵਨ ਦਾ ਨਿਰਮਾਣ 5.38 ਏਕੜ ਭੂਮੀ ਦੇ ਵਿਸ਼ਾਲ ਕੈਂਪਸ ਵਿੱਚ ਆਧੁਨਿਕ ਤਕਨੀਕ ਦਾ ਉਪਯੋਗ ਕਰਕੇ ਕੀਤਾ ਗਿਆ ਹੈ। ਇਹ ਭਵਨ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ, ਜਿਸ ਵਿੱਚ ਸਮਾਰਟ ਕਲਾਸਰੂਮ, ਡਿਜੀਟਲ ਲਾਈਬ੍ਰੇਰੀ, ਕੰਪਿਊਟਰ ਲੈਬ ਅਤੇ ਸਾਰੇ ਤਰ੍ਹਾਂ ਦੀਆਂ ਹੈਂਡਲੂਮ ਅਤੇ ਟੈਕਸਟਾਈਲ ਲੈਬ ਜਿਵੇਂ ਟੈਕਸਟਾਈਲ ਟੈਸਟਿੰਗ ਲੈਬ, ਟੈਕਸਟਾਈਲ ਪ੍ਰੋਸੈੱਸਿੰਗ ਲੈਬ, ਇਲੈਕਟ੍ਰੌਨਿਕ ਜੈਕੁਆਰਡ ਨਾਲ ਲੈਸ ਵੀਵਿੰਗ ਲੈਬ, ਜਨਰਲ ਇੰਜੀਨੀਅਰਿੰਗ ਲੈਬ ਆਦਿ ਸ਼ਾਮਲ ਹਨ। ਇਸ ਨਵੇਂ ਕੈਂਪਸ ਵਿੱਚ ਸਟਾਫ ਕੁਆਰਟਰ ਦੇ ਨਾਲ ਆਵਾਸੀ ਸੁਵਿਧਾ ਵੀ ਉਪਲਬਧ ਹੈ। ਸੰਪੂਰਨ ਸਿਖਲਾਈ ਵਾਤਾਵਰਣ (holistic learning environment) ਦੇ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ, ਲੜਕਿਆਂ ਅਤੇ ਲੜਕੀਆਂ ਲਈ ਅਲੱਗ-ਅਲੱਗ ਹੌਸਟਲ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ।
ਉਦਘਾਟਨ ਸਮਾਰੋਹ ਦੌਰਾਨ ਮਾਣਯੋਗ ਮੰਤਰੀ ਹੋਰ ਪਤਵੰਤਿਆਂ ਦੇ ਨਾਲ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦੇ ਤਹਿਤ ਪੌਦੇ ਲਗਾਉਣਗੇ।
ਇਸ ਮੌਕੇ ‘ਤੇ ਮਾਣਯੋਗ ਕੇਂਦਰੀ ਟੈਕਸਟਾਈਲ ਮੰਤਰੀ ਦੁਆਰਾ ਭਾਰਤ ਦੇ ਸਾਰੇ ਆਈਆਈਐੱਚਟੀ ਇੰਸਟੀਟਿਊਟਸ ਵਿੱਚ ਟੌਪ 10 ਰੈਂਕ ਹੋਲਡਰਸ ਨੂੰ ਮੈਡਲ ਅਤੇ ਮੈਰਿਟ ਰੈਂਕ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।
ਉਦਘਾਟਨ ਸਮਾਰੋਹ ਦੌਰਾਨ ਸਾਰੇ 06 ਕੇਂਦਰੀ ਆਈਆਈਐੱਚਟੀ ਦੇ ਲਈ ਏਕੀਕ੍ਰਿਤ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਜਾਵੇਗੀ, ਇਸ ਤੋਂ ਇਲਾਵਾ ਇਸ ਮੌਕੇ ‘ਤੇ “ਜੈਕੁਆਰਡ ਵੀਵਿੰਗ ਲਈ ਕੰਪਿਊਟਰ –ਏਡਿਡ ਫਿਗਰਡ ਗ੍ਰਾਫ ਡਿਜ਼ਾਈਨਿੰਗ” ਨਾਮ ਦੀ ਪੁਸਤਕ ਵੀ ਲਾਂਚ ਕੀਤੀ ਜਾਵੇਗੀ।
ਨਵਾਂ ਕੈਂਪਸ ਇੱਕ ਮਾਡਲ ਲਰਨਿੰਗ ਪਲੇਸ ਹੋਵੇਗਾ ਅਤੇ ਹੈਂਡਲੂਮ ਅਤੇ ਟੈਕਸਟਾਈਲ ਟੈਕਨੋਲੋਜੀ ਦੇ ਖੇਤਰ ਵਿੱਚ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਪੱਛਮ ਬੰਗਾਲ, ਬਿਹਾਰ, ਝਾਰਖੰਡ ਅਤੇ ਸਿੱਕਮ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਨਾਲ ਗ੍ਰਾਮੀਣ ਅਤੇ ਅਰਧ ਸ਼ਹਿਰੀ ਪਿਛੇਕੜ ਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਸੰਸਥਾਨ ਉਤਕ੍ਰਿਸ਼ਟ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਇਸ ਸੰਸਥਾਨ ਦੇ ਸੰਚਾਲਨ ਨਾਲ ਫੁਲੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੀ ਆਜੀਵਿਕਾ ਵਿੱਚ ਵੀ ਸੁਧਾਰ ਹੋਵੇਗਾ।
ਹੈਂਡਲੂਮ ਇੰਡਸਟਰੀ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਕੁਟੀਰ ਉਦਯੋਗਾਂ ਵਿੱਚੋਂ ਇੱਕ ਹੈ ਜੋ ਸਾਡੇ ਦੇਸ਼ ਦੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖਿਆ ਅਤੇ ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਦੇ ਮਾਣਯੋਗ ਕੇਂਦਰੀ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ, ਮਾਣਯੋਗ ਵਿਧਾਇਕ ਅਤੇ ਪੱਛਮ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੁਵੇਂਦੁ ਅਧਿਕਾਰੀ; ਰਾਨਾਘਾਟ ਲੋਕ ਸਭਾ ਖੇਤਰ ਤੋਂ ਮਾਣਯੋਗ ਸਾਂਸਦ ਸ਼੍ਰੀ ਜਗਨਨਾਥ ਸਰਕਾਰ, ਉੱਤਰ ਪੱਛਮ, ਰਾਨਾਘਾਟ ਤੋਂ ਮਾਣਯੋਗ ਵਿਧਾਇਕ ਪਾਰਥਸਾਰਥੀ ਚੈਟਰਜੀ, ਚਕਦਾਹਾ ਤੋਂ ਵਿਧਾਇਕ ਬੰਕਿਮ ਚੰਦ੍ਰ ਘੋਸ਼, ਰਾਨਾਘਾਟ ਉੱਤਰ ਪੂਰਬ ਤੋਂ ਮਾਣਯੋਗ ਵਿਧਾਇਕ ਸ਼੍ਰੀ ਆਸ਼ਿਮ ਬਿਸਵਾਸ, ਕ੍ਰਿਸ਼ਣਾਗੰਜ ਤੋਂ ਮਾਣਯੋਗ ਵਿਧਾਇਕ ਸ਼੍ਰੀ ਆਸ਼ੀਸ ਕੁਮਾਰ ਬਿਸਵਾਸ ਅਤੇ ਡਾ. ਐੱਮ. ਬੀਨਾ, ਆਈਏਐੱਸ, ਡਿਵੈਲਪਮੈਂਟ ਕਮਿਸ਼ਨਰ ਫੌਰ ਹੈਂਡਲੂਮਸ, ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ ਸਮੇਤ ਵਿਭਿੰਨ ਪਤਵੰਤੇ ਹਿੱਸਾ ਲੈਣਗੇ।
*****
ਡੀਐੱਸਕੇ
(Release ID: 2089884)
Visitor Counter : 10