ਪ੍ਰਧਾਨ ਮੰਤਰੀ ਦਫਤਰ
ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਧਾਨ ਮੰਤਰੀ ਪ੍ਰਾਪਰਟੀ ਮਾਲਕਾਂ ਨੂੰ 50 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡਣਗੇ
ਲਕਸ਼ਿਤ ਪਿੰਡਾਂ ਵਿੱਚੋਂ 92 ਪ੍ਰਤੀਸ਼ਤ ਵਿੱਚ ਡ੍ਰੋਨ ਸਰਵੇਖਣ ਪੂਰਾ
ਲਗਭਗ 2.2 ਕਰੋੜ ਪ੍ਰਾਪਰਟੀ ਕਾਰਡ ਤਿਆਰ
Posted On:
26 DEC 2024 4:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਦਸੰਬਰ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਾਪਰਟੀ ਕਾਰਡ ਵੰਡਣਗੇ। ਇਸ ਪ੍ਰੋਗਰਾਮ ਦੇ ਦੌਰਾਨ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 200 ਜ਼ਿਲ੍ਹਿਆਂ ਦੇ 46,000 ਤੋਂ ਅਧਿਕ ਪਿੰਡਾਂ ਦੇ 50 ਲੱਖ ਤੋਂ ਅਧਿਕ ਪ੍ਰਾਪਰਟੀ ਮਾਲਕਾਂ ਨੂੰ ਪ੍ਰਾਪਰਟੀ ਕਾਰਡ ਪ੍ਰਦਾਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਦੁਆਰਾ ਸਵਾਮਿਤਵ ਯੋਜਨਾ (SVAMITVA scheme) ਨੂੰ ਨਵੀਨਤਮ ਸਰਵੇਖਣ ਡ੍ਰੋਨ ਟੈਕਨੋਲੋਜੀ ਦੇ ਜ਼ਰੀਏ ਪਿੰਡਾਂ ਵਿੱਚ ਵਸੋਂ ਵਾਲੇ ਖੇਤਰਾਂ (inhabited areas) ਵਿੱਚ ਘਰਾਂ ਦੇ ਮਾਲਕਾਂ ਨੂੰ “ਅਧਿਕਾਰ ਪੱਤਰ” (‘Record of Rights’) ਪ੍ਰਦਾਨ ਕਰਕੇ ਗ੍ਰਾਮੀਣ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਵਧਾਉਣ ਦੇ ਵਿਜ਼ਨ ਦੇ ਨਾਲ ਸ਼ੁਰੂ ਕੀਤਾ ਗਿਆ ਸੀ।
ਇਹ ਯੋਜਨਾ ਪ੍ਰਾਪਰਟੀਆਂ ਦੀ ਆਰਥਿਕ ਲਾਭ ਪ੍ਰਾਪਤੀ ਨੂੰ ਸੁਗਮ ਬਣਾਉਣ ਅਤੇ ਬੈਂਕ ਕਰਜ਼ਿਆਂ ਦੇ ਜ਼ਰੀਏ ਸੰਸਥਾਗਤ ਕ੍ਰੈਡਿਟ ਉਪਲਬਧ ਕਰਵਾਉਣ, ਪ੍ਰਾਪਰਟੀ ਸਬੰਧੀ ਵਿਵਾਦਾਂ ਨੂੰ ਘੱਟ ਕਰਨ, ਗ੍ਰਾਮੀਣ ਖੇਤਰਾਂ ਵਿੱਚ ਪ੍ਰਾਪਰਟੀਆਂ ਅਤੇ ਪ੍ਰਾਪਰਟੀ ਟੈਕਸ ਦੇ ਬਿਹਤਰ ਮੁੱਲਾਂਕਣ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਵਿਆਪਕ ਗ੍ਰਾਮ-ਪੱਧਰੀ ਯੋਜਨਾ ਬਣਾਉਣ ਵਿੱਚ ਭੀ ਮਦਦ ਕਰਦੀ ਹੈ।
ਯੋਜਨਾ ਦੇ ਤਹਿਤ 3.1 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਡ੍ਰੋਨ ਸਰਵੇ ਪੂਰਾ ਹੋ ਚੁੱਕਿਆ ਹੈ। ਇਸ ਵਿੱਚ ਲਕਸ਼ਿਤ 92 ਪ੍ਰਤੀਸ਼ਤ ਪਿੰਡ ਸ਼ਾਮਲ ਹਨ। ਹੁਣ ਤੱਕ ਕਰੀਬ 1.5 ਲੱਖ ਪਿੰਡਾਂ ਦੇ ਲਈ ਕਰੀਬ 2.2 ਕਰੋੜ ਪ੍ਰਾਪਰਟੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ।
ਤ੍ਰਿਪੁਰਾ, ਗੋਆ, ਉੱਤਰਾਖੰਡ ਅਤੇ ਹਰਿਆਣਾ ਵਿੱਚ ਇਹ ਯੋਜਨਾ ਪੂਰੀ ਤਰ੍ਹਾਂ ਨਾਲ ਲਾਗੂ ਹੋ ਚੁੱਕੀ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਅਤੇ ਕਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡ੍ਰੋਨ ਸਰਵੇਖਣ ਪੂਰਾ ਹੋ ਚੁੱਕਿਆ ਹੈ।
***
ਐੱਮਜੇਪੀਐੱਸ/ਵੀਜੇ
(Release ID: 2088285)
Visitor Counter : 19
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam