ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਦਸੰਬਰ 2024 ਨੂੰ 58 ਲੱਖ ਸਵਾਮਿਤਵ ਪ੍ਰੋਪਰਟੀ ਕਾਰਡਾਂ ਦੇ ਇਤਿਹਾਸਿਕ ਈ-ਵੰਡ ਸਮਾਰੋਹ ਦੀ ਪ੍ਰਧਾਨਗੀ ਕਰਨਗੇ


ਸਵਾਮਿਤਵ ਯੋਜਨਾ 2 ਕਰੋੜ ਪ੍ਰੋਪਰਟੀ ਕਾਰਡਾਂ ਦੇ ਮੀਲ ਪੱਥਰ ਨੂੰ ਪਾਰ ਕਰੇਗੀ; ਇਸ ਨਾਲ 50 ਹਜ਼ਾਰ ਪਿੰਡਾਂ ਨੂੰ ਲਾਭ ਹੋਵੇਗ ਅਤੇ ਸੰਪੱਤੀ ਅਧਿਕਾਰਾਂ ਨੂੰ ਹੁਲਾਰਾ ਮਿਲੇਗਾ

Posted On: 26 DEC 2024 11:46AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਦਸੰਬਰ 2024 (ਸ਼ੁੱਕਰਵਾਰ) ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸਵਾਮਿਤਵ ਪ੍ਰੋਪਰਟੀ ਕਾਰਡਾਂ ਦੀ ਈ-ਵੰਡ ਦੀ ਪ੍ਰਧਾਨਗੀ ਕਰਨਗੇ, ਜੋ ਭਾਰਤ ਵਿੱਚ ਗ੍ਰਾਮੀਣ ਸਸ਼ਕਤੀਕਰਣ ਅਤੇ ਸੁਸ਼ਾਸਨ ਯਾਤਰਾ ਵਿੱਚ ਇੱਕ ਅਹਿਮ ਪੜਾਅ ਹੋਵੇਗਾ। ਇਸ ਪ੍ਰੋਗਰਾਮ ਵਿੱਚ 10 ਰਾਜਾਂ – ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਓਡੀਸ਼ਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ – ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਲਗਭਗ 50 ਹਜ਼ਾਰ ਪਿੰਡਾਂ ਵਿੱਚ 58 ਲੱਖ ਸਵਾਮਿਤਵ ਪ੍ਰੋਪਰਟੀ ਕਾਰਡ ਵੰਡੇ ਜਾਣਗੇ। ਇਹ ਪ੍ਰੋਗਰਾਮ ਸਵਾਮਿਤਵ ਯੋਜਨਾ ਦੇ ਤਹਿਤ 2 ਕਰੋੜ ਤੋਂ ਵੱਧ ਪ੍ਰੋਪਰਟੀ ਕਾਰਡ ਤਿਆਰ ਕਰਨ ਅਤੇ ਵੰਡ ਕਰਨ ਅਤੇ ਇੱਕ ਹੀ ਦਿਨ ਵਿੱਚ 58 ਲੱਖ ਤੋਂ ਵੱਧ ਪ੍ਰੋਪਰਟੀ ਕਾਰਡ ਵੰਡਣ ਦੀ ਇੱਕ ਵੱਡੀ ਉਪਲਬਧੀ ਨੂੰ ਵੀ ਚਿਨ੍ਹਿਤ ਕਰੇਗਾ।

ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਚੁਣੇ ਹੋਏ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰਵਿਆਪੀ ਸੰਬੋਧਨ ਕਰਨਗੇ। ਇਸ ਅਵਸਰ ‘ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ, ਪੰਚਾਇਤੀ ਰਾਜ ਲਈ ਕੇਂਦਰੀ ਰਾਜ ਮੰਤਰੀ, ਪ੍ਰੋ. ਐੱਸ. ਪੀ. ਸਿੰਘ ਬਘੇਲ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਭਾਰਦਵਾਜ ਵੀ ਮੌਜੂਦ ਰਹਿਣਗੇ। ਇਸ ਸਮਾਰੋਹ ਵਿੱਚ ਕਈ ਮੁੱਖ ਮੰਤਰੀ, ਕੇਂਦਰੀ ਮੰਤਰੀ, ਸੀਨੀਅਰ ਅਧਿਕਾਰੀ, ਪੰਚਾਇਤ ਪ੍ਰਤੀਨਿਧੀ ਅਤੇ ਹਿਤਧਾਰਕ ਵੀ ਵਰਚੁਅਲ ਤੌਰ ‘ਤੇ ਸ਼ਾਮਲ ਹੋਣਗੇ। ਪ੍ਰੋਪਰਟੀ ਕਾਰਡ ਦੇ ਖੇਤਰੀ ਵੰਡ ਸਮਾਰੋਹ ਵਿੱਚ ਦੇਸ਼ ਭਰ ਵਿੱਚ ਕਰੀਬ 13 ਥਾਵਾਂ ‘ਤੇ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ।

ਸਵਾਮਿਤਵ ਯੋਜਨਾ ਦੇ ਰਾਸ਼ਟਰਵਿਆਪੀ ਪਰਿਵਰਤਨਕਾਰੀ ਪ੍ਰਭਾਵ ਦੇ ਲਈ ਵਿਆਪਕ ਤਿਆਰੀਆਂ

ਪੰਚਾਇਤੀ ਰਾਜ ਮੰਤਰਾਲਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਸਵਾਮਿਤਵ ਯੋਜਨਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਅਤੇ ਜਾਗਰੂਕਤਾ ਫੈਲਾਵੇਗਾ ਅਤੇ 27 ਦਸੰਬਰ 2024 ਨੂੰ ਦੇਸ਼ ਭਰ ਵਿੱਚ ਲਗਭਗ 20,000 ਥਾਵਾਂ ‘ਤੇ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕਰਕੇ ਮੰਤਰਾਲੇ ਦੀ ਰਾਸ਼ਟਰੀ ਅਤੇ ਹੋਰ ਪ੍ਰਮੁੱਖ ਪਹਿਲਕਦਮੀਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।

ਸਵਾਮਿਤਵ ਯੋਜਨਾ ਦੇ ਤਹਿਤ ਪ੍ਰਮੁੱਖ ਉਪਲਬਧੀਆਂ

ਡ੍ਰੋਨ ਮੈਪਿੰਗ ਕਵਰੇਜ: 3.17 ਲੱਖ ਪਿੰਡਾਂ ਵਿੱਚ ਸਰਵੇਖਣ ਪੂਰਾ ਹੋਇਆ।

ਪ੍ਰੋਪਰਟੀ ਕਾਰਡ ਵੰਡ: 1.49 ਲੱਖ ਪਿੰਡਾਂ ਵਿੱਚ 2.19 ਕਰੋੜ ਤੋਂ ਵੱਧ ਪ੍ਰੋਪਰਟੀ ਕਾਰਡ ਤਿਆਰ ਕੀਤੇ ਗਏ।

ਬਿਹਤਰ ਸੁਸ਼ਾਸਨ: ਡਿਜੀਟਲ ਤੌਰ ‘ਤੇ ਪ੍ਰੋਪਰਟੀ ਰਿਕਾਰਡਾਂ ਨੇ ਸਥਾਨਕ ਸੁਸ਼ਾਸਨ ਨੂੰ ਮਜ਼ਬੂਤ ਕੀਤਾ ਹੈ ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ (ਜੀਪੀਡੀਪੀ) ਨੂੰ ਪ੍ਰੋਤਸਾਹਨ ਦਿੱਤਾ ਹੈ।

ਵਿੱਤੀ ਸਮਾਵੇਸ਼ਨ: ਪ੍ਰੋਪਰਟੀ ਕਾਰਡਾਂ ਨੇ ਇੰਸਟੀਟਿਊਸ਼ਨਲ ਕ੍ਰੈਡਿਟ ਤੱਕ ਪਹੁੰਚ ਨੂੰ ਅਸਾਨ ਬਣਾ ਦਿੱਤਾ ਹੈ, ਜਿਸ ਨਾਲ ਗ੍ਰਾਮੀਣ ਨਾਗਰਿਕ ਸਸ਼ਕਤ ਹੋਏ ਹਨ।

ਮਹਿਲਾ ਸਸ਼ਕਤੀਕਰਣ: ਪ੍ਰੋਪਰਟੀ ਦੀ ਕਾਨੂੰਨੀ ਮਲਕੀਅਤ ਨੇ ਮਹਿਲਾਵਾਂ ਨੂੰ ਵਧੀ ਹੋਈ ਵਿੱਤੀ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਹੈ।

ਵਿਵਾਦ ਸਮਾਧਾਨ: ਸਟੀਕ ਪ੍ਰੋਪਰਟੀ ਮੈਪਿੰਗ ਨਾਲ ਸੰਪੱਤੀ ਵਿਵਾਦਾਂ ਵਿੱਚ ਬਹੁਤ ਕਮੀ ਆਈ ਹੈ।

ਸਵਾਮਿਤਵ: ਗ੍ਰਾਮੀਣ ਭਾਰਤ ਦੇ ਲਈ ਇੱਕ ਪਰਿਵਰਤਨਕਾਰੀ ਯੋਜਨਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 24 ਅਪ੍ਰੈਲ 2020 (ਰਾਸ਼ਟਰੀ ਪੰਚਾਇਤੀ ਰਾਜ ਦਿਵਸ ‘ਤੇ) ਨੂੰ ਸ਼ੁਰੂ ਕੀਤੀ ਗਈ ਸਵਾਮਿਤਵ ਯੋਜਨਾ ਦਾ ਉਦੇਸ਼ ਡ੍ਰੋਨ ਅਤੇ ਜੀਆਈਐੱਸ ਟੈਕਨੋਲੋਜੀ ਦਾ ਉਪਯੋਗ ਕਰਕੇ ਗ੍ਰਾਮੀਣ ਆਬਾਦੀ ਖੇਤਰਾਂ ਵਿੱਚ ਸੰਪੱਤੀ ਮਾਲਕਾਂ ਨੂੰ “ਅਧਿਕਾਰਾਂ ਦਾ ਰਿਕਾਰਡ” ਪ੍ਰਦਾਨ ਕਰਨਾ ਹੈ। ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਅਭੂਤਪੂਰਵ ਚੁਣੌਤੀਆਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ 11 ਅਕਤੂਬਰ 2020 ਨੂੰ ਪ੍ਰੋਪਰਟੀ ਕਾਰਡ ਦੇ ਪਹਿਲੇ ਸੈੱਟ ਨੂੰ ਵਰਚੁਅਲੀ ਵੰਡਿਆ, ਜੋ ਇਸ ਪਰਿਵਰਤਨਕਾਰੀ ਪਹਿਲ ਦੇ ਲਈ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸਵਾਮਿਤਵ ਯੋਜਨਾ ਵਿੱਤੀ ਸਮਾਵੇਸ਼ਨ, ਗ੍ਰਾਮੀਣ ਸਥਿਰਤਾ ਅਤੇ ਆਰਥਿਕ ਵਿਕਾਸ ਲਿਆਉਣ ਦੇ ਲਈ ਅੰਤਰ-ਵਿਭਾਗੀ ਤਾਲਮੇਲ ਨੂੰ ਹੁਲਾਰਾ ਦਿੰਦੇ ਹੋਏ ਸੰਪੂਰਣ-ਸਰਕਾਰੀ ਦ੍ਰਿਸ਼ਟੀਕੋਣ ਦੀ ਉਦਾਹਰਣ ਹੈ। ਇਸ ਨੇ ਨਾ ਕੇਵਲ ਸੰਪੱਤੀ ਮਾਲਕਾਂ ਨੂੰ ਸਸ਼ਕਤ ਬਣਾਇਆ ਹੈ, ਬਲਕਿ ਗ੍ਰਾਮੀਣ ਭਾਰਤ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ ਪਲੈਨਿੰਗ, ਵਿੱਤੀ ਸਥਿਰਤਾ ਅਤੇ ਟਿਕਾਊ ਵਿਕਾਸ ਨੂੰ ਵੀ ਸਮਰੱਥ ਬਣਾਇਆ ਹੈ।

****

ਏਏ

 


(Release ID: 2088164) Visitor Counter : 11